ਮੈਂ ਸਾਂ ਕਣਕ ਦਾ ਕੱਲਾ ਦਾਣਾ ਕੱਲਾ ਪਿਆ ਘਬਰਾਂਦਾ ਸਾਂ
ਪੁੜਾਂ ਦੇ ਥੱਲੇ ਤੱਕ ਦੂਜਿਆਂ ਨੂੰ ਨਿੱਤ ਮੈਂ ਨੀਰ ਵਹਾਂਦਾ ਸਾਂ
ਦਾਣੇ ਬਹੁਤੇ ਕਰਨ ਦੀ ਖ਼ਾਤਿਰ ਪਰਤ ਭੜੋਲੇ ਦੀ ਖ਼ਾਤਰ
ਇਨ੍ਹਾਂ ਮਿੱਟੀ ਵਿਚ ਦਬਾਇਆ ਮੇਰਾ ਸਾਰਾ ਰੂਪ ਗਵਾਇਆ
ਧਰਤੀ ਮਾਂ ਦੇ ਨਿੱਘ ਨੇ ਮੇਰੇ ਸੀਨੇ ਅੰਦਰ ਪਾੜਾ ਸੀ ਪਾਇਆ
ਮੇਰੀ ਹਸਤੀ ਮਰਨ ਤੋਂ ਪਿੱਛੋਂ ਮਿੱਟੀ ਅੰਦਰ ਰਲਣ ਤੋਂ ਪਿੱਛੋਂ
ਮੇਰੇ ਏਸ ਸਰੀਰ ਦੇ ਅੰਦਰੋਂ ਇੱਕ ਸਲੋ ਨੇ ਜੋਤ ਜਗਾਈ
ਦੁਨੀਆ ਅੰਦਰ ਆਉਣ ਦੇ ਲਈ ਉਸ ਉਤਾਂਹ ਨੂੰ ਜ਼ੋਰ ਸੀ ਲਾਇਆ
ਲਿਫ਼ਦੇ ਲਿਫ਼ਦੇ ਹਿੱਲੀ ਹਿੱਲੀ ਉਸਨੇ ਰਾਹ ਬਨਾਇਆ
ਜਦ ਸਲੋ ਦੁਨੀਆ ਤੇ ਆਇਆ ਸੂਰਜ ਨਾਲ਼ ਸੀ ਮੱਥਾ ਲਾਇਆ
ਤ੍ਰੇਲ ਦੇ ਕੋਲੋਂ ਮੂੰਹ ਧੁਆਇਆ ਅਸਮਾਨਾਂ ਦਾ ਪਾਣੀ ਪੀ ਕੇ
ਉਹਨੇ ਅਪਣਾ ਕੱਦ ਵਧਾਇਆ ਮੁੜਕੇ ਸਿੱਟਾ ਕੱਢ ਵਿਖਾਇਆ
ਪੋਹ ਮਾਘ ਦੇ ਕੱਕਰ ਪਾਲੇ ਹੋਏ ਆਣ ਦਵਾਲੇ
ਕਦੀ ਕਦਾਈਂ ਮੀਂਹ ਹਨੇਰੀ ਹੈ ਸੀ ਜਾਨ ਨਿਮਾਣੀ ਘੇਰੀ
ਪਰ ਉਹ ਜਿਊਂਦਾ ਨਾਲ਼ ਦਲੇਰੀ ਉਹ ਭੁੱਲਿਆ ਸੀ ਮੇਰੀ ਤੇਰੀ
ਮੁੜ ਵੇਲੇ ਦੇ ਸੋਹਣੇ ਹੱਥਾਂ ਉਹਦੇ ਸਿਰ ਤੇ ਪੱਗ ਸੀ ਬੱਧੀ
ਤੇ ਉਸ ਪਤਲੀ ਜਿਹੀ ਨਾਲ਼ੀ ਨੂੰ ਦਾਣਿਆਂ ਦਾ ਸੀ ਭਾਰ ਚੁਕਾਇਆ
ਦਾਣਾ ਡਰਦਾ ਡਰਦਾ ਕਹਿੰਦਾ ਔਖਾ ਵੇਲ਼ਾ ਹੈ ਆਇਆ
ਇੱਕ ਦਿਨ ਉਹਨੂੰ ਤੱਕਣ ਵਾਲੇ ਦਾਤਰੀਆਂ ਹੱਥ ਫੜ ਕੇ ਆ ਗਏ
ਪਰਤ ਮਸ਼ੀਨਾਂ ਅੰਦਰ ਪਾਕੇ ਉਸਦੇ ਸਾਰੇ ਲੀੜੇ ਲਾਹੇ
ਸਾਰੇ ਦਾਣੇ ਕੱਠੇ ਕਰਕੇ ਮਾਲਿਕ ਆਪਣੇ ਘਰੇ ਲੈ ਆਏ
ਆਪਣੀਆਂ ਲੋੜਾਂ ਪੂਰਨ ਖ਼ਾਤਿਰ ਦੂਜਿਆਂ ਅੱਗੇ ਵੇਚਿਆ ਉਨ੍ਹਾਂ
ਢਿੱੱਡ ਦੀ ਅੱਗ ਬੁਝਾਵਨ ਕਿਤੇ ਆਪਣੇ ਘਰ ਵੀ ਰੱਖਿਆ ਮੈਨੂੰ
ਮੁੜਕੇ ਚੱਕੀ ਅੰਦਰ ਪਾਇਆ ਮੈਨੂੰ ਜਿਸ ਨੇ ਰਗੜਾ ਲਾਇਆ
ਮੇਰੇ ਪਾਸੇ ਫੇਹ ਫਹਾ ਕੇ ਮੈਨੂੰ ਘੱਟੇ ਵਾਂਗ ਬਣਾਇਆ
ਜ਼ਾਲਮਾਂ ਤਾਈਂ ਤਰਸ ਨਾ ਆਇਆ ਮੁੜ ਪਾਣੀ ਵਿਚ ਪਾ ਕੇ ਮੈਨੂੰ
ਤਪਦੇ ਤਵੇ ਦੇ ਉੱਤੇ ਪਾਇਆ ਸੇਕ ਨੇ ਮੇਰੇ ਪਾਸੇ ਸੇਕੇ
ਅੱਗ ਨੇ ਮੈਨੂੰ ਖ਼ੂਬ ਪਕਾਇਆ ਮੁੜ ਇਨਸਾਨ ਨੇ ਬੁਰਕੀਆਂ ਕਰਕੇ
ਆਪਣੇ ਢਿੱੱਡ ਵਿਚ ਬਾਲਣ ਪਾਇਆ ਆਪਣੀ ਭੁੱਖ ਮੁਕਾਵਣ ਦੇ ਲਈ
ਇਹ ਸਾਰਾ ਅਸ਼ਟੰਡ ਬਣਾਇਆ ਜੱਗ ਤੋਂ ਮੇਰਾ ਖੋਜ ਮੁਕਾਇਆ
ਇਸ ਮੰਜ਼ਿਲ ਨੂੰ ਵੇਖੋ ਚਾਖੋ ਲਗਦੀ ਕਿੰਨੀ ਭਾਰੀ ਏ
ਦੁਨੀਆ ਅੰਦਰ ਆਉਣ ਦੀ ਮੈਂ ਕਿੰਨੀ ਕੀਮਤ ਤਾਰੀ ਏ
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