You are here:ਮੁਖ ਪੰਨਾ»ਲੇਖ਼
ਲੇਖ਼
ਲੇਖ਼

ਲੇਖ਼ (16)

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ

ਕਿਰਪਾਲ ਸਿੰਘ ਪੰਨੂੰ

 

ਆਮ ਵਿਆਖਿਆ

ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ ਗਿਆ ਪਰ ‘ਇੱਕ ਸਮੇਂ’ ਤੋ ਮੁਕਤ ਹੋ ਗਿਆ। ਅਤੇ ਫਿਰ ਭੋਜ ਪੱਤਰ ਤੇ ਕਲਮ ਦੁਆਤ ਅਤੇ ਕਾਗ਼ਜ਼ ਦੇ ਆ ਜਾਣ ਨਾਲ਼ ਸੂਚਨਾ ਵਟਾਂਦਰੇ ਲਈ ਸਮਾ, ਸਥਾਨ ਆਦਿ ਦੀ ਮਜਬੂਰੀ ਖਤਮ ਹੋ ਗਈ। ਤੇ ਕੇਵਲ ਕਾਗ਼ਜ਼ ਨੂੰ ਲੈ ਜਾਣ, ਲੈ ਆਉਣ ਦੀ ਪਾਬੰਦੀ ਰਹਿ ਗਈ। ਕੰਪਿਊਟਰ ਨੇ ਆ ਕੇ ਸੂਚਨਾ ਵਟਾਂਦਰੇ ਨੂੰ ਇਸ ਤੋਂ ਵੀ ਮੁਕਤ ਕਰ ਦਿੱਤਾ ਹੈ। ਹੁਣ ਖਲਾਅ ਵਿੱਚ ਚੰਦ ਤੋਂ ਵੀ ਦੁਰਾਡੇ ਮਿੰਟਾਂ ਸਕਿੰਟਾਂ ਵਿੱਚ ਸੂਚਨਾ ਵਟਾਂਦਰਾ ਹੋ ਰਿਹਾ ਹੈ ਅਤੇ ਹੁਕਮ ਸੁਣਾਏ ਤੇ ਮੰਨੇਂ ਜਾ ਰਹੇ ਹਨ। ਜਾਪਦਾ ਤਾਂ ਇਹ ਹੈ ਕਿ ਕੰਪਿਊਟਰ ਨੇ ਸੂਚਨਾ ਵਟਾਂਦਰੇ ਪੱਖੋਂ ਸੱਤ ਸਮੁੰਦਰਾਂ ਦੀ ਦੂਰੀ ਹੁਣ 17 ਸੈੰਟੀਮੀਟਰਾਂ ਤੇ ਲੈ ਆਂਦੀ ਹੈ।

ਗੁਰਮੁਖੀ ਸ਼ਾਹਮੁਖੀ ਦੇ ਕੰਪਿਊਟਰੀਕਰਨ ਦੀ ਲੋੜ

ਇਹ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਹਰ ਖੇਤਰ ਦੀਆਂ ਹੀ ਨਵੀਆਂ ਪਰਾਪਤੀਆਂ ਦੀ ਕੁੰਜੀ ਕੰਪਿਊਟਰ ਦੇ ਹੱਥ ਵਿੱਚ ਹੈ। ਭਾਰਤ ਵਿੱਚ ਅਜੇ ਕੰਪਿਊਟਰ ਦੀ ਵਰਤੋਂ ਕੋਈ ਬਹੁਤੀ ਨਹੀਂ ਹੋਣ ਲੱਗੀ ਅਤੇ ਯੂਨੀਵਰਸਿਟੀਆਂ ਦੇ ਕਈ ਪਰੋਫੈੱਸਰ ਕੰਪਿਊਟਰ ਨੂੰ ਇੱਕ ਬੇਲੋੜੀ ਜਿਹੀ ਚੀਜ਼ ਸਮਝਦੇ ਹਨ ਅਤੇ ਆਪਣੇ ਮੌਲਕ ਕਾਰਜ ਕਾਗਜ ਅਤੇ ਕਲਮ ਨਾਲ਼ ਹੀ ਕਰਨਾ ਠੀਕ ਸਮਝਦੇ ਹਨ। ਪਰ ਪੱਛਮੀਂ ਦੇਸ਼ਾਂ ਵਿੱਚ ਕੰਪਿਊਟਰ ਹਰ ਖੇਤਰ ਵਿੱਚ ਪੂਰਨ ਤੌਰ ਤੇ ਛਾ ਚੁੱਕਿਆ ਹੈ। ਇਸ ਦੀ ਵਰਤੋਂ ਦੀ ਸਾਰਥਕਤਾ ਦੇਖ ਕੇ ਇਹ ਯਕੀਨ ਨਾਲ਼ ਕਿਹਾ ਜਾ ਸਕਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਵੀ ਕੰਪਿਊਟਰ ਹਰ ਖੇਤਰ ਵਿੱਚ ਹੀ ਆਪਣੇ ਪੈਰ ਪੂਰੀ ਤਰ੍ਹਾਂ ਨਾਲ਼ ਪਸਾਰ ਲਏਗਾ।

ਅਸਲ ਵਿੱਚ ਕੰਪਿਊਟਰ ਕੀ ਹੈ? ਇਹ ਹੋਰ ਕੁੱਝ ਵੀ ਨਹੀਂ ਹੈ, ਕੇਵਲ ਮਨੁੱਖ ਦੀ ਇੱਕ ਸਹਾਇਕ ਮਸ਼ੀਨ ਹੈ। ਪਰ ਇਸ ਦੇ ਕੰਮ ਕਰਨ ਦੀ ਸਮਰੱਥਾ ਬੇਅੰਤ ਅਤੇ ਅਥੱਕ ਹੈ। ਇਹ ਚਾਨਣ ਦੀ ਰਫਤਾਰ ਨਾਲ਼ ਚਾਨਣ ਖਿਲਾਰਦਾ ਹੈ। ਸੋ ਅੱਜ ਇਹ ਕਹਿਣ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ ਕਿ ਜਿਹੜਾ ਵੀ ਦੇਸ਼, ਭਾਸ਼ਾ, ਕੌਮ, ਮਜ਼ਹਬ ਆਦਿ ਕੰਪਿਊਟਰ ਦੀ ਵਰਤੋਂ ਵਿੱਚ ਪਛੜ ਜਾਏਗਾ ਉਹ ਸੰਸਾਰ ਵਿੱਚ ਹਰ ਪੱਖ ਤੋਂ ਹੀ ਦੂਸਰਿਆਂ ਤੋਂ ਪਛੜ ਜਾਏਗਾ। ਜੋ ਇਸ ਦੀ ਵਰਤੋਂ ਵਿੱਚ ਮੋਹਰੀ ਹੋਵੇਗਾ ਉਹ ਸੰਸਾਰ ਵਿੱਚ ਹਰ ਪੱਖ ਤੋਂ ਹੀ ਇੱਕ ਮੋਹਰੀ ਵਜੋਂ ਪਰਵਾਨਿਆਂ ਜਾਏਗਾ।

ਸਾਡੇ ਕੋਲ਼ ਇਸ ਦੀ ਸਭ ਤੋਂ ਵਧੀਆ ਅਤੇ ਪਰਤੱਖ ਉਧਾਰਣ ਮਿਸਟਰ ਬਿਲਗੇਟ ਦੀ ਹੈ। ਜੋ ਕੁੱਝ ਦਹਾਕੇ ਪਹਿਲੋਂ ਯੂਨੀਵਰਸਿਟੀ ਦਾ ਇੱਕ ਆਮ ਜਿਹਾ ਵਿਦਿਆਰਥੀ ਸੀ ਅਤੇ ਅੱਜ ਉਹ ਇਸ ਕੰਪਿਊਟਰ ਅਤੇ ਬਿਜਨਸ ਮੈਨੇਜਮੈੰਟ ਦੇ ਸਦਕਾ ਹੀ ਦੁਨੀਆਂ ਦੇ ਪਹਿਲੇ ਨੰਬਰ ਦੇ ਅਮੀਰਾਂ ਵਿੱਚੋਂ ਇੱਕ ਹੈ। ਬਿਲੀਅਨ ਡਾਲਰਾਂ ਤੀਕਰ ਤਾਂ ਉਹ ਦਾਨ ਹੀ ਕਰ ਦਿੰਦਾ ਹੈ।

ਇਸ ਲਈ ਜੇ ਅੱਜ ਪੰਜਾਬੀ ਭਾਸ਼ਾ ਆਪਣੀ ਹੋਂਦ ਬਣਾਈ ਰੱਖਣ ਅਤੇ ਹੋਰਾਂ ਭਾਸ਼ਾਵਾਂ ਤੋਂ ਮੋਹਰੀ ਹੋਣ ਦਾ ਸੰਕਲਪ ਰੱਖਦੀ ਹੈ ਤਾਂ ਇਸ ਨੂੰ ਕੰਪਿਊਟਰ ਦੀ ਵਰਤੋਂ ਵਿੱਚ ਸਮੇਂ ਦੇ ਹਾਣੀ ਹੀ ਨਹੀਂ ਸਗੋਂ ਇੱਕ ਮੋਹਰੀ ਵਜੋਂ ਉੱਭਰਨਾ ਹੋਵੇਗਾ।

 

 

ਹਰ ਸ਼ੈਅ ਬਦਲਣਹਾਰ ਹੈ

ਇਹ ਭਲੀ ਭਾਂਤ ਜਾਣਿਆਂ ਜਾਂਦਾ ਹੈ ਕਿ ਬੋਲੀਆਂ ਅਤੇ ਉਨ੍ਹਾਂ ਨੂੰ ਪਰਗਟਾਉਣ ਵਾਲ਼ੇ ਲਿੱਪੀ-ਚਿੰਨ੍ਹ ਬੋਲਣ ਵਾਲ਼ੇ ਲੋਕਾਂ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਕਿੱਤਿਆਂ ਦੇ ਨਾਲ਼-ਨਾਲ਼ ਬਦਲਣਹਾਰ ਹੁੰਦੇ ਹਨ। ਇਸੇ ਨਿਯਮ ਦੇ ਅਧੀਨ ਪੰਜਾਬੀ ਬੋਲਣ ਵਾਲ਼ੇ ਲੋਕਾਂ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਵੀ ਬਦਲਦੀ ਆਈ ਹੈ ਤੇ ਜੀਵਤ ਰਹਿਣ ਤੀਕਰ ਬਦਲਦੀ ਰਹੇਗੀ। ਇਹ ਵੀ ਇੱਕ ਸਰਵ ਪਰਵਾਨਿਤ ਨਿਯਮ ਹੈ ਕਿ ਜੋ ਸਮੇਂ ਅਤੇ ਵਾਤਾਵਰਣ ਅਨੁਸਾਰ ਬਦਲ ਜਾਂਦਾ ਹੈ, ਉਹ ਹੋਂਦ ਵਿੱਚ ਰਹਿੰਦਾ ਹੈ ਤੇ ਬਾਕੀ ਸਭ ਕੁੱਝ ਭੂਤ ਕਾਲ ਦੇ ਖਾਤੇ ਵਿੱਚ ਜਾ ਪੈਂਦਾ ਹੈ।

ਕਿਉਂਕਿ ਅਸਾਡਾ ਮੁੱਖ ਮੰਤਵ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਦੇ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਉੱਤੇ ਸੋਚ ਵਿਚਾਰ ਕਰਨ ਦਾ ਹੈ। ਇਸ ਲਈ ਮੁੱਖ ਤੌਰ ਤੇ ਇਨ੍ਹਾਂ ਦੋਹਾਂ ਲਿੱਪੀਆਂ ਦੇ ਉੱਤੇ ਹੀ ਧਿਆਨ ਦਾ ਕੇਂਦਰਤ ਰਹਿਣਾ ਉੱਚਿਤ ਰਹੇਗਾ।

ਕੰਪਿਊਟਰੀਕਰਨ ਅਤੇ ਅੱਖਰ

ਕੰਪਿਊਟਰੀ ਤਕਨੀਕ ਨੇ ਅੱਖਰ ਨੂੰ ਰਹਿਣ ਭਾਵੇਂ ਅ-ਖਰ ਹੀ ਦਿੱਤਾ ਹੈ ਪਰ ਇਸ ਨੂੰ ਤਰਲ ਪਦਾਰਥ ਦਾ ਰੂਪ ਦੇ ਦਿੱਤਾ ਹੈ। ਇਸ ਇਲੌਕਟਰੌਨਿਕ ਪਰਬੰਧ ਨੇ ਕਿਸੇ ਲਿਖਤ ਨੂੰ ਕੱਟਣ’ ਮੇਟਣ ਚੇਪਣ ਦਾ ਝਗੜਾ ਹੀ ਖਤਮ ਕਰ ਦਿੱਤਾ ਹੈ। ਕਿਸੇ ਵੀ ਅੱਖਰ ਜਾਂ ਸ਼ਬਦਾਂ ਦੇ ਭਾਗ ਨੂੰ ਕਿਤੋਂ ਚੱਕੋ ਅਤੇ ਕਿਤੇ ਰੱਖੋ ਉਹ ਉੱਥੇ ਹੀ ਫਿੱਟ ਹੋ ਜਾਂਦਾ ਹੈ। ਟੱਬ ਦੇ ਇੱਕ ਪਾਸੇ ਤੋਂ ਪਾਣੀ ਦਾ ਜੱਗ ਕੱਢਣ ਅਤੇ ਉਸੇ ਟੱਬ ਦੇ ਦੂਸਰੇ ਪਾਸੇ ਜੱਗ ਖਾਲੀ ਕਰ ਦੇਣ ਵਾਂਗ। ਕੋਈ ਅੱਖਰ ਕਿਸੇ ਥਾਂ ਤੋਂ ਕੱਢ ਲਵੋ ਤਾਂ ਉਸ ਥਾਂ ਤੋਂ ਅਗਲੇ ਸਾਰੇ ਹੀ ਉਤਨੀ ਥਾਂ ਉਸ ਵੱਲ ਨੂੰ ਚੱਲ ਪੈਂਦੇ ਹਨ। ਕੋਈ ਸ਼ਬਦ ਕਿਤੇ ਵੀ ਘਸੋੜ ਦਿਓ ਤਾਂ ਉਸ ਥਾਂ ਤੋਂ ਅਗਲੇ ਸਾਰੇ ਅੱਖਰ ਉਸਨੂੰ ਥਾਂ ਦੇਣ ਲਈ ਆਪਣੀ ਉਤਨੀ ਹੀ ਥਾਂ ਅੱਗੇ ਕਰ ਲੈਂਦੇ ਹਨ। ਹੋਰ ਤਾਂ ਹੋਰ ਕਿਸੇ ਵੀ ਦਸਤਾਵੇਜ਼ ਨੂੰ ਸੱਤ ਸਮੁੰਦਰੋਂ ਪਾਰ ਹੱਥੀਂ ਲੈ ਜਾਣ ਦੇ ਕਸ਼ਟ ਦੀ ਵੀ ਇਸਨੇ ਕਾਇਆ ਕਲਪ ਕਰ ਦਿੱਤੀ ਹੈ। ਹੁਣ ਘੰਟਿਆਂ, ਦਿਨਾਂ, ਮਹੀਨਿਆਂ ਦੀ ਥਾਂ ਪਲਾਂ ਵਿੱਚ ਹੀ ਸਾਰੇ ਸੰਸਾਰ ਵਿੱਚ ਕਿਸੇ ਦਸਤਾਵੇਜ਼ ਨੂੰ ਭੇਜਿਆ ਜਾ ਸਕਦਾ ਹੈ।

ਗੁਰਮੁਖੀ ਲਿੱਪੀ ਦਾ ਵਿਰਸਾ

ਜਦੋਂ ਅਸੀਂ ਗੁਰੂ-ਕਾਲ ਦੀ ਗੁਰਮੁਖੀ ਲਿੱਪੀ ਨੂੰ ਪਰਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਸਪਸ਼ਟ ਰੂਪ ਵਿੱਚ ਉੱਭਰ ਕੇ ਆਉਂਦਾ ਹੈ ਕਿ ਉਸ ਵੇਲ਼ੇ ਪੈਰ ਅੱਖਰ ਇੱਕ ਦਰਜਨ ਦੇ ਕਰੀਬ ( ੍ਹ  ੍ਰ  ੵ  ੍ਵ  ੍ਯ  ੍ਯ  ੑ ਃ  ੍ਚ  ੍ਤ  ੍ਨ  ੍ਟ ਆਦਿ) ਸਨ। ਜੋ ਜਾਪਦਾ ਹੈ ਕਿ ਦੇਵਨਾਗਰੀ ਅਤੇ ਗੁਰਮੁਖੀ ਦੇ ਆਪਸੀ ਸਹਿਯੋਗ ਕਾਰਨ ਸਨ। ਪਰ ਅਜੋਕੀ ਗੁਰਮੁਖੀ ਲਿੱਪੀ ਵਿੱਚ ਦੇਖਦੇ ਹਾਂ ਕਿ ਪੈਰ ਅੱਖਰਾਂ ਦੀ ਵਰਤੋਂ ਕੇਵਲ ਪੈਰ ਹ, ਰ ਅਤੇ ਵ ਤੀਕਰ ਹੀ ਸੀਮਤ ਹੋ ਕੇ ਰਹਿ ਗਈ ਹੈ। ਇਨ੍ਹਾਂ ਵਿੱਚੋਂ ਵੀ ਹੁਣ ਪੈਰ ਰ ਅਤੇ ਵ ਦੀ ਵਰਤੋਂ ਘਟ ਰਹੀ ਹੈ ਅਤੇ ਪੈਰ ਹ ਦੀ ਵਰਤੋਂ ਦੂਹਰੀ ਆਵਾਜ਼ ਦਾ ਨਵਾਂ ਸਵਾਲ ਖੜ੍ਹਾ ਕਰ ਰਹੀ ਹੈ। ਦੂਸਰੇ ਪਾਸੇ ਦੇਵਨਾਗਰੀ ਵਿੱਚ ਪੈਰ (ਜੁੜਵੇਂ) ਅੱਖਰਾਂ ਦੀ ਵਰਤੋਂ ਦੀ ਭਰਮਾਰ ਅੱਜ ਵੀ ਪਰਚਲਤ ਹੈ। ਉਸ ਵਿੱਚ ਜੁੜਵੇਂ ਅੱਖਰਾਂ ਦੀ ਗਿਣਤੀ ਦੇ ਘਟਣ ਦੀ ਪਰਵਿਰਤੀ ਦਿਖਾਈ ਨਹੀਂ ਦਿੰਦੀ।

ਪੰਜਾਬ ਵਿੱਚ ਇਸਲਾਮਿਕ ਸੱਭਿਆਚਾਰ ਦੇ ਰਚਮਿਚ ਜਾਣ ਨਾਲ਼ ਫਾਰਸੀ ਵੱਲੋਂ ਬਹੁਤ ਸਾਰੀਆਂ ਨਵੀਆਂ ਆਵਾਜ਼ਾਂ ਪੰਜਾਬੀਆਂ ਦਾ ਅੰਗ ਬਣ ਗਈਆਂ। ਉਨ੍ਹਾਂ ਵਿੱਚੋਂ ਕੁੱਝ ਕੁ ਨੂੰ ਪਰਗਟਾਉਣ ਲਈ ਗੁਰਮੁਖੀ ਲਿੱਪੀ ਵਿੱਚ ਪੈਰ ਬਿੰਦੀ ਦੀ ਕਾਢ ਕੱਢੀ ਗਈ। ਜਿਸ ਨਾਲ਼ ਗੁਰਮੁਖੀ ਲਿੱਪੀ ਵਿੱਚ ਮੂਲ ਆਵਾਜ਼ ਦੇ ਪੈਰ ਵਿੱਚ ਬਿੰਦੀ ਪਾ ਕੇ ਸ਼, ਖ਼, ਗ਼, ਜ਼ ਅਤੇ ਫ਼ ਦੀਆਂ ਆਵਾਜ਼ਾਂ ਦਾ ਪਰਗਟਾਵਾ ਕੀਤਾ ਗਿਆ। ਸ਼ ਪੈਰ ਬਿੰਦੀ ਦੀ ਹੋਂਦ ਬੇਸ਼ੱਕ ਦੇਵਨਾਗਰੀ ਵਿੱਚ ਪਹਿਲੋਂ ਹੀ ਹੈ ਸਗੋਂ ਇਹ ਦੋ ਆਵਾਜ਼ਾਂ (21 ਵਰਗਾ ਅਤੇ ਪੇਟ ਲਕੀਰ ਵਾਲ਼ਾ ਸ਼) ਦੇ ਰੂਪ ਵਿੱਚ ਹੈ। ਪਰ ਇਹ ਗੁਰਮੁਖੀ ਲਿੱਪੀ ਵਿੱਚ ਨਹੀਂ ਸੀ। ਇਸ ਦਾ ਵੱਡਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੈਰ ਬਿੰਦੀ ਵਾਲ਼ੇ ਅੱਖਰਾਂ ਅਤੇ ਅਧਕ ਦੀ ਵਰਤੋਂ ਨਹੀਂ ਹੋਈ। ਪੈਰ ਬਿੰਦ ਦੀ ਵਰਤੋਂ ਗੁਰੂ ਕਾਲ ਤੋਂ ਪਿੱਛੋਂ ਆ ਕੇ ਫਾਰਸੀ ਵੱਲੋਂ ਹੀ ਹੋਂਦ ਵਿੱਚ ਆਈ ਜਾਪਦੀ ਹੈ।

ਆਮ ਗੁਰਮੁਖੀ ਫੌਂਟਾਂ ਵਿੱਚ ਪੈਰ ਬਿੰਦੀ ਵਾਲ਼ੇ 6 ਅੱਖਰ ਕੀਅ ਬੋਰਡ ਦੀਆਂ 6 ਕੀਆਂ ਰੋਕਦੇ ਹਨ। ਪਰ ਡੀਆਰਚਾਤਰਿਕਵੈੱਬ ਵਿੱਚ ਪੈਰ ਬਿੰਦੀ ਲਈ ਇੱਕ ਹੀ ਕੀਅ ‘ਸ਼ਿਫਟ ਲੱਲਾ’ ਰੱਖੀ ਗਈ ਹੈ। ਇਸ ਤਰ੍ਹਾਂ ਕਰਨ ਨਾਲ਼ 5 ਕੀਆਂ ਦੀ ਬੱਚਤ ਹੋ ਗਈ ਹੈ। ਇਹ ਪੈਰ ਬਿੰਦੀ ਵਿਸ਼ੇਸ਼ ਅੱਖਰ ਬਨਾਉਣ ਲਈ ਗੁਰਮੁਖੀ ਦੇ ਕਿਸੇ ਵੀ ਅੱਖਰ ਦੇ ਪੈਰ ਵਿੱਚ ਪਾਈ ਜਾ ਸਕਦੀ ਹੈ। ਜਿਵੇਂ ੳ਼, ੲ਼ ਅਤੇ ਹ਼ ਆਦਿ। ਇਸ ਮੁੱਦੇ ਉੱਤੇ ਵੀ ਵਿੱਦਵਾਨਾਂ ਦੀ ਸੋਚ ਵਿਚਾਰ ਦੀ ਲੋੜ ਹੈ।

ਗੁਰਮੁਖੀ ਲਿੱਪੀ ਵਿੱਚ ਅਧਕ ਦੀ ਵਰਤੋਂ ਵੀ ਫਾਰਸੀ ਵਿੱਚੋਂ ਹੀ ਆਈ ਜਾਪਦੀ ਹੈ ਜੋ ਇੱਕ ਚਮਤਕਾਰੀ ਕਾਢ ਹੈ। ਇਸ ਨਾਲ਼ ਦੂਹਰੀ ਆਵਾਜ਼ ਵਾਲ਼ੇ ਅੱਖਰਾਂ ਦਾ ਪਰਗਟਾਵਾ ਵੀ ਸੌਖਾ ਹੋ ਗਿਆ ਅਤੇ ਦੇਵਨਾਗਰੀ ਵਾਲ਼ੇ ਜੁੜਵੇਂ ਅੱਖਰਾਂ ਦੀ ਆਵਾਜ਼ ਦੇ ਖਲਜਗਣ ਤੋਂ ਵੀ ਖਹਿੜਾ ਛੁੱਟ ਗਿਆ।

ਲ਼ ਦੀ ਆਵਾਜ਼ ਨਿਰੋਲ ਪੰਜਾਬੀ ਦੀ ਆਵਾਜ਼ ਹੈ। ਇਹ ਨਾ ਦੇਵਨਾਗਰੀ ਵਿੱਚ ਮਿਲ਼ਦੀ ਹੈ ਅਤੇ ਨਾ ਹੀ ਸ਼ਾਹਮੁਖੀ ਲਿੱਪੀ ਵਿੱਚ। ਪੰਜਾਬੀ ਸ਼ੁਭਾ ਵਿੱਚ ਤਾਂ ਸ਼ਾਇਦ ਇਸ ਦੀ ਵਰਤੋਂ ਲ ਦੀ ਆਵਾਜ਼ ਨਾਲ਼ੋਂ ਵੀ ਬਹੁਤੀ ਹੈ।

ਭਾਰਤ ਵਿੱਚ ਮੁਸਲਮਾਨ ਬਾਦਸ਼ਾਹਾਂ ਦੇ ਪਰਭਾਵ ਕਾਰਨ ਫਾਰਸ਼ੀ ਲਿੱਪੀ ਨੇ ਸਰਕਾਰੀ ਦਰਬਾਰੀ ਕਾਰਜਾਂ ਵਿੱਚ ਲੱਗਪੱਗ ਪੂਰਾ ਅਖਤਿਆਰ ਪਰਾਪਤ ਕਰ ਲਿਆ ਸੀ। ਪੰਜਾਬ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਵੀ ਇਹ ਕਾਰਜ ਫਾਰਸੀ ਵਿੱਚ ਹੀ ਹੁੰਦਾ ਰਿਹਾ। ਅੰਗਰੇਜਾਂ ਦੇ ਪੰਜਾਬ ਵਿੱਚ ਆਉਣ ਨਾਲ਼ ਭਾਵੇਂ ਕਿ ਉੱਪਰਲਾ ਕਾਰਜ ਅੰਗਰੇਜੀ ਵਿੱਚ ਹੋਣ ਲੱਗਾ ਪਰ ਆਮ ਲੋਕ ਫਾਰਸੀ ਲਿੱਪੀ ਦੀ ਹੀ ਵਰਤੋਂ ਕਰਦੇ ਰਹੇ। ਜਿਸ ਦਾ ਸਿੱਟਾ ਇਹ ਨਿਕਲ਼ਿਆ ਕਿ ਪੰਜਾਬ ਵਿੱਚੋਂ ਗੁਰਮੁਖੀ ਲਿੱਪੀ ਪਿੱਛੇ ਪੈ ਗਈ ਅਤੇ ਫਾਰਸੀ ਲਿੱਪੀ ਅੱਗੇ ਆ ਗਈ। ਮੁਸਲਮਾਨਾਂ ਦੀ ਪੰਜਾਬ ਵਿੱਚ ਜਨਮੀ ਦੂਜੀ ਤੀਜੀ ਪੀਹੜੀ ਲਿਖਦੀ ਤਾਂ ਫਾਰਸੀ ਲਿੱਪੀ ਵਿੱਚ ਹੀ ਰਹੀ ਪਰ ਇਸ ਦੇ ਨਾਲ਼-ਨਾਲ਼ ਆਮ ਲੋਕਾਂ ਦੀ ਬੋਲ ਚਾਲ ਵਿੱਚ ਪੰਜਾਬੀ ਵੀ ਆਪਣਾ ਪਰਭਾਵ ਪਾਉਂਦੀ ਗਈ। ਸ਼ਾਹਮੁਖੀ ਵਿੱਚ ਪੰਜਾਬੀ ਲਿਖਣ ਵਾਲ਼ਿਆਂ ਲਈ ਨਵੀਂ ਅੜਚਣ ਇਹ ਆਈ ਕਿ ਪੰਜਾਬੀ ਦੀਆਂ ਕੁੱਝ ਕੁ ਆਵਾਜ਼ਾਂ ਸ਼ਾਹਮੁਖੀ ਵਿੱਚ ਨਹੀਂ ਸਨ ਜਿਵੇਂ ਕਿ ਖ, ਘ, ਛ, ਝ, ਟ, ਠ, ਡ, ਢ, ਣ, ਥ, ਧ, ਫ, ਭ, ਲ਼, ੜ, ੜ੍ਹ ਆਦਿ। ਸ਼ਾਹਮੁਖੀ ਵਿੱਚ ਪੈਰ ਅੱਖਰ ਪਾਉਣ ਦਾ ਕੋਈ ਪਰਬੰਧ ਨਹੀਂ ਹੈ। ਸੋ ਸ਼ਾਹਮੁਖੀ ਨੂੰ ਵੀ ਪੰਜਾਬੀ ਦੇ ਲੱਗਪੱਗ ਸਮਾਨਾਂਨਤਰ ਹੋਣ ਲਈ ਕੁੱਝ ਕੁ ਨਵੇਂ ਚਿੰਨ ਘੜਨੇ ਪਏ ਜਿਵੇਂ ਕਿ ਦੋ-ਚਸ਼ਮੀ ਹੇ (ھ), (ਜੋ ਅਧਕ ਵਾਂਗ ਇੱਕ ਕਰਾਮਾਤੀ ਕਰਜ ਕਰਦੀ ਹੈ। ਇਸਦੀ ਟੇਕ ਲੈ ਕੇ ਸ਼ਾਹਮੁਖੀ ਗੁਰਮੁਖੀ ਦੀਆਂ ਲੱਗਪੱਗ ਦਰਜਨ ਤੋਂ ਵੱਧ ਆਵਾਜ਼ਾ ਪਰਗਟਾਉਣ ਦੇ ਯੋਗ ਹੋ ਗਈ) ਟੇ (ٹ), ਡਾਲ (ڈ), ਅਤੇ ੜੇ (ڑ) ਆਦਿ।

ਜਿਵੇਂ ਕਿ ਉੱਪਰ ਵਰਨਣ ਕੀਤਾ ਜਾ ਚੁੱਕਿਆ ਹੈ ਕਿ ਭਾਸ਼ਾਵਾਂ ਅਤੇ ਲਿੱਪੀਆਂ ਆਪਣੀ ਲੋੜ ਅਨੁਸਦਾਰ ਬਦਲਣ ਹਾਰ ਹਨ, ਸੋ ਅੱਜ ਕੰਪਿਊਟਰੀ ਯੰਤਰ ਦੀ ਵਰਤੋਂ ਦੇ ਆ ਜਾਣ ਨਾਲ਼ ਲਿੱਪੀਆਂ ਦੀਆਂ ਨਵੀਆਂ ਲੋੜਾਂ-ਥੋੜਾਂ ਉਜਾਗਰ ਹੋ ਰਹੀਆਂ ਹਨ ਅਤੇ ਹੋਰ ਹੋਣਗੀਆਂ। ਸਮੇਂ ਅਤੇ ਕੰਪਿਊਟਰ ਨੇ ਉਨ੍ਹਾਂ ਨਾਲ਼ ਵੀ ਦੋ ਚਾਰ ਹੋਣਾ ਹੈ ਅਤੇ ਹਰ ਟਿੱਬੇ ਟੋਏ ਨੇ ਆਖਰ ਨੂੰ ਹਮਵਾਰ ਹੋਣਾ ਹੈ।

ਲਿਖਣ ਢੰਗ ਦੇ ਬਦਲਦੇ ਸਰੂਪ

ਕੱਲ੍ਹ ਤੀਕਰ ਕਿਸੇ ਵੀ ਲਿੱਪੀ ਦੇ ਚਿੰਨ੍ਹ ਜਾਂ ਅੱਖਰ ਲਿਖਤੀ ਰੂਪ ਵਿੱਚ ਹੀ ਮਿਲ਼ਦੇ ਰਹੇ ਹਨ। ਭਾਵੇਂ ਕਿ ਇਹ ਚਟਾਨਾਂ, ਸਤੂਪਾ, ਸਤੰਭਾਂ, ਇਮਾਰਤਾਂ ਉੱਤੇ ਲਿਖੇ ਹੋਏ ਹੋਣ ਜਾਂ ਫਿਰ ਇਹ ਉਸ ਤੋਂ ਪਿੱਛੋਂ ਪਰਚਲਤ ਹੋਏ ਭੋਜ ਪੱਤਰਾਂ ਅਤੇ ਕਾਗ਼ਜਾਂ ਉੱਤੇ ਹੋਣ। ਉਸ ਹਾਲਤ ਵਿੱਚ ਚਿੰਨ੍ਹਾਂ ਦੇ ਨੈਣ-ਨਕਸ਼ਾਂ ਵਿੱਚ ਵਿਅਕਤੀ ਵਿਸ਼ੇਸ਼ ਦੀ ਲਿਖਣ ਸ਼ੈਲੀ ਦੀ ਮੋਹਰ ਲੱਗੀ ਹੋਈ ਹੁੰਦੀ ਸੀ। ਅਤੇ ਉਹ ਆਪਣੀ ਇੱਛਾ ਅਨੁਸਾਰ ਕੁੱਝ ਖੁੱਲ੍ਹਾਂ ਵੀ ਲੈ ਲੈਂਦਾ ਸੀ ਤੇ ਆਪਣੇ ਵਿਚਾਰ ਨੂੰ ਚੰਗੀ ਤਰ੍ਹਾਂ ਦਰਸਾਉਣ ਲਈ ਨਵੇਂ ਰੂਪ ਵੀ ਘੜ ਲੈਂਦਾ ਸੀ। ਪਰ ਪਹਿਲੋਂ ਟਾਈਪ ਰਾਈਟਰ ਦੇ ਆਉਣ ਨਾਲ਼ ਅਤੇ ਹੁਣ ਕੰਪਿਊਟਰ ਜੁੱਗ ਦੇ ਆਉਣ ਨਾਲ਼ ਇਹ ਸਥਿਤੀ ਬਦਲ ਗਈ ਹੈ।

ਇਸ ਹਾਲਤ ਵਿੱਚ ਲਿੱਪੀ ਘਾੜਾ ਕੋਈ ਹੋਰ ਹੁੰਦਾ ਹੈ ਅਤੇ ਵਰਤੋਂਕਾਰ ਕੋਈ ਹੋਰ। ਜਿਸ ਵਿੱਚ ਜੇ ਮਨ ਮਰਜੀ ਕਰਨ ਦਾ ਹੱਕ ਹੈ ਤਾਂ ਕੇਵਲ ਲਿੱਪੀ ਅੱਖਰਾਂ ਦੇ ਘਾੜੇ ਕੋਲ਼ ਹੀ ਹੈ। ਵਰਤੋਂਕਾਰ ਤਾਂ ਮਿਲਣ ਵਾਲ਼ੀਆਂ ਫੌਂਟਾਂ ਵਿੱਚੋਂ ਆਪਣੀ ਇੱਛਾ ਦੀ ਫੌਂਟ ਦੀ ਕੇਵਲ ਚੋਣ ਹੀ ਕਰ ਸਕਦਾ ਹੈ। ਅਸਲ ਵਿੱਚ ਤਾਂ ਉਸਨੇ ਕੀਅ ਬੋਰਡ ਦੀ ਕੋਈ ਕੀਅ ਪੰਛੀ ਦੇ ਇੱਕ-ਇੱਕ ਦਾਣਾ ਕਰਕੇ ਚੋਗ ਚੁਗਣ ਵਾਂਗ ਹੀ ਦੱਬਣੀ ਹੁੰਦੀ। ਉਨ੍ਹਾਂ ਅੱਖਰਾਂ ਦੇ ਨੈਣ-ਨਕਸ਼ ਤਾਂ ਪਹਿਲੋਂ ਹੀ ਬਣੇ ਹੋਏ ਹੁੰਦੇ ਹਨ। ਇਸ ਵਰਤਾਰੇ ਨੇ ਸੁੰਦਰ ਲਿਖਾਈ ਕਰਨ ਵਾਲ਼ਿਆਂ ਦੀ ਮਾਣਯੋਗ ਆਭਾ ਨੂੰ ਜਿੱਥੇ ਇੱਕ ਭਾਰੀ ਸੱਟ ਮਾਰੀ ਹੈ, ਉੱਥੇ ਘੀਚੂ-ਮੀਚੂ ਲਿਖਣ ਦੀ ਥਾਂ ਹਰ ਰਚਨਾ ਨੂੰ ਹੀ ਪੜ੍ਹਨਯੋਗ ਬਣਾ ਦਿੱਤਾ ਹੈ।

 

ਆਦਰਸ਼

ਕਿਸੇ ਵੀ ਭਾਸ਼ਾ ਦੀ ਲਿੱਪੀ ਦੇ ਆਦਰਸ਼ਕ ਕੰਪਿਊਟਰੀ ਕਰਨ ਵਿੱਚ ਦੋ ਤਿੰਨ ਪਰਮੁੱਖ ਪੱਖ ਹੁੰਦੇ ਹਨ। ਜਿਵੇਂ ਕਿ:

ਪਹਿਲਾ: ਲਿੱਪੀ ਅਜੇਹੀ ਹੋਵੇ ਜੋ ਉਸ ਲਿੱਪੀ ਦੀ ਵਰਤੋਂ ਕਰਨ ਵਾਲ਼ੇ ਲੋਕਾਂ ਦੀਆਂ ਸਾਰੀਆਂ ਆਵਾਜ਼ਾਂ ਨੂੰ ਆਸਾਨੀ ਨਾਲ਼ ਪਰਗਟਾ ਸਕੇ ਅਤੇ ਸੰਬੰਧਿਤ ਭਾਸ਼ਾ ਦੇ ਭੂਤ, ਵਰਤਮਾਨ ਅਤੇ ਭਵਿੱਖ ਦੀਆਂ ਰਚਨਾਵਾਂ ਨੂੰ ਠੀਕ-ਠੀਕ ਦਰਸਾ ਸਕੇ।

ਦੂਜਾ: ਲਿੱਪੀ ਅਜੇਹੀ ਹੋਵੇ ਇੱਕ ਦੂਜੀਆਂ ਲਿੱਪੀਆਂ ਦੇ ਬਦਲਾਓ ਦੇ ਅਨੁਕੂਲ ਹੋਵੇ।

ਤੀਜਾ: ਲਿੱਪੀ ਕੰਪਿਊਟਰੀ ਸਿਸਟਮ ਦੇ ਅਨੁਕੂਲ ਹੋਵੇ ਆਦਿ।

 

ਇੱਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਵੇਂ ਆਮ ਲੋਕਾਂ ਦਾ ਇੱਕੋ ਹੀ ਸੱਭਿਅਚਾਰ ਹੋਵੇ, ਉਨ੍ਹਾਂ ਦਾ ਇੱਕੋ ਹੀ ਖਿੱਤਾ ਤੇ ਕਿੱਤਾ ਹੋਵੇ ਫਿਰ ਵੀ ਇੱਕੋ ਹੀ ਅੱਖਰ ਲਈ ਕੱਢੀ ਗਈ ਕੰਠ ਆਵਾਜ਼ ਹਰ ਵਿਅਕਤੀ ਦੀ ਆਪੋ ਆਪਣੀ ਹੋਇਆ ਕਰਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕੋ ਬੋਲੀ ਵਿੱਚ ਥੋੜੇ ਜਾਂ ਬਹੁਤੇ ਫਰਕ ਨਾਲ਼ ਹਰ ਵਿਅਕਤੀ ਦੀ ਆਪਣੀ ਹੀ ਵਿਲੱਖਣ ਆਵਾਜ਼ ਹੁੰਦੀ ਹੈ। ਇਸ ਸੱਚ ਤੋਂ ਇਹ ਵਿਚਾਰ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਬੋਲੀ ਅਤੇ ਉਸ ਦੀ ਲਿੱਪੀ ਨਿੱਜ ਵਿੱਚ ਨਹੀਂ ਸਗੋਂ ਸਮੁੱਚ ਵਿੱਚ ਹੋਇਆ ਕਰਦੀ ਹੈ। ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਬੋਲੀ ਜਾਂ ਲਿੱਪੀ ਕਿਸੇ ਜਨ ਸਮੂਹ ਦੇ ਇਕੱਲੇ-ਇਕੱਲੇ ਵਿਅਕਤੀ ਦੀਆਂ ਆਵਾਜ਼ਾਂ ਨੂੰ ਨਹੀਂ ਦਰਸਾ ਸਕਦੀ ਸਗੋਂ ਸਮੁੱਚ ਦੇ ਰੂਪ ਵਿੱਚ ਹੀ ਦਰਸਾ ਸਕਦੀ ਹੈ। ਸੋ ਅੱਗੇ ਜੋ ਸੋਚ ਵਿਚਾਰ ਕੀਤੀ ਜਾਏਗੀ ਉਹ ਲਿੱਪੀ ਦੇ ਸਮੁੱਚ ਦੇ ਰੂਪ ਵਿੱਚ ਹੀ ਕੀਤੀ ਜਾਏਗੀ।

1. ਗੁਰਮੁਖੀ ਦੇ ਕੰਪਿਊਟਰੀਕਰਨ ਸੰਬੰਧੀ ਸਮੱਸਿਆਵਾਂ

ਗੁਰਮੁਖੀ ਲਿੱਪੀ, ਕੰਪਿਊਟਰੀਕਰਨ ਦੇ ਮੁੱਦੇ ਸੰਬੰਧੀ, ਕੁੱਝ ਕੁ ਸੂਝਵਾਨ ਨਿਸ-ਸਵਾਰਥ ਵਿੱਦਵਾਨਾਂ ਨੂੰ ਛੱਡ ਕੇ, ਆਮ ਤੌਰ ਤੇ ਅਨਾੜੀਆਂ, ਸਵਾਰਥੀਆਂ ਅਤੇ ਸ਼ਰਾਰਤੀਆਂ ਦੇ ਹੱਥ ਪਈ ਹੋਈ ਹੈ। ਜੋ ਅਰਾਜਕਤਾ ਦੇ ਦੌਰ ਕਾਰਨ ਮੌਕਾ ਮਿਲ਼ਦੇ ਹੀ ਇਸ ਦਾ ਨਾ ਸਹਾਰੇ ਜਾਣ ਵਾਲ਼ਾ ਅਤੇ ਨਾ ਪੂਰੇ ਜਾਣ ਵਾਲ਼ਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਅਨਾੜੀਆਂ ਦੀ ਇੱਛਾ ਤਾਂ ਸਹੀ ਹੈ ਪਰ ਉਨ੍ਹਾਂ ਦਾ ਗਿਆਨ ਅਧੂਰਾ ਹੈ ਫਿਰ ਵੀ ਉਹ ਧੜਾ-ਧੜਾ ਅਧੂਰੀਆਂ ਗੁਰਮੁਖੀ ਫੌਂਟਾਂ ਬਣਾਈ ਜਾ ਰਹੇ ਹਨ। ਸਵਾਰਥੀ ਕੇਵਲ ਆਪਣਾ ਨਾਂ ਅਤੇ ਧਨ ਕਮਾਉਣ ਦੀ ਇੱਛਾ ਨਾਲ਼ ਗਲਤ-ਮਲਤ ਜਾਂ ਤਰੋੜ-ਮਰੋੜ ਕੇ ਜਾਂ ਹਰ ਨਵੀਂ ਠੀਕ ਫੌਂਟ ਦੇ ਨਾਂ ਵਿੱਚ ਆਪਣੇ ਨਾਂ ਦਾ ਕੋਈ ਅੱਖਰ ਘਸੋੜ ਕੇ ਗੁਰਮੁਖੀ ਫੌਂਟਾਂ ਦੀ ਗਿਣਤੀ ਵਿੱਚ ਬੇਲੋੜਾ ਵਾਧਾ ਕਰਦੇ ਜਾ ਰਹੇ ਹਨ। ਸ਼ਰਾਰਤੀ, ਗੁਰਮੁਖੀ ਲਿੱਪੀ ਦੇ ਕੀਅ ਬੋਰਡ ਨੂੰ ਜਾਂ ਤਾਂ ਹਿੰਦੀ ਨਾਲ਼ ਨਰੜ ਕੇ ਨਵੀਂਆਂ ਦੁਸ਼ਵਾਰੀਆਂ ਖੜ੍ਹੀਆਂ ਕਰ ਰਹੇ ਹਨ ਜਾਂ ਫਿਰ ਆਪਣੇ ਆਕਾ ਦੇ ਹੁਕਮ ਅਨੁਸਾਰ ਅੰਨ੍ਹੇਵਾਹ ਚੰਗੇ ਕਾਰਜਾਂ ਦੀ ਬਦਖੋਈ ਅਤੇ ਗ਼ਲਤ ਕਾਰਜਾਂ ਲਈ ਅਰਜੋਈ ਕਰੀ ਜਾ ਰਹੇ ਹਨ। ਗੁਰਮੁਖੀ ਲਿੱਪੀ ਵਿੱਚ ਅਰਾਜਕਤਾ ਦਾ ਦੌਰ ਇਸ ਲਈ ਚੱਲ ਰਿਹਾ ਹੈ ਕਿ ਲੋਕ ਹਿਤੂ ਸਰਕਾਰ ਦਾ ਮੁੱਖ ਕਾਰਜ ਹੁੰਦਾ ਹੈ ਕਿ ਆਪਣੇ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਦਾ ਧਿਆਨ ਰੱਖਣਾ ਅਤੇ ਸਮਾਂ ਆਉਣ ਉੱਤੇ ਉਨ੍ਹਾਂ ਦੀ ਪੂਰਤੀ ਕਰਨਾ। ਪਰ ਪੰਜਾਬ ਸਰਕਾਰ, ਉਸਦਾ ਭਾਸ਼ਾ ਵਿਭਾਗ, ਪੰਜਾਬ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਇਸ ਮੁੱਦੇ ਉੱਤੇ ਘੂਕ ਸੁੱਤੀਆਂ ਹੋਈਆਂ ਜਾਪਦੀਆਂ ਹਨ ਜਾਂ ਫਿਰ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਵਿੱਚ ਸਿਰ ਸੁੱਟ ਕੇ ਜੁੜੀਆਂ ਹੋਈਆਂ ਹਨ। ਨਹੀਂ ਤਾਂ ਉਨ੍ਹਾਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਗੁਰਮੁਖੀ ਦੇ ਲਈ ਅਤੀ ਢੁਕਵੀਂ ਫੌਂਟ ਤਿਆਰ ਕਰਵਾਉਣ। ਜੋ ਭੂਤ, ਵਰਤਮਾਨ ਅਤੇ ਭਵਿੱਖ ਦੇ ਵੱਧ ਤੋਂ ਵੱਧ ਅਨੁਕੂਲ ਹੋਵੇ। ਅਤੇ ਜਿੱਥੋਂ ਤੀਕਰ ਉਨ੍ਹਾਂ ਦਾ ਆਪਣਾ ਕੰਟਰੌਲ ਹੈ, ਉਸਨੂੰ ਰੋਲ ਮਾਡਲ ਵਜੋਂ ਪੰਜਾਬੀ ਜਗਤ ਵਿੱਚ ਲਾਗੂ ਕਰਵਾਉਣ। ਸੋ ਪੰਜਾਬੀ ਪਿਆਰਿਆਂ ਨੁੰ ਉਪਰੋਕਤ ਵਿਅਕਤੀਆਂ ਤੋਂ ਬਚ ਕੇ ਚੱਲਣ ਅਤੇ ਸੁੱਤੇ ਫਰਜ਼ਾਂ ਨੂੰ ਜਗਾਉਣ ਦੀ ਬਹੁਤ ਲੋੜ ਹੈ।

ਗੁਰਮੁਖੀ ਫੌਂਟਾਂ ਦੀ ਉਸਾਰੀ ਅਤੇ ਵਿਓਂਤ ਲਈ ਡਾ: ਕੁਲਬੀਰ ਸਿੰਘ ਥਿੰਦ ਦਾ ਨਾਂ ਬੜੇ ਹੀ ਸਤਿਕਾਰ ਨਾਲ਼ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਦੇ ਸੱਚੇ ਸਪੂਤ ਵਾਂਗ ਸਭ ਤੋਂ ਪਹਿਲੋਂ ਇਸ ਵੰਗਾਰ ਦਾ ਬੀੜਾ ਚੁੱਕਿਆ ਅਤੇ ਲੋੜ ਅਨੁਸਾਰ ਆਪਣੀਆਂ ਗੁਰਮੁਖੀ ਫੌਂਟਾਂ ਵਿੱਚ ਲੋੜੀਂਦੀ ਸੁਧਾਈ ਕੀਤੀ। ਰਾੜਾ ਸਾਹਿਬ ਵਾਲ਼ੇ ਬਾਬਾ ਬਲਜਿੰਦਰ ਸਿੰਘ ਨੇ ਵੀ ਆਪਣੇ ਯਤਨ ਕਰਕੇ ਮਹਾਨ-ਕੋਸ਼ ਦੀਆਂ ਲੋੜਾਂ ਪੂਰਦੀ ‘ਸ਼੍ਰੀ ਅੰਗਦ’ ਫੌਂਟ ਤਿਆਰ ਕਰਵਾਈ। ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਸਭ ਤੋਂ ਵੱਧ ਢੁਕਵੀਂ ਗੁਰਮੁਖੀ ਫੌਂਟ ਨੂੰ ਮਾਨਤਾ ਦੇਵੇ ਅਤੇ ਆਪਣੇ ਸਾਰੇ ਅਦਾਰਿਆਂ ਵਿੱਚ ਉਸਨੂੰ ਲਾਗੂ ਕਰਵਾਏ। ਸਰਕਾਰੀ ਅਦਾਰਿਆਂ ਦਾ ਇਹ ਧਰਮ ਬਣਦਾ ਹੈ ਕਿ ਇਮਾਨਦਾਰੀ ਨਾਲ਼ ਸਭ ਤੋਂ ਢੁਕਵੀਂ ਗੁਰਮੁਖੀ ਫੌਂਟ ਦੀ ਸਰਕਾਰ ਨੂੰ ਸਲਾਹ ਦੇਣ ਅਤੇ ਉਸਨੂੰ ਲਾਗੂ ਕਰਨ ਲਈ ਬਾਰ-ਬਾਰ ਬੇਨਤੀ ਕਰਨ। ਤਾਂ ਕਿ ਪੰਜਾਬ ਵਿੱਚ ਫੌਂਟ ਦੀ ਵਰਤੋਂ ਦੀ ਏਕਤਾ ਆਏ ਅਤੇ ਇਸ ਬਹੁਰੰਗੀ ਬਹੁਤਾਤ ਦੇ ਕੋਹੜ ਤੋਂ ਛੁਟਕਾਰਾ ਮਿਲ਼ੇ। ਸਰਕਾਰ ਨੂੰ ਕਿਸੇ ਕੰਪਨੀ ਦਾ ਪਿਛਲੱਗ ਨਹੀਂ ਹੋਣਾ ਚਾਹੀਦਾ ਸਗੋਂ ਸਮੁੱਚ ਦੀ ਨਿਰਨਈ ਅਤੇ ਨਿਅੰਤਰੀ ਸ਼ਕਤੀ ਹੋਣਾ ਚਾਹੀਦਾ ਹੈ। ਕੰਪਨੀਆਂ ਸਰਕਾਰ ਦੇ ਪਿੱਛੇ ਆਪਣੇ ਆਪ ਲੱਗ ਜਾਣਗੀਆਂ।

ਕਿਸੇ ਹੱਦ ਤੀਕਰ ਇਸ ਸਮੱਸਿਆ ਦਾ ਹੱਲ ਯੂਨੀਕੋਡ ਫੌਂਟਾਂ ਨੇ ਕੀਤਾ ਹੈ ਪਰ ਉਨ੍ਹਾਂ ਦੇ ਲਾਗੂ ਹੋਣ ਵਿੱਚ ਅਜੇ ਕਿਤਨਾ ਹੋਰ ਸਮਾਂ ਲੱਗੇਗਾ, ਕਿਹਾ ਨਹੀਂ ਜਾ ਸਕਦਾ।

ਹੁਣ ਤਾਂ ਤਕਨੀਕ ਇਸ ਹਾਲਤ ਵਿੱਚ ਵੀ ਪਹੁੰਚ ਚੁੱਕੀ ਹੈ ਕਿ ‘ਫੋਨੈਟਿਕ’ ਅਤੇ ‘ਰਮਿੰਗਟਨ’ ਕੀਅ ਬੋਰਡ ਦਾ ਰੱਫੜ ਵੀ ਖਤਮ ਹੋ ਗਿਆ ਹੈ। ਇੱਕੋ ਆਸਕੀ ਫੌਂਟ ਨੂੰ ਫੋਨੈਟਿਕ ਵਿਧੀ ਨਾਲ਼ ਅਤੇ ਰਮਿੰਗਟਨ ਵਿਧੀ ਨਾਲ਼ ਬਿਨਾਂ ਫੌਂਟ ਵਿੱਚ ਬਦਲਾਓ ਲਿਆਂਦਿਆਂ ਸੌਖਿਆਂ ਅਤੇ ਸਫਲਤਾ ਨਾਲ਼ ਟਾਈਪ ਕੀਤਾ ਜਾ ਸਕਦਾ ਹੈ।

(1) ਚਿੰਨ੍ਹਾਂ ਦਾ ਦੂਹਰੇ ਕਾਰਜ ਕਰਨਾ

ਹਰ ਇੱਕ ਲਿੱਪੀ ਲਈ ਚੰਗਾ ਤਾਂ ਇਹੋ ਹੀ ਹੈ ਕਿ ਇੱਕ ਹੀ ਚਿੰਨ੍ਹ ਇੱਕੋ ਹੀ ਕੰਮ ਕਰੇ। ਭਾਵ, ਨਾ ਇੱਕ ਚਿੰਨ੍ਹ ਦੋ ਕੰਮ ਕਰੇ ਅਤੇ ਨਾ ਹੀ ਦੋ ਚਿੰਨ੍ਹ ਇੱਕੋ ਕਾਰਜ ਕਰਨ। ਗੁਰਮੁਖੀ ਲਿੱਪੀ ਤਰਕ ਦੀ ਇਸ ਕਸਵੱਟੀ ਉੱਤੇ ਪੂਰੀ ਤਾਂ ਉਤਰਦੀ ਹੈ ਪਰ ਕਿਧਰੇ-ਕਿਧਰੇ ਉਸ ਲਈ ਟੇਢਾ ਤਰਕ ਅਪਨਾਉਣਾ ਪੈਂਦਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਸਥਿਤੀ ਤਾਂ ਰੋਮਨ, ਹਿੰਦੀ ਅਤੇ ਸ਼ਾਹਮੁਖੀ ਆਦਿ ਲਿੱਪੀਆਂ ਵਿੱਚ ਵੀ ਹੈ। ਪਰ ਚੰਗਾ ਇਹੋ ਹੀ ਹੈ ਕਿ ਜੇ ਗੁਰਮੁਖੀ ਲਿੱਪੀ ਸਮੁੱਚੇ ਤੌਰ ਉੱਤੇ ਸਿੱਧਾ ਤਰਕ ਨਿਭਾ ਸਕੇ। ਇਸ ਲੇਖਕ ਦੇ ਵਿਚਾਰ ਅਨੁਸਾਰ ਇਹ ਸੰਭਵ ਹੈ।

ਗੁਰਮੁਖੀ ਲਿੱਪੀ ਵਿੱਚ ਬਿੰਦੀ, ਟਿੱਪੀ ਅਤੇ ਅਧਕ ਤਿੰਨ ਵੱਖੋ ਵੱਖ ਚਿੰਨ੍ਹ ਹਨ। ਗੁਰਮੁਖੀ ਵਿੱਚ ‘ਅਧਕ ਜੋੜੋ ਬਿੰਦੀ ਬਰਾਬਰ ਹੈ ਟਿੱਪੀ’ ਦਾ ਸੂਤਰ ਇੱਕ ਉੱਤਮ ਅਤੇ ਸਹੀ ਸੂਤਰ ਉਸਾਰਿਆ ਜਾ ਸਕਦਾ ਹੈ। ਪਰ ਦੇਖਿਆ ਗਿਆ ਹੈ ਕਿ ਆਮ ਵਰਤੋਂ ਵਿੱਚ ਇਹ ਲਾਗੂ ਨਹੀਂ ਹੁੰਦਾ। ਸ਼ਾਇਦ ਗੁਰਮੁਖੀ ਲਿੱਪੀ ਨੇ ਇਹ ਉਕਾਈ ਦੇਵਨਾਗਰੀ ਤੋਂ ਪਾਈ ਹੈ। ਉਸ ਵਿੱਚ ਅਧਕ ਅਤੇ ਟਿੱਪੀ ਨਹੀਂ ਹਨ ਤੇ ਉਸ ਦੀ ਥਾਂ ਉੱਤੇ ਬਹੁਤ ਸਾਰੇ ਜੁੜਿਤ ਅੱਖਰ ਹਨ। ਉਸ ਵਿੱਚ ਇਕੱਲੀ ਬਿੰਦੀ ਹੀ ਕਿਧਰੇ-ਕਿਧਰੇ ਬਿੰਦੀ ਅਤੇ ਟਿੱਪੀ ਦਾ ਅਰਥ ਸਾਰਦੀ ਹੈ।

ਗੁਰਮੁਖੀ ਦੀ ਤੂੰ ਨੂੰ ਦੇਵਨਾਗਰੀ ਵਿੱਚ तूं ਗੁਰਮੁਖੀ ਦੇ ਚੰਦ ਨੂੰ ਦੇਵਨਾਗਰੀ ਵਿੱਚ चन्द ਲਿਖਿਆ ਜਾਂਦਾ ਹੈ। ਤਰਕ ਅਨੁਸਾਰ ਲਿਖਣਾ ਤਾਂ ਗੁਰਮੁਖੀ ਵਿੱਚ ਵੀ ਤੂੰ ਨੂੰ ਤੂਂ ਹੀ ਚਾਹੀਦਾ ਹੈ ਪਰ ਇਹ ਦੇਖਣ ਨੂੰ ਕੁੱਝ ਓਪਰਾ ਜਿਹਾ ਜਾਪਦਾ ਹੈ। ਲਿੱਪੀਕਾਰਾਂ ਨੂੰ ਇਸ ਸਮੱਸਿਆ ਦਾ ਵੀ ਕੋਈ ਸਰਵ ਪਰਵਾਨਿਤ ਹੱਲ ਲੱਭਣਾ ਚਾਹੀਦਾ ਹੈ। ਤਾਂ ਕਿ ਦੁਲੈਂਕੜੇ ਨਾਲ਼ ਟਿੱਪੀ ਨਾ ਪਾਉਣੀ ਪਵੇ।

ਹੋਰ ਦੇਖੋ, ‘ਲਂਡਾ (ਲੰਡਾ ਨਹੀਂ) ਚਿੜਾ ਬਾਗਾਂ ਵਿੱਚ ਖੇਢੇ’ ਅਤੇ ‘ਲੰਡੀਕੋਤਲ’ ਲਿਖਣ ਲਈ ਬਿੰਦੀ ਅਤੇ ਟਿੱਪੀ ਦੀ ਸਹੀ ਵਰਤੋਂ ਇਹੋ ਹੀ ਬਣਦੀ ਹੈ।

(2) ਟਿੱਪੀ ਅਤੇ ਅਧਕ ਦੀ ੳ ਅਤੇ ਦੁਲਾਵਾਂ ਨਾਲ਼ ਵਰਤੋਂ

ਜਦੋਂ ਗੁਰਮੁਖੀ ਵਿੱਚ ਕੁੰਦ, ਗੁੰਦ, ਬੁੰਦੇ ਆਦਿ ਲਿਖਿਆ ਜਾਂਦਾ ਹੈ ਫਿਰ ਉੰਗਲ਼ ਦੀ ਥਾਂ ਉਂਗਲ਼ ਕਿਓਂ ਲਿਖਿਆ ਜਾਂਦਾ ਹੈ? ਇਸ ਦਾ ਉੱਤਰ ਪਰੰਪਰਾ ਜਾਂ ਪਰਚਲਤ ਹੋਣਾ ਕਿਹਾ ਜਾ ਸਕਦਾ ਹੈ। ਪਰ ਇਹ ਦੋਵੇਂ ਹੀ ਬਦਲਣਹਾਰ ਹਨ। ਹੱਥ ਨਾਲ਼ ਉੰਗਲ਼ ਲਿਖਣ ਵਿੱਚ ਕੋਈ ਔਕੜ ਨਹੀਂ ਹੈ। ਹਾਂ ਟਾਈਪ ਰਾਈਟਰ ਵਿੱਚ ਜਾਂ ਫਿਰ ਕੰਪਿਊਟਰੀ ਫੌਂਟ ਵਿੱਚ ਢੁਕਵੀਂ ਟਿੱਪੀ ਨਾ ਹੋਣ ਦਾ ਕਾਰਨ ਵੀ ਹੋ ਸਕਦਾ ਹੈ। ਪਰ ਹੁਣ ਤਾਂ ਗੁਰਮੁਖੀ ਫੌਂਟਾ ਵਿੱਚ ਇਸ ਵਿਸ਼ੇਸ਼ ਟਿੱਪੀ ਦਾ ਪਰਬੰਧ ਹੈ ਅਤੇ ਯੂਨੀਕੋਡ ਵਿੱਚ ਇੱਕੋ ਟਿੱਪੀ ਆਪਣੇ ਆਪ ਹੀ ਆਪਣੀ ਸਹੀ ਥਾਂ ਬਣਾ ਲੈਂਦੀ ਹੈ। ਹੁਣ ਦੇਖਣਾ ਇਹ ਹੈ ਕਿ ਸਿੱਧੇ ਤਰਕ ਅਨੁਸਾਰ ਉਂ ਅਤੇ ਉੰ ਵਿੱਚੋਂ ਕਿਹੜਾ ਢੁਕਵਾਂ ਹੈ ਅਤੇ ਕਿਹੜਾ ਅੱਗੇ ਨੂੰ ਅਪਨਾਉਣਾ ਚਾਹੀਦਾ ਹੈ।

ਇਸੇ ਤਰ੍ਹਾਂ ਨਾਲ਼ ਉਤਮ ਨੂੰ ਉੱਤਮ ਲਿਖਣਾ ਹੀ ਤਰਕ ਪੂਰਨ ਹੈ।

ਦੇਖਣ ਵਿੱਚ ਆਇਆ ਹੈ ਕਿ ਪੰਜਾਬੀ ਵਿੱਚ ਅਜੇਹੇ ਨਾਂ ਮਾਤਰ ਹੀ ਸ਼ਬਦ ਹੋਣਗੇ ਜਦੋਂ ਕਿ ਦੁਲਾਵਾਂ ਨਾਲ਼ ਅਧਕ ਜਾਂ ਟਿੱਪੀ ਪੈਂਦੀ ਹੋਵੇ। ਪਰ ਪੰਜਾਬੀ ਦਾ ਅੰਗਰੇਜ਼ੀ ਸੱਭਿਆਚਾਰ ਨਾਲ਼ ਸਿੱਧਾ ਸੰਬੰਧ ਜੁੜ ਜਾਣ ਨਾਲ਼ ਹੁਣ ਪੰਜਾਬੀ ਵਿੱਚ ਵੀ ਬਹੁਤ ਸਾਰੇ ਸ਼ਬਦ ਆ ਗਏ ਹਨ ਜਿਨ੍ਹਾਂ ਵਿੱਚ ਦੁਲਾਵਾਂ ਨਾਲ਼ ਅਧਕ ਅਤੇ ਟਿੱਪੀ ਦੀ ਵਰਤੋਂ ਦੀ ਲੋੜ ਤਰਕ ਪੂਰਨ ਵੀ ਹੈ ਅਤੇ ਜ਼ਰੂਰੀ ਵੀ ਹੈ। ਦੁਲਾਵਾਂ ਨਾਲ਼ ਅਧਕ ਪਾਉਣ ਨੂੰ ਪੂਰਨ ਰੂਪ ਵਿੱਚ ਪਰਵਾਨਗੀ ਮਿਲ਼ ਚੁੱਕੀ ਹੈ। ਜਿਵੇਂ ਹੈੱਡਮਾਸਟਰ, ਰੈੱਡ ਲਾਈਟ, ਸ਼ੈੱਡ ਬਨਾਉਣਾ ਆਦਿ ਪਰ ਦੁਲਾਵਾ ਨਾਲ਼ ਟਿੱਪੀ ਨੂੰ ਅਜੇ ਬਣਦਾ ਸਥਾਨ ਨਹੀਂ ਮਿਲ਼ਿਆ ਜੋ ਤਰਕ ਪੂਰਨ ਜ਼ਰੂਰੀ ਹੈ। ਜੋ ਬਿਨਾਂ ਕਿਸੇ ਖਾਸ ਯਤਨ ਦੇ ਪਾਈ ਜਾ ਸਕਦੀ ਹੈ। ਵੀਕਐੰਡ ਨੂੰ ਵੀਕਐਂਡ ਲਿਖਣਾ ਠੀਕ ਨਹੀਂ ਹੈ। ਜਿਵੇਂ  And ਐਂਡ ਅਤੇ End ਐੰਡ ਵਿਚਲਾ ਅੰਤਰ ਦੁਲਾਵਾਂ ਨਾਲ਼ ਟਿੱਪੀ ਪਾ ਕੇ ਹੀ ਸਹੀ ਦਰਸਾਇਆ ਜਾ ਸਕਦਾ ਹੈ। ਸੋ ਸਹੀ ਅਰਥ ਦਰਸਾਉਣ ਲਈ ਸਾਨੂੰ ਦੁਲਾਵਾਂ ਨਾਲ਼ ਟਿੱਪੀ ਦੀ ਵਰਤੋਂ ਅਪਣਾ ਲੈਣੀ ਚਾਹੀਦੀ ਹੈ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਅਸਾਡੇ ਲਿਖਾਰੀਆਂ ਨੇ ਸ਼ਾਹਮੁਖੀ ਦੀ ਇੱਕ ਭੈੜੀ ਆਦਤ ਅਪਣਾ ਲਈ ਹੈ। ਇਸ ਨੇ ਸਾਡੀ ਅਧਕ ਦੀ ਵਰਤੋਂ ਉੱਤੇ ਕੁਹਾੜਾ ਚਲਾ ਕੇ ਵਿੱਚ, ਇੱਕ ਕਿੱਤਾ (ਵਿਚ, ਇਕ, ਕਿਤਾ) ਆਦਿ ਵਿੱਚੋਂ ਇਸ ਨੂੰ ਸਾਂਗ ਦਿੱਤਾ ਹੈ। ਉਨ੍ਹਾਂ ਦਾ ਆਪਣਾ ਹੀ ਤਰਕ ਹੈ ਕਿ ਜਦੋਂ ਅਧਕ ਪਾਏ ਬਗੈਰ ਹੀ ਉਸਨੂੰ ਪੜ੍ਹਿਆ ਸਮਝਿਆ ਜਾ ਰਿਹਾ ਹੈ ਫਿਰ ਅਧਕ ਪਾਉਣ ਦਾ ਜੋਖਮ ਉਠਾਉਣ ਦੀ ਕੀ ਲੋੜ ਹੈ। ਸ਼ਾਹਮੁਖੀ ਵਾਲ਼ਿਆਂ ਨੇ ਤਾਂ ਆਪਣੀ ਮਜ਼ਬੂਰੀ ਹੱਥ ਹੋਰ ਵੀ ਬਹੁਤ ਸਾਰੀਆਂ ਲਗਾਂ ਮਾਤਰਾਂ ਤਿਆਗ ਦਿੱਤੀਆਂ ਹਨ। ਉਨ੍ਹਾਂ ਨੂੰ ਗੁਰਮੁਖੀ ਵਿੱਚ ਤਿਆਗਿਆਂ ਗੁਰਮੁਖੀ ਲਿੱਪੀ, ਗੁਰਮੁਖੀ ਲਿੱਪੀ ਹੀ ਨਹੀਂ ਰਹੇਗੀ ਸਗੋਂ ਕੁੱਝ ਹੋਰ ਹੀ ਲਂਡੀ ਜਿਹੀ ਲਿੱਪੀ ਬਣ ਜਾਇਗੀ। ਸਿੱਟਾ ਇਹ ਕਿ ਜਿਹੜੀ ਵੀ ਮਾਤਰਾ ਜਿੱਥੇ ਵੀ ਪੈਂਦੀ ਹੈ ਅਤੇ ਉਸ ਮਾਤਰਾ ਦੀ ਹੋਂਦ ਹੈ ਉਹ ਜ਼ਰੂਰ ਹੀ ਪਾਉਣੀ ਚਾਹੀਦੀ ਹੈ।

(3) ਨ ਤੇ ਣ ਦੀ ਵਰਤੋਂ

ਦੇਖਣ ਵਿੱਚ ਆਇਆ ਹੈ ਕਿ ਨ ਅਤੇ ਣ ਦੀ ਵਰਤੋਂ ਵੀ ਦੋ ਮੇਲ ਦੀ ਹੋ ਰਹੀ ਹੈ। ਉਸ ਦੋ ਮੇਲ ਵਿੱਚੋਂ ਨਿਸਚੇ ਹੀ ਇੱਕ ਗਲਤ ਹੈ। ਦੇਖੋ: ਵਰਨਣ ਬਨਾਮ ਵਰਣਨ, ਚਾਨਣ ਬਨਾਮ ਚਾਣਨ, ਮੰਨਣਾ ਬਨਾਮ ਮੰਣਨਾ ਆਦਿ ਅਜੇਹਾ ਕਰਨ ਵਿੱਚ ਹਿੰਦੀ ਦਾ ਅਤੇ ਸ਼ਾਹਮੁਖੀ ਦਾ ਭਰਵਾਵ ਪੈਂਦਾ ਦਿਖਾਈ ਦਿੰਦਾ ਹੈ। ਹਿੰਦੀ ਵਾਲ਼ੇ ਣ ਦੀ ਥਾਂ ਨ ਦੀ ਬਹੁਤੀ ਵਰਤੋਂ ਕਰਦੇ ਹਨ। ਜਦੋਂ ਕਿ ਸ਼ਾਹਮੁਖੀ ਵਿੱਚ ਣ ਪਰਚਲਤ ਨਹੀਂ ਹੋਇਆ। ਪਰ ਪੰਜਾਬੀ ਦੀ ਰੁਚੀ ਵਰਨਣ, ਚਾਨਣ, ਮੰਨਣਾ ਆਦਿ ਵਾਂਗ ਹੀ ਸਹੀ ਹੈ। ਭਾਵ ਜਿੱਥੇ ਨ ਅਤੇ ਣ ਦੀ ਆਵਾਜ਼ ਇਕੱਠੀ ਹੋਵੇ ਉੱਥੇ ਨ ਪਹਿਲੋਂ ਅਤੇ ਣ ਪਿੱਛੋਂ ਆਏਗਾ।

 

 

(4) ਅੱਧੇ ਹਾਹੇ ਜਾਂ ਪੈਰ ਹਾਹੇ ਦੀ ਵਰਤੋਂ

ਜਾਪਦਾ ਇਹ ਹੈ ਕਿ ਪੈਰ ਹਾਹਾ ਦੀ ਆਵਾਜ਼ ਦੇਵਨਾਗਰੀ ਵੱਲੋਂ ਪੰਜਾਬੀ ਨੂੰ ਮਿਲ਼ੀ ਹੈ ਅਤੇ ਅੱਧੇ ਹਾਹੇ ਦੀ ਆਵਾਜ਼ ਸ਼ਾਹਮੁਖੀ ਵੱਲੋਂ ਆਈ ਹੈ। ਪਰ ਗੁਰਮੁਖੀ ਲਿੱਪੀ ਅੱਜ ਤੀਕਰ ਇਨ੍ਹਾਂ ਦੋਹਾਂ ਆਵਾਜ਼ਾਂ ਨੂੰ ਨਵੇਕਲ਼ੇ ਰੂਪ ਵਿੱਚ ਨਹੀਂ ਦਰਸਾ ਸਕੀ।

ਪਰਚਲਤ ਨਿਯਮ ਇਹ ਹੈ ਕਿ ਪੈਰ ਅੱਖਰ ਮੁੱਖ ਅੱਖਰ ਤੋਂ ਪਿੱਛੋਂ ਬੋਲਿਆ ਜਾਂਦਾ ਹੈ ਅਤੇ ਅੱਧਾ ਬੋਲਿਆ ਜਾਂਦਾ ਹੈ। ਪੈਰ ਅੱਖਰ ਦੀ ਸਥਿਤੀ ਵਿੱਚ ਜੋ ਵੀ ਮਾਤਰਾ ਲੱਗਦੀ ਹੈ ਉਹ ਪੈਰ ਅੱਖਰ ਨਾਲ਼ ਲੱਗਦੀ ਹੈ। ਜਿਵੇਂ ਕਿ ‘ਉਨ੍ਹਾਂ, ਜਿਨ੍ਹਾਂ, ਗੜ੍ਹੀ, ਫੜ੍ਹਾਂ’ ਆਦਿ ਨਾਲ਼। ਪਰ ਜਦੋਂ ਅਸੀਂ ‘ਉਹਨਾਂ, ਜਿਹਨਾਂ ਤੇ ਪੀਹੜਾ’ ਲਿਖਦੇ ਹਾਂ ਤਾਂ ਹ ਦੀ ਆਵਾਜ਼ ਹੈ ਤਾਂ ਅੱਧੀ ਪਰ ਇਸਨੂੰ ਪੂਰਾ ਲਿਖਿਆ ਜਾਂਦਾ ਹੈ। ‘ਪਹਿਲਾ, ਕਹਿਣਾ, ਸਾਹਨ’ ਵਿੱਚ ਅੱਧੀ ਆਵਾਜ਼ ਨੂੰ ਕਿਵੇਂ ਦਰਸਾਇਆ ਜਾਵੇ? ਇਹ ਸੋਚਣ ਵਿਚਾਰਨ ਦਾ ਮੁੱਦਾ ਹੈ। ਜਦੋਂ ਕਿ ਗੁਰਮੁਖੀ ਦੇ ਬਾਕੀ ਸਾਰੇ ਅੱਖਰ ਜਦੋਂ ਮੁਕਤੇ ਜਾਂ ਮਾਤਰਾ ਨਾਲ਼ ਪੈਂਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਪੂਰੀ ਹੁੰਦੀ ਹੈ, ਤਾਂ ਫਿਰ ਹ ਦੀ ਆਵਾਜ਼ ਵੀ ਪੂਰੀ ਹੀ ਹੋਣੀ ਚਾਹੀਦੀ ਹੈ।

ਪੈਰ ਹ ਦੀ ਹਾਲਤ ਵਿੱਚ ‘ਉਹਨਾਂ, ਜਿਹਨਾਂ, ਸਾਹਨ’ ਨੂੰ ਕਰਮ ਅਨੁਸਾਰ ‘ਉਨ੍ਹਾਂ, ਜਿਨ੍ਹਾਂ ਅਤੇ ਸਾਨ੍ਹ’ ਲਿਖਣਾ ਗਲਤ ਜਾਪਦਾ ਹੈ। ਪਿਛਲੇ ਤਿੰਨੇ ਸ਼ਬਦ ਕਵਿਤਾ ਦਾ ਤੋਲ ਪੂਰਾ ਰੱਖਣ ਲਈ ਤਾਂ ਵਰਤੇ ਜਾ ਸਕਦੇ ਹਨ ਪਰ ਆਮ ਵਾਰਤਕ ਵਿੱਚ ਲਿਖਣੇ ਗਲਤ ਹੀ ਹੋਣਗੇ। ਇਸ ਹਾਲਤ ਵਿੱਚ ਇਸ ਵੇਲ਼ੇ ਤਾਂ ਹ ਦੇ ਪੈਰ ਵਿੱਚ ਹਲੰਤ ਪਾਉਣਾ ਹੀ ਹੱਲ ਜਾਪਦਾ ਹੈ ਜਿਵੇਂ ਕਿ ‘ਪਹਿੑਲਾ, ਕਹਿੑਣਾ, ਸਾਹੑਨ’ ਆਦਿ। ਹੋ ਸਕਦਾ ਹੈ ਕਿ ਵਿੱਦਵਾਨ ਲਿੱਪੀ ਉਸਰੱਈਏ ਇਸ ਦਾ ਕੋਈ ਇਸ ਤੋਂ ਵੀ ਵੱਧ ਢੁਕਵਾਂ ਹੱਲ ਕੱਢ ਲੈਣ।

(5) ਪੈਰ ਅੱਖਰ ਵਾਲ਼ੇ ਸ਼ਬਦ ਨਾਲ਼ ਦੋ ਮਾਤਰਾਵਾਂ ਦੀ ਲੋੜ

ਪੈਰ ਅੱਖਰ ਦੀ ਸਥਿਤੀ ਵਿੱਚ ਜੋ ਵੀ ਮਾਤਰਾ ਲੱਗਦੀ ਹੈ ਉਹ ਪੈਰ ਅੱਖਰ ਨਾਲ਼ ਲੱਗਦੀ ਹੈ।ਜਿਵੇਂ ਕਿ ਕ੍ਰਿ ਬਾਰਬਰ ਹੈ ਕ ਜੋੜੋ ੍ਰਿ ਅਤੇ ਪ੍ਰੀ ਬਰਾਬਰ ਹੈ ਪ ਜੋੜੋ  ੍ਰੀ ਅਤੇ ਕਿਸੇ ਵੀ ਅੱਖਰ ਨਾਲ਼ ਦੋ ਮੁੱਖ ਮਾਤਰਾਂ ਨਹੀਂ ਲਗਦੀਆਂ। ਹਾਂ ਕਿਸੇ ਮੁੱਖ ਮਾਤਰਾ ਨਾਲ਼ ਸਹਾਇਕ ਮਾਤਰਾ ਲੱਗ ਸਕਦੀ ਹੈ ਉਹ ਵੀ ਜੇ ਲਾਉਣ ਦੀ ਲੋੜ ਪਏ ਤਾਂ, ਜਿਵੇਂ ਕਿ ਕੁੱਤਾ, ਜਿੱਤ, ਚਿੰਤਾ, ਨੀਂਦ, ਵਿੱਚ   ੁੱ, ਿ ੱ,  ਿ ੰ, ੀ ਂ । ਮੁੱਖ ਮਾਤਰਾ ਦਾ ਭਾਵ ਕੰਨਾਂ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜੇ, ਲਾਮ, ਦੁਲਾਮ, ਹੋੜਾ ਅਤੇ ਕਨੌੜਾ ਤੋਂ ਹੈ ਅਤੇ ਸਹਾਇਕ ਮਾਤਰਾ ਦਾ ਭਾਵ ਬਿੰਦੀ, ਟਿੱਪੀ ਅਤੇ ਅਧਕ ਤੋਂ ਹੈ। ਪਰ ਸ਼ਿਰੀ ਨੂੰ ਲਿਖਣ ਦਾ ਢੰਗ ਸ਼੍ਰੀ ਹੈ ਅਤੇ ਸ਼ਿਰੀਮਾਨ ਨੂੰ ਸ਼੍ਰੀਮਾਨ ਹੀ ਲਿਖਿਆ ਜਾਂਦਾ ਹੈ। ਇਸ ਦੇ ਪਿੱਛੇ ਇਹ ਨਿਯਮ ਕੰਮ ਕਰਦਾ ਜਾਪਦਾ ਹੈ ਕਿ ਪੈਰ ਅੱਖਰ ਵਾਲ਼ੇ ਅੱਖਰ ਨੂੰ ਲੱਗੀ ਮਾਤਰਾ ਪੈਰ ਅੱਖਰ ਨੂੰ ਹੀ ਹੁੰਦੀ ਹੈ ਅਤੇ ਇੱਕ ਅੱਖਰ ਨੂੰ ਦੋ ਮੁੱਖ ਮਾਤਰਾਂ ਨਹੀਂ ਪੈ ਸਕਦੀਆਂ।

ਦੋ ਮਾਤਰਾਂ ਪਾਉਣ ਦੀ ਹਾਲਤ ਵਿੱਚ, ਕਿਓਂ ਨਾ ਪਾਈਆਂ ਗਈਆਂ ਇਨ੍ਹਾਂ ਦੋ ਮਾਤਰਾਂ ਦਾ ਨਵਾਂ ਨਿਯਮ ਇਹ ਸਵੀਕਾਰ ਕਰ ਲਿਆ ਜਾਵੇ ਕਿ ਪਹਿਲੀ ਮਾਤਰਾ ਪਹਿਲੇ ਮੁੱਖ ਅੱਖਰ ਨਾਲ਼ ਲੱਗੀ ਅਤੇ ਦੂਸਰੀ ਮੁੱਕ ਮਾਤਰਾ ਪੈਰ ਅੱਖਰ ਨੂੰ ਲੱਗੀ ਹੋਈ ਸਮਝੀ ਜਾਵੇ। ਫਿਰ ਉਪਰੋਕਤ ਸ਼ਬਦਾਂ ਨੂੰ ਪਰੰਪਰਾ ਬਦਲ ਕੇ ਸ਼੍ਰਿੀ ਅਤੇ ਸ਼੍ਰਿੀਮਾਨ ਲਿਖਿਆ ਜਾ ਸਕਦਾ ਹੈ। ਇਸ ਵਿੱਚ ਕੋਈ ਵੀ ਕੰਪਿਊਟਰੀ ਸਮੱਸਿਆ ਨਹੀਂ ਆਵੇਗੀ।

(6) ਸਿਹਾਰੀ ਦੀ ਥਾਂ ਅੱਖਰ ਤੋਂ ਪਿੱਛੋਂ

ਆਸਕੀ (ਪਰਚਲਤ) ਪੰਜਾਬੀ ਫੌਂਟਾਂ ਵਿੱਚ ਕੇਵਲ ਸਿਹਾਰੀ ਅਜੇਹੀ ਇੱਕੋ ਇੱਕ ਮਾਤਰਾ ਹੈ ਜੋ ਅੱਖਰ ਤੋਂ ਪਹਿਲੋਂ ਪੈਂਦੀ ਹੈ। ਜੋ ਹਰ ਲਿਹਾਜ ਨਾਲ਼ ਸਹੀ ਹੈ। ਪਰ ਕੰਪਿਊਟਰੀ ਪਰਬੰਧ ਵਿੱਚ ਕਿਸੇ ਸੂਚੀ ਨੂੰ a b c ਦੀ ਤਰਤੀਬ ਵਿੱਚ ਕਰਨ ਵੇਲ਼ੇ ਇਹ ਇੱਕ ਭਾਰੀ ਔਕੜ ਬਣਦੀ ਹੈ।

 

 

ਕੰਪਿਊਟਰ ਸਿਹਾਰੀ ਵਾਲ਼ੇ ਸਾਰੇ ਅੱਖਰਾਂ ਨੂੰ ਇੱਕ ਥਾਂ ਤੇ ਹੀ ਇਕੱਠੇ ਕਰ ਦਿੰਦਾ ਹੈ ਜਿਵੇਂ:

ਅਮਰਜੀਤ ਸਿੰਘ

ਬਲਜਿੰਦਰ ਕੌਰ

ਦਿਆਲ ਕੌਰ

ਨਿਹਾਲ ਸਿੰਘ

ਵਿਮਲਾ ਦੇਵੀ

ਕਰਨੈਲ ਕੌਰ

ਵਰਿਆਮ ਸਿੰਘ

ਭਾਵੇਂ ਕਿ ਵਰਤੋਂਕਾਰਾਂ ਨੇ ਕੰਪਿਊਟਰ ਵਿੱਚ ਸਿਹਾਰੀ ਪਹਿਲੋਂ ਆਉਣ ਦੀ ਸਮੱਸਆ ਨੂੰ ਦੂਰ ਕਰਨ ਲਈ ਕੋਈ ਨਾ ਕੋਈ ਟੇਡੀ ਵਿਧੀ ਅਪਣਾਈ ਹੋਈ ਹੈ। ਪਰ ਚੰਗਾ ਇਹੋ ਹੀ ਹੈ ਕਿ ਇਹ ਸਮੱਸਿਆ ਆਵੇ ਹੀ ਨਾ। ਯੂਨੀਕੋਡ ਫੌਂਟਾਂ ਵਿੱਚ ਇਸ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਵਿੱਚ ਸਿਹਾਰੀ ਪੈਂਦੀ ਆਪਣੀ ਇਸੇ ਅਸਲੀ ਥਾਂ ਉੱਤੇ ਹੀ ਹੈ ਪਰ ਟਾਈਪ ਅੱਖਰ ਤੋਂ ਪਿੱਛੋਂ ਕੀਤੀ ਜਾਂਦੀ ਹੈ। ਕੁੱਝ ਇਹੋ ਜਿਹੀ ਵਿਧੀ ਹੀ ਬੇਯੂਨੀਕੋਡ ਫੌਂਟਾਂ ਵਿੱਚ ਵੀ ਅਪਣਾਈ ਜਾਣ ਦੀ ਲੋੜ ਹੈ। ਅੰਗਰੇਜ਼ੀ ਵਾਲ਼ਿਆਂ ਨੇ ਵੀ ਆਪਣੀ ਲਿਖਣ ਵਿਧੀ ਨੂੰ ਕੰਪਿਊਟਰ ਅਤੇ ਆਪਣੀ ਲੋੜ ਦੇ ਅਨੁਕੂਲ ਬਦਲਿਆ ਹੈ। ਜਿਵੇਂ ਕਿ ਜੇ ਸਾਲ ਵਾਰ ਸੂਚੀ ਬਨਾਉਣੀ ਹੈ ਤਾਂ ਮਿਤੀ ਲਿਖਣ ਦੀ ਵਿਧੀ 2010 01 15 (ਸਾਲ, ਮਹੀਨਾ, ਤਾਰੀਖ), ਅਪਣਾਈ ਗਈ ਹੈ। ਇਵੇਂ ਮਹੀਨਾ ਵਾਰ ਲਈ ਜੇ 01 15 2010 (ਮਹੀਨਾ, ਤਾਰੀਖ, ਸਾਲ) ਅਤੇ ਮਿਤੀ ਵਾਰ ਲਈ 15 01 2010 (ਤਾਰੀਖ, ਮਹੀਨਾ, ਸਾਲ)।

