You are here:ਮੁਖ ਪੰਨਾ»ਕਵਿਤਾਵਾਂ»ਬੁੱਧ ਦੀ ਮੂਰਤੀ ਤੇ ਭੂਰੀ ਕੀੜੀ
Coming soon: A new and improved Global Punjabi site!!!

ਲੇਖ਼ਕ

Saturday, 06 December 2025 10:16

ਬੁੱਧ ਦੀ ਮੂਰਤੀ ਤੇ ਭੂਰੀ ਕੀੜੀ

Written by
Rate this item
(0 votes)

ਅੰਤਰਧਿਆਨ

ਮੂਰਤੀ ਬੁੱਧ ਦੀ

ਨੈਣ ਬੰਦ ਹੱਥ ਗੋਡਿਆਂ ਤੇ

ਅੰਗੂਠੇ ਛੋਂਹਦੇ ਇਕ ਦੂਜੇ ਨਾਲ

ਭੂਰੀ ਕੀੜੀ

ਬੁੱਧ ਜੀ ਦੇ ਹੱਥਾਂ ਤੇ ਫਿਰਦੀ

ਕਿਣਕਾ ਅੰਨ ਦਾ ਭਾਲਦੀ

ਮਿਰਤੂ

ਮੈਨੂੰ ਪੈੜਚਾਲ ਸੁਣਦੀ ਹੈ ਉਨ੍ਹਾਂ ਦੀ

ਨਾਲ ਤੁਰਦੇ ਤੁਰਦੇ ਜੋ

ਨਿਖੜ ਗਏ

ਜਾਂ ਇਹ ਮੇਰੇ ਹੀ ਪੈਰਾਂ

ਦੀ ਆਵਾਜ਼ ਹੈ

..............................................................

ਮੈ ਘਰ ਦਾ ਬੂਹਾ ਓੜਕਿਆ ਹੀ ਹੈ

ਭੇੜਿਆ ਨਹੀਂ

ਮੈਨੂੰ ਪਤਾ ਹੈ

ਬੰਦ ਬੂਹੇ ਤੇ ਜੋਗੀ

ਅਲਖ ਨਹੀਂ ਜਗਾਉਂਦੇ

...............................................................

Read 472 times