Print this page
Friday, 30 October 2009 14:51

ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ

Written by
Rate this item
(1 Vote)

(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।)

ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ

ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ।

ਜਾ ਵਸੇਂ ਤੂੰ ਧਰਤ ਦੇ ਉਸ ਪਾਰ

ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ।

ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ

ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ।

ਧਰਤ ਸਾਰੀ ਨਿੱਘ ਤੇਰੀ ਮਾਣਦੀ

ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ।

ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ

ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ।

ਤਪਸ਼ ਤੇਰੀ ਰੂਹ ਵੀ ਬਖ਼ਸ਼ੇ ਫੇਰ ਤੋਂ

ਬੇਹਿਸਾਂ ਵਿੱਚ ਜਿੰਦ ਦੇਵੇਂ ਫੇਰ ਪਾ।

ਨਿੱਘ ਤੇਰੀ ਰੂਹ `ਚ ਮੇਰੀ ਵੱਸਦੀ

ਪਿਆਰ ਮੇਰੇ ਬਣਕੇ ਸੂਰਜ ਜਗਮਗਾ।

Read 2790 times Last modified on Friday, 30 October 2009 15:12
ਸ਼ਮਸ਼ੇਰ ਸਿੰਘ ਸੰਧੂ

ਕੈਲਗਰੀ (ਕੈਨੇਡਾ)
ਐਮ਼ ਏ / ਐਮ਼ ਐਡ / ਪੀ਼ ਈ਼ ਐਸ਼ 
ਰਿ਼ ਡਿਪਟੀ ਡਾਇਰੈਕਟਰ‎,‎ ਸਿਖਿਆ ਵਿਭਾਗ ਪੰਜਾਬ

Latest from ਸ਼ਮਸ਼ੇਰ ਸਿੰਘ ਸੰਧੂ