ਅੱਜ ਦੀ ਦੁਨੀਆਂ ਦੀਆਂ ਖਬਰਾਂ ਵਿੱਚ ਸਾਨੂੰ ਜੰਗਾਂ, ਮਿਜ਼ਾਇਲਾਂ, ਪ੍ਰਮਾਣੂ ਬੰਬਾਂ ਦੀਆਂ ਧਮਕੀਆਂ, ਟੈਰਿਫ, ਧਮਕੀਆਂ, ਤਖਤੇ ਪਲਟੇ ਜਾਣ ਦੀਆਂ ਘਟਨਾਵਾਂ ਦੀ ਚਰਚਾ, ਡਾਲਰਾਂ ਅਤੇ ਪਾਊਡਾਂ ਦੀ ਸਲਾਮਤੀ ਲਈ ਮਨੁੱਖਤਾ ਦੇ ਘਾਣ ਆਦਿ ਦਾ ਬਿਰਤਾਂਤ ਸਿਰਜਿਆ ਨਜ਼ਰ ਆਵੇਗਾ। ਦੁਨੀਆਂ ਦਾ ਹਰ ਸੰਵੇਦਨਸ਼ੀਲ ਮਨੁੱਖ ਸੋਚਦਾ ਹੈ ਕਿ ਇਸ ਸਾਰੇ ਬਿਰਤਾਂਤ ਵਿੱਚ ਮਨੁੱਖਤਾ ਕਿੱਥੇ ਹੈ? ਮਾਨਵਵਾਦੀ ਕਦਰਾਂ ਕੀਮਤਾਂ ਕਿੱਥੇ ਗਵਾਚ ਗਈਆਂ ਹਨ?
ਅਸੀਂ ਏ ਆਈ ਦੇ ਯੁਗ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਮਨੁੱਖੀ ਅਕਲ ਹਰ ਦਿਨ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਇਸ ਨਾਲ ਚਾਹੀਦਾ ਤਾਂ ਇਹ ਸੀ ਕਿ ਦੁਨੀਆਂ ਵਿੱਚ ਨਿਆਂ, ਇਨਸਾਫ, ਦਇਆ ਭਾਵਨਾ ਦਾ ਵੀ ਵਿਸਥਾਰ ਹੁੰਦਾ ਪਰ ਅਫਸੋਸ ਕਿ ਅੱਜ ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਨੇ ਆਪਣਾ ਸਹਿਜ, ਸਬਰ ਗਵਾ ਲਿਆ ਹੈ। ਦੁਨੀਆਂ ਨੂੰ ਚਲਾਉਣ ਵਾਲੀਆਂ ਸ਼ਕਤੀਆਂ ਦੀ ਤਰਜੀਹ ਮਾਨਵਤਾ ਅਤੇ ਆਮ ਮਨੁੱਖ ਦਾ ਭਲਾ ਨਹੀਂ ਬਲਕਿ ਆਪਣੇ ਮੁਨਾਫੇ ਅਤੇ ਲਾਲਚ ਬਣ ਗਏ ਹਨ। ਜੀਓ ਅਤੇ ਜੀਣ ਦਿਓ ਦਾ ਸੰਕਲਪ ਫਿਲਹਾਲ ਇੱਕ ਪਾਸੇ ਰੱਖ ਦਿੱਤਾ ਗਿਆ ਹੈ। ਦੁਨੀਆਂ ਭਰ ਵਿੱਚ ਵਾਪਰ ਰਹੀਆਂ ਇਹ ਘਟਨਾਵਾਂ ਧਰਤੀ ਦੇ ਹਰ ਖਿੱਤੇ ਵਿੱਚ ਇੱਕ ਨਵੇਂ ਭ੍ਰਿਸ਼ਟਾਚਾਰ ਦੇ ਦੌਰ ਨੂੰ ਜਨਮ ਦੇ ਰਹੀਆਂ ਹਨ। ਜਦੋਂ ਵਿਸ਼ਵ ਪੱਧਰ ਦੇ ਕੁਝ ਕੁ ਚੋਵਣੇਂ ਰਾਜਨੇਤਾਵਾਂ ਦੀ ਹਰ ਤਰਜੀਹ ਮੁਨਾਫੇ ਲਈ ਹੈ ਤਾਂ ਕਿਸੇ ਖਿੱਤੇ ਦੇ ਛੋਟੇ ਵੱਡੇ ਨੇਤਾ ਇਸ ਤੋਂ ਪਿੱਛੇ ਕਿਵੇਂ ਰਹਿਣ? ਇਹ ਸਭ ਕੁਝ ਸਾਨੂੰ ਦੱਸਦਾ ਹੈ ਕਿ ਭਵਿੱਖ ਦੀ ਰਾਜਨੀਤੀ ਦੀ ਘਾੜਤ ਸਰਬੱਤ ਦੇ ਭਲੇ ਵਾਲੀ ਹੋਣ ਵਾਲੀ ਨਹੀਂ ਬਲਕਿ ਦੁਨੀਆਂ ਵਿੱਚ ਲੁੱਟ ਖਸੁੱਟ ਅਤੇ ਖੋਹਾ-ਖੋਹੀ ਅਜੇ ਹੋਰ ਵਧੇਗੀ।
ਅਸੀਂ ਹੁਣ ਤਕ ਉਹਨਾਂ ਹਥਿਆਰਾਂ, ਬੰਬਾਂ, ਬੰਦੂਕਾਂ, ਟੈਂਕਾਂ, ਤੋਪਾਂ, ਮਿਜ਼ਾਇਲਾਂ, ਡਰੋਨਾਂ ਦੀ ਚਰਚਾ ਕਰਦੇ ਆਏ ਹਾਂ ਜਿਨ੍ਹਾਂ ਨਾਲ ਹੁਣ ਤਕ ਲੱਖਾਂ ਲੋਕ ਮਾਰੇ ਗਏ, ਹੱਸਦੀਆਂ ਵਸਦੀਆਂ ਅਬਾਦੀਆਂ ਨੂੰ ਤਬਾਹ ਕਰ ਦਿੱਤਾ ਗਿਆ ਪਰ ਸਾਨੂੰ ਅੱਜ ਦੇ ਦੌਰ ਵਿੱਚ ਇਹ ਸਮਝਣਾ ਪਵੇਗਾ ਕਿ ਕੁਝ ਪ੍ਰਸਥਿਤੀਆਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਇਹ ਹਥਿਆਰ ਕੰਮ ਨਹੀਂ ਕਰਦੇ। ਉੱਥੇ ਇਨ੍ਹਾਂ ਹਥਿਆਰਾਂ ਤੋਂ ਵੀ ਅੱਜ ਦਾ ਵੱਡਾ ਹਥਿਆਰ ‘ਪੈਸਾ’ ਲੋਕਾਂ ਦੀ ਤਬਾਹੀ ਲਈ ਅੱਗੇ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਮੌਤ ਦਾ ਮੁੱਢ ਬੱਝ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਗੱਲ ਕੁਝ ਲੋਕਾਂ ਨੂੰ ਅਲੋਕਾਰੀ ਲੱਗੇ ਪਰ ਹਕੀਕਤ ਇਹ ਹੈ ਕਿ ਪੈਸੇ ਨੂੰ ਹਥਿਆਰ ਬਣਾ ਕੇ ਇਸ ਨਾਲ ਇਸ ਸਮੇਂ ਪੂਰੀ ਦੁਨੀਆਂ ਵਿੱਚ ਲੱਖਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।
