ਸਾਡੇ ਮਨ ਦੇ ਵਲਵਲੇ ਅਰਸ਼ੋਂ ਰਹਿਣ ਬੁਲੰਦ।
ਵਾਟ ਅਸਾਂ ਨੂੰ ਭਾਸਦੀ ਮੰਜ਼ਿਲੋਂ ਵੱਧ ਪਸੰਦ।
ਕੰਡਿਆਂ ਦੇ ਤੇ ਫੁੱਲਾਂ ਦੇ ਕੁੱਝ ਇਸ ਤਰ੍ਹਾਂ ਸੰਬੰਧ,
ਖ਼ਾਰ ਬਚਾਏ ਫ਼ੁੱਲ ਨੂੰ ਵੰਡੇ ਫ਼ੁੱਲ ਸੁਗੰਧ।
ਨਾ ਹੁੰਦੇ ਵੀ ਹੋਂਵਦੀ ਅੱਖੀਆਂ ਅੱਗੇ ਕੰਧ,
ਦੀਦਾਰ ਦਾ ਸ਼ੌਕ ਜੇ ਕਰ ਲੈ ਅੱਖਾਂ ਬੰਦ।
ਰੱਖਿਆ ਹਰ ਇੱਕ ਫੁੱਲ ਦੀ ਹੋ ਜਾਣੀ ਸੀ ਮੰਦ,
ਕੰਡਿਆਂ ਵਿੱਚ ਜੇ ਹੋਂਵਦੀ ਫ਼ੁੱਲਾਂ ਜਿਹੀ ਸੁਗੰਧ।
ਅਪਣੀ ਪਿਆਰੀ ਕਲਪਨਾ ਦੇ ਵੀ ਹੁੰਦੇ ਦੰਦ।
ਜਿਨ੍ਹਾਂ ਨਾਲ਼ ਹੈ ਟੁੱਟਦੀ ਹਰ ਇੱਕ ਰੇਸ਼ਮ ਤੰਦ।
ਨੰਗੇ ਪੈਰੀਂ ਤੁਰਦਿਆਂ ਛੇਤੀ ਮੁਕਦਾ ਪੰਧ,
ਘੁੰਗਰੂ ਵਾਂਗੂੰ ਛਣਕਦੇ ਜਦ ਕਵਿਤਾ ਦੇ ਛੰਦ।