You are here:ਮੁਖ ਪੰਨਾ»ਕਵਿਤਾਵਾਂ»ਰੁਕ ਨੀ ਰਾਤੇ ਰੁਕ ਚੰਦਰੀਏ

ਲੇਖ਼ਕ

Sunday, 06 July 2025 13:40

ਰੁਕ ਨੀ ਰਾਤੇ ਰੁਕ ਚੰਦਰੀਏ

Written by
Rate this item
(0 votes)

ਰੁਕ ਨੀ ਰਾਤੇ ਰੁਕ ਚੰਦਰੀਏ

ਪੈਰ ਧਰੀਂ ਨਾ ਅੱਗੇ

ਮੱਤਾਂ ਭਲਕ ਦੇ ਸੂਰਜ ਤਾਈਂ

ਦਾਗ਼ ਨਕੜਮਾ ਲੱਗੇ

ਰੁਕ ਨੀ ਵੀਰਾਂ ਪਟੀਏ

ਪਾ ਨਾ ਏਡਾ ਨ੍ਹੇਰ

ਮੱਤਾਂ ਮੁੱਕੇ ਤੇਰਾ ਪੇਕੜਾ

ਤੇ ਔਤਰ ਜਾਏ ਸਵੇਰਰੁ

ਰੁਕ ਨੀ ਰਾਤੇ ਨਾਗਣੇ

ਰੋਕ ਲੈ ਅਪਣਾ ਡੰਗ

ਕਿਤੇ ਅਕਲਾਂ ਵਾਲੇ ਦੋਰ ਦੇ

ਪੈ ਜਾਣ ਨਾ ਨੀਲੇ ਅੰ

ਰੁਕ ਨੀ ਰਾਤੇ ਛੋਲਹੀਏ

ਤੈਨੂੰ ਕਾਹਦੇ ਚਾਅ ਚੜ੍ਹੇ

ਅਸੀਂ ਮੌਤਾਂ ਵਾਲੀ ਸੇਜ ਦੇ

ਹਾਂ ਖਾਰੇ ਆਣ ਚੜ੍ਹੇ

ਰੁਕਣੀ ਰਾਤੇ ਵੈਰਨੇ

ਤੋਂ ਕਿੱਥੋਂ ਵੇਖ ਰਹੀ

ਕੁੱਖ ਸੜੀਏ ਖਸਮਾਂ ਖਾਣੀਏ

ਤੈਨੂੰ ਕਿਉਂ ਨਾ ਮੌਤ ਪਈ

ਰੁਕ ਨੀ ਰਾਤੇ, ਰੁਕ ਚੰਦਰੀਏ

Read 534 times