You are here:ਮੁਖ ਪੰਨਾ»ਕਵਿਤਾਵਾਂ
ਕਵਿਤਾਵਾਂ
ਕਵਿਤਾਵਾਂ

ਕਵਿਤਾਵਾਂ (9)

Tuesday, 27 October 2009 17:21

ਛੱਬੀ ਜਨਵਰੀ

Written by

ਨੋਇਡਾ ਦੇ ਨਿੱਕੇ ਬੱਚੇ ਨੇ

ਛੱਬੀ ਜਨਵਰੀ ਦੀ ਪਰੇਡ ਦੇਖ ਪੁੱਛਿਆ

ਮਾਂ ਗਣਤੰਤਰ ਦਿਵਸ ਕੀ ਹੁੰਦਾ ਏ?

ਤਾਂ ਮਾਂ ਬੋਲੀ ਪੂਰਨ ਪ੍ਰਭੂਸੱਤਾ ਦਾ ਦਿਨ

ਲੋਕਾਂ ਦਾ ਆਪਣਾ ਰਾਜ

ਤੇ ਲੋਕਾਂ ਦੀ ਸ਼ਕਤੀ

ਲੋਕਾਂ ਦਾ ਆਪਣਾ ਸੰਵਿਧਾਨ

ਤਾਂ ਬੱਚਾ ਫੇਰ ਬੋਲਿਆ

ਮਾਂ ਸੰਵਿਧਾਨ ਕੀ ਹੁੰਦਾ ਏ?

ਤਾਂ ਮਾਂ ਬੋਲੀ

ਲੋਕ ਹੱਕਾਂ ਦਾ ਰਖਵਾਲਾ

ਦਲਿਤਾਂ ਦਾ ਮਸੀਹਾ

ਬੱਚਾ ਸ਼ਸ਼ੋਪੰਜ ਵਿੱਚ ਪੈ ਗਿਆ

ਤੇ ਫਿਰ ਇਹ ਪਰੇਡ?

ਦੇਸ਼ ਦੀ ਤਰੱਕੀ ਦਾ ਨਮੂਨਾ

ਤਾਕਤ ਦਾ ਪ੍ਰਦਰਸ਼ਨ

ਤਾਂ ਬੱਚੇ ਦੇ ਮਨ `ਚ

ਇੱਕ ਘਰ `ਚੋਂ ਲੱਭੇ ਪਿੰਜਰ ਘੁੰਮੇ

ਤੇ ਅਖਬਾਰਾਂ ਦੀਆਂ ਸੁਰਖੀਆਂ

ਗਰੀਬਾਂ ਦੇ ਅਠੱਤੀ ਬੱਚੇ ਗੁੰਮ

ਨੋਇਡਾ ਪਿੰਜਰ ਕਾਂਡ ਦੀ ਦਹਿਸ਼ਤ

ਮਾਰਨ ਤੋਂ ਬਾਅਦ ਵੀ ਬਲਾਤਕਾਰ

ਕਾਤਲ ਮਾਸ ਵੀ ਖਾਂਦੇ ਸਨ

ਤੇ ਅੰਗ ਸਮਗਲਿੰਗ ਦਾ ਸ਼ੱਕ

ਪੁਲੀਸ ਦਾ ਰਵਈਆ ਨਾਂ ਪੱਖੀ

ਬੱਚਾ ਬਰੜਾਇਆ

ਕਿਹੜਾ ਸਵਿੰਧਾਨ ਤੇ ਕਿਸ ਨੂੰ ਹੱਕ?

ਕਿਹੜੀ ਤਰੱਕੀ ਤੇ ਕਿਹੜਾ ਦੇਸ਼?

ਕਾਤਲ ਪੁਲੀਸ ਨੇਤਾ ਤੇ ਡਾਕਟਰ

ਇੱਕ ਦੂਸਰੇ ਤੋਂ ਵੱਧ ਕੇ ਸ਼ੈਤਾਨ

ਲਾਲ ਕਿਲੇ ਤੋਂ ਭਾਸ਼ਨ

ਮੇਰਾ ਭਾਰਤ ਮਹਾਨ

ਤਾਂ ਬੱਚਾ ਚੀਕ ਪਿਆ

ਇਹ ਤਾਂ ਘੋਰ ਅਪਮਾਨ

ਰਿਸ਼ਵਤਖੋਰੀ ਤੇ ਵਿਕ ਰਿਹਾ ਇਮਾਨ

ਝੂਠੇ ਦਿਖਾਵੇ ਤੇ ਝੂਠੀ ਸ਼ਾਨ

ਅਨੇਕਾਂ ਕੁਰਬਾਨੀਆਂ ਦਾ ਘਾਣ

ਉਹ ਚੀਕਿਆ ਮੈਂ ਨੀ ਦੇਖਣੀ ਪਰੇਡ

ਮਾਂ ਮੈਨੂੰ ਕਾਰਟੂਨ ਲਾ ‎…‎

ਤਾਂ ਮਾਂ ਖਿਝ ਕੇ ਬੋਲੀ

ਅੱਜ ਦੇ ਨਿਆਣਿਆ ਨੂੰ ਕੀ ਪਤਾ

ਦੇਸ਼ ਭਗਤੀ ਕੀ ਹੁੰਦੀ ਆ‎…‎

ਲੀਡਰ ਬੋਲ ਰਹੇ ਸਨ

ਪਰੇਡ ਚੱਲ ਰਹੀ ਸੀ

ਨਾਹਰੇ ਗੂੰਜ ਰਹੇ ਸਨ

ਲੋਕੀ ਵੇਖ ਰਹੇ ਸਨ

ਮਾਪੇ ਰੋ ਰਹੇ ਸਨ ਬੱਚੇ

ਬੱਚੇ ਖੋਅ ਗਏ ਸਨ

ਦੇਸ਼ ਛੱਬੀ ਜਨਵਰੀ ਮਨਾ ਰਿਹਾ ਸੀ

ਨੋੲਡਾ ਦਾ ਨਿੱਕਾ ਜਿਹਾ ਬੱਚਾ

ਦੌੜ ਰਿਹਾ ਸੀ ਕਦੀ ਅੰਦਰ ਕਦੀ ਬਾਹਰ

ਚੀਜਾਂ ਤੋੜ ਰਿਹਾ ਸੀ ਭਾਂਡੇ ਭੰਨ ਰਿਹਾ ਸੀ

ਮੁਜਾਹਰਾ ਹੋ ਰਿਹਾ ਸੀ ਨਾਹਰੇ ਲੱਗ ਰਹੇ ਸਨ

ਛੁੱਟੀ ਮਸਾਂ ਆਈ ਸੀ ਲੋਕੀ ਸੌਂ ਰਹੇ ਸਨ

ਮਾਂ ਆਖ ਰਹੀ ਕੈਸਾ ਬੱਚਾ ਇਹ ਸ਼ੈਤਾਨ

ਨੇਤਾ ਬੋਲ ਰਿਹਾ ਸੀ ਮੇਰਾ ਦੇਸ਼ ਹੈ ਮਹਾਨ

ਮੇਰ ਦੇਸ਼ ਹੈ ਮਹਾਨ‎…‎

ਫਿਰ ਗਣਤੰਤਰ ਦਿਵਸ ਆ ਗਿਆ।

ਪਰੇਡਾਂ ਦਾ ਫਿਰ ਦਿਵਸ ਆ ਗਿਆ।

ਸਲਾਮੀਆਂ ਦੇ ਦਰ ਦਿਵਸ ਆ ਗਿਆ।

ਟੀਵੀ ਉੱਪਰ ਭਾਸ਼ਨ ਨਾਹਰੇ‎,‎

ਮੰਤਰੀ ਦੀ ਗੱਲ ਫੱਬੀ ਭਾ ਜੀ।

ਹੈ ਅੱਜ ਜਨਵਰੀ ਛੱਬੀ ਭਾ ਜੀ।

ਸਰਕਾਰ ਕਿਸੇ ਦੀ ਵੀ ਆਵੇ‎,‎
ਜਿੱਤੇ ‘ਤੱਕੜੀ’ ‘ਕੰਵਲ’ ਜਾਂ ‘ਪੰਜਾ’।
ਮਹਾਤੜ ਦਾ ਨਾ ਕੱਖ ਸੌਰਿਆ‎,‎
ਸਾਲ ਭਾਵੇਂ ਹੋਏ ਅਠਵੰਜਾ।
ਕਿਸੇ ਦੇ ਸਿਰ ਤੇ ਛੱਤ ਨਹੀਂ ਹੈ‎,
ਦੂਜੇ ਦੇ ਲਈ ਹੈ ਨਹੀਂ ਮੰਜਾ।
`ਨਸਾਫ ਕਿਤੇ ਨਾ‎,‎ ਹੋਣ ‘ਅਕਾਲੀ’
‘ਕਾਂਗਰਸ’ ਜਾਂ ਫਿਰ ਖੱਬੀ ਭਾ ਜੀ।

ਪੰਜਾਂ ਸਾਲਾਂ ਪਿੱਛੋਂ ਆ ਕੇ
ਮਹਾਨ ਭਾਰਤ ਦੇ ਨਾਹਰੇ ਲਾ ਗਏ।
ਵੈਸ਼ਨੋ ਨੂੰ ਵੀ ਜੱਫੀਆਂ ਪਾਈਆਂ‎,‎
ਹੱਥ ਵਿੱਚ ਫੀਮ ਸ਼ਰਾਬ ਫੜਾ ਗਏ।
ਬੰਦਿਆਂ ਨੂੰ ਸੀ ਕੀ ਬਖਸ਼ਣਾ‎,‎
ਪਸ਼ੂਆਂ ਦਾ ਵੀ ਚਾਰਾ ਖਾ ਗਏ।
ਠਾਣੇਦਾਰ ਦੇ ਆ ਅੜਿੱਕੇ‎,‎
ਨੋਟਾਂ ਦੀ ਗਈ ਥੱਬੀ ਭਾ ਜੀ।
ਸਾਡੀ ਕਾਹਦੀ ਛੱਬੀ ਭਾ ਜੀ।