(7) ਅੱਖਰਾਂ ਦੀ ਘਟ ਰਹੀ ਵਰਤੋਂ

ਗੁਰਮੁਖੀ ਵਿੱਚ ਙ ਅਤੇ ਞ ਦੀ ਵਰਤੋਂ ਅਜੋਕੀ ਪੰਜਾਬੀ ਵਿੱਚ ਨਾਂਹ ਦੇ ਬਰਾਬਰ ਰਹਿ ਗਈ ਹੈ। ਪਰ ਇਨ੍ਹਾਂ ਦੀ ਲੋੜ ਪੁਰਾਤਨ ਗਰੰਥਾਂ ਨੂੰ ਸਮਝਣ, ਲਿਖਣ ਅਤੇ ਹਵਾਲੇ ਦੇਣ ਲਈ ਪੈ ਜਾਂਦੀ ਹੈ। ਕੀਅ ਬੋਰਡ ਲੇਆਊਟ ਵਿੱਚ ਇਨ੍ਹਾਂ ਨੂੰ ਦੁਰਾਡੀ ਥਾਂ ਉੱਤੇ ਰੱਖਿਆ ਜਾ ਸਕਦਾ ਹੈ। ਜਿਵੇਂ ਕਿ ਡੀਆਰਚਾਤਰਿਕਵੈੱਬ ਵਿੱਚ ਇਨ੍ਹਾਂ ਨੂੰ ਸਿੰਬਲ ਚਾਰਟ ਵਿੱਚ ਰੱਖਿਆ ਗਿਆ ਹੈ।

(8) ਟਾਈਪ ਕਰਨ ਦੀਆਂ ਨਿੱਜੀ ਗਲਤੀਆਂ

ਕਿਉਂਕਿ ਕੰਪਿਊਟਰ ਉੱਤੇ ਟਾਈਪ ਕਰਨ ਵਾਲ਼ੇ ਬਹੁਤੇ ਵਿਅਕਤੀ ਸਵੈ-ਸਿੱਖਅਤ ਹੁੰਦੇ ਹਨ। ਜਾਂ ਕਿਸੇ ਲਿੱਪੀ ਦੀ ਸੈਟਿੰਗ ਦਾ ਪੂਰਨ ਗਿਆਨ ਨਾ ਹੋਣ ਕਾਰਨ ਉਹ ਟਾਈਪ ਕਰਨ ਲੱਗੇ ਨਿਰਧਾਰਤ ਵਿਧੀ ਅਪਨਾਉਣ ਦੀ ਥਾਂ ਆਪਣੀ ਨਿੱਜੀ ਸੋਚ ਵਰਤ ਲੈਂਦੇ ਹਨ। ਜਿਸ ਕਾਰਨ ਟਾਈਪ ਕੀਤੇ ਸ਼ਬਦ ਇੱਕੋ ਜੇਹੇ ਦਿਖਾਈ ਦੇਣ ਉੱਤੇ ਵੀ ਵੱਖੋ ਵੱਖ ਹੁੰਦੇ ਹਨ। ਜੋ ਕੰਪਿਊਟਰੀਕਰਨ ਦੀਆਂ ਅਗਲੀਆਂ ਸਹੂਲਤਾਂ ਜਿਵੇਂ ਸ਼ਬਦ ਜੋੜ ਚੈੱਕ, ਸਮਅਰਥੇ ਸ਼ਬਦ ਦੇਖਣ ਦੇ ਰੰਗ ਵਿੱਚ ਭੰਗ ਪਾਉਂਦੇ ਹਨ। ਦੇਖੋ (ਨੋਟ: ਅੰਤਰ ਦਿਖਾਉਣ ਲਈ ਗੁਰਮੁਖੀ ਅੱਖਰਾਂ ਨੂੰ ਅੰਗਰੇਜ਼ੀ ਵਿੱਚ ਬਦਲਿਆ ਗਿਆ ਹੈ।) ਰੂੰ, ਰੰੂ, (rUM, rMU), ਸੁੰਦਰ, ਸੰੁਦਰ  (suMdr, sMudr) ਅਤੇ ਤੁਹਾਨੂੰ, ਤੁੁਹਾਨੂੰ, (quhf nUM, quuhf nUM) ਕੂੰਡਾ, ਕੂੁੰਡਾ, (kUMzf, kUuMzf) ਲਿਖਣ ਦਾ ਅੰਤਰ। ਅਜੇਹੇ ਕੇਸਾਂ ਵਿੱਚ ਇੱਕ ‘ਆਮ ਸੁਧਾਰ’ ਲਈ ਬਣਾਇਆ ਹੋਇਆ ਪਰੋਗਰਾਮ ਚਲਾ ਲੈਣ ਨਾਲ਼ ਉਸ ਸਮੱਸਿਆ ਦਾ ਅੰਤ ਕੀਤਾ ਜਾ ਸਕਦਾ ਹੈ।

(9) ਇੱਕੋ ਆਵਾਜ਼ ਲਈ ਵੱਧ ਅੱਖਰ

ਪੰਜਾਬੀ ਵਿੱਚ ੳ, ਅ, ੲ ਅਤੇ ਓ ਦੇ ਚਾਰ ਅੱਖਰ ਇੱਕੋ ਅ ਆਵਾਜ਼ ਨੂੰ ਪਰਗਟ ਕਰਦੇ ਹਨ। ਇਨ੍ਹਾਂ ਵਿੱਚ ਕੇਵਲ ਸੰਸਕ੍ਰਿਤ ਦੀ ਤਰ੍ਹਾਂ ਵੱਖੋ ਵੱਖ ਮਾਤਰਾ ਲਾਉਣ ਦਾ ਹੀ ਫਰਕ ਹੈ। ਜੇ:

 

ਅ ਆ ਇ ਈ ਉ ਊ ਏ ਐ ਓ ਔ ਆਇਆ ਨੂੰ ਅ ਆ ਅਿ ਅੀ ਅੁ ਅੂ ਅੇ ਐ ਅੋ ਔ ਆਅਿਆ ਜਾਂ ੲ ੲਾ ਇ ਈ ੲੁ ੲੂ ਏ ੲੈ ੲੋ ੲੌ ੲਾਇੲਾ ਜਾਂ ੳ ੳਾ ੳਿ ੳੀ ਉ ਊ ੳੇ ੳੈ ਓ ੳੌ ੳਾੳਿੳਾ ਲਿਖ ਦਿੱਤਾ ਜਾਵੇ ਤਾਂ ਇਨ੍ਹਾਂ ਅੱਖਰਾਂ ਦੀਆਂ ਆਵਾਜ਼ਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਦੇਖਣ ਵਰਤਣ ਨੂੰ ਵੀ ੳ ਵਾਲ਼ੀ ਸਤਰ ਹੀ ਬਹੁਤੀ ਓਪਰੀ ਲੱਗਦੀ ਹੈ। ਭਵਿੱਖ ਦੀ ਵਰਤੋਂ ਲਈ ਜੇ ਇਕੱਲੇ ਅ ਜਾਂ ੲ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਕਿਵੇਂ ਰਹੇਗਾ? ਹੁਣ ਵੀ ੳ ਅਤੇ ੲ ਗੁਰਮੁਖੀ ਫੌਂਟ ਵਿੱਚ ਹਨ। ਇਨ੍ਹਾਂ ਇਕੱਲਿਆਂ ਦੀ ਵਰਤੋਂ ਨਹੀਂ ਦੇ ਬਰਾਬਰ ਹੈ ਅਤੇ ਯੂਨੀਕੋਡ ਵਿੱਚ ਤਾਂ ਇਹ ਕੇਵਲ ਦੇਖਣ ਲਈ ਹੀ ਹਨ ਇਨ੍ਹਾਂ ਦੀ ਵਰਤੋਂ ਹੈ ਹੀ ਨਹੀਂ।

ਇੱਕ ਅੱਖਰ ਕਰਨ ਨਾਲ਼ ਕੀਅ ਬੋਰਡ ਦੀਆਂ ਤਿੰਨ ਕੀਆਂ ਕਿਸੇ ਹੋਰ ਮੰਤਵ ਲਈ ਵਰਤੀਆਂ ਜਾ ਸਕਦੀਆਂ ਹਨ।

ਪੁਰਾਤਨ ਦਸਤਾਵੇਜ਼ਾਂ ਦੇ ਸਹੀ ਰੂਪ ਵਿੱਚ ਹਵਾਲੇ ਦੇਣ ਲਈ ਬਾਕੀ ਦੇ ਤਿੰਨ ਅੱਖਰ ਸਿੰਬਲ ਚਾਰਟ ਵਿੱਚ ਰੱਖੇ ਜਾ ਸਕਦੇ ਹਨ।

2. ਸ਼ਾਹਮੁਖੀ ਦੇ ਕੰਪਿਊਟਰੀਕਰਨ ਸੰਬੰਧੀ ਸਮੱਸਿਆਵਾਂ

ਗੁਰਮੁਖੀ ਦੇ ਮੁਕਾਬਲੇ ਵਿੱਚ ਸ਼ਾਹਮੁਖੀ ਦੇ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹਨ। ਕਾਰਨ; ਸ਼ਾਹਮੁਖੀ ਦਾ ਨਿਕਾਸ ਉਰਦੂ, ਫਾਰਸੀ ਰਾਹੀਂ ਅਰਬੀ ਲਿੱਪੀ ਵਿੱਚੋਂ ਹੋਇਆ ਹੈ। ਅਰਬੀ ਲਿੱਪੀ ਆਪਣੇ ਆਵਾਜ਼ ਚਿੰਨ੍ਹਾਂ ਨੂੰ ਨਾਲ਼ ਲੈ ਕੇ ਚੱਲੀ। ਭਾਵੇਂ ਉਹ ਬੇਲੋੜੇ ਹੀ ਹਨ ਫਿਰ ਵੀ ਅਰਬੀ ਲਿੱਪੀ ਨੇ ਫਾਰਸੀ ਲਿੱਪੀ ਵਿੱਚ ਆ ਕੇ ਵੀ ਆਪਣੇ ਉਹ ਆਵਾਜ਼ ਚਿੰਨ੍ਹਾਂ ਨੂੰ ਆਪਣੇ ਵਿਰਸੇ ਵਿੱਚ ਸੰਭਾਲ਼ ਰੱਖਿਆ ਹੈ ਅਤੇ ਫਾਰਸੀ ਦੀਆਂ ਲੋੜੀਂਦੀਆਂ ਆਵਾਜ਼ਾਂ ਦੇ ਚਿੰਨ੍ਹ ਉਨ੍ਹਾਂ ਵਿੱਚ ਹੋਰ ਜੋੜ ਲਏ ਹਨ। ਸ਼ਾਹਮੁਖੀ ਲਿੱਪੀ ਨੇ ਅਰਬੀ, ਫਾਰਸੀ ਤੋਂ ਵਿਰਸੇ ਵਿੱਚ ਮਿਲ਼ੇ ਆਵਾਜ਼ ਚਿੰਨ੍ਹ ਅੱਜ ਵੀ ਸੰਭਾਲ਼ੇ ਹੋਏ ਹਨ ਅਤੇ ਆਪਣੀ ਲੋੜ ਅਨੁਸਾਰ ਹੋਰ ਵੀ ਘੜ ਲਏ ਹਨ। ਸੋ ਸ਼ਾਹਮੁਖੀ ਵਿੱਚ ਅੱਜ ਵਾਧੂ ਆਵਾਜ਼ ਚਿੰਨ੍ਹਾਂ ਦੀ ਭਰਮਾਰ ਹੈ। ਜਿਨ੍ਹਾਂ ਦੀ ਨਾਂ ਤੇ ਸ਼ਾਹਮੁਖੀ ਵਿੱਚ ਲੋੜ ਹੈ ਅਤੇ ਨਾ ਹੀ ਉਰਦੂ ਵਿੱਚ। ਕਿਉਂਕਿ ਉਰਦੂ (ਛਉਣੀ ਦੀ ਭਾਸ਼ਾ) ਅਤੇ ਹਿੰਦੀ ਦਾ ਨਿਕਾਸ ਅਤੇ ਵਿਕਾਸ ਸੰਸਕ੍ਰਿਤ, ਪੰਜਾਬੀ, ਪਰਸ਼ੀਅਨ ਆਦਿ ਆਮ ਲੋਕਾਂ (ਵਿੱਦਵਾਨਾਂ ਦੀ ਨਹੀਂ) ਦੀ ਅੰਗਰੇਜਾਂ ਦੀ ਛਉਣੀ ਦੀ ਮਿਲਗੋਭਾ ਬੋਲੀ ਵਿੱਚੋਂ ਹੋਇਆ ਹੈ।

(1) ਸ਼ਾਹਮੁਖੀ ਲਿੱਪੀ ਦੇ ਵਾਧੂ ਚਿੰਨ੍ਹ

ਇੱਥੇ ਸ਼ਾਹਮੁਖੀ ਦੇ ਉਨ੍ਹਾਂ ਚਿਨ੍ਹਾਂ ਦਾ ਵਰਨਣ ਕੀਤਾ ਜਾ ਰਿਹਾ ਹੈ ਕਿ ਜੇ ਉਹ ਇਸ ਫੌਂਟ ਵਿੱਚ ਨਾ ਵੀ ਹੋਣ ਤਾਂ ਕਿਸੇ ਵੀ ਪੰਜਾਬੀ ਰਚਨਾ ਦੀ ਸਿਹਤ ਉੱਤੇ ਕੋਈ ਵੀ ਫਰਕ ਨਹੀਂ ਪੈਂਦਾ। ਜਿਵੇਂ ਕਿ ਗੋਲ਼ ਹੇ ਉੱਤੇ ਦੋ ਨੁਕਤੇ (ة) ਸੇ (ث) ਸੁਆਦ (ص) ਤੋਏ (ط) ਜ਼ੋਏ (ظ) ਜ਼ੁਆਦ (ض) ਤਿੰਨ ਨੁਕਤਿਆਂ ਵਾਲ਼ੀ ਜ਼ੇ (ژ) ਦੋ ਨੁਕਤੀ ਕਾਫ (ق) ਆਦਿ। ਇਨ੍ਹਾਂ ਆਵਾਜ਼ਾਂ ਦੇ ਚਿੰਨ੍ਹ ਪਹਿਲੋਂ ਹੀ ਇਸ ਫੌਂਟ ਵਿੱਚ ਪਏ ਹੋਏ ਹਨ। ਇਨ੍ਹਾਂ ਅੱਖਰਾਂ ਦੀ ਆਵਾਜ਼ ਦਾ ਅੰਤਰ ਕੇਵਲ ਅਰਬੀ ਜਾਂ ਫਾਰਸੀ ਵਾਲ਼ੇ ਹੀ ਸਮਝ ਸਕਦੇ ਹਨ, ਉਰਦੂ ਬੋਲਣ ਲਿਖਣ ਵਾਲ਼ੇ ਵੀ ਨਹੀਂ ਜਾਣਦੇ, ਸ਼ਾਹਮੁਖੀ ਬੋਲਣ ਵਾਲ਼ਿਆਂ ਨੂੰ ਤੇ ਕੀ ਪਤਾ ਹੋਵੇਗਾ। ਹੁਣ ਜੇ  ਤੋਏ ਦੇ ਤੋਤਾ (طوطا) ਨੂੰ ਤੇ ਦੇ ਤੋਤਾ (توتا) ਵਾਂਗ ਲਿਖਿਆ ਜਾਏ ਤਾਂ ਕੀ ਲਿਖਣ ਅਤੇ ਸਮਝਣ ਵਿੱਚ ਕੋਈ ਅੰਤਰ ਆ ਜਾਏਗਾ? ਨਿਸ਼ਚੇ ਹੀ ਨਹੀਂ। ਇਹ ਝਗੜਾ ਕੇਵਲ ਪਰੰਪਰਾ ਦਾ ਹੈ, ਜੋ ਆਪਣੇ ਆਪ ਵਿੱਚ ਸਦਾ ਹੀ ਤਰਲ ਹੋਇਆ ਕਰਦੀ ਹੈ। ਸੁਝਾ ਵਜੋਂ ੳ, ਅ, ਈ ਨੂੰ ਐਨ ਬਰਾਬਰ ਅਤੇ ਅਲਫ ਨੂੰ ਕੰਨੇ ਬਰਾਬਰ ਸਮਝਿਆ ਜਾ ਸਕਦਾ ਹੈ। ਦੇਖੋ ਪੰਨਾਂ 13

(2) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਅਲਫ

 ‘ਇੱਕ ਚਿੰਨ੍ਹ ਤੋਂ ਕੇਵਲ ਇੱਕੋ ਹੀ ਆਵਾਜ਼’ ਦੇ ਸੂਤਰ ਤੋਂ ਸ਼ਾਹਮੁਖੀ ਫੌਂਟ ਕੋਹਾਂ ਦੂਰ ਹੈ। ਜੋ ਇਸ ਦੀ ਬਹੁਤ ਵੱਡੀ ਕਮਜ਼ੋਰੀ ਹੈ। ਪਹਿਲਾ ਮੁੱਦਾ ਅਲਫ ਦਾ ਹੈ। ਇਹ ੳ, ਅ, ੲ ਦੀ ਆਵਾਜ਼ ਦਾ ਵੀ ਕੰਮ ਕਰਦੀ ਹੈ ਇਸ ਦੇ ਨਾਲ਼-ਨਾਲ਼ ਕੰਨੇ ਦਾ ਵੀ ਕਾਰਜ ਕਰਦੀ ਹੈ। ਕਿੰਨਾਂ ਚੰਗਾ ਹੋਵੇ ਜੇ ਅਲਫ ਕੇਵਲ ੳ, ਅ, ੲ ਦੀ ਆਵਾਜ਼ ਨੂੰ ਪਰਗਟਾਏ। ਕੰਨਾ ਵਾਲ਼ੀ ਅਲਫ ਪਹਿਲੀ ਨਾਲ਼ੋਂ ਥੋੜ੍ਹੀ ਬਦਲਵੀਂ ਹੋਵੇ। ਗੁਰਮੁਖੀ ਵਾਂਗ ਮਾਤਰਾ ਨਾਲ਼ ਸਬੰਧਤ ਅਲਫ ਦਾ ਬਦਲਵਾਂ ਇੱਕ ਹੀ ਚਿੰਨ੍ਹ ਮਿਲ਼ਦਾ ਹੈ। ਤੇ ਉਹ ਹੈ ਆ ਦੀ ਆਵਾਜ਼ ਨੂੰ ਦਰਸਾਉਂਦਾ ‘ਅਲਫ ਦੇ ਉੱਤੇ ਅਲਮੱਦਾ’।

(3) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਵਾਓ

ਵਾਓ ਇੱਕ ਅਜੇਹਾ ਚਿੰਨ੍ਹ ਹੈ ਜੋ ਚਾਰ ਪੰਜ ਮੰਤਵਾਂ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਕਿ ਵਾਓ ਵਾਵੇ, ਵਾਓ ਹੋੜੇ, ਵਾਓ ਕਨੌੜੇ, ਵਾਓ ਦੁਲੈਂਕੜਾਂ ਅਤੇ ਵਾਓ-ਮਦੂਲਾ ਔਂਕੜ ਲਈ, ਜਿਸ ਵਿੱਚ ਸ਼ਾਹਮੁਖੀ ਵਾਲ਼ਿਆਂ ਨੇ ਹੁਣ ਮਦੂਲਾ ਪਾਉਣਾ ਹੀ ਛੱਡ ਦਿੱਤਾ ਹੈ। ਸ਼ਾਹਮੁਖੀ ਅਤੇ ਉਰਦੂ ਦੇ ਵਿੱਦਵਾਨ, ਆਪਣੀ ਵਿਦਵਾਨੀ ਦਾ ਮਾਣ ਕਰਦੇ ਹੋਏ ਇਹ ਦਾਹਵਾ ਕਰਦੇ ਹਨ ਕਿ ਉਨ੍ਹਾਂ ਨੂੰ ਮਾਤਰਾ ਬਿਨਾਂ ਲਿਖੇ ਗਏ ਵਿਚਾਰਾਂ ਨੂੰ ਸਹੀ ਸਮਝਣ ਵਿੱਚ ਕੋਈ ਔਕੜ ਨਹੀਂ ਆਉਂਦੀ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਪੜ੍ਹਨ ਵਾਲ਼ੇ ਉਹਨਾਂ ਜਿਤਨੇ ਆਲਮ ਫਾਜ਼ਲ ਨਹੀਂ ਹੁੰਦੇ ਅਤੇ ਵਿਚਾਰਾਂ ਨੂੰ ਸਹੀ ਹਾਲਤ ਵਿੱਚ ਸਮਝਣ ਦੀ ਉਨ੍ਹਾਂ ਨੂੰ ਵੀ ਲੋੜ ਹੈ। ਜਿਵੇਂ (کول) ਕੋਲ, ਕੌਲ, ਕੁਲ, ਕੂਲ ਵੀ ਅਤੇ ਕਵਲ ਵੀ ਪੜ੍ਹਿਆ ਜਾ ਸਕਦਾ ਹੈ। ਕੇਵਲ ਇਸ ਨੂੰ ਸਤਰ ਦੇ ਹਵਾਲੇ ਅਨੁਸਾਰ ਬੁੱਧੀ ਲਾ ਕੇ ਹੀ ਪੜ੍ਹਿਆ ਜਾ ਸਕਦਾ ਹੈ।

ਦੂਸਰਾ ਇਹ ਵੀ ਸਿੱਧ ਹੋ ਚੁੱਕਾ ਹੈ ਕਿ ਕਈ ਸ਼ਬਦ ਅਜੇਹੇ ਭੁਲੇਖਾ ਪਾਊ ਬਣ ਜਾਂਦੇ ਹਨ ਕਿ ਜਿਨ੍ਹਾਂ ਦੇ ਅਰਥਾਂ ਲਈ ਵੱਡੇ ਤੋਂ ਵੱਡੇ ਵਿੱਦਵਾਨ ਵੀ ਆਪਣਾ ਮੱਥਾ ਫੜਕੇ ਬਹਿ ਜਾਂਦੇ ਹਨ ਤੇ ਅਰਥ ਫਿਰ ਆਪੋ ਆਪਣੀ ਸੋਚ ਅਨੁਸਾਰ ਹੀ ਕਰਦੇ ਹਨ। ਅਜੇਹੇ ਸ਼ਬਦ ਇੱਕ ਨਹੀਂ ਬਹੁਤ ਸਾਰੇ ਹਨ। ਇੱਕ ਉਦਾਹਰਣ ਹੀ ਕਾਫੀ ਹੈ। ਕਿਲਾ, ਕਿੱਲਾ, ਕਲਾਹ ਕੁੱਲਾਹ ਅਰਥ ਕੱਢੇ ਜਾਂਦੇ ਹਨ (قلہ) ਦੇ। ਇਸ ਹਾਲਤ ਵਿੱਚ ਤਾਂ ਸ਼ਬਦ ਖਾਲੀ ਥਾਂ ਭਰਨ ਵਾਲ਼ੀ ਇੱਕ ਪਹੇਲੀ ਹੀ ਬਣ ਜਾਂਦਾ ਹੈ।

ਵਾਓ ਨਾਲ਼ ਵੀ ਕੋਈ ਨਿਸ਼ਾਨ ਲਾ ਕੇ ਵਖਰਾਇਆ ਜਾ ਸਕਦਾ ਹੈ। ਸੁਝਾ ਵਜੋਂ ਦੇਖੋ ਪੰਨਾਂ 13

(4) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਨੂੰਨ

ਇਸੇ ਤਰ੍ਹਾਂ ਹੀ ਇਕੱਲਾ ਨੂੰਨ ਵੀ ਚਾਰ ਆਵਾਜ਼ਾਂ ਦੀ ਪ੍ਰਤੀਨਿਧਤਾ ਕਰਦਾ ਹੈ। ਜਿਵੇਂ ਨ, ਣ, ਬਿੰਦੀ ਅਤੇ ਟਿੱਪੀ।  (نند)ਨੂੰ ਨਣਦ, ਨਨਦ ਅਤੇ ਨੰਦ ਪੜ੍ਹਿਆ ਜਾ ਸਕਦਾ ਹੈ। ਨੂੰਨ ਦੀ ਹਾਲਤ ਵਿੱਚ ਨ, ਣ, ਬਿੰਦੀ ਅਤੇ ਟਿੱਪੀ ਦੇ ਚਿੰਨ੍ਹ ਨਿੱਖੜਵੇਂ ਹੋਣੇ ਚਾਹੀਦੇ ਹਨ। ਜਿਨ੍ਹਾਂ ਦਾ ਸੁਝਾ ਨਾਲ਼ ਨੱਥੀ ਕੀਤੇ ਗਏ ਅੰਤਕੇ ਚਾਰਟ ਵਿੱਚ ਦਿੱਤਾ ਗਿਆ ਹੈ।

(5) ਸ਼ਾਹਮੁਖੀ ਵਿੱਚ ਮਾਤਰਾਂ ਦਾ ਨਾ ਲਾਉਣਾ

ਇਹ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਉਰਦੂ, ਫਾਰਸੀ ਅਤੇ ਸ਼ਾਹਮੁਖੀ ਵਿੱਚ ਲਿਖਣ ਵਾਲ਼ੇ ਆਪਣੀ ਰਚਨਾਵਾਂ ਵਿੱਚ ਮਾਤਰਾਂ ਬਹੁਤ ਹੀ ਘੱਟ ਲਾਉਂਦੇ ਹਨ। ਇਨ੍ਹਾਂ ਦੇ ਬਹੁਤ ਸਾਰੇ ਵਿੱਦਵਾਨਾਂ ਨਾਲ਼ ਗੱਲ ਬਾਤ ਕਰ ਕੇ ਨਿੱਜੀ ਤੌਰ ਉੱਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ ਫੌਂਟਾਂ ਵਿੱਚ ਕੀਤੀਆਂ ਰਚਨਾਵਾਂ ਵਿੱਚ ਮਾਤਰਾ ਲਾਉਣੀਆਂ ਕਦੋਂ, ਕਿਓਂ ਅਤੇ ਕਿਵੇਂ ਬੰਦ ਹੋਈਆਂ। ਇਸ ਦਾ ਤਸੱਲੀ ਬਖਸ ਉੱਤਰ ਕੋਈ ਨਹੀਂ ਮਿਲ਼ਿਆ। ਆਪਣੇ ਤੌਰ ਤੇ ਜੋ ਸਿੱਟਾ ਕੱਢਿਆ ਗਿਆ ਹੈ ਉਹ ਇਸ ਪਰਕਾਰ ਹੈ:

ੳ) ਇਸਲਾਮ ਦੀਆਂ ਧਾਰਮਕ ਕਿਤਾਬਾਂ ਵਿੱਚ ਪੂਰੀਆਂ ਮਾਤਰਾਂ ਲਾਈਆਂ ਹੋਈਆਂ ਹਨ। ਇਸ ਲੇਖਕ ਨੇ ਕੁਰਾਨ ਸ਼ਰੀਫ ਵਿੱਚ ਸਾਰੀਆਂ ਮਾਤਰਾਂ ਲੱਗੀਆਂ ਹੋਈਆਂ ਆਪ ਦੇਖੀਆਂ ਹਨ।

ਅ) ਕੋਰਟ ਕਚਹਿਰੀਆਂ ਦੀ ਭਾਸ਼ਾ ਹੋਣ ਕਰਕੇ ਬੋਲਣ ਵਾਲ਼ੇ ਦੇ ਨਾਲ਼-ਨਾਲ਼ ਲਿਖਣ ਦੀ ਰੁਚੀ ਵੱਲੋਂ ਸਮੇਂ ਦੀ ਬੱਚਤ ਲਈ ਮਾਤਰਾਂ ਉੱਤੇ ਕੁਹਾੜਾ ਚਲਾਇਆ ਗਿਆ। ਅਤੇ ਇਸਨੂੰ ਸ਼ਾਰਟ ਹੈਂਡ ਟਾਈਪ ਬਣਾ ਦਿੱਤਾ ਗਿਆ।

ੲ) ਕੰਪਿਊਟਰ ਦੇ ਆਉਣ ਤੀਕਰ ਉਰਦੂ ਦੇ ਪ੍ਰਿੰਟਿੰਗ ਪ੍ਰੈੱਸ ਵਿੱਚ ਅੱਖਰ ਜੋੜਨ ਦਾ ਕੋਈ ਵੀ ਪਰਬੰਧ ਨਹੀਂ ਸੀ। ਕਿਤਾਬਾਂ ਅਤੇ ਅਖ਼ਬਾਰ, ਕਾਤਿਬ ਹੱਥੀਂ ਲਿਖਿਆ ਕਰਦੇ ਸਨ ਅਤੇ ਫਿਰ ਉਨ੍ਹਾਂ ਨੂੰ ਛਾਪਿਆ ਕਰਦੇ ਸਨ। ਇਹ ਕਾਤਿਬ ਵੀ ਆਪਣਾ ਕੰਮ ਛੇਤੀ ਪੂਰਾ ਕਰਨ ਲਈ ਮਾਤਰਾਂ ਦੀ ਕੁਰਬਾਨੀ ਦੇ ਦਿੰਦੇ ਸਨ।

ਸ) ਅੱਜ ਜਦੋਂ ਕਿ ਅਖ਼ਬਾਰਾਂ ਅਤੇ ਕਿਤਾਬਾਂ ਦੀ ਛਪਵਾਈ ਕੰਪਿਊਟਰ ਰਾਹੀਂ ਫਿਲਮਾਂ ਬਣਾ ਕੇ ਕਰਨੀ ਆਰੰਭ ਹੋ ਗਈ ਹੈ ਤਾਂ ਵੀ ਮਾਤਰਾਂ ਉੱਤੇ ਪਰੰਪਰਾ ਦੀ ਤਲਵਾਰ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਅਤੇ ਮਾਤਰਾ ਲਾਉਣ ਤੇ ਪੜ੍ਹਨ ਵਾਲ਼ੇ ਨੂੰ ਅਨਪੜ੍ਹ ਹੀ ਸਮਝਿਆ ਜਾਂਦਾ ਹੈ।

ਹ) ਲਾਹੌਰ ਦੇ ਇੱਕ ਲਿਖਾਰੀ ਨੇ ਇਸ ਲੇਖਕ ਨੂੰ ਇਹ ਵੀ ਦੱਸਿਆ ਕਿ ਸ਼ਾਹਮੁਖੀ ਦਾ ਇੱਕ ਕਵੀ (ਉਸਦਾ ਨਾਂ ਯਾਦ ਨਹੀਂ ਰਿਹਾ) ਆਪਣੀ ਹਰ ਰਚਨਾ ਵਿੱਚ ਪੂਰੀਆਂ ਮਾਤਰਾਂ ਲਾ ਕੇ ਭੇਜਦਾ ਸੀ ਤਾਂ ਕਿ ਉਸ ਦੀ ਰਚਨਾ ਨੂੰ ਠੀਕ-ਠੀਕ ਸਮਝਿਆ ਜਾ ਸਕੇ।

ਅੱਜ ਦਾ ਸੱਚ ਇਹ ਹੈ ਕਿ ਸ਼ਾਹਮੁਖੀ ਦੀਆਂ ਰਚਨਾਵਾਂ ਵਿੱਚ ਪੂਰੀਆਂ ਮਾਤਰਾਂ ਦਾ ਨਾ ਹੋਣਾ ਪਰੋਗਰਗਾਮਰਾਂ ਲਈ ਅਤੇ ਗੁਰਮੁਖੀ ਸ਼ਾਹਮੁਖੀ ਦੇ ਸੁਮੇਲ ਲਈ ਇੱਕ ਬੜਾ ਹੀ ਭਾਰੀ ਜੰਜਾਲ ਬਣ ਕੇ ਰਹਿ ਗਿਆ ਹੈ। ਇਸ ਨੇ ਕੰਪਿਊਟਰ ਦਾ ਕੰਮ ਸੈਂਕੜੇ ਹਜ਼ਾਰਾਂ ਗੁਣਾ ਔਖਾ ਕਰ ਦਿੱਤਾ ਹੈ ਤੇ ਫਿਰ ਵੀ ਕਿਸੇ ਹੱਦ ਤੀਕਰ ਅਧੂਰਾ। ਹੋਰ ਤਾਂ ਹੋਰ ਗੁਰਮੁਖੀ ਤੋਂ ਸ਼ਾਹਮੁਖੀ ਵੱਲ ਪਰੀਵਰਤਨ ਰਾਹੀਂ ਜਾਂਦਿਆਂ ਜੇ ਰਚਨਾ ਨਾਲ਼ ਸਹੀ ਮਾਤਰਾਂ ਲਾ ਦਿੱਤੀਆਂ ਜਾਣ ਉਹ ਵੀ ਸ਼ਾਹਮੁਖੀ ਦੇ ਵਿੱਦਵਾਨਾਂ ਨੂੰ ਸਵੀਕਾਰ ਨਹੀਂ ਹੁੰਦੀਆਂ। ਪਤਾ ਨਹੀਂ ਕਿਓਂ। ਸ਼ਾਇਦ ਅਜੇਹਾ ਹੋਣ ਨਾਲ਼ ਉਨ੍ਹਾਂ ਦੀ ਪਰੰਪਰਾ ਅਤੇ ਹਓਂ ਨੂੰ ਸੱਟ ਵੱਜਦੀ ਹੈ।

ਪਰੋਗਰਾਮਰ ਗੁਲਾਮ ਅੱਬਾਸ ਮਲਿਕ ਮਾਤਰਾ ਲਾਉਣ ਦੀ ਪੁਰਜ਼ੋਰ ਪਰੋੜ੍ਹਤਾ ਕਰਦਾ ਹੈ ਦੇਖੋ ਪੰਨਾ 15

3. ਗੁਰਮੁਖੀ ਸ਼ਾਹਮੁਖੀ ਦੇ ਪਰੀਵਰਤਨ ਦੀ ਔਖ ਸੌਖ

ਗੁਰਮੁਖੀ ਸ਼ਾਹਮੁਖੀ ਫੌਂਟਾਂ ਦਾ ਪਰੀਵਰਤਨ ਹੇਠ ਲਿਖੀਆਂ ਤਿੰਨ ਵਿਧੀਆਂ ਨਾਲ਼ ਕੀਤਾ ਜਾ ਸਕਦਾ ਹੈ:

ਕ) ਅੱਖਰ ਦਾ ਅੱਖਰ ਨਾਲ਼ ਜਾਂ ਇੱਕ ਦੋ ਅੱਖਰਾਂ ਦੇ ਜੋੜ ਨਾਲ਼ ਪਰੀਵਰਤਨ ਕਰ ਕੇ।

ਖ) ਸ਼ਬਦ ਦਾ ਸ਼ਬਦ ਨਾਲ਼ ਪਰੀਵਰਤਨ ਕਰ ਕੇ।

ਗ) ਪਹਿਲੋਂ ਸ਼ਬਦ ਦਾ ਸ਼ਬਦ ਨਾਲ਼ ਅਤੇ ਫਿਰ ਅੱਖਰ ਦਾ ਅੱਖਰ ਨਾਲ਼ ਪਰੀਵਰਤਨ ਕਰ ਕੇ।

ਸਭ ਤੋਂ ਸੌਖਾ ਅਤੇ ਸਹੀ ਕ) ਵਾਲ਼ੀ ਵਿਧੀ ਅੱਖਰ ਦਾ ਅੱਖਰ ਨਾਲ਼ ਪਰੀਵਰਤਨ ਕਰਨਾ ਹੈ। ਪਰ ਦੋਹਾਂ ਫੌਂਟਾਂ ਦਾ ਇੱਕ ਦੂਜੇ ਦੇ ਲੱਗ ਪੱਗ ਸਮਾਨਾਂਨਤਰ ਨਾ ਹੋਣ ਕਰਕੇ ਕੀਤਾ ਗ) ਵਿਧੀ ਵਾਲ਼ੇ ਸਿਸਟਮ ਨਾਲ਼ ਜਾ ਰਿਹਾ ਹੈ। ਜਿਸ ਵਿੱਚ ਲੱਖਾਂ ਸ਼ਬਦਾਂ ਦਾ ਸਬੰਧਤ ਸ਼ਬਦਾਂ ਨਾਲ਼ ਪਰੀਵਰਤਨ ਕਰਨ ਦੀ ਪਹਾੜ ਜਿੱਡੀ ਬੇਬਸੀ ਹੈ।

ਪਰ ਜੇ ਸ਼ਾਹਮੁਖੀ ਵਿੱਚ ਅਲਫ, ਵਾਓ ਅਤੇ ਨੂੰਨ ਦੇ ਬਹੁਮੰਤਵੀ ਅੱਖਰਾਂ ਦੀ ਥਾਂ ਇੱਕ ਮੰਤਵ ਇੱਕ ਅੱਖਰ ਹੋਵੇ ਅਤੇ ਰਚਨਾ ਵਿੱਚ ਪੂਰੀਆਂ ਲਗਾ ਮਾਤਰਾਂ ਸਹੀ ਰੂਪ ਵਿੱਚ ਲਾਈਆਂ ਹੋਈਆਂ ਹੋਣ ਤਾਂ ਸ਼ਾਹਮੁਖੀ ਤੋਂ ਗੁਰਮੁਖੀ ਦਾ ਪਰੀਵਰਤਨ ਕਰਨਾ ਅਸਲ ਵਿੱਚ ਬੱਚਿਆਂ ਦਾ ਇੱਕ ਖੇਹੑਲ ਬਣ ਜਾਏ। ਪਰੋਗਰਾਮਰ ਨੂੰ ਕੇਵਲ ਵੱਧ ਤੋਂ ਵੱਧ ਸੌ ਕੁ ਕਰੈੱਕਟਰਾਂ ਦਾ ਪਰੋਗਰਾਮ ਬਨਾਉਣਾ ਪਵੇਗਾ ਅਤੇ ਪੰਜਾਬੀ ਵਿੱਚ ਸੌ ਪ੍ਰਤੀ ਸੈਂਕੜਾ ਸਹੀ ਪਰੀਵਰਤਨ ਹੋ ਜਾਵੇਗਾ। ਪਰ ਹੁਣ ਮਾਤਰਾਂ ਦੀ ਅਣਹੋਂਦ ਵਿੱਚ ਅਤੇ ਤਿੰਨ ਬਹੁ ਮੰਤਵੀ ਕਰੈੱਕਟਰ ਹੋਣ ਕਰਕੇ ਪਰੋਗਰਾਮਰ ਨੂੰ ਲੱਖਾਂ ਸ਼ਬਦਾਂ ਦਾ ਪਰੋਗਰਾਮ ਤਿਆਰ ਕਰਨਾ ਪਵੇਗਾ। ਅਤੇ ਕਰੈੱਕਟਰ ਤੋਂ ਕਰੈੱਕਟਰ ਦਾ ਬਦਲਾਓ ਵੀ ਕਰਨਾ ਪਇਗਾ। ਤਾਂ ਕਿਧਰੇ ਚੰਗਾ ਕੰਮ ਚਲਾਊ ਪਰੋਗਰਾਮ ਤਿਆਰ ਹੋ ਸਕੇਗਾ। ਉਸ ਵਿੱਚ ਵੀ ਕਈ ਪਰਕਾਰ ਦੀਆਂ ਗਲਤੀਆਂ ਰਹਿ ਜਾਣ ਦੀ ਸੰਭਾਵਨਾ ਹੈ।

4. ਗੁਰਮੁਖੀ ਸ਼ਾਹਮੁਖੀ ਦਾ ਬਿਲਕੁੱਲ ਸਹੀ ਪਰੀਵਰਤਨ

ਚਾਹੇ ਚਿਤੰਨ, ਗੁਰਮੁਖੀ ਟਾਈਪ ਕਰਨ ਵਾਲ਼ਾ ਹੋਵੇ ਅਤੇ ਚਾਹੇ ਸ਼ਾਹਮੁਖੀ ਟਾਈਪ ਕਰਨ ਵਾਲ਼ਾ, ਉਸਦੀ ਰਚਨਾ ਵਿੱਚ ਘੱਟ ਜਾਂ ਵੱਧ ਗਲਤੀਆਂ ਦਾ ਹੋਣਾ ਕੁਦਰਤੀ ਹੈ। ਸਾਧਾਰਣ ਟਾਈਪ ਕਰਨ ਵਾਲ਼ਾ ਤਾਂ ਇਸ ਤੋਂ ਵੀ ਵੱਧ ਟਾਈਪ ਕਰਨ ਦੀਆਂ ਗਲਤੀਆਂ ਕਰ ਸਕਦਾ ਹੈ। ਸੋ, ਜੇ ਅਸੀਂ ਲੱਗ ਪੱਗ ਸਹੀ ਪਰੀਵਰਤਨ ਲੋੜਦੇ ਹਾਂ ਤਾਂ ਪਹਿਲੋਂ ਮੂਲ ਰਚਨਾ ਨੂੰ ਹੀ ਆਪਣੇ ਪਰੋਗਰਾਮ ਰਾਹੀਂ ਦਰੁਸਤ ਕਰਨਾ ਹੋਵੇਗਾ। ਉਸ ਲਈ ਸਾਨੂੰ ਹਰ ਮੂਲ ਰਚਨਾ ਨੂੰ ਸਹੀ ਸ਼ਬਦ ਜੋੜ ਚੈੱਕ ਅਤੇ ਟਾਈਪਿੰਗ ਗਲਤੀਆਂ ਦੇ ਆਮ ਸੁਧਾਰ ਪਰੋਗਰਾਮ ਰਾਹੀਂ ਛਾਨਣਾ ਹੋਵੇਗਾ। ਤਾਂ ਹੀ ਉਸ ਰਚਨਾ ਦਾ ਸਹੀ ਪਰੀਵਰਤਨ ਹੋ ਸਕਦਾ ਹੈ।

ਇਸ ਲਈ ਹਰ ਰਚਨਾਕਾਰ ਨੂੰ ਚਾਹੀਦਾ ਹੈ ਕਿ ਚਿਤੰਨ ਹੋ ਕੇ ਆਪਣੀ ਰਚਨਾ ਦੀ ਸੁਧਾਈ ਕਰੇ। ਉਸ ਵਿੱਚ ਸਾਰੀਆਂ ਸਹੀ ਮਾਤਰਾਂ ਲਾਵੇ। ਅੱਗੇ ਪਰੀਵਰਤਨ ਕਰਨ ਵਾਲ਼ੇ ਨੂੰ ਚਾਹੀਦਾ ਹੈ ਕਿ ਉਸ ਰਚਨਾ ਨੂੰ ਆਪਣੀ ਦਰੁਸਤੀ ਦੀ ਕਸਵੱਟੀ ਉੱਤੇ ਪਰਖੇ ਅਤੇ ਫਿਰ ਪਰੀਵਰਤਨ ਕਰੇ। ਅੱਗੇ ਪਰੀਵਰਤਨ ਕੀਤੀ ਹੋਈ ਰਚਨਾ ਨੂੰ ਫਿਰ ਉਸ ਫੌਂਟ ਦੀ ਦਰੁਸਤੀ ਦੀ ਕਸਵੱਟੀ ਉੱਤੇ ਪਰਖ ਕੇ ਹੀ ਉਸ ਕਾਰਜ ਨੂੰ ਸੰਪੂਰਨ ਸਮਝੇ।

5. ਸਿੱਟਾ

ਉਪਰੋਕਤ ਵਿਚਾਰਾਂ ਦੇ ਚਾਨਣ ਵਿੱਚ ਇਹ ਆਸ ਕੀਤੀ ਬਣਦੀ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਗੁਰਮੁਖੀ ਸ਼ਾਹਮੁਖੀ ਫੌਂਟਾਂ ਵਿੱਚ ਟਾਈਪ ਕਰਨ ਵਾਲ਼ੇ ਰਚਨਾਕਾਰ ਆਪਣੇ ਫਰਜ਼ ਨੂੰ ਪਛਾਨਣਗੇ, ਪੂਰੀਆਂ ਮਾਤਰਾਂ ਲਾਉਣ ਦੀ ਮਹੱਤਤਾ ਨੂੰ ਸਮਝਣਗੇ, ਅਤੇ ਪਰੋਗਰਾਮਰ ਵੀ ਏਧਰੋਂ ਓਧਰੋਂ ਤਕਨੀਕ ਚੋਰੀ ਕਰਨ ਦੀ ਥਾਂ ਆਪਣੇ ਕਿੱਤੇ ਨਾਲ਼ ਇਨਸਾਫ ਕਰਦੇ ਹੋਏ ਸੱਚੀ ਸੁੱਚੀ ਮਿਹਨਤ ਕਰਨਗੇ। ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਗੁਰਮੁਖੀ ਅਤੇ ਸ਼ਾਹਮੁਖੀ ਪਰੀਵਰਤਨ ਸੌ ਪ੍ਰਤੀ ਸੈਂਕੜਾ ਸਹੀ ਨਾ ਹੋ ਸਕੇ।

 

 

ਜਾਣਕਾਰੀ 1.

ਇਸ ਲੇਖਕ ਨੇ ਗੁਰਮੁਖੀ ਸ਼ਾਹਮੁਖੀ ਅਤੇ ਸ਼ਾਹਮੁਖੀ ਗੁਰਮੁਖੀ ਲਿੱਪੀ ਉੱਤੇ ਦਹਾਕੇ ਤੋਂ ਵੱਧ ਸਮੇਂ ਤੀਕਰ ਕੰਮ ਕੀਤਾ ਹੈ। ਅਤੇ ਪੰਜਾਬੀ ਸੰਸਾਰ ਵਿੱਚ ਸਭ ਤੋਂ ਪਹਿਲੋਂ ਸਨ 2000 ਵਿੱਚ ਇਹ ਦੋਵੇਂ ਪਰੀਵਰਤਨ ਤਿਆਰ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਬਹੁਤ ਸਾਰੀਆਂ ਸੰਸਥਾਵਾ ਵਿੱਚ ਇਸ ਦੀ ਪੇਸ਼ਕਾਰੀ ਕਰ ਚੁੱਕਿਆ ਹੈ। ਉਸ ਪਿੱਛੋਂ ਇਸ ਪਾਸੇ ਅੱਗੇ ਕੰਮ ਕਰਨ ਵਾਲ਼ੇ ਵੀ ਇਸ ਦੀਆਂ ਸੰਭਾਵਨਾਵਾਂ ਅਤੇ ਸਮੱਸਿਆਵਾਂ ਸੰਬੰਧੀ ਅਨੁਭਵੀ ਹੋਣ ਕਾਰਨ ਇਸ ਲੇਖਕ ਨਾਲ਼ ਆਮ ਹੀ ਸਲਾਹ ਮਸ਼ਵਰਾ ਕਰਦੇ ਰਹੇ ਹਨ। ਉਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡਾ: ਗੁਰਪ੍ਰੀਤ ਸਿੰਘ ਲਹਿਲ, ਇੰਗਲੈਂਡ ਦੇ ਡਾ: ਵਰਿੰਦਰ ਕਾਲੜਾ, ਲਾਹੌਰ ਦੇ ਹੁਣ ਫਰਾਂਸ ਵਿੱਚ ਇਸੇ ਵਿਸ਼ੇ ਵਿੱਚ ਪੀ.ਐੱਚਡੀ ਕਰ ਰਹੇ ਗੁਲਾਮ ਅੱਬਾਸ ਮਲਿਕ ਆਦਿ ਸ਼ਾਮਿਲ ਹਨ। ਸੋ ਇਸ ਖੇਤਰ ਵਿੱਚ ਇਸ ਲੇਖਕ ਦਾ ਇੱਕ ਅਮੀਰ ਅਨੁਭਵ ਹੈ।

ਜਾਣਕਾਰੀ 2.

ਪੰਜਾਬੀ ਭਾਸ਼ਾ ਦੀ ਲਿੱਪੀ ਨੂੰ ਗੁਰਮੁਖੀ ਲਿੱਪੀ ਨਾਂ ਦੇਣ ਦਾ ਲਾਭ ਤਾਂ ਇਹ ਹੋਇਆ ਹੈ ਕਿ ਪੰਜਾਬੀਆਂ ਦਾ ਇੱਕ ਵਰਗ ਧਾਰਮਿਕ ਭਾਵਨਾ ਅਧੀਨ ਇਸ ਨਾਲ਼ ਧੁਰ ਅੰਦਰ ਤੱਕ ਪਰਨਾਇਆ ਗਿਆ ਹੈ। ਪਰ ਪੰਜਾਬੀਆਂ ਦਾ ਬਾਕੀ ਦਾ ਵਰਗ ਉਸੇ ਭਾਵਨਾ ਅਧੀਨ ਇਸ ਨਾਲ਼ੋਂ ਦੂਰ ਵੀ ਚਲਿਆ ਗਿਆ ਹੈ। ਜੇ ਗੁਰਮੁਖੀ ਲਿੱਪੀ ਦਾ ਨਾਂ ਪੰਜਾਬੀ ਲਿੱਪੀ ਹੀ ਰਹੇ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਸਮਾਂ ਪਾ ਕੇ ਸਾਰੇ ਹੀ ਪੰਜਾਬੀ ਇਸ ਲਿੱਪੀ ਨਾਲ਼ ਮੁੜ ਜੁੜ ਜਾਣਗੇ। ਅੱਜ ਵਿੱਦਵਾਨਾਂ ਵਿੱਚ ਇੱਕ ਪੁਰਜ਼ੋਰ ਵਿਚਾਰਧਾਰਾ ਚੱਲ ਰਹੀ ਹੈ ਕਿ ਭਵਿੱਖ ਵਿੱਚ ਗੁਰਮੁਖੀ ਲਿੱਪੀ ਨੂੰ ਪੰਜਾਬੀ ਲਿੱਪੀ ਲਿਖਿਆ ਜਾਣਾ ਪੰਜਾਬੀ ਭਾਸ਼ਾ ਦੇ ਹਿਤ ਵਿੱਚ ਰਹੇਗਾ।

 

ਅੰਤਿਕਾ 1.

Table Gurmukhi Shahmukhi Fonts

ਨੋਟ: ਜਿਸ ਅੱਖਰ ਦੇ ਅੱਗੇ ਕਾਟਾ ਲਾਇਆ ਗਿਆ ਹੈ ਉਸਦੀ ਲੋੜ ਨਹੀਂ ਹੈ।

 


ਅਨ

ا

 

 اً

ੳ਼

ਅ਼

ੲ਼

ع

آ

ਆਂ

آں

اِ

اِی

اُ

اُوْ

اے

اَے

اوْ

اَوْ

ਅਂ

نْ

ਅੰ

انّ

ਅੱ

اّ

×

×

س

ث

ص

ش

ਹ਼×

ح

ਹੇ, ਦੋ

ਅੱਖੀ

هہہ

ھ

ਕ਼×

ک

ق

کھ

ਖ਼×

خ

گ

ਗ਼×

غ

گھ

گنّ

چ

چھ

ج

×

×

ذ

ض

ظ

جھ

جنّ

ٹ

ٹھ

ڈ

ڈھ

نھ

 

ਤ਼

ਤਨ

ت

ط

ۃً

تھ

د

دھ

ن

پ

پھ

ف

ب

بھ

م

×

ز

ژ

ر

੍ਰ

ر

ل

لھ

و

੍ਵ

و

ڑ

ੜ੍ਹ

ڑھ

ا

ਾਂ

اں

ਿ

ِ

ِی

 

ਵਾਓ-

ਮਦੂਲਾ

ُ

؀و

وْ

ُوْ

ی

ے

وْ

َوْ

نّ

نْ

ّ

 

ਅੰਤਿਕਾ 2.

 

ਗੁਲਾਮ ਅਬਾਸ ਮਲਿਕ ਇਨ੍ਹਾਂ ਅੱਖਰਾਂ ਦੀ ਸਿਫਾਰਸ ਕਰਦਾ ਹੈ।

 

Punjabi is traditionally written in Nastaleeq, a script rich in calligraphic content. Owing to complexities of rendering, the basic shapes identified above are unable to render the language in an acceptable form in Nasta'leeq. The characters of Punjabi also need diacritics to help in the proper pronunciation of the constituent word. The diacritics appear above or below a character to define a vowel or emphasize a particular sound. These diacritical marks are basis of the vowel system in Shahmukhi. There are a number of diacritics, the common ones being Zabar, Zer, and Pesh. Figure below shows the character Bey marked with these diacritics. Diacritics, though part of the language, are sparingly used. They are essential for removing ambiguities, natural language processing and speech synthesis.

 

-Gulam Abbas Malik

Thursday, 29 October 2009 15:48

ਰਖੇਲ

Written by

ਕੀ ਉਹ ਠੀਕ ਸੀ‎,‎ ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ‎,‎ ਉਹ ਵੀ ਬੇਲਗਾਮ‎…‎ । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ‎,‎ ਪਰ ਉਹ ਠੀਕ‎,‎ ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ।

ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ‎,‎ ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ‎,‎ ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ ਜੋ ਸੱਚ ਹੋ ਨਿਬੜਿਆ। ਚੁੰਨੀ ਦਾ ਲਪੇਟਿਆ ਕੋਰੜਾ ਪਿੱਠ ਨੂੰ ਨਿੱਘ ਦੇਂਦਾ ਸੀ। ਨਿੱਘ ਜੋ ਹਾਰੇ ਹੋਏ ਦੀ ਪਿੱਠ ਸਹਿਲਾਉਂਦਾ ਸੀ। ਸਵੈਮਾਣ ਦਾ ਗਲਾ ਨਹੀਂ ਘੁੱਟਦਾ ਸੀ। ਕੋਰੜਾ ਹੱਥ ਆਇਆ ਨਹੀਂ ਤੇ ਤੁਸੀਂ ਮਨਮਰਜ਼ੀ ਦਾ ਦੁਸ਼ਮਣ ਚੁਣਿਆ ਨਹੀਂ। ਇਸਤੋਂ ਬਾਦ ਉਹ ਤੇ ਬਾਲਾ‎…‎ । ਬਸ ਭਜੋ ਭਜ਼ਾਈ ਤੇ ਅੱਜ ਉਹੋ ਬਾਲਾ ਵਾਪਸ ਆ ਰਹੀ ਸੀ। ਬਾਰਾਂ ਸਾਲਾਂ ਬਾਦ‎…‎ । ਉਸੇ ਧਰਤੀ ਨੂੰ ਨਮਸਕਾਰ ਕਰਨ ਜਿਹਦੇ ਤੇ ਅਸੀਂ ਕਦੇ ਕੋਈ ਕੋਰੜਾ ਰਖਿਆ ਸੀ। ਸਾਂਝਾ ‎…‎ ਇੱਕ ਦੂਜੇ ਦੀ ਪਿੱਠ ਸੇਕਣ ਲਈ।

 

“ਵੀਰਾ ਤੂੰ ਹਮੇਸ਼ਾਂ ਕੋਰੜਾ ਬਾਲਾ ਪਿੱਛੇ ਹੀ ਕਿਉਂ ਰਖਦਾ ਹੈਂ?” ਪੰਮੀ ਦੀ ਇਸ ਗੱਲ ਨੇ ਅੱਜ ਫੇਰ ਸਿਰ ਚੁੱਕ ਲਿਆ ਸੀ। ਦੀਪ ਦੇ ਮਨ ਦੇ ਕਿੰਨੇ ਹੀ ਬੁੱਝੇ ਦੀਪ ਫਿਰ ਜਗ ਉੱਠੇ।

ਮਨ-ਮੀਰਾ ਦੀ ਬੰਸਰੀ ਦੀਆਂ ਕਿੰਨੀਆਂ ਹੀ ਧੁਨਾਂ ਨੇ ਅਵਾਜ਼ ਦਿੱਤੀ‎,‎ ‘ਮੇਰੇ ਪ੍ਰਭ ਜੀ‎…‎ ਤੁਸੀਂ ਸਦਾ ਹੀ ਮਹਾਨ ਹੋ। ਮੇਰੇ ਤੇ ਮੇਹਰ ਕਰੋ। ਮਾਸੀ ਜੀ ਦੀਆਂ ਬੰਦ-ਅੱਖਾਂ ਖੁੱਲ੍ਹ ਕੇ ਫੇਰ ਬੰਦ ਹੋ ਗਈਆਂ ਜਿਵੇਂ ਸਾਰੀ ਕਾਇਨਾਤ ਦੀ ਰੂਹ ਉਨ੍ਹਾਂ ਅੱਖਾਂ ਦੇ ਪਿੱਛੇ ਚਲੀ ਗਈ ਹੋਵੇ।

ਬੰਸਰੀ ਦੀਆਂ ਸੁਰਾਂ ਕਦੇ ਵੀ ਇੱਕਮਿੱਕ ਨਹੀਂ ਸਨ। “ਦੀਪੀ ਹੁਣ ਕਿਹੜੀ ਉਂਗਲ ਚੁੱਕਾਂ?” ਜਿਵੇਂ ਬਾਲਾ ਨੇ ਅੱਜ ਫੇਰ ਬੰਸਰੀ ਵਿੱਚ ਫੂਕ ਮਾਰਕੇ ਪੁੱਛਿਆ ਹੋਵੇ। “ਮੈਨੂੰ ਕੀ ਪਤਾ ਤੇਰੇ ਦਿਲ ਵਿੱਚ ਕੀ ਹੈ‎,‎ ਕਿਹੜੀ ਧੁੰਨ ਕਢਣਾ ਚਾਹੁੰਦੀ ਹੈਂ? ਮੈਂ ਤਾਂ ਤੈਨੂੰ ਜਨ ਗਨ ਮਨ ਸਿਖਾਇਆ ਸੀ‎,‎ ਅੱਗੇ ਤਾਂ ਮੈਨੂੰ ਵੀ ਨਹੀਂ ਆਉਂਦਾ।”

“ਜਾਹ ਵੇ ਤੈਨੂੰ ਤਾਂ ਕੁੱਝ ਵੀ ਨਹੀਂ ਆਉਂਦਾ। ਬੁੱਧੂ ਕਿਸੇ ਥਾਂ ਦਾ।” ਬਾਲਾ ਨੇ ਠੇਂਗਾ ਦਿਖਾਇਆ ਤੇ ਗੋਲ਼ ਬੁੱਲ੍ਹ ਕਰਕੇ ਜੀਭ ਕੱਢੀ।

ਦੀਪ ਦੀਆਂ ਬੰਦ ਅੱਖਾਂ ਸਿਲੀਆਂ ਹੋ ਗਈਆਂ। ਅੱਖਾਂ ਨੂੰ‎,‎ ਝਿੰਮਣੀਆਂ ਨੂੰ ਜਿਵੇਂ ਥੋੜੇ ਚਿਰ ਲਈ ਜੀਣ ਦੀ ਉਮੀਦ ਹੋ ਗਈ ਹੋਵੇ। ਅੱਜ ਉਹ ਆ ਰਹੀ ਸੀ‎,‎ ਵਰ੍ਹਿਆਂ ਬਾਦ‎,‎ ਇੱਕ ਯੁੱਗ ਦੇ ਬਾਦ‎,‎ ਇੱਕ ਉਪਾਸਨਾ ਦੀ ਸਮਾਪਤੀ ਤੋਂ ਬਾਦ ਤੇ ਅੱਜ ਤੋਂ ਬਾਦ ਉਸਦੀਆਂ ਦੁਰਗਤੀਆਂ ਖਤਮ‎…‎ । ਸੰਜਮ ਦੇ ਟੁੱਟਦੇ ਕੱਚ ਹੁਣ ਹੋਰ ਦੁਖੀ ਨਹੀਂ ਕਰਨਗੇ। ਮੈਨੇਜਰ ਦੇ ਮੂੰਹ ਤੇ ਮਾਰਾਂਗਾ ਵੋਚਰਾਂ ਦਾ ਥੱਬਾ‎,‎ ਸਾਲੀ ਦੋ ਟਕੇ ਦੀ ਨੌਕਰੀ।‎…‎ ‘ਹੇ ਵਾਹਿਗੁਰੂ ਮੈਨੂੰ ਚੈਨ ਦਿਉ‎…‎ ।

ਪ੍ਰਭਦੀਪ ਦੇ ਹੱਥ ਜੁੜੇ‎,‎ ਅੱਖਾਂ ਸਿਲੀਆਂ ਹੋਈਆਂ ਤੇ ਗੱਡੀ ਵਿੱਚ ਆ ਰਹੀ ਠੰਡੀ ਹਵਾ ਨੇ ਉਹਦੇ ਅਥਰੂਆਂ ਦਾ ਖਿਲਾਰਾ ਪਾ ਦਿੱਤਾ। ਉਸਦੇ ਕੋਸੇ ਅੱਥਰੂਆਂ ਦੇ ਸਪਰਸ਼ ਨੇ ਉਹਨੂੰ ਖਿਆਲਾਂ ਵਿਚੋਂ ਕੱਢਿਆ। ਉਹਨੇ ਅੱਖਾਂ ਖੋਲ੍ਹ ਕੇ ਆਲਾ ਦੁਆਲਾ ਦੇਖਿਆ। ਬਾਕੀ ਤਾਂ ਸਾਰੇ ਸੁਸਤਾ ਰਹੇ ਸਨ ਪਰ ਉਹਦਾ ਬਾਪੂ ਅਖ਼ਬਾਰ ਨੀਵੀਂ ਕਰਕੇ ਉਹਦੇ ਵੱਲ ਦੇਖ ਰਿਹਾ ਸੀ। ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਬਾਪੂ ਨੇ ਅਖ਼ਬਾਰ ਫੇਰ ਉਤਾਂਹ ਚੁੱਕ ਲਈ ਤੇ ਪਰਦਾ ਕਰ ਲਿਆ। ਦੀਪ ਖਿੜਕੀ ਵਿਚੋਂ ਬਾਹਰ ਦੇਖਣ ਲੱਗ ਪਿਆ। ਜਜ਼ਬਾਤੀ ਦੁਰਗਤੀ ਨੇ ਉਹਨੂੰ ਸ਼ਰਮਿੰਦਾ ਕੀਤਾ। ਇਸ ਜੋਕਾਂ ਵਰਗੀ ਵਹਿਸ਼ਤ ਨੇ ਉਹਨੂੰ ਮਰਦ ਨਹੀਂ ਰਹਿੰਣ ਦਿਤਾ ਸੀ ਨਹੀਂ ਤੇ ਕੋਈ ਵੀ ਆਪਣੇ ਜੁਆਨ ਪੁੱਤ ਨੂੰ ਬਾਂਦਰ ਨਹੀਂ ਕਹਿੰਦਾ। ਹੁਣ ਤੇ ਜਿਵੇਂ ਉਹਨੂੰ ਆਦਤ ਹੀ ਪੈ ਗਈ ਹੋਵੇ। ਹਰ ਵਾਰ ਉਹ ਇਸ ਸ਼ਰਮਿੰਦਗੀ ਨੂੰ ਬਾਲਾ ਨਾਲ ਜੋੜ ਦਿੰਦਾ ਸੀ। ਦੇਖ ਲੈ‎,‎ ਫੱਕਰ ਹੁਣ ਬਾਂਦਰ ਵੀ ਬਣ ਗਿਆ ਤੇਰੀ ਖਾਤਰ‎…‎ ਜਿਵੇਂ ਬਾਲਾ ਉਹਦੇ ਅੰਗ-ਸੰਗ ਹੋਵੇ।

‘ਇਹ ਮੇਰੇ ਵੱਲ ਓਪਰਾ ਓਪਰਾ ਜਿਹਾ ਕਿਉਂ ਦੇਖਦੀ ਹੈ? ‎…‎ ਬਾਲਾ ਇਹ ਮੈਂ ਹਾਂ‎…‎ ਤੇਰਾ ਦੀਪ‎…‎ ਤੈਨੂੰ ਯਾਦ ਨਹੀਂ?‎…‎ ਕੀ ਤੈਨੂੰ ਕੁੱਝ ਵੀ ਯਾਦ ਨਹੀਂ‎…‎ ਆਪਾਂ ਇਕੱਠੇ ਖੇਡਦੇ ਸੀ‎…‎ ਭੁੱਲ ਗਿਆ ਸਾਰਾ ਕੁੱਝ‎…‎ ।’

“ਉਏ ਆ ਅਟੈਚੀ ਚੁੱਕ ਕੇ ਰੇਹੜੀ ਤੇ ਰੱਖ‎…‎ ਕਿੱਧਰ ਬੂਥਾ ਚੁੱਕਿਆ ਤੂੰ?” ਉਹਦੇ ਬਾਪੂ ਨੂੰ ਉਹਦਾ ਬਾਲਾ ਨੂੰ ਇੰਝ ਘੂਰਨਾ ਚੰਗਾ ਨਹੀਂ ਲੱਗ ਰਿਹਾ ਸੀ ਸ਼ਾਇਦ। ਉਹ ਬੇਹਦ ਸ਼ਰਮਿੰਦਾ ਹੋਇਆ। ਉਹ ਵਾਕਿਆ ਹੀ ਬੇਵਕੂਫਾਂ ਵਾਂਗ ਬਿਟਰ ਬਿਟਰ ਬਾਲਾ ਵਲ ਝਾਕੀ ਜਾਂਦਾ ਸੀ। ਉਹਨੇ ਅਟੈਚੀਆਂ ਵੱਲ ਨਿਗ੍ਹਾ ਮਾਰੀ। ਸੱਤ ਅਟੈਚੀ ਸਨ ਭਲਵਾਨਾਂ ਵਰਗੇ। ਸਾਰੇ ਹੀ ਆਫਰੇ ਹੋਏ ਜਿਵੇਂ ਇਹਨਾਂ ਵਿੱਚ ਹਰ ਇੱਕ ਦੀ ਪਸੰਦ ਬੰਦ ਪਈ ਹੋਵੇ। ਉਹਨੇ ਅਟੈਚੀ ਰੇਹੜੀ ਤੇ ਟਿਕਾਉਂਣੇ ਸ਼ੁਰੂ ਕਰ ਦਿੱਤੇ। ਵੇਹਲਾ ਹੋਕੇ ਉਹ ਮਾਸੀ ਮਾਸੜ ਵੱਲ ਹੋਇਆ। ਉਹ ਸ਼ੁਰੂ ਤੋਂ ਹੀ ਹਰੀ ਸਿੰਘ ਤੇ ਉਹਦੀ ਘਰਵਾਲੀ ਨੂੰ ਮਾਸੀ ਮਾਸੜ ਕਹਿੰਦਾ ਸੀ। “ਸਤਿ ਸ੍ਰੀ ਅਕਾਲ ਜੀ।” ਦੀਪ ਨੇ ਦੋਵਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ।

“ਉਹ ਬੱਲੇ ਬਈ ਬੱਲੇ‎,‎ ਉਹ ਬੇਅੰਤ ਇਹ ਤੇਰਾ ਦੀਪਾ ਹੀ ਹੈ ਨਾ? ਬੜਾ ਜੁਆਨ ਨਿਕਲਿਆ ਬਈ ਤੇਰਾ ਪੱਠਾ।” ਹਰੀ ਸਿੰਘ ਨੇ ਉਹਦੇ ਬਾਪ ਨੂੰ ਕਿਹਾ ਤੇ ਨਾਲ ਹੀ ਦੀਪੇ ਦੀ ਪਿੱਠ ਥਪਥਪਾਈ। ਉਹਨੂੰ ਉਹਦਾ ਪਿੱਠ ਥਪਥਪਾਉਂਣਾ ਚੰਗਾ ਨਾ ਲੱਗਾ। ਉਹ ਚਾਹੁੰਦਾ ਸੀ ਕਿ ਉਹ ਉਹਨੂੰ ਕਲਾਵੇ ਵਿੱਚ ਲੈਕੇ ਉਹਦੇ ਸਿਰ ਤੇ ਹੱਥ ਫੇਰਦਾ ਤੇ ਚੰਗੀ ਜ਼ਿੰਦਗੀ ਦੀ ਅਸ਼ੀਰਵਾਦ ਦੇਂਦਾ।

“ਚੱਲ ਬਈ ਦੀਪੇ ਰੇਹੜ ਲੈ ਰੇੜੀ‎,‎ ਇਥੇ ਦੇ ਕੁੱਲੀ ਤਾਂ ਬਹੁਤ ਚਾਂਮ੍ਹਲੇ ਹੁੰਦੇ ਨੇ ਪੂਰੀ ਛਿੱਲ ਲਾਹੁੰਦੇ ਹਨ‎,‎ ਬਾਹਰੋਂ ਆਏ ਦੀ।” ਉਹਦੇ ਬਾਪ ਨੇ ਵਕਤੋਂ ਪਹਿਲਾਂ ਹੀ ਉੱਧੜਨਾ ਸ਼ੁਰੂ ਕਰ ਦਿੱਤਾ।

ਰੇਲਵੇ ਸਟੇਸ਼ਨ ਤੇ ਪਹੁੰਚਕੇ ਵੀ ਬੇਅੰਤ ਸਿੰਘ ਨੇ ਕੁਲੀਆਂ ਵਾਲਾ ਕੰਮ ਆਪ ਹੀ ਕਰਨਾ ਚਾਹਿਆ ਪਰ ਹਰੀ ਸਿੰਘ ਨੇ ਵਰਜ਼ ਦਿੱਤਾ। ਬੇਅੰਤ ਸਿੰਘ ਨੂੰ ਲੱਗਾ ਜਿਵੇਂ ਉਹਨਾਂ ਦਾ ਕੁੱਝ ਖੁੱਸ ਰਿਹਾ ਹੋਵੇ। ਦੋ ਕੁਲੀਆਂ ਨੇ ਸਾਰਾ ਸਮਾਨ ਸੰਭਾਲ ਲਿਆ। ਪਲੇਟਫਾਰਮ ਨੰਬਰ ਸੱਤ ਤੇ ਜਾਕੇ ਦੋਵੇਂ ਟੱਬਰ ਵੱਖ ਹੋ ਗਏ। ਸ਼ਤਾਬਦੀ ਦੇ ਫਸਟ ਕਲਾਸ ਡੱਬੇ ਵਿੱਚ ਬਾਲਾ‎,‎ ਉਹਦੇ ਮੰਮੀ-ਡੈਡੀ ਤੇ ਬਾਲਾ ਦੀ ਕੁੜੀ ਨਾਜੋ ਬੈਠ ਗਏ। ਦੀਪ ਤੇ ਉਸਦਾ ਟੱਬਰ ਸੈਕੰਡ ਕਲਾਸ ਡੱਬੇ ਵਿੱਚ ਆਕੇ ਬੈਠ ਗਏ। ਬੇਅੰਤ ਸਿੰਘ ਫਿਕਰੀਂ ਲੱਥਾ ਹੋਇਆ ਸੀ। ਉਹਦੇ ਹੱਥ ਪੱਲੇ ਕੁੱਝ ਨਹੀਂ ਪੈ ਰਿਹਾ ਸੀ। ਉਹ ਤੇ ਐਸੇ ਮਰਾਸੀਪੁਣੇ ਦਾ ਕਾਇਲ ਹੀ ਨਹੀਂ ਸੀ। ਆਉ ਜੀ‎…‎ ਬੈਠੋ ਜੀ‎…‎ ਤੁਸੀਂ ਅਰਾਮ ਕਰੋ ਜੀ‎…‎ ਅਸੀਂ ਜੋ ਹਾਂ ਜੀ। ਮੈਂ ਭੱਜਕੇ ਲਿਆਉਂਨਾ ਟਿਕਟਾਂ।

ਇਹੋ ਬੇਅੰਤ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਉਹਦਾ ਜੋਟੀਦਾਰ ਸੀ‎,‎ ਉਹਦਾ ਜਿਗਰੀ ਯਾਰ ਸੀ। ਪਰ ਅੱਜ ਇਹ ਕਿਹੋ ਜਿਹਾ ਫਾਸਲਾ ਪੈ ਗਿਆ ਹੈ ਉਨ੍ਹਾਂ ਦੋਵਾਂ ਵਿਚ। ਉਸਨੇ ਖੋਦੀ ਹੈ ਖਾਈ ਜਾਂ ਇਹ ਖਾਈ ਹਰੀ ਸਿੰਘ ਕੈਨੇਡਾ ਤੋਂ ਲੈਕੇ ਆਇਆ ਹੈ। ਗਰਜ਼ਾਂ ਦੀ ਗੱਲ ਹੈ ਵਰਨਾ ਮੈਂ ਤਾਂ ਸਾਰੀ ਉਮਰ ਕਿਸੇ ਕੋਲੋਂ ਔਖੀ ਗੱਲ ਨਹੀਂ ਅਖਵਾਈ। ਮੈਨੂੰ ਲੋੜ ਵੀ ਕੀ ਸੀ। ਬੇਅੰਤ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਕਿਹਾ ਹੋਵੇ।

“ਮੈਂ ਭੱਜ ਕੇ ਟਿਕਟਾਂ ਲੈ ਆਵਾਂ।” ਹਰੀ ਸਿੰਘ ਨੇ ਕਾਹਲ ਕਰਦਿਆਂ ਕਦਮ ਪੁੱਟਿਆ।

“ਬੇਅੰਤ ਪੈਸੇ ਤੇ ਲੈਂਦਾ ਜਾ।” ਹਰੀ ਸਿੰਘ ਨੇ ਬੇਅੰਤ ਨੂੰ ਪਿਛੋਂ ਅਵਾਜ਼ ਮਾਰੀ।

“ਨਹੀਂ ਜੀ ਪੈਸੇ ਆਪਣੇ ਕੋਈ ਵੰਡੇ ਹੋਏ ਆ।” ਬੇਅੰਤ ਸਿੰਘ ਨੇ ਛਿੱਥਾ ਪੈਂਦਿਆਂ ਕਿਹਾ।

“ਓਏ ਨਹੀਂ ਫੇਰ ਵੀ ਸਮਝ ਕਰੀਦੀ ਹੈ। ਏਨਾਂ ਥੋੜਾ ਤੁਸੀਂ ਐਨੀ ਦੂਰੋਂ ਲੈਣ ਆਏ ਹੋ‎,‎ ਐਨਾ ਤਾਂ ਕੋਈ ਸਕਾ ਵੀ ਨਹੀਂ ਕਰਦਾ।” ਬੇਅੰਤ ਸਿੰਘ ਇਹੋ ਤਾਂ ਸੁਨਣਾ ਚਾਹੁੰਦਾ ਸੀ ਕਿ ਐਨਾ ਤਾਂ ਕੋਈ ਸਕਾ ਵੀ ਨਹੀਂ ਕਰਦਾ। ਉਹਨੇ ਹੱਥ ਵਧਾਕੇ ਪੈਸੇ ਫੜ ਲਏ ਤੇ ਤੁਰਨ ਲੱਗੇ ਨੂੰ ਫੇਰ ਹਰੀ ਸਿੰਘ ਨੇ ਅਵਾਜ਼ ਮਾਰ ਕੇ ਕਿਹਾ‎,‎ “ਇੰਝ ਕਰੀਂ‎,‎ ਸਾਡੀਆਂ ਚਾਰ ਟਿਕਟਾਂ ਫ਼ਸਟ ਕਲਾਸ ਦੀਆਂ ਲਈਂ। ਤੈਨੂੰ ਤੇ ਪਤਾ ਨਿਆਣਾ ਨਾਲ ਹੈ ਤੇ ਬਾਲਾ ਵੀ। ਉਂਝ ਵੀ ਐਨਾ ਲੰਮਾ ਸਫ਼ਰ ਬੰਦੇ ਨੂੰ ਮਧੋਲ ਜਿਹਾ ਹੀ ਦਿੰਦਾ।” ਬੇਅੰਤ ਸਿੰਘ ਟਿਕਟਾਂ ਲੈਣ ਚਲਾ ਗਿਆ। ਉਹਨੂੰ ਲੱਗਾ ਜਿਵੇਂ ਉਹ ਇੱਕ ਦੋਸਤ ਨਹੀਂ ਬਲਕਿ ਇੱਕ ਨੌਕਰ ਹੋਵੇ ਤੇ ਆਪਣੇ ਸਰਦਾਰਾਂ ਦਾ ਕੰਮ ਕਰ ਰਿਹਾ ਹੋਵੇ। ਇਹ ਕੋਈ ਦੋਸਤੀ ਵਾਲੀ ਗੱਲ ਤਾਂ ਨਹੀਂ। ਹਰੀ ਸਿੰਘ ਇਹ ਵੀ ਤੇ ਕਹਿ ਸਕਦਾ ਸੀ ਕਿ ਸਾਰੀਆਂ ਟਿਕਟਾਂ ਫਸਟ ਕਲਾਸ ਦੀਆਂ ਲੈ।

‘ਮੈਂ ਵੀ ਕੀ ਛੋਟੀਆਂ ਗੱਲਾਂ ਦੀਆਂ ਕੰਨੀਆਂ ਫੜ ਕੇ ਬੈਠ ਜਾਂਦਾ ਹਾਂ। ਹਰੀ ਸਿੰਘ ਠੀਕ ਹੀ ਤਾਂ ਕਹਿੰਦਾ ਸੀ। ਉਹ ਥੱਕੇ ਸਨ ਤੇ ਸਾਰੇ ਚੌਣੇ ਨੇ ਫਸਟ ਕਲਾਸ `ਚ ਬਹਿ ਕੇ ਕੀ ਕਰਨਾ ਸੀ।’ ਉਹ ਬੇਚੈਨੀ ਜਿਹੀ ਨਾਲ ਗੱਡੀ ਵਿੱਚ ਸੀਟ ਨਾਲ ਢੋਅ ਲਾਕੇ ਬੈਠ ਗਿਆ। ਸੋਚਣ ਲੱਗਾ‎,‎ ਦੀਪ ਦਾ ਕੀ ਬਣੂੰ। ਇੱਥੇ ਤਾਂ ਵਿਚਾਰਾ ਫਿਟ ਬੈਠਦਾ ਨਹੀਂ ਦੀਹਦਾ। ਐਮ਼ ਏ਼ ਕਰਕੇ ਵੇਹਲਾ ਤੁਰਿਆ ਫਿਰਦਾ। ਇਹ ਕਲਰਕੀ ਵੀ ਲੰਗੇ ਡੰਗ ਦੀ। ਨਾ ਕੋਈ ਕੰਮ ਨਾ ਕਾਜ਼। ਮੁੰਡੇ ਅੱਗੇ ਹੀ ਹੱਥਾਂ ਤੇ ਲਈ ਫਿਰਦੇ ਹਨ। ਐਵੇਂ ਨਾ ਕਿਤੇ ਜਾਹ ਜਾਂਦੀ ਹੋ ਜਾਏ। ਚਲੋ ਹਰੀ ਸਿੰਘ ਨੂੰ ਕਹਿਕੇ ਵੇਖਦਿਆਂ। ਸਾਡੀ ਵੀ ਸ਼ਾਇਦ ਸੁਣੀ ਜਾਏ।

‘ਬਾਰਾਂ ਸਾਲ ਬਾਦ ਆਇਆ ਸੀ‎,‎ ਹਰੀ ਸਿੰਘ ਇੰਡੀਆ। ਬੇਅੰਤ ਸਿੰਘ ਨੇ ਹਿਸਾਬ ਲਾਉਂਦਿਆਂ ਸੋਚਿਆ। ਦੀਪਾ ਉਦੋਂ ਅਠਾਰਾਂ ਸਾਲ ਦਾ ਸੀ। ਇਨ੍ਹਾਂ ਸਾਰੇ ਸਾਲਾਂ ਵਿੱਚ ਕਿੰਨਾ ਕੁ ਯਾਦ ਕੀਤਾ ਇਹਨੇ। ਪਹਿਲਾਂ ਪਹਿਲ ਆਈਆਂ ਇੱਕ ਦੋ ਚਿੱਠੀਆਂ। ਮੈਂ ਤੇ ਸੁਣਿਆ ਉਨ੍ਹਾਂ ਮੁਲਕਾਂ ਵਿੱਚ ਲੋਕੀਂ ਖੁਸ਼ਕ ਬਹੁਤ ਹਨ‎,‎ ਸਿਰਫ ਆਪਣਾ ਸੋਚਦੇ ਹਨ‎,‎ ਪਿਆਰ ਮੁੱਹਬਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਹੁਣ ਇੱਥੇ ਵੀ ਕਿਹੜਾ ਘੱਟ ਹੈ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਮੈਂ ਆਪਣੇ ਵੱਲ ਹੀ ਦੇਖਾਂ ਕੀ ਮੈਂ ਨਹੀਂ ਚਾਹੁੰਦਾ ਮੇਰੇ ਦੀਪੇ ਨੂੰ ਹਰੀ ਸਿੰਘ ਬਾਹਰ ਸੱਦ ਲਏ? ਕੀ ਮੇਰੇ ਵਿੱਚ ਲੋਭ ਨਹੀਂ? ਇਹ ਤਾਂ ਹਰ ਜਗ੍ਹਾ ਹੀ ਹੈ ਕਿਤੇ ਘੱਟ ਕਿਤੇ ਵੱਧ। ਹਰੀ ਸਿੰਘ ਵੀ ਤਾਂ ਆਖਰ ਇਨਸਾਨ ਹੀ ਹੈ। ਹਾਂ ਇਨਸਾਨ‎…‎ ਮਤਲਬੀ ਹੈ ਮਤਲਬੀ‎,‎ ਹੁਣ ਮਤਲਬ ਹੈ ਤੇ ਬੇਅੰਤ ਚੇਤੇ ਆ ਗਿਆ। ਦੀਪ ਦਿਸ ਪਿਆ ਆਪਣੀ ਕੁੜੀ ਲਈ‎…‎ ।’

‘ਮੇਰੇ ਵਿੱਚ ਕੋਈ ਲੋਭ ਨਹੀਂ। ਬੇਅੰਤ ਸਿੰਘ ਨੇ ਪਾਸਾ ਪਰਤ ਕੇ ਖਬੀ ਲੱਤ ਤੋਂ ਸੱਜੀ ਲਾਹਕੇ ਲੱਤਾਂ ਥੋੜ੍ਹਾ ਅੱਗੇ ਸਰਕਾ ਲਈਆਂ। ਮੈਂ ਤਾਂ ਸਗੋਂ ਚਾਹੁਨਾ‎,‎ ਚਲੋ ਫਿਰ ਵੀ ਆਪਣਾ ਯਾਰ ਹੈ ਇਹਦੀ ਕੁੜੀ ਵਿਚਾਰੀ ਵਸ ਜਾਏ। ਬਾਲਾ ਨੂੰ ਮਿਲਣਾ ਕਿਤੇ ਦੀਪ ਵਰਗਾ ਮੁੰਡਾ? ਸੋਹਣਾ ਸੁਨੱਖਾ‎,‎ ਵੇਖਿਆ ਪਰਖਿਆ‎,‎ ਘਰ ਦਾ ਜੀਅ‎,‎ ਬਚਪਨ ਦਾ ਸਾਥੀ‎…‎ ਨਿਰਾ ਹੀਰਾ। ਬਾਲਾ ਤਲਾਕੀ‎,‎ ਇੱਕ ਬੱਚੇ ਦੀ ਮਾਂ‎…‎ ਲੋਕੀਂ ਸੌ ਨੁੱਕਸ ਕੱਢਣਗੇ। ਚਲੋ ਜੇ ਕੋਈ ਕੈਨੇਡਾ ਦੇ ਲਾਲਚ ਨੂੰ ਰਾਜ਼ੀ ਵੀ ਹੋ ਗਿਆ। ਨੇਹ ਜਾਣੀਏ ਉੱਥੇ ਜਾਕੇ ਸਟੈਂਪ ਲਵਾ ਕੇ ਛੱਡ ਦੇਵੇ। ਕਿਸੇ ਦੇ ਦਿਲ ਦਾ ਕੀ ਪਤਾ? ਪਰ ਆਪਣਾ ਦੀਪ ਤਾਂ ਘਰ ਦਾ ਜੀਅ ਹੈ। ਕਰੂੰ ਮੈਂ ਹਰੀ ਨਾਲ ਵਿਚਾਰ-ਵਟਾਂਦਰਾ। ਜਿਵੇਂ ਬਾਲਾ ਤਿਵੇਂ ਦੀਪ। ਬਾਲਾ ਮੇਰੀ ਧੀਆਂ ਵਰਗੀ ਹੈ। ਹੱਥੀਂ ਖਿਡਾਈ। ਦੋਵਾਂ ਨੂੰ ਇਕੱਠਿਆਂ ਖਤਾਈਆਂ ਲੈਕੇ ਦੇਂਦਾ ਹੁੰਦਾ ਸੀ। ਜੇ ਦੀਪ ਨੇ ਕੋਈ ਉੰਨੀ ਇੱਕੀ ਕੀਤੀ ਬਾਲਾ ਧੀ ਨਾਲ‎,‎ ਸੌ ਜੁੱਤੀਆਂ ਮਾਰੂੰ ਇਹਦੇ ਸਿਰ ਵਿੱਚ। ਉਹ ਤੇ ਦਿਨ ਹੀ ਹੋਰ ਸਨ ਬੇਅੰਤ ਸਿੰਹਾਂ‎,‎ ਉਹਨਾਂ ਕਿਤੇ ਵਾਪਸ ਆਉਂਣਾ।’

“ਵੇ ਬੇਅੰਤ‎,‎ ਖਿੜਕੀ ਤਾਂ ਬੰਦ ਕਰਦੇ ਮੈਨੂੰ ਤਾਂ ਠੰਡ ਲਗਦੀ ਆ ਕਿਵੇਂ ਠਾਰ ਆਉਂਦੀ ਹੈ ਬਾਹਰੋਂ।” ਬਚਨੀ ਨੇ ਬੇਅੰਤ ਦੀ ਜਿਵੇਂ ਲੜੀ ਤੋੜ ਦਿੱਤੀ ਹੋਵੇ। ਬੇਅੰਤ ਨੇ ਦੋਵਾਂ ਹੱਥਾਂ ਨਾਲ ਦੋਵੇਂ ਕੁੰਢੀਆਂ ਨੂੰ ਦਬਕੇ ਖਿੜਕੀ ਬੰਦ ਕਰ ਦਿੱਤੀ। ਇੱਕ ਦਮ ਜਿਵੇਂ ਰਾਹਤ ਮਿਲੀ ਹੋਵੇ। ਬੇਅੰਤ ਨੇ ਵੀ ਅਰਾਮ ਜਿਹਾ ਮਹਿਸੂਸ ਕੀਤਾ। ਇੱਕ ਸਕੂਨ ਜਿਹਾ ਦੇਣ ਵਾਲਾ ਨਿੱਘ। ਖੁੱਲੀ ਖਿੜਕੀ ਅਰਾਮ ਵਿੱਚ ਇੱਕ ਰੁਕਾਵਟ ਹੀ ਸੀ। ਉਹ ਸੋਚਣ ਲੱਗਾ ਇਹ ਖਿੜਕੀ ਖੋਲ੍ਹੀ ਕਿਨ੍ਹੇ ਸੀ? ਜੇ ਖੁੱਲ੍ਹੀ ਸੀ ਤਾਂ ਉਹਨੂੰ ਪਤਾ ਕਿਉਂ ਨਾ ਲੱਗਾ। ਬੰਦ ਖਿੜਕੀ ਦਾ ਅਹਿਸਾਸ ਬੇਅੰਤ ਨੂੰ ਸਕੂਨ ਦੇਣ ਲੱਗਾ। ਉਹ ਅੱਜ ਸਵੇਰੇ ਵੀ ਖਿਝਿਆ ਸੀ। ਗੁਰਦੁਆਰੇ ਦੇ ਕਮਰੇ ਵਿੱਚ ਤਿਆਰ ਹੁੰਦਾ। ਦੀਪ ਨੇ ਉਸਨੂੰ ਪੁੱਠੀਆਂ ਜਰਾਬਾਂ ਦੇ ਦਿੱਤੀਆਂ ਸਨ‎,‎ “ਓਏ ਬਾਂਦਰਾ ਤੈਨੂੰ ਕਦੋਂ ਅਕਲ ਆਊ।” ਬੇਅੰਤ ਨੂੰ ਲੱਗਾ ਜਿਵੇਂ ਇਹ ਗੱਲ ਕਹਿਣ ਲੱਗਿਆਂ ਵੀ ਸਵੇਰੇ ਕੋਈ ਖਿੜਕੀ ਖੁੱਲ੍ਹੀ ਸੀ। ਉਸ ਖੁੱਲ੍ਹੀ ਖਿੜਕੀ ਦੇ ਆਰ ਪਾਰ ਵੀ ਦੀਪ ਹੀ ਫੈਲਿਆ ਹੋਇਆ ਸੀ। ਸਾਰੀ ਉਮਰ ਲੰਘਾ ਦਿੱਤੀ ਮਾਸਟਰੀ ਕਰਦਿਆਂ ਪਰ ਕਦੇ ਕਿਸੇ ਦੀ ਈਨ ਮੰਨ ਕੇ ਆਪਣੇ ਸਵੈ-ਮਾਣ ਨੂੰ ਦਾਅ ਤੇ ਨਹੀਂ ਲਾਇਆ ਸੀ। ਪਰ ਬੇਅੰਤ ਸਿੰਹਾਂ ਔਲਾਦ ਲਈ ਤਾਂ ਸੌ ਪਾਪੜ ਵੇਲਣੇ ਪੈਂਦੇ ਹਨ।

ਦੀਪ ਸਵੇਰੇ ਵੀ ਚੁੱਪ ਰਿਹਾ ਸੀ। ਉਹਦੀ ਚੁੱਪ ਬੇਅੰਤ ਨੂੰ ਹੁਣ ਨਿੱਘ ਦੇਣ ਲੱਗੀ। ‘ਕਿੰਨਾਂ ਸਿਆਣਾ ਤੇ ਸੇਹੰਦੜ ਹੋ ਗਿਆ ਮੇਰਾ ਦੀਪਾ। ਸਭ ਕੁੱਝ ਬਰਦਾਸ਼ਤ ਕਰ ਜਾਂਦਾ ਹੈ। ਜਿਵੇਂ ਗਿੱਲੀ ਰੇਤ ਆਪਣੇ ਉੱਤੇ ਮਣਾਂ ਮੂੰਹੀਂ ਪਾਣੀ ਚੁੱਕੀ ਫਿਰਦੀ ਹੈ‎,‎ ਬਿਨ੍ਹਾਂ ਪਿਆਸ ਦੇ। ਕੀ ਇਹ ਵਾਕਿਆ ਹੀ ਖੁਸ਼ ਰਹੇਗਾ ਬਾਲਾ ਨਾਲ? ਮੈਨੂੰ ਤੇ ਕੋਈ ਫਰਕ ਨਹੀਂ ਪਰ ਬਬੂ ਕਦੇ ਕਦੇ ਜ਼ਰੂਰ ਬੁਲ੍ਹ ਟੇਰਦੀ ਹੈ। ਆਖਰ ਮਾਂ ਜੁ ਹੋਈ।

ਉਹਨੇ ਆਪ ਦੀਪ ਨੂੰ ਪੁੱਛਕੇ ਮੈਨੂੰ ਦਸਿਆ ਸੀ‎,‎ ‘ਜੀ ਉਹ ਤੇ ਸਗੋਂ ਖੁਸ਼ ਹੈ। ਕਹਿੰਦਾ ਕੀ ਪਤਾ ਉਹਦੀ ਕੀ ਮਜ਼ਬੂਰੀ ਸੀ‎,‎ ਕਿਤੇ ਹੋਰ ਵਿਆਹ ਹੋ ਗਿਆ ਵਰਨਾ ਉਹ ਤੇ ਬਣੀ ਹੀ ਮੇਰੇ ਲਈ ਹੈ। ਮੈਂ ਕਿਹਾ‎,‎ ਚੱਲ ਸ਼ੈਤਾਨ ਕਿਸੇ ਥਾਂ ਦਾ। ਮੈਂ ਤੇ ਜੀ ਵੇਲਣਾ ਚੁੱਕ ਕੇ ਅਜੇ ਉਲਾਰਿਆ ਹੀ ਸੀ ਦੀਪ ਹਸਦਾ ਹਸਦਾ ਚੌਂਕੇ ਤੋਂ ਬਾਹਰ ਹੋ ਗਿਆ।”

ਗੱਡੀ ਹੌਲੀ ਹੋ ਰਹੀ ਸੀ‎,‎ ਲਗਦਾ ਸੀ ਕੋਈ ਸਟੇਸ਼ਨ ਆ ਰਿਹਾ ਹੈ। ਬੇਅੰਤ ਨੇ ਦੀਪੇ ਨੂੰ ਕਿਹਾ‎,‎ “ਜਾ ਓਏ ਗੱਡੀ ਰੁਕੇ ਤੇ ਮਾਸੀ ਮਾਸੜ ਨੂੰ ਪੁੱਛਕੇ ਆ ਕੋਈ ਚੀਜ਼ ਤੇ ਨਹੀਂ ਚਾਹੀਦੀ।”

“ਤੁਸੀਂ ਆਪ ਜਾਓ ਜੀ। ਮੁੰਡੇ ਨੂੰ ਵੇਖਕੇ ਉਹ ਕੀ ਸੋਚਣਗੇ?” ਬੇਅੰਤ ਨੂੰ ਸਮੇਂ ਦੀ ਨਜ਼ਾਕਤ ਸਮਝਾਉਂਦਿਆਂ ਬਬੂ ਨੇ ਕਿਹਾ।

“ਲੈ ਉਨ੍ਹਾਂ ਕੀ ਸੋਚਣਾ‎,‎ ਆਖਰ ਗਏ ਤਾਂ ਇੱਥੋਂ ਹੀ ਹਨ। ਉੱਥੇ ਜਾਕੇ ਕੋਈ ਗੋਰੇ ਤੇ ਨਹੀਂ ਬਣ ਗਏ।” ਬੇਅੰਤ ਨੇ ਫਰਾਖਦਿਲੀ ਨਾਲ ਕਿਹਾ।

“ਤੁਸੀਂ ਵੀ ਹੱਦ ਕਰਦੇ ਹੋ‎,‎ ਕਿਤੇ ਹੁੰਦਾ ਆਪਣੇ ਇੱਧਰ? ਕੀ ਹੋਇਆ ਜੇ ਹਰੀ ਸਿੰਘ ਹੈ‎,‎ ਹੈ ਤਾਂ ਅਜੇ ਕੱਚਾ ਰਿਸ਼ਤਾ। ਮੁੰਡਾ ਚੰਗਾ ਲਗੂ ਜਾਂਦਾ?”

“ਓਏ ਤੂੰ ਵੀ ਹੱਦ ਕਰਦੀਂ ਹੈਂ ਇਹਦੇ ਵਿੱਚ ਕੱਚੇ ਪੱਕੇ ਦੀ ਕੀ ਗੱਲ ਹੈ?” ਬੇਅੰਤ ਨੇ ਮੁਸਕਰਾ ਕੇ ਕਿਹਾ। ਉਸਨੂੰ ਬਬੂ ਦੀ ਗੱਲ ਮਨ ਲੱਗ ਗਈ ਸੀ‎,‎ “ਚੰਗਾ ਚੰਗਾ‎,‎ ਮੈਂ ਹੀ ਜਾਨਾਂ।”

ਗੱਡੀ ਰੁਕੀ। ਅੰਬਾਲਾ ਛਾਉਣੀ ਸੀ। ਬੇਅੰਤ ਸਿੰਘ ਨੇ ਉੱਤਰਕੇ ਹਰੀ ਸਿੰਘ ਦੇ ਡੱਬੇ ਵੱਲ ਰੁੱਖ ਕੀਤਾ। ਕਿਊਬ ਕੰਪਾਰਟਮੈਂਟ ਵਿੱਚ ਇੱਕ ਸੀਟ ਤੇ ਬਾਲਾ ਘੂਕ ਸੁਤੀ ਪਈ ਸੀ। ਹਰੀ ਸਿੰਘ ਸੀਟ ਤੇ ਬੈਠਾ ਬਾਹਰ ਦੇਖ ਰਿਹਾ ਸੀ। ਬਾਲਾ ਦੀ ਮੰਮੀ ਤੇ ਨਾਜੋ ਵੀ ਊਂਘ ਰਹੀਆਂ ਸਨ। ਬੇਅੰਤ ਨੇ ਪੋਲੇ ਪੈਰੀਂ ਲੰਘਕੇ ਪੁੱਛਿਆ‎,‎ “ਕਿਉਂ ਹਰੀ ਸਿੰਘ ਕੁੱਝ ਚਾਹੀਦਾ ਤਾਂ ਨਹੀਂ‎,‎ ਮੈਂ ਭੱਜ ਕੇ ਲਿਆ ਦੇਂਦਾ ਹਾਂ?”

“ਨਹੀਂ‎,‎ ਨਹੀਂ ਗੱਡੀ ਵਿੱਚ ਸਭ ਕੁੱਝ ਮਿਲਦਾ ਹੈ। ਖਾ ਪੀਕੇ ਨਿਸਚਿੰਤ ਹਾਂ। ਬਾਲਾ ਤਾਂ ਸੌਂ ਗਈ ਅਸੀਂ ਸੌਂਣ ਦੀ ਤਿਆਰੀ ਵਿੱਚ ਹਾਂ। ਮੈਗਜ਼ੀਨ ਅਖਬਾਰਾਂ ਵਿਚੇ ਮਿਲ ਗਈਆਂ ਹਨ। ਤੂੰ ਫਿਕਰ ਨਾ ਕਰ‎,‎ ਅਸੀਂ ਠੀਕ ਠਾਕ ਹਾਂ।”

“ਚੰਗਾ ਫੇਰ ‎,‎ ਮੈਂ ਕਿਹਾ ਐਂਵੇ ਕਿਸੇ ਚੀਜ਼ ਦੀ ਲੋੜ ਹੀ ਨਾ ਹੋਵੇ‎,‎ ਬਾਹਰੋਂ ਆਇਆਂ ਦਾ ਕੀ ਪਤਾ‎,‎ ਸੌ ਲੋੜਾਂ ਸੌ ਥੋੜਾਂ। ਚੰਗਾ ਮੈਂ ਚਲਦਾਂ ਫਿਰ।” ਬੇਅੰਤ ਹਲਕਾ ਜਿਹਾ ਹੋਕੇ ਡੱਬੇ `ਚੋਂ ਉੱਤਰ ਆਇਆ। ਉਹ ਸੋਚਣ ਲੱਗਾ ਸਾਰੀ ਉਮਰ ਉਨ੍ਹੇ ਲੰਘਾ ਦਿੱਤੀ ਨੌਕਰੀ ਕਰਦੇ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਇਹ ਸਾਲਾ ਔਲਾਦ ਦਾ ਮੋਹ ਵੀ ਕੀ ਕੁੱਝ ਕਰਾਈ ਜਾਂਦਾ ਮੈਥੋਂ। ਹਰੀ ਸਿੰਘ ਹੁਣ ਉਹ ਨਹੀਂ ਰਿਹਾ। ਯਾਰੀ ਯੂਰੀ ਵਾਲੀ ਤਾਂ ਕੋਈ ਗੱਲ ਲਗਦੀ ਨਹੀਂ। ਬੰਦਾ ਜ਼ਰਾ ਨਿੱਘ ਨਾਲ ਮਿਲੇ‎,‎ ਨਿੱਘ ਨਾਲ ਬੋਲੇ। ਘਟੋ ਘਟ ਮੈਨੂੰ ਬੈਠਣ ਲਈ ਤਾਂ ਆਖਦਾ। ਅੱਵਲ ਤਾਂ ਸਫਰ ਹੀ ਅਸੀਂ ਇਕੱਠੇ ਕਰਦੇ। ਇਹਦਾ ਕੀ ਮਤਲਬ ਹੋਇਆ ਅਖੇ ਸਾਡੀਆਂ ਟਿਕਟਾਂ ਫਸਟ ਕਲਾਸ ਦੀਆਂ ਲਈਂ। ਬੇਅੰਤ ਰੁਕਿਆ‎,‎ ਉਹਨੂੰ ਚੇਤਾ ਹੀ ਭੁਲ ਗਿਆ ਸੀ ਟਿਕਟਾਂ ਦਾ ਬਕਾਇਆ ਵਾਪਸ ਕਰਨ ਦਾ। ਪੈਂਹਠ ਰੁਪਏ ਉਹਦੀ ਕਮੀਜ਼ ਦੀ ਬਾਹਰਲੀ ਜੇਬ ਵਿੱਚ ਰੜਕਣ ਲੱਗੇ। ਉਹਨੇ ਰੁਪਿਆਂ ਦਾ ਭਾਰ ਆਪਣੀ ਛਾਤੀ ਤੇ ਮਹਿਸੂਸ ਕੀਤਾ। ਉਹਨੂੰ ਲੱਗਾ ਜਿਵੇਂ ਉਹਦੀ ਛਾਤੀ ਤੇ ਕੋਈ ਹਲਕਾ ਜਿਹਾ ਦਰਦ ਸ਼ੁਰੂ ਹੋ ਗਿਆ ਹੋਵੇ। ਉਸ ਚਾਹਿਆ ਪਿੱਛੇ ਮੁੜਕੇ ਉਹ ਰੁਪਈਏ ਵਾਪਸ ਕਰ ਆਵੇ‎,‎ ਪਰ ਗੱਡੀ ਤੁਰ ਪਈ ਸੀ। ਇਤਨੇ ਨੂੰ ਉਹਦਾ ਆਪਣਾ ਡਬਾ ਉਹਦੇ ਸਾਹਮਣੇ ਆ ਗਿਆ ਤੇ ਉਹ ਪੁਤਲੇ ਵਾਂਗ ਉਸ ਵਿੱਚ ਚੜ੍ਹ ਗਿਆ। ਸੋਚਣ ਲੱਗਾ ਮੈਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਆਖਰ ਦੀਪੇ ਦੀ ਜ਼ਿੰਦਗੀ ਦਾ ਸੁਆਲ ਹੈ। ਲੋਕੀਂ ਤਾਂ ਬਰੂਹਾਂ ਪੁੱਟਣ ਤੱਕ ਜਾਂਦੇ ਹਨ। ਹੇ ਸੱਚੇ ਪਾਤਸ਼ਾਹ ਬੁੱਢੇ ਵਾਰੇ ਤੂੰ ਮੈਨੂੰ ਕਿਹੜੇ ਕੁੱਤੇ-ਕੰਮ `ਚ ਪਾ ਦਿਤੈ।

ਉਹ ਆਪਣੀ ਸੀਟ ਤੇ ਆਕੇ ਬੈਠ ਗਿਆ। ਉਹਨੇ ਚੋਰ ਅੱਖਾਂ ਨਾਲ ਦੀਪੇ ਵੱਲ ਵੇਖਿਆ। ਉਹ ਉਹਦੇ ਵੱਲ ਹੀ ਵੇਖ ਰਿਹਾ ਸੀ ਜਿਵੇਂ ਪੁੱਛ ਰਿਹਾ ਸੀ‎,‎ ਕਿੱਦਾਂ ਰਹੀ‎,‎ ਕੋਈ ਗੱਲ ਬਣੀ‎,‎ ਕੋਈ ਗੱਲ ਹੋਈ। ਬੇਅੰਤ ਨੇ ਹਲਕਾ ਜਿਹਾ ਮੁਸਕਰਾ ਕੇ ਖਿੜਕੀ ਰਾਹੀਂ ਬਾਹਰ ਵੇਖਣਾ ਸ਼ੁਰੂ ਕਰ ਦਿਤਾ। ਦੀਪ ਨੇ ਆਪਣਾ ਧਿਆਨ ਮੈਗਜ਼ੀਨ ਵੱਲ ਕਰ ਲਿਆ। ਬੇਅੰਤ ਸਿੰਘ ਨੂੰ ਚੈਨ ਨਹੀਂ ਆ ਰਿਹਾ ਸੀ। ਉਹਨੂੰ ਲੱਗਾ ਜਿਵੇਂ ਸਾਹਮਣੇ ਬੈਠੇ ਦੀਪੇ ਤੇ ਉਹਦੇ ਵਿੱਚ ਕੋਈ ਚੀਜ਼ ਤਣ ਗਈ ਹੋਵੇ। ਇੱਕ ਘੁੱਟਣ ਜਿਹੀ‎,‎ ਇੱਕ ਬੇਚੈਨ ਜਿਹੀ ਹਵਾ ਖਲਾਅ ਵਿੱਚ ਆਪਣੀ ਖੜੋਤ ਨਾਲ ਪਸਰ ਗਈ। ਜਿਵੇਂ ਸਭ ਕੁੱਝ ਜੰਮਿਆ ਹੋਵੇ‎,‎ ਉਸ ਜੰਮੇ ਦਾ ਪੰਘਰਾ ਉਡੀਕਿਆ ਜਾ ਰਿਹਾ ਸੀ ਪਰ ਇਹ ਉਡੀਕ ਕਰਨ ਵਾਲਾ ਕੌਣ ਸੀ? ਹਰੀ ਸਿੰਘ ਨੇ ਬੰਦ ਖਿੜਕੀ ਫੇਰ ਖੋਲ੍ਹ ਦਿੱਤੀ। ਬਾਹਰ ਦਾ ਮੌਸਮ ਹੁਣ ਕਾਫੀ ਠੀਕ ਸੀ। ਸਵੇਰ ਵਾਲੀ ਠਾਰ ਕਿਤੇ ਪਿੱਛੇ ਰਹਿ ਗਈ ਸੀ। ਉਹਨੇ ਬੇਚੈਨੀ ਦੂਰ ਕਰਨ ਦਾ ਰਾਹ ਲਭਿਆ ਤੇ ਦੀਪੇ ਨੂੰ ਕਿਹਾ‎,‎ “ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ।” ਏਨਾਂ ਕਹਿਕੇ ਉਹ ਪਲਾਕੀ ਮਾਰਕੇ ਉੱਪਰਲੀ ਬਰਥ ਤੇ ਚੜ੍ਹ ਗਿਆ। ਲੰਮਾ ਪੈ ਗਿਆ ਤੇ ਅੱਖਾਂ ਤੇ ਅਰਕ ਰੱਖਕੇ ਪਏ ਨੂੰ ਇੰਝ ਲੱਗਾ ਜਿਵੇਂ ਦੀਪੇ ਨੂੰ ਕਿਸੇ ਮੰਝਧਾਰ ਵਿੱਚ ਛੱਡਕੇ ਆਪ ਭੱਜ ਆਇਆ ਹੋਵੇ।

ਪਿਛਲੇ ਮਹੀਨੇ ਦੀ ਅੱਠ ਤਰੀਕ ਨੂੰ ਚਿੱਠੀ ਆਈ ਸੀ ਹਰੀ ਦੀ। ਅਸੀਂ ਆ ਰਹੇ ਹਾਂ‎,‎ ਸਾਰਾ ਪਰਿਵਾਰ। ਲਿਖਿਆ ਸੀ ਬਾਲਾ ਦਾ ਇੱਥੇ ਕੀਤਾ ਵਿਆਹ ਕਾਮਯਾਬ ਨਹੀਂ ਹੋਇਆ। ਉਹਦਾ ਵਿਆਹ ਕਰਨਾ ਹੈ ਐਧਰ ਇੰਡੀਆ ਵਿੱਚ‎,‎ ਅੱਗੇ ਕੈਨੇਡਾ ਵਿਆਹ ਕਰਕੇ ਪਛਤਾ ਰਹੇ ਹਾਂ। ਉਹਦੀ ਸੱਤ ਸਾਲ ਦੀ ਗੁੱਡੀ ਹੈ ਨਾਜੋ। ਸਾਡੇ ਘਰ ਦਾ ਜਿੰਦਾ ਖੋਲ੍ਹ ਕੇ ਉਸਦੀ ਸਫਾਈ ਕਰਵਾ ਦੇਣਾ। ਰਸੋਈ ਦਾ ਜ਼ਰੂਰੀ ਸਮਾਨ ਖਰੀਦ ਕੇ ਰਖਵਾ ਦੇਣਾ। ਹੋਰ ਦੀਪੇ ਦਾ ਕੀ ਹਾਲ ਹੈ? ਉਸਦਾ ਵਿਆਹ ਵਿਹੂਅ ਕੀਤਾ ਹੈ ਜਾਂ ਨਹੀਂ ਤੇ ਬਾਕੀ ਚਿੱਠੀ ਅੱਜ ਦੇ ਹਾਲਾਤਾਂ ਤੇ ਮੌਸਮ ਨਾਲ ਭਰੀ ਹੋਈ ਸੀ। ਉਸਨੇ ਚਿੱਠੀ ਬਾਰ ਬਾਰ ਪੜ੍ਹੀ ਤੇ ਲਿਖੀਆਂ ਗੱਲਾਂ ਦੇ ਮਤਲਬ ਕੱਢਣ ਲੱਗਾ। ਉਹਨੇ ਇਹ ਕਿਉਂ ਲਿਖਿਆ‎,‎ ਉਹਨੇ ਉਹ ਕਿਉਂ ਲਿਖਿਆ। ਇਹਦਾ ਕੀ ਮਤਲਬ‎,‎ ਉਹਦਾ ਕੀ ਮਤਲਬ। ਉਹਨੇ ਦੀਪੇ ਦਾ ਕਿਉਂ ਪੁੱਛਿਆ। ਕਿਤੇ ਉਹ ਬਾਲਾ ਬਾਰੇ ਦੀਪੇ ਦਾ ਸਾਕ ਤੇ ਨਹੀਂ ਸੋਚ ਰਹੇ? ਇੱਥੇ ਆਕੇ ਉਹਦੀ ਸੋਚ ਪੱਥਲਾ ਮਾਰ ਕੇ ਬੈਠ ਗਈ।

ਹਾਂ‎,‎ ਹਾਂ ਇਹੋ ਮਤਲਬ ਹੈ। ਉਹਦਾ ਪਏ ਪਏ ਦਾ ਸਾਹ ਤੇਜ਼ ਹੋ ਗਿਆ। ਬਾਲਾ ਉਹਦਾ ਸੱਤ ਸਾਲ ਦਾ ਨਿਆਣਾ‎,‎ ਨਹੀਂ‎…‎ ਨਹੀਂ‎…‎ ਪਰ ਦੇਖ ਲੈ ਇੱਥੇ ਵੀ ਕੀ ਕੀ ਧੱਕੇ ਨਹੀਂ ਖਾਧੇ ਵਿਚਾਰੇ ਦੀਪੇ ਨੇ। ਐਮ਼ ਏ਼ ਕਰਕੇ ਸਿਨਮੇ ਦੀਆਂ ਟਿਕਟਾਂ ਵੇਚਦਾ ਫਿਰਦਾ‎,‎ ਇਹ ਕੋਈ ਜ਼ਿੰਦਗੀ ਹੈ‎,‎ ਅੱਗੋਂ ਵੀ ਇਹਨੇ ਕਿਹੜਾ ਅਫਸਰ ਬਣ ਜਾਣਾ। ਚੁੱਪ ਕਰਕੇ ਦੜ ਵੱਟ ਤੇ ਹਾਂ ਕਰਦੇ। ਉਸ ਦਿਲ ਨਾਲ ਫੈਸਲਾ ਕਰ ਲਿਆ। ਚਲੋ ਠੀਕ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ। ਜਦੋਂ ਦੀਪੇ ਨੇ ਵੀ ਹਾਂ ਕਰ ਦਿੱਤੀ ਤਾਂ ਬੇਅੰਤ ਦੇ ਸਿਰੋਂ ਸਾਰਾ ਭਾਰ ਲਹਿ ਗਿਆ। ਚਿੱਠੀ ਵਿੱਚ ਸਿੱਧੀ ਗੱਲ ਤੇ ਕੋਈ ਲਿਖੀ ਨਹੀਂ ਸੀ ਰਿਸ਼ਤੇ ਬਾਰੇ। ਵਿੰਗੇ ਟੇਢੇ ਢੰਗ ਨਾਲ ਹੀ ਗੱਲ ਕੀਤੀ ਸੀ ਤੇ ਉਹਨੇ ਵੀ ਅਸਿੱਧਾ ਜਿਹਾ ਲਿਖ ਦਿੱਤਾ। ਤੁਹਾਡੀ ਚਿੱਠੀ ਮਿਲ ਗਈ ਹੈ। ਸਭ ਠੀਕ ਠਾਕ ਹੋ ਜਾਊ। ਅਸੀਂ ਤੁਹਾਨੂੰ ਸਤਾਈ ਤਰੀਕ ਨੂੰ ਦਿਲੀ ਏਅਰਪੋਰਟ ਤੋਂ ਲੈ ਆਵਾਂਗੇ। ਤੁਸੀਂ ਕੋਈ ਫਿਕਰ ਨਾ ਕਰਨਾ। ਬੇਅੰਤ ਸਿੰਘ ਨੇ ਪਾਸਾ ਵੱਟਕੇ ਮੂੰਹ ਅੰਦਰ ਵੱਲ ਕਰ ਲਿਆ।

ਦੀਪੇ ਨੇ ਬਾਪ ਦੀ ਪਿੱਠ ਵੇਖੀ। ਉਹ ਚਾਹੁੰਦਾ ਸੀ‎,‎ ਉਹਨੂੰ ਪਤਾ ਲੱਗੇ ਕਿ ਕੀ ਗੱਲ ਹੋਈ। ਬਾਪੂ ਖੁਸ਼ ਜਿਹਾ ਲਗਦਾ ਹੈ। ਏਅਰਪੋਰਟ ਤੇ ਬਾਲਾ ਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ ਜਿਸਦੀ ਉਸਨੂੰ ਤਲਾਸ਼ ਸੀ। ਉਹਦੇ ਪੱਲੇ ਨਿਰਾਸ਼ਾ ਹੀ ਪਈ ਸੀ। ਸਫ਼ਰ ਦੀ ਥਕਾਵਟ ਉਸ ਖੁਮਾਰੀ ਨੂੰ ਢਕ ਨਹੀਂ ਸਕਦੀ ਸੀ ਜਿਸਦੀ ਤਲਾਸ਼ ਵਿੱਚ ਦੀਪੇ ਦਾ ਮਨ ਭਟਕਦਾ ਸੀ। ਸੱਖਣੀਆਂ ਅੱਖਾਂ ਨਾਲ ਬਾਲਾ ਦੀਆਂ ਅਨਜਾਣ ਪਰਤਾਂ ਨੇ ਕੁੱਝ ਲੁਕੋਇਆ ਹੋਇਆ ਸੀ। ਇਸ ਗੰਢ ਦਾ ਖੁਲਣਾ ਬਹੁਤ ਜ਼ਰੂਰੀ ਸੀ। ਇਸ ਗੁੱਥੀ ਨੂੰ ਸੁਲਝਾਉਂਣ ਲਈ ਉਸਨੇ ਆਪਣੇ ਬਾਪ ਦੀ ਪਿੱਠ ਵਲ ਦੁਬਾਰਾ ਤਕਿਆ‎,‎ ਜਿਵੇਂ ਪਿੱਠ ਤੇ ਹੀ ਕੁੱਝ ਉਕਰਿਆ ਹੋਵੇ। ਸ਼ਾਇਦ ਬਾਲਾ ਦੀ ਅਨਜਾਣੀ ਖਿੱਚ ਨੇ ਕੁੱਝ ਹਰਫ ਹਵਾ ਵਿੱਚ ਲਿਖੇ ਹੋਣ ਤੇ ਉਹਨਾਂ ਹਰਫਾਂ ਦਾ ਸਾਇਆ ਬਾਪੂ ਦੀ ਪਿੱਠ ਤੇ ਉਕਰਿਆ ਹੋਵੇ। ਦੀਪੇ ਨੇ ਸਿਰ ਮਾਰਿਆ। ਸ਼ੱਕ ਕੀਤਾ ਆਪਣੇ ਆਪ ਤੇ। ਉਹ ਆਪ ਹੀ ਨਹੀਂ ਜੋ ਆਪਣੇ ਆਪ ਨੂੰ ਸਮਝਦਾ ਹੈ। ਇਹ ਪਿਆਰ ਦਾ ਜਨੂੰਨ ਨਹੀਂ‎,‎ ਕੋਈ ਰੱਬੀ ਸੁਨੇਹਾ ਵੀ ਨਹੀਂ ਬਲਕਿ ਜ਼ਿੰਦਗੀ ਦਾ ਇੱਕ ਉਪਾਅ ਹੈ। ਭੈੜੀ ਜ਼ਿੰਦਗੀ ਤੋਂ ਬਚਣ ਦਾ ਇੱਕ ਸਾਧਨ ਹੈ‎,‎ ਜਿਸ ਨਾਲ ਕੁਦਰਤੀ ਮੇਰਾ ਬਚਪਨ ਵੀ ਜੁੜਿਆ ਹੋਇਆ ਹੈ। ਇਹ ਤਾਂ ਇੱਕ ਸਾਦਾ ਜਿਹਾ ਜਮ੍ਹਾਂ ਜੋੜ ਹੈ। ਦੀਪੇ ਨੇ ਸੀਟ ਤੋਂ ਉੱਠਕੇ ਲੱਤਾਂ ਖੋਲ੍ਹੀਆਂ। ਗੱਡੀ ਦੇ ਦਰਵਾਜ਼ੇ ਵਿੱਚ ਆਕੇ ਖੜ੍ਹਾ ਹੋ ਗਿਆ। ਬਾਲਾ ਦੇ ਡੱਬੇ ਵਲੋਂ ਆਏ ਇੱਕ ਫਰਾਟੇ ਨਾਲ ਉਹਦੀ ਅੱਖ ਵਿੱਚ ਕੁੱਝ ਪੈ ਗਿਆ। ਉਹਨੇ ਅੱਖਾਂ ਮਲੀਆਂ। ਪਾਣੀ ਦੇ ਛਿੱਟੇ ਅੱਖਾਂ ਤੇ ਮਾਰੇ। ਉਹ ਆਪਣੀ ਸੀਟ ਤੇ ਆਕੇ ਬੈਠ ਗਿਆ।

ਬਾਰਾਂ ਸਾਲ ਬੀਤ ਗਏ। ਉਹਨੂੰ ਲੱਗਾ ਜਿਵੇਂ ਇਹ ਬਾਰਾਂ ਸਾਲ ਜ਼ਿੰਦਗੀ ਵਿਚੋਂ ਖਾਰਜ ਹੋ ਗਏ ਹੋਣ ਤੇ ਦਿਨ ਨਾਲ ਦਿਨ ਜੁੜ ਗਏ ਹੋਣ। ਇਨ੍ਹਾਂ ਬਾਰਾਂ ਸਾਲਾਂ ਦਾ ਉਹਨੂੰ ਭੋਰਾ ਅਫਸੋਸ ਨਾ ਹੋਵੇ ਜੇ ਦਿਨ ਨਾਲ ਦਿਨ ਜੁੜਕੇ ਉਸਦਾ ਬੀਤਿਆ ਸਾਕਾਰ ਹੋ ਜਾਏ। ਇੱਕੀ ਮਈ ਨੂੰ ਬਾਲਾ ਗਈ ਸੀ ਤੇ ਜੇ ਅੱਜ ਬਾਈ ਮਈ ਹੋਵੇ ਤਾਂ ਉਹਨੂੰ ਰੱਬ ਤੇ ਕੋਈ ਗਿਲਾ ਨਾ ਰਹਿ ਜਾਵੇ। ਇਹਨਾਂ ਬਾਰਾਂ ਸਾਲਾਂ ਵਿੱਚ ਦਫਨ ਸੀ ਵੀ ਕੀ ਸਿਵਾਏ ਜਿਲ੍ਹਣ ਦੇ। ਉਹਦੇ ਭਰਾ ਦੀ ਮੌਤ‎,‎ ਪੁਲੀਸ ਦੀ ਦਗੜ ਦਗੜ‎,‎ ਬਾਪੂ ਦੀ ਦਾਹੜੀ ਨੂੰ ਸਿਪਾਹੀ ਦਾ ਹੱਥ ਪਾਉਣਾ। ਇਹ ਸਾਰਾ ਕੁੱਝ ਗਿੱਲੀ ਮਿੱਟੀ ਤੇ ਉੱਕਰੀਆਂ ਕੁੱਝ ਲੀਕਾਂ ਸਨ ਜਿਨ੍ਹਾਂ ਨੂੰ ਬਾਲਾ ਨੇ ਆਪਣੀ ਤਲੀ ਨਾਲ ਮੇਟ ਦੇਣਾ ਸੀ। ਉਹਦੇ ਹੱਥ ਉੱਠੇ ਰੱਬ ਦਾ ਨਾਮ ਲੈਣ ਲਈ ਜਾਂ ਆਪਣੀਆਂ ਅੱਖਾਂ ਤੇ ਮਰਹਮ ਰੱਖਣ ਲਈ। ਕੀ ਇਹ ਸੱਚ ਨਹੀਂ‎,‎ ਅਸੀਂ ਉਨ੍ਹਾਂ ਚਿਰ ਉਹ ਕੁੱਝ ਨਹੀਂ ਜਾਣਦੇ ਜਿੰਨਾਂ ਚਿਰ ਅਸੀਂ ਉਹ ਕੁੱਝ ਗਵਾ ਨਾ ਲਈਏ। ਇਨ੍ਹਾਂ ਗੁਆਚੀਆਂ ਚੀਚੋ ਚੀਚ ਗਨੇਰੀਆਂ ਨੂੰ ਲੱਭਣ ਲਈ ਦੀਪਾ ਬੇਚੈਨ ਸੀ।

ਪਹਿਲੀ ਵਾਰ ਬਾਲਾ ਮੁਸਕਰਾਈ‎,‎ ਦੀਪੇ ਵੱਲ ਵੇਖਕੇ। ਕੁਲੀ ਅਟੈਚੀਆਂ ਨੂੰ ਬਾਹਰ ਕੱਢ ਰਹੇ ਸਨ‎,‎ ਜਦ ਦੀਪੇ ਨੇ ਬਾਲਾ ਦਾ ਹੈਂਡ ਬੈਗ ਚੁੱਕ ਲਿਆ। ਬਾਲਾ ਮੁਸਕਰਾ ਪਈ। ਦੀਪੇ ਦੀ ਜ਼ਿੰਦਗੀ ਰੁਸ਼ਨਾ ਗਈ। ਥੱਕੇ ਹੋਏ ਪੈਰ ਸਰੂਰੇ ਗਏ। ਲੁਕੀਆਂ ਗਨੇਰੀਆਂ ਦੀ ਟੋਹ ਮਿਲ ਗਈ ਦੀਪੇ ਨੂੰ।

‘ਮੈਂ ਵੀ ਬੱਸ‎…‎ ।’ ਤੇ ਦੀਪੇ ਨੇ ਦੁਬਾਰਾ ਬਾਲਾ ਵੱਲ ਵੇਖਿਆ। ਬਾਲਾ ਫੇਰ ਮੁਸਕਰਾ ਪਈ। ਜ਼ਿੰਦਗੀ ਦੇ ਅੱਧਖਿੜੇ ਫੁਲਾਂ ਨੇ ਸੂਰਜ ਵੱਲ ਮੂੰਹ ਕਰ ਲਿਆ। ਅੱਧਖਿੜੇ ਫੁਲਾਂ ਨੇ ਅੰਗੜਾਈ ਲੈਣ ਤੋਂ ਪਹਿਲਾਂ ਨਮਸਕਾਰ ਕੀਤੀ‎,‎ ਐਸਾ ਹੀ ਨਮਸਕਾਰ ਦੀਪੇ ਦੀਆਂ ਅੱਖਾਂ ਵਿੱਚ ਤੈਰਨ ਲੱਗਾ। ਇਹਨਾਂ ਤੈਰਦੇ ਫੁਲਾਂ ਦੀ ਖੁਸ਼ਬੋ ਬਾਲਾ ਤਕ ਪਹੁੰਚਾਣ ਲਈ ਦੀਪੇ ਦੀ ਫੁਲਵਾੜੀ ਵਿਚਲੇ ਪਰਾਗ ਨੇ ਆਪਣੇ ਸੂਰਜ ਵੱਲ ਵੇਖਿਆ। ਸੂਰਜ ਦੀਆਂ ਕਿਰਨਾਂ ਨੇ ਫੁੱਲਾਂ ਨੂੰ ਚੁੰਮ ਲਿਆ। ਦੀਪਾ ਨਿਸਚਿੰਤ ਸੀ।

“ਹਰੀ ਸਿੰਘ ਬਈ ਇਹ ਤੁਹਾਡੇ ਬਕਾਇਆ ਰੁਪਏ‎,‎ ਗਡੀ ਦੀਆ ਟਿਕਟਾਂ ਵਾਲੇ ਤੇ ਟੈਕਸੀਆਂ ਦੇ ਭਾੜੇ ਦਾ ਬਕਾਇਆ।” ਬੇਅੰਤ ਨੇ ਨੱਬੇ ਰੁਪਏ ਜੇਬ ਵਿਚੋਂ ਕੱਢਕੇ ਹਰੀ ਸਿੰਘ ਵਲ ਕੀਤੇ।

“ਉਏ ਛੱਡ ਯਾਰ ਤੂੰ ਕੀ ਬਾਣੀਆਂ ਵਾਂਗ ਹਿਸਾਬੀ ਬਣ ਗਿਆ। ਤੇਰੇ ਤੇ ਮੇਰੇ ਪੈਸੇ ਕੋਈ ਵੰਡੇ ਆ।” ਹਰੀ ਸਿੰਘ ਨੇ ਬੇਅੰਤ ਦੇ ਹੱਥੋਂ ਫੜਕੇ ਪੈਸੇ ਉਹਦੀ ਕਮੀਜ਼ ਦੀ ਅਗਲੀ ਜੇਬ ਵਿੱਚ ਤੁੰਨਦਿਆਂ ਕਿਹਾ।

ਵਰਾਂਡੇ `ਚ ਬਿਸਤਰੇ ਵਿਛਾਉਂਦਿਆਂ ਦੀਪੇ ਨੇ ਚਾਦਰ ਖੋਲ੍ਹ ਕੇ ਬਾਲਾ ਨੂੰ ਅਵਾਜ਼ ਮਾਰੀ‎,‎ “ਆ ਜ਼ਰਾ ਫੜੀਂ ਚਾਦਰ ਇਧਰੋਂ।” ਚਾਦਰ ਦੀਆਂ ਦੋ ਕੰਨੀਆਂ ਬਾਲਾ ਨੇ ਫੜ ਲਈਆਂ ਤੇ ਦੋ ਦੀਪੇ ਨੇ।

“ਚੱਲ ਵਿਛਾ ਵੀ ‎…‎ ਕਰਦਾ ਕੀ ਹੈਂ?” ਅੱਜ ਫਿਰ ਬਾਲਾ ਨੇ ਕਿਹਾ। ਲੱਗਭਗ ਪੰਦਰਾਂ ਸਾਲ ਪਹਿਲਾਂ ਵੀ ਇਹ ਛੋਟੀ ਜਿਹੀ ਗੱਲ ਬਾਲਾ ਨੇ ਕਹੀ ਸੀ। ਦੀਪੇ ਨੇ ਚਾਦਰ ਮੰਜੇ ਦੇ ਨਾਲ ਲਾਕੇ ਕਿਹਾ‎,‎ “ਬਾਲਾ ਤੈਨੂੰ ਯਾਦ‎…‎ ।”

“ਹਾਂ ਹਾਂ ਮੈਨੂੰ ਯਾਦ ਹੈ ਸਭ ਯਾਦ ਹੈ। ਤੂੰ ਕੀ ਸਮਝਦੈਂ ਮੈਂ ਬੁੱਧੂ ਹਾਂ?”

“ਤੈਨੂੰ ਇਹ ਵੀ ਯਾਦ ਹੈ ਆਪਾਂ ਛੱਤ ਦੀ ਨੁਕਰੇ‎,‎ ਥੱਲੇ ਪਈ ਰੇਤ ਚੜ੍ਹਾਈ ਸੀ। ਤੂੰ ਕਹੀ ਨਾਲ ਬਾਲਟਾ ਭਰਦੀ ਸੀ। ਤੇਰੀ ਚੁੰਨੀ ਲੱਕ ਨਾਲ ਬੰਨ੍ਹੀ ਹੋਈ ਸੀ। ਮੈਂ ਬਾਲਟਾ ਸਿਰ ਤੇ ਰੱਖਕੇ ਬਾਹਰਲੇ ਪਾਸਿਉਂ ਲਾਈ ਲਕੜ ਦੀ ਪੌੜੀ ਰਾਹੀਂ ਛੱਤ ਤੇ ਚੜ੍ਹਦਾ ਸੀ। ਸੋਲਾਂ ਸਾਲ ਦਾ ਗਭਰੂ ਮਜ਼ਦੂਰ ਹਾਰ ਰਿਹਾ ਸੀ।”

“ਵੇ ਤੂੰ ਤੇ ਕਦੇ ਵੀ ਨਹੀਂ ਜਿੱਤਿਆ। ਤੇਰੀ ਕਿਹੜੀ ਗੱਲ ਕਰਨੀ ਹੈ।” ਬਾਲਾ ਨੇ ਹੱਸਕੇ ਕਿਹਾ।

“ਹਾਂ ਮੈਂ ਤੇ ਕਦੇ ਵੀ ਨਹੀਂ ਜਿੱਤਿਆ। ਮੈਨੂੰ ਤੇਰੀਆਂ ਸਾਰੀਆਂ ਜਿੱਤਾਂ ਯਾਦ ਹਨ। ਸੂਰਜ ਦੀਆਂ ਕਿਰਨਾਂ ਨੇ ਤੇਰਾ ਮੂੰਹ ਸੂਹਾ ਰੱਤਾ ਕਰ ਦਿੱਤਾ ਸੀ। ਇੰਝ ਲਗਦਾ ਸੀ ਰੱਤ ਹੁਣੇ ਚੋਣ ਲੱਗ ਪਵੇਗੀ ਪਰ ਤੇਰੀ ਮੁਸਕਰਾਹਟ ਨੇ ਉਸ ਰੱਤ ਨੂੰ ਬੰਨ੍ਹ ਕੇ ਰਖਿਆ ਹੋਇਆ ਸੀ।” ਬਾਲਾ ਇੱਕ ਟੱਕ ਦੀਪੇ ਵੱਲ ਵੇਖਣ ਲਗੀ‎,‎ ਵੱਖੀ ਤੇ ਹੱਥ ਰਖਕੇ ਬੋਲੀ‎,‎ “ਫੇਰ”

“ਫੇਰ ਕੀ ਉਹ ਰੱਤ ਕਦੇ ਵੀ ਨਾ ਸਿੰਮੀਂ। ਹੌਲੀ ਹੌਲੀ ਉਹ ਗਰਮਾਇਸ਼ ਖਤਮ ਹੁੰਦੀ ਗਈ। ਰੇਤ ਦਾ ਢੇਰ ਥੱਲਿਉਂ ਧਰਤੀ ਤੋਂ ਘਟਦਾ ਗਿਆ ਤੇ ਛੱਤ ਤੇ ਵਧਦਾ ਗਿਆ। ਫੇਰ ਉਹ ਰੇਤ ਛੱਤ ਤੇ ਹੀ ਟਿੱਕ ਗਈ। ਰੱਤ ਦੀ ਉਹ ਗਰਮਾਇਸ਼ ਥੱਲੇ ਹੀ ਥੱਲੇ ਉੱਤਰਦੀ ਗਈ‎,‎ ਜਦੋਂ ਧਰਤੀ ਨੇ ਵੀ ਵੇਹਲ ਨਾ ਦਿਤੀ ਤੇ ਉਹ ਅਸਮਾਨੀ ਉੱਡ ਗਈ।”

ਵੇ ਤੂੰ ਤੇ ਸੱਚੀਂ ਇਸ ਧਰਤੀ ਦਾ ਨਹੀਂ ਲਗਦਾ। ਅਜੇ ਤੱਕ ਉਹ ਰੇਤ ਤੇਰੇ ਦਿਮਾਗ ਤੇ ਵਿਛੀ ਹੋਈ ਹੈ?” ਬਾਲਾ ਨੇ ਸਿਰਹਾਣਾ ਛੱਡਕੇ ਦੀਪੇ ਦੇ ਬਹੁਤ ਕੋਲ ਆਕੇ ਕਿਹਾ। “ਵੇ ਤੂੰ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ।”

“ਜਿਤ ਹਾਰ ਦੀਆਂ ਗੱਲਾਂ ਦੱਸੀਆਂ ਥੋੜੋ ਜਾਂਦੀਆਂ। ਨਾਲੇ ਮੇਰੇ ਆਖੇ ਲੱਗ ਤੂੰ ਕਿਹੜਾ ਕੈਨੇਡਾ ਛੱਡ ਦੇਣਾ ਸੀ।”

“ਦੀਪਿਆ ਕੈਨੇਡਾ ਭਾਵੇਂ ਨਾ ਛਡਦੀ। ਇੱਕ ਵਾਰ ਹਾਰ ਤੇ ਜਾਂਦੀ‎,‎ ਵੈਰੀਆ ਕਦੇ ਤੂੰ ਵੀ ਤਾਂ ਜਿੱਤ ਜਾਦੋਂ। ਦੀਪ ਤੂੰ ਤੇ ਸਚੀਂ ਉਹੋ ਹੈਂ ਜਿਨ੍ਹੂੰ ਮੈਂ ਕਦੇ ਕਦੇ ਯਾਦ ਕਰਦੀ ਸਾਂ। ਜਦੋਂ ਤੇਰੀ ਯਾਦ ਆਉਂਦੀ ਸੀ ਮੇਰਾ ਮਨ ਬਹੁਤ ਖੁਸਦਾ ਸੀ। ਤੂੰ ਸ਼ਾਇਦ ਮੇਰੇ ਵਯੂਦ ਦੇ ਆਰ ਪਾਰ ਵਗਣ ਵਾਲਾ ਪੁਰਾ ਹੈਂ। ਵੇ ਉਹ ਸੱਚ ਹੀ ਕਹਿੰਦੀ ਸੀ ਮਰ ਜਾਣੀ ਲੂਸੀ।”

“ਕੀ ਕਹਿੰਦੀ ਸੀ ਤੇਰੀ ਗੋਰੀ ਲੂਸੀ?” ਦੀਪੇ ਨੇ ਉੱਤਸੁਕਤਾ ਭਰੀ ਮੁਸਕਰਾਹਟ ਨਾਲ ਪੁੱਛਿਆ।

“ਕਹਿੰਦੀ ਆ ਕਿਸੇ ਨੂੰ ਖਤਮ ਕਰਨਾ ਹੋਵੇ ਨਾ ਤਾਂ ਇੱਕ ਮਿੰਟ ਲਗਦਾ ਬਿੱਛੂ ਬਣਕੇ ਲੜ ਜਾਵੋ ਜਾਂ ਬਿੱਛੂ ਸਮਝਕੇ ਮਸਲ ਦਿਓ। ਕਿਸੇ ਨੂੰ ਪਸੰਦ ਕਰਨਾ ਹੋਵੇ ਤਾਂ ਘੰਟਾ ਕੁ ਲਗਦੈ ਤੇ ਜੇ ਕਿਸੇ ਨੂੰ ਪਿਆਰ ਕਰਨਾ ਹੋਵੇ ਤਾਂ ਇੱਕ ਦਿਨ ਕਾਫੀ ਹੈ ਪਰ ਜੇ ਕਿਸੇ ਨੂੰ ਭੁੱਲਣਾ ਹੋਵੇ ਤਾਂ ਇੱਕ ਜ਼ਿੰਦਗੀ ਵੀ ਘੱਟ ਹੈ।”

“ਬਾਲਾ ਜੇ ਤੂੰ ਭੁੱਲੀ ਨਹੀਂ ਤਾਂ ਸਮਝ ਲੈ ਮੈਂ ਜੀਂਦਿਆਂ ਵਿੱਚ ਹਾਂ। ਚਲ ਚੱਲੀਏ ਅੰਦਰ। ਬੀਜੀ ਨੇ ਰੋਟੀ ਪਾਈ ਹੋਣੀ ਏ।” ਜਦ ਉਹ ਤੁਰਨ ਲੱਗੇ ਤਾਂ ਬਾਲਾ ਨੇ ਦੀਪੇ ਦਾ ਹੱਥ ਫੜ ਲਿਆ। ਦੀਪਾ ਰੁਕ ਗਿਆ। ਨਾਜੋ ਵੀ ਰੁਕ ਗਈ। ਬਾਲਾ ਨੇ ਦੀਪੇ ਵੱਲ ਵੇਖਿਆ ਜਿਵੇਂ ਉਹਦਾ ਘੁੱਟ ਭਰਨਾ ਹੋਵੇ ਤੇ ਫੇਰ ਨਾਜੋ ਵੱਲ ਵੇਖਕੇ ਦੀਪੇ ਦਾ ਹੱਥ ਛੱਡ ਦਿਤਾ। ਉਹ ਅੰਦਰ ਚਲੇ ਗਏ।

“ਬੇਅੰਤ‎,‎ ਬਈ ਕਲ ਤੁਹਾਡੀ ਰੋਟੀ ਸਾਡੇ ਵੱਲ। ਨਾਲੇ ਤੇ ਮਾਰਾਂਗੇ ਗੱਪ-ਛੱਪ ਤੇ ਨਾਲੇ ਰੋਟੀ ਪਾਣੀ ਛੱਕਾਂਗੇ। ਕੱਲ ਸਾਡੀ ਰਸੋਈ ਸ਼ੁਰੂ ਕਰਾਓ। ਕੋਈ ਮਾਈ ਮਿਲ ਜਾਏ ਰੋਟੀ ਪਕਾਉਂਣ ਨੂੰ ਤਾਂ ਵਧੀਆ ਹੋ ਜਾਏ। ਇਹ ਸਾਰਾ ਇੰਤਜ਼ਾਮ ਤੇਰੇ ਜ਼ਿੰਮੇ ਵਰਨਾ ਅਸੀਂ ਰੋਜ਼ ਤੁਹਾਡੇ ਵੱਲ ਹੀ ਆ ਜਾਇਆ ਕਰਨਾ‎,‎ ਰੋਟੀ ਖਾਣ। ਫੇਰ ਨਾ ਆਖਿਓ ਗਿੱਲਾ ਕੰਬਲ। ਵੈਸੇ ਵੀ ਘਰ ਬਾਰ ਸੁੰਭਰ ਕੇ ਅਸਾਂ ਰਿਸ਼ਤੇਦਾਰੀਆਂ ਦੇ ਦੌਰੇ ਤੇ ਨਿਕਲਣਾ। ਕੋਈ ਟੈਕਸੀ ਪੱਕੀ ਕਰ ਲੈਣੀ ਹੈ। ਤੈਨੂੰ ਤੇ ਪਤਾ ਬਾਲਾ ਵਿਚਾਰੀ ਕੱਲੀ ਰਹਿ ਗਈ। ਮਾੜੇ ਰਿਸ਼ਤੇਦਾਰ ਮਿਲ ਗਏ। ਨਹੀਂ ਬਣੀ‎,‎ ਛੱਡ-ਛਡਾ ਹੋ ਗਿਆ। ਬੜਾ ਬਦਮਾਸ਼ ਮੁੰਡਾ ਸੀ। ਪੱਕਾ ਗੁੰਡਾ ਸੀ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਾ। ਅਜੇ ਇਹਦੀ ਉਮਰ ਹੀ ਕੀ ਹੈ ਤੀਹਾਂ ਤੋਂ ਮਸਾਂ ਟੱਪੀ ਹੈ। ਆਪਣੇ ਦੀਪੇ ਦੀ ਹਾਨਣ ਹੈ। ਇਹਦੇ ਵਾਸਤੇ ਕੋਈ ਵਰ-ਘਰ ਲੱਭਣਾ ਹੈ। ਟੌਅਰ ਟੱਪੇ ਵਾਲਾ‎,‎ ਕੋਈ ਸਰਦਾਰੀ ਸ਼ਾਨੋ-ਸ਼ੌਕਤ ਵਾਲਾ। ਪਹਿਲਾ ਕੀ ਸਮਝੂ ਅਸੀਂ ਕਿਤੇ ਗਏ ਗ਼ੁਜ਼ਰੇ ਹਾਂ।” ਬੇਅੰਤ ਨੇ ਲੰਮੀ ਹੂੰ ਕੀਤੀ ਤੇ ਕਿਹਾ‎,‎ “ਕੋਈ ਨਹੀਂ ਸਵੇਰ ਤੋਂ ਕਰਦਿਆਂ ਸਭ ਜੁਗਾੜ।”

ਬੇਅੰਤ ਸਾਰੀ ਰਾਤ ਪਾਸੇ ਮਾਰਦਾ ਰਿਹਾ। ਸੋਚਦਾ ਰਿਹਾ‎,‎ ਪੈਸਾ ਪੁਜੀਸ਼ਨ ਬੰਦੇ ਨੂੰ ਕੀ ਦਾ ਕੀ ਬਣਾ ਦਿੰਦਾ। ਇਹੋ ਹਰੀ ਕੈਨੇਡਾ ਜਾਣ ਤੋਂ ਪਹਿਲਾਂ ਹਰ ਸਲਾਹ ਮੇਰੇ ਨਾਲ ਕਰਦਾ ਸੀ। ਹੁਣ ਸਿੱਧਾ ਨਹੀਂ ਕਹਿ ਸਕਦਾ ਪਈ ਆਪਾਂ ਬਾਲਾ ਤੇ ਦੀਪੇ ਦਾ ਵਿਆਹ ਕਰਨਾ‎,‎ ਐਵੇਂ ਬੁਝਾਰਤਾਂ ਜਿਹੀਆਂ ਕਿਉਂ ਪਾਉਂਦਾ? ਸੋਚਦਾ ਹੋਊ ਮੈਂ ਇਹਦੇ ਤਰਲੇ ਕਰਾਂ ਜਾਂ ਹੋ ਸਕਦਾ ਝਿਜਕਦਾ ਹੀ ਹੋਵੇ ਪਈ ਮੇਰੀ ਕੁੜੀ ਤਲਾਕੀ ਹੈ।

ਅਗਲੇ ਦਿਨ ਹਰੀ ਸਿੰਘ ਨੇ ਬੇਅੰਤ ਨੂੰ ਕਿਹਾ‎,‎ “ਮੈਂ ਚਾਹੁੰਨਾ ਨਵਾਂ ਫਰਨੀਚਰ ਲੈ ਲਈਏ। ਇਹ ਪੁਰਾਣਾ ਸੋਫਾ ਤੇ ਟੇਬਲ ਵਗੈਰਾ ਹੁਣ ਇੱਥੇ ਚੰਗੇ ਨਹੀਂ ਲਗਦੇ। ਰਿਸ਼ਤੇਦਾਰ ਵੀ ਆਉਣਗੇ। ਕੁੱਝ ਸ਼ਾਇਦ ਨਵੇਂ ਪ੍ਰਾਹੁਣੇ ਵੀ ਆਉਂਣ‎,‎ ਬਾਲਾ ਨੂੰ ਦੇਖਣ। ਤੂੰ ਐਦਾਂ ਕਰ‎,‎ ਇੱਕ ਤੇ ਭੱਜਕੇ ਹਲਵਾਈ ਤੋਂ ਮਠਿਆਈ ਫੜ ਲਿਆ। ਆਉਂਦਾ ਆਉਂਦਾ ਮੀਟ ਸਬਜੀ ਵੀ ਲੈਂਦਾ ਆਈਂ। ਰਾਹ `ਚੋਂ ਪੇਟੀਆਂ ਵੀ ਦੋ ਕੁ ਫੜ ਲਈਂ ਤੇ ਆਹ ਫੜ ਪੈਸੇ।” ਹਰੀ ਸਿੰਘ ਨੇ ਕੁੱਝ ਨੋਟ ਉਹਦੀ ਜੇਬ ਵਿੱਚ ਪਾ ਦਿੱਤੇ। “ਸ਼ਾਮ ਤੱਕ ਇਹ ਸਾਰਾ ਫਰਨੀਚਰ ਚੁਕਵਾ ਕੇ ਆਪਣੇ ਘਰ ਲੈ ਜਾ‎,‎ ਤੇਰੀ ਸੁੰਨੀ ਬੈਠਕ ਭਰੀ ਭਰੀ ਲੱਗੇਗੀ। ਸਾਡੇ ਤੇ ਇਹ ਹੁਣ ਕਿਸੇ ਕੰਮ ਨਹੀਂ।” ਹਰੀ ਸਿੰਘ ਨੇ ਅਹਿਸਾਨ ਜਤਾਉਂਦਿਆ ਕਿਹਾ ਜਿਵੇਂ ਉਹ ਬੇਅੰਤ ਦੀ ਸੇਵਾ ਦਾ ਮੁੱਲ ਤਾਰ ਰਿਹਾ ਹੋਵੇ।

ਬੇਅੰਤ ਚੁੱਪਚਾਪ ਉੱਠਕੇ ਆਪਣੇ ਘਰ ਆ ਗਿਆ। ਉਹ ਸੋਚ ਰਿਹਾ ਸੀ ਜੇ ਦੀਪੇ ਤੇ ਬਾਲਾ ਦੀ ਗੱਲ ਨਾ ਬਣੀ ਤਾਂ ਇਹ ਭਾਰ ਉਹਦਾ ਜੀਣਾ ਹਰਾਮ ਕਰ ਦੇਵੇਗਾ। ਬੁੱਢੇਵਾਰੇ ਕੀਤੇ ਜ਼ਮੀਰ ਨਾਲ ਸਮਝੌਤੇ ਉਸਦਾ ਸਰਵਨਾਸ਼ ਕਰ ਦੇਣਗੇ। ‘ਵਾਹਿਗੁਰੂ ਜੀ ਤੁਹਾਡੀ ਇਹ ਕੈਸੀ ਮਰਜ਼ੀ ਹੈ।’ ਬੇਅੰਤ ਦੇ ਹੱਥ ਬਾਬੇ ਨਾਨਕ ਦੀ ਫੋਟੋ ਅੱਗੇ ਜੁੜ ਗਏ। ਬਾਹਰ ਗੇਟ ਖੁੱਲ੍ਹਣ ਦਾ ਖੜਕਾ ਹੋਇਆ। ਉਸਨੇ ਨਜ਼ਰ ਉਠਾ ਕੇ ਵੇਖਿਆ। ਬਾਲਾ ਆ ਰਹੀ ਸੀ। ਉਹ ਇਕੱਲੀ ਹੀ ਸੀ। ਨਾਭੀ ਰੰਗ ਦੇ ਸੂਟ ਵਿੱਚ ਕਿੰਨੀਂ ਜਚ ਰਹੀ ਸੀ। ਬੇਅੰਤ ਨੇ ਅਗੇ ਵਧਕੇ ਕਮਰੇ ਦਾ ਜਾਲੀ ਵਾਲਾ ਦਰਵਾਜ਼ਾ ਖੋਲ੍ਹਿਆ। ਬਾਲਾ ਕੁਰਸੀ ਖਿੱਚ ਕੇ ਬੈਠ ਗਈ ਤੇ ਬੋਲੀ‎,‎ “ਮਾਸੜ ਜੀ ਦੀਪ ਕਿੱਥੇ ਹੈ?”

“ਉਹ ਤੇ ਬੇਟਾ ਨਹਾਉਂਦਾ ਪਿਆ‎,‎ ਹੁਣੇ ਆਉਂਦਾ ਹੈ। ਤੂੰ ਚਾਹ ਪੀਣੀ ਹੈ ਤਾ ਕਹਾਂ ਤੇਰੀ ਮਾਸੀ ਨੂੰ?”

“ਨਹੀਂ ਮਾਸੜ ਜੀ‎,‎ ਚਾਹ ਤਾਂ ਮੈਂ ਘਰੋਂ ਪੀਕੇ ਤੁਰੀ ਸੀ। ਮੇਰਾ ਤਾਂ ਫਿਲਮ ਵੇਖਣ ਦਾ ਮੂਡ ਹੈ‎,‎ ਜੇ ਦੀਪਾ ਅੱਜ ਵੇਹਲਾ ਹੋਵੇ?”

“ਲੈ ਵੇਹਲ ਨੂੰ ਕੀ ਹੈ‎,‎ ਦੀਪੇ ਨੇ ਕਿਹੜਾ ਘੋੜੇ ਬੀੜਨੇ ਹਨ। ਲੈ ਚਲੂਗਾ ਤੈਨੂੰ ਜਿੱਥੇ ਤੂੰ ਕਹੇਂਗੀ। ਉਏ ਦੀਪਿਆ ਜਲਦੀ ਕਰ ਉਏ‎,‎ ਵੇਖ ਬਾਲਾ ਬੇਟੀ ਤੇਰਾ ਇੰਤਜਾਰ ਕਰ ਰਹੀ ਏ।”

ਦੀਪ ਕਮਰੇ ਵਿੱਚ ਆਇਆ ਤੇ ਬਾਲਾ ਦੇ ਚੇਹਰੇ ਤੇ ਨਿਖਾਰ ਆ ਗਿਆ। ਹਲਕੀ ਜਿਹੀ ਮੁਸਕਰਾਹਟ ਨੇ ਸਾਰਾ ਚੇਹਰਾ ਮੱਲ ਲਿਆ। ਉੱਡ ਚੁੱਕੇ ਖੇੜਿਆਂ ਨੇ ਦੁਬਾਰਾ ਅੰਗੜਾਈ ਲਈ। ਹੁਲਾਸ ਦੀ ਅੰਗੜਾਈ ਪੈਰ ਮਲ਼ ਕੇ ਖਲੋ ਗਈ। ਕਿਤਨਾ ਥੱਕ ਗਈ ਸੀ ਬਾਲਾ ਖੇੜੇ ਦਾ ਸਵਾਂਗ ਕਰਦੀ ਕਰਦੀ। ਅਸਲ ਮਾਤਮ ਤੋਂ ਪਹਿਲਾਂ ਬਾਲਾ ਨੇ ਹਰ ਸੰਭਵ ਕੋਸ਼ਿਸ਼ ਕਰ ਵੇਖੀ ਸੀ।

“ਉਹ ਵੰਡਰਫੁੱਲ ਤੇਰੇ ਚੇਹਰੇ ਦਾ ਇਹ ਡਿੰਪਲ‎,‎ ਸੱਚ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ। ਡਿੰਪਲ ਤਾਂ ਹੋਰ ਵੀ ਹੋਣਗੇ ਪਰ ਇਸ ਤਰ੍ਹਾਂ ਦਾ ਮਖਮਲੀ‎…‎ ਬਈ ਕਮਾਲ ਏ‎…‎ ।” ਮਨਜਿੰਦਰ ਦੇ ਬੱਸ ਇਸ ਵਾਕ ਵਿੱਚ ਐਨਾ ਜੋਰਦਾਰ ਭੁਚਾਲ ਸੀ ਜਿਨ੍ਹੇਂ ਬਾਲਾ ਦੇ ਪੈਰ ਉਖਾੜ ਦਿੱਤੇ ਸਨ। ਉਹ ਬਾਲਾ ਮੁਟਿਆਰ ਤੋਂ ਇੱਕ ਕਠਪੁੱਤਲੀ ਹੀ ਬਣ ਕੇ ਰਹਿ ਗਈ ਸੀ। ਹਾਈਨੈਕ ਦੀ ਟੌਪ ਪਾਈ ਮੋਢੇ ਤੇ ਕੈਮਰਾ ਲਟਕਾਈ ਮਨਜਿੰਦਰ ਕਿਹੋ ਜਿਹਾ ਪ੍ਰਾਹੁਣਾ ਸੀ ਜੋ ਬਾਲਾ ਦੀ ਜ਼ਿੰਦਗੀ ਤੇ ਛਾ ਹੀ ਗਿਆ। ਬਾਲਾ ਖਾਣਾ ਪੀਣਾ ਭੁੱਲ ਗਈ। ਸੁੱਧ ਬੁੱਧ ਖੋਹ ਬੈਠੀ। ਇੱਕ ਮਾਸੂਮ ਬੱਚੇ ਦੇ ਆਈਸ ਕਰੀਮ ਲੈਣ ਵਾਂਗ। ਉਹ ਆਪਣੀ ਹਰ ਜਿਦ ਛੱਡ ਬੈਠੀ। ਅੱਜ ਆਈਂ‎,‎ ਉਹ ਗਈ। ਅੱਜ ਨਾਹ ਆਈਂ‎,‎ ਉਹ ਨਹੀਂ ਗਈ ਤੇ ਫੇਰ ਇੱਕ ਢਾਰਾ ਡਿਗਣ ਦੀ ਅਵਾਜ਼ ਆਈ। ਮਿੱਟੀ ਘੱਟੇ ਨਾਲ ਬਾਲਾ ਦੀਆਂ ਅੱਖਾਂ ਭਰ ਗਈਆਂ।

“ਯੂ ਰਾਸਕਲ ਰੈਫ‎,‎ ਆਈ ਕੈਂਟ ਕਮਿਊਨੀਕੇਟ ਵਿਦ ਯੂ।” ਤੇ ਬਾਲਾ ਦਾ ਡਿੰਪਲ ‎…‎ ਟੁ ਹੈੱਲ ਵਿਦ ਇੱਟ‎…‎ ਇੰਡੀਅਨਜ਼‎…‎ ਤੁਹਾਡਾ ਐਕਸੈਂਟ‎…‎ ਆਈ ਜਸਟ ਹੇਟ‎…‎ ਤੈਨੂੰ ਕਿਸੇ ਨਾਲ ਗੱਲ ਕਰਨੀ ਤੱਕ ਨਹੀਂ ਆਉਂਦੀ?” ਮਨਜਿੰਦਰ ਦੂਰ ਹੋ ਗਿਆ। ਬਿਖਰੀ ਬਾਲਾ ਨੇ ਉਦਾਸ ਅੰਗੜਾਈਆਂ ਲੈਕੇ ਮਨਜਿੰਦਰ ਨੂੰ ਲੁਭਾਉਂਣਾ ਚਾਹਿਆ ਪਰ ਉਨ੍ਹਾਂ ਦਾ ਬਿਹਾ ਨਿੱਘ ਬਾਲਾ ਦੀਆਂ ਖੁਸ਼ੀਆਂ ਵਾਪਸ ਨਾ ਲਿਆ ਸਕਿਆ।

“ਮੈਂ ਹੁਣੇ ਆਇਆ‎,‎ ਕਪੜੇ ਬਦਲਕੇ।” ਦੀਪ ਨੇ ਬਾਲਾ ਨੂੰ ਕਿਹਾ।

ਸਿਨੇਮਾ ਹਾਲ ਦੇ ਗੇਟ ਤੇ ਪਹੁੰਚਕੇ ਬਾਲਾ ਨੇ ਪਰਸ ਖੋਲ੍ਹਕੇ ਪੈਸੇ ਕੱਢੇ ਤੇ ਦੀਪ ਨੂੰ ਫੜਾਉਂਦਿਆਂ ਕਿਹਾ‎,‎ “ਜਾ ਟਿਕਟਾਂ ਲੈ ਆ।”

“ਇਹ ਪੈਸੇ ਤੂੰ ਆਪਣੇ ਕੋਲ਼ ਰੱਖ‎,‎ ਮੈਂ ਇਤਨਾ ਵੀ ਗਰੀਬ ਨਹੀਂ ਕਿ ਟਿਕਟਾਂ ਨਾ ਲੈ ਸਕਾਂ।” ਬਾਲਾ ਨੇ ਇੱਕ ਵਾਰ ਦੀਪ ਦੀਆਂ ਅੱਖਾਂ ਵਿੱਚ ਵੇਖਿਆ‎,‎ ਪੈਸੇ ਵਾਪਸ ਪਰਸ ਵਿੱਚ ਪਾ ਲਏ ਤੇ ਬੋਲੀ‎,‎ “ਜਿਹੜੇ ਪੈਸੇ ਤੇਰੀ ਜੇਬ ਵਿੱਚ ਹਨ‎,‎ ਇਹ ਤਾਂ ਅਨਮੋਲ ਹਨ‎,‎ ਪਰ ਜੇ ਮੇਰੇ ਤੇ ਖਰਚ ਕਰਨ ਨੂੰ ਤੇਰਾ ਜੀ ਕਰਦਾ ਹੈ ਤਾਂ ਜਾਹ ਅੱਜ ਦਾ ਦਿਨ ਤੈਨੂੰ ਖੁੱਲ੍ਹੀ ਛੁੱਟੀ। ਲੁਟਾ ਲੈ ਆਪਣੀਆਂ ਦੌਲਤਾਂ ਮੇਰੇ ਤੇ‎,‎ ਮੈਂ ਕੁੱਝ ਨਹੀਂ ਬੋਲਾਂਗੀ। ਸ਼ਾਮ ਨੂੰ ਮੈਂ ਕੁਲਫੀ ਖਾਣ ਜਰੂਰ ਜਾਣਾ ਹੈ।” ਦੀਪ ਨੇ ਬਾਲਾ ਦਾ ਹੱਥ ਘੁੱਟਿਆ ਤੇ ਉਹ ਟਿਕਟ ਖਿੜਕੀ ਵਲ ਚਲਾ ਗਿਆ।

“ਬਾਲਾ ਕੀ ਇਹ ਸੱਚ ਹੈ ਕਿ ਪਿਆਰ ਮੁਸਕਰਾਹਟ ਨਾਲ ਸ਼ੁਰੂ ਹੁੰਦਾ ਹੈ?” ਦੀਪ ਨੇ ਹਾਲ ਦੇ ਹਨੇਰੇ ਵਿੱਚ ਬੈਠਦਿਆਂ ਸੁਆਲ ਕੀਤਾ।

“ਤੇਰਾ ਕੀ ਮਤਲਬ ਹੈ ਜਿਹੜਾ ਪਿਆਰ ਮੁਸਕਰਾਹਟ ਨਾਲ ਸ਼ੁਰੂ ਨਾ ਹੋਵੇ ਉਹ ਪਿਆਰ ਨਹੀਂ ਹੁੰਦਾ?”

“ਹਾਂ ਮੇਰਾ ਇਹੋ ਮਤਲਬ ਹੈ।” ਦੀਪ ਨੇ ਆਖਰੀ ਫੈਸਲਾ ਸੁਣਾਇਆ।

“ਪਰ ਆਪਾਂ ਤੇ ਕਦੇ ਵੀ ਮੁਸਕਰਾਏ ਨਹੀਂ‎,‎ ਨਾ ਬਚਪਨ ਵਿੱਚ ਤੇ ਨਾ ਹੁਣ। ਕੀ ਆਪਣੇ ਵਿੱਚ ਤਣੀ ਚੀਜ਼ ਪਿਆਰ ਨਹੀ?” ਬਾਲਾ ਨੇ ਦੀਪ ਨਾਲ ਬਹਿਸ ਛੇੜਨੀ ਚਾਹੀ।

“ਮੁਸਕਰਾਹਟ ਨਾਲ ਸ਼ੁਰੂ ਹੋਕੇ ਇਹ ਚੁੰਮੀ ਨਾਲ ਵਧਦਾ ਹੈ। ਸ਼ਾਇਦ ਆਪਾਂ ਨੂੰ ਇੱਕ ਚੁੰਮੀ ਦੀ ਸਖਤ ਜਰੂਰਤ ਹੈ।” ਦੀਪ ਨੇ ਸ਼ਰਾਰਤੀ ਹਾਸਾ ਹਸਦਿਆਂ ਬਾਲਾ ਦੇ ਮੋਢਿਆਂ ਤੋਂ ਬਾਂਹ ਵਲ ਲਈ।

“ਪਰ ਤੂੰ ਅਥਰੂਆਂ ਨੂੰ ਕਿਉਂ ਭੁਲ ਗਿਆ ਹੈਂ? ਉਹ ਵੀ ਤੇ ਆਪਾਂ ਨਹੀਂ ਵਗਾਏ।”

“ਨਹੀਂ ਬਾਲਾ ਆਪਾਂ ਵਗਾਏ ਹਨ ਇਹ ਅਥਰੂ। ਸਿਰਫ ਇੱਕ ਦੂਜੇ ਦੇ ਵਗਦੇ ਅਥਰੂ ਵੇਖੇ ਨਹੀਂ ਹਨ।”

“ਦੀਪੇ ਕੀ ਸਚਮੁੱਚ ਮੈਨੂੰ ਪਿਆਰ ਕਰਦਾ ਹੈਂ?” ਬਾਲਾ ਨੇ ਦੀਪੇ ਦੀਆਂ ਹਾਲ ਦੇ ਹਨੇਰੇ ਨਾਲ ਕੱਜੀਆਂ ਅੱਖਾਂ ਵਿੱਚ ਝਾਕਦਿਆਂ ਪੁੱਛਿਆ।

ਦੀਪ ਦੀਆਂ ਅੱਖਾਂ ਵਿਚਲੀ ਚਾਨਣੀ ਅੱਜ ਆਪਣੇ ਪੂਰੇ ਜੋਬਨ ਵਿੱਚ ਸੀ‎,‎ ਉਹ ਮੂੰਹੋਂ ਬੋਲਿਆ‎,‎ “ਤੂੰ ਆਪਣੇ ਦਿਲ ਨੂੰ ਪੁੱਛ‎,‎ ਜੇ ਉਹ ਨਹੀਂ ਦਸਦਾ ਤੇ ਮੇਰੀ ਫਕੀਰੀ ਵੀ ਝੂਠ ਬੋਲਦੀ ਲੱਗੇ ਤਾਂ ਡੁਬਦੇ ਸੂਰਜ ਦੀ ਲਾਲੀ ਗਵਾਹ ਹੈ। ਮੈਂ ਹਰ ਦਿਨ ਦੇ ਹਰ ਪੱਲ ਨਾਲ ਤਿਨਕਾ ਤਿਨਕਾ ਇੱਕ ਖਿਆਲ ਨਾਲ ਜੀਵਿਆ ਹਾਂ। ਹਰ ਦੁੱਖ ਸੁੱਖ ਵਿੱਚ ਸੱਜੇ ਖੱਬੇ ਤੂੰ ਹੀ ਹੁੰਦੀ ਸੀ ਤੇ ਤੇਰੇ ਇਹ ਡਿੰਪਲ‎…‎ ।”

“ਦੀਪ ਅੱਜ ਤੋਂ ਬਾਦ ਮੇਰੇ ਡਿੰਪਲ ਦਾ ਜ਼ਿਕਰ ਨਾ ਕਰੀਂ। ਬੜੀ ਜ਼ਿੱਲਤ ਦਿੱਤੀ ਹੈ ਮੈਨੂੰ ਮੇਰੇ ਇਸ ਦੁਸ਼ਮਣ ਡਿੰਪਲ ਨੇ। ਮੇਰਾ ਵਸ ਚਲੇ ਤਾਂ ਚਾਕੂ ਨਾਲ ਵੱਡ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿਆਂ‎,‎ ਆਪਣੇ ਇਸ ਡਿੰਪਲ ਨੂੰ। ਜ਼ਿੰਦਗੀ ਨਾਲ਼ ਹੋਈ ਨਫਰਤ ਵਸਦੀ ਹੈ ਮੇਰੇ ਇਸ ਡਿੰਪਲ ਵਿੱਚ‎…‎ ।”

“ਬਾਲਾ ਪਲੀਜ਼‎…‎ ।” ਦੀਪ ਨੇ ਤਰਲਾ ਲਿਆ।

“ਡੋਂਟ ਈਵਨ ਮੈਨਸ਼ਨ ਇੱਟ।” ਬਾਲਾ ਦਾ ਜਿਵੇਂ ਵਸਿਆ ਵਸਾਇਆ ਕੋਈ ਮਹਿਲ ਢੈਹ ਢੇਰੀ ਹੋ ਗਿਆ ਹੋਵੇ।

“ਚਲ ਚਲੀਏ ਘਰ ਨੂੰ‎,‎ ਮੇਰਾ ਤੇ ਤੂੰ ਮੂਡ ਹੀ ਖਰਾਬ ਕਰ ਦਿੱਤਾ।” ਬਾਲਾ ਉੱਠਕੇ ਬਾਹਰ ਨੂੰ ਤੁਰ ਪਈ। ਦੀਪ ਵੀ ਮਗਰੇ ਮਗਰ ਚੱਲ ਪਿਆ। ਅੰਦਰ ਫਿਲਮ ਚਲਦੀ ਸੀ ਪਰ ਬਾਹਰ ਸੁੰਨ ਮਸਾਨ ਸੀ।

“ਚੱਲ ਕੁਲਫੀ ਖਾਣ ਚਲੀਏ।” ਦੀਪ ਨੇ ਤਰਲਾ ਲਿਆ।

“ਮੈਂ ਨਹੀਂ ਖਾਣੀ ਤੇਰੀ ਕੁਲਫੀ ਕਾਲਫੀ।”

ਸਾਰੇ ਰਾਹ ਬਾਲਾ ਬੋਲੀ ਨਾ। ਦੀਪ ਦੋਸ਼ੀਆਂ ਵਾਂਗ ਸੁੰਗੜਿਆ‎,‎ ਨਾਲ ਬੈਠਾ ਸੀ। ਉਹ ਸੋਚ ਰਿਹਾ ਸੀ‎,‎ ਮੈਂ ਕਹਿ ਕੀ ਦਿੱਤਾ‎,‎ ਮੈਂ ਕੀਤਾ ਕੀ। ਉਸਦਾ ਦਿਲ ਕਰਦਾ ਸੀ ਬਾਲਾ ਨੂੰ ਖੁਸ਼ ਕਰਨ ਲਈ ਕੁੱਝ ਕਰੇ ਪਰ ਉਹ ਕਰੇ ਕੀ। ਘੁੰਗਰੂ ਬੰਨ੍ਹਕੇ ਨੱਚੇ ਰਖੇਲਾਂ ਵਾਂਗ‎,‎ ਬਾਲਾ ਕੋਲੋਂ ਮੁਆਫੀ ਮੰਗੇ? ਬਾਲਾ ਦਾ ਮੂਡ ਕਿਉਂ ਉੱਖੜ ਗਿਆ। ਉਸਦੀ ਕੋਈ ਦੁਖਦੀ ਰਗ ਤੇ ਹੱਥ ਰੱਖ ਹੋ ਗਿਆ। ਪਰ ਮੈਨੂੰ ਕੀ ਪਤਾ ਲੱਗੇ ਇਸ ਕੁੜੀ ਦੀਆਂ ਕਿਹੜੀਆਂ ਰਗਾਂ ਦੁਖਦੀਆਂ ਹਨ ਤੇ ਕਿਹੜੀਆਂ ਨਹੀਂ ਦੁਖਦੀਆਂ।

“ਦੀਪੇ ਆਪਾਂ ਚੰਡੀਗੜ੍ਹ ਚਲਣਾ‎,‎ ਮੇਰੀ ਇੱਕ ਸਹੇਲੀ ਦਾ ਸਮਾਨ ਦੇਕੇ ਆਉਂਣਾ‎,‎ ਉਹਦੇ ਸਹੁਰੇ ਘਰ।” ਅਗਲੇ ਦਿਨ ਸਵੇਰੇ ਸਵੇਰੇ ਬਾਲਾ ਨੇ ਨਵਾਂ ਹੁਕਮ ਚਾੜ੍ਹਿਆ। “ਕੋਈ ਟੈਕਸੀ ਵਗੈਰਾ ਦਾ ਇੰਤਜ਼ਾਮ ਕਰ ਲੈ। ਆਪਾਂ ਕੱਲ਼ ਸਵੇਰੇ ਸਵੇਰੇ ਹੀ ਨਿਕਲ ਚਲਣਾ।” ਬਾਲਾ ਨੇ ਰੋਹਬ ਜਿਹੇ ਨਾਲ ਕਿਹਾ ਜਿਵੇਂ ਦੀਪਾ ਕੋਈ ਇਨਸਾਨ ਨਹੀਂ ਉਹਦੀ ਕੋਈ ਵਸਤੂ ਹੋਵੇ। ਦੀਪੇ ਨੇ ਸਿਰ ਝੁਕਾ ਕੇ ਫਿਲਮੀ ਅੰਦਾਜ਼ ਵਿੱਚ ਕਿਹਾ‎,‎ “ਜੋ ਹੁਕਮ ਮੇਰੇ ਆਕਾ‎,‎ ਬੰਦਾ ਹਾਜ਼ਰ ਹੈ। ਬੱਸ ਕੁੱਝ ਰੁਪੱਈਏ ਮਿਲ ਜਾਣ ਤਾਂ ਪ੍ਰਬੰਧ ਸੌਖਾ ਹੋ ਜਾਏ।”

ਬਾਲਾ ਨੇ ਪਰਸ ਖੋਲ੍ਹਿਆ‎,‎ ਦਸ ਹਜ਼ਾਰ ਦੀ ਥੱਬੀ ਦੀਪ ਨੂੰ ਫੜਾਈ ਤੇ ਬੋਲੀ‎,‎ “ਕਾਫੀ ਹੋਣਗੇ?”

“ਕਾਫੀ ਤੇ ਨਹੀਂ ਪਰ ਚਲੋ ਕੰਮ ਚਲਾ ਲਵਾਂਗੇ‎,‎ ਮੈਂ ਕਿਹੜਾ ਆਪਣੇ ਲਈ ਝੁਮਕੇ ਲੈਣੇ ਹਨ।”

“ਝੁਮਕੇ ਵੀ ਲੈ ਦਿਆਂਗੀ ਤੂੰ ਪਾਉਂਣ ਵਾਲਾ ਬਣ।” ਬਾਲਾ ਨੇ ਵੀ ਮਜ਼ਾਕ ਕੀਤਾ। ਅਗਲੇ ਦਿਨ ਤੜਕੇ ਹੀ ਬਾਲਾ ਤੇ ਦੀਪ ਚੰਡੀਗੜ੍ਹ ਨੂੰ ਚਲ ਪਏ। ‎“ਦੀਪ ਆਪਾਂ ਨੂੰ ਤਿੰਨ ਚਾਰ ਦਿਨ ਲੱਗ ਜਾਣੇ ਹਨ‎,‎ ਡਰਾਇਵਰ ਨੂੰ ਦੱਸ ਦੇ।”

‎“ਪਰ ਪਹਿਲਾਂ ਤੂੰ ਕੋਈ ਗੱਲ ਨਹੀਂ ਕੀਤੀ। ਘਰੇ ਵੀ ਤੂੰ ਇਹੋ ਕਹਿਕੇ ਤੁਰੀਂ ਹੈਂ ਕਿ ਅਸੀਂ ਰਾਤ ਗਏ ਵਾਪਸ ਆ ਜਾਣਾ ਹੈ।” ਦੀਪ ਨੇ ਉਤਸੁਕਤਾ ਨਾਲ ਕਿਹਾ।

“ਬਾਕੀ ਗੱਲਾਂ ਫੇਰ ਦੱਸ ਪੁੱਛ ਲਈਂ ਪਹਿਲਾਂ ਡਰਾਇਵਰ ਨੂੰ ਦੱਸ ਦੇ।”

“ਆਪਾਂ ਬਿਸ਼ਨਿਆਂ ਤਿੰਨ ਚਾਰ ਦਿਨ ਲਾਉਂਣੇਆਂ। ਘਰੇ ਕੋਈ ਫਿਕਰ ਤਾਂ ਨਹੀਂ ਕਰਨਗੇ?” ਦੀਪ ਨੇ ਜ਼ਰਾ ਝੱਕ ਕੇ ਕਿਹਾ।

“ਨਹੀ‎,‎ ਜਾਂਦੇ ਜਾਂਦੇ ਸਟੈਂਡ ਤੇ ਸੁਨੇਹਾ ਦੇ ਜਾਨੇਆਂ। ਬਾਕੀ ਸਭ ਠੀਕ ਹੀ ਹੈ।”

‎“ਚਲ ਇਹ ਤਾਂ ਨਿਬੜਿਆ ਹੁਣ ਤੂੰ ਦੱਸ ਘਰੇ ਝੂਠ ਕਿਉਂ ਬੋਲਿਆ। ਕਿਤੇ ਉਹ ਇਹ ਹੀ ਨਾ ਸਮਝਣ ਮੈਂ ਤੈਨੂੰ ਭਜਾ ਕੇ ਲੈ ਗਿਆ ਹਾਂ। ਮੈਨੂੰ ਵੀ ਨਹੀਂ ਦੱਸਿਆ‎,‎ ਮੈਂ ਆਪਣੇ ਕਪੜੇ ਵਗੈਰਾ ਹੀ ਲੈ ਆਉਂਦਾ।” ਦੀਪ ਨੇ ਇੱਕੋ ਸਾਹੇ ਕਈ ਸੁਆਲ ਖੜੇ ਕਰ ਦਿੱਤੇ।

“ਉਹੋ ਤੂੰ ਤੇ ਸੁਆਲ ਹੀ ਬੜੇ ਕਰ ਦਿੱਤੇ। ਐਡੀ ਵੀ ਕੀ ਕਾਹਲੀ ਹੈ। ਚਾਰ ਦਿਨ ਆਪਾਂ ਕੋਲ ਹੀ ਹਨ। ਅਰਾਮ ਨਾਲ ਪੁੱਛ ਜੋ ਪੁੱਛਣਾ ਤੇ ਮੈਂ ਵੀ ਅਰਾਮ ਨਾਲ ਹੀ ਦੱਸਾਂਗੀ। ਬਥੇਰੀਆਂ ਦੌੜਾਂ ਲਾਕੇ ਆਈ ਹਾਂ ਕੈਨੇਡਾ। ਭਜਣ ਭਜਾਉਣ ਵਾਲੀ ਗੱਲ ਛੱਡ‎,‎ ਤੂੰ ਮੈਨੂੰ ਕੀ ਭਜਾਉਂਣਾ। ਮੈਂ ਹੀ ਰੱਖੂੰ ਤੈਨੂੰ ਹੁਣ ਡੱਬੀ ਵਿੱਚ ਪਾਕੇ।”

“ਪਰ ਮੇਰੇ ਕਪੜੇ?” ਦੀਪੇ ਨੇ ਫਿਰ ਫਿਕਰ ਕੀਤਾ।

“ਤੂੰ ਆਪਣਾ ਸਾਰਾ ਕੁੱਝ ਨਾਲ ਲੈਕੇ ਕਿਉਂ ਚਲਦੈਂ? ਤੈਨੂੰ ਬਿਨ੍ਹਾਂ ਭਾਰ ਦੇ ਚਲਣਾ ਨਹੀਂ ਆਉਂਦਾ? ਜਰੂਰਤਾਂ ਤਾਂ ਰਾਹ ਵਿੱਚ ਖੜ੍ਹੀਆਂ ਮਿਲ਼ ਜਾਂਦੀਆਂ।” ਬਾਲਾ ਨੇ ਤਿਰਛੀ ਨਜ਼ਰੇ ਦੀਪੇ ਵੱਲ ਵੇਖਿਆ। ਖੱਬੀ ਖਾਨਾਂ ਜਰੂਰਤਾਂ ਜੇਬ ਵਿੱਚ ਨਾ ਪਾਇਆ ਕਰ। ਚੱਲ ਚੰਡੀਗੜ੍ਹ ਪਹੁੰਚਕੇ ਪਹਿਲਾਂ ਤੇਰਾ ਬਸਤਾ ਹੀ ਭਰਦੀ ਹਾਂ।” ਬਾਲਾ ਨੇ ਦੀਪ ਨੂੰ ਛੇੜਿਆ। ਦੀਪ ਝੰਭਿਆ ਜਿਹਾ ਕਾਰ ਦੇ ਸ਼ੀਸ਼ੇ ਥਾਣੀ ਬਾਹਰ ਵੇਖਣ ਲੱਗ ਪਿਆ ਜਿਵੇਂ ਖਲੋਤੀ ਸੜਕ ਨੂੰ ਪਹੀਏ ਲਾ ਰਿਹਾ ਹੋਵੇ। ਦੀਪੇ ਨੇ ਬਾਲਾ ਦਾ ਹੱਥ ਫੜਕੇ ਘੁੱਟਿਆ ਤੇ ਕਿਹਾ‎,‎ “ਬਾਲਾ ਬੇਕਾਰੀ ਤੇ ਲਚਾਰਗੀ ਨੇ ਮੇਰੀ ਮੱਤ ਮਾਰੀ ਹੋਈਏ ਵਰਨਾ ਜ਼ਿੰਦਗੀ ਦੇ ਇਸ ਹੁਸੀਨ ਸਫਰ ਵਿੱਚ ਵੀ ਮੈਨੂੰ ਅਗਲੇ ਪਲਾਂ ਦੀ ਚਿੰਤਾ ਹੈ।”

“ਇਹੋ ਤਾਂ ਮੈਂ ਕਹਿੰਦੀ ਹਾਂ‎,‎ ਪਲ ਨਾਲ ਪਲ ਜੋੜਕੇ ਚਲ। ਜ਼ਿਦਗੀ ਦੇ ਪ੍ਰਛਾਵੇਂ ਬੜਾ ਨਿੱਘ ਦੇਂਦੇ ਹਨ। ਬੱਸ ਇਨ੍ਹਾਂ ਪ੍ਰਛਾਵਿਆਂ ਨੂੰ ਗੂੜ੍ਹਾ ਕਰਨ ਦੀ ਲੋੜ ਹੈ। ਮੈਂ ਵੀ ਤੇਰੇ ਵਾਂਗ ਹੀ ਸੋਚਦੀ ਸਾਂ। ਘਰ ਪਰਿਵਾਰ ਦੀ ਰੂੜੀ ਨੇ ਮੇਰੀ ਬਹੁਤ ਰੁਸਵਾਈ ਕਰਵਾਈ। ਕੀ ਦੋਸ਼ ਸੀ ਮੇਰਾ? ਸਿਰਫ ਇਹੋ ਕਿ ਮੈਂ ਸ਼ਰਾਬ ਨਹੀਂ ਸੀ ਪੀਂਦੀ? ਮੈਨੂੰ ਅੰਗਰੇਜੀ ਗਾਣੇ ਯਾਦ ਨਹੀਂ ਸੀ ਰਹਿੰਦੇ? ਮੇਰਾ ਐਕਸੈਂਟ ਨਹੀਂ ਬਦਲਿਆ। ਮੈਂ ਬਹੁਤ ਕੋਸ਼ਿਸ਼ ਕੀਤੀ। ਮੈਨੂੰ ਤਾਂ ਸੁਆਦੀ ਖਾਣਾ ਬਨਾਉਂਣਾ ਆਉਂਦਾ ਸੀ। ਮੈਨੂੰ ਤਾਂ ਸਸਤੀ ਗਰੌਸਰੀ ਕਰਨੀ ਆ ਗਈ। ਮੈਂ ਕਪੜਿਆਂ ਨੂੰ ਸਲੀਕੇ ਨਾਲ ਸਾਂਭਦੀ ਸੀ। ਇਹ ਭਲਾ ਬੁਰਾਈ ਕਿਵੇਂ ਹੋ ਗਈ? ਇਹ ਟਾਈਮ ਖਰਾਬ ਕਰਨਾ ਕਿਵੇਂ ਹੋ ਗਿਆ? ਦੀਪ ਤੂੰ ਕਹਿੰਦੈਂ ਹੈਂ ਨਾ ਮੈਂ ਬਹੁਤ ਸੋਹਣੀ ਹਾਂ‎,‎ ਮੇਰਾ ਮੂੰਹ ਸੂਹੀ ਭਾਅ ਮਾਰਦਾ ਹੈ। ਮੇਰਾ ਡਿੰਪਲ‎…‎ ਮੇਰੇ ਇਸੇ ਬੂਥੇ ਤੇ ਕਿਸੇ ਨੇ ਥਪੜ ਮਾਰੇ ਹਨ‎,‎ ਸ਼ਰਾਬ ਰੋੜੀ ਹੈ। ਤੈਨੂੰ ਦਸਾਂਗੀ ਸਾਰਾ ਕੁੱਝ।”

“ਪਰ ਧੀਏ‎,‎ ਇਹ ਕਰਮਾਂ ਦੀਆਂ ਗੱਲਾਂ ਹਨ। ਦਿਲ ਖਰਾਬ ਕਰਦੀਆਂ ਹਨ ਪਰ ਜ਼ਿੰਦਗੀ ਰੁਕਦੀ ਨਹੀਂ‎,‎ ਰੋਕਣੀ ਵੀ ਨਹੀਂ ਚਾਹੀਦੀ। ਜ਼ਿੰਦਗੀ ਦਾ ਮੁਕਾਬਲਾ ਛਿੱਥੇ ਪੈਕੇ ਨਹੀਂ ਕਰੀਦਾ।” ਬਿਸ਼ਨੇ ਨੇ ਬਿਨ੍ਹਾ ਮੰਗੇ ਸਲਾਹ ਦਿੱਤੀ।

“ਬਾਲਾ ਇਹ ਸਾਡੇ ਭਾਜ਼ੀ ਹਨ‎,‎ ਬਿਸ਼ਨ ਸਿੰਘ ਬਰਾੜ। ਨਾਂਹ ਭਾਜ਼ੀ ਕਹਿੰਣ ਦੇਂਦੇ ਹਨ ਤੇ ਨਾਂਹ ਬਰਾੜ। ਬਸ ਕਹਿੰਦੇ ਹਨ‎,‎ ਮੈਂ ਸਿਰਫ ਬਿਸ਼ਨਾ ਹਾਂ। ਹੁਣ ਤਾਂ ਬਿਸ਼ਨਾ ਕਹਿਣ ਵਿਚ ਹੀ ਸੁਆਦ ਆਉਂਦਾ ਹੈ। ਬਿਸ਼ਨਾ ਬੀ਼ਏ਼।”

“ਦੀਪ ਅੱਗੇ ਥੋੜੀ ਦੂਰ ਢਾਬਾ ਆ ਰਿਹਾ ਹੈ‎,‎ ਜੇ ਚਾਹ ਪਾਣੀ ਛਕਣਾ ਹੈ ਤਾਂ ਰੋਕਾਂ ਗੱਡੀ?” ਬਿਸ਼ਨੇ ਨੇ ਬਿਨਾਂ ਪਿੱਛੇ ਵੇਖਿਆਂ ਕਿਹਾ।

“ਹਾਂ ਬਈ ਚਾਹ ਦੀ ਤਾਂ ਜਰੂਰਤ ਹੈ।” ਦੀਪ ਨੇ ਕਿਹਾ।

“ਚਾਹ ਤੋਂ ਅੱਗੇ ਵੀ ਕੁੱਝ ਹੈ ਕਿ ਨਹੀਂ?” ਬਾਲਾ ਨੇ ਖਚਰੀ ਹਾਸੀ ਹੱਸੀ।

“ਨਾ ਤੈਨੂੰ ਚਾਹ ਚਾਹੀਦੀ ਹੈ ਕਿ ਨਹੀਂ?” ਦੀਪ ਨੇ ਕਿਹਾ।

“ਚਾਹੀਦੀ ਹੈ ਬਾਬਾ ਚਾਹੀਦੀ ਕਿਉਂ ਨਹੀਂ?” ਐਵੇਂ ਰੁੱਸਿਆ ਨਾ ਕਰ। ਮੈਨੂੰ ਬਹੁਤੇ ਨਖਰੇ ਚੰਗੇ ਨਹੀਂ ਲਗਦੇ।” ਬਾਲਾ ਨੇ ਚਾਹ ਪੀਣ ਦੀ ਹਾਮੀ ਭਰਦਿਆਂ ਹੱਸਕੇ ਕਿਹਾ। ਬਿਸ਼ਨੇ ਨੇ ਢਾਬੇ ਤੇ ਕਾਰ ਰੋਕ ਲਈ। ਉਹ ਉੱਤਰਕੇ ਚਾਹ ਲੈਣ ਚਲਾ ਗਿਆ।

“ਚੱਲ ਦੱਸ ਤੇਰਾ ਪ੍ਰੋਗਰਾਮ ਕੀ ਹੈ? ਦੱਸ ਵਜਦੇ ਨੂੰ ਆਪਾਂ ਚੰਡੀਗੜ੍ਹ ਪਹੁੰਚ ਜਾਣਾ।” ਦੀਪ ਨੇ ਗੰਭੀਰ ਹੋਕੇ ਕਿਹਾ।

“ਸਤਾਰਾਂ ਸੈਕਟਰ ਵਿੱਚ ਉਹਦਾ ਘਰ ਹੈ। ਬਾਰਾਂ ਵਜੇ ਤੱਕ ਆਪਾਂ ਵੇਹਲੇ ਹੋ ਜਾਵਾਂਗੇ। ਫੇਰ ਖਰੀਦਾਂਗੇ ਤੇਰੇ ਲਈ ਝੁਮਕੇ ਤੇ ਫੇਰ ਤੈਨੂੰ ਝੁਮਕੇ ਪਵਾ ਕੇ ਮੈਂ ਤੈਨੂੰ ਲੈ ਚਲਾਂਗੀ ਕਸੌਲੀ। ਕਸੌਲੀ ਚੱਲਕੇ ਤੇਰਾ ਘੁੰਡ ਚੁਕਾਂਗੀ।” ਚਾਹਮਲੀ ਬਾਲਾ ਨੇ ਪ੍ਰੋਗਰਾਮ ਉਲੀਕਿਆ।

“ਕਸੌਲੀ ਕੀ ਕਰਾਂਗੇ ਆਪਾਂ?” ਦੀਪ ਨੇ ਸ਼ਰਾਰਤ ਕਰਨੀ ਚਾਹੀ।

“ਤੇਰੀ ਨੱਥ ਉਤਾਰਾਂਗੀ। ਹੋਰ ਕੀ।” ਬਾਲਾ ਨੇ ਦੀਪ ਦੀਆਂ ਅੱਖਾਂ ਵਿੱਚ ਝਾਕਦਿਆਂ ਗੁਦਗੁਦੀ ਕੀਤੀ।

“ਮੇਰੇ ਚਾਹੁੰਣ ਵਾਲਾ ਸਭ ਕੁੱਝ ਮਿਲੇਗਾ?” ਦੀਪ ਨੇ ਛੋਟੀ ਜਿਹੀ ਮਸ਼ਕਰੀ ਕੀਤੀ ਆਪਣੀ ਔਕਾਤ ਮੁਤਾਬਕ।

“ਹਾਂ ਹਾਂ ਸਭ ਮਿਲੇਗਾ। ਪੇਟ ਭਰ ਕੇ ਖਾ ਲਈਂ।” ਬਾਲਾ ਨੇ ਖਿੜ ਕੇ ਕਿਹਾ।

“ਦੀਪ ਤੈਨੂੰ ਇੱਕ ਗੱਲ ਦਸਾਂ? ਬਾਲਾ ਨੇ ਗੰਭੀਰ ਹੋਕੇ ਕਿਹਾ।

“ਹਾਂ ਦੱਸ।”

“ਖੁਸ਼ ਲੋਕਾਂ ਕੋਲ ਸਾਰਾ ਕੁੱਝ ਵਧੀਆ ਨਹੀਂ ਹੁੰਦਾ। ਉਨ੍ਹਾਂ ਕੋਲ ਜੋ ਕੁੱਝ ਹੁੰਦਾ ਹੈ ਉਸਨੂੰ ਉਹ ਵਧੀਆ ਬਣਾ ਲੈਂਦੇ ਹਨ।”

“ਪਰ ਐਡੀਏ ਸਿਆਣੀਏ‎,‎ ਇਤਨੀ ਵਧੀਆ ਗੱਲ ਦਸਦੀ ਤੂੰ ਕਿਉਂ ਨਹੀਂ ਖੁਸ਼?”

“ਦੀਪ ਮੈਂ ਡਰਨੀਆਂ‎,‎ ਬਹੁਤ ਡਰਾਕਲ ਹਾਂ ਮੈਂ। ਮੈਂ ਵੀ ਉਨ੍ਹਾਂ ਵਿਚੋਂ ਹਾਂ ਜੋ ਖੁਸ਼ ਨਹੀਂ ਹਨ। ਮੈਨੂੰ ਵੀ ਨਹੀਂ ਆਉਂਦੀ ਖੁਸ਼ੀ ਘੜਨੀ। ਮੈਂ ਵੀ ਅੱਜ ਦੀ ਬਜਾਏ ਆਉਣ ਵਾਲੇ ਕੱਲ `ਚ ਸੋਚਦੀ ਹਾਂ।”

“ਦੀਪ‎,‎ ਚਾਹ ਫੜੋ।” ਬਿਸ਼ਨਾ ਚਾਹ ਦੇ ਗਲਾਸ ਲਈ ਖੜਾ ਸੀ। ਚਾਹ ਪੀਂਦੀ ਬਾਲਾ ਚੁੱਪ ਸੀ। ਚਾਹ ਪੀਂਦਾ ਦੀਪਾ ਸੋਚਾਂ ਵਿੱਚ ਸੀ। ਬਾਲਾ ਦੀ ਚੁੱਪ ਉਸਦੇ ਕਹਿਣੇ ਵਿੱਚ ਸੀ। ਦੀਪ ਦੀ ਸੋਚ ਉਹਦੇ ਕਹਿਣੇ ਵਿੱਚ ਨਹੀਂ ਸੀ। ਖਿੰਡੀ ਹੋਈ ਸੀ। ਬਿਸ਼ਨੇ ਨੇ ਵਾਹਿਗੁਰੂ ਕਹਿਕੇ ਕਾਰ ਤੋਰ ਲਈ। ਨਵੰਬਰ ਦੀ ਸੀਤ ਸੀ। ਬਾਲਾ ਨੇ ਸ਼ਾਲ ਖੋਲ੍ਹ ਲਈ।

“ਦੀਪ ਤੂੰ ਕਦੇ ਮਿੱਠੇ ਸੁਪਨੇ ਲਏ ਹਨ?”

“ਮਿੱਠੇ ਸੁਪਨੇ ਤੋਂ ਤੇਰਾ ਕੀ ਮਤਲਬ?” ਦੀਪ ਨੂੰ ਸਮਝ ਨਾ ਲੱਗੀ।

“ਮੇਰਾ ਮਤਲਬ ਕਦੇ ਕਿਸੇ ਚੀਜ਼ ਦੀ ਖਾਹਸ਼ ਕੀਤੀ ਹੋਵੇ ਜੋ ਤੇਰੀ ਪਹੁੰਚ ਤੋਂ ਦੂਰ ਹੋਵੇ।” ਬਾਲਾ ਨੇ ਘੋਖਵੀਂ ਨਜ਼ਰ ਨਾਲ ਦੀਪ ਵੱਲ ਵੇਖਿਆ।

“ਹਾਂ ਲਏ ਹਨ।” ਦੀਪ ਨੇ ਆਪਣੇ ਵਾਲਾਂ `ਚ ਹੱਥ ਫੇਰਿਆ।

“ਦੱਸ ਖਾਂ ਭਲਾ ਕਿਹੋ ਜੇਹੇ ਸੁਪਨੇ ਤੈਨੂੰ ਮਿੱਠੇ ਲਗਦੇ ਹਨ?” ਬਾਲਾ ਨੇ ਸ਼ਾਲ ਦੀ ਕੰਨੀ ਫੜਕੇ ਅੱਧੀ ਸ਼ਾਲ ਦੀਪ ਦੇ ਪੱਟਾਂ ਤੇ ਕਰ ਦਿੱਤੀ।

“ਮੈਂ ਸੁਪਨੇ ਲਏ ਹਨ ਖੋਏ ਦੀ ਬਰਫੀ ਦੇ।” ਦੀਪ ਨੇ ਗੱਲ ਟਾਲਣੀ ਚਾਹੀ।

“ਨਹੀਂ ਨਹੀਂ ਸੱਚ ਦੱਸ‎,‎ ਐਵੇਂ ਟਾਲੇ ਨਾ ਮਾਰ।”

“ਬਾਲਾ ਮੇਰਾ ਮਿੱਠਾ ਸੁਪਨਾ ਉਹ ਨਹੀਂ ਹੈ ਜੋ ਸਾਰਿਆਂ ਦਾ ਹੁੰਦਾ ਹੈ। ਮੇਰੇ ਸੁਪਨੇ ਵਿੱਚ ਹੁਸੀਨ ਔਰਤ ਨਹੀਂ ਆਉਂਦੀ। ਮੈਂ ਆਪਣੇ ਸੁਪਨੇ ਵਿੱਚ ਖੁਦ ਆਉਂਦਾ ਹਾਂ। ਇੱਕ ਰਿਸ਼ਟ ਪੁਸ਼ਟ ਜ਼ਿੰਦਗੀ ਜੀਂਦਾ ਇੱਕ ਮੁਕੰਮਲ ਇਨਸਾਨ। ਜਿਸਨੂੰ ਸਾਰੇ ਪਿਆਰ ਕਰਦੇ ਹਨ। ਜੋ ਸਾਰਿਆਂ ਨੂੰ ਪਿਆਰ ਕਰਦਾ ਹੈ। ਜਿਸਦਾ ਫਿਕਰ ਉਸਦਾ ਬਾਪੂ ਨਾ ਕਰੇ। ਜਿਸ ਵੱਲ ਵੇਖਕੇ ਉਸਦੀ ਮਾਂ ਰਾਤਾਂ ਨੂੰ ਜਾਗੇ ਨਾ। ਇੱਕ ਪੂਰਨ ਮਨੁੱਖ ਜਿਸਦੀ ਸੋਚ ਤੇ ਕੋਈ ਪਹਿਰਾ ਨਾ ਹੋਵੇ। ਜੋ ਮਿੱਠੇ ਸੁਪਨੇ ਲੈਣ ਲਈ ਅਜ਼ਾਦ ਹੋਵੇ। ਮੇਰੇ ਕਦਮ ਤਾਂ ਸੀਮਤ ਦਾਇਰਿਆਂ ਵਿੱਚ ਕੈਦ ਹਨ।”

“ਐਵੇਂ ਬੁਝਾਰਤਾਂ ਨਾ ਪਾ।” ਬਾਲਾ ਨੇ ਕਿਹਾ।

“ਨਹੀਂ ਬੱਲੀਏ ਇਹ ਬੁਝਾਰਤ ਨਹੀਂ। ਮੇਰੀ ਮਾਂ ਜਦ ਇੱਕ ਨਾ-ਮੁਕੰਮਲ ਇਨਸਾਨ ਵੱਲ ਵੇਖਦੀ ਹੈ ਤਾਂ ਉਹਦੇ ਮਿੱਠੇ ਸੁਪਨੇ ਕਿੱਦਾਂ ਸਿਰਜ ਸਕਦੇ ਹਨ। ਮੇਰਾ ਬਾਪ ਜਦੋਂ ਘੋਖਦਾ ਹੈ ਮੇਰਾ ਪ੍ਰਛਾਵਾਂ ਤਾਂ ਉਹਦਾ ਆਪਣਾ ਪ੍ਰਛਾਵਾਂ ਕੁੱਝ ਜਿਆਦਾ ਹੀ ਛੋਟਾ ਹੋ ਜਾਂਦਾ ਹੈ। ਸਿਖਰ ਦੁਪਿਹਰੇ ਖਲੋ ਕੇ ਉਹ ਮੇਰੇ ਲਈ ਛਾਂ ਭਾਲਦਾ ਹੈ। ਮੇਰੇ ਲਈ ਅੱਜ ਦੀ ਛਾਂ ਤੇ ਮੇਰੇ ਲਈ ਕੱਲ ਦੀ ਛਾਂ ਭਾਲਦਾ ਉਹ ਪੁਰਾਣਾ ਹੋਕੇ ਮਰ ਰਿਹਾ ਹੈ ਤੇ ਤੂੰ ਕਹਿੰਦੀ ਹੈਂ ਪਲ ਨਾਲ ਪਲ ਜੋੜ ਕੇ ਜੀਵਾਂ ਇਹ ਪਲ ਮੇਰੇ ਇਕੱਲੇ ਦੇ ਨਹੀਂ ਹਨ‎,‎ ਮੈਂ ਇਨ੍ਹਾਂ ਪਲਾਂ ਦਾ ਮੁਹਤਾਜ਼ ਹਾਂ। ਬਾਲਾ ਜੀ ਜ਼ਿੰਦਗੀ ਦੀਆਂ ਜ਼ਰੂਰਤਾਂ ਜੇਬ ਵਿੱਚ ਪਾਉਂਣ ਦਾ ਮੈਨੂੰ ਸ਼ੌਕ ਨਹੀਂ‎,‎ ਇਹ ਮੇਰੀ ਹੋਣੀ ਹੈ।”

“ਤੂੰ ਸਾਫ ਕਿਉਂ ਨਹੀ ਕਹਿੰਦਾ‎,‎ ਤੈਨੂੰ ਧਨ ਚਾਹੀਦਾ ਹੈ। ਇੱਕ ਅੰਬਾਰ‎,‎ ਉਸ ਅੰਬਾਰ ਦੇ ਪਿੱਛੇ ਇੱਕ ਸਕਿਉਰ ਜ਼ਿੰਦਗੀ ਦੀ ਜ਼ਾਮਨੀ‎…‎ ਤੇਰੇ ਮਾਂ-ਬਾਪ ਦੀ ਬੰਦ-਼ਖਲਾਸੀ।” ਬਾਲਾ ਨੇ ਦੀਪ ਨੂੰ ਕਿਸੇ ਹੋਰ ਰਸਤੇ ਪਾਕੇ ਪੈਰੋਂ ਕੱਢਣ ਦੀ ਕੋਸ਼ਿਸ਼ ਕੀਤੀ।

“ਨਹੀਂ ਨਹੀਂ ਧਨ ਇੱਕ ਸਹੀ ਸ਼ਬਦ ਨਹੀਂ ਜਿਸਦੀ ਮੈਨੂੰ ਤਲਾਸ਼ ਹੈ।” ਦੀਪ ਨੇ ਖਲਾਅ ਵਿਚੋਂ ਕੁੱਝ ਲਭਣਾ ਚਾਹਿਆ।

“ਤੂੰ ਜੋ ਮਰਜ਼ੀ ਕਹਿ ਲੈ‎,‎ ਵਿਚੋਂ ਗੱਲ ਇਹੋ ਹੈ। ਇਹਦੀ ਹੋਂਦ ਅਣਹੋਂਦ ਤੋਂ ਮੈਂ ਵਾਕਫ ਹਾਂ। ਦੀਪ ਮੇਰਾ ਤੀਹ ਹਜ਼ਾਰ ਡਾਲਰ ਇੱਕ ਹੀ ਰਾਤ ਵਿੱਚ ਗੋਲ ਹੋ ਗਿਆ ਸੀ। ਮੇਰੀ ਰਾਤਾਂ ਝਾਕਕੇ ਕੀਤੀ ਕਮਾਈ। ਮਨਜਿੰਦਰ ਨੇ ਵਖਰਾ ਖਾਤਾ ਖੁਲਵਾ ਲਿਆ ਸੀ।

“ਫੇਰ?” ਦੀਪ ਨੇ ਪੁੱਛਿਆ।

“ਫੇਰ ਕੀ‎,‎ ਮੇਰੀ ਰਾਤ ਦੀ ਨੀਂਦ ਉਡ ਗਈ‎,‎ ਦਿਨ ਦਾ ਚੈਨ ਖਤਮ।” ਬਾਲਾ ਹੁਣ ਵੀ ਲੜ ਰਹੀ ਸੀ। ਉਸਦੇ ਮੂੰਹ ਤੇ ਆਈ ਕਸ ਨੇ ਇਸ ਲੜਾਈ ਦੀ ਸ਼ਾਹਦੀ ਭਰੀ।

“ਪਰ ਉੱਥੇ ਤਾਂ ਕਹਿੰਦੇ ਹਨ ਕਾਨੂੰਨ ਬੜੇ ਸਖਤ ਹਨ।”

“ਦੀਪ ਜਦੋਂ ਹੱਡਾਂ ਨੂੰ ਅੱਗ ਲਗੀ ਹੋਵੇ ਨਾ ਉਦੋਂ ਕੌਣ ਪੁੱਛਦਾ ਕੜੇ ਕਾਨੂੰਨਾਂ ਨੂੰ। ਮੇਰੇ ਕੋਲ ਐਨਾ ਟਾਈਮ ਹੀ ਕਿੱਥੇ ਸੀ? ਮੈਂ ਤਾਂ ਉਹੀ ਕੀਤਾ ਜਿਹੜੀ ਬੋਲੀ ਉਹ ਸਮਝਦਾ ਸੀ। ਮੈਨੂੰ ਤਾਂ ਅਗਲਿਆਂ ਫੋਨ ਹੀ ਕੀਤਾ ਸੀ‎,‎ ‘ਬਾਲਾ ਜੀ ਆਪਣਾ ਖਾਤਾ ਚੈੱਕ ਕਰ ਲਵੋ।’ ਮੈਂ ਉਸੇ ਵੇਲੇ ਆਪਣਾ ਬੈਂਕ ਖਾਤਾ ਵੇਖਿਆ। ਪੂਰਾ ਭਰਿਆ ਭੁਕੰਨਾ ਸੀ।”

“ਬਾਲਾ ਜੀ ਜੋ ਮਰਜ਼ੀ ਸਮਝ ਲਵੋ‎,‎ ਪੈਸੇ ਦੀ ਐਨੀ ਅਹਿਮੀਅਤ ਨਹੀਂ ਮੇਰੇ ਲਈ।” ਦੀਪ ਦੀ ਅਵਾਜ਼ ਵਿੱਚ ਟੁਣਕਾਰ ਨਹੀਂ ਸੀ।

“ਅਹਿਮੀਅਤ ਤਾਂ ਮੇਰੀ ਗੱਲ ਸੁਨਣ ਵਿੱਚ ਵੀ ਨਹੀਂ ਲੱਗਦੀ ਤੇਰੀ। ਮੈਂ ਆਪਣਾ ਸੌਦੇ ਦੀ ਗੱਲ ਕਰ ਰਹੀ ਹਾਂ ਤੇ ਤੂੰ ਆਪਣੀ ਹੀ ਗਟਾਰ ਵਜਾਉਣ ਲੱਗ ਪਿਆ ਹੈਂ? ਦੀਪ ਮੈਂ ਆਪਣੇ ਹੀ ਡਾਲਰ ਵਾਪਸ ਲੈਣ ਲਈ ਕੌਡੀਆਂ ਦੇ ਭਾਅ ਵਿਕ ਗਈ।” ਬਾਲਾ ਨੇ ਠੰਡੀ ਹੋ ਗਈ ਚਾਹ ਦਾ ਘੁੱਟ ਭਰਿਆ ਤੇ ਕੁੱਝ ਸੋਚ ਕੇ ਦੁਬਾਰਾ ਗੱਲ ਸ਼ੁਰੂ ਕੀਤੀ‎,‎

‎“ਮੈਂ ਤਾਂ ਗੱਲ ਕੀਤੀ ਸੀ ਮਿੱਠੇ ਸੁਪਨੇ ਦੀ ਤੇ ਤੇਰੀ ਸੁਰਤੀ ਟਿੱਕ ਗਈ‎,‎ ਉਸ ਸੁਪਨੇ ਤੋਂ ਉਰੇ ਈ‎,‎ ਵੇ ਕਮਲਿਆ ਮਿੱਠੇ ਸੁਪਨੇ ਤਾਂ ਮੂੰਹ ਜੋਰ ਹੁੰਦੇ ਹਨ‎,‎ ਸਮੁੰਦਰੀ ਤੂਫਾਨ ਵਰਗੇ। ਉਹ ਨਹੀਂ ਵੇਖਦੇ ਕੋਈ ਅੱਗਾ ਪਿੱਛਾ। ਉਸ ਵੇਗ ਵਿੱਚ ਨਹੀਂ ਵਖਾਈ ਦੇਂਦਾ ਕੋਈ ਮਾਂ-ਬਾਪ। ਮੈਨੂੰ ਆਉਂਦੇ ਹਨ ਇਹ ਤੂਫਾਨ ਵਰਗੇ ਵੇਗ ਨਾਲ। ਰੋੜ੍ਹ ਕੇ ਲੈ ਜਾਂਦੇ ਹਨ ਮੈਨੂੰ ਹੋਰ ਦੁਨੀਆਂ `ਚ।”

“ਨਾ ਤੈਨੂੰ ਇਹੋ ਜਿਹਾ ਕਿਹੜਾ ਸੁਪਨਾ ਆਉਂਦਾ ਹੈ‎,‎ ਜ਼ਰਾ ਮੈਨੂੰ ਵੀ ਤਾਂ ਪਤਾ ਲੱਗੇ।” ਦੀਪੇ ਨੇ ਬਾਲਾ ਨੂੰ ਛੇੜਿਆ।

“ਉਹ ਵੀ ਦੱਸ ਦੇਵਾਂਗੀ ਜਦੋਂ ਕਿਤੇ ਵੇਹਲ ਮਿਲੀ।” ਬਾਲਾ ਨੇ ਬਿਸ਼ਨੇ ਦੀ ਹਾਜ਼ਰੀ ਗੌਲੀ।

“ਹਾਂ ਜੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ।” ਦੀਪ ਨੇ ਆਪਣੇ ਆਪ ਤੇ ਤਰਸ ਕੀਤਾ।

“ਨਹੀਂ ਵੇ ਕਮਲਿਆ‎,‎ ਗੱਲ ਦਾਣਿਆਂ ਦੂਣਿਆਂ ਦੀ ਨਹੀਂ। ਗਲਤ ਤੇ ਠੀਕ ਦੀ ਵੀ ਨਹੀਂ‎,‎ ਮੇਲ ਮਿਲਾਪ ਦੀ ਵੀ ਨਹੀਂ‎,‎ ਗੱਲ ਤੇ ਸਿਰੜ ਦੀ ਹੈ। ਮੈਂ ਤੇ ਕਹਿੰਨੀਆਂ ਨਫਰਤ ਵੀ ਕਰੋ ਤਾਂ ਸਿਰੜ ਨਾਲ ਜਿਵੇਂ ਮਨਜਿੰਦਰਾ ਕਰਦਾ ਹੈ।” ਇੱਕ ਦਮ ਬਾਲਾ ਦਾ ਮੂੰਹ ਖਿਚਿਆ ਗਿਆ। ਦੀਪੇ ਨੂੰ ਪਿਛਲੀ ਸ਼ਾਮ ਚੇਤੇ ਆ ਗਈ। ਉਸਨੇ ਚੁੱਪ ਕਰਨ `ਚ ਹੀ ਭਲਾਈ ਸਮਝੀ। ਉਹ ਸੋਚਣ ਲੱਗਾ ਇਹਨੂੰ ਹੋ ਕੀ ਜਾਂਦਾ ਹੈ। ਪਤਾ ਨਹੀਂ ਕਿਹੜੀ ਦੁਖਦੀ ਰਗ ਫੜਕਣ ਲੱਗ ਪੈਂਦੀ ਹੈ ਇਹਦੀ। ਦੌਰਾ ਜਿਹਾ ਹੀ ਪੈ ਜਾਂਦਾ ਹੈ।

ਟਾਈਮ ਸਿਰ ਉਹ ਚੰਡੀਗੜ੍ਹ ਪਹੁੰਚ ਗਏ। ਬਾਰਾਂ ਕੁ ਵਜ਼ੇ ਤੱਕ ਵੇਹਲੇ ਵੀ ਹੋ ਗਏ। ਸ਼ਾਪਿੰਗ ਕਰਕੇ ਉਨ੍ਹਾਂ ਕਸੌਲੀ ਦਾ ਰੁੱਖ ਕਰ ਲਿਆ। ਕਸੌਲੀ ਪਹੁੰਚਣ ਤੱਕ ਰਾਤ ਦੀਆਂ ਲਾਈਟਾਂ ਜਗ ਪਈਆਂ ਸਨ। ਹੋਟਲ ਦੇ ਕਮਰੇ `ਚ ਦੀਪ ਕੁਰਸੀ ਤੇ ਬੈਠਾ ਸੀ ਜਦੋਂ ਬਾਲਾ ਵਾਸ਼ਰੂਮ ਵਿਚੋਂ ਨਿਕਲੀ। ਦੀਪ ਨੇ ਟਿਕਟਿਕੀ ਲਾਕੇ ਉਸ ਵੱਲ ਵੇਖਿਆ। ਬਾਲਾ ਨੇ ਮੁਸਕਰਾ ਕੇ ਪੁੱਛਿਆ‎,‎ “ਪੁੱਛਦਾ ਕਿਉਂ ਨਹੀਂ ਜੋ ਪੁੱਛਣ ਪੁੱਛਣ ਕਰਦਾ ਹੈਂ।”

“ਬਾਲਾ ਤੇਰੇ ਵਰਗੀ ਖੁਸ਼ ਰਹਿੰਣੀ ਕੁੜੀ ਕੌੜੀ ਕਿਉਂ ਹੈ?”

‎“ਵੇ ਪਹਿਲੀ ਗੱਲ ਤਾਂ ਮੇਰੀ ਇਹ ਸੁਣ ਮੈਂ ਕੁੜੀ ਨਹੀਂ ਔਰਤ ਹਾਂ। ਐਵੇਂ ਨਾ ਮੈਨੂੰ ਕੁੜੀ ਸਮਝੀ ਜਾ।”

“ਮੇਰੇ ਲਈ ਤਾਂ ਤੂੰ ਅਜੇ ਵੀ ਉਹੋ ਬਾਲਾ ਹੈਂ‎,‎ ਅਠਾਰਾਂ ਸਾਲ ਦੀ‎,‎ ਮੇਰੇ ਦਿਲ ਵਿੱਚ ਤੇਰੀ ਉਹੋ ਤਸਵੀਰ ਹੈ।”

“ਚੱਲ ਬਾਹਲੀਆਂ ਗੱਲਾਂ ਨਾ ਬਣਾ ਤੇ ਬਜਾਰੋਂ ਲੈ ਆ ਕੁੱਝ ਖਾਣ ਪੀਣ ਨੂੰ। ਮੈਨੂੰ ਪਤਾ ਤੂੰ ਪੀ ਲੈਨੈ ਤੇ ਆਉਂਦਾ ਆਉਂਦਾ ਮੇਰੇ ਲਈ ਕੰਘੀ ਲੈ ਆਈਂ।”

“ਹਾਂ ਕਲਿੱਪ ਵੀ ਲਿਾਆਵਾਂਗਾ ਤੇਰੇ ਲਈ ਸਰਦਾਰਨੀ ਜੀ।”

ਸਵੇਰੇ ਉੱਠਕੇ ਦੀਪੇ ਨੇ ਖਿੜਕੀ ਦਾ ਪਰਦਾ ਪਰਾਂ ਕੀਤਾ ਤਾਂ ਨਿੱਘੀ ਧੁੱਪ ਨੇ ਕਮਰੇ ਵਿੱਚ ਪਰਵੇਸ਼ ਕੀਤਾ। ਦਿਨ ਦੇ ਯਾਰਾਂ ਵੱਜ ਚੁੱਕੇ ਸਨ। ਬਾਲਾ ਨੇ ਅਲਸਾਈਆਂ ਅੱਖਾਂ ਖੋਲੀਆਂ।

“ਗੁਡ ਮਾਰਨਿੰਗ” ਦੀਪ ਨੇ ਤਿੱਖੀ ਘੰਟੀ ਵਜਾਈ।

“ਗੁਡ ਮਾਰਨਿੰਗ” ਬਾਲਾ ਨੇ ਅਲਸਾਇਆ ਜਿਹਾ ਜੁਆਬ ਦਿੱਤਾ।

“ਚਾਹ ਤਾਂ ਆਰਡਰ ਕਰੀਂ ਦੀਪ ਤੇ ਨਾਲੇ ਮੇਰੇ ਆ ਬੈਗ `ਚੋਂ ਐਸਪਰੀਨ ਫੜਾਈਂ‎,‎ ਮੇਰਾ ਤਾਂ ਸਿਰ ਦੁਖੀ ਜਾਂਦਾ।

“ਜੋ ਹੁਕਮ ਹਜ਼ੂਰ” ਦੀਪ ਨੇ ਇੰਟਰਕੌਮ ਨੱਪ ਦਿੱਤਾ। ਦੋਵਾਂ ਚਾਹ ਪੀਤੀ‎,‎ ਤਿਆਰ ਹੋਏ। ਬਾਲਾ ਬਾਹਰ ਜਾਣਾ ਚਾਹੁੰਦੀ ਸੀ ਘੁੰਮਣ। ਪਰ ਦੀਪ ਨੇ ਉਹਨੂੰ ਬੈਠਣ ਲਈ ਕਿਹਾ‎,‎‎“ਮੈਂ ਤੇਰੇ ਨਾਲ ਗੱਲ ਕਰਨੀ ਹੈ।”

“ਗੱਲ ਰਾਹ `ਚ ਕਰ ਲਈਂ। ਆਪਾਂ ਪੈਦਲ ਹੀ ਚਲਣਾ।”

“ਨਹੀਂ ਇਹ ਗੱਲ ਬੈਠਕੇ ਕਰਨ ਵਾਲੀ ਹੈ। ਆਮੋ ਸਾਹਮਣੇ‎,‎ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ।” ਦੀਪ ਨੇ ਭੂਮਿਕਾ ਬੰਨਦਿਆਂ ਕਿਹਾ।

“ਪਰ ਮੈਂ ਇਸ ਵਕਤ ਕੋਈ ਗੱਲ ਨਹੀਂ ਕਰਨਾ ਚਾਹੁੰਦੀ।” ਬਾਲਾ ਕੁਰੱਖਤ ਜਿਹੀ ਬੋਲੀ।

“ਕਿਉਂ ਨਹੀਂ ਕਰਨਾ ਚਾਹੁੰਦੀ ਗੱਲ ਮੇਰੇ ਨਾਲ?”

“ਮੈਨੂੰ ਪਤਾ ਹੈ ਤੂੰ ਕੀ ਗੱਲ ਕਰਨੀ ਹੈ?” ਮੈਂ ਤੇਰੀ ਬਾਂਦੀ ਨਹੀਂ ਹਾਂ‎,‎ ਨਾ ਤੇਰੀ ਤੜਕਾ ਲਾਊ ਬੀਵੀ। ਮੈਂ ਘੁੰਮਣ ਜਾਣਾ ਹੈ। ਤੂੰ ਮੇਰੇ ਨਾਲ ਚਲਣਾ ਹੈ ਜਾਂ ਮੈਂ ਇਕੱਲੀ ਹੀ ਜਾਵਾਂ।

“ਮੈਂ ਤਾਂ ਸਿਰਫ ਇਹ ਪੁੱਛਣਾ ਹੈ ਆਪਾਂ ਵਿਆਹ ਕਦੋ ਕਰਵਾਉਂਣਾ ਹੈ‎,‎ ਤੂੰ ਦੱਸਿਆ ਕਿ ਤੁਸੀਂ ਫਰਵਰੀ ਦੇ ਅੰਤ ਤੱਕ ਵਾਪਸ ਚਲੇ ਜਾਣਾ ਹੈ। ਵਿਆਹ ਦੇ ਸੌ ਕੰਮ ਹੁੰਦੇ ਹਨ ਕਰਨ ਵਾਲੇ।”

‎“ਵਿਆਹ ਤਾਂ ਮੈਂ ਕਰਾਉਣਾ ਪਰ ਮੈਂ ਤੇਰੇ ਨਾਲ ਤੇ ਵਿਆਹ ਨਹੀ ਕਰਵਾਉਣਾ।” ਬਾਲਾ ਨੇ ਖੁਸ਼ ਮਜ਼ਾਜੀ ਵਿੱਚ ਦੀਪੇ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਕਿਹਾ‎,‎ “ਵਿਆਹ ਕਰਾਕੇ ਮੈਂ ਤੈਨੂੰ ਗੁਆਉਂਣਾ ਨਹੀਂ ਚਾਹੁੰਦੀ।”

“ਫੇਰ ਰਾਤ‎…‎ ।” ਦੀਪੇ ਨੇ ਸੁਆਲ ਅਧੂਰਾ ਛੱਡ ਦਿਤਾ।

“ਰਾਤ ਕੀ‎…‎ ਰਾਤ ਮੈਂ ਤੈਨੂੰ ਕਦੋਂ ਕਿਹਾ ਵਿਆਹ ਵਿਹੂਅ ਬਾਰੇ?”

“ਨਹੀਂ ਮੇਰਾ ਮਤਲਬ‎,‎ ਰਾਤ ਜੋ ਹੋਇਆ‎,‎ ਉਸਤੋਂ ਬਾਦ ਵਿਆਹ ਕੀ ਜਰੂਰੀ ਨਹੀ?”

“ਬਾਲਾ ਠਹਾਕਾ ਮਾਰ ਕੇ ਹੱਸੀ। ਵੇ ਕਮਲਿਆ‎,‎ ਰਿਹਾ ਨਾ ਬੁੱਧੂ ਦਾ ਬੁੱਧੂ। ਮੈਂ ਤਾਂ ਪਹਿਲਾਂ ਵੀ ਕਿਹਾ ਸੀ ਪਲ ਨਾਲ ਪਲ ਜੋੜਕੇ ਜੀਣਾ ਸਿੱਖ। ਰਾਤ ਗਈ ਬਾਤ ਗਈ। ਤੂੰ ਤੇ ਪਲ ਨੂੰ ਫੜ ਕੇ ਹੀ ਖੜੋ ਗਿਆ।”

“ਨਾਂ ਇਹ ਕੀ ਮਜ਼ਾਕ ਹੈ?” ਦੀਪ ਨੇ ਆਪਣਾ ਪਿੰਡਾ ਤਪਿਆ ਮਹਿਸੂਸ ਕੀਤਾ।

ਬਾਲਾ ਨੇ ਅੱਗੇ ਵਧਕੇ ਦੀਪੇ ਦੀ ਠੋਡੀ ਨੂੰ ਹੱਥ ਨਾਲ ਚੁੱਕਕੇ ਉਹਦੀਆਂ ਅੱਖਾਂ ਨੂੰ ਆਪਣੀਆਂ ਅੱਖਾਂ ਦੇ ਬਰਾਬਰ ਕੀਤਾ‎,‎ “ਵੇ ਕਮਲਿਆ ਮੈਂ ਔਰਤ ਹਾਂ ਕਿ ਨਹੀਂ‎,‎ ਪਹਿਲਾਂ ਇਹ ਦੱਸ‎,‎ ਵੇਖੀਂ ਕਿਤੇ ਝੂਠ ਨਾ ਬੋਲੀਂ।”

“ਨਾ ਤੈਨੂੰ ਨਹੀਂ ਪਤਾ ਤੂੰ ਔਰਤ ਹੈਂ ਕਿ ਨਹੀਂ?” ਦੀਪੇ ਨੇ ਖਿਝ ਕੇ ਕਿਹਾ।

“ਵੇ ਜੇ ਮੈਨੂੰ ਪਤਾ ਹੁੰਦਾ ਤਾਂ ਤੈਨੂੰ ਕਾਹਤੋਂ ਪੁੱਛਦੀ? ਵੇ ਜੇ ਮੈਂ ਔਰਤ ਹੁੰਦੀ ਤਾਂ ਮੇਰੀ ਐਨੀ ਹੇਠੀ ਹੋਣੀ ਸੀ ਜ਼ਿੰਦਗੀ ਵਿੱਚ‎,‎ ਜਿੰਨੀ ਉਸ ਚੰਦਰੇ ਨੇ ਕਰ ਦਿੱਤੀ? ਵੇ ਉਹਨੇ ਮੇਰਾ ਨਹੀਂ ਔਰਤਜ਼ਾਤ ਦਾ ਅਪਮਾਨ ਕੀਤਾ ਹੈ। ਵੇ ਉਹਨੇ ਕਾਹਨੂੰ ਏਦਾਂ ਕਰਨਾ ਸੀ ਜੇ ਮੈਂ ਔਰਤ ਹੁੰਦੀ। ਵੇ ਤੂੰ ਮੈਨੂੰ ਆਪਣੀ ਔਰਤ ਕਿਉਂ ਨਹੀਂ ਬਨਾਉਂਣਾ ਚਾਹੁੰਦਾ? ਘਰਵਾਲੀ ਬਣਾਕੇ ਕਿਉਂ ਮੇਰਾ ਅਪਮਾਨ ਕਰਨਾ ਚਾਹੁੰਨਾ ਏਂ। ਕਿਉਂ ਵਿਆਹ ਵਿਆਹ ਦੀ ਰੱਟ ਲਾਕੇ ਬੈਠ ਗਿਆ ਏਂ। ਅਜੇ ਤਾਂ ਮੈਨੂੰ ਸੁਹਾਗਣ ਹੋਈ ਨੂੰ ਅੱਠ ਪਹਿਰ ਵੀ ਨਹੀਂ ਹੋਏ।” ਬਾਲਾ ਦੀਆਂ ਅੱਖਾਂ ਵਿੱਚ ਅਥਰੂਆਂ ਦੀਆਂ ਘਰਾਲਾਂ ਵਹਿ ਤੁਰੀਆਂ।

“ਬਾਲਾ ਮੈਨੂੰ ਸਾਰੀ ਗੱਲ ਦੱਸ ਜੇ ਮੈਨੂੰ ਆਪਣਾ ਸਮਝਦੀ ਹੈਂ ਤਾਂ।” ਦੀਪ ਨੇ ਬਾਲਾ ਦੇ ਅਥਰੂ ਪੂੰਝਦਿਆਂ ਕਿਹਾ।

“ਦੀਪ ਤੂੰ ਮੇਰਾ ਦੋਸਤ ਨਹੀਂ‎,‎ ਤੂੰ ਤੇ ਮੇਰੇ ਦਿਲ ਦਾ ਹਾਣੀ ਮੇਰਾ ਮਰਦ ਹੈਂ। ਵੈਰੀਆ ਤੇਰੇ ਕੋਲੋਂ ਛੁਪਾਉਂਣ ਲਈ ਤਾਂ ਮੇਰੇ ਕੋਲ ਕੁੱਝ ਹੈ ਹੀ ਨਹੀਂ। ਦੇਖ ਮੇਰੀ ਤਾਂ ਸਾਰੀ ਝੋਲੀ ਖਾਲੀ ਪਈਏ। ਦਿਲ ਦੇ ਬੂਹੇ ਢੋਅ ਕੇ ਤਾਂ ਮੈਂ ਆਪਣਾ ਹੀ ਨੁਕਸਾਨ ਕਰਾਂਗੀ ਨਾ। ਮੈਨੂੰ ਤਾਂ ਚੰਦਰਾ ਪਤਾ ਹੀ ਉਦੋਂ ਲੱਗਾ ਜਦੋ ਉਸਦਾ ਉਬਾਲ ਬਹਿ ਗਿਆ।”

ਦੀਪ ਨੇ ਕੁਰਸੀ ਤੋਂ ਉੱਠਕੇ ਬਾਲਾ ਨੂੰ ਮੋਢੇ ਤੋਂ ਫੜਕੇ ਉਠਾਇਆ ਤੇ ਕਿਹਾ‎,‎ “ਚੱਲ ਜ਼ਰਾ ਸੋਫੇ ਤੇ ਬੈਠ ਅਰਾਮ ਨਾਲ‎,‎ ਮੈਂ ਤੇਰੇ ਲਈ ਪਾਣੀ ਦਾ ਗਲਾਸ ਲਿਆਉਂਦਾ ਹਾਂ।”

ਪਾਣੀ ਦਾ ਘੁੱਟ ਪੀਕੇ ਬਾਲਾ ਬੋਲੀ‎,‎ “ਉਹ ਸੀ ਇੱਕ ਆਦਮੀ ਬੜਾ ਹੀ ਸੋਹਣਾ‎,‎ ਬੜਾ ਹੀ ਮਨਮੋਹਣਾ। ਉਹਦਾ ਜਾਦੂ ਮੇਰੇ ਸਿਰ ਨੂੰ ਚੜ੍ਹ ਗਿਆ। ਦਿਲ ਦੀਆਂ ਕੰਧਾਂ ਤੇ ਲੱਗੀਆਂ ਤਸਵੀਰਾਂ ਧੁੰਧਲੀਆਂ ਪੈਣ ਲੱਗੀਆਂ ਤੇ ਉਹਨੇ ਸਾਰਾ ਕੁੱਝ ਹੀ ਮੱਲ ਲਿਆ। ਪਰਾਈਆਂ ਟੋਲੀਆਂ ਵਿੱਚ ਬੈਠੀ ਮੈਂ ਵੀ ਉਹਨੂੰ ਸੋਹਣੀ ਹੀ ਲੱਗੀ ਹੋਵਾਂਗੀ। ਫੇਰ ਪਤਾ ਨਹੀਂ ਇਹ ਕਮਿਊਨੀਕੇਸ਼ਨ ਗੈਪ ਕਿੱਥੋਂ ਆ ਗਿਆ। ਦੀਪ ਕੀ ਬੇਗਾਨੇ ਗਾਣਿਆਂ ਨੂੰ ਚੇਤੇ ਕਰਨਾ ਜ਼ਰੂਰੀ ਹੈ?਼਼ਵੱਟ ਏ ਰੈੱਫ‎…‎ ਇਹ ਸ਼ਬਦ ਅੱਜ ਵੀ ਹਥੌੜੇ ਵਾਂਗ ਮੇਰੇ ਸਿਰ ਵਿੱਚ ਵਜਦਾ ਹੈ।”

‎“ਇਹ ਰੈੱਫ ਕੀ ਹੈ?” ਦੀਪ ਨੇ ਵਿਚੋਂ ਲੜੀ ਤੋੜਦਿਆਂ ਪੁੱਛਿਆ।

“ਇੱਧਰ ਦੇ ਦੇਸੀ ਮੁੰਡਿਆਂ ਕੁੜੀਆਂ ਨੂੰ ਉੱਧਰਲੇ ਜੰਮੇ ਦੇਸੀ ਵਿਗੜੇ ਐਵੇਂ ਇਸੇ ਨਾਮ ਨਾਲ ਕਦੇ ਕਦੇ ਛੇੜਦੇ ਹਨ। ਪਰ ਵਿਆਹ ਤੋਂ ਬਾਦ ਇੱਧਰ ਕੀ ਤੇ ਉੱਧਰ ਕੀ। ਮੈਨੂੰ ਸਮਝ ਹੀ ਨਹੀਂ ਆਈ। ਮੈਂ ਉਹਦੇ ਗਲ਼ ਵਿੱਚ ਬਾਹਵਾਂ ਪਾਕੇ ਵੱਖਰੀ ਦੁਨੀਆਂ ਆਬਾਦ ਕਰਨੀ ਚਾਹੀ। ਉਹਦੇ ਵੇਹੜੇ ਵਿੱਚ ਮੇਰਾ ਵਯੂਦ ਅਖਰਨ ਲੱਗਾ। ਗੱਲ ਖਤਮ ਵੀ ਹੋ ਸਕਦੀ ਸੀ। ਗੱਲਾਂ ਖਤਮ ਹੁੰਦੀਆਂ ਆਈਆਂ ਹਨ‎,‎ ਪਰ ਉਹ ਤੇ ਨਫਰਤ ਪਾਲਣ ਲੱਗ ਪਿਆ। ਪੋਜੈਸਿਵਨੈਸ ਉਹਦੇ ਵਿੱਚ ਤੇਰੇ ਨਾਲੋਂ ਵੀ ਚਾਰ ਗੁਣਾ ਵੱਧ ਸੀ। ਪਤਾ ਇੱਕ ਦਿਨ ਕੀ ਹੋਇਆ?”

ਦੀਪ ਨੇ ਕੁਰਸੀ ਤੋਂ ਉੱਠਕੇ ਪਰਦਾ ਖਿੱਚ ਲਿਆ ਜਿਵੇਂ ਹੋਣ ਵਾਲੀ ਗੱਲ ਨੂੰ ਰੌਸ਼ਨੀ ਦੀ ਲੋੜ ਨਾ ਹੋਵੇ।

“ਹਾਂ ਦੱਸ ਕੀ ਹੋਇਆ?”

“ਭਰੀ ਮਹਿਫਲ ਵਿੱਚ ਤਾੜੀ ਮਾਰ ਕੇ ਬੋਲਿਆ‎,‎ ‘ਹੁਣ ਤੁਹਾਨੂੰ ਬਾਲਾ ਪੰਜਾਬੀ ਗੀਤ ਸੁਣਾਇਗੀ। ਮੈਂ ਨਾਹ ਵਿੱਚ ਸਿਰ ਮਾਰਿਆ ਤਾਂ ਕਹਿਣ ਲੱਗਾ ਉਹੋ ਸੁਣਾਦੇ ਜੋ ਮੈਨੂੰ ਸੁਣਾਇਆ ਸੀ। ਮੈ ਕਿਹਾ‎,‎ ‘ਰਾਜੇ ਉਹ ਤੇ ਤੇਰੇ ਲਈ ਸੀ‎,‎ ਸਿਰਫ ਤੇਰੇ ਲਈ। ਜਿੱਦ ਕਰਨ ਲੱਗਾ। ਸ਼ਰਾਬੀ ਹੋਇਆ ਫਿਰਦਾ ਸੀ। ਮੈਂ ਤੇ ਕਦੇ ਗਾਇਆ ਨਹੀਂ ਕਦੇ ਵੀ ਕਿਸੇ ਸਾਹਮਣੇ। ਐਵੇਂ ਉਹਦੇ ਆਖੇ ਕਦੇ ਕਦੇ ਬੈੱਡਰੂਮ ਵਿੱਚ ਗੁਣਗੁਣਾ ਲੈਂਦੀ ਸੀ। ‘ਬੱਸ ਸ਼ੁਰੂ ਹੋ ਜਾ ਇਤਨਾ ਕਹਿ ਕੇ ਉਹ ਚੁਟਕੀਆਂ ਮਾਰਨ ਲੱਗ ਪਿਆ। ਮੇਰੇ ਕੋਲ਼ ਕੋਈ ਰਾਹ ਨਾ ਬਚਿਆ। ਅਜੇ ਮੈਂ ਦੋ ਲਾਈਨਾਂ ਵੀ ਨਹੀਂ ਗਾਈਆਂ ਸੀ ਕਿ ਭਰਿਆ ਸ਼ਰਾਬ ਦਾ ਗਲਾਸ ਮੇਰੇ ਮੂੰਹ ਤੇ ਮਾਰਿਆ ਤੇ ਬੋਲਿਆ ‘ਸ਼ਟ ਅੱਪ ਯੂ ਰੈਫ‎…‎ `ਚਾਰੇ ਪਾਸੇ ਸਹਿਮ ਛਾ ਗਿਆ। ਕੁੱਝ ਵਿਚੋਂ ਹੱਸਣ ਲੱਗ ਪਏ। ਇੱਕ ਮੇਰੀ ਫਰੈੰਡ ਨੇ ਪੁਲੀਸ ਕਾਲ ਕਰ ਲਈ। ਦੀਪੀ ਪੁਲੀਸ ਤੋਂ ਵਾਪਸ ਆਕੇ ਉਹਨੇ ਮੈਨੂੰ ਬਹੁਤ ਤੰਗ ਕੀਤਾ। ਉਸ ਰਾਤ ਮੈਂ ਉਹਨੂੰ ਚਾਰਜ ਵੀ ਨਾ ਕਰਵਾਇਆ। ਦੀਪੀ ਉਹ ਬਹੁਤ ਬਦਮਾਸ਼ ਹੈ। ਦੀਪੀ ਮੈਨੂੰ ਉਹਦੇ ਤੋਂ ਬਹੁਤ ਡਰ ਲਗਦੈ। ਦੀਪੀ ਮੈਨੂੰ ਬਚਾ ਲੈ।” ਬਾਲਾ ਨੇ ਦੀਪ ਨੂੰ ਘੁੱਟ ਕੇ ਜੱਫੀ ਪਾ ਲਈ। ਉਹਦੇ ਹੌਕੇ ਉੱਚੇ ਹੋ ਗਏ। ਬਾਲਾ ਨੇ ਵੇਖਿਆ ਦੀਪ ਦੀਆਂ ਅੱਖਾਂ ਵਿੱਚ ਵੀ ਅਥਰੂ ਸਨ।

“ਵੇ ਤੂੰ ਕਾਹਨੂੰ ਰੋਨਾਂ‎,‎ ਰੋਵੇਗਾ ਉਹ ਹੁਣ ਸਾਰੀ ਉਮਰ। ਉਹਨੂੰ ਰੁਵਾਉਣਾ ਹੀ ਮੇਰਾ ਹੁਣ ਧਰਮ ਹੈ।” ਬਾਲਾ ਨੇ ਅੱਖਾਂ ਤੋਂ ਬੇਚਾਰਗੀ ਦੀ ਪੱਟੀ ਖੋਲ੍ਹ ਦਿਤੀ।

“ਦੀਪ ਕੋਈ ਵੀ ਦੁਨੀਆਂ ਵਿੱਚ ਇਕੱਲਾ ਨਹੀਂ ਰਹਿੰਣਾ ਚਾਹੁੰਦਾ। ਮੇਰੇ ਕੋਲ ਵੀ ਕੋਈ ਲਿਸਟ ਨਹੀਂ ਜਿਸਤੇ ਤੇਰਾ ਨਾਮ ਟੌਪ ਤੇ ਹੋਵੇ। ਸਿਰਫ ਤੂੰ ਹੈਂ‎,‎ ਮੈਨੂੰ ਸਿਰਫ ਤੇਰਾ ਸਾਥ ਚਾਹੀਦਾ।”

“ਮੈਂ ਤਾਂ ਹੀ ਤੇ ਕਹਿੰਦਾ।” ਦੀਪ ਨੇ ਗੱਲ ਕਰਨੀ ਚਾਹੀ।

“ਨਹੀਂ ਨਹੀਂ ਦੀਪ ਮੈਨੂੰ ਤੂੰ ਸਾਰੇ ਦਾ ਸਾਰਾ ਚਾਹੀਦਾ ਹੈਂ। ਵਿਆਹ ਕਰਾਕੇ ਤਾਂ ਮੈਂ ਵੀ ਤੇਰੇ ਵਾਂਗ ਅੱਧੀ ਹੋ ਜਾਵਾਂਗੀ। ਆਪਣੇ ਸਾਏ ਨੂੰ ਸੰਭਾਲ ਕੇ ਰੱਖ। ਜ਼ਿੰਦਗੀ ਦੀ ਧੁੱਪ ਵਿੱਚ ਖਲੋਤਿਆਂ ਤੇਰਾ ਸਾਇਆ ਤੇਰੇ ਬਾਪ ਨਾਲ ਰਲਗਡ ਹੈ। ਆਪਣਾ ਵੱਖਰਾ ਸਾਇਆ ਸਿਰਜ‎,‎ ਕੁੱਝ ਵਿੱਥ ਨਾਲ‎,‎ ਕਿਤੇ ਗਲਤੀ ਨਾਲ ਵੀ ਉਸਤੇ ਕਿਸੇ ਦਾ ਪੈਰ ਨਾ ਰਖਿਆ ਜਾਵੇ।”

“ਭਾਵੇਂ ਤੇਰੇ ਸਾਏ ਥੱਲੇ ਮਿਧਿਆ ਜਾਏ?” ਦੀਪ ਨੇ ਕਿਹਾ।

“ਨਾਂਹ ਮੇਰੇ ਰਾਜੇ‎,‎ ਇਸ ਤਰ੍ਹਾਂ ਨਾ ਕਹਿ।” ਬਾਲਾ ਫਿਰ ਰੋਣ ਲੱਗ ਪਈ।

ਰੋਣ ਨੂੰ ਥੰਮ ਕੇ ਬਾਲਾ ਬੋਲੀ‎,‎ “ਤੈਨੂੰ ਨਹੀਂ ਪਤਾ‎,‎ ਅੰਕਲ ਜੀ ਤੇਰੇ ਕੋਲੋਂ ਕੀ ਚਾਹੁੰਦੇ ਹਨ। ਪੜ੍ਹਾਈ ਤੋਂ ਬਾਦ ਵੀ ਜਦੋਂ ਤੂੰ ਕਿਸੇ ਕੰਢੇ ਨਹੀਂ ਲੱਗਾ ਤਾਂ ਉਹ ਚਾਹੁੰਦੇ ਹਨ ਮੈਂ ਤੇਰੇ ਜਾਲ਼ ਵਿੱਚ ਫਸ ਜਾਵਾਂ। ਮੇਰੇ ਨਾਲ ਕੈਨੇਡਾ ਤੋਰ ਕੇ ਉਹ ਆਪਣੇ ਫਰਜ਼ਾਂ ਤੋਂ ਸੁਰਖੁਰੂ ਹੋ ਜਾਂਣ। ਘੜੀ ਪਲ ਦਾ ਸਕੂਨ ਤੇ ਫੇਰ ਭਾਂਵੇਂ ਉਹੋ ਨੂੰਹ ਸੱਸ‎,‎ ਪਤੀ ਪਤਨੀ ਦਾ ਛਿੱਤਰ ਜਲੂਸ। ਪਰ ਉਸ ਛੋਟੀ ਗੱਲ ਲਈ ਸਾਰੇ ਤਿਆਰ ਹਨ‎,‎ ਤੇ ਤੂੰ ਵੀ ਉਨ੍ਹਾਂ ਤਿਆਰ ਲੋਕਾਂ ਵਿੱਚ ਹੈਂ। ਤੈਨੂੰ ਪਤਾ ਸਾਰੀ ਦੁਨੀਆਂ ਵਿੱਚ ਔਰਤ-ਮਰਦ ਬਿਨਾਂ ਵਿਆਹ ਤੋਂ ਇੱਕਠੇ ਰਹਿ ਰਹੇ ਹਨ ਤੇ ਖੁਸ਼ ਵੀ ਹਨ‎,‎ ਰਖੇਲਾਂ ਦੀ ਤਰ੍ਹਾਂ ਤੇ ਕਿਹੜੀ ਰਖੇਲ ਮਰਦ ਹੈ ਤੇ ਕਿਹੜੀ ਰਖੇਲ ਔਰਤ ਇਸਦਾ ਫਰਕ ਹੀ ਮਿਟਦਾ ਜਾ ਰਿਹਾ ਹੈ‎,‎ ਕੋਈ ਖਰਚ ਹੋ ਰਿਹਾ ਹੈ ਤੇ ਕੋਈ ਖਰਚ ਹੋਣਾ ਹੀ ਨਹੀਂ ਚਾਹੁੰਦਾ‎,‎ ਇਸਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ। ਜਸਟ ਆਈ ਡੌਂਟ ਕੇਅਰ‎,‎ ਆਈ ਜਸਟ ਲਵ ਯੂ?”

“ਰਖੇਲਾਂ ਤਾਂ ਲਾਹਨਤ ਸਨ ਸਾਡੇ ਸਮਾਜ ਦੀਆਂ।” ਦੀਪ ਨੇ ਮੂੰਹ ਜਿਹਾ ਫੁਲਾ ਕੇ ਕਿਹਾ।

“ਰਖੇਲ ਖੁਸ਼ ਹੁੰਦੀ ਸੀ। ਆਪਣੇ ਪਿਆਰੇ ਦੀ ਮਜ਼ਬੂਰੀ ਸਮਝਦੀ ਹੋਈ‎,‎ ਸਾਰੇ ਸਮਾਜ ਦੀ ਕਹਿਰੀ ਨਜ਼ਰ ਸੰਭਾਲਦੀ ਹੋਈ ਪਰ ਸਭ ਤੋਂ ਜ਼ਰੂਰੀ ਉਸਦਾ ਸਾਇਆ ਆਪਣਾ ਹੁੰਦਾ ਸੀ। ਉਸਦੀ ਧੁੱਪ ਸਿਰਫ ਉਸਦੇ ਆਪਣੇ ਵੇਹੜੇ ਲਈ ਹੀ ਹੁੰਦੀ ਸੀ। ਸਿਰਕੀਆਂ ਤੋਂ ਉਰੇ ਉਰੇ।”

“ਇਹ ਤੂੰ ਨਹੀਂ ਬੋਲ ਰਹੀ‎,‎ ਤੇਰੀ ਧੁਆਂਖ ਬੋਲ ਰਹੀ ਹੈ‎…‎ ।”

“ਨਹੀਂ ਨਹੀਂ” ਬਾਲਾ ਨੇ ਵਿੱਚੋਂ ਟੋਕਿਆ। “ਮੈਂ ਨਫਰਤ ਮਹਿਸੂਸ ਨਹੀਂ ਕੀਤੀ‎,‎ ਬਲਕਿ ਵੇਖੀ ਹੈ‎,‎ ਮਨੁੱਖੀ ਬਾਣੇ `ਚ। ਉਸ ਨਫਰਤ ਅੱਗੇ ਤਾਂ ਤੇਰਾ ਬਚਪਨ ਦਾ ਪਿਆਰ ਬਹੁਤ ਹੀ ਬੌਣਾ ਹੋਕੇ ਰਹਿ ਜਾਵੇਗਾ। ਜ਼ਿੰਦਗੀ ਤਾਂ ਕਿਤੇ ਆਸਤੀਨ ਵਿੱਚ ਹੀ ਉਲਝ ਜਾਵੇਗੀ। ਮੈਂ ਆਪਣੇ ਪਿਆਰ ਨੂੰ ਬਚਾ ਕੇ ਰੱਖਾਂਗੀ। ਇੱਕ ਵੱਖਰੀ ਦੁਨੀਆਂ ਵਿਚ। ਜਿੱਥੇ ਸਿਰਫ ਖੁਸ਼ਬੋ ਹੋਵੇ।” ਬਾਲਾ ਨੇ ਦੀਪ ਦਾ ਸੱਜਾ ਪੈਰ ਫੜਕੇ ਆਪਣੀ ਝੋਲੀ ਵਿੱਚ ਰੱਖ ਲਿਆ ਤੇ ਪੈਰ ਦੇ ਅੰਗੂਠੇ ਨੂੰ ਪਲੋਸਣ ਲੱਗ ਪਈ।

“ਮੈਨੂੰ ਤਾਂ ਤੇਰੇ ਵਿਚੋਂ ਕੋਈ ਜਗੀਰਦਾਰ ਦਿਸ ਰਿਹੈ। ਜੋ ਪਰੰਪਰਾ ਨਾਲ ਬੱਝਾ ਫਰਜ਼ ਵੀ ਨਿਭਾਉਂਦਾ ਹੈ। ਆਪਣੀ ਆਨ ਸ਼ਾਨ ਦੀ ਲੜਾਈ ਵੀ ਲੜਦਾ ਹੈ ਤੇ ਰਾਤ ਦੇ ਉੱਤਰਦਿਆਂ ਹੀ ਫੁੱਲਾਂ ਦੇ ਗੁਲਦਸਤੇ ਦੀ ਖੁਸ਼ਬੋ ਲੈਕੇ ਆਪਣੀ ਰਖੇਲ ਦੀ ਬੁੱਕਲ ਵਿੱਚ ਮੂੰਹ ਛੁਪਾ ਕੇ ਅਸਲੀ ਇਨਸਾਨ ਬਣ ਜਾਂਦਾ ਹੈ।”

‎“ਬੱਸ ਇਹੋ ਸਮਝ ਲੈ‎,‎ ਮੈਂ ਜਗੀਰਦਾਰ ਬਣ ਕੇ ਤੈਨੂੰ ਰਖੇਲ ਹੀ ਸਮਝਦੀ ਹਾਂ। ਇਹ ਵੱਖਰੀ ਗੱਲ ਹੈ ਕਿ ਮੇਰਾ ਪਿਆਰ ਜਗੀਰਦਾਰ ਨਾਲੋਂ ਕਿਤੇ ਜ਼ਿਆਦਾ ਹੈ।” ਬਾਲਾ ਨੇ ਹੱਸਕੇ ਦੀਪ ਦੇ ਪੈਰ ਨੂੰ ਛਾਤੀ ਨਾਲ ਲਾ ਲਿਆ ਤੇ ਅੱਗੇ ਉੱਲਰ ਕੇ ਦੀਪ ਦੀ ਗੱਲ ਤੇ ਚੂੰਡੀ ਵੱਢੀ।

“ਬਾਲਾ ਤੂੰ ਮੈਨੂੰ ਅੰਡਰ ਐਸਟੀਮੇਟ ਕਰ ਰਹੀ ਹੈਂ।” ਦੀਪ ਨੂੰ ਗੁਸਾ ਆ ਰਿਹਾ ਸੀ।

“ਨਹੀਂ ਦੀਪ ਤੂੰ ਸਮਝਦਾ ਨਹੀਂ। ਉਸ ਨਫਰਤ ਦਾ ਕੱਦ ਬਹੁਤ ਵੱਡਾ ਹੈ। ਆਪਾਂ ਨਿਕੀਆਂ ਨਿਕੀਆਂ ਬਾਹਵਾਂ ਨਾਲ ਕੁੱਝ ਨਹੀਂ ਕਰ ਸਕਦੇ। ਨਫਰਤ ਨੂੰ ਭੁਲਕੇ ਵੀ ਮੈਂ ਜੀ ਨਹੀ ਸਕਦੀ। ਸੈਪਾਰੇਸ਼ਨ ਤੋਂ ਬਾਅਦ ਉਹ ਸ਼ਾਂਤ ਹੋ ਜਾਂਦਾ ਤਾਂ ਮੈਂ ਵੀ ਸ਼ਾਂਤ ਰਹਿੰਦੀ। ਪਰ ਉਸਨੇ ਸੱਪ ਵਾਂਗ ਚਾਰੇ ਪਾਸੇ ਆਪਣਾ ਫਨ ਘੁੰਮਾਇਆ ਹੈ। ਪੁਲੀਸ ਦਾ ਉਸਨੂੰ ਕੋਈ ਡਰ ਨਹੀਂ। ਸਮਾਜ ਦਾ ਉਸਨੂੰ ਕੋਈ ਫਿਕਰ ਨਹੀਂ।”

“ਪਰ ਆਪਾਂ ਆਪਣੀ ਨਵੀਂ ਦੁਨੀਆਂ ਵਸਾਉਂਦੇ ਹਾਂ। ਉਹ ਸ਼ਹਿਰ ਹੀ ਛੱਡ ਦੇਵਾਂਗੇ।” ਦੀਪ ਨੇ ਵਿਚਲਾ ਰਾਹ ਲੱਭਿਆ।

“ਨਹੀਂ ਵੇ ਕਮਲਿਆ‎,‎ ਐਵੇਂ ਭੱਜਣ ਨਾਲ ਨਹੀਂ ਸਰਨਾ। ਭੱਜਿਆਂ ਨੂੰ ਦੁਨੀਆਂ ਹੋਰ ਭਜਾਉਂਦੀ ਹੈ। ਸ਼ਹਿਰ ਛੱਡਿਆਂ ਨਵੀਂ ਦੁਨੀਆਂ ਨਹੀਂ ਵਸਦੀ।”

ਦੀਪ ਨੇ ਕੁਰਸੀ ਤੋਂ ਉੱਠਕੇ ਕਮਰੇ ਦਾ ਗੇੜਾ ਲਾਇਆ ਤੇ ਫੇਰ ਕੁਰਸੀ ਤੇ ਬੈਠ ਗਿਆ।

“ਤੈਨੂੰ ਪਤਾ ਮੈਂ ਇੰਡੀਆ ਕੀ ਲੈਣ ਆਈ ਹਾਂ?”

“ਮੈਨੂੰ ਕੀ ਪਤਾ ਮੈਨੂੰ ਤਾਂ ਲਗਦਾ ਮੈਨੂੰ ਮਿਲਣ ਆਈ ਹੈਂ।”

“ਦਰਿਆ ਦੀਆਂ ਲਹਿਰਾਂ ਤੇ ਤਰਦੇ ਕੱਖਾਂ ਦੀ ਤਰ੍ਹਾਂ ਮੇਰੀ ਹੋਂਦ ਵਿੱਚ ਕੋਈ ਤਾਕਤ ਨਹੀਂ। ਮੈਂ ਇੰਡੀਆ ਸਿਰਫ ਇੱਕ ਰੱਸੀ ਲੈਣ ਆਈ ਹਾਂ। ਉਹਦੇ ਗਲ਼ ਵਿੱਚ ਪਾਉਂਣ ਨੂੰ। ਮੈਂ ਚਾਹੁੰਨੀਆਂ ਉਹਦੀ ਜੀਭ ਬਾਹਰ ਆਏ ਤੇ ਜਦੋਂ ਅੰਦਰ ਜਾਏ ਤਾਂ ਉਹਦੇ ਤਾਲ਼ੂ ਨਾਲ ਲੱਗੇ। ਅੱਖਾਂ ਅੱਡੀਆਂ ਜਾਣ ਤੇ ਧੜ ਉਸਦਾ ਸੱਪ ਵਾਂਗ ਰੀਂਗਦਾ ਲੁਕਣ ਨੂੰ ਥਾਂ ਲੱਭੇ। ਰੈਫ ਹਰਾਮ ਦਾ‎…‎ ।” ਬਾਲਾ ਨੇ ਕੌੜੀ ਥੁੱਕ ਅੰਦਰ ਲੰਘਾਈ।

“ਪਰ ਜੇ ਰੱਸੀ ਨੇ ਹੀ ਤੇਰੇ ਹੱਥ ਛਿੱਲ ਦਿੱਤੇ।” ਦੀਪ ਨੇ ਕਿਹਾ।

“ਤੂੰ ਅਗ੍ਹਾਂ ਦੀ ਨਾ ਸੋਚਿਆ ਕਰ।” ਬਾਲਾ ਨੇ ਪਾਣੀ ਦਾ ਗਲਾਸ ਚੁੱਕਕੇ ਘੁੱਟ ਭਰੀ।

“ਚੱਲ ਤੈਨੂੰ ਆਪਣੇ ਗੁਰੂਦੇਵ ਕੋਲ ਲੈ ਚਲਾਂ। ਉਨ੍ਹਾਂ ਦੇ ਅਸ਼ੀਰਵਾਦ ਨਾਲ ਨੌ ਨਿਧੀਆਂ ਤੇ ਬਾਰਾਂ ਸਿਧੀਆਂ।”

“ਐਨਾ ਪੜ੍ਹਕੇ ਵੀ?” ਬਾਲਾ ਨੇ ਦੀਪ ਦੀ ਗੱਲ ਵਿਚੇ ਹੀ ਕੱਟ ਦਿਤੀ।

“ਹਾਂ ਇਤਨਾ ਪੜ੍ਹਕੇ ਹੀ ਤਾਂ ਕਹਿੰਦਾ ਹਾਂ ਚੱਲ। ਉਹ ਕੋਈ ਟੂਣਾ ਟਾਂਮਣਾ ਥੋੜਾ ਕਰਦੇ ਹਨ। ਗਿਆਨਵਾਨ ਨੇ‎,‎ ਤੈਨੂੰ ਸ਼ਾਂਤ ਕਰਨਗੇ।”

“ਪਰ ਮੈਂ ਤੇ ਸ਼ਾਂਤ ਹੋਣਾ ਹੀ ਨਹੀਂ ਚਾਹੁੰਦੀ। ਅਸਲ `ਚ ਦੀਪ ਤੇਰੇ ਵਿੱਚ ਫੈਸਲਾ ਲੈਣ ਦੀ ਸ਼ਕਤੀ ਨਹੀਂ ਰਹੀ। ਆਪਣੇ ਪਰਿਵਾਰ ਦੇ ਪ੍ਰਛਾਵੇਂ ਤੋਂ ਬਾਹਰ ਨਿਕਲ। ਵੇ ਕਿੱਥੇ ਕੇਰ ਦਿੱਤੀ ਤੂੰ ਆਪਣੀ ਸ਼ਕਤੀ। ਮੈਨੂੰ ਤੂੰ ਸਬੂਤਾ ਚਾਹੀਦਾ ਹੈਂ। ਬਿਲਕੁਲ ਖਾਲਸ ਜੋ ਮੇਰੀ ਨਫਰਤ ਦੇ ਗੂੜੇ ਪ੍ਰਛਾਵੇਂ ਨੂੰ ਵੀ ਸਮਝੇਂ। ਤੇਰਾ ਗੁਰੂਦੇਵ‎…‎ ਵਟ ਐਵਰ‎…‎ ਤਾਂ ਸ਼ਬਦਾਂ ਦੀਆ ਗੱਲਾਂ ਕਰੇਗਾ। ਪਿਆਰ ਕਰੋ ਨਫਰਤ ਨਾ ਕਰੋ। ਪਰ ਮੈਂ ਤਾਂ ਆਪਣੀ ਨਫਰਤ ਨਾਲ ਪਿਆਰ ਕਰਦੀ ਹਾਂ। ਬੇਹੱਦ ਪਿਆਰ।

“ਤੈਨੂੰ ਬਚਪਨ ਯਾਦ ਨਹੀਂ?” ਦੀਪ ਨੇ ਫਿਰ ਕੋਸ਼ਿਸ਼ ਕੀਤੀ।

ਬਾਲਾ ਨੇ ਦੀਪ ਵੱਲ ਵੇਖਿਆ ਤੇ ਬੋਲੀ‎,‎ “ਕਾਸ਼ ਤੇਰਾ ਕੱਦ ਮੇਰੀ ਅੱਜ ਦੀ ਹੋਂਦ ਦੇ ਹਾਣ ਦਾ ਹੁੰਦਾ। ਪਰ ਮੈਨੂੰ ਅਫਸੋਸ ਨਹੀਂ ਹੈ।”

“ਜੇ ਤੂੰ ਇਹ ਕੁੱਝ ਸਾਰਾ ਸੋਚਿਆ ਸਮਝਿਆ ਹੈ ਫਿਰ ਮੇਰੀ ਤੈਨੂੰ ਕੀ ਜਰੂਰਤ ਹੈ। ਮੇਰੀ ਜਗ੍ਹਾ ਕਿੱਥੇ ਹੈ।” ਦੀਪ ਨੇ ਹਥਿਆਰ ਸੁਟ ਦਿਤੇ।

“ਤੇਰੀ ਜਗ੍ਹਾ ਮੇਰੇ ਦਿਲ ਵਿੱਚ ਹੈ। ਇਹ ਤੇ ਸ਼ੁਕਰ ਹੈ ਤੂੰ ਅਜੇ ਵਿਆਹ ਨਹੀਂ ਕਰਵਾਇਆ। ਤੇ ਹੁਣ ਮੈਂ ਤੇਰਾ ਵਿਆਹ ਕਰਨਾ ਵੀ ਨਹੀਂ।” ਬਾਲਾ ਨੇ ਆਪਣੀਆ ਦੋਵਾਂ ਹਥੇਲੀਆਂ ਨਾਲ ਦੀਪ ਦਾ ਮੂੰਹ ਸਹਿਲਾਇਆ।

“ਤੇਰੀ ਕਮਜ਼ੋਰੀ ਪਤਾ ਕੀ ਹੈ?” ਦੀਪ ਨੇ ਉਹਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈਂਦਿਆਂ ਕਿਹਾ।

“ਕੀ” ਬਾਲਾ ਨੇ ਖਿੜਕੇ ਕਿਹਾ।

“ਤੂੰ ਆਪਣੇ ਆਪ ਤੇ ਆਸ਼ਕ ਹੈਂ। ਤੂੰ ਚਾਹੁੰਨੀਏਂ ਕੋਈ ਹੋਵੇ ਜੋ ਤੇਰੀ ਤਾਰੀਫ ਕਰੇ। ਇਤਨੀ ਵੱਡੀ ਲੜਾਈ ਲੈਕੇ ਵੀ ਤੇਰੀ ਅੰਦਰਲੀ ਔਰਤ ਅਜੇ ਪਿਆਸੀ ਹੈ। ਉਸ ਪਿਆਸ ਲਈ ਤੈਨੂੰ ਮੇਰੀ ਜਰੂਰਤ ਹੈ ਜਗੀਰਦਾਰ ਜੀ। ਉਸੇ ਜਰੂਰਤ ਲਈ ਤੂੰ ਪਹਿਲੇ ਪਿਆਰ ਦਾ ਵਾਸਤਾ ਦੇ ਰਹੀ ਹੈਂ।” ਦੀਪ ਨੇ ਬਾਲਾ ਦੀ ਅੰਦਰਲੀ ਔਰਤ ਨੂੰ ਝੰਜੋੜਨਾ ਚਾਹਿਆ।

“ਨਲਾਇਕ ਬੱਚੇ ਦਾ ਬਸਤਾ ਭਾਰੀ।” ਬਾਲਾ ਹੱਸ ਪਈ। “ਜਰੂਰਤ ਤੇ ਜ਼ਿੰਦਗੀ ਦੋ ਵਖਰੀਆਂ ਸ਼ੈਆਂ ਹਨ ਮੇਰੇ ਦਿਲ ਦੇ ਪ੍ਰਾਹੁਣਿਆ‎,‎ ਮੈਨੂੰ ਦੋਵੇਂ ਚਾਹੀਦੀਆਂ ਹਨ।”

“ਵੈਸੇ ਇੰਡੀਆ ਤੂੰ ਆਈ ਵਿਆਹ ਕਰਵਾਉਂਣ ਹੀ ਹੈਂ ਜਾਂ ਕੋਈ ਹੋਰ ਕਹਿਰ ਵਰਤਾਉਂਣ।” ਦੀਪ ਨੇ ਕਿਹਾ।

“ਵਿਆਹ ਕਰਵਾਉਂਣ ਵੀ ਤੇ ਤੈਨੂੰ ਮਿਲਣ ਵੀ।” ਬਾਲਾ ਨੇ ਬੁਝਾਰਤ ਪਾਈ।

“ਵਿਆਹ ਕਿਹਦੇ ਨਾਲ ਕਰਵਾਉਂਣਾ?” ਦੀਪ ਨੇ ਪੁੱਛਿਆ।

“ਕੋਈ ਅੰਬਾਲੇ ਰਹਿੰਦਾ। ਉਸਨੂੰ ਖੜਨਾ ਕੈਨੇਡਾ।” ਬਾਲਾ ਨੇ ਕਿਹਾ।

“ਕੌਣ ਹੈ ਉਹ?”

