You are here:ਮੁਖ ਪੰਨਾ»ਸਫ਼ਰਨਾਮਾ»ਡਾ. ਤੇਜਿੰਦਰ ਵਿਰਲੀ ਨੇ ਵਿਦਿਆਰਥਣਾਂ ਨੂੰ ਸ਼ਹੀਦਾਂ ਦੀ ਵਿਰਾਸਤ ਤੋਂ ਕਰਵਾਇਆ ਜਾਣੂ

ਲੇਖ਼ਕ

Wednesday, 26 November 2025 13:25

ਡਾ. ਤੇਜਿੰਦਰ ਵਿਰਲੀ ਨੇ ਵਿਦਿਆਰਥਣਾਂ ਨੂੰ ਸ਼ਹੀਦਾਂ ਦੀ ਵਿਰਾਸਤ ਤੋਂ ਕਰਵਾਇਆ ਜਾਣੂ

Written by
Rate this item
(0 votes)

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਭਾਸ਼ਣ ਕਰਵਾਇਆ। ਇਸ 'ਚ ਵਿਸ਼ੇਸ਼ ਮਹਿਮਾਨ ਬੁਲਾਰੇ ਡਾ. ਤੇਜਿੰਦਰ ਵਿਰਲੀ ਐਸੋਸੀਏਟ ਪੋ੍ਫੈਸਰ ਪੰਜਾਬੀ ਵਿਭਾਗ ਕੇਆਰਐੱਮ ਡੀਏਵੀ ਕਾਲਜ ਨਕੋਦਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਨ੍ਹਾਂ ਇਨਕਲਾਬੀ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਦੀ ਯਾਦ ਵਿਚ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ।

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਭਾਸ਼ਣ ਕਰਵਾਇਆ। ਇਸ 'ਚ ਵਿਸ਼ੇਸ਼ ਮਹਿਮਾਨ ਬੁਲਾਰੇ ਡਾ. ਤੇਜਿੰਦਰ ਵਿਰਲੀ ਐਸੋਸੀਏਟ ਪੋ੍ਫੈਸਰ ਪੰਜਾਬੀ ਵਿਭਾਗ ਕੇਆਰਐੱਮ ਡੀਏਵੀ ਕਾਲਜ ਨਕੋਦਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਨ੍ਹਾਂ ਇਨਕਲਾਬੀ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਦੀ ਯਾਦ ਵਿਚ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਤੇ ਵਿਚਾਰਧਾਰਾਵਾਂ 'ਤੇ ਚਾਨਣਾ ਪਾਇਆ ਅਤੇ ਭਾਰਤ ਦੀ ਆਜ਼ਾਦੀ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕੀਤਾ। ਵਕਤਾ ਨੇ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਆਏ ਹੋਏ ਮਹਿਮਾਨਾਂ ਨੇ ਲੈਕਚਰ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸਮਾਪਤੀ ਆਜ਼ਾਦੀ, ਨਿਆਂ ਅਤੇ ਸਮਾਨਤਾ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕਣ ਨਾਲ ਹੋਈ ਜਿਸ ਲਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਪਿ੍ਰੰਸੀਪਲ ਡਾ. ਨਵਜੋਤ ਨੇ ਡਾ ਦਵਿੰਦਰਪਾਲ ਖਹਿਰਾ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ ਮਨਿੰਦਰ ਅਰੋੜਾ ਮੁਖੀ ਇਤਿਹਾਸ ਵਿਭਾਗ ਅਤੇ ਐੱਨਐੱਸਐੱਸ ਅਫ਼ਸਰ ਆਤਮਾ ਸਿੰਘ ਤੇ ਸਰਬਜੀਤ ਕੌਰ ਦੇ ਇਸ ਯਤਨ ਦੀ ਸ਼ਲਾਘਾ ਕੀਤੀ।

Read 223 times
ਡਾ. ਤੇਜਿੰਦਰ ਵਿਰਲੀ

Whatsapp: (91 - 94647 - 97400)

Email: (Virli@rediffmail.com)