ਪੰਜਾਬ ਨਿਰਾ ਗੁਲਾਬ ਸੀ ਹੁੰਦਾ‎,‎
ਹੁਣ ਤਾਂ ਲਗਦੇ ਥਾਂ‐ਥਾਂ ਕੰਡੇ।
‘ਕਾਂਗਰਸ’‎,‎ ‘`ਕਾਲੀ’ ਸੁੱਟਣ ਚਿੱਕੜ‎,‎
ਵਰਤਣ ਨਵੇਂ‐ਨਵੇਂ ਹਥਕੰਡੇ।
ਬਾਤ ਪੁਰਾਣੀ ਵਾਂਗੂੰ ਖਾਂਦੇ‎,‎
ਛਿੱਤਰ‎,‎ ਪੈਸੇ ਨਾਲ਼ੇ ਗੰਢੇ।
ਵੋਟਾਂ ਖਾਤਰ ਬਾਪ ਗਧਾ ਵੀ‎,‎
ਗੱਲ ਹਰ ਸਹਿੰਦੇ ਕੱਬੀ ਭਾ ਜੀ।
ਸਾਡੀ ਕਾਹਦੀ ਛੱਬੀ ਭਾ ਜੀ।
ਆ ਗਈ ਜਨਵਰੀ ਛੱਬੀ ਭਾ ਜੀ।

ਆਜ਼ਾਦੀ ਸਾਨੂੰ ਨਹੀਂ‎,‎
ਉਨ੍ਹਾਂ ਨੂੰ ਮਿਲ਼ੀ ਸੀ‎,‎
ਲੁੱਟਾਂ ਖੋਹਾਂ ਕਰਨ ਲਈ‎,‎
ਘਪਲੇ ਘੁਟਾਲੇ‎,‎
ਬਲਾਤਕਾਰ‎,‎

ਤੇ ਕਤਲ ਕਰਨ ਲਈ।
ਗਣਤੰਤਰ ਦਿਵਸ ਵੀ‎,‎
ਉਨ੍ਹਾਂ ਦੇ ਲੇਖੇ ਹੈ।
ਉਸ ਪੋਥੀ ਦੇ ਕਾਇਦੇ ਕਾਨੂੰਨ‎,‎
ਸਾਡੇ ਲਈ ਹਨ।
ਸਜਾਵਾਂ ਸਾਡੇ ਲਈ‎,‎
ਜਰਮਾਨੇ ਸਾਡੇ ਲਈ‎,‎
ਫਾਹੇ ਸਾਡੇ ਲਈ।
ਉਹ ਸਭ ਕੁੱਝ ਕਰਕੇ ਵੀ‎,‎
ਉਸ ਪੋਥੀ ਦੀ‎,‎
ਕਿਸੇ ਧਾਰਾ ਦੀ ਓਟ ਵਿੱਚ‎,‎
ਛੁੱਤ ਜਾਂਦੇ ਹਨ।
ਦੇਸ ਦੇ ਹਰ ਪਰਾਂਤ ਦੀ‎,‎
ਅਸੈੰਬਲੀ ਵਿੱਚ‎,‎
ਦੇਸ ਦੀ ਪਾਰਲੀਮੈੰਟ ਵਿੱਚ‎,‎
ਇੱਕ ਤਿਹਾਈ‎,‎
ਲੁੱਟਾਂ ਖੋਹਾਂ‎,‎
ਘਪਲੇ ਘੁਟਾਲੇ ਕਰਨ ਵਾਲ਼ੇ‎,‎
ਬਲਾਤਕਾਰੀ ਤੇ ਕਾਤਲ ਬੈਠੇ ਹਨ।
ਉਹ ਸਾਡੀ ਲੁੱਟ ਲਈ‎,‎
ਨਵੇਂ ਕਾਨੂੰਨ ਬਣਾ ਕੇ‎,‎
ਉਸ ਪੋਥੀ `ਚ ਜੋੜਦੇ ਰਹਿੰਦੇ ਹਨ।
ਜਿਸ ਦੇ ਕਾਇਦੇ ਕਾਨੂੰਨ‎,‎
ਸਾਡੀ ਲੁੱਟ ਲਈ‎,‎

ਉਨ੍ਹਾਂ ਲਈ ਨਾਕਾਫੀ ਹਨ।
ਅਸੀਂ ਮੂਰਖ‎,‎
15 ਅਗਸਤ ਨੂੰ‎,‎
ਆਜ਼ਾਦੀ ਲਈ‎,‎
ਨਾਹਰੇ ਮਾਰਦੇ ਮਾਰਦੇ‎,‎
26 ਜਨਵਰੀ ਨੂੰ‎,‎
ਗਣਤੰਤਰ ਦੇ‎,‎
ਨਾਹਰੇ ਮਾਰਦੇ ਮਾਰਦੇ‎,‎
ਘਘਿਆ ਜਾਂਦੇ ਹਾਂ।
ਕਦੋਂ ਸਮਝਾਂਗੇ‎,‎
ਉਨ੍ਹਾਂ ਦੇ ਇਸ‎,‎
ਕੋਝੇ ਵਿਅੰਗ ਨੂੰ ਅਸੀਂ।

