ਕਿੱਤੇ ਵਜੋਂ ਸਕੂਲ ਅਧਿਆਪਕ ਹੋਣ ਦੇ ਨਾਤੇ ਮੇਰਾ ਵਾਹ ਹਰ ਹਫਤੇ ਲਗਭਗ 240 ਬੱਚਿਆਂ ਨਾਲ ਪੈਂਦਾ ਹੈ। ਬੋਲੀ ਦੇ ਪਾਠ ਪਠਨ ਦੀ ਕਿਰਿਆ ਵਜੋਂ ਸਿੱਧਾ ਸਾਹਮਣਾ ਸਿਖਿਆਰਥੀਆਂ ਨਾਲ ਪੈਣ ਕਾਰਨ ਮੈਂ ਅਕਸਰ ਬੱਚਿਆਂ ਬੱਚੀਆਂ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਸੁੰਦਰ ਮੂੰਹ ਵਲਾਂ ਵੇਖਣ। ਬੱਚੇ ਮੁਸਕਰਾ ਦਿੰਦੇ ਹਨ। ਕਈ ਮਿੰਨੀ ਜਿਹੀ ਖਚਰੀ ਹਾਸੀ ਹੱਸਦੇ ਮਖੌਲ ਵਿੱਚ ਚੋਭ ਲਾਉਂਦੇ ਹੋਏ ਚਿੜਾਉਣ ਦੀ ਕੋਸ਼ਿਸ਼ ਕਰਦੇ ਹਨ:
“ਸਰ ਤੁਸੀਂ ‘ਬਿਊਟੀਫੁਲ’ ਨਹੀਂ ਅਗਲੀ ਹੋ।”
ਉਹ ਜਾਣਦੇ ਹਨ ਮੈਂ ਕੀ ਕਹਿ ਰਿਹਾ ਹਾਂ ਅਤੇ ਕਿਉਂ ਕਹਿ ਰਿਹਾ ਹਾਂ। ਮੈਨੂੰ ਇਹ ਗਿਆਨ ਤਾਂ ਭਾਵੇਂ ਹੈ ਹੀ ਕਿ ਸੁਹੱਪਣ ਨਾਂ ਦੀ ਚੀਜ਼ ਹਮਾਤੜਾਂ ਦੇ ਪੱਲੇ ਨਹੀਂ ਪਈ। ਪਰ ਮੈਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਹੈ ਕਿ ਬੱਚੇ ਮੇਰੇ ਨਾਲ ਮਿੱਤਰਾਂ ਸਹੇਲੀਆਂ ਵਾਲੀ ਗੱਲਬਾਤ ਕਰਦਿਆਂ ਨੇੜਤਾ ਅਤੇ ਸੁਰੱਖਿਅਤਾ ਦਾ ਅਨੁਭਵ ਕਰਦੇ ਹਨ। ਉਂਝ ਸਿਖਿਆਰਤੀਆਂ ਨਾਲ ਸੁੰਦਰਤਾ ਸਬੰਧੀ ਗੱਲ ਕਰਨ ਦਾ ਭਾਵ ਹੁੰਦਾ ਹੈ ਕਿ ਉਹ ਬੋਲਣ ਸਬੰਧੀ ਨਕਲ ਕਰਨ ਲਈ ਬੁੱਲਾਂ ਦੀ ਬਣਤਰ ਅਤੇ ਜੀਭ ਦਾ ਚਲਨ ਦੇਖ ਸਕਣ ਅਤੇ ਉਹਨਾਂ ਦੇ ਬੋਲ ਸੁਧਰ ਜਾਣ।
