Print this page
Wednesday, 09 May 2018 09:58

ਘਾਲਣਾ ਅਤੇ ਸੁਰਤੀ ਦਾ ਧਨੀ –ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਚਿਰ ਹੋਇਆ ਨੈਸ਼ਨਲ ਜੁਗਰਾਫੀਏ ਵਿਚ ਪੜ੍ਹਿਆ ਸੀ ‘ਸਿੰਘ ਨੂੰ ਕੋਈ ਮਸ਼ੀਨ, ਜਿਹੜੀ ਉਹਨੇ ਕਦੀ ਦੇਖੀ ਵੀ ਨਾ ਹੋਵੇ, ਦੇ ਦਿਉ, ਉਹ ਉਹਨੂੰ ਚਲਾ ਲਵੇਗਾ’। ਮੈਨੂੰ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਮਿਲ ਕੇ ਕੁਝ ਏਦਾਂ ਦਾ ਹੀ ਅਨੁਭਵ ਹੋਇਆ ਸੀ, ਜਿਸ ਨੇ ਆਪਣੇ ਫੌਜੀ ਜੀਵਨ ਵਿੱਚ ਕੰਪਿਊਟਰ ਕਦੀ ਵਰਤਿਆ ਹੀ ਨਹੀਂ ਸੀ ਫਿਰ ਵੀ ਉਹ ਇਸ ਖੇਤਰ ਵਿੱਚ ਏਡੀਆਂ ਮੱਲਾਂ ਮਾਰ ਗਿਆ ਕਿ ਵੱਡੇ-ਵੱਡੇ ਧੁਨੰਤਰ ਮਾਤ ਹੋ ਗਏ।

ਪੰਨੂੰ ਬਹੁਤ ਘੱਟ ਬੋਲਦਾ ਹੈ। ਚੁੱਪ ਚਾਪ ਸਿਰੜ ਨਾਲ ਕਾਢਾਂ ਕੱਢੀ ਜਾਣੀਆਂ ਤੇ ਅੰਦਰੋ ਅੰਦਰੀ ਮੁਸਕਰਾਣਾ ਅਨੰਤ ਦੀ ਸੰਤੁਸ਼ਟੀ ਤੇ ਖੁਸ਼ੀ ਜੋ ਹਰ ਕਲਾਤਮਕ ਰਚਨਾ ਕਰਨ ਵਾਲੇ ਨੂੰ ਹੁੰਦੀ ਹੈ, ਨੂੰ ਉਹ ਮਾਣਦਾ ਹੈ।

ਉਸ ਨੂੰ ਕਈ ਵਾਰੀ ਸੁਣਨ ਦਾ ਮੌਕਾ ਮਿਲਿਆ ਹੈ। ਕੰਪਿਊਟਰ ਨੂੰ ਇੱਕ ਖੇਡ ਕਰ ਕੇ ਹੀ ਜਾਨਣਾ ਤੇ ਸੌਖ ਨਾਲ ਹੀ ਸਭੋ ਕੁਝ ਕਰ ਲੈਣ ਵਾਲਾ ਹਥਿਆਰ ਦੱਸਣਾ ਏਨਾ ਸਿੱਧਾ ਨੁਕਤਾ ਨਹੀਂ ਹੈ। ਅਜਿਹੇ ਕਰਤਾਰੀ ਕਾਰਜਾਂ ਲਈ ਘਾਲਣਾ ਅਤੇ ਸੁਰਤੀ ਦੋਹਾਂ ਦੀ ਅਤਿਅੰਤ ਲੋੜ ਹੁੰਦੀ ਹੈ। ਇਨ੍ਹਾਂ ਗੁਣਾਂ ਦਾ ਪੰਨੂੰ ਧਨੀ ਹੈ।

ਉਸ ਨੂੰ ਮੈਂ ਪਟਿਆਲੇ ਯੂਨੀਵਰਸਿਟੀ ਵਿਚ ਵਿਸਥਾਰ ਨਾਲ ਸੁਣਿਆ ਤੇ ਵਾਚਿਆ । ਮੈਨੂੰ ਉਹ ਇਕ ਮਹਾਨ ਤਪੱਸਵੀ ਲੱਗਾ। ਪੰਨੂੰ ਦਾ ਇਹ ਕਹਿਣਾ ਕਿ ਕੰਪਿਊਟਰ ਸਭ ਕੁਝ ਕਰ ਦਿੰਦਾ ਹੈ, ਸਹਿਜ ਸੁਭਾਏ ਹੀ, ਕੋਈ ਸਿਧੀ ਪੱਧਰੀ ਗੱਲ ਨਹੀਂ ਹੈ। ਜਦੋਂ ਇਸ ਦੇ ਜਵਾਬ ਵਿਚ ਮੈਂ ਕਿਹਾ ‘ਪਰ ਸਵਾਲ ਪਾਉਣਾ ਹੀ ਤਾਂ ਸਾਰਾ ਕਿੱਸਾ ਹੈ, ਪੰਨੂੰ ਸਾਹਿਬ’ ਜਵਾਬ ਵਿਚ ਉਹੀ ਖਚਰੀ ਮੁਸਕਾਨ ਤੇ ਧਰਵਾਸ ਕਿ ਸ਼ਾਇਦ ਕਿਸੇ ਨਾ ਕਿਸੇ ਨੂੰ ਗੱਲ ਸਮਝ ਆ ਹੀ ਜਾਂਦੀ ਹੈ।

ਪੰਨੂੰ ਕੰਪੀਊਟਰ ਦਾ ਪੰਜਾਬੀਕਰਨ ਕਰਕੇ ਮਸ਼ਹੂਰ ਹੈ, ਪਰ ਉਹ ਇਕ ਨਿਘਾ ਦੋਸਤ ਅਤੇ ਪਰਉਪਕਾਰੀ ਵੀ ਹੈ। ਸਾਧਾਰਨ ਤਰੀਕੇ ਨਾਲ ਸਿਖਲਾਈ ਅਤੇ ਫੌਂਟਾਂ ਨੂੰ ਵੰਡਣਾ ਅਤੇ ਪੱਜਦਾ ਕਰਨਾ ਕੋਈ ਘੱਟ ਘਾਲਣਾ ਨਹੀਂ।

Read 4944 times Last modified on Thursday, 10 May 2018 01:03
ਹਰਦੇਵ ਸਿੰਘ ਆਰਟਿਸਟ ਟੋਰਾਂਟੋ