ਕਾਫ਼ੀ ਦਾ ਮੱਗ ਅਤੇ ਸੈਂਡਵਿੱਚ

ਮੇਜ਼ ਤੇ ਰੱਖਦਿਆਂ

ਧੀ ਨੇ ਆਖਿਆ

ਸਵੇਰ ਦੀ ਪਰੇਡ ਹੀ ਵੇਖੀ ਜਾ ਰਹੇ ਹੋ ਪਾਪਾ

ਅੱਜ ਕੰਮ ਤੇ ਨਹੀਂ ਜਾਣਾ

ਥੋੜੀ ਦੇਰ ਲਈ ਭੁਲ ਗਿਆ ਸਾਂ

ਕਿ 26 ਜਨਵਰੀ ਦੀ ਛੁੱਟੀ

ਇੰਡੀਆ ਵਿੱਚ ਹੁੰਦੀ ਹੈ।

ਮੈਂ ਝੱਟ ਦੇਣੀ ਟ਼ੀ ਵ਼ੀ ਬੰਦ ਕਰਦਾ ਹਾਂ

ਘੜੀ ਵੱਲ ਵੇਖਦਾ ਹਾਂ

ਤੇ ਆਜ਼ਾਦੀ ਦਿਵਸ ਦੇ

ਚੱਲ ਰਹੇ ਜਸ਼ਨਾਂ ਬਾਰੇ ਸੋਚਦਾ ਹਾਂ

ਕਿ 15 ਅਗਸਤ 1947 ਨੂੰ ਤੁਰੀ ਆਜ਼ਾਦੀ ਨੇ

26 ਜਨਵਰੀ 1950 ਤੱਕ ਪਹੁੰਚਦਿਆਂ

ਕਿਉਂ ਵਿਸਾਰ ਦਿੱਤੇ ਬਲੀਦਾਨ

ਭੁਲਾ ਦਿੱਤੇ ਸਕੰਲਪ

ਪੀ ਲਏ ਸਾਡੇ ਅਰਮਾਨ ‎…‎

ਸੰਨ `47 ਦੇ ਤਿਆਗ‎,‎ ਮਾਣ‎,‎ ਹਾਸੇ‎,‎ ਸੁਪਨੇ‎,‎ ਖੁਸ਼ੀਆਂ

ਤੇ ਕਿੰਨੇ ਕੁਝ ਹੋਰ ਦੇ ਉਪਰ

ਸੰਨ `50 ਦੇ ਸੁਆਰਥ ਅਤੇ ਵਾਅਦਿਆਂ ਦਾ ਪਲੇਥਨ ਲਾ ਕੇ

ਵਕਤ ਦੇ ਹਾਕਮਾਂ

ਆਜ਼ਾਦੀ ਦਾ ਸੈਂਡਵਿੱਚ ਇਸ ਢੰਗ ਨਾਲ ਪਰੋਸਿਆ

ਕਿ ਪਤਾ ਹੀ ਨਾ ਲੱਗਾ

ਕਦੋਂ ਆਜ਼ਾਦੀ

ਸਾਨੂੰ ਖਾ ਗਈ

ਜਾਂ ਕਾਹਲੀ ਵਿੱਚ

ਇਸ ਨੂੰ ਅਸੀਂ ਖਾ ਗਏ‎…‎

ਵਿਗਿਆਨ ਦੇ ਪਸਾਰੇ ਤੋਂ

ਪੁਲਾੜ `ਚ ਤੁਰਨਾ ਤਾਂ ਸਿੱਖ ਲਿਆ ਹੈ

ਪਰ ਆਪਣੇ ਮਨ ਦੀਆਂ ਗੁਫ਼ਾਂਵਾਂ `ਚੋਂ ਬਾਹਰ ਨਿਕਲਨ ਲਈ

ਅੱਜ ਵੀ ਆਜ਼ਾਦ ਹਵਾ ਭਾਲਦੇ ਹਾਂ

ਦੇਸ ਬਦੇਸ਼ ਦੀ ਖ਼ਾਕ ਛਾਣਦੇ ਹਾਂ

ਆਪਣਿਆਂ ਦਾ ਮੋਹ ਤਿਆਗਦੇ ਹਾਂ ‎…‎

Tuesday, 27 October 2009 14:40

26 ਜਨਵਰੀ‎…‎

Written by

ਬੇਹੱਦ ਸ਼ਰਮਸਾਰ ਜਿਹੀ

ਇਸ਼ਤਿਹਾਰ ਆ ਗਈ।

ਰੁਲ਼ਣ ਦਰ-ਦਰ ਹੋਕੇ

ਤਿਆਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਉਡੀ ਚਿੱੜੀ ਚੋਗ ਚੁਗਣ

ਦੀ ਚਾਹਤ `ਚ ਅੱਜ‎,‎

ਮਰੀ ਖੰਭਿਆਂ `ਚ ਫਸ

ਘਰੇ ਤਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਪੌਣ‎,‎ ਪਾਣੀ‎,‎ ਦਾਣੇ‎,‎ ਦਿਲ

ਕਾਹਤੋਂ ਹੋਏ ਜ਼ਹਿਰੀਲੇ‎,‎

ਹੱਥੀਂ ਘੋਲੀ ਵਿਸ ਚੌਹਾਂ

ਵਿਚਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਕੱਲਾ‐ਕੱਲਾ‎,‎ ਮਾਂ ਦਾ ਪੁੱਤ‎,‎

ਲੈ ਗਏ ਠਾਣੇ‎,‎ ਚੋਰੀਂ ਚੁੱਕ।

ਜਾਨ ਚੱਕੀ ਦਿਆਂ ਪੁੜਾਂ‎,‎

ਵਿਚਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

 

