You are here:ਮੁਖ ਪੰਨਾ»ਕਵਿਤਾਵਾਂ»ਨਾ ਅੜਿਆ ਤੋਂ ਮਿਲਿਆ ਨਾ ਕਰ

ਲੇਖ਼ਕ

Wednesday, 25 June 2025 13:19

ਨਾ ਅੜਿਆ ਤੋਂ ਮਿਲਿਆ ਨਾ ਕਰ

Written by
Rate this item
(0 votes)

ਨਾ ਅੜਿਆ ਤੋਂ ਮਿਲਿਆ ਨਾ ਕਰ

ਫ਼ਿਰ ਹਿਜਰ ਹੰਡਾਉਂਣਾ ਪੈਂਦਾ

ਵਖ਼ਤਾਂ ਦਾ ਸਾਡਾ ਛਿੜਿਆ ਚੈਨਾ

ਆਪ ਖਿੰਡਾਉਣਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਤੂੰ ਆਵੇਂ ਯਾਦਾਂ ਦੇ ਪੰਛੀ

ਉੱਡ ਫੁਲਾ ਹੈਂ ਬਹਿੰਦੇ

ਹਾੜੇ ਕਿਡਾਂ ਤਰਲੇ ਪਾਵਾਂ

ਫ਼ਿਰ ਨਾ ਪਿੰਜਰੇ ਪੈਂਦੇ

ਪਿੰਜਰੇ ਪਾਉਣ ਦੀ ਖ਼ਾਤਿਰ ਅੜਿਆ

ਕੇਹਾ ਨਹੀਂ ਕਰਨਾ ਪੈਂਦਾ?

ਦਿਲ ਦਾ ਮਾਸ ਤਲ਼ੀ ਤੇ ਧਰ ਕੇ

ਆਪ ਖਵਾਣਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਤੂੰ ਆਵੇਂ ਤੇ ਹੱਸ ਪੈਂਦੇ ਹਾਂ

ਰੋਂਦੀਆਂ ਬਾਲਾਂ ਵਾਂਗੂੰ

ਗਏ ਸਮੇ ਨੂੰ ਸਾਂਭਣਾ ਪੈਂਦਾ

ਖੁੱਲੀਆਂ ਵਾਲਾਂ ਵਾਂਗੂੰ

ਤੇਰੇ ਜਾਣ ਦੇ ਬਾਦੋਂ ਸਾਨੂੰ

ਜੀਣਾ ਮਰਨਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਤੂੰ ਆਵੇਂ ਤੇ ਵੱਧ ਜਾਂਦੀ ਏ

ਮੇਰੇ ਦਿਲ ਦੀ ਧੜਕਣ

ਸੱਧਰਾਂ ਦੀ ਹਾਂਡੀ ਵਿਚ ਦਾਲਾਂ

ਤੈਨੂੰ ਵੇਖ ਕੇ ਭੜਕਣ

ਬਿਰਹਾ ਦੀ ਅੱਗ ਸਾੜੇ ਹਾਂਡੀ

ਅੰਗ ਛੁਹਾਨਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਤੂੰ ਆਵੇਂ ਚਾਵਾਂ ਦੀਆਂ ਵਲਾਂ

ਕਨਧੋਂ ਪਲਮ ਖਲੋਵਨ

ਆਸਾਂ ਵਾਲੇ ਸਿੰਬਲ ਰੁੱਖ ਤੋਂ

ਫੱਟੀਆਂ ਉੱਡ ਚਲੋਉਣ

ਤੂੰ ਜਾਵੇਂ ਤੇ ਲਾਰੇ ਲਾ ਲਾ

ਮਨ ਪਰ ਚਾਵਨਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਤੂੰ ਆਵੇਂ ਤੇ ਸਭ ਕੁਝ ਜਰ ਲਾਂ

ਪਰ ਜਾਣ ਨਾ ਜਰਿਆ ਜਾਵੇ

ਕੋਲ਼ ਬਹਵੀਂ ਤੇ ਲਜਾਂ ਆਉਣ

ਦੂਰੀ ਮੂਲ ਨਾ ਭਾਵੇ

ਇਸੇ ਪਾਰੋਂ ਮਿੰਨਤਾਂ ਕਰ ਕਰ

ਇਹ ਸਮਝਾਉਣਾ ਪੈਂਦਾ

ਨਾ ਅੜਿਆ ਤੋਂ ਮਿਲਿਆ ਨਾ ਕਰ

ਨਾ ਅੜਿਆ ਤੋਂ ਮਿਲਿਆ ਨਾ ਕਰ

ਫ਼ਿਰ ਹਿਜਰ ਹੰਡਾਉਂਣਾ ਪੈਂਦਾ

ਵਖ਼ਤਾਂ ਦਾ ਸਾਡਾ ਛਿੜਿਆ ਚੈਨਾ

ਆਪ ਖਿੰਡਾਉਣਾ ਪੈਂਦਾ

ਨਾ ਅੜਿਆ ਤੋਂ ਨਾ ਕਰ

Read 210 times