You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਸ਼ਾਨੇ-ਪੰਜਾਬ ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 10:11

ਸ਼ਾਨੇ-ਪੰਜਾਬ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਦਸ ਕੁ ਸਾਲ ਤੋਂ,  ਮੌਕਾ ਮਿਲ ਰਿਹੈ,  ਪੰਨੰ ਸਾਹਬ ਨੰ ਜਾਨਣ ਦਾ,

ਹਸਦੇ, ਖਿੜੇ ਚਿਹਰੇ ਨੰ ਤੱਕਦਿਆਂ, ਕਦੀ-ਕਦੀ ਸੰਗਤ ਮਾਨਣ ਦਾ;

 

ਉਮਰ ਪੰਝੱਤਰ ਸਾਲ ਸੁਣੀਦੀ,  ਹੋਊਗੀ! ਪਰ ਦਿਲ ਨਹੀਂ ਮੰਨਦਾ,

ਉਠਤ-ਬੈਠਤ, ਚਾਲ ਜਵਾਂ ਹੈ, ਦਿਲ, ਦਿਮਾਗ ਹੈ ਇਸ ਦਾ ਧੰਨਦਾ;

 

ਆਮ ਲੋਕ, ਰਿਟਾਇਰ ਉਮਰ ਵਿੱਚ, ਮੱਲਣ ਸੋਫ਼ੇ, ਖਾਣ ਦਵਾਈਆਂ,

ਮੀਆਂ-ਬੀਵੀ, ਇੱਕ ਦੂਜੇ ਤੋਂ,  ਵੱਧ ’ਤੇ ਉਚੀ  ਪਾਉਣ ਦੁਹਾਈਆਂ;

 

ਉਲਟ ਏਸ ਦੇ, ਸਗੋਂ ਪੰਨੰ ਨੇ, ਸਿੱਖੀਆਂ ਨਵਯੁਗ ਦੀਆਂ ਤਕਨੀਕਾਂ,

ਉਸ ਦੀ ਮਿਹਨਤ,  ਲਗਨ ਨੇ ਪਾਏ,  ਨਵੇਂ ਪੂਰਨੇ,  ਨਵੀਆਂ ਲੀਕਾਂ;

 

ਕੰਪਿਊਟਰ ਨੰ, ਵਰਤ ਜੋ ਲੇਖਕ, ਲਿਖਣ ਪੰਜਾਬੀ ਦੇ ਵਿੱਚ ਪਰਚੇ,

ਉਹ ਸਭ ਪੰਨੰ ਸਾਹਬ ਨੰ ਜਾਨਣ, ਅਕਸਰ ਕਰਨ ਉਨ੍ਹਾਂ ਦੇ ਚਰਚੇ;

 

ਗੁਰਮੁਖੀ-ਸ਼ਾਹਮੁਖੀ ਬਦਲਣ ਦਾ ਉਸ, ਨਵਾਂ ਜੋੜਿਆ ਇੱਕ ਜੁਗਾੜ,

ਮੇਟ ਦਿੱਤਾ ਉਸ ਸਦੀਆਂ ਤੋਂ ਪਿਆ, ਸਾਡੀਆਂ ਲਿਪੀਆਂ ਵਿੱਚਲਾ ਪਾੜ!

 

ਲਿਪੀਆਂ ’ਤੇ ਵੀ ਗੱਲ ਨਹੀਂ ਮੁੱਕੀ,  ਠੀਕ ਵੀ ਕਰਦਾ ਵਿਗੜੇ ਯੰਤਰ,

ਮੁਫ਼ਤ ਕਲਾਸਾਂ ਲਾ ਸਿਖਲਾਏ,  ਅਣਸਿੱਖ ਤੋਤੇ,  ਦੇ ਕੇ  ਗੁਰਮੰਤਰ;

 

ਕੋਈ ਕਹੇ ਇਹ ਕੰਪਿਊਟਰ ਦਾ, ਧੰਨਾ ਜੱਟ,   ਕੋਈ ਕਹਿੰਦਾ ਲਾਲੋ,

ਕਿਸੇ ਨੇ ਨਾਮ ਘਨੱਈਆ ਰੱਖਿਆ,  ਜੋ ਮਰਜ਼ੀ ਇਸ ਤੋਂ ਕਰਵਾ ਲੋ;

 

ਹਾਕੀ ਦਾ ਰਹਿ ਅੱਵਲ ਖਿਡਾਰੀ, ਪੁਲਿਸ ਦਾ ਬਣਿਆ ਵੱਡਾ ਅਫ਼ਸਰ,

ਜੋ ਵੀ ਕੀਤਾ, ਵਧੀਆ ਕੀਤਾ,  ਨਹੀਂ ਗੁਆਇਆ  ਇੱਕ ਵੀ ਅਵਸਰ;

 

ਪੁਲਿਸ ਕਮਾਂਡੈਂਟ ਜੋ ਹੁੰਦਾ ਸੀ,  ਕੰਪਿਊਟਰ ’ਤੇ  ਅੱਜ ਹੁਕਮ ਚਲਾਵੇ,

ਸੰਜਮ, ਹਲੀਮੀ, ਗੁਣਾਂ ਦਾ ਮਾਲਿਕ,  ਸੱਚੀਆਂ ਖ਼ਰੀਆਂ ਆਖ ਸੁਣਾਵੇ!

 

ਇਨਸਾਨਾਂ ਦੀ ਫੁਲਵਾੜੀ ਦੇ ਵਿੱਚ, ਖਿੜਿਆ ਸੁਰਖ਼ ਗੁਲਾਬ ਹੈ ਪੰਨੰ,

ਸੱਚ  ਕਹਿੰਦਾ ਹਾਂ,  ਸੱਚ ਹੀ ਮੰਨਣਾ, ਸਾਡਾ ਸ਼ਾਨੇ-ਪੰਜਾਬ ਹੈ ਪੰਨੰ!

Read 4410 times Last modified on Thursday, 10 May 2018 01:10