ਢਿੱਡੋਂ ਜੰਮੀ ਹੱਥੀਂ ਮਾਰ

ਕਰੇ ਜੰਤਾ ਨੂੰ ਪਿਆਰ‎,‎

ਕੁੱਖੀਂ ਕਰੁੰਬਲਾਂ ਉਜਾੜਨ

ਬਹਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਰੋਲ਼ ਇੱਜ਼ਤਾਂ ਵਪਾਰੀ

ਮੰਡੀ ਲਾਉਣ ਬੋਲੀਆਂ।

ਵੱਡੀ ਇੱਜ਼ਤਾਂ ਵਾਲੀ

ਉਮੀਦਵਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ

ਚੱਟ ਜੁੱਤੀਆਂ ਦੇ ਥੱਲੇ

ਬੱਲੇ ਬੱਲੇ‎,‎ ਨੋਟ ਗੱਲੇ‎,‎

ਵੋਟਾਂ ਭੀਖ ਵਿੱਚ ਮੰਗ

ਸਰਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਰਾਤੀਂ ਸੁੱਤੇ ਨਾਲ ਚੈਨ

ਦਿਨੇ ਪੈਣ ਵਿਹੜੇ ਵੈਣ।

ਹੱਥੀਂ ਲੁੱਟ ਕੇ ਗਈ ਸੀ

ਪਹਿਰੇਦਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਸੱਠਾਂ ਵਰਿਆਂ ਦੀ ਹੋਈ

ਸੁੱਤੀ‎,‎ ਨੰਗੀ-ਭੁੱਖੀ ਮੋਈ

ਲੋਕਤੰਤਰ ਦੇ ਵਿਹੜੇ

ਗੁਲਜ਼ਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ

ਧੱਕਮ-ਧੱਕਾ ਸਾਰੇ ਪਾਸੇ

ਕਾਵਾਂ-ਰੌਲੀ ਜੱਗ ਹਾਸੇ

ਹਾਸੇ-ਹਾਸੇ `ਚ ਮਰੀ

ਉਹ ਥੱਲੇ ਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਵਿੱਚ ਮੁਲਕ ਬੇਗਾਨੇ

ਅੱਜ ਦੱਸੀਏ ਵੀ ਕੀ‎,‎

ਕਾਹਤੋਂ ਪਾਣੀਆਂ ਨੂੰ ਚੀਰ

ਜੰਤਾ ਪਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਜੋ ਹੈ ਦੇਖਿਆ‎,‎ ਹੰਡਾਇਆ

ਓਹੀ ਯਾਦ ਅੱਜ ਆਇਆ‎,‎

ਦਸਾਂ ਸਾਲਾਂ ਵਿੱਚ ਕਿਹੜੀ

ਹੈ ਬਹਾਰ ਆ ਗਈ?

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਢਿੱਡੋਂ ਜੰਮੀ ਹੱਥੀਂ ਮਾਰ

ਕਰੇ ਜੰਤਾ ਨੂੰ ਪਿਆਰ‎,‎

ਕੁੱਖੀਂ ਕਰੁੰਬਲਾਂ ਉਜਾੜਨ

ਬਹਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਰੋਲ਼ ਇੱਜ਼ਤਾਂ ਵਪਾਰੀ

ਮੰਡੀ ਲਾਉਣ ਬੋਲੀਆਂ।

ਵੱਡੀ ਇੱਜ਼ਤਾਂ ਵਾਲੀ

ਉਮੀਦਵਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ

ਚੱਟ ਜੁੱਤੀਆਂ ਦੇ ਥੱਲੇ

ਬੱਲੇ ਬੱਲੇ‎,‎ ਨੋਟ ਗੱਲੇ‎,‎

ਵੋਟਾਂ ਭੀਖ ਵਿੱਚ ਮੰਗ

ਸਰਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਰਾਤੀਂ ਸੁੱਤੇ ਨਾਲ ਚੈਨ

ਦਿਨੇ ਪੈਣ ਵਿਹੜੇ ਵੈਣ।

ਹੱਥੀਂ ਲੁੱਟ ਕੇ ਗਈ ਸੀ

ਪਹਿਰੇਦਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਸੱਠਾਂ ਵਰਿਆਂ ਦੀ ਹੋਈ

ਸੁੱਤੀ‎,‎ ਨੰਗੀ-ਭੁੱਖੀ ਮੋਈ

ਲੋਕਤੰਤਰ ਦੇ ਵਿਹੜੇ

ਗੁਲਜ਼ਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ

ਧੱਕਮ-ਧੱਕਾ ਸਾਰੇ ਪਾਸੇ

ਕਾਵਾਂ-ਰੌਲੀ ਜੱਗ ਹਾਸੇ

ਹਾਸੇ-ਹਾਸੇ `ਚ ਮਰੀ

ਉਹ ਥੱਲੇ ਕਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਵਿੱਚ ਮੁਲਕ ਬੇਗਾਨੇ

ਅੱਜ ਦੱਸੀਏ ਵੀ ਕੀ‎,‎

ਕਾਹਤੋਂ ਪਾਣੀਆਂ ਨੂੰ ਚੀਰ

ਜੰਤਾ ਪਾਰ ਆ ਗਈ।

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਜੋ ਹੈ ਦੇਖਿਆ‎,‎ ਹੰਡਾਇਆ

ਓਹੀ ਯਾਦ ਅੱਜ ਆਇਆ‎,‎

ਦਸਾਂ ਸਾਲਾਂ ਵਿੱਚ ਕਿਹੜੀ

ਹੈ ਬਹਾਰ ਆ ਗਈ?

ਛੱਬੀ ਜਨਵਰੀ ਦੀ ਨਵੀਂ

ਅਖਬਾਰ ਆ ਗਈ।

ਮੇਰੀ ਆਪਣੀ ਲਿਖਤ

ਮੇਰੀ ਆਪਣੀ ਅਣਜੰਮੀ ਧੀ‎…‎

ਮੇਰੀ ਆਪਣੀ ਕੁੱਖ ਵਿੱਚ

ਸਹਿਕ ਰਹੀ ਹੈ

ਮੱਛੀ ਵਾਂਗ ਤੜਫ ਰਹੀ ਹੈ

ਆਪਣੇ ਤੁਰ ਜਾਣ ਦੀਆਂ ਰਸਮਾਂ

ਉਸ ਨੇ ਆਪਣੀ ਮੁੱਠ

ਵਿੱਚ ਘੁੱਟੀਆਂ ਹੋਈਆਂ ਨੇ‎…‎
ਮੇਰੇ ਸਰ੍ਹਾਣੇ‎,‎

ਜੋ ਦਿਨ ਰਾਤ

ਹੁਬਕਾਂ ਦਾ ਰੌਲ਼ਾ ਹੈ

ਮੈਨੂੰ ਹੁਣ ਇਸ ਤੋਂ

ਡਰ ਲਗਦਾ ਹੈ

ਕਿਉਂ ਕਿ‎,‎ ਮੈਂ ਜਾਣਦੀ ਹਾਂ

ਮੈਂ ਇਸ ਦੀ ਕਸੂਰਵਾਰ ਹਾਂ‎…‎

ਮੈਂ ਅੱਜ ਉਸ ਦੇ ਤਰਲੇ ਪਾ ਕੇ ਵੀ

ਉਸ ਨੂੰ ਝੋਲੀ ਨਹੀਂ ਪਾ ਸਕਦੀ

ਹੁਣ ਉਸ ਨੂੰ ਮੇਰੇ `ਤੇ ਗਿਲਾ ਹੈ‎…‎

ਬਹੁਤ‎…‎ਬਹੁਤ ਤੇ ਬਹੁਤ ਗਿਲਾ


ਮੇਰੀ 'ਲਿਖਤ' ਮੇਰੀ 'ਅਣਜੰਮੀ ਧੀ'

