You are here:ਮੁਖ ਪੰਨਾ»ਕਵਿਤਾਵਾਂ»ਹਰ ਕਿਸੇ ਦੀ ਪੀੜ
Coming soon: A new and improved Global Punjabi site!!!

ਲੇਖ਼ਕ

Friday, 07 November 2025 12:16

ਹਰ ਕਿਸੇ ਦੀ ਪੀੜ

Written by
Rate this item
(0 votes)

ਹਰ ਕਿਸੇ ਦੀ ਪੀੜ ਨੂੰ ਅਪਨਾਅ ਕੇ ਦੇਖ।

ਜ਼ਿੰਦਗੀ ਮਜ਼ਲੂਮ ਲੇਖੇ ਲਾ ਕੇ ਦੇਖ।

ਚੁੱਪ ਰਹਿ ਕੇ ਬੋਲਣਾ ਸਿੱਖ ਜਾਇਂਗਾ,

ਪਰਬਤਾਂ ਦੀ ਚੁੱਪ ਨੂੰ ਅਪਣਾਅ ਕੇ ਦੇਖ।

ਦੂਜੇ ਤਾਈਂ ਧੋਖਾ ਦੇਵੀਂ ਫੇਰ ਤੂੰ,

ਦੇਖ ਪਹਿਲਾਂ ਆਪ ਧੋਖਾ ਖਾਕੇ ਦੇਖ।

ਹੈ ਜ਼ਰੂਰੀ ਤੁਰਦੇ ਰਹਿਣਾ ਸੋਚ ਦਾ,

ਬੱਸ ਜ਼ਰਾ ਚਿੰਤਾ ਨੂੰ ਚਿੰਤਨ ਲਾ ਕੇ ਦੇਖ।

ਕਹਿਣਗੀਆਂ ਜੀ ਆਇਆਂ ਪਗਡੰਡੀਆਂ,

ਪੈਰਾਂ ਦੇ ਛਾਲੇ ਜ਼ਰਾ ਚਮਕਾ ਕੇ ਦੇਖ।

ਸਾਰੇ ਦੀਵੇ ਸਾਥ ਤੇਰਾ ਦੇਣਗੇ,

ਚਾਨਣਾਂ ਦਾ ਗੀਤ ਕੋਈ ਗਾ ਕੇ ਦੇਖ

ਝੀਲ ਮਿੱਠੀ ਤਾਈਂ ਭੁੱਲਣ ਵਾਸਤੇ,

ਸਾਗਰ ਖਾਰੇ ਤਾਰੀ ਲਾ ਕੇ ਦੇਖ।

ਚੁਣ ਕੇ ਤਾਰੇ ਭਰ ਲੈ ਝੋਲ਼ੀ ਆਪਣੀ,

ਇੱਕ ਤਾਰਾ ਮੱਥੇ ’ਤੇ ਚਮਕਾ ਕੇ ਦੇਖ।

Read 469 times