ਅੱਜ ਦੀ ਦੁਨੀਆਂ ਵਿੱਚ ਪੈਸੇ ਦੇ ਹਥਿਆਰ ਨਾਲ ਕਿਸੇ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਇਨ੍ਹਾਂ ਦੇਸ਼ਾਂ ਦੇ ਲੋਕ ਆਪਣੇ ਦੇਸ਼ ਦੀ ਤਕਦੀਰ ਬਦਲਣ ਲਈ ਸੜਕਾਂ ’ਤੇ ਨਿਕਲਦੇ ਹਨ। ਫਿਰ ਲੋਕ ਭਾਵਨਾਵਾਂ ਨੂੰ ਵੱਡੀਆਂ ਤਾਕਤਾਂ ਆਪਣੇ ਮਨਸੂਬਿਆਂ ਨੂੰ ਅੱਗੇ ਵਧਾਉਣ ਲਈ ਵਰਤਦੀਆਂ ਹਨ। ਇਹ ਠੀਕ ਹੈ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਜਾਂ ਤਾਂ ਜੰਗ -ਧ ਲੜੇ ਜਾ ਰਹੇ ਹਨ ਜਾਂ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਪਰ ਇੱਕ ਸੱਚ ਇਹ ਵੀ ਕਿ ਪੈਸੇ ਦੀ ਤਾਕਤ ਨਾਲ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਸ ਨਾਲ ਵੀ ਦੂਜੇ ਦੇਸ਼ਾਂ ਦੇ ਲੋਕਾਂ ਉੱਤੇ ਆਰਥਿਕ ਪਾਬੰਦੀਆਂ ਲਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਇਸਦੀਆਂ ਕੁਝ ਕੁ ਉਦਾਹਰਨਾਂ ਹਨ। ਜਿਵੇਂ ਖਾੜੀ ਯੁੱਧ ਤੋਂ ਬਾਅਦ 1990 ਤੋਂ 2003 ਤਕ ਅਮਰੀਕਾ ਨੇ ਇਰਾਕ ਉੱਤੇ ਬਹੁਤ ਸਖਤ ਆਰਥਿਕ ਪਾਬੰਦੀਆਂ ਲਾਈਆਂ, ਜਿਸ ਕਾਰਨ ਉੱਥੇ ਦਵਾਈਆਂ ਭੋਜਨ ਅਤੇ ਜੀਵਨ ਲਈ ਹੋਰ ਲੋੜੀਂਦੀਆਂ ਚੀਜ਼ਾਂ ਦੀ ਕਿੱਲਤ ਪੈਦਾ ਹੋ ਗਈ ਇਸਦੇ ਸਿੱਟੇ ਵਜੋਂ 10 ਤੋਂ 20 ਲੱਖ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਤਕਰੀਬਨ 5 ਲੱਖ ਤੋਂ ਵੱਧ ਬੱਚੇ ਇਸ ਅਰਸੇ ਦੌਰਾਨ ਮਾਰੇ ਗਏ।
