You are here:ਮੁਖ ਪੰਨਾ»ਕਵਿਤਾਵਾਂ»ਖਾੜੀ ਦਾ ਯੁੱਧ
Coming soon: A new and improved Global Punjabi site!!!

ਲੇਖ਼ਕ

Wednesday, 07 January 2026 11:15

ਖਾੜੀ ਦਾ ਯੁੱਧ

Written by
Rate this item
(0 votes)

ਖਾੜੀ ਦੇ ਵਿਚ ਜਿਹੜਾ ਅੱਜ ਕੱਲ੍ਹ ਝੇੜਾ ਏ

ਠਾਹ ਠਾਹ ਦੇ ਨਾਲ਼ ਹੁੰਦਾ ਰੋਜ਼ ਸਵੇਰਾ ਏ

ਰੱਬ ਦੇ ਬੰਦੇ ਦੋਂਹ ਵੱਲੀਂ ਪਏ ਮਰਦੇ ਨੇ

ਪਤਾ ਨਹੀਂ ਲਗਦਾ ਹੱਕ ਤੇ ਵਿਚੋਂ ਕਿਹੜਾ ਏ

ਪੂਰੇ ਜੱਗ ਨੂੰ ਨਵੀਂ ਮੁਸੀਬਤ ਪੈ ਗਈ ਏ

ਇੰਨਾਂ ਚਾਨਣ ਹੁੰਦਿਆਂ ਘੁੱਪ ਹਨੇਰਾ ਏ

ਤੇਲ ਦੀ ਹੀਰ ਵਿਆਹੁਣ ਲਈ ਸਭ ਲੜਦੇ ਨੇ

ਸਾਦਾਮ ਏ ਜੇਕਰ ਰਾਂਝਾ ਤੇ ਬੁਸ਼ ਖੇੜਾ ਏ

2. ਓਲ੍ਹੇ

ਉੱਚੇ ਮਹਿਲ ਮੁਨਾਰੇ ਬਣ ਕੇ ਦਿਲ ਦੀਆਂ ਕਲੀਆਂ ਢਾਂਦੇ

ਲੰਮੀਆਂ ਕਾਰਾਂ ਕੋਠੀਆਂ ਬੰਗਲੇ ਬੰਦੇ ਨੂੰ ਘੁਣ ਲਾਂਦੇ

ਵੱਡੇ ਮਹਿਲੀਂ ਵਸਣ ਵਾਲੇ ਕਿਉਂ ਅੱਖੋ ਉਣੀਂਦੇ

ਢਿੱਡ ਦੀ ਅੱਗ ਬਝਾਵਨ ਖ਼ਾਤਿਰ ਮਾੜੇ ਸੀਸ ਨਵਾਂਦੇ

ਉਹੋ ਭੈੜਾ ਬਣ ਜਾਂਦਾ ਏ ਜਿਹੜਾ ਪਹਿਲੋਂ ਬੋਲੇ

ਇਸੇ ਕਾਰਨ ਡਰਦੇ ਲੋਕੀ ਰੱਖ ਲੈਂਦੇ ਨੇ ਓਲ੍ਹੇ

Read 439 times Last modified on Wednesday, 07 January 2026 11:19