You are here:ਮੁਖ ਪੰਨਾ»ਕਵਿਤਾਵਾਂ»ਸਾਡੇ ਨੈਣ ਤਿੜਕ ਪਏ ਕੋਰੇ
Coming soon: A new and improved Global Punjabi site!!!

ਲੇਖ਼ਕ

Friday, 12 September 2025 10:02

ਸਾਡੇ ਨੈਣ ਤਿੜਕ ਪਏ ਕੋਰੇ

Written by
Rate this item
(0 votes)

ਭੁੱਖਿਆਂ ਰੁੱਤਾਂ ਵਿਚ ਕਣਕਾਂ ਗੱਡੀਆਂ

ਸਾਡੇ ਲੱਗ ਗਏ ਨਾਲ਼ ਤਰਾ ਪੇ

ਉਮਰਾਂ ਦੇ ਖੂਹ ਅੱਤ ਡੂੰਘੇਰੇ

ਅਸਾਂ ਨਾਲ਼ ਸਾਹਵਾਂ ਦੇ ਨਾਪੇ

ਬਿਗਿਆਨ ਰੁੱਤਾਂ ਨੇ ਸਾਨੂੰ ਜੰਮਿਆ

ਸਾਡੇ ਲੇਖ ਲਖੀਜੇ ਲਾਖੇ

ਜੰਮਣ ਰੁੱਤ ਤੋਂ ਵਿਛੜਨ ਰੁੱਤ ਤੱਕ

ਸਾਨੂੰ ਹਾਣ ਕੋਈ ਨਾ ਆਖੇ

ਜਦ ਮਹਿਰਮ ਅਸਾਂ ਚਿੱਤਰ ਰੁੱਤੇ

ਨਾਲ਼ ਸ਼ਰੀਕਾਂ ਤੋੜੇ

ਸਾਡੇ ਨੈਣ ਤਿੜਕ ਪਏ ਕੋਰੇ

ਸਾਡੇ ਨੈਣ ਤਿੜਕ ਪਏ ਕੋਰੇ

Read 543 times