ਪਰ ਮੇਰੀ ਵਿਚਾਰ ਦਾ ਸਿਰਲੇਖ ਤਾਂ ਹੈ ‘ਤਨ ਮਨ ਦੀ ਸੁੰਦਰਤਾ’ ਬੱਚਿਆਂ ਨਾਲ ਇਸ ਦਾ ਕੀ ਸੰਬੰਧ? ਸਬੰਧ ਤਾਂ ਹੈ, ਬੜਾ। ਕਿਸੇ ਬੱਚੇ ਨੂੰ ਇਹ ਕਹਿ ਕੇ ਦੇਖੋ ਕਿ ਉਹ ਅੱਜ ਬਹੁਤ ਫਬਦਾ ਹੈ, ਸੁੰਦਰ ਲੱਗਦਾ ਹੈ, ਉਸ ਦੀ ਗੱਲਬਾਤ ਬੜੀ ਪਿਆਰੀ ਅਤੇ ਮਿੱਠੀ ਹੈ ਤਾਂ ਉਸ ਬੱਚੇ ਦੇ ਕੰਨ ਲਾਲ ਸੂਹੇ ਹੋ ਕੇ ਗੁਲਾਬੀ ਭਾਹ ਮਾਰਨ ਲੱਗ ਪੈਂਦੇ ਨੇਂ। ਦੂਜੇ ਬੱਚੇ ਸੁਣ ਕੇ, ਪ੍ਰੇਰਨਾ ਲੈ ਕੇ, ਆਪੂੰ ਵੀ ਤਨ, ਮਨ ਅਤੇ ਬੋਲੀ ਕਰਕੇ ਇੱਕ ਦੂਜੇ ਤੋਂ ਵੱਧ ਸੁੰਦਰ ਲੱਗਣ ਦੀ ਕੋਸ਼ਿਸ ਕਰਦੇ ਹਨ। ਇਹ ਗੱਲ ਕੇਵਲ ਬੱਚਿਆਂ ਉੱਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਇਸ ਵਿੱਚ ਬਾਲਗ ਬਜ਼ੁਰਗ ਵੀ ਸ਼ਾਮਿਲ ਹਨ। ਕੁੜੀਆਂ ਚਿੜੀਆਂ, ਜਵਾਨ ਅੱਧਖੜ ਅਤੇ ਬਜ਼ੁਰਗ ਵੀ ਆਪਣੀ ਸੁੰਦਰਤਾ ਦੀ ਉਪਮਾ ਸੁਣ ਕੇ ਮੱਘ ਉੱਠਦੇ ਨ। ਗੱਲ ਇਮਾਨਦਾਰੀ ਦੀ ਹੈ ਕੇਵਲ ਆਪਣਾ ਉੱਲੂ ਸਿੱਧਾ ਕਰਨ ਲਈ ਕਿਸੇ ਦੀ ਵਡਿਆਈ ਕਰਨ ਦੀ ਨਹੀਂ।
ਕੱਲ੍ਹ ਨਾਲੋਂ ਅੱਜ ਵੱਧ ਤੇ ਅੱਜ ਨਾਲੋਂ ਕੱਲ੍ਹ ਹੋਰ ਚੰਗੇ ਰੂਪ ਰੰਗ ਦੀ ਕਾਮਨਾ ਕਰਨਾ ਤਾਂ ਸੰਸਾਰ ਦਾ ਹਰ ਸੋਝੀ ਰੱਖਦਾ ਬੰਦਾ, ਬੱਚਾ, ਜਵਾਨ ਅਤੇ ਸਿਆਣਾ ਕਰਦਾ ਹੈ। ਸੰਸਾਰ ਦੇ ਕਿਸੇ ਕੋਣੇ ਵਿੱਚ ਚਲੇ ਜਾਈਏ, ਸਾਨੂੰ ਸੁੰਦਰਤਾ ਵਧਾਉਣ ਅਤੇ ਫੱਬਤ ਨੂੰ ਸੁਚੱਜਾ ਕਰਨ ਸਬੰਧੀ ਸਮੱਗਰੀ ਨਾਲ ਭਰੀਆਂ ਸਜੀਆਂ ਦੁਕਾਨਾਂ ਦੇਖਣ ਨੂੰ ਮਿਲ ਸਕਦੀਆਂ ਹਨ। ਸੰਸਾਰ ਦਾ ਬਹੁਤ ਵੱਡਾ ਵਿਉਪਾਰ ‘ਬਿਊਟੀ’ ਨੂੰ ਚਾਰ ਚੰਨ ਲਾਉਣ ਵਾਲੇ ਸਾਧਨਾਂ ਦੀ ਭਰਮਾਰ ਸਿਰ ਹੀ ਚੱਲ ਰਿਹਾ ਹੈ। ਲੱਖਾਂ ਕਰੋੜਾਂ ਬੰਦਿਆਂ ਦੀ ਰੋਟੀ ਪਾਣੀ ਚਲਦੀ ਰਹਿਣ ਦਾ ਸਾਧਨ ਹਨ ਇਹ ਦੁਕਾਨਾਂ।