ਪਿਛਲੇ ਕੁਝ ਅਰਸੇ (2017) ਤੋਂ ਵੈਨੇਜ਼ੁਏਲਾ ਉੱਤੇ ਸਖਤ ਬੈਂਕਿੰਗ ਪਾਬੰਦੀਆਂ ਲਾਈਆਂ ਗਈਆਂ, ਇਸ ਕਾਰਨ ਤੇਲ ਐਕਸਪੋਰਟ ਘਟ ਗਿਆ। ਇਸ ਦੇਸ਼ ਦੀ ਆਯਾਤ ਰੁਕ ਗਈ, ਅਰਥਵਿਵਸਥਾ ਤਹਿਸ ਨਹਿਸ ਹੋ ਗਈ। ਲੱਖਾਂ ਲੋਕ ਇਸ ਸੰਕਟ ਤੋਂ ਪ੍ਰਭਾਵਿਤ ਹੋਏ। ਢੁਕਵੀਂ ਖੁਰਾਕ ਅਤੇ ਦਵਾਈਆਂ ਦੀ ਘਾਟ ਕਾਰਨ ਅਨੇਕਾਂ ਲੋਕਾਂ ਦੀ ਮੌਤ ਹੋਈ। ਇਸੇ ਤਰ੍ਹਾਂ ਕਈ ਦਹਾਕਿਆਂ ਤੋਂ ਕਿਊਬਾ ਅਤੇ ਸੀਰੀਆ ਵਰਗੇ ਦੇਸ਼ਾਂ ਦੇ ਲੋਕਾਂ ਦਾ ਇਸੇ ਤਰ੍ਹਾਂ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਉੱਤਰੀ ਕੋਰੀਆ, ਵੈਨਜ਼ੁਏਲਾ, ਇਰਾਨ, ਅਫਗਾਨਿਸਤਾਨ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਭੁੱਖ-ਦੁੱਖ ਅਤੇ ਬਿਮਾਰੀਆਂ ਦੇ ਹਵਾਲੇ ਕਰਕੇ ਮਾਰਨ ਦਾ ਬਿਰਤਾਂਤ ਸਿਰਜਿਆ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਲਈ ਹਰ ਵਾਰ ਬਹਾਨਾ ਮਨੁੱਖੀ ਅਧਿਕਾਰ ਦੀ ਰਾਖੀ, ਨਿਊਕਲੀਅਰ ਪ੍ਰੋਗਰਾਮਾਂ ਨੂੰ ਖਤਮ ਕਰਨ ਆਦਿ ਦਾ ਬਣਾਇਆ ਜਾਂਦਾ ਹੈ। ਪਰ ਇਸ ਸਭ ਕੁਝ ਦੇ ਪਿੱਛੇ ਵੱਡੇ ਲਾਲਚ ਕੰਮ ਕਰ ਰਹਾ ਹੁੰਦੇ ਹਨ। ਪੈਸੇ ਦੀ ਹਵਸ ਨੂੰ ਪੂਰੀ ਕਰਨ ਲਈ ਪੈਸੇ ਨਾਲ ਹੀ ਇੱਕ ਤਰ੍ਹਾਂ ਨਾਲ ਕਿਸੇ ਦੇਸ਼ ਦੇ ਲੋਕਾਂ ਦੇ ਕਤਲ ਕੀਤੇ ਜਾਂਦੇ ਹਨ। ਇਸ ਲਾਲਚ ਨਾਲ ਹੁਣ ਤਕ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸਦਾ ਹਿਸਾਬ ਵੀ ਦੁਨੀਆਂ ਕਿਸੇ ਦਿਨ ਸ਼ਾਇਦ ਲਾਵੇਗੀ। ਹੁਣ ਸਾਨੂੰ ਸੋਚਣ ਦੀ ਲੋੜ ਹੈ ਕਿ ਪੈਸੇ ਦੇ ਹਥਿਆਰ ਨਾਲ ਵੀ ਅੱਜ ਦੀ ਦੁਨੀਆਂ ਵਿੱਚ ਲੱਖਾਂ ਲੋਕਾਂ ਨੂੰ ਮਾਰਿਆ ਜਾ ਚੁੱਕਾ ਹੈ ਅਤੇ ਮਾਰਿਆ ਜਾ ਰਿਹਾ ਹੈ।