“ਹੈ ਕੋਈ ਉਨ੍ਹਾਂ ਦਾ ਸਾਥੀ ਜਿਨ੍ਹਾਂ ਮੇਰੇ ਡਾਲਰ ਮੁੜਵਾਏ ਸੀ‎,‎ ਮਿਲੀ ਨਹੀਂ ਅਜੇ। ਮੇਰਾ ਕੰਮ ਇਸਨੂੰ ਪੱਕਾ ਕਰਵਾਉਂਣਾ ਹੈ।”

“ਤੇ ਜਗੀਰਦਾਰ ਜੀ ਜੇ ਇਹਨੇ ਵੀ ਉੱਥੇ ਜਾਕੇ ਭਲੀ ਨਾ ਕੀਤੀ। ਮੈਂ ਇੰਤਜਾਰ ਕਰਾਂ ਤੁਹਾਡਾ ਹੋਰ ਦੱਸ ਪੰਦਰਾਂ ਸਾਲ?” ਦੀਪ ਨੇ ਸ਼ੰਕਾ ਵੀ ਪ੍ਰਗਟ ਕੀਤੀ ਤੇ ਕੁੱਝ ਅਣਕਿਹਾ ਵੀ ਕਿਹਾ।

“ਮੈਨੂੰ ਮਾਰ ਲਿਆ ਤੇਰੀ ਜੇ ਜੇ ਨੇ। ਵਿਸ਼ਵਾਸ ਤੇ ਦੁਨੀਆਂ ਚਲਦੀ ਏ। ਸਾਰੇ ਸੱਪ ਨਹੀਂ ਹੁੰਦੇ। ਨਾਲੇ ਮੈ ਕਿਹੜਾ ਇਹਦੇ ਨਿਆਣੇ ਜੰਮਣੇ ਹਨ। ਕੌਲ ਕੀਤਾ ਹੈ। ਵੈਸੇ ਵੀ ਸੌਦਾ ਕਰਕੇ ਮੁਕਰਨਾ ਮੇਰੀ ਆਦਤ ਨਹੀਂ। ਮੇਰਾ ਐਗਰੀਮੈੰਟ ਤਾਂ ਇਹਦੇ ਸਟੈੰਪ ਲਗਣ ਤੱਕ ਹੈ।” ਬਾਲਾ ਨੇ ਆਪਣਾ ਹੱਠ ਜਤਾਉਂਦਿਆ ਕਿਹਾ।

“ਪਰ ਅਗਲਾ ਹੱਕ ਤਾਂ ਜਤਾਊਗਾ ਹੀ‎,‎ ਸੌਂਣ ਲਈ ਵੀ ਕਹੇਗਾ। ਆਖਰ ਵਿਆਹੁਤਾ ਪਤਨੀ ਹੋਣਾਂ ਹੈਂ ਤੂੰ‎,‎ ਕੋਈ ਉਸਦੀ ਰਖੇਲ ਨਹੀਂ ਜਦੋਂ ਮਰਜ਼ੀ ਨਾਂਹ ਕਰ ਦੇਵੇਂ।”

‎“ਮਨਜਿੰਦਰੇ ਨੂੰ ਛਿੱਤਰ ਮਾਰਨ ਤੋਂ ਬਾਦ‎,‎ ਉਸਦੀ ਖੇਡ ਨੂੰ ਚਿੱਤ ਕਰਨ ਤੋਂ ਬਾਦ ਜਦੋਂ ਮੇਰਾ ਦੂਸਰਾ ਪਤੀ ਮੇਰਾ ਸਰੀਰ ਮੰਗੇਗਾ ਤਾਂ ਜ਼ਰੂਰ ਦੇਵਾਂਗੀ ਪਰ ਉਹ ਸਰੀਰ ਮਨਜਿੰਦਰੇ ਦੀ ਤਲਾਕੀ ਪਤਨੀ ਦਾ ਹੋਵੇਗਾ ਨਾ ਕਿ ਤੇਰੇ ਜਗੀਰਦਾਰ ਦਾ।”

“ਬਾਲਾ ਅਜੇ ਵੀ ਸੋਚ ਲੈ ਬੜੀ ਖਤਰਨਾਕ ਖੇਡ ਹੈ ਇਹ।” ਦੀਪ ਨੇ ਚਿੰਤਾ ਪ੍ਰਗਟਾਈ।

“ਮੇਰੇ ਕੋਲ ਤੇਰੇ ਸਿਵਾਏ ਹੋਰ ਗੁਆਉਣ ਨੂੰ ਹੈ ਵੀ ਕੀ ਜੋ ਮੈਂ ਡਰਦੀ ਫਿਰਾਂ?”

“ਤੇ ਜੇ ਮੈਂ ਹੀ ਗੁਆਚ ਗਿਆ? ਆਪਣੇ ਲਾਸਟ ਨਾਮ ਨੂੰ ਲਾਹ ਕੇ ਕਿੱਥੇ ਸੁਟ ਦਿਆਂ? ਰਖੇਲ ਨੂੰ ਵੀ ਕੋਈ ਆਸ ਹੁੰਦੀ ਹੈ। ਰਾਤ ਬਰਾਤੇ ਉਸਨੂੰ ਵੀ ਫੁਲਾਂ ਦਾ ਗੁਲਦਸਤਾ ਮਿਲਦਾ ਹੈ। ਜਿੰਦਗੀ ਤੈਨੂੰ ਜੀਣ ਨਹੀਂ ਦੇ ਰਹੀ ਤੇ ਅਹਿਸਾਸ ਦੀ ਮੌਤ ਤੋਂ ਡਰਦੀ ਤੂੰ ਮੇਰਾ ਆਸਰਾ ਭਾਲਦੀ ਹੈਂ ਤੇ ਅਜੇ ਕਹਿਨੀਏਂ ਮੈਂ ਡਰਦੀ ਨਹੀਂ? ਪਰ ਯਕੀਨ ਰੱਖ ਮੈਂ ਤੈਨੂੰ ਮਰਨ ਨਹੀਂ ਦਿਆਂਗਾ। ਪਰ ਤੈਨੂੰ ਦਸਾਂਗਾ ਜਰੂਰ ਕਿ ਤੂੰ ਕਿਉਂ ਜਿੰਦਾ ਹੈਂ। ਜੇ ਇਕੱਲੀ ਨਫਰਤ ਦੀ ਗੱਲ ਹੀ ਹੁੰਦੀ ਤਾਂ ਤੂੰ ਕਦੇ ਵੀ ਇੰਡੀਆ ਨਾ ਆਉਂਦੀ।” ਦੀਪ ਨੇ ਆਪਣੀ ਹੋਂਦ ਜਤਾਈ।

ਬਾਲਾ ਨੇ ਅੱਖਾਂ ਵਿੱਚ ਅਥਰੂ ਭਰਕੇ ਦੀਪ ਦਾ ਹੱਥ ਘੁੱਟਿਆ।

“ਜੇ ਐਸੀ ਪੱਥਰ ਜ਼ਿੰਦਗੀ ਤੇਰੀ ਜਰੂਰਤ ਹੈ ਤਾਂ ਮੈਂ ਤੇਰੇ ਨਾਲ ਹਾਂ ਪਰ ਆਖਰੀ ਵਾਰ ਤੈਨੂੰ ਇਕੋ ਗੱਲ ਮੇਰੀ ਮੰਨਣੀ ਪਵੇਗੀ।”

“ਉਹ ਕੀ?”

“ਤੇਰੇ ਪੱਖ ਤੋਂ ਉਹਲੇ ਵੀ ਕੁਝ ਹੈ ਜੋ ਤੂੰ ਜਾਣਦੀ ਨਹੀਂ ਜਾਂ ਕਹਿ ਲਉ ਤੂੰ ਜਾਨਣਾ ਨਹੀਂ ਚਾਹੁੰਦੀ। ਮੇਰੀ ਗੱਲ ਤੂੰ ਸੁਣਨੀਂ ਨਹੀਂ। ਕਾਰਣ ਮੇਰੀ ਗੱਲ‎,‎ ਮੇਰੇ ਪੱਖ ਵਿਚ ਜਾਂਦੀ ਹੈ। ਇਸ ਕਰਕੇ ਤੈਨੂੰ ਮਨਜ਼ੂਰ ਨਹੀਂ ਹੋਣੀ ਪਰ ਬਾਈ ਬਿਸ਼ਨੇ ਦੀ ਗੱਲ ਸੁਣਨ ਤੋਂ ਬਾਦ ਤੇਰਾ ਬਣਾਇਆ ਕਾਨੂੰਨ ਹੀ ਚਲੇਗਾ। ਮੈਂ ਕੌਲ ਕਰਦਾ ਹਾਂ।”

“ ਆਪਣੇ ਟੈਕਸੀ ਵਾਲੇ ਭਾਜ਼ੀ?” ਬਾਲਾ ਨੂੰ ਯਕੀਨ ਨਹੀਂ ਆ ਰਿਹਾ ਸੀ।

“ ਹਾਂ ਬਾਲਾ ਇਸਦੀ ਕਹਾਣੀ ਤੈਨੂੰ ਕਦੇ ਫੇਰ ਸੁਣਾਵਾਂਗਾ‎,‎ ਅੱਜ ਤੇਰੀ ਕਹਾਣੀ ਬਿਸ਼ਨੇ ਨੂੰ ਸੁਣਾਉਂਦੇ ਹਾਂ।”

“ਬਸ ਇਤਨੀ ਜਿਹੀ ਗੱਲ ਪਿੱਛੇ ਹੀ ਸਮਾਜ ਨਾਲੋਂ ਟੁੱਟ ਜਾਵੇਂਗੀ ਧੀਏ?” ਬਿਸ਼ਨੇ ਨੇ ਸਾਰੀ ਗੱਲ ਸੁਣਕੇ ਮੱਥੇ ਤੇ ਕਿਆਸੇ ਘੱਟੇ ਦੇ ਕਿਣਕੇ ਰੁਮਾਲ ਨਾਲ ਪੂੰਝੇ। ਬਿਸ਼ਨੇ ਬਾਈ ਦੀ ਇਹ ਆਦਤ ਸੀ।

“ਇਸਨੂੰ ਤੁਸੀਂ ਛੋਟੀ ਗੱਲ ਸਮਝਦੇ ਹੋ?”

“ਹਾਂ ਧੀਏ ਇਹ ਗੱਲ ਛੋਟੀ ਹੀ ਹੈ। ਤੈਨੂੰ ਪਤਾ ਅੱਜਕਲ ਧੀਆਂ ਜੰਮਣ ਤੋਂ ਪਹਿਲਾਂ ਹੀ ਮੁੱਕ ਰਹੀਆਂ ਹਨ?”

“ਹਾਂ ਪਤਾ ਹੈ।” ਬਾਲਾ ਨੇ ਕਿਹਾ।

“ਜੇ ਉਹ ਗੱਲਾਂ ਅੱਜ ਛੋਟੀਆਂ ਹਨ ਤਾਂ ਤੇਰੀ ਕਿਧਰੋਂ ਵੱਡੀ ਹੋ ਗਈ।‎…‎ਤੂੰ ਮੰਨਦੀ ਹੈਂ ਕਿ ਬਾਪ-ਧੀ ਦਾ ਰਿਸ਼ਤਾ ਕਿਤਨਾ ਪਵਿਤਰ ਕਿਤਨਾ ਜਜ਼ਬਾਤੀ ਹੈ?”

“ ਹਾਂ ਹੈ‎,‎ ਮੇਰਾ ਡੈਡ ਮੈਨੂੰ ਬਹੁਤ ਪਿਆਰ ਕਰਦਾ ਹੈ।”

“ਫਿਰ ਇਹ ਯੱਖ-ਧੁੰਦ ਕਿਥੋਂ ਆ ਗਈ? ਇਸਦੇ ਪਿੱਛੇ ਕਾਰਣ ਹਨ ਜੋ ਤੇਰੀ ਸਮਸਿਆ ਵਰਗੇ ਹਨ। ਬਾਪ ਪੱਗਾਂ ਨੂੰ ਬਚਾਉਂਦੇ ਬਚਾਉਂਦੇ ਅੱਜ ਪੱਥਰ ਹੋ ਗਏ ਹਨ। ਬੇਟਾ ਜੀ ਇਹ ਸਮਾਜ‎,‎ ਪਰਿਵਾਰ ਇੱਕ ਦਿਨ ਵਿਚ ਨਹੀਂ ਬਣ ਗਏ। ਸਦੀਆਂ ਬੀਤ ਗਈਆਂ। ਮਾਂ-ਬਾਪ‎,‎ ਧੀ‎,‎ ਭੈਣ-ਭਰਾ‎,‎ ਰਿਸ਼ਤੇ-ਨਾਤੇ ਇੱਕ ਕਾਇਦੇ ਦੇ ਨਾਮ ਹਨ ਜਿਨ੍ਹਾਂ ਪਿੱਛੇ ਇੱਕ ਇਤਿਹਾਸ ਹੈ‎,‎ ਜਿਸਨੇ ਅੱਗੇ ਹੀ ਅੱਗੇ ਵਧਣਾ ਹੈ। ਇਨ੍ਹਾਂ ਨੂੰ ਅੱਗਾਂ ਲਗਦੀਆਂ ਹੀ ਆਈਆਂ ਹਨ ਮੁੱਢ-ਕਦੀਮਾਂ ਤੋਂ। ਅੱਜ ਤੇਰੇ ਬਨੇਰੇ ਲੂਸੇ ਪਏ ਹਨ‎,‎ ਇਸ ਵਿਚ ਸਮੁੱਚੇ ਸਮਾਜ ਦਾ ਤੇ ਕੋਈ ਕਸੂਰ ਨਹੀਂ। ਸਮਾਜ ਤੋਂ ਮੁੱਖ ਨਾਂਹ ਮੋੜ। ਤੇਰੇ ਕੋਲ ਤਾਂ ਕਾਰਣ ਵੀ ਹੈ ਤੇ ਮੌਕਾ ਵੀ। ”

“ਪਰ‎…‎।”

“ ਪਰ ਪੁਰ ਕੋਈ ਨਹੀਂ‎,‎ ਐਵੇਂ ਨਵੀਆਂ‎,‎ ਅਨਹੋਣੀਆਂ ਤੇ ਬੇਕਦਰੀਆਂ ਪਿਰਤਾਂ ਪਾਉਣ ਦਾ ਖਿਆਲ ਛੱਡ ਦੇ।”

“ਪਰ ਭਾਜ਼ੀ”

“ਬੱਸ ਹੋਰ ਨਹੀਂ। ਨਾਜੋ ਤੇਰੀ ਧੀ ਹੈ। ਇਸਦਾ ਕੀ ਕਸੂਰ?”

“ਕੋਈ ਨਹੀਂ।”

“ਫੇਰ ਤੇਰੀ ਜ਼ਿਦ ਨਾਜੋ ਦਾ ਨੁਕਸਾਨ ਕਿਉਂ ਕਰੇ? ਬਾਲਾ ਹਮੇਸ਼ਾਂ ਮਾਂ ਬਣਦੀ ਹੈ। ਮਾਂ ਕਦੇ ਵੀ ਬਾਲਾ ਨਹੀਂ ਬਣਦੀ।” ਬਿਸ਼ਨਾ ਸਾਹ ਲੈਣ ਲਈ ਰੁਕਿਆ‎,‎ ਪਰ ਉਸਨੇ ਸਾਹ ਲਿਆ ਨਹੀਂ ਤੇ ਬੋਲਿਆ‎,‎ “ਵੈਸੇ ਪੁੱਤ ਤੁਸੀਂ ਸਿਆਣੇ ਹੋ‎,‎ ਪੜ੍ਹੇ ਲਿਖੇ ਹੋ‎,‎ ਘੁੰਮੇ ਫਿਰੇ ਹੋ। ਮੈਂ ਤਾਂ ਇਤਨਾ ਹੀ ਕਹਿਣਾ ਹੈ‎,‎ ਕੜਵਾਹਟ ਦੇ ਬਾਵਯੂਦ ਵੀ ਸਮਾਜ ਵਿਚ ਹੀ ਰਹੋ। ਜੰਗਲ ਤਾਂ ਕਿਸੇ ਦਾ ਲਿਹਾਜ ਨਹੀਂ ਕਰਦਾ। ਹਾਥੀ‎,‎ ਚੀਤੇ ਤੇ ਬਘਿਆੜਾਂ ਨੂੰ ਵੀ ਨਿਗਲ ਜਾਂਦਾ ਹੈ।” ਬਿਸ਼ਨਾ ਉਠਿਆ ਤੇ ਬਿਨ੍ਹਾਂ ਕੋਈ ਹੁੰਗਾਰਾ ਲਏ ਹੱਥ ਫੜੇ ਸਾਫੇ ਨਾਲ ਬੂਟ ਝਾੜਦਾ ਕਮਰਿਉਂ ਬਾਹਰ ਹੋ ਗਿਆ।

“ਦੀਪ ਮੈਂ ਸਮਝਦੀ ਹਾਂ। ਮੈਂ ਗਲਤ ਹਾਂ ਪਰ ਮੇਰੇ ਹੱਥ ਵਿਚ ਵੀ ਹੁਣ ਕੁਝ ਨਹੀਂ ਰਿਹਾ। ਮੇਰੇ ਆਪੇ ਸਹੇੜੇ ਦੋਸਤ ਤੇ ਦੁਸ਼ਮਣ ਦੋਵੇਂ ਹੀ ਦੈਂਤ ਹਨ। ਬਹੁਤ ਦੂਰ ਨਿਕਲ ਆਈ ਹਾਂ। ਪਿੱਛੇ ਮੁੜਨ ਦਾ ਰਾਹ ਖਤਰਨਾਕ ਹੈ। ਜਾਨ ਵੀ ਜਾ ਸਕਦੀ ਹੈ। ਜੇ ਆਪਣੀ ਨਫਰਤ ਭੁਲ ਵੀ ਜਾਵਾਂ‎,‎ ਆਪਾਂ ਨੂੰ ਉਨ੍ਹਾਂ ਨੇ ਨਹੀਂ ਛੱਡਣਾ ਜਿਨ੍ਹਾਂ ਦੇ ਮੈਂ ਟੇਟੇ ਚੜ੍ਹ ਗਈ ਹਾਂ। ਹੁਣ ਤੇ ਮੈਨੂੰ ਉਹੋ ਕੁਝ ਹੀ ਕਰਨਾ ਪੈਂਣਾ ਹੈ ਜੋ ਮੈਂ ਸੋਚਿਆ ਹੈ। ਠੀਕ ਹੈ ਜਾਂ ਗਲਤ‎…‎ਬੱਸ।” ਬਾਲਾ ਨੇ ਇੱਕ ਲੰਮਾ ਸਾਹ ਲਿਆ। ਉਸਦੀਆਂ ਅੱਖਾਂ ਵਿਚਲਾ ਇਕੋ ਇਕ ਮੋਟਾ ਸਾਰਾ ਅਥਰੂ ਬਹੁਤ ਹੀ ਹ਼ੌਲੀ ਹੌਲੀ ਤੁਰ ਰਿਹਾ ਸੀ।

“ਮੈਂ ਆਈ ਖੜ੍ਹੀ ਹਰ ਸਾਲ ਤੂੰ ਹੌਂਸਲਾ ਰੱਖ। ਪੇਪਰ ਵਿਆਹ ਨੇ ਕੈਨੇਡਾ ਸਰਕਾਰ ਦਾ ਬੇੜਾ ਗਰਕ ਕਰ ਦਿੱਤਾ ਹੈ। ਉਹ ਸਾਡੇ ਵਰਗੇ ਅਸਲੀਆਂ ਨੂੰ ਵੀ ਜੀਣ ਨਹੀਂ ਦੇਂਦੇ। ਦੋ ਵਿਆਹਾਂ ਤੋਂ ਬਾਦ ਉਹਨਾਂ ਮੇਰੇ ਹੋਰ ਪਿੱਛੇ ਪੈ ਜਾਣਾ ਹੈ। ਪਰ ਤੂੰ ਫਿਕਰ ਨਾ ਕਰ। ਜੇ ਢੀਠਾਂ ਵਾਂਗ ਮਗਰ ਲੱਗੇ ਰਹੋ ਤਾਂ ਕੰਮ ਪੰਜੀ ਸੱਤੀਂ ਸਾਲੀਂ ਬਣ ਵੀ ਜਾਂਦਾ ਹੈ। ਜੇ ਨਾ ਈ ਚਾਰੇ ਪਾਸੇ ਸਰਿਆ ਤਾਂ ਨਾਜੋ ਦਾ ਵਿਆਹ ਕਰਕੇ ਆਪਾਂ ਇੱਥੇ ਹੀ ਰਹਾਂਗੇ ਇੰਡੀਆ।” ਬਾਲਾ ਨੇ ਰੋਂਦੇ ਰੋਂਦੇ ਖੁਸ਼ ਹੋਕੇ ਕਿਹਾ।

“ਨਾ ਹੁਣ ਤੇਰੀ ਪਲ ਨਾਲ ਪਲ ਜੋੜ ਕੇ ਜੀਣ ਵਾਲੀ ਗੱਲ ਕਿੱਥੇ ਗਈ। ਹੁਣ ਜਰੂਰਤਾਂ ਦੀਆਂ ਪੰਡਾਂ ਕਾਹਨੂੰ ਬੰਨ੍ਹੀ ਫਿਰਦੀ ਏਂ ਵੱਡੀਏ ਜਗੀਰਦਾਰਨੀਏ।”

“ਬੱਸ ਮੈਨੂੰ ਨਹੀਂ ਪਤਾ। ਜੋ ਵੀ ਹੈ।” ਬਾਲਾ ਨੂੰ ਕੋਈ ਗੱਲ ਨਾ ਔੜੀ।

“ਇਹਦਾ ਮਤਲਬ ਮੈਂ ਤੇਰਾ ਰਖੇਲ ਹੋਇਆ।”

‎“ਤੂੰ ਜੋ ਮਰਜ਼ੀ ਸਮਝ‎,‎ ਬੱਸ ਦਸ ਪੰਦਰਾਂ ਸਾਲ ਦੀ ਤਾਂ ਗੱਲ ਹੈ ਵਿੱਚੋਂ।” ਬਾਲਾ ਨੇ ਜਗੀਰਦਾਰ ਵਾਂਗ ਹੀ ਤਣ ਕੇ ਜੁਆਬ ਦਿੱਤਾ।

“ਪਰ ਮੈਂ ਲੋਕਾਂ ਨੂੰ ਕੀ ਕਹਾਂਗਾ। ਰੋਟੀ ਕਿਥੋਂ ਖਾਂਦਾ ਹਾਂ।”

“ਤੂੰ ਆਪਣਾ ਕੋਈ ਕੰਮ ਸ਼ੁਰੂ ਕਰ। ਪੈਸੇ ਧੇਲੇ ਦੀ ਚਿੰਤਾ ਨਾ ਕਰ। ਬੱਸ ਟਾਈਮ ਪਾਸ ਕਰ।”

ਚੌਥੇ ਦਿਨ ਉਹ ਵਾਪਸ ਆ ਗਏ। ਕਿਸੇ ਨੇ ਨਾਂਹ ਪੁੱਛਿਆ ਉਹ ਕਿੱਥੇ ਸਨ। ਦੀਪ ਦੇ ਮਾਂ ਬਾਪ ਖੁਸ਼ ਸਨ ਕਿ ਦੀਪ ਖੁਸ਼ ਹੈ। ਉਹਦਾ ਘਰ ਵਸ ਰਿਹਾ ਸੀ। ਬਾਲਾ ਦੇ ਮਾਪਿਓ ਨੂੰ ਬਾਲਾ ਤੇ ਉੰਝ ਹੀ ਭਰੋਸਾ ਸੀ। ਬੇਅੰਤ ਸਿੰਘ ਨੂੰ ਤਾਂ ਪਤਾ ਉਦੋਂ ਲੱਗਾ ਜਦੋਂ ਕਾਰਡਾਂ ਦਾ ਥੱਬਾ ਚੁੱਕੀ ਦੀਪ ਘਰੇ ਵੜਿਆ। ਇਹ ਬਾਲਾ ਦੇ ਵਿਆਹ ਦੇ ਕਾਰਡ ਸਨ।

 

1. ਕਲਾ

1.1 ਅੱਜ ਕੱਲ੍ਹ‎,‎ ਕਲਾ ਕੇਵਲ ਬੁੱਤ ਘੜਨਾ ਅਤੇ ਚਿੱਤਰਕਾਰੀ ਤੀਕਰ ਸੀਮਤ ਨਹੀਂ ਹੈ।
1.2 ਜਦੋਂ ਸਾਡਾ ਅਜੇਹੇ ਕੰਮਾਂ ਨਾਲ਼ ਸਾਹਮਣਾ ਹੁੰਦਾ ਹੈ‎,‎ ਜਿਹੜੇ ਕਿਸੇ ਵੀ ਕਾਇਦੇ ਕਾਨੂੰਨ ਦੀ ਅਧੀਨ ਨਹੀਂ ਹੁੰਦੇ‎,‎ ਉਹ ਭਾਵੇਂ ਕੋਈ ਵੀ ਹੋਣ‎,‎ ਅਸੀਂ ਆਮ ਤੌਰ ਤੇ ਉਨ੍ਹਾਂ ਨਾਲ਼ੋਂ ਆਪਣਾ ਨਾਤਾ ਤੋੜ ਲੈਂਦੇ ਹਾਂ।
1.3 ਲਿਉਨਾਰਡ ਦ ਵਿਨਸੀ ਦਾ ਕਹਿਣਾ ਹੈ ਕਿ ਕਲਾ ਦਾ ਇੱਕ ਚਿਤਰਨ ਤੋਂ ਵੱਧ ਹੋਣਾ ਜ਼ਰੂਰੀ ਹੈ। ਕਲਾ ਵਿੱਚ ਇਨਸਾਨੀ ਹੁਨਰ ਹੋਣ ਦੀ ਮੰਗ ਹੁੰਦੀ ਹੈ।

1.4 ਅੱਜ ਕੱਲ੍ਹ ਅਸੀਂ ਕਲਾਕਾਰਾਂ ਨੂੰ ਕਰਤਾ ਦੇ ਰੂਪ ਵਿੱਚ ਦੇਖਦੇ ਹਾਂ‎,‎ ਜੋ ਆਪਣੀ ਕਲਾ ਵਿੱਚ ਸੰਸਾਰ ਸਬੰਧੀ ਆਪਣੇ ਵਿਚਾਰ ਪਰਗਟ ਕਰਦੇ ਹਨ।
1.5 ਸਦੀਆਂ ਤੀਕਰ ਕਿਸੇ ਕਲਾ ਦੀ ਕੀਮਤ ਇਸੇ ਆਧਾਰ ਉੱਤੇ ਗਿਣੀ ਮਿਣੀ ਜਾਂਦੀ ਰਹੀ ਕਿ ਉਸ ਕਲਾ ਨੂੰ ਸਿਰਜਣ ਲਈ ਕਿਤਨੇ ਦਾ ਸਾਮਾਨ ਲੱਗਿਆ ਅਤੇ ਉਸ ਉੱਤੇ ਕਿੰਨਾਂ ਸਮਾਂ ਲੱਗਿਆ।
1.6 ਅੱਜ ਕੱਲ੍ਹ ਕੁੱਝ ਚਿੱਤਰ ਮਿਲੀਅਨ ਡਾਲਰਾਂ ਦੇ ਦਸ ਗੁਣਾਵੇਂ ਵਿੱਚ ਵੇਚੀਆਂ ਜਾਂਦੀਆਂ ਹਨ।
1.7 ਉਸ ਸੰਸਾਰ ਵਿੱਚ ਜਿੱਥੇ ਕਿ ਬਹੁਤੇ ਲੋਕ ਧਰਮ ਨੂੰ ਅਲਵਿਦਾ ਕਹਿ ਚੁੱਕੇ ਹਨ‎,‎ ਆਮ ਲੋਕ ਅਤੇ ਸੰਗਰਹਿ ਕਰਤਾ ਕੁੱਝ ਕਲਾਕਾਰਾਂ ਨੂੰ ਦੇਵਤਿਆਂ ਦਾ ਸਥਾਨ ਪਰਦਾਨ ਕਰਨ ਦੀ ਰੁਚੀ ਰੱਖਦੇ ਹਨ।
1.8 ਅਜੋਕੀ ਦੁਨੀਆਂ ਵਿੱਚ ਮੰਦਰਾਂ ਦੀ ਥਾਂ ਹੁਣ ਅਜਾਇਬ ਘਰਾਂ ਨੇ ਲੈ ਲਈ ਹੈ।
1.9 ਇਹ ਵਿਚਾਰ ਕਿ ਕਲਾ ਰੁਹਾਨੀ ਕੀਮਤਾਂ ਲਈ ਇੱਕ ਮਾਧਿਅਮ ਹੈ‎,‎ ਕੋਈ ਨਵਾਂ ਨਹੀਂ ਹੈ। ਅਸਲ ਵਿੱਚ‎,‎ ਕੁੱਝ ਤਾਂ ਹੁਣ ਇਹ ਵਿਸ਼ਵਾਸ ਕਰਦੇ ਹਨ ਕਿ ਪਰਾਚੀਨ ਕਲਾ ਨੇ ਮੁਢਲੇ ਤੌਰ ਤੇ ਇਨਸਾਨ ਅਤੇ ਭਗਵਾਨ ਵਿੱਚ ਇੱਕ ਵਿਚੋਲੇ ਦਾ ਕੰਮ ਕੀਤਾ।


2. ਚਿੱਤਰਾਂ ਦੀ ਸ਼ਕਤੀ

2.1 ਸਾਡੇ ਇਤਿਹਾਸ ਵਿੱਚ ਇਨਸਾਨਾਂ ਨੇ ਬਹੁਤ ਪਹਿਲੋਂ ਤੋਂ ਹੀ ਕਲਾ ਉਸਾਰਨੀ ਅਰੰਭ ਕਰ ਦਿੱਤੀ ਸੀ। ਸਭ ਤੋਂ ਪੁਰਾਣੀਆਂ ਮੂਰਤੀਆਂ ਜਿਨ੍ਹਾਂ ਵਿੱਚ ਹਨ ਪੱਥਰ ਦੇ ਜਾਂ ਹਾਥੀ ਦੰਦ ਵਿੱਚ ਛੋਟੇ ਛੋਟੇ ਬੁੱਤ‎,‎ 30‎,‎000 ਸਾਲਾਂ ਤੋਂ ਵੀ ਵੱਧ ਪੁਰਾਣੇ ਹਨ।

2.2 ਇਤਨੇ ਪੁਰਾਣੇ ਦਿਨਾਂ ਵਿੱਚ ਵੀ ਸਾਡੇ ਲਕੜ- ਦਾਦੇ ਧਰਤੀ ਵਿੱਚ ਡੂੰਘੀਆਂ ਸੁਰੰਗਾਂ ਦੀਆਂ ਕੰਧਾਂ ਉੱਤੇ ਕੰਧ ਚਿੱਤਰ ਬਣਾਇਆ ਕਰਦੇ ਸਨ।

2.3 ਮੈਰੀਲਿਨ ਸਟੈਕਸਟੈਡ ਨਾਮੀ ਇੱਕ ਇਤਿਹਾਸਕਾਰ ਨਾਲ਼ ਰੂਬਰੂ
(‎…‎) ਸੁਰੰਗਾਂ ਦੀ ਸਭ ਤੋਂ ਵਧੀਆ ਉਹ ਚਿੱਤਰਕਾਰੀ ਬਚੀ ਰਹਿ ਸਕੀ ਹੈ ਜੋ ਕਿ ਡੂੰਘੀਆਂ ਸੁਰੰਗਾਂ ਦੀਆਂ ਕੰਧਾਂ ਉੱਤੇ ਹੈ। ਇਸ ਲਈ ਕਿ ‎…‎‎,‎ ਸਾਰਾ ਸਾਲ ਉੱਥੇ ਤਾਪਮਾਨ ਅਤੇ ਨਮੀ ਇੱਕੋ ਰਹਿੰਦੀ ਹੈ। ਇਹ ਕੇਵਲ ਇਸ ਤਰ੍ਹਾਂ ਹੈ ਜਿਵੇਂ ਕਿ ਤੁਹਾਡੇ ਕਿਸੇ ਅਜਾਇਬ ਘਰ ਵਿੱਚ ਕਮਾਲ ਦਾ ਅਨੁਕੂਲ ਵਾਤਾਵਰਨ ਹੋਵੇ। ਉਹ ਵੀ ਇੱਕ ਕੁਦਰਤੀ ਅਜਾਇਬ ਘਰ ਹਨ।

2.4 ਸੁਰੰਗਾਂ ਵਿਚਲੀਆਂ ਬਹੁਤੀਆਂ ਚਿੱਤਰਕਾਰੀਆਂ ਜਾਨਵਰਾਂ ਦੀਆਂ ਹਨ। ਬਹੁਤ ਸਾਲਾਂ ਤੀਕਰ ਇਹੋ ਹੀ ਵਿਸ਼ਵਾਸ ਬਣਿਆਂ ਰਿਹਾ ਕਿ ਉਨ੍ਹਾਂ ਰਾਹੀਂ ਸ਼ਿਕਾਰ ਕਰਨ ਦੀਆਂ ਮੁਢਲੀਆਂ ਜੁਗਤੀਆਂ ਸਿਖਾਈਆਂ ਜਾਂਦੀਆਂ ਸਨ‎,‎ ਅਤੇ ਧਾਰਮਿਕ ਮੰਤਵਾਂ ਲਈ ਦੇਵਤਿਆਂ ਨਾਲ਼ ਸੰਪਰਕ ਕਰਨ ਦਾ ਇੱਕ ਸਾਧਨ ਸਨ। ਪਰ ਅਸੀਂ ਅੱਜ ਵੀ ਉਨ੍ਹਾਂ ਦੇ ਅਸਲ ਅਰਥ ਨਹੀਂ ਸਮਝ ਸਕੇ।

2.5 ਮੈਰੀਲਿਨ ਸਟੈਕਸਟੈਡ ਨਾਲ਼ ਰੂਬਰੂ

‎…‎ ਚਿੱਤਰਕਾਰ ਅਸਲ ਵਿੱਚ ਪਤਝੜ ਦੇ ਦਿਨਾਂ ਵਿੱਚ ਜੰਗਲ਼ੀ ਸਾਨ੍ਹਾਂ ਦੇ ਇੱਜੜ ਦੀ ਦਿੱਖ ਨੂੰ ਦਰਸਾਉਣ ਦੇ ਯਤਨ ਕਰਦਾ ਹੈ। ਇਹ ਉਹ ਮੌਸਮ ਹੁੰਦਾ ਹੈ ਜਦੋਂ ਕਿ ਜੰਗਲ਼ੀ ਸਾਨ੍ਹ ਇਕੱਠੇ ਹੋ ਜਾਂਦੇ ਹਨ ਅਤੇ ਅਜੇਹੇ ਕਾਰਜ ਕਰਦੇ ਹਨ‎,‎ ਜਿਨ੍ਹਾਂ ਨੂੰ ਪਸ਼ੂਆਂ ਦਾ ਗਿਆਨ ਰੱਖਣ ਵਾਲ਼ੇ ਧੂਲ ਜਾਂ ਚਿੱਕੜ ਵਿੱਚ ਲਿਟਣਾ‎,‎ ਬੜ੍ਹਕਾਂ ਮਾਰਨੀਆਂ ਅਤੇ ਮੌਜ ਮੇਲਾ ਕਰਨਾ ਕਹਿੰਦੇ ਹਨ। ਇਸ ਵਿੱਚ ਉਹ ਮਿੱਟੀ ਚਿੱਕੜ ਵਿੱਚ ਲਿਟਦੇ ਹਨ ਅਤੇ ਬੜ੍ਹਕਾਂ ਮਾਰਦੇ ਹਨ। ਅਤੇ ਇਹ ਹੈ ‎…‎ ਇਹ ਹੈ ਸਾਨ੍ਹਾਂ ਦੇ ਨਸਲ ਵਾਧੇ ਦੀ ਕਿਰਿਆ। ਅਤੇ ਇਹੋ ਹੀ ਹੈ ਜੋ ਅਸਲ ਵਿੱਚ ਸੁਰੰਗ-ਚਿਤਰਾਂ ਦੇ ਕਲਾਕਾਰਾਂ ਵੱਲੋਂ ਇਹੋ ਹੀ ਸੁਰੰਗ ਛੱਤਾਂ ਅੰਦਰ ਮੁੜ ਦਰਸਾਇਆ ਜਾਂਦਾ ਹੈ।

2.6  ਪੁਰਾਤਨ ਮਿਸਰ ਵਿੱਚ‎,‎ ਕਲਾ ਦਾ ਸਪਸ਼ਟ ਤੌਰ ਤੇ ਮੰਤਵ ਧਾਰਮਿਕ ਕਾਰਜਾਂ ਸਬੰਧੀ ਸੀ।

ਮਿਸਰ ਵਾਲ਼ਿਆਂ ਦਾ ਇਹ ਵਿਸ਼ਵਾਸ ਰਿਹਾ ਹੈ ਕਿ ਮਰ ਚੁੱਕੇ ਵਿਅਕਤੀਆਂ ਦੀਆਂ ਰੂਹਾਂ ਕਲਾ ਅੰਦਰ ਅਮਰ ਹੋ ਸਕਦੀਆਂ ਹਨ। ਇਸੇ ਵਿਸ਼ਵਾਸ ਦੇ ਅਧੀਨ ਉੱਥੇ 4‎,‎000 ਸਾਲਾਂ ਵਿੱਚ ਹਜ਼ਾਰਾਂ ਮਾਨਵੀ ਚਿੱਤਰ ਬਣਾਏ ਗਏ।
2.7

ਕਲਾਕਾਰਾਂ ਨੇ ਇਨ੍ਹਾਂ ਚਿੱਤਰਾਂ ਵਿੱਚ ਅਸਲ ਜਾਂ ਵਿਰੋਧ ਨੂੰ ਪੇਸ਼ ਕਰਨ ਦਾ ਯਤਨ ਨਹੀਂ ਕੀਤਾ। ਉਨ੍ਹਾਂ ਨੇ ਤਾਂ ਫਾਰੋਹਾਂ ਬਾਦਸ਼ਾਹਾਂ ਅਤੇ ਅਮੀਰ ਵਿਅਕਤੀਆਂ ਦੀ ਆਗਿਆ ਦਾ ਪਾਲਨ ਕੀਤਾ ਹੈ।

ਇਸ ਕਾਲ ਨੇ ਕਲਾ ਅਤੇ ਧਨ ਦੇ ਵਿਚਕਾਰ ਇੱਕ ਰਿਸ਼ਤਾ ਕਾਇਮ ਕਰ ਦਿੱਤਾ ਜੋ ਅੱਜ ਵੀ ਉਸੇ ਦੁਆਲ਼ੇ ਘੁੰਮ ਰਹੀ ਹੈ।
2.8  ਮਿਸਰੀਆਂ ਨੇ ਇਨਸਾਨੀ ਸਰੀਰ ਨੂੰ ਚਿਤਰਾਉਣ ਲਈ ਢੁਕਵੀਆਂ ਅਤੇ ਸਫਲ ਵਿਧੀਆਂ ਦੀ ਕਾਢ ਕੱਢੀ।
2.9 ਮੈਰੀਲਿਨ ਸਟੈਕਸਟੈਡ ਨਾਲ਼ ਰੂਬਰੂ

ਆਉ ਹੁਣ ਵਿਚਾਰ ਕਰੀਏ ਕਿ ਮਿਸਰੀਆਂ ਦੀਆਂ ਪਰੰਪਰਾਵਾਂ ਅਸਲ ਵਿੱਚ ਕਿੰਨੀਆਂ ਕੁ ਤਰਕ ਪੂਰਨ ਹਨ। ਭਾਵੇਂ ਕਿ ਸਾਨੂੰ ਉਹ ਬਹੁਤ ਹੀ ਅਜੀਬ ਦਿਖਾਈ ਦਿੰਦੀਆਂ ਹਨ (‎…‎)
ਜੇ ਤੁਸੀਂ ਇਹ ਜਾਨਣਾ ਚਾਹੁੰਦੇ ਕਿ ਕਿਸੇ ਦਾ ਨੱਕ ਕਿਹੋ ਜਿਹਾ ਹੈ ਤਾਂ ਇੱਕੋ ਵਿਧੀ ਹੈ ਉਸ ਨੂੰ ਇੱਕ ਪਾਸਿਓਂ ਦੇਖਣਾ। ਮਿਸਰ ਵਾਲ਼ੇ ਕਲਾਕਾਰ ਇਸ ਸੱਚ ਨੂੰ ਜਾਣਦੇ ਸਨ। ਇਸੇ ਤਰ੍ਹਾਂ ਨਾਲ਼ ਜਦੋਂ ਉਨ੍ਹਾਂ ਨੇ ਕਿਸੇ ਵਿਅਕਤੀ ਦੇ ਸਿਰ ਦਾ ਚਿੱਤਰ ਬਣਾਇਆ ਹੈ ਤਾਂ ਉਸ ਦੀ ਦੇਖਣੀ ਸਾਹਮਣੇ ਵੱਲ ਨੂੰ ਬਣਾਈ ਹੈ। ਜੇ ਉਨ੍ਹਾਂ ਨੇ ਚਾਹਿਆ ਕਿ ਤੁਸੀਂ ਦੇਖ ਲਵੋ ਕਿ ਵਿਅਕਤੀ ਦੇ ਮੋਢੇ ਚੌੜੇ ਅਤੇ ਸ਼ਕਤੀਸ਼ਾਲੀ ਹਨ ਤਾਂ ਉਨ੍ਹਾਂ ਨੇ ਮੋਢਿਆਂ ਨੂੰ ਸਾਹਮਣੇ ਤੋਂ ਚਿਤਰਾਇਆ ਹੈ। ਜੇ ਕੋਈ ਵਿਅਕਤੀ ਤੁਰਿਆ ਜਾ ਰਿਹਾ ਦਰਸਾਇਆ ਹੈ ਤਾਂ ਲੰਮੀਆਂ ਉਲਾਂਘਾਂ ਭਰਦਿਆਂ ਉਸ ਦੀਆਂ ਲੱਤਾਂ ਸਾਈਡ ਤੋਂ ਦਿਖਾਈਆਂ ਹਨ। ਸੋ ਇਸ ਤਰ੍ਹਾਂ ਨਾਲ਼ ਤੁਸੀਂ ਦੇਖਦੇ ਹੋ ਕਿ ਮਿਸਰ ਵਾਲ਼ਿਆਂ ਦੇ ਨੁਕਤਾ ਨਜ਼ਰ ਤੋਂ ਇਹ ਸਾਰਾ ਕੁੱਝ ਬਹੁਤ ਹੀ ਤਰਕ ਪੂਰਨ ਹੈ। ਜੋ ਕਿ ਪਹਿਲੇ ਦਰਜੇ ਦੀ ਦਰੁਸਤੀ ਦੀ ਮੰਗ ਕਰਦਾ ਹੈ। ਭਾਵੇਂ ਕਿ ਸਾਨੂੰ ਇਹ ਸਭ ਕੁੱਝ ਠੀਕ ਦਿਖਾਈ ਦਿੰਦਾ ਹੈ ਪਰ ਫਿਰ ਵੀ ਮੈਨੂੰ ਡਰ ਹੈ ਕਿ ਇਹ ਤਾਂ ਬਹੁਤ ਹਾਸੋਹੀਣਾ ਜਾਪਦਾ ਹੈ‎,‎ ਕੀ ਨਹੀਂ?

2.10 ਮਿਸਰ ਵਾਲ਼ਿਆਂ ਤੋਂ ਉਲਟ ਯੂਨਾਨੀਆਂ ਨੇ ਦੂਰੀਆਂ ਅਤੇ ਗਹਿਰਾਈਆਂ ਨੂੰ ਦਰਸਾਉਣ ਲਈ ਸਿਰਤੋੜ ਯਤਨ ਕੀਤੇ ਹਨ।

ਉਨ੍ਹਾਂ ਨੇ ਤੋਪਾਂ ਦੀ ਕਾਢ ਕੱਢੀ‎,‎ ਉਨ੍ਹਾਂ ਨੇ ਚਿੱਤਰ ਬਨਾਉਣ ਵੇਲ਼ੇ ਹਰਕਤਾਂ ਅਤੇ ਇਨਸਾਨੀ ਸਰੀਰ ਦਿਆਂ ਅਨੁਪਾਤਾਂ ਨੂੰ ਸਹੀ ਦਰਸਾਉਣ ਲਈ ਗਣਿਤ ਦੇ ਨਿਯਮ ਵਰਤੇ ਹਨ।

2.11 ਸੰਨ ਬੀ ਸੀ ਦੀ ਪੰਜਵੀਂ ਸਦੀ ਦੇ ਅੱਧ ਵਿੱਚ ਪੌਲੀਕਲਾਟਸ ਬੁੱਤ ਘਾੜੇ ਨੇ ਕੁੱਝ ਕਲਾ ਕਿਰਤੀਆਂ ਤਿਆਰ ਕੀਤੀਆਂ‎,‎ ਜੋ ਵਿਸ਼ੇਸ਼ ਕਰ ਕੇ ਤੋਪਾਂ ਨੂੰ ਪਰਗਟਾਉਣ ਲਈ ਸਿਰਜੇ ਗਏ ਸਨ।

2.12 ਇੱਕ ਇਤਿਹਾਸਕਾਰ ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ

ਯੂਨਾਨੀਆਂ ਨੇ ਸੁੰਦਰ ਲੜਕੀਆਂ ਅਤੇ ਨੌਜਵਾਨ  ਚੁਣੇ। ਉਨ੍ਹਾਂ ਦੇ ਮਾਡਲ ਸਦਾ ਹੀ ਨੌਜਵਾਨ ਹੁੰਦੇ ਸਨ। ਪੌਲੀਕਲਾਟਸ ਦੀ ਇਹ ਕਲਾ ਕਿਰਤੀ ਕੇਵਲ ਇੱਕ ਮੰਨਿਆਂ ਪਰਮੰਨਿਆਂ ਨੰਗੇਜ ਨਹੀਂ ਹੈ। ਇਸ ਵਿੱਚ ਇੱਕ ਲੈਅ ਹੈ। ਇਸ ਵਿੱਚ ਮੋਢੇ‎,‎ ਪਿੱਠਾ‎,‎ ਗੋਡੇ ਅਤੇ ਪੈਰ – ਇਹ ਸਾਰੇ ਇੱਕ ਸੁਰ ਵਿੱਚ ਹਨ‎,‎ ਜੋ ਉਚਾਈਆਂ‎,‎ ਗਹਿਰਾਈਆਂ ਅਤੇ ਗੁਲਾਈਆਂ ਨੂੰ ਸਮਤੋਲ ਬਣਾਉਂਦੇ ਹਨ। ਇਸ ਵਿੱਚ ਕੁੱਝ ਟੋਏ ਟਿੱਬੇ ਹਨ‎,‎ ਮੋੜ ਹਨ ਜੋ ਪਧਰਾਈਆਂ ਦਾ ਵਿਗਿਆਨ ਕਹਾਉਂਦਾ ਹੈ।

2.13 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ

ਪਰ ਜੇ ਤੁਸੀਂ ਇੱਕ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਉਸ ਦਰਿਸ਼ ਦੀ ਅਸਲ ਚਿਤਰਾਈ ਕਰਨ ਦੇ ਯਤਨ ਕਰੋ ਤਾਂ ਤੁਸੀਂ ਬੁਰੀ ਤਰ੍ਹਾਂ ਨਾਲ਼ ਹਲ ਹੋ ਜਾਓਗੇ। ਕਿਉਂਕਿ ਉਸ ਦੀ ਸਥਿਤੀ ਕੁਦਰਤੀ ਨਹੀਂ ਹੈ। ਇਸ ਲਈ ਯੂਨਾਨੀਆਂ ਨੇ ਬਹੁ ਦਿਸ਼ਾਵੀ ਅਤੇ ਕੁਦਰਤੀ ਸੁਹੱਪਣ ਨੂੰ ਸਿਰਜਣ ਲਈ ਇੱਕ ਬਹੁਤ ਹੀ ਉੱਤਮ ਅਤੇ ਕਾਰਗਰ ਵਿਧੀ ਅਪਣਾਈ।

2.14  ਸੰਨ ਬੀ ਸੀ ਦੀ ਪਹਿਲੀ ਸਦੀ ਵਿੱਚ‎,‎ ਰੋਮਨਾਂ ਨੇ ਯੂਨਾਨ ਨੂੰ ਜਿੱਤ ਲਿਆ। ਪਰ ਇਹ ਇੱਕ ਪੁਰਾਣੀ ਕਹਾਵਤ ਹੈ ਕਿ ਜਿੱਤਿਆ ਗਿਆ ਯੂਨਾਨ ਸਦਾ ਹੀ ਆਪਣੇ ਭਿਆਨਕ ਜੇਤੂ ਨੂੰ ਜਿੱਤ ਦਾ ਰਿਹਾ ਹੈ।

ਰੋਮ ਦੇ ਸਾਰੇ ਧਨਵਾਨ ਯੂਨਾਨ ਦੇ ਬਣਾਏ ਬੁੱਤਾਂ ਦੇ ਰੂਪ ਪਰਾਪਤ ਕਰਨਾ ਚਾਹੁੰਦੇ ਸਨ। ਇਸ ਨਾਲ਼ ਕਲਾ ਕਿਰਤਾਂ ਦੀਆਂ ਹੋਰ ਕਾਪੀਆਂ ਤਿਆਰ ਕਰਨ ਦੇ ਉਦਯੋਗ ਦਾ ਜਨਮ ਹੋਇਆ।

2.15  ਮੱਧ ਯੁਗ ਅੰਦਰ‎,‎ ਜਿਵੇਂ ਹੀ ਕਰਿਸਚੀਐਨਿਟੀ ਨੇ ਜੋਰ ਫੜਿਆ ਤਾਂ ਸਾਡਾ ਇਹ ਯੂਨਾਨੀ-ਰੋਮਨ ਵਿਰਸਾ ਫਿੱਕਾ ਪੈ ਗਿਆ।

ਲੱਗ ਪੱਗ ਪੂਰੇ 600 ਸਾਲਾਂ ਲਈ‎,‎ ਕਲਾਕਾਰਾਂ ਨੇ ਮੁੱਖ ਤੌਰ ਉੱਤੇ ਧਾਰਮਿਕ ਜੀਵਨ ਨੂੰ ਹੀ ਪਰਗਟਾਇਆ।

2.16 ਸਮਾਜ ਵਿਗਿਆਨੀ ਵੇਰਾ ਯੋਲਵਰਗ ਨਾਲ਼ ਰੂਬਰੂ
‎…‎ ਕੈਥੋਲਿਕ ਚਰਚ ਦੀ ਚਰਚ ਕਾਂਊਂਸਲ ਨੇ ਇਹ ਨਿਯਮ ਬਣਾ ਦਿੱਤਾ ਕਿ ਸਰੀਰ ਦੇ ਕੁੱਝ ਹਿੱਸੇ ਨਾ ਦਰਸਾਏ ਜਾਣ। ਉਸ ਕਲਾ ਨੂੰ ਕੇਵਲ ਇਹੋ ਹੀ ਦਰਸਾਉਣਾ ਪਇਗਾ ‎…‎ ਜਿਵੇਂ ਕਿ ਕੇਵਲ ਮੈਡੋਨਾ ‎…‎ ਤੁਸੀਂ ਕੇਵਲ ਉਸ ਦਾ ਚਿਹਰਾ ਹੀ ਦੇਖ ਸਕਦੇ ਹੋ‎,‎ ਤੁਸੀਂ ਉਸ ਦੇ ਕੰਨ ਨਹੀਂ ਦੇਖ ਸਕਦੇ। ਉਸ ਦਾ ਪਹਿਰਾਵਾ ਇੱਕ ਨਨ ਵਾਂਗ ਹੋਣਾ ਚਾਹੀਦਾ ਹੈ। ਫਿਰ ਇਸੇ ਤਰ੍ਹਾਂ ਹੀ ਨਨ ਦਾ ਪਹਿਰਾਵਾ ਹੋਂਦ ਵਿੱਚ ਆਇਆ। ਅਤੇ ਇਹੋ ਵਿਧੀ‎,‎ ਇਹੋ ਇੱਕੋ ਇੱਕ ਵਿਧੀ ਬਣ ਗਈ ਜਿਸ ਨਾਲ਼ ਪਵਿੱਤਰ ਪਰਿਵਾਰ ਦੇ ਵਿਅਕਤੀ ਦਰਸਾਏ ਜਾ ਸਕਦੇ ਸਨ। ਇਹ ਯੂਨਾਨੀਆਂ ਦੇ ਦੇਵਤਿਆਂ ਨੂੰ ਪਰਗਟਾਉਣ ਦੀ ਪੁਰਾਣੀ ਵਿਧੀ‎,‎ ਜਿਸ ਵਿੱਚ ਦੇਵਤੇ ਬਿਲਕੁਲ ਨੰਗੇ ਹੁੰਦੇ ਸਨ‎,‎ ਦੇ ਸਿੱਧੀ ਹੀ ਵਿਰੋਧੀ ਸੀ।

2.17  ਕਲਾਕਾਰਾਂ ਨੂੰ ਕਰਤਾਰ ਦੇ ਕੇਵਲ ਸੇਵਾਦਾਰ ਹੀ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਗੁਮਨਾਮੀ ਵਿੱਚ ਹੀ ਕਲਾ ਸਿਰਜੀ। ਉਨ੍ਹਾਂ ਨੇ ਇੱਕ ਬਹੁਤ ਹੀ ਕਮਾਲ ਦਾ ਸਵਰਗਾਂ ਦਾ ਵਿਚਾਰ ਅਪਨਾਅ ਲਿਆ ਜਿਸ ਦੀ ਆਸ ਵਿੱਚ ਉਨ੍ਹਾਂ ਨੇ ਇਸ ਧਰਤੀ ਦੇ ਜੀਵਨ ਦੀਆਂ ਸਾਰੀਆਂ ਤੰਗੀਆਂ ਤੁਰਸ਼ੀਆਂ ਨੂੰ ਭੁਲਾ ਛੱਡਿਆ।

ਮੱਧਕਾਲੀ ਚਰਚਾਂ ਵਿੱਚ ਕੁੱਝ ਇਸ ਪਰਕਾਰ ਦੇ ਕੰਧ ਚਿਤਰਾਂ ਅਤੇ ਧੰੁਦਲੇ ਕੀਤੇ ਗਏ ਖਿੜਕੀਆਂ ਦੇ ਸ਼ੀਸ਼ਿਆਂ ਨਾਲ ਸਜਾਏ ਜਾਂਦੇ ਸਨ ਜੋ ਅਨਪੜ੍ਹ ਲੋਕਾਂ ਨੂੰ ਯਸੂ ਮਸੀਹ ਅਤੇ ਹੋਰ ਸੰਤਾਂ ਦੇ ਜੀਵਨ ਵਿੱਚ ਵਰਤੇ ਮੁੱਖ ਦੁਖਾਂਤਾਂ ਦੀ ਸਿੱਖਿਆ ਦਿੰਦੇ ਸਨ।

2.18 ਕਲਾ ਕਿਰਤੀਆਂ ਉੱਤੇ ਦਸਖ਼ਤ ਕਰਨ ਦਾ ਰਿਵਾਜ 1300 ਦੇ ਨੇੜੇ ਤੇੜੇ ਪਿਆ।

ਗਿਆਟੋ ਡੀ ਬੌਨਡੋਨ ਪਹਿਲੇ ਨਾਮਵਰ ਕਲਾਕਾਰਾਂ ਵਿੱਚੋਂ ਇੱਕ ਕਲਾਕਾਰ ਸੀ ਜੋ ਬਹੁਤ ਮਸ਼ਹੂਰ ਹੋਇਆ।

2.19 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ

ਗਿਓਟੋ ਪਹਿਲੀ ਨਵਿਚੇਤਨਾ ਦੀ ਚਿੱਤਰ-ਕਲਾ ਦਾ ਮਹਾਂਰਥੀ ਸੀ। ਉਹਦੇ ਕੋਲ਼ ਕਮਾਲ ਦੀ ਦਿੱਭ ਦਰਿਸ਼ਟੀ ਸੀ। ਉਸ ਨੇ ਪਹਿਲੋਂ ਬਣੇ ਚਿੱਤਰ-ਕਲਾ ਦੇ ਨਿਯਮਾਂ ਨੂੰ ਠੁਕਰਾਇਆ ਪਰ ਨਾਂ ਤਾਂ ਉਸਨੇ ਉਨ੍ਹਾਂ ਨੂੰ ਤਰਕਪੂਰਨ ਬਣਾਇਆ ਅਤੇ ਨਾ ਹੀ ਕਿਸੇ ਸਿਧਾਂਤ ਵਿੱਚ ਬੰਨ੍ਹਿਆਂ। ਗਿਓਟੋ ਤੋਂ ਪਹਿਲੋਂ ਦੇਖੋ ਵਿਚਾਰ ਕਿਵੇਂ ਚਿੱਤਰੇ ਜਾਂਦੇ ਸਨ? ਤੁਸੀਂ ਚਰਚ ਦਿਆਂ ਕੰਧ ਚਿੱਤਰਾਂ ਨੂੰ ਦੇਖੋ। ਜੇ ਰੱਬ ਦਾ ਚਿੱਤਰ ਬਣਾਇਆ ਗਿਆ ਤਾਂ ਉਹ ਬਹੁਤ ਲੰਮਾਂ ਹੋਣਾ ਜ਼ਰੂਰੀ ਸੀ; ਸੰਤ ਦਰਮਿਆਨੇ ਕੱਦ ਦੇ‎,‎ ਅਤੇ ਸਾਧਾਰਨ ਲੋਕ ਬਹੁਤ ਛੋਟੇ ਕੱਦ ਦੇ।

ਗੁਰੂਆਂ ਪਰੋਹਤਾਂ ਦੀਆਂ ਤਸਵੀਰਾਂ ਵਿੱਚ ਰੁਹਾਨੀਅਤ ਵਾਲ਼ੀਆਂ ਸਨ। ਗਿਓਟੋ ਨੇ ਕਰੀਸਟ ਤੋਂ ਕਲੰਕ ਖੱਟਦਿਆਂ ਸੇਂਟ ਫਰਾਂਕਿਸ ਨੂੰ ਸੱਚ ਮੁੱਚ ਚਿਤਰਿਆ। ਪਰ ਹੈਰਾਨੀ ਹੈ ਕਿ ਇਸ ਵਿੱਚ ਕਰੀਸਟ ਅਤੇ ਸੇਂਟ ਫਰਾਂਕਿਸ ਇੱਕੋ ਨਾਪ ਦੇ ਹਨ।

2.20 ਕਿਓਟੋ ਫਲੋਰੈੰਸ ਨਿਵਾਸੀ ਸੀ। ਜੋ ਇੱਕ ਐਸੀ ਸ਼ਹਿਰੀ ਰਿਆਸਤ ਸੀ ਜਿਸ ਨੰੂ ਅਮੀਰ ਪਰਿਵਾਰ ਚਲਾਉਂਦੇ ਸਨ। 14ਵੀਂ ਸਦੀ ਵਿੱਚ‎,‎ ਫਲੋਰੈੰਸ ਨਿਵਾਸੀ ਪੁਰਾਣੀਆਂ ਕਲਾ ਕਿਰਤੀਆਂ ਨੂੰ ਪਰਾਪਤ ਕਰਨ ਦੀ ਭਾਰੀ ਰੁਚੀ ਰਖਦੇ ਸਨ। ਸਾਰੀ ਇਟਲੀ ਵਿੱਚ ਹੀ ਯੂਨਾਨੀ-ਰੋਮਨ ਕਲਾ ਦੇ ਮਹਾਨ ਆਰਟ ਨੂੰ ਲੋਕਾਂ ਵੱਲੋਂ ਲੱਭਿਆ ਜਾ ਰਿਹਾ ਸੀ।

3. ਕਲਾਕਾਰ ਅਤੇ ਉਸ ਦਾ ਸਮਾਂ

3.1 ਲਿਉਨਾਰਡ ਦ ਵਿਨਸੀ ਜੋ ਕਿ ਚਿੱਤਰ-ਕਲਾ ਦੇ ਪੁਨਰ ਜੀਵਨ‎,‎ ਵਿਗਿਆਨਿਕ ਅਤੇ ਤਕਨੀਕੀ ਕਾਰੀਗਰੀ ਦਾ ਉਸਤਾਦ ਹੈ‎,‎ ਨੇ ਅਦਿੱਖ ਨੂੰ ਚਿਤਰਨ ਦਾ ਸੁਪਨਾ ਲਿਆ।
3.2 ਆਪਣੇ ਸਮੇਂ ਦੇ ਬਹੁਤ ਸਾਰੇ ਹੋਰ ਚਿੱਤਰਕਾਰਾਂ ਅਤੇ ਬੱੁਤ-ਘਾੜਿਆਂ ਵਾਂਗ ਹੀ ਲਿਉਨਾਰਡ ਦ ਵਿਨਸੀ ਦਾ ਇਹ ਵਿਸ਼ਵਾਸ ਸੀ ਕਿ ਇੱਕ ਕਲਾਕਾਰ ਦਾ ਸਥਾਨ ਕਰਤਾ ਦੇ ਸਾਮਾਨ ਹੋਣਾ ਚਾਹੀਦਾ ਹੈ।
3.3 ਉਸ ਸਮੇਂ ਤੋਂ ਹੀ ਕਲਾਕਾਰਾਂ ਨੂੰ ਦਸਤਕਾਰਾਂ ਨਾਲ਼ੋਂ‎,‎ ਜੋ ਕੇਵਲ ਮੂਰਤੀਆਂ ਨੂੰ ਬਣਾਉਂਦੇ ਹੀ ਹਨ‎,‎ ਵੱਖਰਾਇਆ ਗਿਆ।
3.4 ਇੱਕ ਇਤਿਹਾਸਕਾਰ ਮੈਰੀਲਿਨ ਸਟੋਕਸਟਡ ਨਾਲ਼ ਰੂਬਰੂ

ਉਦਾਹਰਨ ਵਜੋਂ‎,‎ ਅਸੀਂ ਜਾਣਦੇ ਹਾਂ ਕਿ ਰੂਬਨਜ਼ ਕੋਲ਼ ਇੱਕ ਨੇਮਬਧ ਚਿੱਤਰਕਾਰੀ ਦੀ ਫੈਕਟਰੀ ਸੀ ‎…‎ ਅਤੇ ਉਸਨੇ ਆਪਣੇ ਨਾਲ਼ ਕੰਮ ਕਰਨ ਲਈ ਬਹੁਤ ਸਾਰੇ ਚੰਗੇ ਕਾਰੀਗਰ ਰੱਖੇ ਹੋਏ ਸਨ। ਉਨ੍ਹਾਂ ਵਿੱਚੋਂ ਕੋਈ ਕੱਪੜਾ ਅਤੇ ਕੋਈ ਫਲ਼ਾਂ-ਫੁੱਲਾਂ ਦੀ ਚਿਤਰਾਈ ਕਰਨ ਦਾ ਮਾਹਰ ਸੀ। ਇਸ ਪਰਕਾਰ ਉਸ ਕੋਲ਼ ਹਰ ਪਰਕਾਰ ਦਾ ਮਾਹਰ ਸੀ। ਫਿਰ ਰੂਬਨਜ਼ ਉਨ੍ਹਾਂ ਦੇ ਕੀਤੇ ਕੰਮ ਨੂੰ ਥਾਂਓਂ ਥਾਂਈਂ ਟਿਕਾ ਕੇ ਚਿੱਤਰ ਬਣਾ ਲੈਂਦਾ ਸੀ।
3.5 ਮਾਈਕਲਐਂਜਲੋ ਇੱਕ ਹੋਰ ਕਲਾਕਾਰ ਸੀ ਜਿਸ ਨੂੰ ਉਸ ਦੇ ਜਿਉਂਦਿਆਂ ਹੀ ਮਾਣਤਾ ਪਰਾਪਤ ਹੋਈ। ਉਹ ਬਹੁਤ ਹੀ ਡੂੰਘਾ ਰਹੱਸਵਾਦੀ ਆਦਮੀ ਸੀ। ਉਸਦਾ ਵਿਸ਼ਵਾਸ ਸੀ ਕਿ ਇੱਕ ਸੁਹੱਪਣ ਹੀ ਹੈ ਜਿਸ ਦੇ ਰਾਹੀਂ ਮਾਨਵਤਾ ਪਰਮਾਤਮਾ ਨਾਲ਼ ਸੰਪਰਕ ਬਣਾ ਸਕਦੀ ਹੈ। ਸਿਸਟਾਈਨ ਚਰਚ ਦੀ ਛੱਤ ਦੀ ਚਿੱਤਰਕਾਰੀ ਉਸ ਦੀ ਇਸ ਉੱਤਮ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ।
3.6 17ਵੀਂ ਸਦੀ ਤੋਂ ਪਿੱਛੋਂ‎,‎ ਅਕਾਦਮਿਕ ਅਦਾਰਿਆਂ ਨੇ ਇਹ ਸਦਾ ਸਦਾ ਲਈ ਸਵੀਕਾਰ ਕਰ ਲਿਆ ਕਿ ਕੋਮਲ ਕਲਾਵਾਂ ਦਾ ਕਾਰਜ ਬੁੱਧੀਜੀਵੀਆਂ ਦਾ ਕਾਰਜ ਹੈ।
3.7 ਅਕਾਦਮੀਆਂ ਦੀਆਂ ਸੁਹਜ ਪਰੰਪਰਾਵਾਂ ਸੰਸਾਰ ਭਰ ਦੇ ਮਹਾਨ ਵਿਅਕਤੀਆਂ ਵੱਲੋਂ ਨਿਰਧਾਰਤ ਕੀਤੀਆਂ ਜਾ ਰਹੀਆਂ ਸਨ।

ਵਰਸੇਲਜ਼ ਦੇ ਵਧ ਰਹੇ ਪਰਭਾਵ ਕਾਰਨ ਕਲਾ ਦਾ ਕੇਂਦਰ ਇਟਲੀ ਤੋਂ ਫਰਾਂਸ ਵਿੱਚ ਆ ਗਿਆ।
3.8 ਵੇਰਾ ਜ਼ੋਲਵਰਗ ਨਾਲ਼ ਰੂਬਰੂ

ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਕਲਾ ਲਈ ਸਭ ਤੋਂ ਮਹੱਤਵ ਪੂਰਨ ਥਾਂ ਅਤੇ ਸਭ ਤੋਂ ਵੱਧ ਮਹੱਤਵ ਪੂਰਨ ਉਸਾਰੀ ਫਰਾਂਸ ਵਿੱਚ ਸੀ ਉਹ ਵੀ 17ਵੀਂ ਸਦੀ ਦੇ ਨੇੜੇ ਤੇੜੇ ਅਤੇ ਉੱਤੋਂ ਪਿੱਛੋਂ। ਜਦੋਂ ਅਸੀਂ ਇਨ੍ਹਾਂ ਵਿਚਾਰਾਂ ਸਬੰਧੀ ਸੋਚਦੇ ਹਾਂ ਕਿ ਸੁਹਜ ਕੀ ਹੈ‎,‎ ਸੁਹੱਪਣ ਕੀ ਹੈ‎,‎ ਕਲਾਕਾਰੀ ਚਿੱਤਰ ਅਤੇ ਘੜੇ ਗਏ ਬੁੱਤ ਕਿਸ ਪਰਕਾਰ ਦੇਖੇ-ਦਿਖਾਏ ਜਾਣ ਤਾਂ ਇਹ ਇੱਕ ਬਹੁਤ ਹੀ ਮਹੱਤਵ ਪੂਰਨ ਮੁੱਦਾ ਹੈ। ਕਿਉਂਕਿ ਇਸ ਮੁੱਦੇ ਨੇ ਬਾਕੀ ਦੇ ਸਾਰੇ ਯੂਰਪ ਨੂੰ ਅਤੇ ਸਾਰੇ ਪੱਛਮੀ ਵਿਚਾਰਾਂ ਨੂੰ ਬਹੁਤ ਹੀ ਪਰਭਾਵਤ ਕੀਤਾ ਹੈ ਕਿ ਅਸਲ ਵਿੱਚ ਕਲਾ ਹੈ ਕੀ। ਵਿਸ਼ੇਸ਼ ਤੌਰ ਉੱਤੇ ਬਾਦਸ਼ਾਹਾਂ ਦੀ ਪੂਰਨ ਤਾਨਾਸ਼ਾਹੀ ਦੇ ਹੋਂਦ ਵਿੱਚ ਆਉਣ ਦੇ ਕਾਰਨ। ਇਸੇ ਤਰ੍ਹਾਂ‎,‎ ਉਦਾਹਰਨ ਦੇ ਤੌਰ ਤੇ‎,‎ ਜਦੋਂ ਅਸੀਂ ਲੂਈ 14ਵੇਂ ਦੀ ਵਿਧੀ ਦੀ ਗੱਲ ਕਰਦੇ ਹਾਂ ਜਾਂ ਲੂਈ 15ਵਾਂ ਜਾਂ ਫਿਰ ਲੂਈ 16ਵਾਂ ਇਸ ਤੋਂ ਸਾਨੂੰ ਉਸ ਦੇ ਬਾਰੇ ਕੁੱਝ ਨਾ ਕੁੱਝ ਜ਼ਰੂਰ ਪਰਾਪਤ ਹੁੰਦਾ ਹੈ। ਸਾਨੂੰ ਇਸ ਤੋਂ ਇਹ ਪਤਾ ਚਲਦਾ ਹੈ ਕਿ ਸੁਹੱਪਣ ਕੀ ਹੈ ਦਾ ਨਿਰਨਾ ਕਰਨ ਵਾਲ਼ਾ ਕੌਣ ਸੀ।
3.10 19ਵੀਂ ਸਦੀ ਅੰਦਰ ਇੱਕ ਕਲਾਕਾਰ ਦੀ ਸਫਲਤਾ ਇਸ ਮੱੁਦੇ ਉੱਤੇ ਹੀ ਅਧਾਰਤ ਸੀ ਕਿ ਉਹ ਸੈਲੂਨ ਡੀ ਪੈਰਿਸ ਵਿੱਚ ਕਿਤਨਾ ਕੁ ਸਵੀਕਾਰਿਆ ਜਾਂਦਾ ਹੈ।
3.11 ਅਡੂਅਰਡ ਮੈਨਟ ਅਜੇ ਅਣਜਾਣਿਆਂ ਹੀ ਸੀ ਕਿ ਜਦੋਂ ਉਸਨੇ 1863 ਦੇ ਸੈਲੂਨ ਉੱਤੇ ਆਪਣੀ ਕਲਾ ਕਿਰਤੀ ‘ਡੀਜੂਨੀਅਰ ਸੁਰ ਆਈ ਹਰਬ’ ਪੇਸ਼ ਕੀਤੀ।

ਇਸ ਕਲਾ ਕਿਰਤੀ ਦਾ ਸਾਈਜ਼ ਹੈਰਾਨ ਕਰ ਦੇਣ ਵਾਲ਼ਾ ਸੀ। ਕਿਉਂਕਿ ਉਸ ਵੇਲ਼ੇ ਇਤਨੀ ਵੱਡੀ ਕੈਨਵਸ ਕੇਵਲ ਇਤਿਹਾਸਿਕ ਨਜ਼ਾਰਿਆਂ ਨੂੰ ਪੇਸ਼ ਕਰਨ ਲਈ ਵਰਤੀ ਜਾਂਦੀ ਸੀ। ਇਸ ਤੋਂ ਵੀ ਅੱਗੇ ਮੈਨਟ ਨੇ ਸ਼ੈਲੀਆਂ ਦਾ ਸੁਮੇਲ ਕਰ ਦਿੱਤਾ: ਨੰਗੇਜ‎,‎ ਪੋਰਟਰੇਟ‎,‎ ਲੈਂਡਸਕੇਪ‎,‎ ਖੜ੍ਹਾ ਜੀਵਨ। ਜੱਜਾਂ ਨੂੰ ਇਹ ਨਵਾਂ ਸਟਾਈਲ ਚੰਗਾ ਨਹੀਂ ਲੱਗਿਆ ਅਤੇ ਉਨ੍ਹਾਂ ਨੇ ਇਸ ਤਸਵੀਰ ਨੂੰ ਨਕਾਰ ਦਿੱਤਾ।
3.12 ਮੈਨਟ ਅਜੇਹਾ ਕੋਈ ਇਕੱਲਾ ਕਲਾਕਾਰ ਨਹੀਂ ਸੀ ਜਿਸਦੀ ਕਲਾ ਸਵੀਕਾਰਤਾ ਦੀ ਉਡੀਕ ਵਿੱਚ ਸੀ: 3‎,‎000 ਤਸਵੀਰਾਂ ਨੂੰ ਨਕਾਰ ਦਿੱਤਾ ਗਿਆ ਸੀ। ਜਦੋਂ ਇਸ ਦੇ ਵਿਰੋਧ ਵਿੱਚ ਜਲਸੇ ਜਲੂਸਾਂ ਦਾ ਹੜ੍ਹ ਆ ਗਿਆ ਤਾਂ ਬਾਦਸ਼ਾਹ ਨੈਪੋਲੀਅਨ ਤੀਜੇ ਨੇ ਇੱਕ ਵੱਖਰੀ ਨੁਮਾਇਸ਼ ਲਾਉਣ ਦਾ ਹੁਕਮ ਚਾੜ੍ਹ ਦਿੱਤਾ: ‘ਦ ਸੈਲੂਨ ਡੇਸ ਰਫਿਊਜਜ’

ਉਸ ਨੁਮਾਇਸ਼ ਵਿੱਚ ‎,‎ ਕਲਾ ਦੇ ਇਤਿਹਾਸ ਵਿੱਚ ਮੈਨਟ ਦੀ ਕੈਨਵਸ ‘ਸਕਸੈੱਸ ਡੀ ਸਕੈੰਡੇਲ’ ਪਹਿਲੇ ਨੰਬਰ ਉੱਤੇ ਆਈ।
3.13 ਦੋ ਸਾਲ ਪਿੱਛੋਂ‎,‎ ਸੈਲੂਨ ਦੇ ਅਧਿਕਾਰੀਆਂ ਨੇ ਮੈਨਟ ਦੀ ਇੱਕ ਹੋਰ ਕੈਨਵਸ ਸਵੀਕਾਰ ਕਰ ਲਈ। ‘ਦ ਬਿਊਟੀਫੁੱਲ ਓਲਿੰਪੀਆ ਕਾਜ਼ਡ ਅ ਨਿਊ ਸਕੈੰਡਲ’। ਇਸ ਸੁੰਦਰ ਓਲਿੰਪੀਆ ਨੇ ਇੱਕ ਨਵੀਂ ਬਦਨਾਮੀ ਨੂੰ ਜਨਮ ਦੇ ਦਿੱਤਾ।
3.14 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
ਓਲਿੰਪੀਆ‎,‎ ਜੋ ਇੱਕ ਮਾਡਲ ਸੀ ਅਤੇ ਜਿਸ ਦਾ ਨਾਉਂ ਸੀ ‘ਵਿਕਟੋਰੀਅਨ ਮਿਊਰਨ’ ਇੱਕ ਬਿਸਤਰ ਉੱਤੇ ਪਿਆ ਹੈ। ਉਸ ਦੇ ਇਸ ਤਰ੍ਹਾਂ ਲੇਟਣ ਦਾ ਕੋਈ ਕਾਰਨ ਨਹੀਂ ਹੈ‎,‎ ਕੋਈ ਸਮਰਥਨ ਨਹੀਂ ਹੈ। ਕਿਉਂਕਿ ਉਸ ਸਮੇਂ ਤੀਕਰ ਕਲਾ ਅਨੁਸਾਰ ਉਸ ਦੇ ਲੇਟਣ ਦਾ ਕੋਈ ਕਾਰਨ ਹੋਣਾ ਚਾਹੀਦਾ ਸੀ ਅਤੇ ਉਸ ਦੀ ਕੋਈ ਕਹਾਣੀ ਵੀ ਹੋਣੀ ਚਾਹੀਦੀ ਸੀ। ਇਸ ਲਈ ਦਰਸ਼ਕਾਂ ਨੇ ਕਹਾਣੀ ਆਪਣੇ ਕੋਲ਼ੋਂ ਬਣਾਉਣੀ ਅਰੰਭ ਕਰ ਦਿੱਤੀ ‎…‎ ਇੱਕ ਸੈਕਸ ਦੀ‎,‎ ਨੀਚ ਅਤੇ ਘਾਤਕ ਕਹਾਣੀ। ਜੋ ਇਸ ਵਿਕਟੋਰੀਅਨ ਮਿਊਰਨ ਦੇ ਚਿੱਤਰ ਦੇ ਆਧਾਰ ਉੱਤੇ ਉਸਾਰੀ ਗਈ‎,‎ ਜੋ ਨਿਸ਼ਚੇ ਤੌਰ ਤੇ ਹੀ ਇੱਕ ਨੀਵੀਂ ਸ਼੍ਰੇਣੀ ਦਾ ਗਲ਼ੀਆਂ ਵਿੱਚ ਅਵਾਰਾ ਗਰਦੀ ਕਰਨ ਵਾਲ਼ਾ‎,‎ ਇੱਕ ਅਣ ਵਿਛਾਏ ਬਿਸਤਰੇ ਉੱਤੇ ਲੇਟਿਆ ਹੋਇਆ ਛੋਕਰਾ ਹੈ।

3.15 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
ਇਹ ਮੈਨਟ ਦੀ ਬਦਕਿਸਮਤੀ ਸੀ ਕਿ ਉਸ ਨੇ ਚਿੱਤਰਕਾਰੀ ਦੀ ਇੱਕ ਐਸੀ ਸ਼ੈਲੀ ਦੀ ਕਾਢ ਕੱਢੀ ਜਿਸਦਾ ਆਪਣੇ ਆਪ ਤੋਂ ਬਿਨਾਂ ਹੋਰ ਕੋਈ ਸਮਰਥਨ ਨਹੀਂ ਸੀ। ਜਿਸ ਵਿੱਚ ਕੋਈ ਕਹਾਣੀ ਨਹੀਂ ਸੀ‎,‎ ਜੋ ਕੋਈ ਵੀ ਸੁਨੇਹਾ ਨਹੀਂ ਸੀ ਦਿੰਦੀ ਅਤੇ ਜਿਸਦੇ ਕੋਈ ਵੀ ਅਰਥ ਨਹੀਂ ਸਨ। ਫਿਰ ਵੀ ਉਸਨੇ ਦਰਵਾਜ਼ੇ ਖੋਹਲ ਦਿੱਤੇ। ਸੀਜ਼ਾਨੇ ਨੇ ਅਜੇਹੇ ਚਿੱਤਰ ਬਨਾਉਣੇ ਅਰੰਭ ਕਰ ਦਿੱਤੇ ਜਿਨ੍ਹਾਂ ਦਾ ਸਿਵਾਏ ਉਸ ਚਿੱਤਰ ਦੇ ਆਪਣੇ ਆਪ ਦੇ ਹੋਰ ਕੋਈ ਸਮਰਥਨ ਨਹੀਂ ਸੀ ਅਤੇ ਇਹ ਰੁਚੀ ਚਲਦੀ ਗਈ ਚਲਦੀ ਹੀ ਗਈ ਕਿ ਇਹ ਅਜੋਕੇ ਆਰਟ ਤੀਕਰ ਪਹੁੰਚ ਗਈ।

3.16 ਆਪਣੇ ਚਿੱਤਰਾਂ ਵਿੱਚ ਚਾਨਣ ਅਤੇ ਹਰਕਤ ਦਾ ਸੁਮੇਲ ਦਰਸਾਉਣ ਲਈ ਨਵੀਆਂ ਵਿਧੀਆਂ ਉਸਾਰ ਕੇ ਚਿੱਤਰਕਾਰਾਂ ਅਤੇ ਉਨ੍ਹਾਂ ਦੇ ਉੱਤਰ ਅਧਿਕਾਰੀਆਂ ਨੇ ਇਸ ਕਲਾ ਵਿੱਚ ਇੱਕ ਇਨਕਲਾਬ ਲੈ ਆਂਦਾ।

ਵੈਨ ਗੌਗ‎,‎ ਰੇਨੀਅਰ‎,‎ ਮੌਨਟ ਅਤੇ ਗੋਨਿਗ ਨੇ ਅਸਲੀਅਤ ਨੂੰ ਅਸਲੀ ਰੂਪ ਵਿੱਚ ਜੀਵਤ ਕਰਨ ਤੋਂ ਅੱਗੇ ਹੋਰ ਵੀ ਬੜਾ ਕੁੱਝ ਦਰਸਾਇਆ। ਉਨ੍ਹਾਂ ਨੇ ਆਪਣੀ ਕਲਾ ਨੂੰ ਆਪਣੇ ਅੰਦਰੂਨੀ ਸੰਸਾਰ ਨੂੰ ਉਜਾਗਰ ਕਰਨ ਲਈ ਵਰਤਿਆ।

3.17 ਹੌਲ਼ੀ ਹੌਲ਼ੀ ਕਲਾਕਾਰ ਆਪਣੀਆਂ ਪਰੰਪਰਕ ਤਕਨੀਕਾਂ ਤੋਂ ਦੂਰ ਚਲੇ ਗਏ। ਉਨ੍ਹਾਂ ਨੇ ਨਵੇਂ ਦ੍ਰਿਸ਼ਟੀਕੋਣ ਲੱਭੇ ਅਤੇ ਨਵੇਂ ਮਾਰਗ ਸਿਰਜੇ।
3.18 1907 ਵਿੱਚ‎,‎ ਪਿਕਾਸੋ ਨੇ ਆਪਣੀ ‘ਲੈੱਸ ਡੈਮੋਸਿਲਜ ਦ ਏਵੀਗੋਨ’ ਪਹਿਲੀ ਰੇਖਾ ਗਣਿਤ ਉੱਤੇ ਕੈਨਵਸ ਤਿਆਰ ਕੀਤੀ।
3.19 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
(‎…‎) ਉਸਦੇ ਕੁੱਝ ਮਿੱਤਰਾਂ ਨੇ‎,‎ ਜੋ ਦੁਆਈਆਂ ਦੇ ਪਰੋਫੈੱਸਰ ਸਨ‎,‎ ਉਸਨੂੰ ‘ਸੇਂਟ ਲਜ਼ਾਰੇ ਹਸਪਤਾਲ’ ਵਿੱਚ ਬੁਲਾਇਆ। ਜਿੱਥੇ ਕਿ ਭਾਗਹੀਣ ਦੁਰਾਚਾਰੀ ਇਸਤਰੀਆਂ ਨੂੰ‎,‎ ਜੋ ਸੈਕਸ ਦੀਆਂ ਭਿਆਨਕ ਬਿਮਾਰੀਆਂ ਨਾਲ਼ ਮਰ ਰਹੀਆਂ ਸਨ‎,‎ ਕੱਠੀਆਂ ਕੀਤਾ ਹੋਇਆ ਸੀ। ਕਿਉਂਕਿ ਉਨ੍ਹਾਂ ਦਾ ਹੋਰ ਇਲਾਜ ਨਹੀਂ ਸੀ ਹੋ ਸਕਦਾ। ਇਨ੍ਹਾਂ ਬਿਮਾਰੀਆਂ ਦੇ ਰੋਗੀਆਂ ਦੇ ਚਿਹਰੇ ਬਹੁਤ ਹੀ ਭਿਆਨਕ ਬਣ ਜਾਂਦੇ ਹਨ। ਉਨ੍ਹਾਂ ਦੇ ਨੱਕ ਗੱਲ੍ਹਾਂ ਵਿੱਚ ਬੜ ਜਾਂਦੇ ਹਨ‎,‎ ਅੱਖਾਂ ਆਪਣਿਆਂ ਟੋਇਆਂ ਤੋਂ ਬਾਹਰ ਆ ਜਾਂਦੀਆਂ ਹਨ। ਇਹ ਬਹੁਤ ਹੀ ਡਰਾਉਣਾ ਦਿਖਾਈ ਦਿੰਦਾ ਹੈ। ਜਦੋਂ ਉਸ ਨੇ ਇਨ੍ਹਾਂ ਇਸਤਰੀਆਂ ਨੂੰ ਇਸ ਦੁਰਦਸ਼ਾ ਵਿੱਚ ਦੇਖਿਆ ਤਾਂ ਉਸ ਨੇ ਇਹ ਟੋਏ ਭਰਨ ਲਈ ਪਲਾਸਟਿਕ ਦੀ ਕਾਢ ਕੱਢੀ। ਉਸ ਨੇ ਇਹ ਵਿਧੀ ਉਨ੍ਹਾਂ ਦੋ ਇਸਤਰੀਆਂ ਦੇ ਚਿੱਤਰ ਵਿੱਚ ਵਰਤੀ।
3.20 ਸਮਾਜ ਉੱਤੇ ਕਿੰਤੂ ਪਰੰਤੂ ਕਰਨ ਲਈ ਅਤੇ ਸਮੇਂ ਦੇ ਪਰਬੰਧ ਉੱਤੇ ਸਵਾਲ ਕਰਨ ਲਈ ਕਲਾਕਾਰਾਂ ਨੇ ਕਲਾ ਦੀ ਵੱਧ ਤੋਂ ਵੱਧ ਵਰਤੋਂ ਕੀਤੀ।
3.21 ਡੈਡੇਸਟ ਚਿੱਤਰਕਾਰ ਫਰਾਂਸਿਸ ਪਿਕੋਬੀਆ ਦਾ ਇਹ ਚਿੱਤਰ ਇਹ ਡਰ ਦਰਸਾਉਂਦਾ ਹੈ ਕਿ ਇਹ ਮਸ਼ੀਨੀਕਰਨ ਇਨਸਾਨ ਨੂੰ ਇੱਕ ਦਿਨ ਇੱਕ ਰੋਬੋ ਬਣਾ ਕੇ ਰੱਖ ਦੇਵੇਗਾ।