ਬਾਹਰੀ ਸਜਾਵਟ ਨੂੰ ਵਧਾਉਣ ਲਈ ਕੱਪੜੇ ਲੱਤੇ ਦਾ ਤਾਂ ਹੱਥ ਹੈ ਹੀ ਪਰ ਸਿਰ ਦੇ ਵਾਲਾਂ ਨੂੰ ਵੱਖ ਵੱਖ ਸਟਾਈਲਾਂ ਵਿੱਚ ਕੁਤਰਨ ਅਤੇ ਸਜਾਉਣ ਦੇ ਨਾਲ ਨਾਲ ਹੀ ਭਾਂਤ ਭਾਂਤ ਦੇ ਰੰਗਾਂ ਵਿੱਚ ਲੇਪਣ-ਪੋਚਣ ਦਾ ਕੰਮ ਵੀ ਅੱਜ ਕੱਲ ਜੋਰਾਂ ਸ਼ੋਰਾਂ ਵਿੱਚ ਹੈ|
ਬਰਤਾਨੀਆ ਵਿੱਚ ਸਾਡੇ ਭਾਈ ਬੰਦਾਂ ਨੇ, ਜੱਦੀ ਕਹਿੰਦੇ ਕਹਾਉਂਦੇ ਜਿਮੀਦਾਰਾਂ, ਤਰਖਾਣਾ ਅਤੇ ਅਜਿਹੇ ਹੀ ਹੋਰ ਕਿੱਤਿਆਂ ਨੂੰ ਤਿਲਾਂਜਲੀ ਦੇ ਕੇ ਨਾਈਆਂ ਦੀਆਂ ਵਿਸ਼ੇਸ ਢੰਗ ਦੀਆਂ ਦੁਕਾਨਾਂ ਤੱਕ ਖੋਲ ਲਈਆਂ ਹਨ। ਕਿਉਂਕਿ ਇਸ ਕੰਮ ਵਿੱਚ ਮਾਇਆ ਬਹੁਤੀ ਹੈ ਅਤੇ ਖਜਾਲਤ ਘੱਟ। ਪੰਜਾਬ ਦੇ ਕਈ ਰੱਜੇ-ਪੁੱਜੇ ਤਥਾ ਕਥਿਤ ਉੱਚੀਆਂ ਜਾਤਾਂ ਦੇ ਅਭਿਮਾਨੀ, ਅੱਜ ਆਪਣੀ ਹੈਂਕੜ ਤਿਆਗ ਕੇ ਮਿਹਨਤ ਦਾ ਮੁੱਲ ਸਮਝਦੇ ਹੋਏ, ਜੁੱਤੀਆਂ ਅਤੇ ਕੱਪੜਾ ਸਿਉਣ ਦੀਆਂ ਫੈਕਟਰੀਆਂ ਚਲਾ ਰਹੇ ਹਨ। ਖੇਤੀ-ਬਾੜੀ ਦਾ ਕੰਮ ਕਰਨ ਵਾਲੇ ਅੱਜ ਬਾਣੀਆਂ ਬੁੱਧੀ ਅਪਣਾਉਨ ਦੀ ਕੋਸ਼ਿਸ਼ ਕਰਦੇ ਆਟਾ-ਦਾਲਾਂ, ਹਰੀਆਂ ਸਬਜ਼ੀਆਂ, ਮੀਟ ਅਤੇ ਮਠਿਆਈਆਂ ਵੇਚਣ ਦਾ ਧੰਦਾ ਕਰ ਰਹੇ ਹਨ। ਉੰਝ ਇਹ ਨਾ ਕੇਵਲ ਚੰਗੀ ਗੱਲ ਹੀ ਹੈ ਸਗੋਂ ਸਮੇਂ ਦੀ ਸੁੰਦਰ ਗੱਲ ਵੀ ਹੈ। ਕੋਈ ਵੀ ਕੰਮ ਕਰਨ ਲਈ ਤਿਆਰ ਹੋ ਸਕਣ ਦੀ ਜੁਰੱਅਤ ਕਰਨਾ ਵੀ ਸੁੰਦਰ ਤੇ ਸਪਸ਼ਟ ਦਿਲ ਦੀ ਕਰਾਮਾਤ ਹੈ। ਸੋਝੀ ਹੈ।
