You are here:ਮੁਖ ਪੰਨਾ»ਗ਼ਜ਼ਲਾਂ»ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ
Coming soon: A new and improved Global Punjabi site!!!

ਲੇਖ਼ਕ

Wednesday, 18 February 2026 09:29

ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ

Written by
Rate this item
(0 votes)

ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ ।

ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ ।

ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,

ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ ।

ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,

ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ ।

ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ,

ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ ।

ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ,

ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ ।

ਕੀ 'ਰਹੀਲ' ਏ ਪੱਲੇ ਆਪਣੇ ਬਖ਼ਸ਼ਿਸ਼ ਲਈ,

ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨਾਅਤਾਂ ਨੇ ।

Read 326 times Last modified on Wednesday, 18 February 2026 09:33
More in this category: « ਪੰਜਾਬੀ ਗ਼ਜ਼ਲਾਂ