ਪੀਲੇ ਰੰਗੇ ਵਿਦਾਈ ਦੇ ਤੰਦਾ

ਦੇ ਉਲਝੇ ਤਾਣੇ-ਬਾਣੇ ਵਿੱਚ

ਮੁੰਹ ਲੁਕਾ ਰਹੀ ਹੈ

ਉਸ ਦੇ ਕਦਮਾਂ ਦੀ ਕਾਹਲ

ਮੇਰੀ ਧੜਕਣ ਵਧਾ ਰਹੀ ਹੈ

ਹੁਣ ਮੈਂ ਉਸ ਨੂੰ ਰੋਕ ਕੇ

ਪਲ ਭਰ ਤੱਕਣ ਦਾ

ਮੁੱਠ ਭਰ ਨਿੱਘ ਲੈਣ ਦਾ

ਹੱਕ ਗੁਆ ਬੈਠੀ ਹਾਂ‎…‎


ਮੇਰੇ ਦੋਸ਼‎,‎

ਮੇਰੀ ਧੀ ਦੇ ਰੋਸ

ਮੇਰੇ ਚੁਗਿਰਦੇ ਚੀਕਦੇ

ਹਰ ਰੋਜ਼

ਮੇਰੀ ਰੂਹ ਦੇ ਵਿਹੜੇ

ਚਾਦਰ ਵਿਛਾ ਬਹਿ ਜਾਂਦੇ ਨੇ

ਤੇ ਮੈਨੂੰ ਮੁਜ਼ਰਮ ਕਰਾਰਦੇ ਨੇ

ਮੈਨੂੰ ਕੱਲੀ ਛੱਡ ਤੁਰ ਜਾਂਦੇ ਨੇ‎…‎

ਤੇ ਹੁਣ ਮੇਰਾ ਨੀਂਦ ਵਿੱਚ ਤਭਕਣਾ

ਹਰ ਰੋਜ਼ ਦੀ ਘਟਨਾ ਬਣ ਗਈ ਹੈ‎…‎


ਮੇਰਾ ਦੋਸ਼ ਹੈ

ਕਿ ਮੈਂ ਆਪਣੀ ਲਿਖਤ

ਆਪਣੀ ਅਣਜੰਮੀ ਧੀ

ਦੇ ਅੰਤਹਕਰਣ ਨੂੰ

ਗੰਧਲਾ ਤੇ ਜ਼ਹਿਰੀਲਾ ਕਰ ਦਿੱਤਾ ਹੈ‎…‎

ਉਸ ਨੂੰ ਜੰਮਣ ਤੋਂ ਪਹਿਲਾਂ ਹੀ

ਤਬਾਹ ਕਰ ਦਿੱਤਾ ਹੈ

ਉਸ ਦੀ ਅਜਾਤ‎,‎ ਅਛੋਹ ਤੇ

ਬਿਨਾ ਰੰਗ‎,‎ ਰੇਖਾ ਤੇ ਰੂਪ ਦੀ ਰੂਹ ਨੂੰ

ਆਪਣੇ ਕਮਜ਼ੋਰ ਜਿਹੇ

ਨਾਰੀਤਵ ਵਾਲੇ ਜਿਸਮ ਵਿੱਚ

ਕੈਦ ਕਰ ਦਿੱਤਾ ਹੈ‎…‎

ਆਪਣੀ ਸੋਚ ਵਿੱਚ ਪਈ

ਸੰਸਾਰਕ‎,‎ ਸੱਭਿਆਚਾਰਕ‎,‎

ਸੰਸਕਾਰਕ ਪਰਿਵਾਰਕ

ਤੇ ਧਾਰਮਿਕ ਪ੍ਰਭਾਸ਼ਾਵਾਂ‎,‎

ਕਨੂੰਨਾਂ‎,‎ ਦੋਸਾਂ਼ ਤੇ ਸਜ਼ਾਵਾਂ

ਦੀ ਮਿਲਾਵਟ

ਉਸ ਦੇ ਜ਼ਿਹਨ ਵਿੱਚ ਭਰ ਦਿੱਤੀ ਹੈ‎…‎


ਹੁਣ‎,‎

ਉਸ ਦੀ ਆਪਣੀ ਕੋਈ ਹੋਂਦ‎,‎

ਕੋਈ ਪ੍ਰਭਾਸ਼ਾ ਨਹੀ ਰਹੀ‎…‎

ਤੇ ਹੁਣ‎,‎

ਉਹ ਇੱਕ ਖਲਾਅ ਵਿੱਚ

ਭਟਕ ਰਹੀ ਹੈ‎,‎

ਅਰਥਹੀਣ ਤੇ ਅਨਾਥ ਜਿਹੀ‎…‎

ਤੇ ਹੁਣ‎,‎

ਉਸ ਦੀ ਸੂਰਤ‎,‎

ਸੀਰਤ ਤੇ ਸੁਤੰਤਰ ਸੋਚ

ਸਭ ਵਿੱਚ ਮਿਲਾਵਟ ਹੈ‎…‎

ਤੇ ਹੁਣ ਉਸਨੂੰ

ਮੇਰੇ `ਤੇ ਬਹੁਤ‎…‎ਬਹੁਤ

ਤੇ ਬਹੁਤ ਗਿਲਾ ਹੈ‎…‎

ਤੇ ਅੱਜ ਉਹ

ਮੇਰੇ ਤੇ ਹੂੰਗਰ ਮਾਰਦੀ ਹੈ

ਤੇ ਕਹਿੰਦੀ ਹੈ ਕਿ‎,‎

“ਤੈਨੂੰ ਧੀ ਜੰਮਣ ਦਾ

ਕੋਈ ਹੱਕ ਨਹੀਂ‎,‎

ਤੂੰ ਕੀ ਜਾਣੇ‎…‎!

ਕੀ ਹੁੰਦੀ ਹੈ 'ਧੀ'

ਕੀ ਹੁੰਦੀ ਹੈ 'ਲਿਖਤ'

ਤੇ ਕਿਸ ਨੂੰ ਕਹਿੰਦੇ ਨੇ 'ਸਿਰਜਣਾ'‎…‎”

Tuesday, 27 October 2009 14:21

ਬੇਨਾਮ

Written by

ਬੰਦ ਹੋਠਾਂ ਦੇ ਬੂਹੇ ਪਿੱਛੇ‎,‎ ਖਾਮੋਸ਼ ਤੇ ਗੁੰਮਨਾਮ ਬੋਲ
ਆਵਾਜ਼ ਦੇ ਦੇ ਮਾਲਕਾ‎,‎ ਨਹੀਂ ਸਹਿਕਦੇ ਰਹਿ ਜਾਣਗੇ।

ਸੁਪਨੇ ਵਿੱਚ ਵੀ ਕਿੰਝ ਕਹਾਂ‎,‎ “ਰਹਿਨੁਮਾ ਮੇਰੇ ਨਾਲ ਚੱਲ”‎,‎
ਜੋ ਮੇਰੇ ਪਿੱਛੋਂ ਆਉਣਗੇ‎,‎ ਰਾਹ ਭਟਕਦੇ ਰਹਿ ਜਾਣਗੇ।

ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ
ਲਹਿਰਾਂ ਦੇ ਖ਼ਾਬ ਕੰਢੇ ਉੱਤੇ‎,‎ ਡੁੱਬ ਕੇ ਮਰ ਜਾਣਗੇ।

ਆ‎,‎ ਅੱਗ ਬਣਕੇ ਚੀਰਦੇ‎,‎ ਤੂੰ ਚਿਣਗ ਦੀ ਇਸ ਚੀਕ ਨੂੰ
ਦਿਨ-ਦਿਹਾੜੇ ਮਾਸੂਮ ਵੀ‎,‎ ਜੁਗਨੂੰ ਤੋਂ ਡਰਦੇ ਰਹਿਣਗੇ।

ਸੰਨ੍ਹ ਲਾ ਕੇ ਹੱਥੀਂ ਲੁੱਟੀ‎,‎ ਧਰਤੀ ਪਹਿਰੇਦਾਰਾਂ ਨੇ‎,‎
ਉਹ ਜੋ ਸ਼ਹਿਨਸ਼ਾਹ ਸੁੱਤੇ ਪਏ‎,‎ ਸੁੱਤੇ ਹੀ ਸੁੱਤੇ ਰਹਿਣਗੇ।