ਇਟਲੀ ਦੇ ਉੰਬੇਰਟੋ ਬੋਸੀਓਨੀ ਵਰਗੇ ਭਵਿੱਖ ਮੁਖੀ ਕਲਾਕਾਰਾਂ ਦਾ ਇਹ ਵਿਸ਼ਵਾਸ ਸੀ ਕਿ ਬੀਤੇ ਦੀ ਕਲਾ ਨਾਲ਼ ਜੇ ਕਰਨ ਵਾਲ਼ਾ ਹੈ ਤਾਂ ਇੱਕੋ ਹੀ ਕੰਮ ਹੈ ਕਿ ਹੁਣ ਉਸ ਨੂੰ ਕਬਰਾਂ ਵਿੱਚ ਦੱਬ ਦਿੱਤਾ ਜਾਏ।
3.22 ਸਮਾਜ ਸ਼ਾਸਤਰੀ ਵੇਰਾ ਜ਼ੋਲਵਰਗ ਨਾਲ਼ ਰੂਬਰੂ

ਅਤੇ ਉਨ੍ਹਾਂ ਦਾ ਇਹ ਵੀ ਇੱਕ ਵਿਚਾਰ ਸੀ ਕਿ ਕਲਾ ਕੁੱਝ ਇਹੋ ਜਿਹੀ ਸ਼ੈ ਸੀ ਜੋ ਮਰ ਚੁੱਕੀ ਸੀ। ਇਹ ਕੇਵਲ ਅਜਾਇਬ ਘਰਾਂ ਵਿੱਚ ਹੀ ਸੀ। ਇਹ ਕਬਰਾਂ ਲਈ ਬਣਾਈ ਗਈ ਸੀ ਜਾਂ ਉਹ ਇਹ ਸੋਚਦੇ ਸਨ ਕਿ ਅਜਾਇਬ ਘਰ ਕਲਾਵਾਂ ਦੇ ਕਬਰਸਤਾਨ ਸਨ। ਅਤੇ ਇਨ੍ਹਾਂ ਅਜਾਇਬ ਘਰਾਂ ਲਈ ਚੰਗਾ ਇਹੋ ਹੀ ਸੀ ਕਿ ਇਨ੍ਹਾਂ ਨੂੰ ਬਰੂਦ ਨਾਲ਼ ਉਡਾ ਦਿੱਤਾ ਜਾਵੇ। ਇਨ੍ਹਾਂ ਦੀ ਮਨਹੂਸ ਸ਼ਕਲ ਤੋਂ ਪਿੱਛਾ ਛੁਡਾਇਆ ਜਾਵੇ। ਅਤੇ ਇਹ ਇੱਕ ਬਹੁਤ ਹੀ ਅਜੀਬ ਸਥਿਤੀ ਹੈ। ਕਿਉਂਕਿ ਜਦੋਂ ਅਸੀਂ ਇਟਲੀ ਸਬੰਧੀ ਸੋਚਦੇ ਹਾਂ ਤਾਂ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਕਲਾ ਖੇਤਰ ਬਾਰੇ ਸੋਚਦੇ ਹਾਂ। ਪਰ ਸਦੀ ਦੇ ਬਦਲਣ ਵੇਲ਼ੇ ਨੌਜਵਾਨ ਕਲਾਕਾਰਾਂ ਲਈ ਵਿਸ਼ੇਸ਼ ਤੌਰ ਉੱਤੇ ਇਨ੍ਹਾਂ ਨਵੇਂ ਕਲਾਕਾਰਾਂ ਲਈ ਪਿਛਲੇ ਵਾਧੂ ਭਾਰ ਤੋਂ ਮੁਕਤ ਹੋਣ ਲਈ ਉਨ੍ਹਾਂ ਕੋਲ਼ ਇੱਕ ਅੰਤਮ ਕਿਨਾਰਾ ਸੀ ਤੇ ਉਹ ਅਜੋਕੇ ਕਲਾਕਾਰ ਬਣ ਰਹੇ ਸਨ।
3.23 ਪੱਛਮ ਵਿੱਚ ਅਸਪਸ਼ਟ ਕਲਾ ਇੱਕ ਬਹੁਤ ਹੀ ਵਿਸ਼ੇਸ਼ ਰੁਚੀ ਬਣ ਗਈ। ਵੈਸਿਲੀ ਕੈਂਡਿਸਕੀ ਇਸ ਦਾ ਮੋਢੀ ਸੀ।

ਉਸ ਨੇ ਰੰਗਾਂ‎,‎ ਸ਼ਕਲਾਂ ਅਤੇ ਲਕੀਰਾਂ ਦੀ ਵਰਤੋਂ ਨੂੰ ਗਹਿਰਾਈਆਂ ਤੀਕਰ ਭਾਲ਼ਿਆ।
3.24 ???
3.25 ਪਰ ਫਿਰ ਵੀ ਵੱਡੀਆਂ ਸਮਾਜਿਕ ਲਹਿਰਾਂ‎,‎ ਫੈਸ਼ਨ‎,‎ ਲੋਕਾਂ ਦਾ ਰਹਿਣ ਸਹਿਣ ਦਾ ਢੰਗ ਅਤੇ ਸਮੇਂ ਸਮੇਂ ਲੜੇ ਗਏ ਯੁੱਧ ਕਲਾਕਾਰਾਂ ਦਾ ਪਰੇਰਨਾ ਸਰੋਤ ਬਣੇ ਰਹੇ।
3.26 ਪਿਕਾਸੋ ਦੀ ਬਹੁਤ ਹੀ ਮਸ਼ਹੂਰ ਕਲਾ ਕਿਰਤੀ ‘ਗੁਅਰਨੀਕਾ’ ਸਪੇਨ ਦੇ ਘਰੇਲੂ ਯੁੱਧ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ।
3.27 ਭਾਵੇਂ ਕਿ ਕਲਾਕਾਰ ਸਮਾਜ ਉੱਤੇ ਕਿੰਤੂ ਪਰੰਤੂ ਜ਼ਰੂਰ ਕਰਦੇ ਹਨ‎,‎ ਪਰ ਉਹ ਆਪਣੇ ਆਪ ਉੱਤੇ ਅਤੇ ਆਪਣੇ ਮੰਤਵਾਂ ਉੱਤੇ ਸਭ ਤੋਂ ਪਹਿਲਾਂ ਪ੍ਰਸ਼ਨ ਚਿੰਨ੍ਹ ਲਾਉਣ ਵਾਲ਼ੇ ਵੀ ਉਹ ਆਪ ਹੀ ਹਨ।
3.28 ਡਾਲੀ ਸਲਵਾਡੋਰ ਦੀ ਸਰਵਣੀ ਪੇਸ਼ਕਾਰੀ

“ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੀ ਚਿੱਤਰ ਕਲਾ ਬੜਾ ਵੱਡਾ ਦੁਖਾਂਤ ਹੈ‎,‎ ਕਿਉਂਕਿ ਮੈਨੂੰ ਯਕੀਨ ਹੈ ਕਿ ਸਾਡੇ ਅਜੋਕੇ ਚਿੱਤਰਕਾਰ ਢਹਿੰਦੀ ਕਲਾ ਦੇ ਕੈਦੀ ਬਣ ਗਏ ਹਨ ਜੋ ਸਾਡੇ ਸਮੇਂ ਦੀ ਖੂਬੀ ਹੈ ‎…‎ ਹੁਣ ਜਦੋਂ ਕਿ ਮੈਂ ਆਪਣੀਆਂ ਕਲਾ ਕਿਰਤੀਆਂ ਦਾ ਰਫੇਲ ਅਤੇ ਲਿਨਾਰਡੋ ਦੀਆਂ ਨਾਲ਼ ਮੁਕਾਬਲਾ ਕਰਦਾ ਹਾਂ ਤਾਂ ਮੈਨੂੰ ਆਪਣਾ ਆਪ ਇੱਕ ਨਿਗੂਣਾ ਜਿਹਾ ਜਾਪਦਾ ਹੈ।
3.29 1960 ਵਿਆਂ ਵਿੱਚ ਐਂਡੀ ਵਰ੍ਹੋਲ ਨੂੰ ਪੌਪ ਆਰਟ ਦੀ ਲਹਿਰ ਦਾ ਪੋਪ ਸਮਝਿਆ ਜਾਂਦਾ ਸੀ। ਕਿਉਂਕਿ ਉਹ ਅਜੇਹੀਆਂ ਵਸਤਾਂ ਵਿੱਚ ਦਿਲਚਸਪੀ ਰੱਖਦਾ ਸੀ ਜੋ ਅਮਰੀਕਨ ਭਾਈਚਾਰੇ ਦੀ ਵਰਤੋਂ ਦੀਆਂ ਚਿੰਨ੍ਹ ਸਨ।
3.30 ਜੀਨ-ਲਿਊਸ ਕਲਿਊਮੀਊ ਨਾਲ ਰੂਬਰੂ

ਅੱਜ ਦੇ ਮਨੁੱਖ ਦੇ ਦੁਖਾਂਤ ਨੂੰ ਉਸ ਨੇ ਸ਼ਾਇਦ ਹੋਰ ਸਾਰਿਆਂ ਨਾਲ਼ੋਂ ਚੰਗੇਰਾ ਦਰਸਾਇਆ ਹੈ। ਮਨੁੱਖ ਜੋ ਕਿ ਵੱਧ ਤੋਂ ਵੱਧ ਮਸ਼ੀਨ ਨਾਲ਼ ਜੁੜਕੇ ਆਪ ਵੀ ਇੱਕ ਮਸ਼ੀਨ ਹੀ ਬਣਦਾ ਜਾ ਰਿਹਾ ਹੈ।

ਸੋ ਇਸ ਵੱਡੀ ਅਤੇ ਸਮੁੱਚੀ ਮਹਾਂਮਾਰੀ‎,‎ ਜਿਸ ਵਿੱਚ ਸਾਮਾਨ ਪਰਸਤੀ ਦਾ ਖਤਰਾ ਹੈ‎,‎ ਵਿੱਚੋਂ ਉਸ ਨੇ ਬਹੁਤ ਹੀ ਸ਼ਕਤੀਸ਼ਾਲੀ ਚਿੱਤਰ ਬਣਾਏ ਹਨ ਜੋ ਅੱਜ ਦੇ ਦਿਨ ਦੀਆਂ ਅਮਰੀਕਾ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਰਗਟਾਉਂਦੀ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਐਂਡੀ ਵਰ੍ਹੋਲ ਦੀ ਮਹੱਤਤਾ ਇੱਕ ਲੰਮੇ ਸਮੇਂ ਤੀਕਰ ਬਣੀ ਰਹੇਗੀ। ਭਾਵੇਂ ਕਿ ਉਹ ਨਹੀਂ ਜਾਣਦਾ‎,‎ ਮੈਨਟ ਨਾਲ਼ੋਂ ਵੀ ਕੋਈ ਬਹੁਤਾ ਨਹੀਂ‎,‎ ਕਿ ਉਸ ਦੀ ਕਲਾ ਨੇ ਕੀ ਯੋਗਦਾਨ ਪਾਇਆ ਹੈ।

 

4. ਕਲਾ ਸੰਸਾਰ ਵਿੱਚ


4.1 ਇਨਸਾਨ ਦੇ ਦਲੇਰੀ ਵਾਲ਼ੇ ਕੰਮਾਂ ਵਿੱਚ‎,‎ ਕਲਾ ਦੀ ਕਹਾਣੀ ਵੀ ਵੱਖੋ ਵੱਖੋ ਸੱਭਿਅਤਾਵਾਂ ਵਿੱਚ ਆਪਸੀ ਮੰਗ ਮੰਗਾਈ ਅਤੇ ਲੈਣ ਦੇਣ ਦੀ ਕਹਾਣੀ ਹੈ।
4.2 ਬਹੁਤ ਸਾਰੇ ਸਾਲਾਂ ਤੀਕਰ ਜਾਪਾਨ ਇੱਕ ਕਿਲੇਬੰਦ ਭਾਈਚਾਰਾ ਸੀ। ਪਰ 19ਵੀਂ ਸਦੀ ਦੇ ਅੱਧ ਵਿੱਚ ਇਸ ਨੇ ਹੋਰ ਦੇਸਾਂ ਨਾਲ਼ ਆਪਣੇ ਵਪਾਰਕ ਰਸਤੇ ਖੋਲ੍ਹ ਦਿੱਤੇ।

ਇਹੋ ਹੀ ਸਮਾਂ ਹੈ ਜਦੋਂ ਪੱਛਮ ਦੇ ਕਲਾਕਾਰਾਂ ਨੇ ਜਾਪਾਨੀ ਲੱਕੜੀ-ਕੁਰੇਦਾਂ ਨੂੰ ਉਜਾਗਰ ਕੀਤਾ।
4.3 ਮੈਰੀਲਿਨ ਸਟੋਕਸਟਡ ਨਾਲ਼ ਰੂਬਰੂ
‎…‎ ਪੱਛਮੀ ਲੋਕ ਏਸ਼ੀਅਨ ਕਲਾ ਤੋਂ ਅਜੇ ਅਨਜਾਣ ਹੀ ਸਨ‎,‎ ਅਤੇ ਉਹ ‎…‎ ਪਰ ਉਨ੍ਹਾਂ ਨੇ ਨੀਲੇ ਚਿੱਟੇ ਮਿੱਟੀ ਦੇ ਬਰਤਨਾਂ ਅਤੇ ਹੋਰ ਪਰਕਾਰ ਦੇ ਬਰਤਨਾਂ ਦਾ ਸੱਚਾ ਸ਼ੌਕ ਜ਼ਰੂਰ ਪਾਲ਼ ਰੱਖਿਆ ਸੀ। ਜਦੋਂ ਜਪਾਨੀਆਂ ਨੇ ਪੱਛਮੀ ਯੂਰਪ ਵਿਸ਼ੇਸ਼ ਰੂਪ ਵਿੱਚ ਫਰਾਂਸ ਅਤੇ ਪੈਰਿਸ ਨੂੰ ਇਹ ਬਰਤਨ ਭੇਜੇ‎,‎ ਉਨ੍ਹਾਂ ਨੇ ਅਜੇਹੇ ਕਾਗ਼ਜ਼ਾਂ ਵਿੱਚ ਲਪੇਟ ਕੇ ਭੇਜੇ ਜਿਨ੍ਹਾਂ ਨੂੰ ਉਹ ਬਹੁਤ ਹੀ ਸਾਧਾਰਨ ਅਤੇ ਪੁਰਾਣੇ ਕਾਗ਼ਜ਼ ਸਮਝਦੇ ਸਨ। ਇਹੋ ਪੁਰਾਣੇ ਸਾਧਾਰਨ ਕਾਗ਼ਜ਼ ਹੀ ਜਪਾਨੀਆਂ ਦੀ ਲੱਕੜ ਕਲਾ ਦੇ ਰੰਗੀਨ ਕਮਾਲ ਦੇ ਨਕਸ਼ੇ ਨਿਕਲ਼ੇ। ਹੁਣ ਬਹੁਤ ਸਾਰੇ ਕਲਾਕਾਰ‎,‎ ਉਦਾਹਰਣ ਵਜੋਂ ਗੌਗੀਅਨ ਵਰਗੇ ਕਲਾਕਾਰ‎,‎ ਪਰ ਇਸ ਨਾਲ਼ੋਂ ਵੀ ਬਹੁਤੇ ਅਮਰੀਕਾ ਵਿੱਚ – ਵ੍ਹਿਸਲਰ ਵਰਗੇ ਇਸ ਕਮਾਲ ਦੀ ਕਲਾ ਤੋਂ ਧੁਰ ਹਿਰਦੇ ਤੀਕਰ ਪਰਭਾਵਤ ਹੋਏ। ਜਦੋਂ ਉਨ੍ਹਾਂ ਨੇ ਇਹ ਲਪੇਟਣ ਵਾਲ਼ੇ ਕਾਗ਼ਜ਼ ਦੇਖੇ‎,‎ ਉਨ੍ਹਾਂ ਬਰਤਨਾਂ ਦੇ ਸੁਹੱਪਣ ਨਾਲ਼ੋਂ ਇਨ੍ਹਾਂ ਵੱਲ ਆਪਣੀ ਬਹੁਤੀ ਰੁਚੀ ਦਿਖਾਈ।
4.4 ਇਹ ਲੱਕੜੀ-ਕੁਰੇਦਾਂ ਲੱਕੜੀ ਵਿੱਚ ਚਿੱਤਰ ਕੁਰੇਦਕੇ ਅਤੇ ਫਿਰ ਉਸ ਨੂੰ ਕਾਗ਼ਜ਼ ਉੱਤੇ ਛਾਪ ਕੇ ਬਣਾਏ ਜਾਂਦੇ ਹਨ।

ਜਪਾਨੀਆਂ ਨੇ ਚਿੱਤਰ ਵਿਚਲੇ ਹਰ ਇੱਕ ਰੰਗ ਲਈ ਵੱਖੋ ਵੱਖਰੀ ਲੱਕੜੀ-ਕੁਰੇਦ ਤਿਆਰ ਕੀਤੀ।
4.5 ਕਾਨਾਗਾਵਾ ਸਥਾਨ ਦੀ ਵੱਡੀ ਲਹਿਰ ਦੇ ਚਿੱਤਰ ਜਪਾਨੀਆਂ ਦੇ ਸੰਸਾਰ ਭਰ ਵਿੱਚ ਬਹੁਤ ਹੀ ਮਸ਼ਹੂਰ ਚਿੱਤਰ ਹਨ। ਕਾਨਾਗਾਵਾ ਦੇ ਚਿੱਤਰਾਂ ਵਿੱਚ ਲੰਮੇ ਸਮੇਂ ਤੀਕਰ ਆਪਣੇ ਵਿਸ਼ੇ ਅਤੇ ਉਸ ਦੀਆਂ ਲਹਿਰਾਂ ਉੱਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਪਰ ਹੂਬਹੂ ਚਿੱਤਰਕਾਰੀ ਕਰਨ ਵਾਲਿਆਂ ਵਾਂਗ ਉਨ੍ਹਾਂ ਵਿੱਚ ਜਿਵੇਂ ਦੇਖਿਆ ਤਿਵੇਂ ਚਿਤਰਿਆ ਦੀ ਵਿਧੀ ਨਹੀਂ ਅਪਣਾਈ ਗਈ। ਉਨ੍ਹਾਂ ਲਈ ਖ਼ਤਰੇ ਦੇ ਅਹਿਸਾਸ ਨੂੰ ਪਰਗਟਾਉਣਾ ਮਹੱਤਵ ਪੂਰਨ ਉਦੇਸ਼ ਸੀ। ਇਹ ਪਰਭਾਵ ਉਸ ਨੇ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਸ਼ਾਮਲ ਕਰ ਕੇ ਦਿੱਤਾ।
(ਨੋਟ: ਕਾਨਾਗਾਵਾ ਇੱਕ ਥਾਂ ਦਾ ਨਾਉਂ ਹੈ। ਉੱਥੇ ਦਾ ਕਲਾਕਾਰ ਹੋਕੂਸਾਈ ਕਟਸੂਸ਼ਿੱਕਾ ਸੀ।)
4.6 ਸਾਰੇ ਸੰਸਾਰ ਵਿੱਚ ਕਲਾ ਇੱਕੋ ਮਾਰਗਾਂ ਉੱਤੇ ਟੁਰਦਿਆਂ ਨਹੀਂ ਵਧੀ ਫੁੱਲੀ। ਯੂਰਪ ਵਿੱਚ ਆਉਣ ਤੋਂ ਬਹੁਤ ਸਮਾਂ ਪਹਿਲੋਂ ਕੁਦਰਤੀ ਚਿੱਤਰ ਬਨਾਉਣ ਦੀ ਕਲਾ ਚੀਨ ਵਿੱਚ ਬਹੁਤ ਹੀ ਲੋਕ ਪਿਆਰੀ ਸੀ।

ਚੀਨ ਵਿੱਚ ਕੁਦਰਤ ਦੀ ਪੂਜਾ ਦਾ ਕੀਤਾ ਜਾਣਾ ਇਸ ਵਿਚਾਰ ਦਾ ਗਵਾਹ ਹੈ।
4.7 ਪਰੰਪਰਾਵਾਦੀ ਕਲਾ ਕਿਰਤੀਆਂ ਵਿੱਚ ਦਿਲਚਸਪੀ ਸਾਰੀ ਪਿਛਲੀ ਸਦੀ ਵਿੱਚ ਹੌਲ਼ੀ ਹੌਲ਼ੀ ਵਧੀ।

ਚੀਨੀ ਬਰਤਨ ਕਲਾ‎,‎ ਬੁੱਧ ਦੇ ਬੁੱਤਾਂ‎,‎ ਅਫ਼ਰੀਕਾ ਦੇ ਨਕਾਬਾਂ ਅਤੇ ਮਾਇਆਨ ਜੱਗਾਂ ਪਿਆਲਿਆਂ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ।
4.8 ਪਰ ਇਹ ਟੂਰਿਜ਼ਮ ਕਲਾ ਕਿਰਤਾਂ ਦੀ ਉਸਾਰੀ ਲਈ ਬੜਾ ਭਾਰੀ ਖਤਰਾ ਹੈ।

ਟੂਰਿਸਟ ਮੰਡੀ ਕਲਾਕਾਰਾਂ ਨੂੰ ਕਲਾ ਕਿਰਤੀਆਂ ਨੂੰ ਧੜਾ ਧੜ ਬਨਾਉਣ ਦੀਆਂ ਜੁਗਤਾਂ ਲਈ ਉਤਸ਼ਾਹਿਤ ਕਰਦੀ ਹੈ। ਇਸ ਤਰ੍ਹਾਂ ਕਲਾ ਵਪਾਰ ਲਈ ਉਸਾਰੀ ਜਾਂਦੀ ਹੈ ਅਤੇ ਕਲਾ ਲਈ ਉਸਾਰੀ ਬੰਦ ਹੋ ਜਾਂਦੀ ਹੈ।
4.9 ਮੈਰੀਲਿਨ ਸਟੋਕਸਟਡ ਨਾਲ਼ ਰੂਬਰੂ

‎…‎ ਯੂਕਰੇਨੀਅਨ‎,‎ ਰੋਮਾਨੀਅਨ‎,‎ ਰਸੀਅਨ ਈਸਟਰ ਐੱਗ‎,‎ ਉਦਾਹਰਣ ਦੇ ਤੌਰ ਤੇ। ਬਹੁਤ ਹੀ ਸੁੰਦਰ ਕਲਾ ਕਿਰਤੀਆਂ ਕਮਾਲ ਦੀਆਂ ਹਨ। ਆਂਡਿਆਂ ਉੱਤੇ ਸੁਹਜ ਸਜਾਵਟ ਵਾਲ਼ੀਆਂ ਕਲਾ ਕਿਰਤੀਆਂ ਦੀ ਪਰੰਪਰਾ ਤਾਂ ਪਿੱਛੇ ਘੱਟੋ ਘੱਟ 12ਵੀਂ ਸਦੀ ਤੱਕ ਜਾਂਦੀ ਹੈ। ਇਹ ਆਂਡੇ ਕੇਵਲ ਈਸਟਰ ਲਈ ਹੀ ਨਹੀਂ ਸਿੰਗਾਰੇ ਜਾਂਦੇ‎,‎ ਸਗੋਂ ਆਂਡੇ ਤਾਂ ਉਤਪਤੀ ਦਾ ਚਿੰਨ੍ਹ ਹਨ ਅਤੇ ਇਨ੍ਹਾਂ ਨੂੰ ਵਿਸ਼ਾਲ ਰੂਪ ਵਿੱਚ ਸੁੰਦਰ ਬਣਾਇਆ ਜਾਂਦਾ ਹੈ। ਹੁਣ ਤੁਹਾਨੂੰ ਇਨ੍ਹਾਂ ਈਸਟਰ ਦੇ ਆਂਡਿਆਂ ਦੇ ਸ਼ਿੰਗਾਰ ਕਰਨ ਵਾਲ਼ੇ ਅਸਲੀ ਕਲਾਕਾਰ ਨੂੰ ਲੱਭਣ ਲਈ ਠੀਕ ਹੀ ਬਹੁਤ ਯਤਨ ਕਰਨੇ ਪੈਣਗੇ ਕਿਉਂਕਿ ਇਹ ਸੈਂਕੜਿਆਂ‎,‎ ਹਜ਼ਾਰਾਂ ਵਿੱਚ ਸ਼ਿੰਗਾਰੇ ਜਾਂਦੇ ਹਨ। ਅਤੇ ਹਰ ਪਾਸੇ ਹਰ ਥਾਂ ਸ਼ਿੰਗਾਰੇ ਜਾਂਦੇ ਹਨ।
4.10 ਨੇੜ ਦੇ ਦਹਾਕਿਆਂ ਵਿੱਚ ਸਾਰੇ ਸੰਸਾਰ ਦੇ ਹੀ ਕਲਾਕਾਰ ਆਪਣੀਆਂ ਪਰੰਪਰਕ ਜੜ੍ਹਾਂ ਵੱਲ ਮੁੜ ਰਹੇ ਹਨ। ਅਤੇ ਆਪਣੀਆਂ ਕਲਾ ਕਿਰਤੀਆਂ ਵਿੱਚ ਆਪਣੇ ਸੱਭਿਆਚਾਰ ਦੇ ਅੰਗ ਭਰ ਰਹੇ ਹਨ।
4.11 ਮੈਰੀਲਿਨ ਸਟੋਕਸਟਡ ਨਾਲ਼ ਰੂਬਰੂ

(‎…‎) ਅਸਲ ਵਿੱਚ ਕਈਆਂ ਨੇ ਤਾਂ ਪੱਛਮ ਵਿੱਚ ਸਿਖਲਾਈ ਲੈਣ ਪਿੱਛੋਂ‎,‎ ਆਪਣੇ ਘਰ ਜਾ ਕੇ ਆਪਣੀ ਕਲਾ ਨੂੰ ਮੁੜ ਸੁਰਜੀਤ ਕੀਤਾ। (‎…‎) ਕਈ ਵੇਰ ਤਾਂ ਕੋਈ ਇਹ ਅਨੁਭਵ ਕਰਦਾ ਹੈ ਕਿ ਜਿਵੇਂ ਕੋਈ ਲੱਗ ਪੱਗ ਚੀਨ ਦੇ ਇੱਕ ਜੈਕ ਸਨ ਪੌਲੌਕ ਨੂੰ ਦੇਖ ਰਿਹਾ ਹੋਵੇ‎,‎ ਸਿਵਾਏ ਇਸ ਦੇ ਕਿ ਉਸ ਸਾਰੇ ਵਿੱਚੋਂ ਤੁਸੀਂ ਕੁਦਰਤ‎,‎ ਭੂ ਦ੍ਰਿਸ਼‎,‎ ਦਰਖਤ‎,‎ ਪਾਣੀ‎,‎ ਦਰਿਆਈ ਕਿਨਾਰਿਆਂ ਦੀ ਹੋਂਦ ਦੇਖਦੇ ਹੋ। ਭਾਵੇਂ ਕਿ ਇਹ ਸਾਰੀ ਹੀ ਇਸ ਦੀ ਕਲਪਨਾ ਰੂਪ ਹੋਵੇ‎,‎ ਇਹ ਇੱਕ ਬਹੁਤ ਹੀ ਖੂਬਸੂਰਤ ਕਲਾ ਕਿਰਤੀ ਹੋ ਸਕਦੀ ਹੈ।
4.12 ਇਸ ਸੰਸਾਰ ਦੇ ਆਪਸੀ ਖੁੱਲ੍ਹੇ ਮੇਲ ਮਿਲਾਪ ਕਾਰਨ ਕਲਾ ਦੀਆਂ ਕਾਰੀਗਰੀਆਂ ਦੀਆਂ ਜੋ ਹੱਦਾਂ ਸਨ ਹੁਣ ਉਹ ਸਭ ਸਮਾਪਤ ਹੋ ਗਈਆਂ ਹਨ।
4.13 ਕੈਥਰੀਨ ਮਿਲਟ ਨਾਲ਼ ਰੂਬਰੂ
(‎…‎) ਮੈਨੂੰ ਯਾਦ ਹੈ ਕਿ ਜਦੋਂ ਅਸੀਂ ‘ਲੈੱਸ ਮੈਜੀਸੀਅਨ ਡੀ ਲਾ ਟਰਰ’ ਨੁਮਾਇਸ਼ ਲਾਈ‎,‎ ਅਸੀਂ ਉਸ ਅਫਰੀਕਨ ਕਲਾਕਾਰ ਦਾ ਕੰਮ ਦਿਖਾਇਆ‎,‎ ਜਿਸ ਵਿੱਚ ਉਸ ਨੇ ਤਾਬੂਤ ਬਣਾਏ ਹੋਏ ਸਨ। ਪਰ ਉਹ ਹੈਰਾਨ ਕਰ ਦੇਣ ਵਾਲ਼ੇ ਤਾਬੂਤ ਸਨ। ਜੋ ਇਸ ਪਰਕਾਰ ਸ਼ਿੰਗਾਰੇ ਹੋਏ ਸਨ ਕਿ ਉਨ੍ਹਾਂ ਤੋਂ ਸੁਰਗਵਾਸ ਹੋ ਚੁੱਕੇ ਵਿਅਕਤੀਆਂ ਦੀ ਵਡੱਤਣ ਝਲਕਦੀ ਸੀ। ਉਹ ਬਹੁਤ ਹੀ ਸੁੰਦਰ ਸਨ। ਉਨ੍ਹਾਂ ਵਿੱਚ ਸਿਖਰ ਦੀ ਕਲਾ ਸੀ।
4.14 ਬਹੁ ਸੱਭਿਆਚਾਰੀ ਸਮਾਜ ਅਜੋਕੀ ਕਲਾ ਦਾ ਇੱਕ ਮਹੱਤਵ ਪੂਰਨ ਗੁਣ ਬਣ ਚੁੱਕਿਆ ਹੈ।
4.15 ਕੈਥਰੀਨ ਮਿਲਟ ਨਾਲ਼ ਰੂਬਰੂ
(‎…‎) ਅਜੋਕੀ ਕਲਾ ਦਾ ਇੱਕ ਇਹ ਕਰਤਵ ਬਣਦਾ ਹੈ ਕਿ ਉਹ ਮੁੜਕੇ ਪੁਰਾਣੀਆਂ ਸੁਗੰਧੀਆਂ ਦਾ ਰਸਤਾ ਲੱਭੇ। ਕੁੱਝ ਲੋਕ ਇਸ ਨੂੰ ਪੁਰਾਤਨਤਾ‎,‎ ਰਸਮੀ‎,‎ ਅਰਧ-ਧਾਰਮਿਕ ਵਿਚਾਰ ਜਾਂ ਜਾਦੂਗਰੀ ਨਾਲ਼ ਸਬੰਧਤ ਕਹਿਣਗੇ। ਬਹੁਤ ਸਾਰੇ ਅਜੋਕੇ ਕਲਾਕਾਰ ਇਨ੍ਹਾਂ ਸੰਕਲਪਾਂ ਵੱਲ ਖਿੱਚੇ ਆ ਰਹੇ ਹਨ।
4.16 ਕਲਾ-ਉਸਾਰੀ ਦੀ ਲੋੜ ਵਿਸ਼ਵ ਵਿਆਪੀ ਹੈ। ਅਤੇ ਅਸੀਂ ਆਮ ਹੀ ਕਲਾਵਾਂ ਰਾਹੀਂ ਇੱਕ ਸੱਭਿਆਚਾਰ ਦੀ ਅਮੀਰੀ ਨੂੰ ਉਜਾਗਰ ਕਰਦੇ ਹਾਂ।

 

5. ਕਲਾ ਕੀ ਹੈ?

5.1 ਅੱਜ ਦੇ ਕਲਾਕਾਰੀ ਖੇਤਰ ਵਿੱਚ ਸਾਰੀਆਂ ਵਿਧੀਆਂ ਨਾਲ਼ ਨਾਲ਼ ਚਲਦੀਆਂ ਹਨ।
5.2 60ਵਿਆਂ ਤੋਂ ਲੈ ਕੇ ਅਜਾਇਬ ਘਰਾਂ ਵਿੱਚ ਅਸੀਂ ਵਿਲੱਖਣ ਕਲਾਵਾਂ ਦੇਖਦੇ ਹਾਂ।
5.3 ਸ਼ਕਲਾਂ ਅਤੇ ਰੰਗਾਂ ਦੇ ਸੰਸਾਰ ਪਿੱਛੋਂ ਅਜੋਕੇ ਉਸਰੱਈਏ ਵਿਸ਼ੇਸ਼ ਤੌਰ ਉੱਤੇ ਨਵਿਆਂ ਪਦਾਰਥਾਂ ਵੱਲ ਰੁਚਿਤ ਹੋ ਰਹੇ ਹਨ। ਧਾਤਾਂ‎,‎ ਪਲਾਸਟਿਕ‎,‎ ਉਦਯੋਗੀ ਨਕਾਰਿਆ ਸਾਮਾਨ‎,‎ ਲੇਜ਼ਰ ਅਤੇ ਦਰਸਣੀ ਵਿਧੀਆਂ ਨੇ ਮੂਰਤੀ ਕਲਾ ਨੂੰ ਹੁਣ ਸਥਾਪਤੀ ਵਿੱਚ ਬਦਲ ਦਿੱਤਾ ਹੈ।
5.4 ਅਜੋਕੀਆਂ ਕਲਾਵਾਂ ਨਾਲ਼ੋਂ ਆਮ ਲੋਕਾਂ ਦਾ ਨਾਤਾ ਟੁੱਟ ਚੁੱਕਾ ਹੈ।
5.5 ਵੇਰਾ ਜ਼ੋਲਵਰਗ ਨਾਲ਼ ਰੂਬਰੂ

ਸੰਸਾਰ ਵਿੱਚ ਅੱਜ ਇੱਕ ਇਹ ਸਮੱਸਿਆ ਹੈ ਕਿ ਜਦੋਂ ਕੋਈ ਕਲਾ ਜਾਂ ਕਲਾਕਾਰਾਂ ਨਾਲ਼ ਜੁੜਦਾ ਹੈ‎,‎ ਤਾਂ ਇਹ ਇੱਕ ਚੰਗੀ ਵਿੱਦਿਆ ਪਰਾਪਤੀ ਮੰਗ ਕਰ ਦੇ ਹਨ। ਬਹੁਤੇ ਲੋਕਾਂ ਲਈ ਕਿਸੇ ਕਲਾ ਨੂੰ ਮਾਨਣਾਂ ਇੱਕ ਵੰਗਾਰ ਵਾਂਗ ਹੈ। ਬਹੁਤ ਸਾਰੀ ਕਲਾ ਐਸੀ ਹੈ ਜੋ ਆਪਣੇ ਆਪ ਸਮਝ ਨਹੀਂ ਪੈਂਦੀ। ਇਸ ਨੂੰ ਸਮਝਾਉਣਾ ਪੈਂਦਾ ਹੈ। ਉਦਾਹਰਣ ਵਜੋਂ 20ਵੀਂ ਸਦੀ ਵਿੱਚ ਇਹੋ ਜਿਹੇ ਕਈ ਵਿਸ਼ੇਸ਼ ਕਲਾਕਾਰ ਹਨ‎,‎ ਜਿਵੇਂ ਕਿ ਇਟਲੀ ਦਾ ਗਿਆਕੋਮੇਟੀ‎,‎ ਸਵਿਸ-ਇਟਲੀ ਦਾ ਗਿਆਕੋਮੇਟੀ‎,‎ ਜਿਸ ਦੇ ਬਣਾਏ ਹੋਏ ਲੋਕਾਂ ਦੇ ਬੁੱਤ ਬਹੁਤ ਹੀ ਅਜੀਬ ਪਰਕਾਰ ਦੇ ਹਨ। ਉਸ ਦੇ ਸਾਰੇ ਬੁੱਤਾਂ ਵਿੱਚ ਸਾਰੀਆਂ ਕਿਸਮਾਂ ਦੇ ਅਰਥ ਲੁਕੇ ਹੋਏ ਹਨ। ਅਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਬਿਆਨ ਕਰ ਸਕਦੇ ਹੋ ਜਦੋਂ ਕਿ ਤੁਸੀਂ ਕਲਾ ਦੇ ਖੇਤਰ ਵਿੱਚ ਅਨਪੜ੍ਹ ਹੋ।
5.6 ਜਦੋਂ ਦਾ ਮਾਰਸ਼ਲ ਡੂਚੈੰਪ ਨੇ ਆਪਣੇ ਮਸ਼ਹੂਰ ਪਿਸ਼ਾਬ (ਘਰ) ਨੂੰ ਕਲਾ ਕਿਰਤੀ ਮਨਵਾ ਲਿਆ ਹੈ‎,‎ ਇਹ ਜਾਪਦਾ ਹੈ ਕੁੱਝ ਵੀ ਚੱਲ ਸਕਦਾ ਹੈ।
5.6 ਅ) ਡੂਚੈੰਪ (ਐੱਸ ਆਰ ਸੀ) ਦੀ ਸਰਵਣੀ ਪੇਸ਼ਕਾਰੀ
“ਮੇਰੇ ਲਈ‎,‎ ਕਲਾ ਇੱਕ ਐਸਾ ਗੰਭੀਰ ਅਤੇ ਚਮਤਕਾਰੀ ਬਿਜ਼ਨਸ ਸੀ‎,‎ ਕਿ ਜਦੋਂ ਮੈਂ ਇਹ ਉਜਾਗਰ ਕੀਤਾ ਕਿ ਮੈਂ ਇਸ ਵਿੱਚ ਕੁੱਝ ਹਾਸਰਸ ਭਰ ਸਕਦਾ ਹਾਂ‎,‎ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਬਹੁਤ ਸਿੱਖਿਆ ਪਰਾਪਤ ਕੀਤੀ। ਜਦੋਂ ਮੈਂ ਹਾਸਰਸ ਦੀ ਕਾਢ ਕੱਢੀ ਤਾਂ ਉਸ ਵੇਲ਼ੇ ਆਜ਼ਾਦੀ ਪਰਾਪਤ ਕਰਨ ਸਾਮਾਨ ਸੀ। ਇਹ ਕੇਵਲ ਇੱਕ ਹੱਸਣ ਦਾ ਹੀ ਸਵਾਲ ਨਹੀਂ ਸੀ: ਇੱਕ ਪਰਕਾਰ ਦਾ ਕਾਲਾ ਹਾਸਾ ਵੀ ਹੈ ਜਿਸ ਵਿੱਚ ਨਾ ਹਾਸਾ ਆਉਂਦਾ ਹੈ ਅਤੇ ਨਾ ਹੀ ਰੋਣਾ‎,‎ ਜੋ ਆਪਣੇ ਆਪ ਵਿੱਚ ਨਵੇਕਲਾ ਹੈ। ਇਹ ਇੱਕ ਨਵੇਂ ਪਰਕਾਰ ਦੀ ਭਾਵਨਾ ਹੈ। ਜੋ ਹਰ ਪਰਕਾਰ ਦੀਆਂ ਚੀਜ਼ਾਂ ਵਿੱਚੋਂ ਉਤਪਨ ਹੁੰਦੀ ਹੈ‎,‎ ਜਿਨ੍ਹਾਂ ਨੂੰ ਅਸੀਂ ਸ਼ਬਦਾਂ ਵਿੱਚ ਨਹੀਂ ਪਰਖ ਸਕਦੇ।”
5.7 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
(‎…‎) ਅਜੋਕੀਆਂ ਕਲਾਵਾਂ ਦੇ ਅਜਾਇਬ ਘਰ ਹੈਰਾਨ ਕਰ ਦੇਣ ਵਾਲ਼ੀਆਂ ਚੀਜ਼ਾਂ ਨਾਲ਼ ਭਰੇ ਪਏ ਹਨ ਕਿਉਂਕਿ ਉਨ੍ਹਾਂ ਦੇ ਪਰਬੰਧਕਾਂ ਕੋਲ਼ ਕੋਈ ਵੀ ਕਲਾਵਾਂ ਦਾ ਮਾਪ ਦੰਡ ਹੈ ਨਹੀਂ। ਅਤੇ ਉਹ ਕਿਸੇ ਵੀ ਕਲਾ ਕਿਰਤੀ ਨੂੰ ਇਨਕਾਰ ਕਰਨ ਤੋਂ ਡਰਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਉਨ੍ਹਾਂ ਬੁੱਧੀਮਾਨ ਕਲਾਕਾਰਾਂ ਸਤਰੰਜ ਦੇ ਖਿਡਾਰੀਆਂ ਨੇ ਡੂਚੰਪ ਵਾਂਗ – ਨੇ ਇਹ ਅਨੁਭਵ ਕਰ ਲਿਆ ਹੈ ਕਿ ਸਭ ਤੋਂ ਪਹਿਲੀ ਅਤੇ ਅੱਵਲ ਗੱਲ ਇਹ ਹੈ ਕਿ ਉਨ੍ਹਾਂ ਕੋਲ਼ ਕਲਾ ਵਿੱਚ ਕਾਮਿਆਬ ਹੋਣ ਲਈ ਯੁੱਧ ਨੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਪਰਸਿੱਧੀ ਪਰਾਪਤ ਕਰਨੀ ਹੋਵੇਗੀ ਫਿਰ ਇਸ ਪਰਸਿੱਧੀ ਨੂੰ ਬਣਾਈ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਹੋਵੇਗਾ। ਅੱਜ ਦੇ ਕਲਾਕਾਰ ਨੂੰ ਕਲਾ ਕੁਸ਼ਲਤਾ ਦੇ ਨਾਲ਼ ਨਾਲ਼ ਕੂਟਨੀਤਗ ਵੀ ਹੋਣਾ ਹੋਵੇਗਾ‎,‎ ਜੇ ਉਹ ਸਫਲ ਹੋਣਾ ਚਾਹੁੰਦਾ ਹੈ।

ਇਹੋ ਹੀ ਸਬਕ ਹੈ ਜੋ ਅਸੀਂ ਡੂਚੈੰਪ ਤੋਂ ਸਿੱਖਦੇ ਹਾਂ। ਅਤੇ ਬਹੁਤ ਸਾਰਿਆਂ ਨੇ ਇਸ ਨੂੰ ਇੱਕ ਦੁਖਦਾਈ ਸਬਕ ਪਾਇਆ ਹੈ।
5.8 ਉਦਯੋਗ ਪੂਰਨ ਭਾਈਚਾਰਿਆਂ ਵਿੱਚ ਅਜਾਇਬ ਘਰ‎,‎ ਕਲਾ ਵਿਕਰੇਤਾ‎,‎ ਬਿਜ਼ਨਸ ਅਤੇ ਸਰਕਾਰਾਂ ਨੇ ਅਮੀਰ ਵਿਅਕਤੀਆਂ ਅਤੇ ਤਾਨਾਸ਼ਾਹਾਂ ਦੀ ਕਲਾ ਸਰਪਰਸਤੀ ਦੀ ਥਾਂ ਲੈ ਲਈ ਹੈ।

ਕਿਸੇ ਵੀ ਕਲਾ ਦਾ ਮੁੱਲ ਲੋਕਾਂ ਦੀ ਮਾਨਤਾ ਨਾਲ਼ੋਂ ਵਿਕਰੇਤਿਆਂ ਦੇ ਮੁੱਲ ਆਂਕਣ ਉੱਤੇ ਵੱਧ ਨਿਰਭਰ ਕਰਦਾ ਹੈ।
5.9 ਵੇਰਾ ਜ਼ੋਲਵਰਗ ਨਾਲ਼ ਰੂਬਰੂ
ਕਲਾਵਾਂ ਦਾ ਕਦੇ ਸਮਾਂ ਸੀ ਜਦੋਂ ਕਿ ਛੋਟੇ ਅਮੀਰਾਂ ਦੀ ਚੋਣ-ਇੱਛਾ ਇਸ ਉੱਤੇ ਛਾਈ ਹੋਈ ਸੀ। ਕਈ ਪੱਖਾਂ ਤੋਂ ਤਾਂ ਅੱਜ ਵੀ ਇਹੋ ਸਥਿਤੀ ਹੈ। ਕਿਸੇ ਨੇ ਇਹ ਪੜਤਾਲ ਕੀਤੀ ਕਿ ਕਲਾਵਾਂ ਦਾ ਵਪਾਰ ਕਰਨ ਵਾਲ਼ਾ ਕਿਹੜਾ ਸਭ ਤੋਂ ਪਰਭਾਵੀ ਅਤੇ ਮਹੱਤਵ ਪੂਰਨ ਵਰਗ ਹੈ‎,‎ ਜਿਹੜਾ ਨਿਰਨਾ ਕਰਦਾ ਹੈ ਭਾਵ ਜਿਸ ਵਰਗ ਦੀਆਂ ਗਤੀਵਿਧੀਆਂ ਮੰਡੀ ਵਿੱਚ ਕਲਾਵਾਂ ਦਾ ਮੁੱਲ ਨਿਰਧਾਰਤ ਕਰਦੀਆਂ ਹਨ। ਉਹ ਕੇਵਲ ਦਰਜਨ ਕੁ ਅੰਤਰਰਾਸ਼ਟਰੀ ਵਪਾਰੀ ਹਨ‎,‎ ਉਨ੍ਹਾਂ ਸਾਰਿਆਂ ਦੇ ਹੀ ਨਿਊਯਾਰਕ ਵਿੱਚ ਕਲਾ ਭਵਨ ਹਨ। ਉਹੋ ਹੀ ਨਿਰਧਾਰਤ ਕਰਦੇ ਹਨ ਕਿ ਕਿਸ ਕਲਾ ਕਿਰਤੀ ਨੂੰ‎,‎ ਕਿਸ ਵਿਸ਼ੇਸ਼ ਸਮਕਾਲ ਵਿੱਚ ਸਭ ਤੋਂ ਵੱਧ ਮਹੱਤਵ ਪੂਰਨ ਮੰਨਿਆਂ ਜਾਵੇ।
5.10 ਸਾਡੇ ਖਪਤਕਾਰ ਸੱਭਿਆਚਾਰਾਂ ਵਿੱਚ ਲੋਕ ਕਲਾ ਕਿਰਤੀਆਂ ਦਾ ਮੁੱਲ ਮਾਲ ਵਟਾਂਦਰੇ ਵਾਂਗ ਨਾਪਦੇ ਹਨ।

ਜਦੋਂ ਕਲਾਕਾਰ ਸੁਰਗਵਾਸ ਹੋ ਜਾਂਦਾ ਹੈ‎,‎ ਉਸ ਦੀ ਕਲਾ ਦੀਆਂ ਕੀਮਤਾਂ ਵਧ ਜਾਂਦੀਆਂ ਹਨ।

6. ਸਿਰਜਣਾ ਦਾ ਭੇਦ

6.1 ਕਲਾ ਕਿਰਤੀਆਂ ਦੀ ਉਸਾਰੀ ਇੱਕ ਅਕਹਿ ਕਾਰਵਾਈ ਹੈ। ਅੱਜ ਤੀਕਰ ਕੋਈ ਵੀ ਇਸ ਕਾਰਵਾਈ ਨੂੰ ਸਪਸ਼ਟ ਨਹੀਂ ਕਰ ਸਕਿਆ।
6.2 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
(‎…‎) ਉਹ ਕੀ ਹੈ ਜੋ ਇਸ ਨੂੰ ਕਲਾ ਬਣਾਉਂਦਾ ਹੈ? ਜਦੋਂ ਕੋਈ ਵਿਅਕਤੀ ਕਿਸੇ ਰੂਹਾਨੀ‎,‎ ਅਮੂਰਤ ਚੀਜ਼ ਨੂੰ ਅਰਥ ਪੂਰਨ ਬਣਾ ਕੇ ਉਜਾਗਰ ਕਰ ਦਿੰਦਾ ਹੈ ਤਾਂ ਇਹ ਕਲਾ ਹੈ। ਵੱਡੇ ਤੋਂ ਵੱਡੇ ਕਲਾਕਾਰ ਆਪਣੇ ਹੀ ਪਵਿੱਤਰਤਾ ਦੇ ਵਿਚਾਰਾਂ ਨੂੰ ਪਰਗਟ ਕਰਨ ਲਈ ਆਪਣੀ ਕਲਾ ਦੀ ਵਰਤੋਂ ਕਰਨ ਲਈ ਸਿਰਤੋੜ ਯਤਨ ਕਰਦੇ ਹਨ। ਉਹ ਪਵਿੱਤਰ ਥਾਂਵਾਂ‎,‎ ਜਿੱਥੇ ਕਿ ਪੂਜਾ ਕੀਤੀ ਜਾਂਦੀ ਹੈ‎,‎ ਤੀਕਰ ਪਹੁੰਚਣ ਲਈ ਆਪਣੀਆਂ ਵਿਧੀਆਂ ਅਪਣਾਉਂਦੇ ਹਨ। ਮੈਂ ਦੋਬਾਰਾ ਕਹਿੰਦਾ ਹਾਂ‎,‎ ਉਹ ਭਾਵੇਂ ਉਸ ਦੇ ਵਿਸ਼ਵਾਸ ਦੇ ਧਾਰਨੀ ਹੋਣ ਜਾਂ ਨਾ ਹੋਣ‎,‎ ਇਹ ਕਿਸੇ ਧਾਰਮਿਕ ਵਿਸ਼ਵਾਸ ਦੇ ਹੋਣ ਜਾਂ ਨਾ ਹੋਣ ਦਾ ਮੁੱਦਾ ਨਹੀਂ ਹੈ‎,‎ ਸਗੋਂ ਇਹ ਤਾਂ ਉਸ ਦੇ ਪਵਿੱਤਰ ਹੋਣ ਦੀ ਸੂਝ ਦਾ ਵਿਚਾਰ ਹੈ। ਉਹ ਇਹ ਸਮਝਦੇ ਹਨ ਕਿ ਅੱਜ ਕਲਾਕਾਰ ਦੇ ਜੀਵਨ ਨੂੰ ਅਮਰ ਬਨਾਉਣ ਦਾ ਰਾਜ਼ ਛੁਪੇ ਅਰਥਾਂ ਨੂੰ ਲੱਭਣ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੇ ਮਾਰਗਾਂ ਵਿੱਚ ਹੈ। ਅੱਜ‎,‎ ਜੇ ਕਿਸੇ ਕਲਾ ਦੇ ਅਰਥ ਨਹੀਂ ਹਨ ਤਾਂ ਸਭ ਕੁੱਝ ਬੇਅਰਥ ਹੈ।
6.3 ਅੱਜ‎,‎ ਕਲਾਕਾਰ ਕਿਸੇ ਚੀਜ਼ ਨੂੰ ਵੀ ਕੰਪਿਊਟਰ ਉੱਤੇ ਬਣਾ ਸਕਦੇ ਹਨ ਅਤੇ ਪਰਗਟ ਕਰ ਸਕਦੇ ਹਨ।

ਦਰਸ਼ਨੀ ਅਤੇ ਬਹੁਤ ਹੀ ਸੁੰਦਰ ਚਿੱਤਰ ਕੰਪਿਊਟਰ ਉੱਤੇ ਬਣਾਏ ਜਾ ਸਕਦੇ ਹਨ।

ਪਰ ਕੀ ਮਸ਼ੀਨ ਕੋਈ ਕਲਾ ਕਿਰਤੀ ਆਪਣੇ ਆਪ ਹੀ ਸਿਰਜ ਸਕਦੀ ਹੈ?
6.4 ਵੇਰਾ ਜ਼ੋਲਵਰਗ ਨਾਲ਼ ਰੂਬਰੂ

(‎…‎) ਕਲਾਕਾਰ‎,‎ ਜਦੋਂ ਅਸੀਂ ਕਲਾਕਾਰਾਂ ਬਾਰੇ ਸੋਚਦੇ ਹਾਂ‎,‎ ਕਲਾ ਦਾ ਸਭ ਤੋਂ ਮਹੱਤਵ ਪੂਰਨ ਰੂਪ ਉਹ ਹੈ‎,‎ ਜਿਸ ਵਿੱਚ ਕਾਗ਼ਜ਼ ਜਾਂ ਕਿਸੇ ਹੋਰ ਪਦਾਰਥ ਉੱਤੇ ਕਿਸੇ ਚੀਜ਼ ਦਾ ਅਸਲ ਪਰਭਾਵ ਉਸਾਰਿਆ ਗਿਆ ਹੋਵੇ‎,‎ ਜਿਸ ਵਿੱਚ ਕਲਾਕਾਰ ਦਾ ਹੱਥ – ਮੇਰਾ ਭਾਵ ਸੱਚ ਮੁੱਚ ਦੇ ਸਰੀਰਕ ਹੱਥ ਤੋਂ ਨਹੀਂ ਹੈ‎,‎ ਪਰ “ਉਸ ਕਲਾਕਾਰ ਦੀ ਅਸਲ ਸੋਚ ਨੇ” ਇਸ ਨੂੰ ਬਣਾਇਆ ਹੋਵੇ – ਅਤੇ ਇੱਕ ਪਰਕਾਰ ਨਾਲ਼ ਕਲਾਕਾਰ ਦੇ ਹੱਥ ਦਾ ਵਿਚਾਰ ਬਹੁਮੁੱਲਾ ਬਣ ਗਿਆ ਹੈ। ਤਕਨਾਲੋਜੀ ਜਿੰਨੀ ਹੋਰ ਤਰੱਕੀ ਕਰਦੀ ਹੈ ਅਤੇ ਉਦਾਹਰਣ ਦੇ ਤੌਰ ਤੇ ਉਤਨੇ ਹੀ ਹੋਰ ਸਵੈਚਲਤ-ਪਰਾਣੀ ਵਿੱਚ ਘਸੋੜੇ ਜਾਂਦੇ ਹਨ।
6.5 ਨੇੜੇ ਦੀਆਂ ਸਦੀਆਂ ਵਿੱਚ ਅਸੀਂ ਇਹ ਅਨੁਭਵ ਕਰ ਲਿਆ ਹੈ ਕਿ ਕਲਾ ਦੀ ਉਸਾਰੀ ਮਾਹਰੀਅਤ ਅਤੇ ਤਕਨੀਕ ਨਾਲ਼ੋਂ ਕਿਤੇ ਉੱਪਰ ਹੈ।
6.6 ਕਈ ਅਜਾਇਬ ਘਰਾਂ ਵਿੱਚ ਐਸੇ ਚਿੱਤਰ ਦੇਖਣ ਨੂੰ ਮਿਲ਼ਦੇ ਹਨ ਜੋ ਮਨੋਰੋਗੀ ਹਸਪਤਾਲਾਂ ਵਿੱਚ ਰੋਗੀਆਂ ਨੇ ਉਜਾਗਰ ਕੀਤੇ। ਜਦੋਂ ਕਿ ਇਨ੍ਹਾਂ ਕਲਾਕਾਰਾਂ ਨੇ ਕਲਾ ਸਬੰਧੀ ਕੋਈ ਵੀ ਸਿੱਖਿਆ ਪਰਾਪਤ ਨਹੀਂ ਸੀ ਕੀਤੀ।
6.7 ਵੇਰਾ ਜ਼ੋਲਵਰਗ ਨਾਲ਼ ਰੂਬਰੂ

ਨੇੜੇ‎,‎ ਨੇੜੇ ਤੋਂ ਮੇਰਾ ਭਾਵ ਹੈ ਪਿਛਲੇ ਸੌ ਦੋ ਸੌ ਸਾਲਾਂ ਵਿੱਚ‎,‎ ਦੇ ਸਮਿਆਂ ਵਿੱਚ ਕਲਾਕਾਰੀ ਉਸਾਰੀ ਸਬੰਧੀ ਪਰਵਾਨ ਕੀਤੇ ਗਏ ਮਹੱਤਵ ਪੂਰਨ ਪਹਿਲੂਆਂ ਵਿੱਚੋਂ ਇੱਕ ਪਹਿਲੂ ਇਹ ਹੈ ਕਿ ਕਲਾ ਕੇਵਲ ਹੁਨਰ ਹੀ ਨਹੀਂ ਹੈ ਜੋ ਤੁਸੀਂ ਸਿੱਖ ਸਕਦੇ ਹੋ। ਭਾਵੇਂ ਕਿ ਤੁਹਾਨੂੰ ਕਲਾ ਸਿੱਖਣੀ ਪਇਗੀ। ਪਰ ਇੱਕ ਹੁਨਰੀ ਵਿਅਕਤੀ ਅਤੇ ਕਲਾਕਾਰ ਵਿਅਕਤੀ ਨੂੰ ਵਖਰਾਉਣ ਵਾਲ਼ਾ ਤਾਂ ਕਲਾਕਾਰ ਕੋਲ਼ ਕੋਈ ਅੰਦਰੂਨੀ ਤੋਹਫ਼ਾ ਹੁੰਦਾ ਹੈ। ਇਸ ਵਿਸ਼ਵਾਸ ਦਾ ਝਲਕਾਰਾ ਕਿ ਕੁੱਝ ਕੁ ਵਿਅਕਤੀਆਂ ਦੇ ਅੰਦਰ ਕੁੱਝ ਵਿਸ਼ੇਸ਼ ਤੇ ਵਿਲੱਖਣ ਹੁੰਦਾ ਹੈ‎,‎ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਵਿੱਚ ਝਲਕਦਾ ਹੈ।
6.8 ਇੱਕ ਕਲਾ ਕਿਰਤੀ ਨੂੰ ਅੰਤਮ ਥਾਪੜਾ ਕਿਵੇਂ ਮਿਲ਼ਦਾ ਹੈ ਅਤੇ ਉਹ ਸ਼ਾਹਕਾਰ ਅਖਵਾਉਣ ਲੱਗ ਜਾਂਦਾ ਹੈ?
6.9 ਕੁੱਝ ਕੁ ਦਾ ਵਿਚਾਰ ਹੈ ਕਿ ਮੋਨਾ ਲੀਸਾ ਦੀ ਮਹੱਤਤਾ ਚਿੱਤਰ ਵਿੱਚ ਧੰੁਦਲੇ ਚਾਨਣ ਨਾਲ਼ ਉਸਾਰੇ ਗਏ ਵਿਸ਼ੇਸ਼ ਵਾਤਾਵਰਨ ਵਿੱਚ ਹੈ। ਦੂਸਰੇ ਇਹ ਮਾਣ ਨਾਇਕਾ ਦੀ ਬੁਝਾਰਤਾਂ ਪਾਉਂਦੀ ਮੁਸਕਾਨ ਨੂੰ ਦਿੰਦੇ ਹਨ। ਫਿਰ ਵੀ ਕੁੱਝ ਹੋਰ ਇਸ ਸਫਲਤਾ ਦਾ ਸਿਹਰਾ ਟੀ-ਸ਼ਰਟ ਬਨਾਉਣ ਵਾਲ਼ਿਆਂ ਨੂੰ ਦਿੰਦੇ ਹਨ।
6.10 ਮੈਰੀਲਿਨ ਸਟੋਕਸਟਡ ਨਾਲ਼ ਰੂਬਰੂ

ਇਹ ਸੱਚ ਮੁੱਚ ਹੀ ਇੱਕ ਕਮਾਲ ਦਾ ਮਨੁੱਖੀ ਚਿੱਤਰ ਹੈ। ਅਸਲ ਵਿੱਚ ਇਸ ਦਾ ਸਾਨੂੰ ਕੋਈ ਪਤਾ ਨਹੀਂ ਹੈ ਕਿ ਕੀ ਇਹ ਮਨੋ ਕਲਪਿਤ ਹੈ ਜਾਂ ਅਸਲੀ ਚਿੱਤਰ। ਪਰ ਜਾਪਦਾ ਹੈ ਕਿ ਕਲਾਕਾਰ ਨੇ ਇਸ ਵਿੱਚ ਇਸਤਰੀਤਵ ਦੀ ਪੁਨਰ ਜਾਗਰਤੀ ਦਰਸਾਈ ਹੈ। ਸ਼ਾਇਦ ਇਸ ਨਾਲ਼ ‎…‎ ਸ਼ਬਦ “ਇੱਕ ਬੁਝਾਰਤ” ਸਦਾ ਹੀ ਵਰਤਿਆ ਗਿਆ ਹੈ।
6.11  ਇੱਕ ਛੋਟੀ ਵਾਰਤਾ ਦਾ ਅਰੰਭ
ਇਨ੍ਹਾਂ ਕਲਾਕਾਰਾਂ ਦਾ ਮਹਾਨਤਾ ਵਿੱਚ ਵਿਸ਼ਵਾਸ ਹੀ ਇੱਕ ਨਵਾਂ ਰੂਪ ਲੈ ਕੇ ਉਜਾਗਰ ਹੁੰਦਾ ਹੈ ਜੋ ਅਸੀਂ ਉਨ੍ਹਾਂ ਦੀਆਂ ਕਲਾ ਕਿਰਤੀਆਂ ਵਿੱਚ ਮਾਣਦੇ ਹਾਂ।
6.12 ਅਸੀਂ ਇੱਕ ਕਲਾਕਾਰ ਵਿੱਚੋਂ ਇੱਕ ਅਜੇਹਾ ਵਿਅਕਤੀ ਦੇਖਦੇ ਹਾਂ ਜੋ ਸਾਡੇ ਸੁਹੱਪਣਤਾ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਸੰਪੂਰਨਤਾ ਨੂੰ ਪਰਗਟ ਕਰਦਾ ਹੈ। ਪਰ ਇਹ ਸੰਪੂਰਨਤਾ ਕੀ ਹੈ?
6.13 ਜੀਨ-ਲਿਊਸ ਕਲਿਊਮੀਊ ਨਾਲ਼ ਰੂਬਰੂ
ਕਲਾਕਾਰਾਂ ਦੀ ਹਰ ਇੱਕ ਪੀੜ੍ਹੀ ਇਹੋ ਹੀ ਕਹਿੰਦੀ ਆਈ ਹੈ ਕਿ ਮੈਂ ਪੂਰਨ ਅਤੇ ਅੰਤਮ ਚਿੱਤਰ ਤਿਆਰ ਕਰ ਦਿੱਤਾ ਹੈ। ਜਦੋਂ ਤੀਕਰ ਕਿ ਅਸੀਂ ਮਾਲਵਿੱਚ ਵੱਲੋਂ ਬਣਾਏ ਗਏ ਸਫ਼ੈਦ ਪਿੱਠ-ਭੂਮੀ ਵਿੱਚ ਪਰਸਿੱਧ ਸੁਕਿਅਰ ਨੂੰ ਨਹੀਂ ਦੇਖ ਲੈਂਦੇ। ਜਿਸ ਸਬੰਧੀ ਕੁੱਝ ਇਹ ਕਹਿੰਦੇ ਹਨ ਕਿ ਕਲਾ ਦੇ ਇਤਿਹਾਸ ਦਾ ਉਸ ਵਿੱਚ ਅੰਤਮ ਸਿਖਰ ਹੈ।

ਤੁਸੀਂ ਜਾਣਦੇ ਹੀ ਹੋ ਕਿ ਅਸੀਂ ਉਸ ਤੋਂ ਵੀ ਅੱਗੇ ਆ ਗਏ ਹਾਂ। ਇਸ ਲਈ ਕੀ ਕਲਾ ਦਾ ਮਾਡਲ ਬੀਤੇ ਵਿੱਚ ਹੈ ਜਾਂ ਭਵਿੱਖ ਵਿੱਚ ਹੈ? ਇਹ ਇੱਕ ਕਦੀ ਵੀ ਨਾ ਖਤਮ ਹੋਣ ਵਾਲ਼ੀ ਚੁੰਝ ਚਰਚਾ ਹੈ।
6.14 ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਲਾ ਕਿਰਤੀ ਦੇਖਣ ਵਾਲ਼ੇ ਨਾਲ਼ ਇੱਕ ਚੁੱਪ ਸੰਵਾਦ ਰਚਾਉਂਦੀ ਹੈ। ਇਸ ਦਾ ਭਾਵ ਇਹ ਹੋਇਆ ਕਿ ਦੇਖਣ ਵਾਲ਼ੇ ਦੀ ਸੁਰਤੀ ਦੀ ਉੱਚਤਾ ਹੈ ਜੋ ਉਸ ਵਿੱਚ ਬਲਬਲੇ ਛਲਕਾਉਂਦੀ ਹੈ ਅਤੇ ਉਹੋ ਹੀ ਕਲਾ ਕਿਰਤੀ ਨੂੰ ਮਹਾਨ ਬਣਾਉਂਦੇ ਹਨ।
6.15 ਭਾਵੇਂ ਕਿ ਇਨਸਾਨ ਦੇ ਜਿਉਂਦੇ ਰਹਿਣ ਲਈ ਕਲਾ ਕੋਈ ਮਹੱਤਤਾ ਪੂਰਨ ਚੀਜ਼ ਨਹੀਂ ਹੈ‎,‎ ਫਿਰ ਵੀ ਅਸੀਂ ਸਮੇਂ ਦੀ ਉਪਜ ਤੋਂ ਹੀ ਇਸ ਨੂੰ ਭਾਲ਼ ਦੇ ਅਤੇ ਮਾਣਦੇ ਆਏ ਹਾਂ। ਸਾਡੀ ਕਲਪਨਾ ਨੂੰ ਸੌ ਸੌ ਪਰਨਾਮ‎,‎ ਜਾਨਵਰਾਂ ਦੀ ਨਸਲ ਵਿੱਚੋਂ ਕੇਵਲ ਇੱਕ ਇਨਸਾਨ ਹੀ ਹੈ ਜੋ ਚਿੱਤਰ ਉਸਾਰ ਸਕਦਾ ਹੈ।
6.16 ਕੋਈ ਜਾਣਕਾਰੀ ਦੇਣ ਲਈ‎,‎ ਬੇਨਿਸਾਫੀ ਨੂੰ ਨਿੰਦਣ ਲਈ ਜਾਂ ਫਿਰ ਮਾਨਵਤਾ ਨੂੰ ਨਵੀਂ ਦਿਸ਼ਾ ਪਰਦਾਨ ਕਰਨ ਲਈ‎,‎ ਕਲਾ ਬਹੁਤ ਹੀ ਲਾਹੇਵੰਦ ਹੈ।
6.17 ਬਿਨਾ ਸ਼ੱਕ ਮਿਸ਼ਰੀ ਲੋਕਾਂ ਦਾ ਇਹ ਕਥਨ ਸਹੀ ਹੈ ਕਿ ਤਸਵੀਰਾਂ ਨੇ ਇਨਸਾਨਾਂ ਨੂੰ ਜੀਵਤ ਰੱਖਿਆ ਹੈ।

ਕਲਾ ਹੀ ਸਾਨੂੰ ਆਪਣਾ ਬਹੁਤਾ ਇਤਿਹਾਸ ਮੁੜ ਲੱਭਣ ਵਿੱਚ ਸਹਾਈ ਹੋਈ ਹੈ। ਅਤੇ ਵਿਸ਼ਵਾਸ ਕਰਨ ਲਈ ਹਰ ਦਲੀਲ ਮਿਲ ਜਾਂਦੀ ਹੈ ਕਿ ਇਹ ਮਹਾਨ ਅਤੇ ਸਾਹਸੀ ਕੰਮ ਅੱਗੇ ਨੂੰ ਵੀ ਚਲਦਾ ਰਹੇਗਾ।

ਇਨਸਾਨੀ ਵਿਚਾਰਵਾਨ ਸੰਸਾਰ ਸਬੰਧੀ ਆਪਣੇ ਵਿਚਾਰ ਪਰਗਟ ਕਰਨ ਲਈ ਸਦਾ ਸਦਾ ਹੀ ਉਤੇਜਿਤ ਹੁੰਦੇ ਰਹਿਣਗੇ।

