ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ,
ਪੱਥਰ ਹੋ ਗਿਆ
|
ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ, ਪੱਥਰ ਹੋ ਗਿਆ
Published in
ਕਵਿਤਾਵਾਂ
ਸੁਰਜੀਤ ਪਾਤਰ(ਛਪਿਆ ਅਕਤੂਬਰ 08, 2009 ਸੀਰਤ ਅਗਸਤ 2009 ਵਿੱਚੋਂ ਧੰਨਵਾਦ ਸਹਿਤ) Latest from ਸੁਰਜੀਤ ਪਾਤਰ |