ਉੰਜ ਜਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਰੰਗ ਰੂਪ ਤੋਂ ਅਸੰਤੁਸ਼ਟ ਹੋਣ ਕਾਰਨ ਹੀ ਬਾਲਾਂ ਦੀ ਸਜਾਵਟ ਉੱਤੇ ਬਹੁਤਾ ਖਰਚ ਕਰ ਰਹੇ ਹੋਵੋ। ਮੂੰਹ ਉੱਤੇ ਮਣਾਂ-ਮੂੰਹੀ ਪਾਊਡਰ ਥੱਪ ਕੇ ਜਾਂ ਭੜਕੀਲੀਆਂ ਟਾਈਆਂ ਬੰਨ੍ਹ ਕੇ ਵੀ ਕਈ ਵਾਰੀ ਬੰਦੇ ਨੂੰ ਠੰਡ ਨਹੀਂ ਪੈਂਦੀ। ਮਨ ਭਟਕਦਾ ਹੈ, ਦੁਖੀ ਹੁੰਦਾ ਹੈ ਕਿ ਦੂਜਾ ਕੀ ਕਹਿ ਰਿਹਾ ਹੋਵੇਗਾ।
ਕਈ ਵਾਰੀ ਅਸੀਂ ਕੁਝ ਭੁਲੇਖੇ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ, ਅਸੀਂ ਬਾਹਰੋਂ ਵੇਖਣ ਨੂੰ ਸੋਹਣੇ ਲੱਗਣੇ ਚਾਹੀਦੇ ਹਾਂ। ਪਰ ਸਾਡੀ ਸੁੰਦਰਤਾ ਦਾ ਭਾਂਡਾ ਚੌਰਾਹੇ ਵਿੱਚ ਉਦੋਂ ਭੱਜਦਾ ਹੈ ਜਦੋਂ ਸਾਰੇ ਬੁੱਲਾਂ ਤੋਂ ਸਾਡੇ ਬੁੱਲਾਂ ਤੋਂ ਖਰਵੇ ਕੁਸੈਲੇ ਬੋਲ ਹਨ ਜਾਂ ਜਦੋਂ ਅਸੀਂ ਆਪਣੇ ਵਿਅਕਤੀਤਵ ਕਾਰਨ ਦੂਜੇ ਦੀ ਦਿਲ ਆਤਮਾ ਨੂੰ ਬਲੂੰਦਰ ਕੇ ਰੱਖ ਦਿੰਦੇ ਹਾਂ| ਸਵਾ ਸੋਸਾਇਟੀਆਂ ਬਿਆਹ ਜਾਂ ਪੱਬਾਂ ਵਿੱਚ ਸਾਡੇ ਏਸ਼ੀਆਈ ਤਥਾ ਕਥਿਤ ਸੂਟ ਬੂਟ ਪਾਈ ਸੁੰਦਰ ਲਗਦੇ ਭੱਦਰ ਪੁਰਖ ਇਸਰੀਆਂ ਅਕਸਰ ਇਸੇ ਹੀ ਸ਼੍ਰੇਣੀ ਵਿੱਚ ਆ ਜਾਂਦੇ ਹਨ| ਕਿਤੇ ਇੱਕ ਕਹਾਵਤ ਸੁਣੀ ਚੀ ਜਿਹੜੇ ਲਾਹੌਰ ਉੱਲੂ ਉਹ ਪਸ਼ੌਰ ਵੀ ਉੱਲੂ| ