ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ
ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ
ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ
ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜ੍ਹਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ
ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲੀ ਨ ਗੱਲ ਦੀ ਭਾਫ
ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ
ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ
ਤੂੰ ਵੀ ਕਿਤੇ ਹੈਂ ਜਾਗਦਾ ਮੇਰੇ ਹੀ ਵਾਂਗਰਾਂ
ਇਕ ਥਲ ਦੇ ਵਾਂਗ ਜਾਗਦਾ ਦੋਹਾਂ 'ਚ ਇਖਤਿਲਾਫ
ਦੇਖੇ ਤਪਾ ਕੇ ਰੂਹ 'ਚੋਂ ਮੈਂ ਕਤਰੇ ਕਸ਼ੀਦ ਕੇ
ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ
ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ,
ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸਰਾਫ਼
ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ
ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ
ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ
ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ
ਮੈਂ ਕਾਫੀਏ ਦੀ ਭਾਲ ਵਿਚ ਜੰਗਲ 'ਚ ਆ ਗਿਆ
ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ਼
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