ਭੀੜੀ ਜਿਹੀ ਇਸ ਭੀੜ ਨੂੰ‎,‎ ਪੱਬਾਂ `ਤੇ ਪਾਰ ਕਰ ਲਵੀਂ‎,‎
ਨਾ ਤੱਕੀਂ ਸੱਜੇ-ਖੱਬੇ ਤੂੰ‎,‎ ਧੱਕੇ ਹੀ ਪੈਂਦੇ ਰਹਿਣਗੇ।

ਨਾ ਦੋਸਤਾਂ ਦੀ ਥੋੜ ਦਿਲ `ਚ‎,‎ ਨਾ ਦੁਸ਼ਮਣਾਂ ਦੀ ਲੋੱੜ ਹੈ‎,‎
ਬੇਨਾਮ ਜਿਹੇ ਕੁੱਝ ਹਾਦਸੇ‎,‎ ਸਭ ਤੋਂ ਕਰੀਬ ਰਹਿਣਗੇ।

ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ
ਪੜ੍ਹੀਆਂ ਨਾ ਗਈਆਂ‎,‎ ਨਾ ਮੁੜਕੇ ਹੀ ਆਈਆਂ।

ਰਜ਼ਾ ਬਣੀਆਂ ਰੀਝਾਂ‎,‎ ਜੋ ਰੁੱਖਾਂ `ਤੇ ਟੰਗੀਆਂ
ਸੁੱਕੀਆਂ ਨਾ ਝੜ੍ਹੀਆਂ‎,‎ ਨਾ ਪੈਰਾਂ `ਤੇ ਆਈਆਂ।

ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈ
ਨਾ ਜਾਵਣ ਭੁਲਾਈਆਂ‎,‎ ਨਾ ਸੀਨੇ ਹੀ ਲਾਈਆਂ।

ਸੋਚ ਮੇਰੀ ਤੋਂ‎,‎ ਮੁਖੜਾ ਉਹ ਮੋੜੀ ਖੜ੍ਹਾ ਹੈ
ਹੋ ਅੱਖਰਾਂ ਤੋਂ ਓਹਲੇ‎,‎ ਮੈਂ ਲੀਕਾਂ ਵੀ ਵਾਹੀਆਂ।

ਨਿੱਤ ਨੈਣਾਂ `ਚ ਭਰਕੇ‎,‎ ਤੇ ਪਲਕਾਂ `ਤੇ ਧਰਕੇ
ਰੰਗ ਰਿਸਦੇ ਦੇ ਰਾਹੀਂ ਨੇ ਰੀਝਾਂ ਵਹਾਈਆਂ।

ਬੈਠਾ ਅੰਬਰ ਦੇ ਕਦਮਾਂ ਚ ਝੋਲੀ ਵਿਛਾਈ
ਮੁਸੱਵਰ ਦੇ ਹਿੱਸੇ ਤਸਵੀਰਾਂ ਹੀ ਆਈਆਂ।

ਉਮਰਾਂ ਦੇ ਲਾਰੇ ਤੋਂ ਲੰਮੀਆਂ ਸੀ ਲੋੜਾਂ
ਲੇਖਾਂ ਦੇ ਕੋਲੋਂ ਨਾ ਗਈਆਂ ਪੁਗਾਈਆਂ।

ਖਾਰੇ ਪਾਣੀ ਨੇ ਖਲਕਤ ਦੀ ਖੂਹੀ ਦੇ ਖਾਤੇ
ਲੂਣ-ਪਾਣੀ `ਚ ਭਿੱਜੀਆਂ ਨੇ ਅੱਖਾਂ ਤ੍ਰਿਹਾਈਆਂ।

ਕਰਕੇ ਪਰਦੇ ਹਨ੍ਹੇਰੇ `ਚ ਹੱਸੀਆਂ ਤੇ ਰੋਈਆਂ
ਚਿੱਟੇ ਚਾਨਣ `ਚ ਝੱਲੀਆਂ‎,‎ ਗਈਆਂ ਚੁੰਧਿਆਈਆਂ।

ਸਭ ਪਰਦੇ ਨੇ ਭਰਮਾਂ ਦੇ‎,‎ ਭੇਦਾਂ ਦੀ ਦੁਨੀਆਂ
ਨਾ ਖੁੱਲ੍ਹੀਆਂ ਨੇ ਗੱਲਾਂ‎,‎ ਨਾ ਲੁੱਕੀਆਂ ਲੁਕਾਈਆਂ।

ਚਾੜ੍ਹ ਖੱਡੀ `ਤੇ ਸੋਚਾਂ ਦੀ ਤਾਣੀ ਤੇ ਬਾਣੀ
ਗੱਲਾਂ ਸਿੱਧੀਆਂ ਵੀ ਗਈਆਂ ਸਗੋਂ ਉਲਝਾਈਆਂ।

ਉਹ ਜੋ ਖੁਆਬਾਂ `ਚ ਨੇੜੇ‎,‎ ਪਰ ਅਸਲੋਂ ਪਰੇ ਹੈ
ਕੀ ਕਹਿਣਾ ਹੈ ਉਸਨੂੰ ਜੇ ਯਾਦਾਂ ਨਾ ਆਈਆਂ।

ਸ਼ਾਲਾ! ਤੰਦਾਂ ਤੇ ਤਾਰਾਂ ਦੀ ਬੋਲੀ ਨਾ ਟੁੱਟੇ
ਗਿਲੇ-ਸ਼ਿਕਵੇ ਨਾ ਹੋਵਣ ਨਾ ਹੋਣ ਰੁਸਵਾਈਆਂ।