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਕਾਰ ਵਿੱਚ ਬੈਠ ਕੇ ਚੱਲਣ ਲੱਗੇ ਤਾਂ ਮੇਰੇ ਬੇਟੇ ਨਵਦੀਪ ਨੇ ਸੀਟ ਬੈਲਟ ਤੋਂ ਫਸਾਦ ਪਾ ਲਿਆ। ਆਖੇ ਪਹਿਲਾਂ ਸੀਟ ਬੈਲਟ ਲਾਉ ਤੇ ਫਿਰ ਕਾਰ ਚਲਾਉ। ਕਾਰ ਵਿੱਚ ਬੈਲਟਾਂ ਘੱਟ ਸਨ ਤੇ ਸਵਾਰੀਆਂ ਜ਼ਿਆਦਾ। ਜਿਹੜੀ ਇੱਕ ਬੈਲਟ ਸੀ ਉਹ ਉਸਨੂੰ ਲਾ ਦਿੱਤੀ ਪਰ ਉਸਦੀ ਅਗਲੀ ਜ਼ਿਦ ਸੀ ਕਿ ਬੈਲਟਾਂ ਸਾਰੇ ਜਣੇ ਲਾਉ ਨਹੀਂ ਤਾਂ ਪੁਲੀਸ ਫੜ ਲਵੇਗੀ। ਉਸਨੂੰ ਸਮਝਾਇਆ ਕਿ ਆਪਾਂ ਹੁਣ ਇੰਡੀਆਂ `ਚ ਹਾਂ ਆਸਟ੍ਰੇਲੀਆ ਵਿੱਚ ਨਹੀਂ। ਏਥੇ ਸੀਟ ਬੈਲਟਾਂ ਸਿਰਫ ਡਰਾਈਵਰ ਅੰਕਲ ਹੀ ਲਾਉਂਦੇ ਹਨ‎,‎ ਨਾਲੇ ਕਾਰ ਵਿੱਚ ਹਨੇਰਾ ਹੈ। ਪੁਲੀਸ ਨੂੰ ਪਤਾ ਨਹੀਂ ਲੱਗਣਾ ਕਿ ਬੈਲਟਾਂ ਲਾਈਆਂ ਹਨ ਜਾਂ ਨਹੀਂ। ਇਹ ਪਹਿਲੀ ਤਸਵੀਰ ਸੀ ਜੋ ਆਪਣੇ ਦੇਸ ਦੀ ਧਰਤੀ ਤੇ ਕਦਮ ਰੱਖਣ ਤੋਂ ਥੋੜਾਂ ਸਮਾਂ ਬਾਅਦ ਹੀ‎,‎ ਮੈਨੂੰ ਆਪਣੇ ਪੁੱਤਰ ਨੂੰ ਪੇਸ਼ ਕਰਨੀ ਪਈ। ਨਿਯਮਾਂ ਦੀ ਪਾਲਣਾ ਕਰਨ ਲਈ ਜੋ ਸੰਸਕਾਰ ਬਾਹਰਲੇ ਮੁਲਕਾਂ ਵਿੱਚ ਸਖਾਏ ਜਾਂਦੇ ਹਨ‎,‎ ਉਹਨਾਂ ਨੂੰ ਚਕਣਾ ਚੂਰ ਕਰਨ ਲਈ‎,‎ ਸਾਨੂੰ ਆਉਂਦਿਆਂ ਹੀ ਮਜ਼ਬੂਰ ਤੇ ਲਾਚਾਰ ਹੋਣਾ ਪੈਂਦਾ ਹੈ।
“ਤੁਸੀਂ ਬੱਚੇ ਨੂੰ ਅਜਿਹਾ ਕਿਉਂ ਕਹਿ ਰਹੇ ਹੋ? ਨਾਲੇ ਸਮਾਨ ਵਾਲੀ ਟਰਾਲੀ ਤਾਂ ਸੜਕ ਤੋਂ ਪਾਸੇ ਕਰ ਆਉਣੀਂ ਸੀ। ਉਥੇ ਤਾਂ ਬੜੇ ਚੰਗੇ ਬਣਦੇ ਹੋ” । ਪਟਨੀ ਵਿਚੋਂ ਵੀ ਵਿਦੇਸੀ ਸਭਿਆਚਾਰ ਬੋਲ ਰਿਹਾ ਸੀ। ਉਹ ਸਮਾਨ ਵਾਲੀ ਉਸ ਟਰਾਲੀ ਬਾਰੇ ਕਹਿ ਰਹੀ ਸੀ ਜਿਸ ਉਪਰੋਂ ਆਪਣਾ ਸਮਾਨ ਤਾਂ ਚੁੱਕ ਕੇ ਕਾਰ ਵਿੱਚ ਰੱਖ ਲਿਆ ਸੀ ਪਰ ਟਰਾਲੀ ਨਸ਼ੂੰ ਸੜਕ ਦੇ ਵਿਚਕਾਰ ਹੀ ਰਹਿਣ ਦਿੱਤਾ ਸੀ ਤੇ ਆਪ ਕਾਰ ਵਿੱਚ ਆਣ ਬੈਠਾ ਸਾਂ।
“ਏਥੇ ਸਭ ਚਲਦਾ ਹੈ” । ਮੈਂ ਏਨਾਂ ਆਖ ਉਸਨੂੰ ਤਾਂ ਟਾਲ ਦਿੱਤਾ ਪਰ ਆਪ ਸੋਚਣ ਲੱਗਾ ਕਿ ਮੈਂ ਅਜਿਹਾ ਕਿਉਂ ਕਿਹਾ ਜਾਂ ਮੈਂ ਅਜਿਹਾ ਕਿਉਂ ਕੀਤਾ? ਦਰਅਸਲ ਇਸ ਸੋਚ ਦੀ ਨਵਿਰਤੀ ਹੀ ਇਸ ਲੇਖ ਦਾ ਵਿਸ਼ਾ ਹੈ। ‘ਰੋਮ ਵਿੱਚ ਜਾ ਕੇ ਰੋਮਨਾਂ ਵਾਲਾ ਵਰਤਾਉ’ ਕਰਨ ਵਾਲੀ ਕਹਾਵਤ ਮਨ ਵਿੱਚ ਸੀ ਜਾਂ ਇਹ ਡਰ ਕਿ ਪਤਾ ਨਹੀਂ ਕਿਹੜੀ ਨੁਕਰੋਂ ਕੋਈ ਆ ਕੇ ਹੁਕਮ ਚਾੜਸ਼ ਦੇਵੇਗਾ ਕਿ ਸਰਦਾਰ ਜੀ ਗੱਡੀ ਇੱਕ ਪਾਸੇ ਲਾ ਲਵੋ ਤੇ ਸਮਾਨ ਚੈੱਕ ਕਰਵਾਉੇ। ਫਿਰ ਅਟੈਚੀ ਖੋਹਲਣ ਤੋਂ ਬਿਨਾਂ ਸਾਥੋਂ ਇਹ ਸਾਬਤ ਨਹੀਂ ਹੋਣਾ ਕਿ ਅਸੀਂ ਗਰੀਨ ਚੈਨਲ ਵਿੱਚਦੀ ਲੰਘ ਕੇ ਆਏ ਹਾਂ ਤੇ ਸਾਡੇ ਕੋਲ ਕੋਈ ਗੈਰ ਕਾਨੂੰਨੀ ਸਮਾਨ ਨਹੀਂ ਹੈ। ਸੜਕ ਦੇ ਕੰਢੇ ਤੇ ਖੁਲੇ ਹੋਏ ਅਟੈਚੀ ਵੇਖ ਕੇ‎,‎ ਏਅਰਪੋਰਟ ਦੇ ਟਰਾਲੀ ਹੈਲਪਰ ਦੇ ਖਚਰੇ ਹਾਸੇ ਨੂੰ ਸਹਿਣ ਕਰਨ ਤੋਂ ਬਚਣ ਲਈ‎,‎ ਮੈਂ ਜਲਦੀ ਤੁਰਨ ਦੇ ਯਤਨਾਂ ਵਿੱਚ ਸਾਂ। ਇਸ ਤੋਂ ਇਲਾਵਾ ਘਰ ਪਹੁੰਚਣ ਤੱਕ ਇਹ ਡਰ ਬਣਿਆ ਰਹਿੰਦਾ ਹੈ‎,‎ ਕਿ ਪਤਾ ਨਹੀਂ ਸੂਟਕੇਸਾਂ ਦੀਆ ਰੱਸੀਆਂ ਕਿਹੜੇ ਨਾਕੇ ਤੇ ਖੋਹਲਣੀਆਂ ਪੈਣ ਜਾਂ ਕਿਹੜੇ ਢਾਬੇ ਤੋਂ ਸੂਟਕੇਸਾਂ ਵਿੱਚੋਂ ਆਉਦੀਆਂ ਖੁਸਬੋਆਂ ਨੂੰ ਸੁੰਘ ਕੇ‎,‎ ਕੋਈ ਤੁਹਾਡੀ ਗੱਡੀ ਫਾਲੋ ਕਰਨ ਲੱਗ ਪਵੇ।
ਦਰਅਸਲ ਏਹੋ ਜਿਹੇ ਡਰ ਅਤੇ ਕਈ ਹੋਰ ਤਰਾਂ ਦੇ ਸ਼ੰਕੇ ਜ਼ਹਾਜ਼ ਦੇ ਉਤਰਦਿਆਂ ਹੀ ਮਨ ਵਿੱਚ ਆਉਣ ਲੱਗ ਪੈਂਦੇ ਹਨ ਕਿ ਪਤਾ ਨਹੀਂ ਇੰਮੀਗ੍ਰੇਸ਼ਨ ਵਾਲੇ ਕੀ ਕਹਿਣਗੇ? ਕਸਟਮ ਵਾਲੇ ਸਮਾਨ ਜਾਣ ਦੇਣਗੇ ਕਿ ਨਹੀਂ? ਬਾਹਰ ਨਿਕਲ ਕੇ ਤਾਂ ਕੋਈ ਪੰਗਾ ਨਹੀਂ ਪਵੇਗਾ? ਇੰਨਾਂ ਸ਼ੰਕਿਆਂ ਤੋਂ ਸੁਖਾਂਵੀਂ ਨਵਿਰਤੀ ਪ੍ਰਾਪਤ ਕਰਨ ਲਈ‎,‎ ਨਾ ਚਹੁੰਦਿਆ ਹੋਇਆ ਵੀ ਅਜਿਹੀਆਂ ਹਰਕਤਾਂ ਕਰਨੀਆਂ ਪੈਂਦੀਆਂ ਹਨ ਜਿਨਾਂ ਨੂੰ ਵੇਖ ਕੇ‎,‎ ਦੂਸਰਿਆਂ ਨੂੰ ਦੁਖ ਮਹਿਸੂਸ ਹੁੰਦਾ ਹੈ ਕਿ ਕਈ ਕਈ ਸਾਲ ਵਿਦੇਸ਼ਾਂ ਵਿੱਚ ਬਤਾਉਣ ਪਿਛੋਂ ਵੀ‎,‎ ਸਾਡੇ ਲੋਕਾਂ ਨੂੰ ਤਹਿਜ਼ੀਬ ਪਤਾ ਨਹੀ ਕਦੋਂ ਆਵੇਗੀ?
ਵਿਦੇਸ਼ੀ ਸਲੀਕੇ ਦਾ ਜਨਾਜ਼ਾ ਇੰਮੀਗ੍ਰੇਸ਼ਨ ਵਾਲੀ ਲਾਈਨ ਤੋੜਨ ਨਾਲ ਹੀ ਸ਼ੁਰੂ ਹੋ ਜਾਂਦਾ ਹੇ ਅਤੇ ਇਹ ਉਸ ਵੇਲੇ ਹੋਰ ਵੀ ਸਿਖਰ ਤੇ ਪਹੁੰਚ ਜਾਂਦਾ ਹੈ ਜਦੋਂ ਵਿਦੇਸ਼ਾਂ ਵਿੱਚ ਹੱਸ ਕੇ ਹਜ਼ਾਰਾਂ ਡਾਲਰ ਟੈਕਸ ਦੇਣ ਵਾਲੇ ਲੋਕ‎,‎ ਆਪਣੀ ਧਰਤੀ ਤੇ ਪੈਰ ਰੱਖਦਿਆਂ ਹੀ‎,‎ ਪਹਿਲਾ ਯਤਨ ਕਰਦੇ ਹਨ ਕਿ ਕਿਸੇ ਨਾ ਕਿਸੇ ਤਰਾਂ ਬਿਨਾਂ ਕਸਟਮ ਡਿਊਟੀ ਦਿੱਤਿਆਂ‎,‎ ਉਹਨਾਂ ਦਾ ਸਾਰਾ ਸਮਾਨ ਏਅਰਪੋਰਟ ਤੋਂ ਬਾਹਰ ਨਿਕਲ ਜਾਵੇ। ਵਿਦੇਸ਼ੀ ਕਲਚਰ ਦਾ ਇਮਾਨਦਾਰ ਹਿੱਸਾ ਬਣੇ ਇਹ ਲੋਕ‎,‎ ਏਅਰਪੋਰਟ ਦੇ ਅਧਿਕਾਰੀਆਂ ਨੂੰ ਵਿਦੇਸ਼ੀ ਸੈਂਟਾਂ‎,‎ ਸ਼ਰਾਬ ਜਾਂ ਡਾਲਰਾਂ ਨਾਲ ਰੁਝਾ ਕੇ‎,‎ ਰੰਗ ਬਰੰਗੀਆਂ ਰੱਸੀਆਂ ਨਾਲ ਬੱਝੇ ਬਝਾਏ ਸੂਟਕੇਸ‎,‎ ਬਿਨਾਂ ਡਿਊਟੀ ਅਦਾ ਕੀਤਆਂ ਬਾਹਰ ਲੈ ਜਾਣ ਵਿੱਚ ਸਫਲ ਹੋ ਜਾਂਦੇ ਹਨ ਤੇ ਫਿਰ ਬੜੇ ਮਾਣ ਨਾਲ ਉਹ ਆਪਣੀ ਇਸ ਪ੍ਰਾਪਤੀ ਦਾ ਜ਼ਿਕਰ ਦੂਸਰਿਆਂ ਕੋਲ ਕਰਦੇ ਹਨ।
ਪਰ ਵਿਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉਥੇ ਲਾਈਨ ਬਣਾਈ ਰੱਖਣ ਵਾਲੇ ਬਹੁਤੇ ਹੁੰਦੇ ਹਨ ਤੇ ਤੋੜਨ ਵਾਲੇ ਘੱਟ‎,‎ ਸੜਕ ਵਿੱਚੋਂ ਟਰਾਲੀ ਹਟਾਉਣ ਵਾਲੇ ਜਿਆਦਾ ਅਤੇ ਵਿੱਚ ਛੱਡਣ ਵਾਲੇ ਥੋੜਸ਼ੇ‎,‎ ਡਿਊਟੀ ਭਰਨ ਤੋਂ ਬਿਨਾਂ ਸਮਾਨ ਲੈ ਜਾਣ ਬਾਰੇ ਕਹਿਣਾ ਤਾਂ ਕੀ‎,‎ ਅਜਿਹਾ ਕਰਨ ਬਾਰੇ ਕੋਈ ਸੋਚਦਾ ਵੀ ਨਹੀਂ। ਇਹਨਾਂ ਮੁਲਕਾਂ ਵਿੱਚ ਪ੍ਰਬੰਧਕੀ ਢਾਂਚਾ ਮਜਬੂਤ ਹੁੰਦਾ ਹੈ। ਜਿਥੇ ‘ਉਹ’ ਟੈਕਸ ਕੱਟਦੇ ਹਨ‎,‎ ਉਥੇ ਹਰ ਬਣਦੀ ਮੁਢਲੀ ਸਹੂਲਤ ਹਰ ਆਮ ਨਾਗਰਿਕ ਨੂੰ‎,‎ ਬਿਨਾਂ ਕਿਸੇ ਵਿਤਕਰੇ ਅਤੇ ਪ੍ਰੇਸ਼ਾਨੀ ਦੇ ਪ੍ਰਾਪਤ ਹੰਦੀ ਹੈ। ਇਸੇ ਲਈ ਤਾਂ ਆਮ ਨਾਗਰਿਕ‎,‎ ਬਣਦੀਆਂ ਅਦਾਇਗੀਆਂ ਨੂੰ ਵੇਲੇ ਸਿਰ ਭਰਨਾਂ ਆਪਣਾ ਫਰਜ਼ ਸਮਝਦਾ ਹੈ।
ਮੈਂ ਆਪਣੀ ਦਸਦਾ ਹਾਂ। ਆਸਟ੍ਰੇਲੀਆ ਵਿਖੇ ਮੈਂ ਬੱਸ ਰਾਂਹੀ ਆਪਣੇ ਕੰਮ ਤੇ ਆਉਂਦਾ ਜਾਂਦਾ ਸਾਂ। ਬਸ ਸਰਵਿਸ ਏਨੀ ਵਧੀਆ ਕਿ ਪੁਛੋ ਹੀ ਨਾ। ਨਵੀਆਂ ਨਕੋਰ ਲਗਦੀਆਂ ਸਾਫ ਸੁਥਰੀਆਂ ਏਅਰ ਕੰਡੀਸ਼ਨਡ ਬੱਸਾਂ। ਜੇਕਰ ਕਿਸੇ ਬਾਜ਼ੁਰਗ ਨੂੰ ਬੱਸ ਵਿੱਚ ਚੜਨ ਸਮੇਂ ਉੱਚਾ ਸਟੇਪ ਲੈਣ ਵਿੱਚ ਦਿਕਤ ਆਉਂਦੀ ਹੋਵੇ‎,‎ ਤਾਂ ਬੱਸ ਦਾ ਡਰਾਈਵਰ‎,‎ ਬਸ ਨੂੰ ਇਸ ਢੰਗ ਨਾਲ ਨੀਵਆਂ ਕਰ ਦਿੰਦਾ ਹੈ ਕਿ ਬਾਜ਼ੁਰਗ ਆਸਾਨੀ ਨਾਲ ਬੱਸ ਵਿੱਚ ਚੜਸ਼ ਸਕਣ। ਟਾਈਮ ਦੀ ਪੂਰੀ ਪਾਬੰਦੀ। ਕੋਈ ਓਵਰਲੋਡ ਨਹੀ। ਗੱਲ ਕੀ ਹਰ ਸਹੂਲਤ। ਦੋ ਸਾਲਾਂ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਹੀ ਟਿਕਟਾਂ ਦੀ ਚੈਕਿੰਗ ਹੋਈ। ਟਿਕਟਾਂ ਵਾਸਤੇ ਕੋਈ ਕੰਡਕਟਰ ਨਹੀਂ। ਬਸ ਦਾ ਡਰਾਈਵਰ ਹੀ ਟਿਕਟਾਂ ਦਿੰਦਾ ਹੈ। ਟੁਟੇ ਪੈਸਿਆਂ ਦਾ ਕੋਈ ਰੌਲਾ ਨਹੀਂ। ਅਬਲ ਤਾਂ ਹਰ ਕੋਈ ਬਣਦੇ ਕਰਾਏ ਦੇ ਟੁਟੇ ਪੈਸੇ ਲੈ ਕੇ ਬੱਸ ਵਿੱਚ ਚੜਨਾਂ ਆਪਣਾ ਫਰਜ ਸਮਝਦਾ ਹੈ ਪਰ ਫਿਰ ਵੀ ਜੇਕਰ ਕਿਸੇ ਕੋਲ ਭਾਨ ਨਾ ਵੀ ਹੋਵੇ ਤਾਂ ਡਰਾਈਵਰ ਕੋਲ ਭਾਨ ਹੁੰਦਾ ਹੈ। ਪਰ ਇੱਕ ਦਿਨ ਜਦ ਮੈਂ ਆਪਣੇ ਕੰਮ ਤੋਂ ਵਾਪਿਸ ਪਰਤ ਰਿਹਾਂ ਸਾਂ ਤਾਂ ਇੱਕ ਅੰਗਰੇਜ਼ ਨੌਜੁਆਨ ਡਰਾਈਵਰ‎,‎ ਬੱਸ ਚਲਾ ਰਿਹਾ ਸੀ। ਮੇਰੇ ਕੋਲ ਢਾਈ ਡਾਲਰ ਟੁਟੇ ਨਹੀਂ ਸਨ। ਮੈਂ ਉਸਨੂੰ ਵੀਹ ਡਾਲਰ ਦਾ ਨੋਟ ਟਿਕਟ ਵਾਸਤੇ ਦਿੱਤਾ। ਉੋਸਨੇ ਆਪਣੀ ਕੈਸ ਟ੍ਰੇਅ ਚੈੱਕ ਕੀਤੀ ਪਰ ਉਸ ਕੋਲ ਬਕਾਇਆ ਦੇਣ ਲਈ ਭਾਨ ਨਹੀਂ ਸੀ।
“ਕੋਈ ਗੱਲ ਨਹੀਂ। ਤੁਸੀਂ ਚੜਸ਼ ਆਵੋ ਤੇ ਆਰਾਮ ਨਾਲ ਬੈਠੋ” ਡਰਾਈਵਰ ਨੇ ਮੁਸਕਰਾ ਕੇ ਕਿਹਾ। ਇਹ ਪਹਿਲੀ ਵਾਰ ਹੋਇਆ ਸੀ ਕਿ ਡਰਾਈਵਰ ਕੋਲ ਟੁੱਟੇ ਪੈਸੇ ਨਾ ਹੋਣ ਤੇ ਮੈਂ ਬਿਨਾਂ ਟਿਕਟ ਦੇ ਸਫਰ ਕਰਾਂ। ਮੈਂ ਬਸ ਵਿੱਚ ਚੜ ਤਾਂ ਗਿਆ ਪਰ ਜਦ ਮੈਂ ਬੱਸ ਵਿਚਲੀਆਂ ਹੋਰ ਸਵਾਰੀਆਂ ਵੱਲ ਝਾਤੀ ਮਾਰੀ ਤਾਂ ਉਹ ਮੇਰੇ ਵੱਲ ਇਸ ਤਰਾਂ ਵੇਖ ਰਹੀਆਂ ਸਨ ਜਿਵੇਂ ਮੈਂ ਬਹੁਤ ਵੱਡਾ ਚੋਰ ਹੋਵਾਂ। ਪਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਵੀਹ ਡਾਲਰ ਦਾ ਨੋਟ ਹਾਲੇ ਵੀ ਮੇਰੇ ਹੱਥ ਵਿੱਚ ਸੀ। ਮੈਂ ਮਨਚਲੇ ਡਰਾਈਵਰ ਬਾਰੇ ਸੋਚਨ ਲੱਗਾ ਕਿ ਹੋ ਸਕਦਾ ਹੈ ਕਿ ਉਸ ਕੋਲ ਸੱਚਮੁਚ ਹੀ ਟੁੱਟੇ ਪੈਸੇ ਨਾ ਹੋਣ ਜਾਂ ਉਸਨੇ ਗਿਨਣ ਖੁਣੋਂ ਹੀ ਕਹਿ ਦਿੱਤਾ ਹੋਵੇ। ਨਾਲੇ ਮੇਂ ਅਗਲੇ ਸਟਾਪ ਤੇ ਹੀ ਤਾਂ ਉੰਤਰ ਜਾਣਾ ਸੀ ਪਰ ਜੇਕਰ ਇਸ ਦੌਰਾਨ ਹੀ ਚੈਕਿੰਗ ਹੋ ਗਈ ਤਾਂ ਮੈਂ ਕੀ ਕਹਾਂਗਾਂ ਕਿ ਡਰਾਈਵਰ ਨੇ ਟਿਕਟ ਨਹੀਂ ਦਿੱਤੀ। ਇਹ ਕਿਸੇ ਨੇ ਮੰਨਣਾ ਨਹੀਂ ਤੇ ਇਹ ਪ੍ਰਚਾਰ ਹੋ ਜਾਣਾ ਹੈ ਕਿ ਸਰਦਾਰ ਲੋਕ ਬੱਸਾਂ ਵਿੱਚ ਟਿਕਟਾਂ ਨਹੀਂ ਲੈਦੇ। ਦੂਸਰੇ ਪਾਸੇ ਇਹ ਵੀ ਸੋਚਦਾ ਸਾਂ ਕਿ ਚਲੋ ਚੰਗਾ ਹੀ ਹੋਇਆ। ਢਾਈ ਡਾਲਰ ਭਾਵ ਸੱਠ ਸੱਤਰ ਰੁਪਈਏ ਬਚ ਗਏ। ਪਰ ਬੱਸ ਦੀਆਂ ਸਹੂਲਤਾਂ ਨੂੰ ਵੇਖਦਿਆਂ ਮੈਨੂੰ ਆਪਣੀ ਇਹ ਸੋਚ ਬੜੀ ਘਟੀਆ ਲੱਗੀ। ਆਪਣੇ ਸਟਾਪ ਤੇ ਉਤਰ ਤਾਂ ਗਿਆ ਪਰ ਮਨ ਉਤੇ ਮਨਾਂਮੂੰਹੀਂ ਭਾਰ ਸੀ। ਬੱਸ ਡਰਾਈਵਰ ਨੇ ਢਾਈ ਡਾਲਰ ਦਾ ਕਰਜ਼ਾ ਮੇਰੇ ਸਿਰ ਚਾੜ ਦਿੱਤਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਂ ਇਹ ਕਰਜ਼ਾ ਕਿਸ ਤਰਾਂ ਉਤਾਰਾਂਗਾਂ। ਕਦੀ ਸੋਚਦਾ ਢਾਈ ਡਾਲਰ ਖਜ਼ਾਨੇ ਵਿੱਚ ਜਮਾਂ ਕਰਵਾ ਦੇਵਾਂ‎,‎ ਕਿਸੇ ਚੈਰੀਟੀ ਦੀ ਗੋਲਕ ਵਿੱਚ ਪਾ ਦੇਵਾਂ ਪਰ ਇਸ ਨਾਲ ਉਹਨਾਂ ਤੱਕਣੀਆਂ ਦੀ ਪੂਰਤੀ ਨਹੀਂ ਸੀ ਹੋਣੀ ਜੋ ਬੱਸ ਵਿੱਚਲੀਆ ਸਵਾਰੀਆਂ ਨੇ ਮੇਰੇ ਵੱਲ ਤੱਕੀਆਂ ਸਨ। ਮੈਂ ਇਸ ਪ੍ਰਬੰਧ ਦਾ ਸਹੀ ਅਰਥਾਂ ਵਿੱਚ ਕਰਜ਼ਾ ਮੋੜਨਾਂ ਚਾਹੁੰਦਾ ਸਾਂ।
ਸਮਾਂ ਬੀਤਦਾ ਗਿਆ ਪਰ ਕੋਈ ਵਧੀਆ ਅਦਾਇਗੀ ਨਹੀਂ ਸਾਂ ਸੋਚ ਸਕਿਆ। ਏਨੇ ਚਿਰ ਨੂੰ ਕਨੈਡਾ ਮੂਵ ਹੋ ਜਾਣ ਦਾ ਪ੍ਰੋਗਰਾਮ ਬਣ ਗਿਆ। ਜਾਣ ਦੀ ਤਾਰੀਖ਼ ਵੀ ਤਹਿ ਹੋ ਗਈ ਪਰ ਸਿਰ ਤੇ ਕਰਜ਼ਾ ਜਿਉਂ ਦਾ ਤਿਉਂ ਸੀ। ਕਨੈਡਾ ਜਾਣ 
ਲਈ ਫਲਾਈਟ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮੈਂ ੁਬੱਸ ਰਾਂਹੀ ਘਰ ਪਰਤ ਰਿਹਾਂ ਸਾਂ ਕਿ ਬੱਸ ਦੇ ਕੋਲ ਦੀ ਇੱਕ ਐਂਬੂਲੈਂਸ ਉੱਚੀ ਉੱਚੀ ਸਾਇਰਨ ਮਾਰਦੀ ਹੋਈ ਲੰਘੀ। ਕੋਈ ਐਕਸੀਡੈਂਟ ਹੋਇਆ ਲਗਦਾ ਸੀ ਤੇ ਫੱਟੜ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ। ਇੱਕਦਮ ਮਨ ਵਿੱਚ ਖਿਆਲ ਆਇਆ ਕਿ ਫੱਟੜ ਨੂੰ ਖੂਨ ਦੀ ਵੀ ਲੋੜ ਪੈ ਸਕਦੀ ਹੈ ਤੇ ਖੂਨ ਦੇ ਕੇ ਮੈਂ ਆਪਣਾ ਕਰਜ਼ਾ ਲਾਹ ਸਕਦਾ ਹਾਂ। ਪਰ ਇਹ ਕਿਵੇਂ ਸੰਭਵ ਸੀ। ਸ਼ਾਮ ਦਾ ਸਮਾਂ ਸੀ‎,‎ ਸਵੇਰੇ ਫਲਾਈਟ ਸੀ ਅਤੇ ਸਿਧਾ ਹਸਪਤਾਲ ਜਾ ਕੇ ਬਲੱਡ ਡੋਨੇਟ ਨਹੀਂ ਸੀ ਕੀਤਾ ਜਾ ਸਕਦਾ। ਪਰ ਕਰਜ਼ਾ ਵੀ ਤਾਂ ਲਾਹੁਣਾ ਸੀ ਤੇ ਬਲੱਡ ਦੇਣਾ ਹੀ ਇੱਕੋ ਇੱਕ ਵਧੀਆ ਅਦਾਇਗੀ ਸੀ। ਸੋ ਮੈਂ ਬਲੱਡ ਦੇਣ ਦਾ ਫੈਸਲਾ ਕਰਕੇ‎,‎ ਅਗਲੇ ਬੱਸ ਸਟਾਪ ਤੇ ਬੱਸ ਵਿੱਚੋਂ ਉਤਰ ਗਿਆ। ਬਲੱਡ ਬੈਂਕ ਦਾ ਪਤਾ ਕੀਤਾ ਤੇ ਅਗਲੇ ਹੀ ਪਲ ਮੈਂ ਰੈੱਡ ਕਰਾਸ ਆਫ ਆਸਟ੍ਰੇਲੀਆ ਦੀ ਬਲੱਡ ਡਵੀਜ਼ਨ ਵਿਖੇ ਖ਼ੂਨ ਦਾਨ ਕਰ ਰਿਹਾ ਸਾਂ। ਮੈਂ ਜਾਣਦਾ ਸਾਂ ਕਿ ਘਰ ਲੇਟ ਪਹੁੰਚਣ ਕਰਕੇ ਹੰਗਾਮਾਂ ਹੋਵੇਗਾ ਪਰ ਜੋ ਮੈਨੂੰ ਜੋ ਰਾਹਤ ਖ਼ੂਨ ਦੇ ਕੇ ਮਿਲੀ ਸੀ‎,‎ ਉਹ ਪਤਨੀ ਦੇ ਗੁਸੇ ਤੋਂ ਕਿਤੇ ਵੱਧ ਸੀ। ਢਾਈ ਡਾਲਰ ਦਾ ਕਰਜ਼ਾ ਲਾਹ ਕੇ‎,‎ ਮੈਂ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਿਹਾ ਸਾਂ ਤੇ ਸਵੇਰੇ ਕਨੈਡਾ ਜਾਣ ਲਈ ਸੁਰਖ਼ਰੂ ਸਾਂ।
ਇਸ ਸਾਰੇ ਕੁਝ ਤੋਂ ਮੇਰਾ ਭਾਵ ਕਿ ਜਿਹੜਾ ਸਿਸਟਮ ਤੁਹਾਡੀ ਕੇਅਰ ਕਰਦਾ ਹੇ‎,‎ ਉਸ ਬਾਰੇ ਬਹੁਤ ਸਾਰੇ ਲੋਕ ਵਫ਼ਾਦਾਰ ਹਨ ਅਤੇ ਜਿਹੜਾ ਸਿਸਟਮ ਤੁਹਾਡੇ ਬਾਰੇ ਨਹੀਂ ਸੋਚਦਾ‎,‎ ੳੋੁਸਦੇ ਲੋਕ ਪ੍ਰਬੰਧਕੀ ਢਾਂਚੇ ਨੂੰ ਤੋੜ ਮਰੋੜ ਕੇ‎,‎ ਆਪਣੇ ਆਪਣੇ ਵੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਏਸੇ ਲਈ ਵਿਦੇਸ਼ਾਂ ਵਿੱਚ ਉਮਰਾਂ ਗਾਲ ਕੇ‎,‎ ਉਥੋਂ ਦੇ ਤੌਰ ਤਰੀਕੇ ਸਿੱਖ ਕੇ ਲੋਕ‎,‎ ਜਦ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਏਅਰਪੋਰਟ ਤੇ ਹੀ‎,‎ ਵਿਦੇਸ਼ੀ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਇੱਕ ਪਾਸੇ ਰੱਖਕੇ‎,‎ ਆਪਣੇ ਦੇਸ਼ ਦੇ ਸਿਸਟਮ ਨੂੰ ਅਪਣਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਜਿਸ ਤੋਂ ਲਗਦਾ ਹੈ ਕਿ ਏਨੇ ਸਾਲਾਂ ਵਿੱਚ ਵੀ ਉਹਨਾਂ ਨੇ ਵਿਦੇਸ਼ੀ ਸਲੀਕਾ ਨਹੀਂ ਸਿਖਿਆ॥ ਜੋ ਇਸ ਸਿਸਟਮ ਦੀ ਸਮਾਜਿਕ ਬਨਤਰ ਅਤੇ ਪ੍ਰੰਬਧਕੀ ਢਾਂਚੇ ਵਿੱਚ ਫਿਟ ਨਹੀਂ ਹੁੰਦੇ‎,‎ ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਆਪਣੇ ਸਟੇਅ ਦੌਰਾਨ ਤੇ ਵਾਪਿਸ ਵਿਦੇਸ਼ ਪਰਤਣ ਤੱਕ‎,‎ ਕਈ ਪ੍ਰਕਾਰ ਦੀਆਂ ਮੁਸੀਬਤਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ਵਿਦੇਸ਼ ਤੋਂ ਆਏ ਮੇਰੇ ਮਾਮੇ ਦੇ ਪੁੱਤ ਭਰਾ ਨ‎,‎ ੇ ਵਿਦੇਸ਼ੀ ਸਲੀਕਾ ਅਪਣਾਉਣ ਦੇ ਯਤਨ ਵਜੋਂ‎,‎ ਚੰਡੀਗੜਸ਼ ਦੀ ਇੱਕ ਸੜਕ ਤੇ ਜੈਬਰਾ ਕਰਾਸਿੰਗ ਤੇ ਸੜਸ਼ਕ ਪਾਰ ਕਰਨ ਲਈ ਖੜੀਆਂ ਕੁਝ ਔਰਤਾਂ ਨੂੰ‎,‎ ਆਪਣੀ ਕਾਰ ਰੋਕ ਕੇ ਲੰਘ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਔਰਤਾਂ ਉਸਦਾ ਧੰਨਵਾਦ ਕਰਨ ਦੀ ਥਾਂ ਉਸਦੇ ਗਲ ਪੈ ਗਈਆ‎,‎ ਕਿ ਉਸਨੇ ਉਹਨਾਂ ਨੂੰ ਵੇਖ ਕੇ ਜਾਣਬੁੱਝ ਕੇ ਕਾਰ ਰੋਕੀ ਹੇ ਤੇ ਇਸ਼ਾਰਾ ਕੀਤਾ ਹੈ। ਮਾਮਲਾ ਪੁਲੀਸ ਕੋਲ ਜਾਣੋ ਮਸਾਂ ਟੱਲਿਆ। ਏਸੇ ਕਰਕੇ ਸੀਟ ਬੈਲਟ ਸਬੰਧੀ ਮੈਂ ਆਪਣੇ ਪੁਤਰ ਨੂੰ ਤਰਕ ਵਿਹੂਣੀ ਦਲੀਲ ਦੇ ਕੇ ਟਾਲ ਦਿੱਤਾ ਸੀ ਤੇ ਸਮਾਨ ਵਾਲੀ ਟਰਾਲੀ‎,‎ ਸੜਕ ਵਿਚਾਲੇ ਛੱਡ ਦੇਣਾ ਮੈਨੂੰ ਬੁਰਾ ਨਹੀਂ ਸੀ ਲੱਗਾ। ਮੇਰੀ ਪਟਨੀ ਅਜ ਤੱਕ ਵੀ ਇਸ ਦਲੀਲ ਤੇ ਕਾਇਮ ਹੈ ਕਿ ਵਿਦੇਸ਼ਾਂ ਵਿੱਚ ਅਸੀਂ ਜੋ ਕੁਝ ਚੰਗਾਂ ਸਿਖਦੇ ਹਾਂ‎,‎ ਉਸਨੂੰ ਆਪਣੇ ਦੇਸ਼ ਵਿੱਚ ਵੀ‎,‎ ਅਮਲ ਵਿੱਚ ਲਿਆਉਣਾ ਚਾਹੀਦਾ ਹੈ।
ਪਰ ਇਸ ਸਾਰੇ ਕੁਝ ਤੋਂ ਮੇਰਾ ਹਰਗਿਜ਼ ਇਹ ਭਾਵ ਨਹੀਂ‎,‎ ਕਿ ਇੰਡੀਆ ਜਾਣਾ ਇੱਕ ਖ਼ਤਰਨਾਕ ਪ੍ਰੋਜੈਕਟ ਹੈ। ਉਪਰ ਦੱਸੇ ਡਰ ਜਾਂ ਖਤਰੇ ਉਹਨਾਂ ਚਾਵਾਂ ਅਤੇ ਰੀਝਾਂ ਸਾਹਮਣੇ ਨਾ ਮਾਤਰ ਹਨ ਜੋ ਇੱਕ ਭਾਰਤੀ‎,‎ ਵਿਦੇਸ਼ ਵਿੱਚੋਂ ਆਪਣੇ ਮਨ ਵਿੱਚ ਲੈ ਕੇ ਆਉਂਦਾ ਹੈ। ਮਾਂ ਪਿਉ ਦੀ ਆਸੀਸ‎,‎ ਭੈਣ ਭਰਾਵਾਂ ਦੀ ਚਾਅ ਭਰੀ ਗਲਵਕੜੀ‎,‎ ਰਿਸ਼ਤੇਦਾਰਾ ਦੀਆਂ ਟਿਚਰਾਂ ਅਤੇ ਯਾਰਾਂ ਮਿਤਰਾਂ ਦੇ ਉਲਾਂਭੇ। ਬਾਜ਼ੁਰਗਾਂ ਦੇ ਠੰਡੇ ਤੱਤੇ ਬਿਸਤਰਿਆਂ ਵਿੱਚ ਘੁਸਰਕੇ ਨਿਘਿਆ ਹੋਣਾ‎,‎ ਮਾਂ ਜਾਂ ਦਾਦੀ ਦੇ ਹੱਥਾਂ ਦੀ ਬਣੀ ਘਰ ਦੇ ਦੁੱਧ ਦੀ ਬਰਫੀ ਤੇ ਕਿੰਨਾਂ ਕੁਝ ਹੋਰ ਼। ਵਿਦੇਸ਼ੀ ਸਿਸਟਮ ਭਾਵੇਂ ਕਿੰਨਾਂ ਵੀ ਚੰਗਾ ਕਿਉਂ ਨਾ ਹੋਵੇ ਜਾਂ ਆਪਣਾ ਸਿਸਟਮ ਕਿੰਨਾਂ ਵੀ ਮਾੜਾ ਕਿਉਂ ਨਾ ਹੋਵੇ‎,‎ ਇਹ ਚੀਜ਼ਾਂ ਪ੍ਰਦੇਸਾਂ ਵਿੱਚ ਨਹੀਂ ਮਿਲਦੀਆਂ। ਸਾਰੀ ਉਮਰ ਬੰਦਾ ਇੰਨਾਂ ਲਈ ਤਰਸਦਾ ਹੈ।

ਕੌੜਾ ਸੱਚ ਇਹ ਹੈ ਕਿ ਜੇਕਰ ਕੋਈ ਕੌਮ ਖਤਮ ਕਰਨੀ ਹੋਵੇ ਤਾਂ ਉਸ ਦੀ ਬੋਲੀ ਮਾਰ ਦਿਉ‎,‎ ਕੌਮ ਆਪਣੇ ਆਪ ਮਰ ਜਾਵੇਗੀ। ਦੁਨੀਆਂ ਵਿੱਚ ਉਹੀ ਕੌਮਾਂ ਜਿਊਂਦੀਆਂ ਨੇ ਜੋ: ੳ) ਆਪਣੇ ਵਿਰਸਾ‎,‎ ਆਪਣੀ ਬੋਲੀ ਤੇ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਅ) ਆਪਣਾ ਪਿਛੋਕੜ‎,‎ ਇਤਿਹਾਸ ਜੋ ਕਿ ਅਨੇਕਾਂ ਘਾਲਣਾ ਘਾਲਕੇ ਅਤੇ ਕਈ ਜਿੰਦਗੀਆਂ ਕੁਰਬਾਨ ਕਰਕੇ ਕੌਮਾਂ ਦੀ ਝੋਲੀ ਪੈਦਾਂ ਹੈ ਤੇ ਉਸ ਤੋਂ ਨਿਕਲੇ ਤੱਤ ਜੋ ਜਿੰਦਗੀ ਦੀ ਜੀਵਨ ਜਾਂਚ ਲਈ ਪ੍ਰੇਰਨਾ ਸਰੋਤ ਹੋ ਨਿੱਬੜਦੇ ਨੇ‎,‎ ਆਪਣੀਆਂ ਸਿਮਰਤੀਆਂ ਵਿੱਚ ਹਮੇਸ਼ਾ ਯਾਦ ਰੱਖਦੀਆਂ ਹਨ।

2001 ਤੋਂ ਬਾਅਦ 2006 ਵਿੱਚ 5 ਸਾਲਾਂ ਬਾਅਦ ਅਮਰੀਕਾ ਤੋਂ ਪੰਜਾਬ ਆਉਣ ਦਾ ਸਬੱਬ ਬਣਿਆ‎,‎ ਬੜਾ ਕੁੱਝ ਚੰਗਾ ਨਜਰੀਂ ਪਿਆ ਤੇ ਬੜਾ ਕੁੱਝ ਮਾੜਾ ਵੀ। ਜਿੱਥੇ ਪੰਜਾਬ ਤਰੱਕੀ ਦੀ ਰਾਹ ਤੇ ਹੈ ਉਸ ਦੇ ਇਵਜ ਵਿੱਚ ਪੰਜਾਬ ਦੇ ਲੋਕਾਂ ਦੀ ਸੋਚ ਸੌੜੀ‎,‎ ਮਿਕਨਾ-ਤੀਸੀ‎,‎ ਲੋੜ ਤੋਂ ਵੱਧ ਖੁੱਦਗਰਜ਼‎,‎ ਲੋਭੀ ਤੇ ਆਪਣਾ ਕੰਮ ਕਢਾਉਣ ਤੱਕ ਹੀ ਅੜ ਕੇ ਰਹਿ ਗਈ ਹੈ। ਜਿਵੇਂ ਖਰੀ ਅਤੇ ਸੱਚੀ ਗੱਲ ਕਰਨ ਵਾਲਾ ਕੋਈ ਰਹਿ ਹੀ ਨਹੀਂ ਗਿਆ‎,‎ ਹਰ ਕਿਸੇ ਦਾ ਵਾਸਤਾ ਸਿਰਫ ਤੇ ਸਿਰਫ ਆਪਣਾ ਕੰਮ ਕਢਾਉਣ ਤੱਕ ਹੀ ਹੈ‎,‎ ਉਸ ਲਈ ਉਹ ਆਪਣੀ ਜਮੀਰ ਵੀ ਵੇਚ ਰਿਹਾ ਹੈ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਗੱਲ ਚੱਲੀ ਸੀ ਪੰਜਾਬ ਵਿੱਚ ਹਿੰਦੀ ਦੇ ਬੋਲ-ਬਾਲੇ ਦੀ। ਮੈਂ ਇਸ ਘਿਨਾਉਣੇ ਸੱਚ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰਨਾਂ ਜਰੂਰੀ ਸਮਝਦਾ ਹਾਂ:
ੳ) ਪੰਜਾਬੀ ਬੋਲੀ ਨੂੰ ਕਿਸੇ ਧਰਮ ਦੀ ਬੋਲੀ ਸਮਝਣਾ ਬਿਲਕੁਲ ਗਲਤ ਹੋਵੇਗਾ‎,‎ ਪੰਜਾਬੀ ਤਾਂ ਪੰਜਾਬ ਦੇ ਆਵਾਮ ਦੀ ਬੋਲੀ ਹੈ।
ਅ) ਮੇਰਾ ਹਿੰਦੀ ਨਾਲ ਕੋਈ ਵਿਰੋਧ ਨਹੀਂ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਆਪਣੀ ਮਾਂ-ਬੋਲੀ ਨੂੰ ਉਸ ਦੇ ਘਰ ਵਿੱਚ ਗਲਾ ਘੁੱਟ ਕੇ ਮਾਰਿਆ ਜਾਂਦਾ ਵੀ ਸਹਿਣ ਨਹੀਂ ਕਰ ਸਕਦਾ।

ੲ) ਪੰਜਾਬੀਓ ਤੁਸੀ ਭਾਰਤੀ ਬਾਅਦ ਵਿੱਚ ਹੋ ਪਰ ਪੰਜਾਬੀ ਪਹਿਲਾਂ।
ਇਸ ਲਈ ਜੁੰਮੇਵਾਰ ਕੌਣ?
1਼ ਪੰਜਾਬ ਦੇ ਸਕੂਲ: ਪੰਜਾਬ ਦੇ ਸਕੂਲ ਉਚੇਚੇ ਤੋਰ ਤੇ ਪਰਾਈਵੇਟ ਜਿਨ੍ਹਾਂ ਵਿੱਚ ਮੱਧ ਅਤੇ ਉੱਚ-ਵਰਗ ਦੇ ਮਾਪਿਆਂ ਦੇ ਬੱਚੇ ਪੜ੍ਹਦੇ ਹਨ‎,‎ ਪੰਜਾਬੀ ਛੱਡ ਕੇ ਹਿੰਦੀ ਬੋਲਣ ਤੇ ਬੱਚਿਆਂ ਨੂੰ ਮਜਬੂਰ ਕਰ ਰਹੇ ਹਨ। ਪੰਜਾਬ ਵਿੱਚ ਹਿੰਦੀ ਬੋਲਣਾ ਇੱਕ ਫੈਸ਼ਨ ਹੈ‎,‎ ਹਿੰਦੀ ਬੋਲਣ ਵਾਲਾ ਪੰਜਾਬੀ ਬੋਲਣ ਵਾਲੇ ਨੂੰ ਅਨਪੜ੍ਹ-ਗਵਾਰ ਸਮਝਦਾ ਹੈ। ਇਹ ਬੜੇ ਯੋਜਨਾ-ਬੱਧ ਕੜੀ ਦਾ ਹਿੱਸਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਹਿੰਦੀ ਦਾ ਪ੍ਰਭਾਵ ਇਥੋ ਤੱਕ ਵਧਾਉ ਤਾਂ ਕਿ ਪੰਜਾਬ ਦੇ ਬੱਚੇ ਪੰਜਾਬੀ ਬੋਲਣ ਲਗਿਆਂ ਆਪਣੇ ਆਪ ਨੂੰ ਘੱਟੀਆ ਤੇ ਸ਼ਰਮਸਾਰ ਮਹਿਸੂਸ ਕਰਨ। ਮੈਨੂੰ ਇਸ ਗੱਲ ਦਾ ਅਹਿਸਾਸ ਤੇ ਨਮੋਸ਼ੀ ਉਦੋ ਹੋਈ ਜਦੋ ਮੈਂ ਖਾਲਸਾ ਕਾਲਜ ਦੇ ਇੱਕ ਪ੍ਰੌਫੈਸਰ ਦੇ ਘਰ ਖਾਣੇ ਤੇ ਗਿਆ ਤੇ ਓੁਸ ਦਾ 7-8 ਸਾਲ ਦਾ ਬੱਚਾ ਜੋ ਇੱਕ ਪਰਾਈਵੇਟ ਸਕੂਲ ਵਿੱਚ ਪੜ੍ਹਦਾ ਹੈ ਅਤੇ ਇਹ ਸਕੂਲ ਇੱਕ ਨਾਮਵਾਰ ਪੰਜਾਬੀ ਗੁਰਮੁੱਖ ਪ੍ਰੀਵਾਰ ਵੱਲੋਂ ਚਲਾਇਆ ਜਾ ਰਿਹਾ ਹੈ‎,‎ ਆਪਣੇ ਪਿਤਾ ਨਾਲ ਹਿੰਦੀ ਵਿੱਚ ਗੱਲਬਾਤ ਕਰਦਾ ਵੇਖਿਆ‎,‎ ਅੱਗੋਂ ਪਿਓ ਪੰਜਾਬੀ ਵਿੱਚ ਬੋਲੇ‎,‎ ਪਿਓ ਨੇ ਹਦਾਇਤ ਵੀ ਕੀਤੀ ਕਿ ਬੇਟਾ ਪੰਜਾਬੀ ਵਿੱਚ ਬੋਲੋ ਪਰ ਪੁੱਤ ਹਿੰਦੀ ਤੋਂ ਪੰਜਾਬੀ ਤੇ ਨਾ ਆਇਆ। ਇਹ ਪੰਜਾਬ ਦੇ ਇੱਕ ਘਰ ਦੀ ਗੱਲ ਨਹੀਂ ਘਰ-ਘਰ ਇਹ ਖਾਨਾ-ਜੰਗੀ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸਥਿਤੀ ਸਾਨੂੰ ਕੀ ਦਰਸਾਉਂਦੀ ਹੈ?‎…‎ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ।
2਼ ਪਹਿਲੇ ਕਸੂਰਵਾਰ ਅਸੀਂ ਖੁਦ ਆਪ: ਮੈਂ ਸਭ ਤੋਂ ਪਹਿਲਾਂ ਕਸੂਰ ਪੰਜਾਬ ਦੇ ਵਾਸੀਆਂ ਦਾ ਕੱਢਾਗਾਂ ਜੋ ਆਪ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਛੱਡ ਕੇ ਰੋਜ਼-ਮਰਾਹ ਦੀ ਜਿੰਦਗੀ ਵਿੱਚ ਹਿੰਦੀ ਬੋਲਣ ਦੀ ਖੁੱਲ੍ਹ ਦੇ ਰਹੇ ਹਨ। ਮੈਂ ਇਹ ਨਹੀਂ ਕਹਿੰਦਾ ਕਿ ਦੂਸਰੀਆਂ ਭਾਸ਼ਾਵਾ ਬੱਚਿਆਂ ਨੂੰ ਨਾ ਸਿਖਾਓ ਪਰ ਮਾਂ ਬੋਲੀ ਨੂੰ ਤਿਆਗ ਕੇ ਨਹੀਂ। ਚੰਗਾ ਕੀ ਹੈ ਮਾੜਾ ਕੀ ਹੈ ਇਸ ਦੀ ਪਛਾਣ ਤਾਂ ਬੰਦੇ ਨੇ ਆਪ ਖੁਦ ਕਰਨੀ ਹੁੰਦੀ ਹੈ। ਸਾਡੇ ਨਾਲੋ ਤਾਂ ਦੱਖਣੀ ਭਾਰਤ ਦੇ ਸੂਬੇ ਚੰਗੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਹਿੰਦੀ ਨਾਲੋ ਚੰਗੀ ਬੋਲੀ ਸਾਡੀ ਮਾਂ-ਬੋਲੀ ਹੈ ਜਿਸ ਵਿੱਚ ਅਸੀਂ ਆਪਣਾ ਲਿਖਣ-ਪੜ੍ਹਨ ਦਾ ਕੰਮ ਵਧੀਆ ਅਤੇ ਸੁੱਚਜੇ ਢੰਗ ਨਾਲ ਕਰ ਲੈਂਦੇ ਹਾਂ। ਫਿਰ ਅਸੀਂ ਹਿੰਦੀ ਸਿੱਖਣ ਦਾ ਵਾਧੂ ਬੋਝ ਕਿਉਂ ਲਈਏ। ਪਰ ਇੱਕ ਅਸੀ ਹਾਂ ਕਿ ਆਪਣੀ ਮਾਂ-ਬੋਲੀ ਨੂੰ ਦੁਰਕਾਰ ਰਹੇ ਹਾਂ। ਆਪਣੇ ਆਪ ਵਿਚੋ ਇਹ ਹੀਣ-ਭਾਵਨਾ ਕੱਢ ਸੁਟੋ ਕਿ ਜੇਕਰ ਮੈਂ ਪੰਜਾਬੀ ਵਿੱਚ ਗੱਲ-ਬਾਤ ਕੀਤੀ ਤਾਂ ਮੇਰਾ ਪ੍ਰਭਾਵ ਮਾੜਾ ਪਵੇਗਾ। ਇਸ ਰੁਝਾਨ ਨੂੰ ਤੁਸੀ ਨਾ ਰੋਕਿਆ ਤਾਂ ਫਿਰ ਕੌਣ ਬਣੇਗਾ ਵਾਰਿਸ ਇਸ ਪੰਜਾਬੀ ਅਮੀਰ ਵਿਰਸੇ ਦਾ? ਜਿਸ ਦੀਆਂ ਗੱਲਾ ਕਰ-ਕਰ ਅਸੀ ਮਾਨ ਨਾਲ ਸਿਰ ਉਚਾ ਕਰ ਜਿਉਂਦੇ ਹਾਂ।
ਇਕ ਹੋਰ ਪੱਖ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਵੇਖਣ ਵਿੱਚ ਆਇਆ ਹੈ ਕਿ ਸਾਡੀ ਇਹ ਸੋਚ ਬਣ ਗਈ ਹੈ ਕਿ ਜੋ ਕੰਮ ਕਰੇ ਸਰਕਾਰ ਕਰੇ। ਸਰਕਾਰ ਕੀ ਹੈ?‎…‎ ਤੁਸੀ-ਅਸੀ ਚੁਣਕੇ ਭੇਜੇ ਨੁੰਮਾਂਇਦੇ ਨੇ‎,‎ ਤੇ ਕਿੰਨਾ ਦੀ ਸਰਕਾਰ ਹੈ? … ਸਾਡੀ। ਆਖਿਰ ਸਰਕਾਰ ਨੇ ਕਾਇਦਾ ਕਾਨੂੰਨ ਕਿਸ ਉੱਪਰ ਲਾਗੂ ਕਰਨਾ ਹੈ? … ਸਾਡੇ ਉੱਪਰ। ਫਿਰ ਬਜਾਏ ਇਸ ਦੇ ਕਿ ਅਸੀ ਸਰਕਾਰ ਨੂੰ ਦੋਸ਼ੀ ਠਹਿਰਾਈਏ‎,‎ ਮੈਂ ਸਮਝਦਾ ਹਾਂ ਕਿ ਪਹਿਲੇ ਦੋਸ਼ੀ ਅਸੀ ਖੁਦ ਆਪ ਹਾਂ। ਪੰਜਾਬ ਸਰਕਾਰ ਨੇ ਤਾਂ ਪੰਜਾਬੀ ਨੂੰ ਰਾਜ ਭਾਸ਼ਾ ਐਲਾਨਿਆ ਹੈ ਪਰ ਅਮਲੀ ਜਾਮਾਂ ਤਾਂ ਅਸੀ ਦੇਣਾ ਹੈ। ਸੋ ਪਹਿਲਾਂ ਆਪਣੇ ਮੂਲ ਨੂੰ ਤੇ ਆਪਣੀਆਂ ਜੁੰਮੇਵਾਰੀਆਂ ਨੂੰ ਪਛਾਨਣ ਦੀ ਜਰੂਰਤ ਹੈ। ਘਰ ਵਿੱਚ ਬੈਠੀ ਮਾਂ ਨੂੰ ਰੋਟੀ-ਪਾਣੀ ਪੁੱਛਣਾ ਤੇ ਸੇਵਾ ਸੰਭਾਲ ਦੀ ਜੁੰਮੇਵਾਰੀ ਸਿਰਫ ਘਰ ਦੇ ਮੁੱਖੀ ਦੀ ਹੀ ਨਹੀ‎,‎ ਬਲਕਿ ਘਰ ਦੇ ਸਾਰੇ ਜੀਆਂ ਦੀ ਬਣਦੀ ਹੈ। ਸੋ ਪੰਜਾਬੀਓ ਜਾਗੋ‎,‎ ਤੁਸੀ ਆਪਣੀ ਮਾਂ ਦੇ ਵਾਰਿਸ ਬਣ ਸਕਦੇ ਹੋ। ਨਹੀਂ ਤਾਂ ਉਹ ਗੱਲ ਹੋਣੀ ਜੇ… ਮੱਝ ਵੇਚ ਕੇ ਘੌੜੀ ਲਈ‎,‎ ਦੁੱਧ ਪੀਣੋ ਗਏ ਲਿੱਦ ਸੁੱਟਣੀ ਪਈ।
3਼ ਪੰਜਾਬ ਸਰਕਾਰ: ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਕਿ ਉਹ ਸੂਬੇ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਕਰੇ। ਕਿਸੇ ਪਾਰਟੀ ਵੱਲੋਂ ਲੋਕਾਂ ਦੇ ਨੁਮਾਇੰਦੇ ਬਣ ਕੇ ਸਰਕਾਰ ਬਣਾਓਣਾ ਬੜਾ ਸੌਖਾ ਹੈ ਪਰ ਜੁੰਮੇਵਾਰੀਆਂ ਸੁੱਚਜੇ ਢੰਗ ਨਾਲ ਨਿਭਾਓਣੀਆਂ ਓਨੀਆਂ ਹੀ ਮੁਸ਼ਕਿਲ। ਵੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਕੰਮ-ਕਾਰ ਕਰ ਰਹੀਆਂ ਸਰਕਾਰੀ‎,‎ ਗੈਰ-ਸਰਕਾਰੀ ਸੰਸਥਾਵਾਂ (ਉਦਾਹਰਣ ਵਜੋ: ਬੈਂਕਾਂ‎,‎ ਟੈਲੀਫੂਨ ਕੰਪਨੀਆਂ‎,‎ ਪਟਰੋਲ ਪੰਪ‎,‎ ਪੰਜਾਬ ਰਡੋਵੇਜ‎,‎ ਸਕੂਲ‎,‎ ਸਹਿਰੀ ਮਾਰਕੀਟਸ ਆਦਿ) ਵਿੱਚ ਹਿੰਦੀ ਡੁੱਲ੍ਹ-ਡੁੱਲ੍ਹ ਪੈਦੀ ਹੈ‎,‎ ਪ੍ਰਾਈਵੇਟ ਦਫਤਰਾਂ ਵਿੱਚ ਬੋਲੀ ਹਿੰਦੀ ਹੈ‎,‎ ਸੰਸਥਾਵਾਂ ਦੁਕਾਨਾਂ ਦੇ ਨਾਮ ਅੰਗਰੇਜੀ ਜਾਂ ਹਿੰਦੀ ਵਿੱਚ ਲਿਖੇ ਹਨ। ਨਮੂਨਾ ਤੁਸੀ ਹੇਠਾ ਦਿੱਤੇ ਲਿੰਕ ਤੇ ਕਲਿਕ ਕਰ ਕੇ ਦੇਖ ਸਕਦੇ ਹੋ:
ਪੰਜਾਬ ਵਿੱਚ ਪੰਜਾਬੀ ਦਾ ਹਾਲ
ਆਖਿਰ ਮੈਂ ਇਹਨਾਂ ਸਭ ਸਰਕਾਰੀ‎,‎ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਂਇੰਦਿਆਂ ਨੂੰ ਸੁਆਲ ਕਰਦਾ ਹਾਂ ਕਿ ਤੁਹਾਡੀਆਂ ਸੰਸਥਾਵਾਂ ਸੇਵਾਵਾਂ ਕਿਨ੍ਹਾਂ ਨੂੰ ਦੇ ਰਹੀਆਂ ਹਨ? ਪੰਜਾਬੀਆਂ ਨੂੰ ਜਾ ਕਿਸੇ ਹੋਰ ਨੂੰ? ਜੇਕਰ ਸੇਵਾਵਾਂ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਫਿਰ ਆਪਣੀਆਂ ਸੰਸਥਾਵਾਂ ਵਿੱਚ ਹਦਾਇਤ ਕਰੋ ਕਿ ਸੰਸਥਾ ਨਾਲ ਵਿਚਰਨ ਵਾਲੇ ਹਰ ਬੰਦੇ ਨਾਲ ਬੋਲੀ ਤੇ ਕੰਮ ਪੰਜਾਬੀ ਵਿੱਚ ਹੋਵੇ। ਪੰਜਾਬੀ ਪੜ੍ਹਿਆ ਬੰਦਾ ਤਾਂ ਆਪਣੇ ਆਪ ਨੂੰ ਪੰਜਾਬ ਵਿੱਚ ਅਨਪੜ੍ਹ ਸਮਝਦਾ ਹੈ। ਜੇਕਰ ਕਨੇਡਾ ਦੇ ਸ਼ਹਿਰ ਵੈਨਕੂਵਰ‎,‎ ਟਰਾਂਟੋ ਆਦਿ ਦੇ ਸਰਕਾਰੀ ਤਫਤਰਾਂ ‎,‎ ਸੜਕਾਂ ‎,‎ ਦੁਕਾਨਾਂ ਜਾਂ ਹਸਪਤਾਲਾਂ ਵਿੱਚ ਅੰਗਰੇਜੀ ਦੇ ਨਾਲ ਪੰਜਾਬੀ ਵਿੱਚ ਹਦਾਇਤਾਂ ਲਿਖ ਕੇ ਲੱਗ ਸਕਦੀਆਂ ਹਨ ਤਾਂ ਕੀ ਪੰਜਾਬ ਸਰਕਾਰ ਇਹ ਕਦਮ ਨਹੀਂ ਉਠਾ ਸਕਦੀ। ਕੀ ਪੰਜਾਬ ਸਰਕਾਰ ਦੀ ਇਹ ਜੁੰਮੇਵਾਰੀ ਨਹੀਂ ਬਣਦੀ?‎…‎ ਬਿਲਕੁਲ ਬਣਦੀ ਹੈ… ਫਿਰ ਅਵੇਸਲਾਪਨ ਕਿਉਂ? ਪੰਜਾਬੀ ਪੰਜਾਬ ਦੀ ਰਾਜ-ਭਾਸ਼ਾ ਹੈ‎,‎ ਰਾਜ ਭਾਸ਼ਾ ਕਹਿਣ ਨਾਲ ਨਹੀਂ ਬਣ ਜਾਣੀ। ਪੰਜਾਬ ਸਰਕਾਰ ਦਾ ਇਹ ਬੁਨਿਆਦੀ ਫਰਜ ਬਣਦਾ ਹੈ ਕਿ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾ ਨੂੰ ਪੰਜਾਬੀ ਲਾਗੂ ਕਰਨ ਵਾਸਤੇ ਮਜਬੂਰ ਕਰੇ।
ਇਹ ਕਿਵੇਂ ਹੋਵੇ?
• ਪੰਜਾਬ ਸਰਕਾਰ ਭਾਸ਼ਾ ਵਿਭਾਗ ਨੂੰ ਅਜਾਦ ਹਕ-ਹਕੂਕ ਦੇਵੇ ਜਿਸ ਦੇ ਨੁੰਮਾਂਇਦੇ ਇਹ ਪ੍ਰਮਾਣਿਤ ਕਰਨ ਕਿ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੇ ਪੰਜਾਬੀ ਲਾਗੂ ਕੀਤੀ ਹੈ ਕਿ ਨਹੀਂ।
• ਹਰ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਨੂੰ ਪੰਜਾਬੀ ਬਤੌਰ ਦਫਤਰੀ-ਭਾਸ਼ਾ ਵਜੋ ਲਾਗੂ ਕਰਨ ਸੰਬਧੀ ਹਰ ਸਾਲ ਪੰਜਾਬ ਸਰਕਾਰ ਭਾਸ਼ਾ ਵਿਭਾਗ ਦੇ ਨੁੰਮਾਇਦੇ ਕੋਲੋ ਪ੍ਰਮਾਣ ਪੱਤਰ ਲੈਣਾ ਜਰੂਰੀ ਹੋਵੇ।
4਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ੰਘਫਛ): ਸ਼੍ਰੋ਼ ਗ਼ ਪ੍ਰ਼ ਕ਼ ਦੀ ਜੁੰਮੇਵਾਰੀ ਸਿਰਫ ਧਰਮ ਪ੍ਰਚਾਰ ਅਤੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਤੱਕ ਹੀ ਸੀਮਤ ਨਹੀਂ‎,‎ ਬਤੌਰ ਸਿੱਖਾਂ ਦੀ ਧਾਰਮਿਕ ਸੰਸਥਾ ਹੋਣ ਦੇ ਨਾਤੇ ਇਹ ਆਪਣੀ ਬੁਨਿਆਦੀ ਜੁੰਮੇਵਾਰੀਆਂ ਤੋਂ ਮੁਨਕਰ ਨਹੀਂ ਹੋ ਸਕਦੀ। ਇਸ ਸੰਸਥਾ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਗੁਰਮੁੱਖ ਅਤੇ ਗੁਰਸਿੱਖ ਹੋਣੇ ਜਰੂਰੀ ਹਨ। ਫਿਰ ਕੀ ਇਹ ਗੁਰਮੁੱਖ ਅਤੇ ਗੁਰਸਿੱਖ ਕਿਸੇ ਜਾਦੂ ਦੀ ਛੜੀ ਫੇਰਿਆਂ ਨਹੀਂ ਬਣ ਜਾਣੇ‎,‎ ਇਸ ਵਾਸਤੇ ਪੂਰਨ ਯੋਜਨਾਂ ਅਤੇ ਦ੍ਰਿੜਤਾ ਦੀ ਅਤਿਅੰਤ ਲੋੜ ਹੈ। ਕਿਸੇ ਨੂੰ ਗੁਰਮੁੱਖ ਅਤੇ ਗੁਰਸਿੱਖ ਬਨਾਓਣ ਜਾਂ ਪ੍ਰੇਰਿਤ ਕਰਨ ਦੀ ਬੁਨਿਆਦ ਤਾਂ ਗੁਰਮੁੱਖੀ / ਪੰਜਾਬੀ ਉਪਰ ਟਿਕੀ ਹੈ। ਕੀ ਸ਼੍ਰੋ਼ ਗ਼ ਪ੍ਰ਼ ਕ਼ ਗੁਰਮੁੱਖੀ / ਪੰਜਾਬੀ ਦੇ ਵਿਸਥਾਰ ਲਈ ਉਸਾਰੂ ਕਦਮ ਪੁੱਟ ਰਹੀ ਹੈ? ਜੇਕਰ ਜਵਾਬ ਨਾਂਹ ਵਿੱਚ ਹੈ ਜਾਂ ਇਸ ਮੁੱਦੇ ਨੂੰ ਕੋਈ ਛੋਟਾ ਮੁੱਦਾ ਸਮਝ ਕੇ ਆਈ-ਚਲਾਈ ਕਰ ਦੇਵੇ ਤਾਂ ਇਸ ਭੁੱਲ ਦੀ ਤੁਲਨਾ ਬਿੱਲੀ ਅੱਗੇ ਅੱਖਾਂ ਮੀਟ ਕੇ ਬੈਠੇ ਕਬੂਤਰ ਵਾਂਗ ਹੋਵੇਗੀ ਜੋ ਇਹ ਸੋਚਦਾ ਸੀ ਕਿ ਮੈਨੂੰ ਬਿੱਲੀ ਨਹੀਂ ਦੇਖ ਰਹੀ।
ਸ਼੍ਰੋ਼ ਗ਼ ਪ੍ਰ਼ ਕ਼ ਆਪਣਾ ਟੀ਼ਵੀ ਚੈਨਲ / ਅਖਬਾਰ / ਵੈਬ-ਸਾਈਟ ਸ਼ੁਰੂ ਕਰੇ। ਨਿਰੋਲ ਪੰਜਾਬੀ ਚੈਨਲ ਵਿੱਚ ਪੰਜਾਬੀ ਸਿਖਾਓਣ-ਪੜਾਓਣ‎,‎ ਪੰਜਾਬੀ ਦੇ ਵਿਸਥਾਰ ਵਾਸਤੇ ਪ੍ਰੌਗਰਾਮ ਉਲੀਕੇ ਜਾਣ। ਜੇਕਰ ਗੁਰਮੁੱਖੀ / ਪੰਜਾਬੀ ਨੂੰ ਜਿਉਂਦਾ ਰੱਖਣਾ ਹੈ ਤਾਂ ਗੁਰਮੁੱਖ ਪੈਦਾ ਕਰਨੇ ਪੈਣਗੇ ਤੇ ਮੂਲ ਰੂਪ ਵਿੱਚ ਇਹ ਬੜੀ ਵੱਡੀ ਜੁੰਮੇਵਾਰੀ ਸ਼੍ਰੋ਼ ਗ਼ ਪ੍ਰ਼ ਕ਼ ਦੀ ਬਣਦੀ ਹੈ।
5਼ ਮੀਡੀਆ‎,‎ ਸੂਚਨਾ ਅਤੇ ਪ੍ਰਸਾਰਨ ਵਿਭਾਗ: ਇਹ ਵਿਭਾਗ ਕਿਸੇ ਵੀ ਅਵਾਮ ਦੀ ਰੀੜ ਦੀ ਹੱਡੀ ਦੀ ਨਿਆਈ ਹੁੰਦਾ ਹੈ। ਮਨੁੱਖ ਦੀ ਫਿਤਰਤ ਹੈ ਕਿ ਜੋ ਵੇਖਦਾ ਹੈ‎,‎ ਜੋ ਸੁਣਦਾ ਹੈ‎,‎ ਜੋ ਪੜ੍ਹਦਾ ਹੈ ਉਹ ਹੀ ਕਰਨ ਦੀ ਸੋਚ ਬਣਦੀ ਹੈ। ਕੁੱਝ ਵਿਰਲੇ ਹੀ ਹੁੰਦੇ ਹਨ ਜੋ ਕੁੱਝ ਵੱਖਰਾ ਕਰਨ ਦੀ ਬਿਰਤੀ ਰੱਖਦੇ ਹੁੰਦੇ ਹਨ। ਅੱਜ ਪੰਜਾਬ ਵਿੱਚ ਹਿੰਦੀ ਅਖਬਾਰਾਂ ਜਿਵੇਂ “ਦੈਨਿਕ ਜਾਗਰਨ”‎,‎ “ਦੈਨਿਕ ਭਾਸਕਰ”‎,‎ “ਅਮਰ ਓਜਾਲਾ” ਵਗੈਰਾ ਵਗੈਰਾ ਆ ਪਹੁੰਚੀਆਂ ਹਨ। ਕੀ ਪੰਜਾਬੀਆਂ ਨੂੰ ਇੰਨਾ ਦੀ ਬੜੀ ਵੱਡੀ ਘਾਟ ਸੀ? ਸ਼ਾਇਦ ਨਹੀ‎,‎ ਇਸ ਦੀ ਪਿੱਠ ਭੂਮੀ ਵਿੱਚ ਜੇ ਮੈਂ ਗਲਤ ਨਹੀਂ ਤਾਂ ਇੱਕ ਬੜੀ ਯੋਜਨਾ-ਬੱਧ‎,‎ ਖਤਰਨਾਕ‎,‎ ਖੁਫੀਆ ਸੋਚ ਕੰਮ ਕਰ ਰਹੀ ਹੈ। ਕਦੇ ਪੰਜਾਬੀਆਂ ਨੇ ਪੰਜਾਬੀ ਬੋਲਦੇ ਇਲਾਕੇ ਆਨੰਦਪੁਰ ਸਾਹਿਬ ਦੇ ਮਤੇ ਤਹਿਤ ਮੰਗੇ ਸੀ। ਇਹ ਅਖਬਾਰਾਂ ਮੂਲ ਰੂਪ ਵਿੱਚ ਇਹ ਦਰਸਾਉਣਾਂ ਚਾਂਹੁੰਦੀਆਂ ਨੇ ਕਿ ਪੰਜਾਬ ਵਿੱਚ ਤਾਂ ਪੰਜਾਬੀ ਬੋਲਦੇ ਇਲਾਕੇ ਹੁਣ ਹੈ ਹੀ ਨਹੀਂ‎,‎ ਹੁਣ ਤਾਂ ਸਭ ਹਿੰਦੀ ਭਾਸ਼ੀ ਹਨ। ਪੰਜਾਬੀਓ ਇਹ ਪੈਂਤੜਾ ਬੜੀ ਸੂਖਮਤਾ ਨਾਲ ਵਿਚਾਰਣ ਦੀ ਜਰੂਰਤ ਹੈ ਅਤੇ ਸਾਡੇ ਸਾਰਿਆਂ ਲਈ ਪਰਖ ਦੀ ਘੜੀ ਵੀ‎,‎ ਕਿ ਅਸੀ ਆਪਣੀ ਮਾਂ-ਬੋਲੀ ਪ੍ਰਤੀ ਕਿੰਨੇ ਕੁ ਸੁਹਿਰਦ ਹਾਂ।
ਟੀ਼ਵੀ ਦੇ ਹਿੰਦੀ ਚੈਨਲਾਂ ਨੇ ਤਾਂ ਗੱਲ ਹੀ ਸਿਰੇ ਲਾ ਦਿੱਤੀ ਹੈ। ਹੋਰ ਤਾਂ ਹੋਰ ਮਿਲ-ਗੋਭਾ ਕਰਕੇ ਰੱਖ ਦਿੱਤਾ ਹੈ ਮਸਾਲ ਦੇ ਤੌਰ ਤੇ ਪੰਜਾਬੀ ਗਾਣੇ ਦੀ ਵੀਡਿਓ ਫਿਲਮਾਈ ਜਾਂਦੀ ਹੈ‎,‎ ਜਿਸ ਵਿੱਚ ਗਾਣਾ ਤਾਂ ਪੰਜਾਬੀ ਹੁੰਦਾ ਹੈ ਪਰ ਉਸ ਦੇ ਫਿਲਮਾਕਣ ਅਤੇ ਗਾਣੇ ਦੇ ਬੋਲਾਂ ਵਿੱਚ ਕਿਤੇ ਦੂਰ ਦੀ ਵੀ ਸਾਂਝ ਨਹੀਂ ਹੁੰਦੀ। ਇੰਝ ਲਗਦਾ ਹੈ ਜਿਵੇ ਇਹ ਟੀ਼ਵੀ ਚੈਨਲਾਂ ਵਾਲੇ ਸਰੋਤਿਆਂ ਨੂੂੰੰ ਬੰਨ੍ਹਕੇ‎,‎ ਸਰੋਂਹ ਦੇ ਸਾਗ ਨਾਲ ਜਬਰਦਸਤੀ ਬਰੈਡ ਖਵਾ ਰਹੇ ਹੋਣ।
ਉਸ ਤੋਂ ਅੱਗੇ ਜੇ ਕਿਤੇ ਇਹਨਾਂ ਹਿੰਦੀ ਚੈਨਲਾਂ ਵਾਲਿਆਂ ਨੂੰ ਸ਼ਰਮੋ-ਕੁ-ਸ਼ਰਮੀ ਕਿਤੇ ਕੋਈ ਪੰਜਾਬੀ ਪ੍ਰੋਗਰਾਮ ਦੇਣਾ ਪੈ ਜਾਵੇ ਤਾਂ ਪ੍ਰੋਗਰਾਮ ਨਸ਼ਰ ਕਰਨ ਵਾਲੇ ਪੰਜਾਬੀ ਨੂੰ ਵੀ ਹਿੰਦੀ ਵਿੱਚ ਬੋਲਦੇ ਹਨ। ਉਸ ਵਿੱਚ ਵਰਤੀ ਜਾਣ ਵਾਲੀ ਪੰਜਾਬੀ ਦੀ ਸ਼ਬਦਾਵਲੀ ਦਾ ਮਿਆਰ ਬਹੁਤ ਹੀ ਘਟੀਆ ਹੁੰਦਾ ਹੈ। ਆਖਿਰ ਇਹ ਵਿਤਕਰਾ ਕਿਓਂ? ਕੀ ਇਹਨਾਂ ਚੈਨਲਾ ਵਾਲਿਆਂ ਨੂੰ ਪੰਜਾਬੀ ਬੋਲਣ ਵਾਲੇ ਮਿਲਦੇ ਨਹੀਂ?
ਮੈ ਆਖਿਰ ਵਿੱਚ ਪੰਜਾਬ ਸਰਕਾਰ‎,‎ ਪੰਜਾਬੀ ਹਿਤੈਸ਼ੀਆਂ ਅਤੇ ਪੰਜਾਬੀਆਂ ਨੂੰ ਰੂਸੀ ਲੇਖਕ ਰਸੂਲ ਹਮਜਾਤੋਵ ਦੀ ਲਿਖਤ “ਮੇਰਾ ਦਾਗਿਸਤਾਨ” ਵਿਚੋਂ ਕੁੱਝ ਹਵਾਲਾ ਦੇ ਕੇ ਇੱਕ ਨਾ ਮਾਤਰ ਹਲੂਣਾ ਦੇਣਾ ਚਾਹੁੰਦਾਂ ਹਾਂ। ਰਸੂਲ ਮੇਰਾ ਦਾਗਿਸਤਾਨ ਵਿੱਚ ਦੋ ਦੋਸਤਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਦੇਸ ਨੂੰ ਛੱਡ ਕੇ ਕਿਸੇ ਦੂਸਰੇ ਦੇਸ ਚਲੇ ਜਾਂਦੇ ਹਨ। ਕੁੱਝ ਅਰਸੇ ਪਿਛੋ ਉਹਨਾਂ ਵਿਚੋ ਇੱਕ ਵਾਪਿਸ ਆਂਉਂਦਾ ਹੈ ਅਤੇ ਆਪਣੇ ਦੋਸਤ ਦੀ ਮਾਂ ਨੂੰ ਉਸ ਦੇ ਪੱਤ ਦਾ ਸੁਨੇਹਾ ਦੇਣ ਜਾਂਦਾ ਹੈ। ਸੁਨੇਹਾ ਸੁਨਣ ਤੋਂ ਬਾਅਦ ਦੋਸਤ ਦੀ ਮਾਂ ਪੁੱਛਦੀ ਹੈ ਕਿ ਜੋ ਤੂੰ ਮੈਨੂੰ ਸੁਨੇਹਾ ਦਿੱਤਾ ਹੈ ਇਹ ਉਸ ਨੇ ਕਿਸ ਭਾਸ਼ਾ ਵਿੱਚ ਤੈਨੂੰ ਦਿੱਤਾ ਸੀ। ਆਪਣੀ ਮਾਂ ਬੋਲੀ ਵਿੱਚ ਜਾਂ ਫਿਰ ਉਸ ਦੇਸ ਦੀ ਬੋਲੀ ਵਿੱਚ ਜਿੱਥੇ ਤੁਸੀਂ ਗਏ ਹੋ। ਦੋਸਤ ਜਵਾਬ ਦੇਦਾਂ ਹੈ ਕਿ ਉਸ ਨੇ ਇਹ ਸੁਨੇਹਾ ਉਸ ਦੇਸ ਦੀ ਬੋਲੀ ਵਿੱਚ ਦਿੱਤਾ ਸੀ। ਇਹ ਸੁਣ ਕੇ ਮਾਂ ਦੀ ਆਤਮਾ ਅੰਦਰੋ-ਅੰਦਰ ਵਿਲੂੰਧਰੀ ਜਾਂਦੀ ਹੈ ਕਿ ਮੇਰਾ ਪੁੱਤ ਮਾਂ-ਬੋਲੀ ਭੁੱਲ ਗਿਆ? ਇਹ ਸੁਨਣ ਤੋਂ ਬਾਂਅਦ ਮਾਂ ਜੁਆਬ ਦੇਂਦੀ ਹੈ ਕਿ ਮੇਰੇ ਪੁੱਤ ਮਰੇ ਨੂੰ ਤਾਂ 10 ਸਾਲ ਹੋ ਗਏ ਹਨ ਜਰੂਰ ਤੈਨੂੰ ਗਲਤੀ ਲਗੀ ਹੈ ਤੂੰ ਕਿਸੇ ਅਜਨਬੀ ਬੰਦੇ ਦਾ ਸੁਨੇਹਾ ਮੈਨੂੰ ਦੇ ਰਿਹਾ ਹੈ। ਮੇਰੇ ਪੁੱਤ ਨੇ ਮੈਨੂੰ ਸੁਨੇਹਾ ਆਪਣੀ ਮਾਂ ਬੋਲੀ ਵਿੱਚ ਹੀ ਦੇਣਾ ਸੀ ਨਾ ਕਿ ਕਿਸੇ ਹੋਰ ਭਾਸ਼ਾ ਵਿੱਚ।
ਰਸੂਲ ਰੂਸੀਆਂ ਬਾਰੇ ਹੋਰ ਵੀ ਲਿਖਦਾ ਹੈ ਕਿ ਰੂਸੀ ਜੇਕਰ ਕਿਸੇ ਨੂੰ ਸਭਿਅਕ ਗਾਲ਼ ਕੱਢਦੇ ਨੇ ਤਾਂ ਕਹਿੰਦੇ ਨੇ “ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ”।
ਇਸੇ ਨਾਲ ਮਿਲਦਾ-ਜੁਲਦਾ ਮਿਹਣਾ ਪੰਜਾਬੀ ਦੇ ਉੱਚਕੋਟੀ ਦੇ ਗਾਇਕ ਗੁਰਦਾਸ ਮਾਨ ਨੇ ਵੀ ਆਪਣੇ ਇੱਕ ਗਾਣੇ ਵਿੱਚ ਮਾਰਿਆ ਹੈ:
“ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ‎,‎ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ
ਮੀਢੀਆਂ ਖਿਲਾਰੀ ਫਿਰੇ ਬੁੱਲ੍ਹੇ ਦੀਏ ਕਾਫੀਏ ਨੀ‎,‎ ਕੀਨੇ ਤੇਰਾ ਲਾ-ਲਿਆ ਸਿੰਗਾਰ”

ਪੰਜਾਬੀਓ ਜਾਗੋ‎,‎ ਸਮੇ ਦੀ ਨਬਜ ਪਛਾਣੋ‎,‎ ਜਿੱਥੇ ਪੰਜਾਬ ਦੀ ਤੱਰਕੀ ਜਰੂਰੀ ਹੈ ਉਹਦੇ ਨਾਲ ਨਾਲ ਸਭਿਅਕ ਕਦਰਾਂ ਕੀਮਤਾਂ ਵੀ ਉੱਨੀਆਂ ਹੀ ਜਰੂਰੀ ਨੇ‎,‎ ਸਾਡੀ ਹੋਂਦ ਸਾਡੇ ਪੁਰਖਿਆਂ ਦੀ ਮਿਹਨਤ-ਮੁੱਸ਼ਕਤ ਦਾ ਨਤੀਜਾ ਹੈ। ਆਪਣੇ ਪੁਰਖਿਆਂ ਦੀ ਬੋਲੀ ਅਤੇ ਆਪਣੀ ਮਾਂ ਬੋਲੀ ਨੂੰ ਉਸ ਦੇ ਘਰ ਵਿੱਚ ਗਲਾ ਘੁੱਟ ਕੇ ਨਾ ਮਾਰੋ। ਸਾਡੇ ਲੀਡਰਾਂ ਨੇ ਜੋ ਚੰਦ ਚਾੜ੍ਹੇ ਉਸ ਬਾਰੇ ਮੈਂ ਬਿਖਿਆਨ ਕਰਨ ਦੀ ਬਹੁਤੀ ਲੋੜ ਨਹੀਂ ਸਮਝਦਾ ਹਰ ਪੰਜਾਬੀ ਜਾਣਦਾ ਹੈ ਜਿੰਨਾ ਗੱਦੀ ਹਥਿਆਉਣ ਦੀ ਸੌੜੀ ਸੋਚ ਵੱਸ ਪੈ ਕੇ ਪੰਜਾਬ ਨੂੰ ਗੈਰ-ਪੰਜਾਬੀ ਸੋਚ ਵਾਲਿਆਂ ਕੋਲ ਗਹਿਣੇ ਪਾ ਦਿੱਤਾ। ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਮੂਲ ਅਤੇ ਆਪਣੀਆਂ ਜੁੰਮੇਵਾਰੀਆਂ ਪਛਾਣੋ‎,‎ ਜੇ ਤੁਸੀ ਅੱਜ ਪੰਜਾਬੀ ਬੋਲੀ ਦੇ ਹੱਕ ਵਿੱਚ ਨਾ ਨਿੱਤਰੇ ਤਾਂ ਫਿਰ ਤੁਸੀ ਪੰਜਾਬੀ ਕਹਾਓਣ ਦੇ ਵੀ ਹੱਕਦਾਰ ਨਹੀਂ ਰੋਹੋਗੇ।

ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ‎,‎ ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ‎,‎ ਕਿਸ ਕਲਾਸ ਵਿਚ ਪੜ੍ਹਦੇ‎,‎ ਕਿਹੜੇ ਉਹਨਾਂ ਦੇ ਦੋਸਤ‎,‎ ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ‎,‎ ਕੀ ਖਾਂਦੇ‎,‎ ਕੀ ਪੀਂਦੇ‎,‎ ਕਿਸ ਤਰਾਂ ਦੇ ਮਾਨਸਿਕ ਉਤਰਾਅ ਚੜਾਅ `ਚੋਂ ਗੁਜਰਦੇ‎,‎ ਮਾਪਿਆਂ ਨੂੰ ਕੋਈ ਸਰੋਕਾਰ ਨਹੀਂ। ਉਹਨਾਂ ਲਈ ਪੈਸਾ ਹੀ ਸਭ ਕੁਝ।

ਇਹਨਾਂ ਬੱਚਿਆਂ ਵਿਚੋਂ ਜਦ ਕੋਈ ਕੰਪਿਊਟਰ `ਤੇ ਗੰਨ‎,‎ ਅਪਰਾਧ‎,‎ ਨਸ਼ੇ‎,‎ ਅਤੇ ਕਾਰਾਂ ਦੀ ਦੁਨੀਆਂ ਵਿਚ ਵਿਚਰਦਾ‎,‎ ਗੰਨ ਹੱਥ `ਚ ਲੈ ਕੇ ਘਰੋਂ ਨਿਕਲਦਾ ਏ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਏ। ਜਦ ਉਹ ਬੱਚਾ ਕਈ ਘਰਾਂ `ਚ ਸੋਗ ਦੀ ਸਫ ਵਿਛਾਂਦਾ ਏ ਤਾਂ ਸਾਡਾ ਘਰ ਵੀ ਉਸ ਅੱਗ ਦੀ ਲਪੇਟ ਵਿਚ ਆ ਜਾਂਦਾ ਏ। ਅਸੀਂ ਉਸ ਰਾਖ ਨੂੰ ਫਰੋਲਦੇ‎,‎ ਆਪਣੇ ਦੀਦਿਆਂ ਦੇ ਨਾਵੇਂ ਪਛਤਾਵਾ ਤੇ ਰੋਣਾ ਕਰਦੇ‎,‎ ਆਖਰੀ ਸਾਹ ਉਡੀਕਦੇ ਹਾਂ।
ਜਰਾ ਸੋਚਿੳ! ਅਸੀਂ ਕਿਸ ਲਈ ਕਮਾਈ ਕਰਦੇ ਹਾਂ? ਅਸੀਂ ਬੱਚਿਆਂ ਦੀ ਮਾਸੂਮੀਅਤ ਦੀ ਕੀਮਤ `ਤੇ ਇਸ ਅੰਨ੍ਹੀ ਦੌੜ `ਚ ਕਿਉਂ ਸ਼ਾਮਲ ਹਾਂ?
ਸਾਡੀ ਸੱਭ ਤੋਂ ਵੱਡੀ ਅਮੀਰੀ ਸਾਡੇ ਬੱਚੇ ਹਨ। ਜੇ ਅਸੀਂ ਉਹਨਾਂ ਦੀਆਂ ਭਾਵੁਕ ਤੇ ਮਾਨਸਿਕ ਲੋੜਾਂ ਦਾ ਖਿਆਲ ਰੱਖਦਿਆਂ‎,‎ ਉਹਨਾਂ ਨਾਲ ਸਮਾਂ ਬਿਤਾਵਾਂਗੇ‎,‎ ਉਹਨਾਂ ਦੇ ਮਿੱਤਰਾਂ ਤੇ ਆਲੇ ਦੁਆਲੇ ਦੀ ਸਮੁੱਚੀ ਜਾਣਕਾਰੀ ਹੋਵੇਗੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਗਲਤ/ਠੀਕ ਸਮਝਾ ਕੇ‎,‎ ਉਸਦੇ ਜੀਵਨ ਮਾਰਗ ਨੂੰ ਰੁੱਸ਼ਨਾ ਸਕਦੇ ਹਾਂ। ਉਸਦੇ ਮਾਨਸਿਕ ਉਲਾਰ ਨੂੰ ਸਹੀ ਦਿਸ਼ਾ ਦੇ ਕੇ‎,‎ ਨਵੀਆਂ ਪ੍ਰਾਪਤੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾ ਸਕਦੇ ਹਾਂ।
ਬੱਚੇ ਸਾਡਾ ਭਵਿੱਖ ਨੇ। ਜੇ ਅਸੀਂ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ ਤਾਂ ਕੁਝ ਕੁ ਸਮਾਂ ਤਾਂ ਬੱਚਿਆਂ ਲਈ ਕੱਢਣਾ ਹੀ ਪਵੇਗਾ।
ਕੰਮ ਤੇ ਘਰ `ਚ ਸੂਖਮ ਸੰਤੁਲਨ‎,‎ ਨਿੱਜੀ ਜਿੰਦਗੀ ਤੇ ਸੁੱਖ ਸਹੂਲਤਾਂ ਦਾ ਸੁਖਾਵਾਂ ਤਾਲ ਮੇਲ ਅਤੇ ਪ੍ਰੀਵਾਰਕ ਤੇ ਸਮਜਿਕ ਰਿਸ਼ਤਿਆਂ ਦਾ ਪੀਡਾ ਸੰਬੰਧ‎,‎ ਸਾਡੀ ਸੁਖਾਵੀਂ ਜਿੰਦਗੀ ਦੇ ਸੁੱਚੇ ਸਰੋਕਾਰ ਨੇ‎,‎ ਜਿਹੜੇ ਗੁੰਮ ਹੁੰਦੇ ਜਾ ਰਹੇ ਹਨ। ਲੋੜ ਹੈ ਇਹਨਾਂ ਸਰੋਕਾਰਾਂ ਨੂੰ ਚਿਰੰਜੀਵ ਕਰਨ ਦੀ।
ਬੱਚੇ ਤੁਹਾਨੂੰ ਘਰ ਵਿਚ ਉਡੀਕਦੇ ਹਨ। ਘਰਾਂ ਨੂੰ ਪਰਤ ਆਵੋ। ਉਹਨਾਂ ਨੂੰ ਤੁਹਾਡੀ ਨਿੱਘੀ ਗੋਦ ਦੀ ਲੋੜ ਹੈ। ਤੁਹਾਡੀਆਂ ਬਾਤਾਂ ਤੇ ਹੁੰਗਾਰੇ ਦੀ ਤਮੰਨਾ ਹੈ। ਉਹਨਾਂ ਦੀਆਂ ਸ਼ਰਾਰਤਾਂ ਨੂੰ ਤੁਹਾਡੀ ਘੂਰੀ ਤੇ ਝਿੜਕ ਦੀ ਉਡੀਕ ਹੈ। ਤੁਹਾਡੇ ਪਿਆਰ ਤੇ ਲਾਡ ਦੇ ਪਰਾਂ `ਤੇ ਉਹਨਾਂ ਨੇ ਉਚੇਰੀ ਪ੍ਰਵਾਜ ਭਰਨੀ ਹੈ।
ਦੇਖਿਓ! ਕਿਤੇ ਬੱਚਿਆਂ ਲਈ ਆਪਣੇ ਹੀ ਮਾਂ/ਬਾਪ‎,‎ ਕਦੇ ਕਦੇ ਆਉਣ ਵਾਲੇ ਅੰਕਲ/ਆਂਟੀ ਨਾ ਬਣ ਜਾਣ।

2

ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ‎,‎ ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ?

ਲੜੀਵਾਰ - 2

ਕਤਲਾਂ ਤੋਂ ਉਠੇ ਕਈ ਸਵਾਲ‎,‎ ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ ਨੇ। ਕੀ ਦਾਜ ਦੇ ਲਾਲਚੀਆਂ ਦੀ ਭੁੱਖ ਨਾ ਪੂਰੀ ਹੋਣ `ਤੇ ਮਜਬੂਰ ਬਾਪ ਨੂੰ ਆਪਣੀ ਲਾਡਲੀ ਦੀ ਅਰਥੀ ਮੋਢੇ `ਤੇ ਢੋਣੀ ਪੈਂਦੀ ਏ? ਕੀ ਇਹ ਕੈਨੇਡਾ ਆਉਣ ਦੇ ਲਾਲਚ ਵੱਸ ਅਣਜੋੜ ਰਿਸ਼ਤਿਆਂ ਦੀ ਵਜ੍ਹਾ ਤਾਂ ਨਹੀਂ ਜਦ ਇੱਕ ਸ਼ਰਾਬੀ ਪਤੀ ਅਹਿਸਾਸਾਂ ਨਾਲ ਭਰੀ ਐਮ਼ ਏ਼ ਪਾਸ ਲੜਕੀ ਦੇ ਸੁਪਨਿਆਂ ਦੀ ਤੌਹੀਨ ਕਰਦਾ ਹੈ ਤੇ ਉਸਦੇ ਉਚੇਰੇ ਮਾਨਸਿਕ ਪੱਧਰ ਤੋਂ ਚਿੜ੍ਹ ਕੇ ਉਸਦਾ ਫਸਤਾ ਹੀ ਵੱਢ ਦਿੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਤਨੀ ਨੂੰ ਪਤੀ ਦੇ ਗੈਰ ਔਰਤਾਂ ਨਾਲ ਸੰਬੰਧਾਂ ਦੀ ਸੂਹ ਦੀ ਕੀਮਤ ਆਪਣੀ ਜਾਨ ਦੇ ਕੇ ਤਾਰਨੀ ਪੈਂਦੀ ਹੋਵੇ। ਕਾਰਨ ਤਾਂ ਮਰਦ ਦੀ ਹੈਂਕੜ ਵੀ ਹੋ ਸਕਦਾ ਹੈ ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਹੈ ਤੇ ਉਸਦੀਆਂ ਕੁਤਾਹੀਆਂ ਦਾ ਮੁੱਲ ਔਰਤ ਨੂੰ ਬਹੁਤ ਮਹਿੰਗਾ ਪੈਂਦਾ ਹੋਵੇ।
ਕਾਰਨ ਕੋਈ ਵੀ ਹੋਣ। ਉਹਨਾਂ ਕਾਰਨਾਂ ਨੂੰ ਸਮਝਣ ਤੇ ਉਹਨੇ ਉਸਾਰੂ ਤੇ ਭਵਿਖਮੁੱਖੀਹੱਲ ਤਲਾਸ਼ਣਾ‎,‎ ਸਮੇਂ ਦੀ ਮੁੱਖ ਲੋੜ ਹੈ।
ਕੁੱਖ `ਚ ਕੁੜੀ-ਮਾਰਾਂ ਦੀ ਕੌਮ ਤੋਂ ਪਤਨੀ-ਮਾਰਾਂ ਦੀ ਕੌਮ ਤੀਕ ਪਹੁੰਚਣ ਦਾ ਕਿਹੜਾ ਰਾਹ‎,‎ ਅਸੀਂ ਅਖਤਿਆਰ ਕਰ ਲਿਆ ਹੈ? ਸਮੁੱਚੇ ਭਾਈਚਾਰੇ ਦੀਆਂ ਸਰਬ ਵਿਆਪਕ ਸੁੱਚੀਆਂ ਕਦਰਾਂ ਕੀਮਤਾਂ ਦੇ ਧਾਰਨੀ‎,‎ ਆਪਣੇ ਸਰਬਨਾਸ਼ ਦੇ ਰਾਹ ਤਾਂ ਨਹੀਂ ਤੁੱਰ ਪਏ?
ਅੱਜ ਕੱਲ ਪੈਸੇ ਦੀ ਦੌੜ `ਚ ਉਲਝਿਆ ਹਰ ਵਿਅਕਤੀ‎,‎ ਜਿੰਦਗੀ ਦੇ ਅਰਥਾਂ ਅਤੇ ਜਿਉਣ ਦੇ ਅਦਬ ਤੋਂ ਵਿਰਵਾ‎,‎ ਮਕਾਨਕੀ ਜਿੰਦਗੀ ਜੀਅ ਰਿਹਾ ਹੈ। ਮਰ ਗਏ ਅਹਿਸਾਸਾਂ ਵਾਲਾ ਮਨੁੱਖ ਰੋਬੋਟ ਬਣ ਕੇ ਕਤਲ ਕਰਨ ਤੇ ਪਿਆਰ ਕਰਨ ਵਿੱਚ ਫਰਕ ਕਿੰਝ ਸਮਝੇਗਾ? ਜਿੰਦਗੀ ਦੇ ਸਮੁੱਚ ਦੀ ਨਾ ਸਮਝੀ ਸਾਨੂੰ ਬਹੁਤ ਮਹਿੰਗੀ ਪੈ ਰਹੀ ਹੈ। ਸਾਡੇ ਕੋਲ ਸਮਾਂ ਹੀ ਨਹੀਂ ਘਰ `ਚ ਬੈਠਣ ਦਾ‎,‎ ਪ੍ਰੀਵਾਰ ਬਣਨ ਤੇ ਬਣਾਉਣ ਦਾ ਅਤੇ ਪ੍ਰੀਵਾਰਕ ਮਾਹੌਲ ਦੀ ਸੁਚੱਜਤਾ ਚੋਂ ਜੀਵਨ ਸੋਚ ਨੂੰ ਨਿਖਾਰਨ ਦਾ। ਕਦੇ ਬੱਚਿਆਂ ਨਾਲ ਗੱਲਾਂ ਤੇ ਪਿਆਰ ਤਾਂ ਕਰਿਉ। ਇੱਕ ਦੂਜੇ ਦੇ ਕੋਮਲ ਅਹਿਸਾਸਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਤਾਂ ਕਰਿਉ। ਜਿੰਦਗੀ ਦੀ ਸਮਝ ਆਪੇ ਆ ਜਾਵੇਗੀ।
ਸੁੱਘੜ ਤੇ ਸੰਤੁਲਤ ਸੋਚ ਵਾਲੇ ਸਮਾਜ ਦੇ ਪਹਿਰੇਦਾਰੋ ਤੇ ਬੁੱਧੀਜੀਵੀਓ! ਉਠੋ! ਕੁੱਝ ਠੋਸ ਉਪਰਾਲੇ ਕਰੀਏ। ਮਾਪਿਆਂ ਦੀ ਅੱਖ `ਚ ਦਰਦ ਦਾ ਸਿਵਾ ਬਲਣ ਤੋਂ ਰੋਕੀਏ। ਮਾਸੂਮਾਂ ਦੀ ਸੋਚ `ਚ ਉਮਰਾਂ ਲੰਮੇਰੀ ਪੀੜ ਦੀ ਵੇਦਨਾ ਨਾ ਉਕਰਨ ਦੇਈਏ। ਵਕਤ ਦੇ ਸਫੇ `ਤੇ ਕਤਲਾਂ ਦੀ ਕਰੁੱਣਾਮਈ ਕਹਾਣੀ ਨਾ ਲਿਖਣ ਦੇਈਏ। ਇਸ ਮਾਤਮੀ ਸੋਚ ਦੇ ਵਿਹੜੇ ਚਾਨਣ ਤਰੌਂਕੀਏ।
ਪੰਜਾਬੀ ਸਮਾਜ ਤੁਹਾਡੇ ਤੋਂ ਨਰੋਏ ਤੇ ਸਾਰਥਿਕ ਸੇਧ ਦੀ ਉਡੀਕ ਕਰੇਗਾ।

 

 

3

ਰਿਸ਼ਤਿਆਂ ਦੀ ਜ਼ਰਜ਼ਰੀ ਹੋਂਦ ਦਾ ਵਾਸਤਾ

ਦਸ ਕੁ ਸਾਲ ਪਹਿਲਾਂ ਦੀ ਗੱਲ। ਭਾਰਤ ਵਿੱਚ ਇੱਕ ਅਧਿਆਪਕ ਦਾ ਘਰ ਸਾਰੇ ਰਿਸ਼ਤੇਦਾਰਾਂ ਦੇ ਨਿਆਣਿਆਂ ਦਾ ਹੋਸਟਲ। ਆਪਣੇ ਬੱਚਿਆਂ ਤੇ ਪ੍ਰੀਵਾਰ ਦੀ ਕੀਮਤ ਤੇ ਗਲਤ/ਠੀਕ ਤਰੀਕੇ ਨਾਲ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਤਰਜੀਹ। ਉਹਨਾਂ `ਚੋਂ ਕੋਈ ਇੰਜਨੀਅਰਿੰਗ ਕਾਲਜ‎,‎ ਕੋਈ ਯੂਨੀਵਰਸਿਟੀ ਗਿਆ ਤੇ ਫਿਰ ਉਹ ਸਾਰੇ ਪ੍ਰੀਵਾਰਾਂ ਸਮੇਤ ਵਿਦੇਸ਼ `ਚ ਆ‎,‎ ਮਲਟੀ ਮਿਲੀਅਨਰੀ ਬਣ ਗਏ।
ਉਹੀ ਟੀਚਰ ਰਿਸ਼ਤੇਦਾਰਾਂ ਦੇ ਨਾ ਚਾਹੁਣ `ਤੇ ਕੈਨੇਡਾ ਆਉਂਦਾ ਹੈ। ਬਦਲੇ ਹੋਏ ਸਮੇਂ ਤੇ ਹਾਲਾਤਾਂ ਵਿਚ‎,‎ ਭਲਾ ਦਿਹਾੜੀਦਾਰ ਟੀਚਰ ਉਹਨਾਂ ਬੱਚਿਆਂ ਦਾ ਕੀ ਲਗਦਾ ਹੈ ਤੇ ਕੀ ਲਗਦੇ ਨੇ ਟੀਚਰ ਦੇ ਬੱਚੇ? ਉਹਨਾਂ ਦੀ ਸਾਂਝ ਤਾਂ ਮਿਲੀਅਨਰਜ਼ ਨਾਲ ਹੀ ਹੋ ਸਕਦੀ ਹੈ। ਰਿਸ਼ਤਿਆਂ ਦਾ ਇੱਕ ਸੱਚ।
ਟੀਚਰ ਨੂੰ ਸਾਨਫਰਾਂਸਿਸਕੋ ਤੋਂ ਫੋਨ ਆਉਂਦਾ ਹੈ ਕਿ ਸਰ ਮੈਂ 25 ਸਾਲ ਪਹਿਲਾਂ ਤੁਹਾਡੇ ਕੋਲੋਂ ਪੜ੍ਹਦਾ ਸੀ। ਅਖਬਾਰ `ਚ ਤੁਹਾਡਾ ਨਾਮ ਪੜ੍ਹਿਆ ਤਾਂ ਮੈਂ ਕਾਲ ਕੀਤਾ ਹੈ। ਸ਼ਾਇਦ ਤੁਹਾਨੂੰ ਚੇਤਾ ਨਾ ਹੋਵੇ ਪਰ ਅੱਜ ਮੈਂ ਜੋ ਵੀ ਹਾਂ ਤੁਹਾਡੇ ਕਰਕੇ ਹਾਂ। ਮੈਂ ਤੁਹਾਨੂੰ ਮਿਲਣ ਜਰੂਰ ਆਵਾਂਗਾ। ਰਿਸ਼ਤਿਆਂ ਦਾ ਇੱਕ ਹੋਰ ਸੱਚ।
ਰਿਸ਼ਤਿਆਂ ਦੇ ਦੋ ਸੱਚ। ਦੋ ਧਾਰਨਾਵਾਂ। ਜੀਵਨ ਨੂੰ ਪ੍ਰੀਭਾਸ਼ਿਤ ਕਰਨ ਦੇ ਦੋ ਨਜਰੀਏ।
ਰਿਸ਼ਤੇ ਹੁਣ ਸਿਰਫ ਲੋੜਾਂ ਜਾਂ ਜਰੂਰਤਾਂ ਦੇ ਨੇ। ਰਿਸ਼ਤਾ ਉਨੀ ਦੇਰ ਹੀ ਜੋੜਿਆ ਜਾਂਦਾ ਹੈ ਤੇ ਨਿਭਾਇਆ ਜਾਂਦਾ ਹੈ ਜਦ ਤੀਕ ਇਸਦੀ ਲੋੜ ਹੈ।
ਰਿਸ਼ਤੇ ਜਦ ਰੁੱਤਬਿਆਂ ਤੇ ਮਾਇਕ ਬਰਾਬਰੀ ਦੇ ਮੁਥਾਜ ਹੋ ਜਾਂਦੇ ਨੇ ਤਾਂ ਸਿੱਸਕ ਕੇ ਰਹਿ ਜਾਂਦਾ ਹੈ ਆਪਣਾਪਣ। ਵਾਸ਼ਪ ਹੋ ਜਾਂਦੀ ਹੈ ਪੁਰ-ਖਲੂਸ ਪਲ਼ਾਂ ਦੀ ਸਾਂਝ। ਫਿਰ ਅਸੀਂ ਫਾਇਦਿਆਂ `ਚੋਂ ਰਿਸ਼ਤੇ ਤਲਾਸ਼ਦੇ ਹਾਂ।
ਰਿਸ਼ਤੇ ਸਮਾਜਿਕ ਤੰਦਾਂ ਦਾ ਨਰੋਇਆਪਣ ਹੁੰਦੇ ਨੇ। ਜੇ ਤੰਦਾਂ ਜ਼ਰਜ਼ਰੀ ਹੋ ਗਈਆਂ ਤਾਂ ਕਿਸ ਤਰਾਂ ਬਚੇਗਾ ਸਮਾਜਿਕ ਤਾਣਾ ਬਾਣਾ? ਅਸੀਂ ਢਹਿ ਢੇਰੀ ਹੋ ਰਹੇ ਸਮਾਜ ਦੇ ਚਸ਼ਮਦੀਦ ਪਰ ਮੂਕ ਦਰਸ਼ਕ ਹਾਂ।
‘ਕੇਰਾਂ ਆਪਣੇ ਰਿਸ਼ਤਿਆਂ ਦੀ ਚਿਖਾ ਸੇਕਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿੰਦਗੀ ਦੇ ਕਿਸੇ ਮੋੜ `ਤੇ‎,‎ ਰਿਸ਼ਤਿਆਂ ਦਾ ਗੁੰਮਿਆ ਸੇਕ ਕਿਧਰੋਂ ਨਹੀਂ ਥਿਆਵੇਗਾ।
ਜਦ ਰਿਸ਼ਤੇ ਸੁੰਗੜਨ ਲਗ ਪੈਣ ਤਾਂ ਕਦਰਾਂ-ਕੀਮਤਾਂ ਦੀ ਹਿੱਕ `ਚ ਦਰਦ ਸ਼ੁਰੂ ਹੋ ਜਾਂਦਾ ਹੈ।
ਰਿਸ਼ਤਿਆਂ ਨੂੰ ਤਿੜਕਨ ਨਾ ਦਿਉ। ‘ਕੇਰਾਂ ਆਈ ਤਰੇੜ‎,‎ ਮਨ ਦੇ ਚਿਤਰਪੱਟ ਤੋਂ ਕਦੇ ਵੀ ਮਿਟਦੀ ਨਹੀਂ।
ਹਰ ਰਿਸ਼ਤੇ ਦਾ ਆਦਰ ਕਰੋ। ਰਿਸ਼ਤਿਆਂ ਦਾ ਨਿੱਘ ਤੇ ਖਲੂਸ ਸਾਡਾ ਵਿਰਸਾ। ਇਹਨਾਂ ਵਿਚਲੀ ਅਪਣੱਤ ਤੇ ਮੁਹੱਬਤ‎,‎ ਸਾਡਾ ਸੁੱਖਨ। ਇਹਨਾਂ ਦੀ ਸੰਜੀਦਗੀ‎,‎ ਸਦੀਵਤਾ ਤੇ ਸੁਹੱਪਣ‎,‎ ਸਾਡੇ ਮੁਹਾਂਦਰੇ ਦੇ ਨਕਸ਼।
ਰਿਸ਼ਤਿਆਂ ਨੂੰ ਨਿਭਾਉਣ ਦੀ ਤਾਂਘ ਮਨ `ਚ ਪਾਲਣ ਵਾਲੇ‎,‎ ਹਰ ਰੂਪ ਤੇ ਹਰ ਸਮੇਂ ਵਿੱਚ ਰਿਸ਼ਤਿਆਂ ਨੂੰ ਚਿਰੰਜੀਵਤਾ ਬਖਸ਼ਦੇ ਨੇ।
ਜੇ ਰਿਸ਼ਤੇ ਨਾ ਰਹੇ ਤਾਂ ਅਸੀਂ ਬਜੁਰਗਾਂ ਦੀ ਅਸੀਸ ਤੋਂ ਵਿਰਵੇ ਹੋ ਜਾਵਾਂਗੇ। ਸਿਰ ਪਲੋਸਦੀਆਂ ਮਾਵਾਂ ਦੇ ਦੀਦਆਂ `ਚ ਛਲਕਦੇ ਮੋਹ ਦੇ ਸਮੁੰਦਰ ਨੂੰ ਸਿੱਸਕ ਜਾਵਾਂਗੇ। ਵੀਰਾਂ ਦੀਆਂ ਬਾਹਾਂ ਗੁਆਚ ਜਾਣਗੀਆਂ। ਹੰਝੂ `ਚ ਡੁੱਬ ਮੋਏਗੀ ਰੱਖੜੀ। ਧੀਆਂ ਬਾਬਲ ਦੇ ਵਿਹੜੇ ਤੋਂ ਆਉਂਦੀ ਹਾਕ ਲਈ ਤਰਸ ਜਾਣਗੀਆਂ। ਯੱਖ ਹੋ ਜਾਵੇਗੀ ਬੋਟਾਂ ਦੀ ਨਿੱਘੀ ਗੋਦ। ਸਰਦ ਹੋ ਜਾਣਗੀਆਂ ਅੱਗ ਦੀ ਉਮਰ ਨੂੰ ਲੋਚਦੀਆਂ ਰੀਝਾਂ।
ਰਿਸ਼ਤਿਆਂ ਨੂੰ ਰਿਸ਼ਤਿਆਂ ਦੇ ਸੱਚ `ਚ ਸਮਝਣ ਤੇ ਨਿਭਾਉਣ ਵਾਲੇ ਹੀ ਸੰਤੁਲਿਤ ਸਮਾਜ ਦੀ ਵਾਗਡੋਰ ਸੰਭਾਲਦੇ ਨੇ।
ਕੌਣ ਸੰਭਾਲੇਗਾ ਇਹ ਵਾਗਡੋਰ?

ਇਹ ਮੇਰੀ ਪਹਿਲੀ ‘ਦੇਸ ਵਾਪਸੀ’ ਸੀ। ਦੋ ਸਾਲ ਆਸਟ੍ਰੇਲੀਆ ਰਹਿਣ ਪਿਛੋਂ ਪਹਿਲੀ ਵਾਰ ਦਿੱਲੀ ਦੇ ਅੰਤਰ-ਰਾਸ਼ਟਰੀ ਹਵਾਈ ਅੱਡੇ `ਤੇ ਉਤਰੇ ਸਾਂ। ਭਾਵੇਂ ਕਿ ਰਿਸ਼ਤੇਦਾਰਾਂ ਨੂੰ ਲੈਣ ਅਤੇ ਛੱਡਣ ਵਾਸਤੇ ਅਨੇਕਾਂ ਵਾਰ ਮੈਂ ਏਅਰਪੋਰਟ ਆਇਆ ਸਾਂ ਪਰ ਦੇਸ ਵਾਪਸੀ ਦਾ ਅਨੁਭਵ ਹੰਡਾਉਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਮੇਰੇ ਮਾਮਾ ਜੀ ਅਤੇ ਛੋਟਾ ਭਣਵਈਆਂ‎,‎ ਸਾਨੂੰ ਲੈਣ ਵਾਸਤੇ ਆਏ ਸਨ। ਏਅਰਪੋਰਟ ਦੇ ਸ਼ੀਸ਼ਆਂ ਵਿਚਦੀ ਆਪਣਿਆਂ ਨੂੰ ਵੇਖ ਕੇ‎,‎ ਦੋਹਾਂ ਪਾਸਿਆਂ ਤੋਂ ਉਪਰ ਉਠੇ ਤੇ ਜ਼ੋਰ ਜ਼ੋਰ ਦੀ ਹਿਲਦੇ ਹੱਥਾਂ ਦੀਆਂ ਭਾਵਨਾਵਾਂ ਨੂੰ‎,‎ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਕਾਰ ਵਿੱਚ ਬੈਠ ਕੇ ਚੱਲਣ ਲੱਗੇ ਤਾਂ ਮੇਰੇ ਬੇਟੇ ਨਵਦੀਪ ਨੇ ਸੀਟ ਬੈਲਟ ਤੋਂ ਫਸਾਦ ਪਾ ਲਿਆ। ਆਖੇ ਪਹਿਲਾਂ ਸੀਟ ਬੈਲਟ ਲਾਉ ਤੇ ਫਿਰ ਕਾਰ ਚਲਾਉ। ਕਾਰ ਵਿੱਚ ਬੈਲਟਾਂ ਘੱਟ ਸਨ ਤੇ ਸਵਾਰੀਆਂ ਜ਼ਿਆਦਾ। ਜਿਹੜੀ ਇੱਕ ਬੈਲਟ ਸੀ ਉਹ ਉਸਨੂੰ ਲਾ ਦਿੱਤੀ ਪਰ ਉਸਦੀ ਅਗਲੀ ਜ਼ਿਦ ਸੀ ਕਿ ਬੈਲਟਾਂ ਸਾਰੇ ਜਣੇ ਲਾਉ ਨਹੀਂ ਤਾਂ ਪੁਲੀਸ ਫੜ ਲਵੇਗੀ। ਉਸਨੂੰ ਸਮਝਾਇਆ ਕਿ ਆਪਾਂ ਹੁਣ ਇੰਡੀਆਂ `ਚ ਹਾਂ ਆਸਟ੍ਰੇਲੀਆ ਵਿੱਚ ਨਹੀਂ। ਏਥੇ ਸੀਟ ਬੈਲਟਾਂ ਸਿਰਫ ਡਰਾਈਵਰ ਅੰਕਲ ਹੀ ਲਾਉਂਦੇ ਹਨ‎,‎ ਨਾਲੇ ਕਾਰ ਵਿੱਚ ਹਨੇਰਾ ਹੈ। ਪੁਲੀਸ ਨੂੰ ਪਤਾ ਨਹੀਂ ਲੱਗਣਾ ਕਿ ਬੈਲਟਾਂ ਲਾਈਆਂ ਹਨ ਜਾਂ ਨਹੀਂ। ਇਹ ਪਹਿਲੀ ਤਸਵੀਰ ਸੀ ਜੋ ਆਪਣੇ ਦੇਸ ਦੀ ਧਰਤੀ ਤੇ ਕਦਮ ਰੱਖਣ ਤੋਂ ਥੋੜਾਂ ਸਮਾਂ ਬਾਅਦ ਹੀ‎,‎ ਮੈਨੂੰ ਆਪਣੇ ਪੁੱਤਰ ਨੂੰ ਪੇਸ਼ ਕਰਨੀ ਪਈ। ਨਿਯਮਾਂ ਦੀ ਪਾਲਣਾ ਕਰਨ ਲਈ ਜੋ ਸੰਸਕਾਰ ਬਾਹਰਲੇ ਮੁਲਕਾਂ ਵਿੱਚ ਸਖਾਏ ਜਾਂਦੇ ਹਨ‎,‎ ਉਹਨਾਂ ਨੂੰ ਚਕਣਾ ਚੂਰ ਕਰਨ ਲਈ‎,‎ ਸਾਨੂੰ ਆਉਂਦਿਆਂ ਹੀ ਮਜ਼ਬੂਰ ਤੇ ਲਾਚਾਰ ਹੋਣਾ ਪੈਂਦਾ ਹੈ।
“ਤੁਸੀਂ ਬੱਚੇ ਨੂੰ ਅਜਿਹਾ ਕਿਉਂ ਕਹਿ ਰਹੇ ਹੋ? ਨਾਲੇ ਸਮਾਨ ਵਾਲੀ ਟਰਾਲੀ ਤਾਂ ਸੜਕ ਤੋਂ ਪਾਸੇ ਕਰ ਆਉਣੀਂ ਸੀ। ਉਥੇ ਤਾਂ ਬੜੇ ਚੰਗੇ ਬਣਦੇ ਹੋ” । ਪਟਨੀ ਵਿਚੋਂ ਵੀ ਵਿਦੇਸੀ ਸਭਿਆਚਾਰ ਬੋਲ ਰਿਹਾ ਸੀ। ਉਹ ਸਮਾਨ ਵਾਲੀ ਉਸ ਟਰਾਲੀ ਬਾਰੇ ਕਹਿ ਰਹੀ ਸੀ ਜਿਸ ਉਪਰੋਂ ਆਪਣਾ ਸਮਾਨ ਤਾਂ ਚੁੱਕ ਕੇ ਕਾਰ ਵਿੱਚ ਰੱਖ ਲਿਆ ਸੀ ਪਰ ਟਰਾਲੀ ਨਸ਼ੂੰ ਸੜਕ ਦੇ ਵਿਚਕਾਰ ਹੀ ਰਹਿਣ ਦਿੱਤਾ ਸੀ ਤੇ ਆਪ ਕਾਰ ਵਿੱਚ ਆਣ ਬੈਠਾ ਸਾਂ।
“ਏਥੇ ਸਭ ਚਲਦਾ ਹੈ” । ਮੈਂ ਏਨਾਂ ਆਖ ਉਸਨੂੰ ਤਾਂ ਟਾਲ ਦਿੱਤਾ ਪਰ ਆਪ ਸੋਚਣ ਲੱਗਾ ਕਿ ਮੈਂ ਅਜਿਹਾ ਕਿਉਂ ਕਿਹਾ ਜਾਂ ਮੈਂ ਅਜਿਹਾ ਕਿਉਂ ਕੀਤਾ? ਦਰਅਸਲ ਇਸ ਸੋਚ ਦੀ ਨਵਿਰਤੀ ਹੀ ਇਸ ਲੇਖ ਦਾ ਵਿਸ਼ਾ ਹੈ। ‘ਰੋਮ ਵਿੱਚ ਜਾ ਕੇ ਰੋਮਨਾਂ ਵਾਲਾ ਵਰਤਾਉ’ ਕਰਨ ਵਾਲੀ ਕਹਾਵਤ ਮਨ ਵਿੱਚ ਸੀ ਜਾਂ ਇਹ ਡਰ ਕਿ ਪਤਾ ਨਹੀਂ ਕਿਹੜੀ ਨੁਕਰੋਂ ਕੋਈ ਆ ਕੇ ਹੁਕਮ ਚਾੜਸ਼ ਦੇਵੇਗਾ ਕਿ ਸਰਦਾਰ ਜੀ ਗੱਡੀ ਇੱਕ ਪਾਸੇ ਲਾ ਲਵੋ ਤੇ ਸਮਾਨ ਚੈੱਕ ਕਰਵਾਉੇ। ਫਿਰ ਅਟੈਚੀ ਖੋਹਲਣ ਤੋਂ ਬਿਨਾਂ ਸਾਥੋਂ ਇਹ ਸਾਬਤ ਨਹੀਂ ਹੋਣਾ ਕਿ ਅਸੀਂ ਗਰੀਨ ਚੈਨਲ ਵਿੱਚਦੀ ਲੰਘ ਕੇ ਆਏ ਹਾਂ ਤੇ ਸਾਡੇ ਕੋਲ ਕੋਈ ਗੈਰ ਕਾਨੂੰਨੀ ਸਮਾਨ ਨਹੀਂ ਹੈ। ਸੜਕ ਦੇ ਕੰਢੇ ਤੇ ਖੁਲੇ ਹੋਏ ਅਟੈਚੀ ਵੇਖ ਕੇ‎,‎ ਏਅਰਪੋਰਟ ਦੇ ਟਰਾਲੀ ਹੈਲਪਰ ਦੇ ਖਚਰੇ ਹਾਸੇ ਨੂੰ ਸਹਿਣ ਕਰਨ ਤੋਂ ਬਚਣ ਲਈ‎,‎ ਮੈਂ ਜਲਦੀ ਤੁਰਨ ਦੇ ਯਤਨਾਂ ਵਿੱਚ ਸਾਂ। ਇਸ ਤੋਂ ਇਲਾਵਾ ਘਰ ਪਹੁੰਚਣ ਤੱਕ ਇਹ ਡਰ ਬਣਿਆ ਰਹਿੰਦਾ ਹੈ‎,‎ ਕਿ ਪਤਾ ਨਹੀਂ ਸੂਟਕੇਸਾਂ ਦੀਆ ਰੱਸੀਆਂ ਕਿਹੜੇ ਨਾਕੇ ਤੇ ਖੋਹਲਣੀਆਂ ਪੈਣ ਜਾਂ ਕਿਹੜੇ ਢਾਬੇ ਤੋਂ ਸੂਟਕੇਸਾਂ ਵਿੱਚੋਂ ਆਉਦੀਆਂ ਖੁਸਬੋਆਂ ਨੂੰ ਸੁੰਘ ਕੇ‎,‎ ਕੋਈ ਤੁਹਾਡੀ ਗੱਡੀ ਫਾਲੋ ਕਰਨ ਲੱਗ ਪਵੇ।
ਦਰਅਸਲ ਏਹੋ ਜਿਹੇ ਡਰ ਅਤੇ ਕਈ ਹੋਰ ਤਰਾਂ ਦੇ ਸ਼ੰਕੇ ਜ਼ਹਾਜ਼ ਦੇ ਉਤਰਦਿਆਂ ਹੀ ਮਨ ਵਿੱਚ ਆਉਣ ਲੱਗ ਪੈਂਦੇ ਹਨ ਕਿ ਪਤਾ ਨਹੀਂ ਇੰਮੀਗ੍ਰੇਸ਼ਨ ਵਾਲੇ ਕੀ ਕਹਿਣਗੇ? ਕਸਟਮ ਵਾਲੇ ਸਮਾਨ ਜਾਣ ਦੇਣਗੇ ਕਿ ਨਹੀਂ? ਬਾਹਰ ਨਿਕਲ ਕੇ ਤਾਂ ਕੋਈ ਪੰਗਾ ਨਹੀਂ ਪਵੇਗਾ? ਇੰਨਾਂ ਸ਼ੰਕਿਆਂ ਤੋਂ ਸੁਖਾਂਵੀਂ ਨਵਿਰਤੀ ਪ੍ਰਾਪਤ ਕਰਨ ਲਈ‎,‎ ਨਾ ਚਹੁੰਦਿਆ ਹੋਇਆ ਵੀ ਅਜਿਹੀਆਂ ਹਰਕਤਾਂ ਕਰਨੀਆਂ ਪੈਂਦੀਆਂ ਹਨ ਜਿਨਾਂ ਨੂੰ ਵੇਖ ਕੇ‎,‎ ਦੂਸਰਿਆਂ ਨੂੰ ਦੁਖ ਮਹਿਸੂਸ ਹੁੰਦਾ ਹੈ ਕਿ ਕਈ ਕਈ ਸਾਲ ਵਿਦੇਸ਼ਾਂ ਵਿੱਚ ਬਤਾਉਣ ਪਿਛੋਂ ਵੀ‎,‎ ਸਾਡੇ ਲੋਕਾਂ ਨੂੰ ਤਹਿਜ਼ੀਬ ਪਤਾ ਨਹੀ ਕਦੋਂ ਆਵੇਗੀ?
ਵਿਦੇਸ਼ੀ ਸਲੀਕੇ ਦਾ ਜਨਾਜ਼ਾ ਇੰਮੀਗ੍ਰੇਸ਼ਨ ਵਾਲੀ ਲਾਈਨ ਤੋੜਨ ਨਾਲ ਹੀ ਸ਼ੁਰੂ ਹੋ ਜਾਂਦਾ ਹੇ ਅਤੇ ਇਹ ਉਸ ਵੇਲੇ ਹੋਰ ਵੀ ਸਿਖਰ ਤੇ ਪਹੁੰਚ ਜਾਂਦਾ ਹੈ ਜਦੋਂ ਵਿਦੇਸ਼ਾਂ ਵਿੱਚ ਹੱਸ ਕੇ ਹਜ਼ਾਰਾਂ ਡਾਲਰ ਟੈਕਸ ਦੇਣ ਵਾਲੇ ਲੋਕ‎,‎ ਆਪਣੀ ਧਰਤੀ ਤੇ ਪੈਰ ਰੱਖਦਿਆਂ ਹੀ‎,‎ ਪਹਿਲਾ ਯਤਨ ਕਰਦੇ ਹਨ ਕਿ ਕਿਸੇ ਨਾ ਕਿਸੇ ਤਰਾਂ ਬਿਨਾਂ ਕਸਟਮ ਡਿਊਟੀ ਦਿੱਤਿਆਂ‎,‎ ਉਹਨਾਂ ਦਾ ਸਾਰਾ ਸਮਾਨ ਏਅਰਪੋਰਟ ਤੋਂ ਬਾਹਰ ਨਿਕਲ ਜਾਵੇ। ਵਿਦੇਸ਼ੀ ਕਲਚਰ ਦਾ ਇਮਾਨਦਾਰ ਹਿੱਸਾ ਬਣੇ ਇਹ ਲੋਕ‎,‎ ਏਅਰਪੋਰਟ ਦੇ ਅਧਿਕਾਰੀਆਂ ਨੂੰ ਵਿਦੇਸ਼ੀ ਸੈਂਟਾਂ‎,‎ ਸ਼ਰਾਬ ਜਾਂ ਡਾਲਰਾਂ ਨਾਲ ਰੁਝਾ ਕੇ‎,‎ ਰੰਗ ਬਰੰਗੀਆਂ ਰੱਸੀਆਂ ਨਾਲ ਬੱਝੇ ਬਝਾਏ ਸੂਟਕੇਸ‎,‎ ਬਿਨਾਂ ਡਿਊਟੀ ਅਦਾ ਕੀਤਆਂ ਬਾਹਰ ਲੈ ਜਾਣ ਵਿੱਚ ਸਫਲ ਹੋ ਜਾਂਦੇ ਹਨ ਤੇ ਫਿਰ ਬੜੇ ਮਾਣ ਨਾਲ ਉਹ ਆਪਣੀ ਇਸ ਪ੍ਰਾਪਤੀ ਦਾ ਜ਼ਿਕਰ ਦੂਸਰਿਆਂ ਕੋਲ ਕਰਦੇ ਹਨ।
ਪਰ ਵਿਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉਥੇ ਲਾਈਨ ਬਣਾਈ ਰੱਖਣ ਵਾਲੇ ਬਹੁਤੇ ਹੁੰਦੇ ਹਨ ਤੇ ਤੋੜਨ ਵਾਲੇ ਘੱਟ‎,‎ ਸੜਕ ਵਿੱਚੋਂ ਟਰਾਲੀ ਹਟਾਉਣ ਵਾਲੇ ਜਿਆਦਾ ਅਤੇ ਵਿੱਚ ਛੱਡਣ ਵਾਲੇ ਥੋੜਸ਼ੇ‎,‎ ਡਿਊਟੀ ਭਰਨ ਤੋਂ ਬਿਨਾਂ ਸਮਾਨ ਲੈ ਜਾਣ ਬਾਰੇ ਕਹਿਣਾ ਤਾਂ ਕੀ‎,‎ ਅਜਿਹਾ ਕਰਨ ਬਾਰੇ ਕੋਈ ਸੋਚਦਾ ਵੀ ਨਹੀਂ। ਇਹਨਾਂ ਮੁਲਕਾਂ ਵਿੱਚ ਪ੍ਰਬੰਧਕੀ ਢਾਂਚਾ ਮਜਬੂਤ ਹੁੰਦਾ ਹੈ। ਜਿਥੇ ‘ਉਹ’ ਟੈਕਸ ਕੱਟਦੇ ਹਨ‎,‎ ਉਥੇ ਹਰ ਬਣਦੀ ਮੁਢਲੀ ਸਹੂਲਤ ਹਰ ਆਮ ਨਾਗਰਿਕ ਨੂੰ‎,‎ ਬਿਨਾਂ ਕਿਸੇ ਵਿਤਕਰੇ ਅਤੇ ਪ੍ਰੇਸ਼ਾਨੀ ਦੇ ਪ੍ਰਾਪਤ ਹੰਦੀ ਹੈ। ਇਸੇ ਲਈ ਤਾਂ ਆਮ ਨਾਗਰਿਕ‎,‎ ਬਣਦੀਆਂ ਅਦਾਇਗੀਆਂ ਨੂੰ ਵੇਲੇ ਸਿਰ ਭਰਨਾਂ ਆਪਣਾ ਫਰਜ਼ ਸਮਝਦਾ ਹੈ।
ਮੈਂ ਆਪਣੀ ਦਸਦਾ ਹਾਂ। ਆਸਟ੍ਰੇਲੀਆ ਵਿਖੇ ਮੈਂ ਬੱਸ ਰਾਂਹੀ ਆਪਣੇ ਕੰਮ ਤੇ ਆਉਂਦਾ ਜਾਂਦਾ ਸਾਂ। ਬਸ ਸਰਵਿਸ ਏਨੀ ਵਧੀਆ ਕਿ ਪੁਛੋ ਹੀ ਨਾ। ਨਵੀਆਂ ਨਕੋਰ ਲਗਦੀਆਂ ਸਾਫ ਸੁਥਰੀਆਂ ਏਅਰ ਕੰਡੀਸ਼ਨਡ ਬੱਸਾਂ। ਜੇਕਰ ਕਿਸੇ ਬਾਜ਼ੁਰਗ ਨੂੰ ਬੱਸ ਵਿੱਚ ਚੜਨ ਸਮੇਂ ਉੱਚਾ ਸਟੇਪ ਲੈਣ ਵਿੱਚ ਦਿਕਤ ਆਉਂਦੀ ਹੋਵੇ‎,‎ ਤਾਂ ਬੱਸ ਦਾ ਡਰਾਈਵਰ‎,‎ ਬਸ ਨੂੰ ਇਸ ਢੰਗ ਨਾਲ ਨੀਵਆਂ ਕਰ ਦਿੰਦਾ ਹੈ ਕਿ ਬਾਜ਼ੁਰਗ ਆਸਾਨੀ ਨਾਲ ਬੱਸ ਵਿੱਚ ਚੜਸ਼ ਸਕਣ। ਟਾਈਮ ਦੀ ਪੂਰੀ ਪਾਬੰਦੀ। ਕੋਈ ਓਵਰਲੋਡ ਨਹੀ। ਗੱਲ ਕੀ ਹਰ ਸਹੂਲਤ। ਦੋ ਸਾਲਾਂ ਵਿੱਚ ਸਿਰਫ ਤੇ ਸਿਰਫ ਇੱਕ ਵਾਰ ਹੀ ਟਿਕਟਾਂ ਦੀ ਚੈਕਿੰਗ ਹੋਈ। ਟਿਕਟਾਂ ਵਾਸਤੇ ਕੋਈ ਕੰਡਕਟਰ ਨਹੀਂ। ਬਸ ਦਾ ਡਰਾਈਵਰ ਹੀ ਟਿਕਟਾਂ ਦਿੰਦਾ ਹੈ। ਟੁਟੇ ਪੈਸਿਆਂ ਦਾ ਕੋਈ ਰੌਲਾ ਨਹੀਂ। ਅਬਲ ਤਾਂ ਹਰ ਕੋਈ ਬਣਦੇ ਕਰਾਏ ਦੇ ਟੁਟੇ ਪੈਸੇ ਲੈ ਕੇ ਬੱਸ ਵਿੱਚ ਚੜਨਾਂ ਆਪਣਾ ਫਰਜ ਸਮਝਦਾ ਹੈ ਪਰ ਫਿਰ ਵੀ ਜੇਕਰ ਕਿਸੇ ਕੋਲ ਭਾਨ ਨਾ ਵੀ ਹੋਵੇ ਤਾਂ ਡਰਾਈਵਰ ਕੋਲ ਭਾਨ ਹੁੰਦਾ ਹੈ। ਪਰ ਇੱਕ ਦਿਨ ਜਦ ਮੈਂ ਆਪਣੇ ਕੰਮ ਤੋਂ ਵਾਪਿਸ ਪਰਤ ਰਿਹਾਂ ਸਾਂ ਤਾਂ ਇੱਕ ਅੰਗਰੇਜ਼ ਨੌਜੁਆਨ ਡਰਾਈਵਰ‎,‎ ਬੱਸ ਚਲਾ ਰਿਹਾ ਸੀ। ਮੇਰੇ ਕੋਲ ਢਾਈ ਡਾਲਰ ਟੁਟੇ ਨਹੀਂ ਸਨ। ਮੈਂ ਉਸਨੂੰ ਵੀਹ ਡਾਲਰ ਦਾ ਨੋਟ ਟਿਕਟ ਵਾਸਤੇ ਦਿੱਤਾ। ਉੋਸਨੇ ਆਪਣੀ ਕੈਸ ਟ੍ਰੇਅ ਚੈੱਕ ਕੀਤੀ ਪਰ ਉਸ ਕੋਲ ਬਕਾਇਆ ਦੇਣ ਲਈ ਭਾਨ ਨਹੀਂ ਸੀ।
“ਕੋਈ ਗੱਲ ਨਹੀਂ। ਤੁਸੀਂ ਚੜਸ਼ ਆਵੋ ਤੇ ਆਰਾਮ ਨਾਲ ਬੈਠੋ” ਡਰਾਈਵਰ ਨੇ ਮੁਸਕਰਾ ਕੇ ਕਿਹਾ। ਇਹ ਪਹਿਲੀ ਵਾਰ ਹੋਇਆ ਸੀ ਕਿ ਡਰਾਈਵਰ ਕੋਲ ਟੁੱਟੇ ਪੈਸੇ ਨਾ ਹੋਣ ਤੇ ਮੈਂ ਬਿਨਾਂ ਟਿਕਟ ਦੇ ਸਫਰ ਕਰਾਂ। ਮੈਂ ਬਸ ਵਿੱਚ ਚੜ ਤਾਂ ਗਿਆ ਪਰ ਜਦ ਮੈਂ ਬੱਸ ਵਿਚਲੀਆਂ ਹੋਰ ਸਵਾਰੀਆਂ ਵੱਲ ਝਾਤੀ ਮਾਰੀ ਤਾਂ ਉਹ ਮੇਰੇ ਵੱਲ ਇਸ ਤਰਾਂ ਵੇਖ ਰਹੀਆਂ ਸਨ ਜਿਵੇਂ ਮੈਂ ਬਹੁਤ ਵੱਡਾ ਚੋਰ ਹੋਵਾਂ। ਪਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਵੀਹ ਡਾਲਰ ਦਾ ਨੋਟ ਹਾਲੇ ਵੀ ਮੇਰੇ ਹੱਥ ਵਿੱਚ ਸੀ। ਮੈਂ ਮਨਚਲੇ ਡਰਾਈਵਰ ਬਾਰੇ ਸੋਚਨ ਲੱਗਾ ਕਿ ਹੋ ਸਕਦਾ ਹੈ ਕਿ ਉਸ ਕੋਲ ਸੱਚਮੁਚ ਹੀ ਟੁੱਟੇ ਪੈਸੇ ਨਾ ਹੋਣ ਜਾਂ ਉਸਨੇ ਗਿਨਣ ਖੁਣੋਂ ਹੀ ਕਹਿ ਦਿੱਤਾ ਹੋਵੇ। ਨਾਲੇ ਮੇਂ ਅਗਲੇ ਸਟਾਪ ਤੇ ਹੀ ਤਾਂ ਉੰਤਰ ਜਾਣਾ ਸੀ ਪਰ ਜੇਕਰ ਇਸ ਦੌਰਾਨ ਹੀ ਚੈਕਿੰਗ ਹੋ ਗਈ ਤਾਂ ਮੈਂ ਕੀ ਕਹਾਂਗਾਂ ਕਿ ਡਰਾਈਵਰ ਨੇ ਟਿਕਟ ਨਹੀਂ ਦਿੱਤੀ। ਇਹ ਕਿਸੇ ਨੇ ਮੰਨਣਾ ਨਹੀਂ ਤੇ ਇਹ ਪ੍ਰਚਾਰ ਹੋ ਜਾਣਾ ਹੈ ਕਿ ਸਰਦਾਰ ਲੋਕ ਬੱਸਾਂ ਵਿੱਚ ਟਿਕਟਾਂ ਨਹੀਂ ਲੈਦੇ। ਦੂਸਰੇ ਪਾਸੇ ਇਹ ਵੀ ਸੋਚਦਾ ਸਾਂ ਕਿ ਚਲੋ ਚੰਗਾ ਹੀ ਹੋਇਆ। ਢਾਈ ਡਾਲਰ ਭਾਵ ਸੱਠ ਸੱਤਰ ਰੁਪਈਏ ਬਚ ਗਏ। ਪਰ ਬੱਸ ਦੀਆਂ ਸਹੂਲਤਾਂ ਨੂੰ ਵੇਖਦਿਆਂ ਮੈਨੂੰ ਆਪਣੀ ਇਹ ਸੋਚ ਬੜੀ ਘਟੀਆ ਲੱਗੀ। ਆਪਣੇ ਸਟਾਪ ਤੇ ਉਤਰ ਤਾਂ ਗਿਆ ਪਰ ਮਨ ਉਤੇ ਮਨਾਂਮੂੰਹੀਂ ਭਾਰ ਸੀ। ਬੱਸ ਡਰਾਈਵਰ ਨੇ ਢਾਈ ਡਾਲਰ ਦਾ ਕਰਜ਼ਾ ਮੇਰੇ ਸਿਰ ਚਾੜ ਦਿੱਤਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਂ ਇਹ ਕਰਜ਼ਾ ਕਿਸ ਤਰਾਂ ਉਤਾਰਾਂਗਾਂ। ਕਦੀ ਸੋਚਦਾ ਢਾਈ ਡਾਲਰ ਖਜ਼ਾਨੇ ਵਿੱਚ ਜਮਾਂ ਕਰਵਾ ਦੇਵਾਂ‎,‎ ਕਿਸੇ ਚੈਰੀਟੀ ਦੀ ਗੋਲਕ ਵਿੱਚ ਪਾ ਦੇਵਾਂ ਪਰ ਇਸ ਨਾਲ ਉਹਨਾਂ ਤੱਕਣੀਆਂ ਦੀ ਪੂਰਤੀ ਨਹੀਂ ਸੀ ਹੋਣੀ ਜੋ ਬੱਸ ਵਿੱਚਲੀਆ ਸਵਾਰੀਆਂ ਨੇ ਮੇਰੇ ਵੱਲ ਤੱਕੀਆਂ ਸਨ। ਮੈਂ ਇਸ ਪ੍ਰਬੰਧ ਦਾ ਸਹੀ ਅਰਥਾਂ ਵਿੱਚ ਕਰਜ਼ਾ ਮੋੜਨਾਂ ਚਾਹੁੰਦਾ ਸਾਂ।
ਸਮਾਂ ਬੀਤਦਾ ਗਿਆ ਪਰ ਕੋਈ ਵਧੀਆ ਅਦਾਇਗੀ ਨਹੀਂ ਸਾਂ ਸੋਚ ਸਕਿਆ। ਏਨੇ ਚਿਰ ਨੂੰ ਕਨੈਡਾ ਮੂਵ ਹੋ ਜਾਣ ਦਾ ਪ੍ਰੋਗਰਾਮ ਬਣ ਗਿਆ। ਜਾਣ ਦੀ ਤਾਰੀਖ਼ ਵੀ ਤਹਿ ਹੋ ਗਈ ਪਰ ਸਿਰ ਤੇ ਕਰਜ਼ਾ ਜਿਉਂ ਦਾ ਤਿਉਂ ਸੀ। ਕਨੈਡਾ ਜਾਣ 
ਲਈ ਫਲਾਈਟ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਮੈਂ ੁਬੱਸ ਰਾਂਹੀ ਘਰ ਪਰਤ ਰਿਹਾਂ ਸਾਂ ਕਿ ਬੱਸ ਦੇ ਕੋਲ ਦੀ ਇੱਕ ਐਂਬੂਲੈਂਸ ਉੱਚੀ ਉੱਚੀ ਸਾਇਰਨ ਮਾਰਦੀ ਹੋਈ ਲੰਘੀ। ਕੋਈ ਐਕਸੀਡੈਂਟ ਹੋਇਆ ਲਗਦਾ ਸੀ ਤੇ ਫੱਟੜ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ। ਇੱਕਦਮ ਮਨ ਵਿੱਚ ਖਿਆਲ ਆਇਆ ਕਿ ਫੱਟੜ ਨੂੰ ਖੂਨ ਦੀ ਵੀ ਲੋੜ ਪੈ ਸਕਦੀ ਹੈ ਤੇ ਖੂਨ ਦੇ ਕੇ ਮੈਂ ਆਪਣਾ ਕਰਜ਼ਾ ਲਾਹ ਸਕਦਾ ਹਾਂ। ਪਰ ਇਹ ਕਿਵੇਂ ਸੰਭਵ ਸੀ। ਸ਼ਾਮ ਦਾ ਸਮਾਂ ਸੀ‎,‎ ਸਵੇਰੇ ਫਲਾਈਟ ਸੀ ਅਤੇ ਸਿਧਾ ਹਸਪਤਾਲ ਜਾ ਕੇ ਬਲੱਡ ਡੋਨੇਟ ਨਹੀਂ ਸੀ ਕੀਤਾ ਜਾ ਸਕਦਾ। ਪਰ ਕਰਜ਼ਾ ਵੀ ਤਾਂ ਲਾਹੁਣਾ ਸੀ ਤੇ ਬਲੱਡ ਦੇਣਾ ਹੀ ਇੱਕੋ ਇੱਕ ਵਧੀਆ ਅਦਾਇਗੀ ਸੀ। ਸੋ ਮੈਂ ਬਲੱਡ ਦੇਣ ਦਾ ਫੈਸਲਾ ਕਰਕੇ‎,‎ ਅਗਲੇ ਬੱਸ ਸਟਾਪ ਤੇ ਬੱਸ ਵਿੱਚੋਂ ਉਤਰ ਗਿਆ। ਬਲੱਡ ਬੈਂਕ ਦਾ ਪਤਾ ਕੀਤਾ ਤੇ ਅਗਲੇ ਹੀ ਪਲ ਮੈਂ ਰੈੱਡ ਕਰਾਸ ਆਫ ਆਸਟ੍ਰੇਲੀਆ ਦੀ ਬਲੱਡ ਡਵੀਜ਼ਨ ਵਿਖੇ ਖ਼ੂਨ ਦਾਨ ਕਰ ਰਿਹਾ ਸਾਂ। ਮੈਂ ਜਾਣਦਾ ਸਾਂ ਕਿ ਘਰ ਲੇਟ ਪਹੁੰਚਣ ਕਰਕੇ ਹੰਗਾਮਾਂ ਹੋਵੇਗਾ ਪਰ ਜੋ ਮੈਨੂੰ ਜੋ ਰਾਹਤ ਖ਼ੂਨ ਦੇ ਕੇ ਮਿਲੀ ਸੀ‎,‎ ਉਹ ਪਤਨੀ ਦੇ ਗੁਸੇ ਤੋਂ ਕਿਤੇ ਵੱਧ ਸੀ। ਢਾਈ ਡਾਲਰ ਦਾ ਕਰਜ਼ਾ ਲਾਹ ਕੇ‎,‎ ਮੈਂ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਿਹਾ ਸਾਂ ਤੇ ਸਵੇਰੇ ਕਨੈਡਾ ਜਾਣ ਲਈ ਸੁਰਖ਼ਰੂ ਸਾਂ।
ਇਸ ਸਾਰੇ ਕੁਝ ਤੋਂ ਮੇਰਾ ਭਾਵ ਕਿ ਜਿਹੜਾ ਸਿਸਟਮ ਤੁਹਾਡੀ ਕੇਅਰ ਕਰਦਾ ਹੇ‎,‎ ਉਸ ਬਾਰੇ ਬਹੁਤ ਸਾਰੇ ਲੋਕ ਵਫ਼ਾਦਾਰ ਹਨ ਅਤੇ ਜਿਹੜਾ ਸਿਸਟਮ ਤੁਹਾਡੇ ਬਾਰੇ ਨਹੀਂ ਸੋਚਦਾ‎,‎ ੳੋੁਸਦੇ ਲੋਕ ਪ੍ਰਬੰਧਕੀ ਢਾਂਚੇ ਨੂੰ ਤੋੜ ਮਰੋੜ ਕੇ‎,‎ ਆਪਣੇ ਆਪਣੇ ਵੱਲ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਏਸੇ ਲਈ ਵਿਦੇਸ਼ਾਂ ਵਿੱਚ ਉਮਰਾਂ ਗਾਲ ਕੇ‎,‎ ਉਥੋਂ ਦੇ ਤੌਰ ਤਰੀਕੇ ਸਿੱਖ ਕੇ ਲੋਕ‎,‎ ਜਦ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਏਅਰਪੋਰਟ ਤੇ ਹੀ‎,‎ ਵਿਦੇਸ਼ੀ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਇੱਕ ਪਾਸੇ ਰੱਖਕੇ‎,‎ ਆਪਣੇ ਦੇਸ਼ ਦੇ ਸਿਸਟਮ ਨੂੰ ਅਪਣਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਜਿਸ ਤੋਂ ਲਗਦਾ ਹੈ ਕਿ ਏਨੇ ਸਾਲਾਂ ਵਿੱਚ ਵੀ ਉਹਨਾਂ ਨੇ ਵਿਦੇਸ਼ੀ ਸਲੀਕਾ ਨਹੀਂ ਸਿਖਿਆ॥ ਜੋ ਇਸ ਸਿਸਟਮ ਦੀ ਸਮਾਜਿਕ ਬਨਤਰ ਅਤੇ ਪ੍ਰੰਬਧਕੀ ਢਾਂਚੇ ਵਿੱਚ ਫਿਟ ਨਹੀਂ ਹੁੰਦੇ‎,‎ ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਆਪਣੇ ਸਟੇਅ ਦੌਰਾਨ ਤੇ ਵਾਪਿਸ ਵਿਦੇਸ਼ ਪਰਤਣ ਤੱਕ‎,‎ ਕਈ ਪ੍ਰਕਾਰ ਦੀਆਂ ਮੁਸੀਬਤਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ। ਵਿਦੇਸ਼ ਤੋਂ ਆਏ ਮੇਰੇ ਮਾਮੇ ਦੇ ਪੁੱਤ ਭਰਾ ਨ‎,‎ ੇ ਵਿਦੇਸ਼ੀ ਸਲੀਕਾ ਅਪਣਾਉਣ ਦੇ ਯਤਨ ਵਜੋਂ‎,‎ ਚੰਡੀਗੜਸ਼ ਦੀ ਇੱਕ ਸੜਕ ਤੇ ਜੈਬਰਾ ਕਰਾਸਿੰਗ ਤੇ ਸੜਸ਼ਕ ਪਾਰ ਕਰਨ ਲਈ ਖੜੀਆਂ ਕੁਝ ਔਰਤਾਂ ਨੂੰ‎,‎ ਆਪਣੀ ਕਾਰ ਰੋਕ ਕੇ ਲੰਘ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਔਰਤਾਂ ਉਸਦਾ ਧੰਨਵਾਦ ਕਰਨ ਦੀ ਥਾਂ ਉਸਦੇ ਗਲ ਪੈ ਗਈਆ‎,‎ ਕਿ ਉਸਨੇ ਉਹਨਾਂ ਨੂੰ ਵੇਖ ਕੇ ਜਾਣਬੁੱਝ ਕੇ ਕਾਰ ਰੋਕੀ ਹੇ ਤੇ ਇਸ਼ਾਰਾ ਕੀਤਾ ਹੈ। ਮਾਮਲਾ ਪੁਲੀਸ ਕੋਲ ਜਾਣੋ ਮਸਾਂ ਟੱਲਿਆ। ਏਸੇ ਕਰਕੇ ਸੀਟ ਬੈਲਟ ਸਬੰਧੀ ਮੈਂ ਆਪਣੇ ਪੁਤਰ ਨੂੰ ਤਰਕ ਵਿਹੂਣੀ ਦਲੀਲ ਦੇ ਕੇ ਟਾਲ ਦਿੱਤਾ ਸੀ ਤੇ ਸਮਾਨ ਵਾਲੀ ਟਰਾਲੀ‎,‎ ਸੜਕ ਵਿਚਾਲੇ ਛੱਡ ਦੇਣਾ ਮੈਨੂੰ ਬੁਰਾ ਨਹੀਂ ਸੀ ਲੱਗਾ। ਮੇਰੀ ਪਟਨੀ ਅਜ ਤੱਕ ਵੀ ਇਸ ਦਲੀਲ ਤੇ ਕਾਇਮ ਹੈ ਕਿ ਵਿਦੇਸ਼ਾਂ ਵਿੱਚ ਅਸੀਂ ਜੋ ਕੁਝ ਚੰਗਾਂ ਸਿਖਦੇ ਹਾਂ‎,‎ ਉਸਨੂੰ ਆਪਣੇ ਦੇਸ਼ ਵਿੱਚ ਵੀ‎,‎ ਅਮਲ ਵਿੱਚ ਲਿਆਉਣਾ ਚਾਹੀਦਾ ਹੈ।
ਪਰ ਇਸ ਸਾਰੇ ਕੁਝ ਤੋਂ ਮੇਰਾ ਹਰਗਿਜ਼ ਇਹ ਭਾਵ ਨਹੀਂ‎,‎ ਕਿ ਇੰਡੀਆ ਜਾਣਾ ਇੱਕ ਖ਼ਤਰਨਾਕ ਪ੍ਰੋਜੈਕਟ ਹੈ। ਉਪਰ ਦੱਸੇ ਡਰ ਜਾਂ ਖਤਰੇ ਉਹਨਾਂ ਚਾਵਾਂ ਅਤੇ ਰੀਝਾਂ ਸਾਹਮਣੇ ਨਾ ਮਾਤਰ ਹਨ ਜੋ ਇੱਕ ਭਾਰਤੀ‎,‎ ਵਿਦੇਸ਼ ਵਿੱਚੋਂ ਆਪਣੇ ਮਨ ਵਿੱਚ ਲੈ ਕੇ ਆਉਂਦਾ ਹੈ। ਮਾਂ ਪਿਉ ਦੀ ਆਸੀਸ‎,‎ ਭੈਣ ਭਰਾਵਾਂ ਦੀ ਚਾਅ ਭਰੀ ਗਲਵਕੜੀ‎,‎ ਰਿਸ਼ਤੇਦਾਰਾ ਦੀਆਂ ਟਿਚਰਾਂ ਅਤੇ ਯਾਰਾਂ ਮਿਤਰਾਂ ਦੇ ਉਲਾਂਭੇ। ਬਾਜ਼ੁਰਗਾਂ ਦੇ ਠੰਡੇ ਤੱਤੇ ਬਿਸਤਰਿਆਂ ਵਿੱਚ ਘੁਸਰਕੇ ਨਿਘਿਆ ਹੋਣਾ‎,‎ ਮਾਂ ਜਾਂ ਦਾਦੀ ਦੇ ਹੱਥਾਂ ਦੀ ਬਣੀ ਘਰ ਦੇ ਦੁੱਧ ਦੀ ਬਰਫੀ ਤੇ ਕਿੰਨਾਂ ਕੁਝ ਹੋਰ ਼। ਵਿਦੇਸ਼ੀ ਸਿਸਟਮ ਭਾਵੇਂ ਕਿੰਨਾਂ ਵੀ ਚੰਗਾ ਕਿਉਂ ਨਾ ਹੋਵੇ ਜਾਂ ਆਪਣਾ ਸਿਸਟਮ ਕਿੰਨਾਂ ਵੀ ਮਾੜਾ ਕਿਉਂ ਨਾ ਹੋਵੇ‎,‎ ਇਹ ਚੀਜ਼ਾਂ ਪ੍ਰਦੇਸਾਂ ਵਿੱਚ ਨਹੀਂ ਮਿਲਦੀਆਂ। ਸਾਰੀ ਉਮਰ ਬੰਦਾ ਇੰਨਾਂ ਲਈ ਤਰਸਦਾ ਹੈ।

ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ‎,‎ ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ।

ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ ਹੱਸ ਤਾਂ ਲਿਆ।
ਮੇਰਾ ਵਿਦਿਆਰਥੀ ਮਿਲਿਆ। ਕਹਿੰਦਾ‎,‎’ ਸਰ ਕਾਹਦਾ ਕੈਨੇਡਾ ਆਏ ਹਾਂ। ਕਲੈਸਟਰੋਲ ਵੱਧ ਗਿਆ ਏ। ਬੀ਼ ਪੀ਼ ਦੀ ਗੋਲੀ ਰੋਜ ਖਾਈਦੀ ਹੈ। ਪਿਛਲੇ ਮਹੀਨੇ ਮੇਰੀ ਬੀਬੀ ਇੰਡੀਆ ਤੋਂ ਆਈ ਸੀ। ਕੱਲ ਇੱਕ ਦਮ ਸ਼ੂਗਰ ਘੱਟ ਗਈ। ਐਂਬੂਲਸ ਸੱਦ ਕੇ ਹਸਪਤਾਲ ਪਹੁੰਚਾਣਾ ਪਿਆ’।
ਪੰਜਾਬ ਦੇ ਸਰਦੇ-ਪੁੱਜਦੇ ਪ੍ਰੀਵਾਰ ਦੇ ਕੈਨੇਡਾ ਵਿੱਚ ਰਹਿੰਦੇ ਬਜੁਰਗ ਨੂੰ ਮੈਂ ਪੁੱਛਿਆ ਕਿ ਤੁਹਾਡਾ ਸਾਰਾ ਪ੍ਰੀਵਾਰ ਇਥੇ ਹੈ। ਵੱਡਾ ਸਾਰਾ ਘਰ। ਕਾਰਾਂ‎,‎ ਸਹੂਲਤਾਂ ਹਨ। ਕੀ ਤੁਸੀਂ ਸੱਚ-ਮੁੱਚ ਖੁਸ਼ ਹੋ? ਉਸਦਾ ਨਾਂ-ਮੁੱਖੀ ਜਵਾਬ‎,‎ ਉਸਦੇ ਪ੍ਰੀਵਾਰ ਨੂੰ ਸੋਚਣ ਲਈ ਮਜਬੂਰ ਕਰ ਗਿਆ।
ਕਿਸ ਤਰ੍ਹਾਂ ਦੀ ਜਿੰਦਗੀ ਜਿਊ ਰਹੇ ਹਾਂ ਅਸੀਂ? ਕਿਹੜੇ ਨੇ ਸਾਡੇ ਸਰੋਕਾਰ? ਕਿੱਧਰ ਏ ਸਾਡਾ ਪ੍ਰੀਵਾਰ? ਘਰਾਂ ਦੇ ਅਰਥਾਂ ਦੇ ਅਨਰਥ ਕਿਉਂ ਹੋ ਰਹੇ ਹਨ? ਕੌਣ ਭੁੱਗਤ ਰਿਹਾ ਏ‎,‎ ਘਰ‎,‎ ਬੱਚੇ ਤੇ ਪ੍ਰੀਵਾਰ ਵਿੱਚ ਤਣਾਅ ਦੀ ਸਜ਼ਾ?
ਹਰ ਥਾਂ‎,‎ ਹਰ ਸਮੇਂ‎,‎ ਹਰ ਉਮਰ ਦਾ‎,‎ ਹਰ ਬੰਦਾ ਫਿਕਰਮੰਦ। ਚਿੰਤਾ ਵਿੱਚ ਆਪ ਵੀ ਝੁੱਲਸਦਾ ਏ ਤੇ ਘਰ ਤੀਕ ਵੀ ਉਸ ਸੇਕ ਦੀ ਜਲਣ ਮਹਿਸੂਸ ਹੁੰਦੀ ਏ।
ਕਿੱਧਰ ਤੁੱਰ ਗਈ ਏ ਖੁਸ਼ੀ? ਕਿਉਂ ਰੁੱਸ ਗਿਆ ਏ ਸਾਡਿਆਂ ਚਿਹਰਿਆਂ ਤੋਂ ਖੇੜਾ? ਕਿੱਧਰ ਪ੍ਰਵਾਸ ਕਰ ਗਈ ਏ ਸਾਡੇ ਚਿਹਰੇ ਦੀ ਮੁਸਕਰਾਹਟ? ਕੌਣ ਉਧਾਲ ਕੇ ਲੈ ਗਿਆ ਏ ਬੇਫਿਕਰੀ ਦੇ ਆਲਮ ਵਿੱਚ ਜਿੰਦਗੀ ਨਾਲ ਰਚਾਇਆ ਜਾਂਦਾ ਸੰਦਲਾ ਸੰਵਾਦ? ਕਿਸਨੇ ਲਾ ਦਿਤੀ ਏ ਠਹਾਕਿਆਂ ਦੀ ਰੁੱਤ ਨੂੰ ਨਜਰ? ਕੌਣ ਚੁਰਾ ਕੇ ਲੈ ਗਿਆ ਏ ਸਾਰੇ ਪ੍ਰੀਵਾਰ ਦਾ ਮਿਲ ਬੈਠਣਾ ਅਤੇ ਨਿੱਕੀਆਂ ਨਿੱਕੀਆਂ ਟਕੋਰਾਂ ਤੇ ਨਸੀਹਤਾਂ ਵਿੱਚ ਸਮੇਂ ਦੇ ਬੀਤਣ ਦੀ ਲਾਪ੍ਰਵਾਹੀ।
ਬੜੇ ਹੈਰਾਨੀਜਨਕ ਤੇ ਚਿੰਤਾਜਨਕ ਨੇ ਐਮ਼ ਟੀ਼ ਵੀ਼ ਨੈੱਟਵਰਕ ਵਲੋਂ 16-34 ਸਾਲ ਦੇ ਨੌਜਵਾਨਾਂ ਉਪਰ ਕਰਵਾਏ ਗਏ ਸਰਵੇਖਣ ਦੇ ਨਤੀਜੇ। ਬੜਾ ਫਿਕਰਮੰਦ ਕਰਦੇ ਨੇ ਸਾਨੂੰ ਤੇ ਇਸ ਉਦਾਸਮਈ ਤਸਵੀਰ ਚੋਂ ਉਭਰਨ ਲਈ‎,‎ ਕੁੱਝ ਨਾ ਕੁੱਝ ਸੋਚਣ ਲਈ ਮਜਬੂਰ ਕਰਦੇ ਨੇ।
ਐਮ਼ ਟੀ਼ ਵੀ਼ ਨੈੱਟਵਰਕ ਨੇ 14 ਦੇਸ਼ਾਂ (ਅਰਜਨਟਾਇਨਾ‎,‎ ਬ੍ਰਾਜੀਲ਼‎,‎ ਚੀਨ‎,‎ ਡੈਨਮਾਰਕ‎,‎ ਫਰਾਂਸ‎,‎ ਜਰਮਨੀ‎,‎ ਭਾਰਤ‎,‎ ਇੰਡੋਨੇਸ਼ੀਆ‎,‎ ਜਾਪਾਨ‎,‎ ਮੈਕਸੀਕੋ‎,‎ ਦੱਖਣੀ ਅਫਰੀਕਾ‎,‎ ਸਵੀਡਨ‎,‎ ਇੰਗਲੈਂਡ ਤੇ ਅਮਰੀਕਾ) ਦੇ 5400 ਨੌਜਵਾਨਾਂ ਉਪਰ 6 ਮਹੀਨੇ ਤੀਕ ਸਰਵੇਖਣ ਕੀਤਾ ਗਿਆ। ਔਸਤਨ 43% ਨੌਜਵਾਨ ਆਪਣੀ ਜਿੰਦਗੀ ਤੋਂ ਖੁਸ਼ ਹਨ ਤੇ ਇਹ ਅਨੁਪਾਤ ਵਿਕਾਸਸ਼ੀਲ ਤੇ ਵਿਕਸਤ ਦੇਸ਼ਾਂ ਲਈ ਵੱਖੋ-ਵੱਖਰੀ ਹੈ। ਵਿਕਸਤ ਦੇਸ਼ਾਂ ਜਿਵੇਂ ਜਾਪਾਨ ਵਿੱਚ ਸਿਰਫ 8% ਨੌਜਵਾਨ ਖੁਸ਼ ਹਨ ਅਤੇ ਅਮਰੀਕਾ ਬਰਤਾਨੀਆ ਵਿੱਚ ਆਪਣੀ ਜਿੰਦਗੀ ਤੋਂ ਖੁਸ਼ ਨੌਜਵਾਨਾਂ ਦੀ ਅਨੁਪਾਤ 30% ਤੋਂ ਵੀ ਘੱਟ ਹੈ। ਇਸਦਾ ਕਾਰਨ ਹਨ‎,‎ ਨੌਜਵਾਨਾਂ ਵਿੱਚ ਨਿਰਾਸ਼ਾਵਾਦ‎,‎ ਨੌਕਰੀ ਦੀ ਚਿੰਤਾ ਤੇ ਕਾਮਯਾਬ ਹੋਣ ਦਾ ਫਿਕਰ। ਵਿਕਾਸਸ਼ੀਲ ਦੇਸ਼ਾਂ ਵਿੱਚ ਨੌਜਵਾਨ ਜਿਆਦਾ ਖੁਸ਼ ਹਨ ਇਸਦਾ ਕਾਰਨ ਹਨ‎,‎ ਵਿਸ਼ਵੀਕਰਨ ਬਾਰੇ ਆਸ਼ਾਵਾਦੀ ਸੋਚ ਤੇ ਧਾਰਮਿਕ ਬਿਰਤੀ। ਜਰਮਨ ਦੇ 95% ਨੌਜਵਾਨਾਂ ਨੂੰ ਇਹ ਫਿਕਰ ਲੱਗਾ ਹੋਇਆ ਹੈ ਕਿ ਉਹਨਾਂ ਦਾ ਕਲਚਰ ਤਬਾਹ ਹੋ ਰਿਹਾ ਹੈ ਜਦ ਕਿ ਇੰਗਲੈਂਡ ਦੇ 80% ਨੌਜਵਾਨਾਂ ਦੇ ਮਨਾਂ ਵਿੱਚ ਅੱਤਵਾਦ ਦਾ ਡਰ ਬੈਠਾ ਹੋਇਆ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਨੌਜਵਾਨ ਸਭ ਤੋਂ ਵੱਧ ਖੁਸ਼ ਹਨ।
ਦਰਅਸਲ ਖੁਸ਼ੀ ਬਾਹਰੋਂ ਨਹੀਂ ਲੱਭਣੀ ਤੇ ਨਾ ਹੀ ਮੁੱਲ ਮਿਲਣੀ ਏ। ਇਹ ਤੁਹਾਡੇ ਅੰਤਰੀਵ ਮਨ `ਚ ਪਈ ਹੈ। ਤੁਸੀਂ ਤਲਾਸ਼ਣੀ ਹੈ ਤੇ ਫਿਰ ਉਸ ਨਾਲ ਜੀਵਨ ਵਿੱਚ ਖੂਬਸੂਰਤੀ ਭਰਨੀ ਏ।
ਮਿਹਨਤ ਤੇ ਮਿਹਨਤਾਨਾ‎,‎ ਆਸ ਤੇ ਪ੍ਰਾਪਤੀ‎,‎ ਵਿਸ਼ਵਾਸ਼ ਤੇ ਮੰਜ਼ਲ‎,‎ ਸਿਦਕ ਤੇ ਸਫਲਤਾ‎,‎ ਸਹੂਲਤਾਂ ਤੇ ਸਿਹਤ ਅਤੇ ਕਾਰੋਬਾਰ ਤੇ ਪ੍ਰੀਵਾਰ ਵਿੱਚ ਸੁਖਾਵਾਂ ਸਮਤੋਲ‎,‎ ਤੁਹਾਨੂੰ ਜਿਉਂਣ ਜਾਚ ਪ੍ਰਦਾਨ ਕਰਦਾ ਹੈ।
ਹਾਉਕਿਆਂ ਦੀ ਤਲੀ `ਤੇ ਹਾਸੇ ਬੀਜਣ ਵਾਲੇ‎,‎ ਉਦਾਸ ਚਿਹਰੇ `ਤੇ ਮੁਸਕਰਾਹਟ ਬਖੇਰਨ ਵਾਲੇ ਅਤੇ ਫਿਕਰਮੰਦ ਸਮਿਆਂ ਦੀ ਜੂਹੇ‎,‎ ਬੇਫਿਕਰੀ ਦੀ ਸੱਦ ਲਾਉਣ ਵਾਲੇ ਹੀ ਤਪਦੇ ਮਾਰੂਥਲਾਂ ਦੀ ਹਿੱਕ `ਤੇ ਪੈਂਦੀ ਮਿੰਨੀ ਮਿੰਨੀ ਭੂਰ ਹੁੰਦੇ ਹਨ।
ਆਉ ਇਸ ਤਣਾਅ ਗ੍ਰਸਤ ਤੇ ਫਿਕਰਮੰਦ ਸਮਿਆਂ ਦੇ ਬੰਨੇਰੇ `ਤੇ ਖੁਸ਼ੀਆਂ ਖੇੜਿਆਂ ਦੇ ਚਿਰਾਗ ਜਗਾਈਏ ਤਾਂ ਕਿ ਇਸਦੀ ਰੌਸ਼ਨੀ ਸਾਡੇ ਅੰਦਰਲੇ ਆਪੇ ਨੂੰ ਰੁਸ਼ਨਾ‎,‎ ਘਰ ਦੇ ਸੁੱਖਨ ਤੇ ਸਰੂਰਮਈ ਮੁਹਾਂਦਰੇ ਨੂੰ ਨਿਖਾਰ ਸਕੇ।

ਵੱਸਦਾ ਰੱਸਦਾ ਘਰ। ਸਬਰ‎,‎ ਸੰਤੋਖ ਦਾ ਪ੍ਰੀਵਾਰ ਵਿੱਚ ਪਸਾਰਾ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਇੱਕ ਦਾ ਦਰਦ‎,‎ ਸਭ ਦਾ ਦਰਦ। ਸਮੇਂ ਦੀ ਮਟਕਵੀਂ ਤੋਰ `ਚ‎,‎ ਚੇਤਿਆਂ ਚੋਂ ਖੁੱਰ ਚੁੱਕਾ‎,‎ ਵਕਤ ਦੇ ਬੀਤਣ ਦਾ ਅਹਿਸਾਸ। ਵਕਤ ਦਾ ਕਹਿਰ ਕਿ ਪ੍ਰੀਵਾਰ ਦੀ ਪਛਾਣ ਸਿਰਜਣ ਵਾਲਾ ਸਦਾ ਲਈ ਤੁੱਰ ਗਿਆ ਤੇ ਵਕਤ ਦੀ ਹਿੱਕ ਤੇ ਵਖਤ ਬੀਜ ਗਿਆ।
ਵਕਤ ਤੁਹਾਡੀਆਂ ਤਲੀਆ `ਤੇ ਮਹਿੰਦੀ ਵੀ ਲਾਉਂਦਾ ਏ‎,‎ ਫੈਲੀ ਹੋਈ ਬਹੁਰੂਪਤਾ ਦੀ ਸਰੋਂ ਵੀ ਉਗਾਉਂਦਾ ਏ ਤੇ ਤੁਹਾਨੂੰ‎,‎ ਤੁਹਾਡੇ ਅੰਤਰੀਵ ਦੀ ਥਾਹ ਵੀ ਪਵਾਉਂਦਾ ਏ।
ਵਖਤ‎,‎ ਵਕਤ ਦਾ ਕਰੂਰ ਸੱਚ। ਹੋਣੀਆਂ ਦਾ ਨਾਜਲ ਹੋਇਆ ਹੱਠ। ਬੇਰਹਿਮ ਸੋਚ ਦਾ ਪੈਰਾਂ `ਚ ਖਿੱਲਰਿਆ ਕੱਚ। ਤੇ ਉਸ ਕੱਚ `ਚੋਂ ਲਿਸ਼ਕੋਰਦਾ ਸੱਚ।

ਵਖਤ ਹੀ ਬਣਦਾ ਏ ਖਰੇ ਖੋਟੇ ਦੀ ਪਛਾਣ। ਮਨੁੱਖ `ਚ ਸਮੋਇਆ ਹੈਵਾਨ ਜਾਂ ਇਨਸਾਨ। ਕਰਮ ਤੇ ਧਰਮ `ਚ ਲਿਪਟਿਆ ਧੁੰਧਲਾ ਵਿਖਿਆਨ। ਬੋਲ ਤੇ ਸੋਚ ਦੇ ਅਸਾਂਵੇਂਪਣ ਦੀ ਥਿੜਕਦੀ ਜੁਬਾਨ ਅਤੇ ਉਮਰ ਕੈਦ ਹੰਢਾਉਂਦਾ ਭਗਵਾਨ।
ਵਖਤ ਤੇ ਵਕਤ ਨਾਲੋ ਨਾਲ। ਕਦੇ ਇੱਕ ਦੂਜੇ ਦਾ ਹੁੰਗਾਰਾ। ਕਦੇ ਇੱਕ ਦੂਜੇ ਦੀ ਹੋਂਦ ਤੇ ਅਣਹੋਂਦ ਦਾ ਹਾਉਕਾ ਭਰਦੇ।
ਵਖਤ ਹੋਣੀ ਦਾ ਧਕੜਸ਼ਾਹੀ ਰੂਪ। ਰੂਪ `ਚੋਂ ਉਭਰਦਾ ਪ੍ਰਤੀਰੂਪ ਤੇ ਪ੍ਰਤੀ ਰੂਪ ਦੇ ਮਖੌਟਿਆਂ ਦਾ ਬਣ ਜਾਣਾ ਬਹੁਰੂਪ।
ਜਦ ਵਕਤ ਦੇ ਵਿਹੜੇ `ਚ ਵਖਤ ਵਿਗਸਦਾ ਏ ਤਾਂ ਰੋਂਦੀ ਏ ਫਿਜਾ‎,‎ ਵਿਲਕਦੇ ਨੇ ਹੱਥੀਂ ਲਾਏ ਨਿੱਕੇ ਨਿੱਕੇ ਬੂਟੇ‎,‎ ਅੱਥਰੂ `ਚ ਧੋਤੀਆਂ ਜਾਂਦੀਆਂ ਨੇ ਫੁੱਲਾਂ ਦੀਆਂ ਪੱਤੀਆਂ‎,‎ ਸਦਮੇ ਦੇ ਕੋਹਰੇ ਦੀ ਮਾਰ ਹੇਠ ਆ ਜਾਂਦੀਆਂ ਨੇ ਕਰੂੰਬਲਾਂ ਤੇ ਚਮਨ `ਤੇ ਪਸਰ ਜਾਂਦੀ ਏ ਉਦਾਸੀ ਦੀ ਪਰਤ।
ਵਕਤ ਤੇ ਵਖਤ ਦੋ ਸਮਰੂਪ। ਦੋ ਵੱਖੋ ਵੱਖਰੀਆਂ ਸੀਮਾਵਾਂ ਤੇ ਸੰਭਾਵਨਾਵਾਂ `ਚ ਫੈਲੇ ਹੋਏ ਜਿੰਦਗੀ ਦੇ ਗੁੱਝੇ ਅਰਥ। ਸਮੁੱਚਾ ਜੀਵਨ ਇਹਨਾਂ ਦੁਆਲੇ ਹੀ ਆਪਣੇ ਆਪ ਨੂੰ ਪ੍ਰੀਭਾਸ਼ਤ ਕਰਦਾ ਤੇ ਨਿਰਧਾਰਤ ਕਰਦਾ। ਇੱਕ ਦੂਜੇ `ਚੋਂ ਨਵੇਂ ਤੇ ਨਰੋਏ ਅਰਥਾਂ ਦੀ ਸੁੱਚੀ ਪੇਸ਼ਕਾਰੀ।
ਖੁੱਦੀ ਦਾ ਸ਼ਿਕਾਰ ਹੋਏ ਲੋਕ ਭੁੱਲ ਜਾਂਦੇ ਨੇ ਉਹਨਾਂ ਸਮਿਆਂ ਨੂੰ ਜਦ ਕਿਸੇ ਦੇ ਠੁੰਮਣੇ ਨੇ ਉਹਨਾਂ ਲਈ ਖੜੇ ਹੋਣ ਦਾ ਸਬੱਬ ਬਣਾਇਆ। ਬੜੇ ਬੇਲਿਹਾਜ ਤੇ ਬੇਨਿਆਜ ਹੋ ਜਾਂਦੇ ਨੇ ਉਸ ਬੋਲਦੇ ਜਿਸ ਨੇ ਉਹਨਾਂ ਲਈ ਵਕਤ ਦੇ ਸਿਰਲੇਖ ਦੇ ਨਕਸ਼ ਸਿਰਜੇ ਹੋਣ।
ਜੇ ਵਕਤ ਦੀ ਬੀਹੀ `ਚ ਵਖਤ ਗੇੜਾ ਨਾ ਪਾਵੇ ਤਾਂ ਕੋਈ ਕਿੰਝ ਜਾਣ ਸਕੇਗਾ ਹਾਉਕੇ ਦੀ ਜੂਨ ਭੋਗਦੇ ਮਨੁੱਖ ਦੀ ਹੋਣੀ। ਇੱਕ ਅਮੀਰ ਲਈ ਉਸ ਮਜਦੂਰ ਦੀ ਮਾਨਸਕਤਾ ਨੂੰ ਸਮਝਣਾ ਬਹੁਤ ਅਸੰਭਵ ਹੈ ਜਿਸਨੂੰ ਸਵੇਰੇ ਕੰਮ `ਤੇ ਆਉਣ ਸਾਰ‎,‎ ਬਿਨ੍ਹਾਂ ਕਿਸੇ ਕਾਰਨ ਦੱਸੇ ਕੰਮ ਤੋਂ ਕੱਢ ਦਿਤਾ ਜਾਵੇ। ਭੁੱਖੇ ਪ੍ਰੀਵਾਰ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਜਦ ਸਿੱਸਕ ਕੇ ਮਰ ਜਾਂਦਾ ਹੈ ਤਾਂ ਕੌਣ ਪੜੇਗਾ ਉਸਦੇ ਮਨ `ਚ ਪਨਪੀ ਵੇਦਨਾ ਦੀ ਇਬਾਦਤ।
ਵਖਤ ਸਦੀਵੀ ਨਹੀਂ ਹੁੰਦਾ। ਸਮੇਂ ਦੇ ਬੀਤਣ ਨਾਲ ਇਸਦੇ ਨਕਸ਼ ਧੁੰਧਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਕੁੱਝ ਨਿਸ਼ਾਨ ਹੀ ਬਾਕੀ ਰਹਿ ਜਾਂਦੇ ਨੇ ਜੋ ਸਾਨੂੰ ਯਾਦ ਦਿਵਾਉਂਦੇ ਨੇ ਕਿ ਅਸੀਂ ਆਪਣੀ ਔਕਾਤ ਨਾ ਭੁੱਲ ਜਾਈਏ।
ਵਖਤ ਦੇ ਨੈਣਾਂ `ਚ ਝਾਕਣ ਦੀ ਤੁਹਾਡੇ `ਚ ਕਿੰਨੀ ਤੀਬਰਤਾ ਹੈ? ਤੁਸੀਂ ਕਿਸ ਰੂਪ `ਚ ਇਸ ਪਹਿਰ ਨੂੰ ਲੈਂਦੇ ਹੋ? ਕਿਹੜੇ ਸਰੋਕਾਰਾਂ ਨਾਲ ਸਥਿਰਤਾ ਤੇ ਸਬੂਤੇਪਣ ਨੂੰ ਕਾਇਮ ਰੱਖਦੇ ਹੋ‎,‎ ਇਹ ਤੁਹਾਡੇ ਵਿਅਕਤੀਤੱਵ `ਤੇ ਉਕਰੀ ਚਿੱਤਰਕਾਰੀ ਨਿਰਧਾਰਤ ਕਰਦੀ ਹੈ।
ਅਸੀਂ ਸਮੇਂ ਨੂੰ ਆਪਣੀਆਂ ਅੱਖਾਂ ਰਾਹੀਂ ਨਿਹਾਰਦੇ‎,‎ ਆਪਣੇ ਅੰਦਰਲੇ ਰੰਗਾਂ ਨਾਲ ਚਿਤਰਦੇ ਹਾਂ। ਆਪਣੀਆਂ ਸੰਵੇਦਨਾਵਾਂ ਦੇ ਚਾਨਣ `ਚ ਉਸਦੀ ਤਵਾਰੀਖ ਨੂੰ ਪੜਨ `ਚ ਮਸਰੂਫ ਹੁੰਦੇ ਹਾਂ ਪਰ ਜਦ ਅਚਨਚੇਤ ਹੀ ਵਕਤ ਦੇ ਦੀਦਆਂ `ਚ ਵਖਤ ਦੇ ਕੁੱਕਰੇ ਪੈ ਜਾਂਦੇ ਨੇ ਤਾਂ ਝਾਉਲੇ ਨਜਰ ਦੇ ਦਿਸਹੱਦੇ‎,‎ ਸਾਡੀਆਂ ਮੰਜ਼ਲਾਂ ਨੂੰ ਸਾਥੌਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ।
ਵਖਤ ਸਿਆਣਪਾਂ ਦੀ ਸੱਗਵੀਂ ਸੋਚ। ਤੁਸੀਂ ਅਣਕਿਆਸੇ ਹਾਲਾਤਾਂ `ਚੋਂ ਗੁਜਰਦੇ‎,‎ ਉਹਨਾਂ ਦੇ ਰੂ ਬਰੂ ਹੁੰਦੇ‎,‎ ਗੁਫਤਗੂ ਕਰਦੇ‎,‎ ਉਸ ਨਾਲ ਜਿਊਂਣ ਦਾ ਵੱਲ ਸਿਖਦੇ ਹਾਂ।
ਅਸੀਂ ਸਭ ਵਕਤ ਦੀ ਬੇਦਾਗ ਤੇ ਸੂਹੀ ਪਛਾਣ ਦੇ ਅਭਿਲਾਸ਼ੀ ਹੁੰਦੇ ਹਾਂ। ਸਾਡੀ ਸੋਚ `ਚੋਂ ਖੁੱਰ ਚੁੱਕੀ ਹੁੰਦਾ ਹੈ ਵਕਤ ਦਾ ਉਹ ਦੌਰ ਜਦ ਅਸੀਂ ਵਕਤ `ਚ ਆਪਣੀ ਪਛਾਣ ਸਿਰਜਣ ਲਈ ਯਤਨਸ਼ੀਲ ਹੁੰਦੇ ਹਾਂ। ਸਾਡਾ ਹਰ ਕਦਮ‎,‎ ਇੱਕ ਜਦੋਜਹਿਦ ਦਾ ਪ੍ਰਤੀਕ ਤੇ ਹਰ ਬੋਲ‎,‎ ਕੰਧਾਂ `ਤੇ ਉਕਰੀ ਹੋਈ ਲੀਕ।
ਨਿੱਜ ਦੇ ਦੁਆਲੇ ਸੁੰਘੜੇ ਹੋਏ ਸੋਚ ਦੇ ਦਾਇਰੇ‎,‎ ਮਾਨਵੀ ਭਾਵਨਾਵਾਂ ਦੀ ਹਿੱਕ `ਚ ਡੂੰਘਾ ਜਖਮ ਧਰਦੇ‎,‎ ਸਮਾਜਿਕ ਸਰੋਕਾਰਾਂ ਦਾ ਸੱਜਰਾ ਤੇ ਸੂਖਮ ਸੰਤਾਪ ਬਣਦੇ ਨੇ।
ਵਖਤ ਸਾਨੂੰ ਆਪੇ ਨਾਲ ਜੋੜਦਾ ਹੈ। ਪਰਖੇ ਜਾਦੇ ਨੇ ਸਾਂਝੇ ਦੇ ਉਸਰੇ ਹੋਏ ਕਾਗਜੀ ਪੁੱਲ‎,‎ ਲੀਰਾਂ ਲੀਰਾਂ ਹੋ ਜਾਂਦੀ ਹੈ ਰਿਸ਼ਤਿਆਂ ਦੀ ਅਮਾਨਵੀ ਤਫਸੀਲ। ਖੋਖਲੇ ਸਾਬਤ ਹੁੰਦੇ ਨੇ ਦਾਅਵਿਆਂ ਦੇ ਵੱਡੇ ਵੱਡੇ ਹੋਕਰੇ‎,‎ ਪਤਾਲ ਵਿੱਚ ਗਰਕ ਜਾਂਦੀ ਹੈ‎,‎ ਹਮਦਰਦੀ ਦੀ ਉੱਚੀ ਦੀਵਾਰ।
ਯਾਦ ਰੱਖਿੳ! ਵਖਤ ਸਦੀਵੀ ਨਹੀਂ ਰਹਿੰਦਾ। ਥੋੜ ਚਿਰਾ। ਤੁਹਾਡੇ ਪਰਖ ਦੀ ਘੜੀ। ਤੁਹਾਡੇ ਤਹੱਮਲ ਦਾ ਇਮਤਿਹਾਨ। ਤੁਹਾਡੀ ਸੋਚ ਵਿਚਲੀ ਪਰਪਕਤਾ ਤੇ ਠਹਿਰਾਉ ਦੀ ਅਜਮਾਇਸ਼। ਤੁਹਾਡੇ ਸਮੁੱਚ ਦੀ ਸੰਭਲਤਾ ਤੇ ਸਥਿਰਤਾ ਦਾ ਵਹੀਖਾਤਾ।
ਜਦ ਵਖਤ ਆਉਂਦਾ ਏ ਤਾਂ ਸਮਾਜ `ਚ ਪੱਸਰੀ ਮਖੌਟਿਆਂ ਦੀ ਭੀੜ ਜੱਗ ਜਾਹਰ ਹੁੰਦੀ ਹੈ। ਤੁਸੀਂ ਸੱਚ ਤੇ ਕੂੜ ਦੇ ਸੰਦਰਭ ਸਮਝਣ ਦੇ ਸਮਰੱਥ ਹੁੰਦੇ ਹੋ।
ਬਾਰਸ਼ਾਂ `ਚ ਡਿਗੂੰ ਡਿਗੂੰ ਕਰਦੇ ਢਾਰੇ ਦੀ ਥੰਮੀ‎,‎ ਜਦ ਮੀਂਹ ਮੂਹਰੇ ਹਿੱਕ ਡਾਹ ਲਵੇ ਤਾਂ ਤੁਫਾਨ ਤੇ ਹੜ ਵੀ ਆਪਣੀ ਦਿਸ਼ਾ ਬਦਲਣ ਲਈ ਮਜਬੂਰ ਹੋ ਜਾਂਦੇ ਨੇ।
ਕਦੇ ਘੁੱਪ ਹਨੇਰੇ `ਚ ਟਿਮਟਿਮਾਉਂਦੇ ਜੁਗਨੂੰ ਵੰਨੀਂ ਝਾਕਿਉ ਤਾਂ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਚਾਨਣ ਦੀ ਨਿੱਕੀ ਜਹੀ ਕਾਤਰ ਵੀ‎,‎ ਹਨੇਰੇ ਨਾਲ ਆਢਾ ਲਾਉਣ ਤੋਂ ਕੰਨੀਂ ਨਹੀਂ ਕਤਰਾੳਂਦੀ। ਲੋੜ ਤਾਂ ਜੁਗਨੂੰ ਬਣਨ ਦੀ ਹੈ‎,‎ ਹਨੇਰਿਆਂ ਦੀ ਰੁੱਤ ਪਰਾਈ ਹੋਣ ਲੱਗਿਆਂ ਦੇਰ ਨਹੀਂ ਲਾਉਂਦੀ।
ਵਖਤ ਸਾਨੂੰ ਪਰਖਦਾ ਹੈ‎,‎ ਸਾਡੇ ਸੰਬੰਧਾਂ ਨੂੰ‎,‎ ਸਾਡੀਆਂ ਰਿਸ਼ਤੇਦਾਰੀਆਂ ਨੂੰ‎,‎ ਸਾਡੀਆਂ ਸਮਾਜਿਕ ਤੰਦਾਂ ਦੀ ਤਾਕਤ ਨੂੰ‎,‎ ਸਾਡੀਆਂ ਭਾਵਨਾਵਾਂ ਦੇ ਸੁੱਚਮ ਨੂੰ‎,‎ ਸਾਡੀਆਂ ਤਰਜੀਹਾਂ ਦੇ ਉੱਚਮ ਨੂੰ ਅਤੇ ਸਾਡੀ ਪਸੰਦ ਦੇ ਸੁੱਚੇ ਸਰੋਕਾਰਾਂ ਨੂੰ।
ਵਕਤ ਦੀ ਧੁੰਦ `ਚੋਂ‎,‎ ਵਕਤ ਦੇ ਮੱਥੇ `ਤੇ ਸੂਰਜ ਉਗਾਉਂਣ ਵਾਲੇ ਹੀ ਬਣਦੇ ਨੇ ਵਕਤ ਦੇ ਸ਼ਾਹ-ਅਸਵਾਰ ਤੇ ਜੀਵਨ ਦੇ ਪੱਬਾਂ `ਚ ਛਣਕਦੀ ਸੱਚੇ-ਸੁੱਚੇ ਅਰਥਾਂ ਦੀ ਛਣਕਾਰ।
ਕਦੇ ਵਕਤ ਦੀਆਂ ਅੱਖਾਂ `ਚ ਅੱਖਾਂ ਪਾ ਕੇ ਦੇਖਿਉ‎,‎ ਵਖਤ ਤੁਹਾਨੂੰ ਇੱਕ ਸੇਧ ਦੇਵੇਗਾ। ਰਸਤੇ ਦੇ ਨਕਸ਼ ਮਸਤਕ ਵਿੱਚ ਉਘੜਨਗੇ‎,‎ ਤੁਹਾਡੇ ਪੈਰਾਂ ਨੂੰ ਬਲ ਮਿਲੇਗਾ ਤੇ ਮੰਜ਼ਲ ਤੁਹਾਡੀ ਅਮਾਨਤ ਬਣ ਜਾਣਗੀਆਂ।
ਵਖਤ ਨੂੰ ਗਲਤ ਤੇ ਬੇਨਿਆਜ ਨਾ ਸਮਝੋ। ਇਹ ਤੁਹਾਨੂੰ ਵਕਤ ਦੀ ਤੱਕੜੀ `ਚ ਤੋਲਦਾ‎,‎ ਤੁਹਾਡੇ ਲਈ ਨਿਆਮਤਾਂ ਲੈ ਕੇ ਬਹੁੜਦਾ ਹੈ। ਜ਼ਫਰ ਜਾਲਣ ਵਾਲੇ ਹੀ ਹਰ ਤਰ੍ਹਾਂ ਦੀ ਪਰਾਪਤੀ ਦੇ ਸਿਰਲੇਖ ਬਣਦੇ ਨੇ।
ਵਕਤ ਸਾਡੀ ਝੋਲੀ ਨਿਆਮਤਾਂ ਵੀ ਪਾਉਂਦਾ ਏ ਤੇ ਖਿਆਨਤਾਂ ਵੀ। ਲੋੜਾਂ ਵੀ ਤੇ ਥੋੜਾਂ ਵੀ। ਹਾਉਕਾ ਵੀ ਤੇ ਹਾਸਾ ਵੀ। ਕੋਸੀ ਕੋਸੀ ਰੁੱਤ ਵੀ ਤੇ ਚੌਮਾਸਾ ਵੀ। ਦਰਦ ਵੀ ਤੇ ਦਵਾ ਵੀ। ਗ਼ਮ ਵੀ ਤੇ ਚਾਅ ਵੀ। ਭਰੱਪਣ ਵੀ ਤੇ ਖਲਾਅ ਵੀ। ਅੰਬਰ ਦੀ ਗਹਿਰ ਵੀ ਤੇ ਨੀਲੱਤਣ ਦੀ ਭਾਅ ਵੀ।
ਵਖਤ `ਚੋਂ ਵਕਤ ਦੇ ਸੰਦਲੇ ਨਕਸ਼ ਨਿਹਾਰਨ ਦੀ ਸੂਖਮ ਜਾਚ ਜਾਨਣ ਵਾਲੇ ਵਿਅਕਤੀ‎,‎ ਆਪਣੀ ਤਕਦੀਰ ਦੇ ਖੁੱਦ ਸਿਰਜਣਹਾਰੇ‎,‎ ਤਦਬੀਰਾਂ ਦੇ ਰਚਨਹਾਰੇ ਤੇ ਵਕਤ ਦੇ ਅੰਬਰ `ਤੇ ਉੱਗਮਦੇ ਤਾਰੇ।

«StartPrev12NextEnd»
Page 1 of 2