You are here:ਮੁਖ ਪੰਨਾ»ਕਵਿਤਾਵਾਂ»ਬੇਨਾਮ

ਲੇਖ਼ਕ

Tuesday, 27 October 2009 14:21

ਬੇਨਾਮ

Written by
Rate this item
(4 votes)

ਬੰਦ ਹੋਠਾਂ ਦੇ ਬੂਹੇ ਪਿੱਛੇ‎,‎ ਖਾਮੋਸ਼ ਤੇ ਗੁੰਮਨਾਮ ਬੋਲ

ਆਵਾਜ਼ ਦੇ ਦੇ ਮਾਲਕਾ‎,‎ ਨਹੀਂ ਸਹਿਕਦੇ ਰਹਿ ਜਾਣਗੇ।

ਸੁਪਨੇ ਵਿੱਚ ਵੀ ਕਿੰਝ ਕਹਾਂ‎,‎ “ਰਹਿਨੁਮਾ ਮੇਰੇ ਨਾਲ ਚੱਲ”‎,‎

ਜੋ ਮੇਰੇ ਪਿੱਛੋਂ ਆਉਣਗੇ‎,‎ ਰਾਹ ਭਟਕਦੇ ਰਹਿ ਜਾਣਗੇ।

ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ

ਲਹਿਰਾਂ ਦੇ ਖ਼ਾਬ ਕੰਢੇ ਉੱਤੇ‎,‎ ਡੁੱਬ ਕੇ ਮਰ ਜਾਣਗੇ।

ਆ‎,‎ ਅੱਗ ਬਣਕੇ ਚੀਰਦੇ‎,‎ ਤੂੰ ਚਿਣਗ ਦੀ ਇਸ ਚੀਕ ਨੂੰ

ਦਿਨ-ਦਿਹਾੜੇ ਮਾਸੂਮ ਵੀ‎,‎ ਜੁਗਨੂੰ ਤੋਂ ਡਰਦੇ ਰਹਿਣਗੇ।

ਸੰਨ੍ਹ ਲਾ ਕੇ ਹੱਥੀਂ ਲੁੱਟੀ‎,‎ ਧਰਤੀ ਪਹਿਰੇਦਾਰਾਂ ਨੇ‎,‎

ਉਹ ਜੋ ਸ਼ਹਿਨਸ਼ਾਹ ਸੁੱਤੇ ਪਏ‎,‎ ਸੁੱਤੇ ਹੀ ਸੁੱਤੇ ਰਹਿਣਗੇ।

ਭੀੜੀ ਜਿਹੀ ਇਸ ਭੀੜ ਨੂੰ‎,‎ ਪੱਬਾਂ `ਤੇ ਪਾਰ ਕਰ ਲਵੀਂ‎,‎

ਨਾ ਤੱਕੀਂ ਸੱਜੇ-ਖੱਬੇ ਤੂੰ‎,‎ ਧੱਕੇ ਹੀ ਪੈਂਦੇ ਰਹਿਣਗੇ।

ਨਾ ਦੋਸਤਾਂ ਦੀ ਥੋੜ ਦਿਲ `ਚ‎,‎ ਨਾ ਦੁਸ਼ਮਣਾਂ ਦੀ ਲੋੱੜ ਹੈ‎,‎

ਬੇਨਾਮ ਜਿਹੇ ਕੁੱਝ ਹਾਦਸੇ‎,‎ ਸਭ ਤੋਂ ਕਰੀਬ ਰਹਿਣਗੇ।

Read 3779 times