ਵੇਨਜ਼ੁਏਲਾ ਦੇ ਘਟਨਾਕਰਮ ਦੌਰਾਨ ਦੁਨੀਆਂ ਨੇ ਦੇਖਿਆ ਕਿ ਕਿਵੇਂ ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਸਦੀ ਪਤਨੀ ਸੀਲੀਆ ਫਲੋਰੈਂਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸੇ ਦੇਸ਼ ਦੇ ਆਗੂ ਨੂੰ ਚੁਣਨ ਜਾਂ ਉਸ ਨੂੰ ਉਸਦੇ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਉੱਥੋਂ ਦੇ ਲੋਕਾਂ ਦਾ ਹੁੰਦਾ ਹੈ ਨਾ ਕਿ ਕਿਸੇ ਹੋਰ ਦੇਸ਼ ਦੇ ਇਸੇ ਇੱਕ ਆਗੂ ਦਾ। ਇਹ ਸਭ ਕੁਝ ਹੁੰਦਾ ਦੁਨੀਆਂ ਦੇ ਲੋਕਾਂ ਨੇ ਆਪਣੀ ਅੱਖੀਂ ਦੇਖਿਆ ਹੈ। ਪਿਛਲੇ ਕੁਝ ਅਰਸੇ ਤੋਂ ਭੁੱਖ ਨਾਲ ਤੜਫਦੇ ਹਜ਼ਾਰਾਂ ਫਲਸਤੀਨ ਦੇ ਬੱਚਿਆਂ ਨੂੰ ਪੂਰੀ ਦੁਨੀਆਂ ਨੇ ਦੇਖਿਆ ਕਿ ਕਿਵੇਂ ਇੱਕ ਖਿੱਤੇ ਦੇ ਲੋਕਾਂ ਨੂੰ ਨੇਸਤੋਨਾਬੂਦ ਕਰ ਦਿੱਤਾ ਗਿਆ। ਬੰਬਾਂ, ਮਿਜ਼ਾਇਲਾਂ ਨਾਲ ਤਬਾਹ ਕਰ ਦਿੱਤੇ ਗਏ ਇਸ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਵਿੱਚੋਂ ਆਪਣੇ ਮਰ ਗਏ ਪਰਿਵਾਰ ਦੇ ਜੀਆਂ ਲਈ ਹੰਝੂ ਵੀ ਮੁੱਕ ਗਏ। ਭੁੱਖ ਨਾਲ ਵਿਲਕਦੇ ਬੁਰਕੀ ਬੁਰਕੀ ਦੇ ਮੁਥਾਜ ਕਰ ਦਿੱਤੇ ਗਏ ਮਾਸੂਮ ਬੱਚਿਆਂ ਦੀ ਹਾਲਤ ਦੇਖ ਕੇ ਦੁਨੀਆਂ ਦੀ ਹਰ ਸੰਵੇਦਨਸੀਲ ਅੱਖ ਰੋਈ।
ਉਹ ਖਬਰਾਂ, ਜਿਨ੍ਹਾਂ ਵਿੱਚ ਤੀਜੀ ਵਿਸ਼ਵ ਜੰਗ ਦੀਆਂ ਪੇਸ਼ੀਨਗੋਈਆਂ ਹੋ ਰਹੀਆਂ ਹਨ, ਨਾਲ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੁਨੀਆਂ ਦੇ ਕਈ ਦੇਸ਼ ਹਨ ਜਿਹੜੇ ਕਿਸੇ ਹੋਰ ਦੇਸ਼ ਨੂੰ ਜੰਗ-ਯੁੱਧ ਦੀਆਂ ਧਮਕੀਆਂ ਦੇ ਰਹੇ ਹਨ ਪਰ ਪੁੱਛਣਾ ਬਣਦਾ ਹੈ ਕਿ ਇਹ ਜੰਗ-ਯੁੱਧ ਆਖਰ ਕਿਸ ਲਈ ਕੀਤੇ ਜਾਣੇ ਹਨ? ਇਨ੍ਹਾਂ ਦੀ ਮੰਗ ਕੌਣ ਕਰ ਰਿਹਾ ਹੈ? ਕੌਣ ਕਿਸਦਾ ਕਿੰਨਾ ਨੁਕਸਾਨ ਕਰ ਰਿਹਾ ਹੈ ਜਾਂ ਕਰ ਸਕਦਾ ਹੈ? ਇਸ ਨਾਲ ਦੁਨੀਆਂ ਦਾ ਭਲਾ ਹੋਣ ਵਾਲਾ ਨਹੀਂ ਬਲਕਿ ਭਲਾ ਤਾਂ ਇਸ ਵਿੱਚ ਹੈ ਕਿ ਕਿਹੜਾ ਦੇਸ਼ ਆਪਣੇ ਕਿਸੇ ਗਵਾਂਢੀ ਲਈ ਕੀ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਪੇਸ਼ ਕੀਤਾ ਕਿ ਰਾਸ਼ਟਰੀ ਸੁਰੱਖਿਆ ਲਈ ਗਰੀਨਲੈਂਡ ਦੇ ਕਬਜ਼ਾ ਕਰਨ ਦੀ ਉਹਨਾਂ ਨੂੰ ਲੋੜ ਆਣ ਬਣੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਉਹਨਾਂ ਨੇ ਯੂਰਪੀਅਨ ਯੂਨੀਅਨ, ਖਾਸ ਕਰਕੇ ਡੈਨਮਾਰਕ ਉੱਤੇ ਆਯਾਤ ਟੈਕਸ ਟੈਰਿਫ ਲਾਉਣ ਦੀ ਧਮਕੀ ਵੀ ਦਿੱਤੀ। ਇਸ ਸਾਰੇ ਘਟਨਾਕ੍ਰਮ ਦੇ ਵਿਰੋਧ ਵਿੱਚ ਗਰੀਨਲੈਂਡ ਦੇ ਹਜ਼ਾਰਾਂ ਲੋਕ ਰਾਜਧਾਨੀ ਦੀਆਂ ਸੜਕਾਂ ’ਤੇ ਉੱਤਰੇ ਤੇ ਇਨ੍ਹਾਂ ਨੇ ਨਾਅਰੇ ਲਾਏ ਕਿ ਗਰੀਨਲੈਂਡ ‘ਵਿਕਾਉ ਨਹੀਂ ਹੈ।’ ਵਿਖਾਇਆ ਇਹ ਜਾਂਦਾ ਹੈ ਕਿ ਅਸੀਂ ਵੈਨਜ਼ੁਏਲਾ ਜਾਂ ਗਰੀਨਲੈਡ ਜਾਂ ਇਰਾਨ ਦੇ ਲੋਕਾਂ ਦੀ ਮਦਦ ਕਰਨ ਲਈ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਤਤਪਰ ਹਾਂ। ਲੋਕ ਇਸ ਤਰ੍ਹਾਂ ਦੀ ਹਰ ਮਦਦ ਦਾ ਵਿਰੋਧ ਕਰਦੇ ਹਨ। ਪਰ ਇਸਦੇ ਬਾਵਜੂਦ ਵੀ ਲੋਕਾਂ ਦੀ ਅਖੌਤੀ ਮਦਦ ਕਰਨ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ। ਇਸਦਾ ਭਾਵ ਕੀ ਲਿਆ ਜਾਵੇ? ਅਮਰੀਕਾ ਦੇ ਕਿਹੜੇ ਅਤੇ ਕਿੰਨੇ ਲੋਕ ਹਨ ਜਿਨ੍ਹਾਂ ਨੇ ਇਹ ਮੰਗ ਕੀਤੀ ਹੈ ਕਿ ਗਰੀਨਲੈਂਡ ਨੂੰ ਅਮਰੀਕਾ ਨਾਲ ਮਿਲਾਇਆ ਜਾਵੇ? ਅਮਰੀਕਾ ਦੇ ਰਾਸ਼ਟਰਪਤੀ ਤਾਂ ਇਸ ਤੋਂ ਅਗਾਂਹ ਕਨੇਡਾ ਨੂੰ ਵੀ ਅਮਰੀਕਾ ਨਾਲ ਮਿਲਾਉਣ ਦੀ ਗੱਲ ਕਰ ਰਹੇ ਹਨ।
ਦੁਨੀਆਂ ਨੂੰ ਚਲਾਉਣ ਵਾਲੀਆਂ ਤਾਕਤਾਂ ਜਦੋਂ ਪੈਸੇ ਦੀ ਹਵਸ ਨੂੰ ਪੂਰਾ ਕਰਨ ਲਈ ਕਿਸੇ ਵੀ ਨਿਵਾਣ ਤਕ ਜਾ ਸਕਦੀਆਂ ਹਨ ਤਾਂ ਇਸਦਾ ਅਸਰ ਪੂਰੀ ਦੁਨੀਆਂ ਦੀ ਰਾਜਨੀਤੀ ’ਤੇ ਹੋਣਾ ਸੁਭਾਵਿਕ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਵੱਖ ਵੱਖ ਦੇਸ਼ਾਂ ਵਿੱਚ ਤਣਾਅ ਵਧ ਰਹੇ ਹਨ। ਭ੍ਰਿਸ਼ਟਾਚਾਰ ਉੱਪਰੋਂ ਲੈ ਕੇ ਹੇਠਾਂ ਤਕ ਫੈਲਿਆ, ਫੁੱਲਿਆ ਹੈ। ਇਹ ਭ੍ਰਿਸ਼ਟਾਚਾਰ ਹੁਣ ਅਜਿਹਾ ਰੂਪ ਲੈ ਰਿਹਾ ਹੈ, ਜਿਵੇਂ ਇਹ ਸੁਭਾਵਿਕ ਹੋਵੇ। ਪੂਰੀ ਦੁਨੀਆਂ ਵਿੱਚ ਵੱਖ ਵੱਖ ਖਿੱਤਿਆਂ ਦੇ ਲੋਕ ਵੱਖ ਵੱਖ ਤਰ੍ਹਾਂ ਦੇ ਸੰਕਟਾਂ, ਮੁਸ਼ਕਲਾਂ, ਮੁਸੀਬਤਾਂ ਨਾਲ ਜੂਝ ਰਹੇ ਹਨ। ਲੋਕਾਂ ਨੂੰ ਮਾਰਨ ਲਈ ਘੜੀਆਂ ਜਾ ਰਹੀਆਂ ਨੀਤੀਆਂ ਅਤੇ ਇਜਾਦ ਕੀਤੇ ਜਾ ਰਹੇ ਹਥਿਆਰਾਂ ’ਤੇ ਜਿੰਨਾ ਸਰਮਾਇਆ ਖਰਚ ਹੋ ਰਿਹਾ ਹੈ, ਇੰਨੇ ਸਰਮਾਏ ਨਾਲ ਪੂਰੀ ਦੁਨੀਆਂ ਦੇ ਲੋਕ ਇੱਜ਼ਤ ਅਤੇ ਸਵੈਮਾਣ ਨਾਲ ਜੀਵਨ ਨਿਰਬਾਹ ਕਰ ਸਕਦੇ ਹਨ। ਪਰ ਅਫਸੋਸ ਕਿ ਦੁਨੀਆਂ ਦੇ ਕਿਸੇ ਖਿੱਤੇ ਵਿੱਚੋਂ ਅਜਿਹੀ ਮਾਨਵਵਾਦੀ ਕੋਸ਼ਿਸ਼ ਫਿਲਹਾਲ ਕਿਸੇ ਪਾਸੇ ਅਜੇ ਨਜ਼ਰ ਨਹੀਂ ਆ ਰਹੀ। ਇਸਦੇ ਉਲਟ ਪੈਸੇ ਦੀ ਹਵਸ ਅਤੇ ਲਾਲਚਾਂ ਦਾ ਪਸਾਰ ਹਰ ਦਿਨ ਵਧ ਰਿਹਾ ਹੈ। ਕਾਰਪੋਰੇਟ ਨਿਜ਼ਾਮ ਦੁਨੀਆਂ ਨੂੰ ਆਪਣੇ ਗਲਬੇ ਵਿੱਚ ਲੈ ਰਿਹਾ ਹੈ। ਇਸ ਧਰਤੀ ਦੇ ਆਮ ਲੋਕਾਂ ਦੀ ਹੀ ਨਹੀਂ ਬਲਕਿ ਜੰਗਲਾਂ, ਸਮੁੰਦਰਾਂ, ਖਣਿਜਾਂ, ਪਹਾੜਾਂ ਦੀ ਤੇਜ਼ੀ ਨਾਲ ਤਬਾਹੀ ਕਰਕੇ ਇਸ ਸਾਰੇ ਲੋਕ-ਮਾਰੂ ਵਰਤਾਰੇ ਨੂੰ ਵਿਕਾਸ ਦਾ ਨਾਮ ਦਿੱਤਾ ਜਾ ਰਿਹਾ ਹੈ।
ਇਸ ਸਮੇਂ ਦੁਨੀਆਂ ਦੇ ਹਰ ਖਿੱਤੇ ਵਿੱਚ ਧਰਮ, ਨਸਲ, ਜਾਤ ਤੋਂ ਉੱਪਰ ਉੱਠ ਕੇ ਮਾਨਵਾਦੀ ਸੋਚ ਦਾ ਪਰਚਮ ਬੁਲੰਦ ਕਰਨ ਦੀ ਵੱਡੀ ਲੋੜ ਹੈ। ਦੁਨੀਆਂ ਭਰ ਦੇ ਆਮ ਲੋਕਾਂ ਨੂੰ ਇਹ ਸਮਝਣ ਦੀ ਵੱਡੀ ਲੋੜ ਹੈ ਕਿ ਕਿਸੇ ਜਾਤ, ਧਰਮ ਜਾਂ ਫਿਰਕਾਪ੍ਰਸਤੀ ਵਿੱਚ ਉਲਝ ਕੇ ਆਮ ਮਨੁੱਖ ਦਾ ਭਲਾ ਨਹੀਂ ਹੋ ਸਕਦਾ। ਸੱਚ ਇਹ ਵੀ ਹੈ ਕਿ ਕਿਸੇ ਇੱਕ ਖਿੱਤੇ ਦੀ ਤਬਾਹੀ ਦੂਜੇ ਲੋਕਾਂ ਦੀ ਖੁਸ਼ਹਾਲੀ ਦੀ ਜ਼ਾਮਨ ਨਹੀਂ ਹੋ ਸਕਦੀ। ਦੁਨੀਆਂ ਭਰ ਦੇ ਦਾਨਸ਼ਵਰਾਂ, ਵਿਦਵਾਨਾਂ, ਮਾਨਵੀ ਹੱਕ-ਹਕੂਕ ਦੀ ਕਦਰ ਕਰਨ ਵਾਲੇ ਲੋਕਾਂ ਨੂੰ ਇਸ ਸਬੰਧੀ ਵੱਡੀ ਚਰਚਾ ਛੇੜੇ ਜਾਣ ਦੀ ਲੋੜ ਹੈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਾਡੀ ਧਰਤੀ ਕੋਲ ਇੰਨੀ ਸਮਰੱਥਾ ਹੈ ਕਿ ਇਸ ’ਤੇ ਰਹਿਣ ਵਾਲੇ ਹਰ ਮਨੁੱਖ ਲਈ ਚੰਗੀਆਂ ਜਿਊਣ ਹਾਲਤਾਂ ਦੀ ਬੜੇ ਸੁਚੱਜੇ ਢੰਗ ਨਾਲ ਸਿਰਜਣਾ ਕੀਤੀ ਜਾ ਸਕਦੀ ਹੈ ਪਰ ਇਹ ਧਰਤੀ ਕੁਝ ਕੁ ਮਨੁੱਖਾਂ ਦੇ ਲਾਲਚਾਂ ਦੀ ਹਵਸ ਨੂੰ ਪੂਰਾ ਕਰ ਸਕੇ, ਇਹ ਸ਼ਾਇਦ ਇਸਦੇ ਵੀ ਵੱਸ ਤੋਂ ਬਾਹਰ ਦੀ ਗੱਲ ਹੈ।
* * * * *
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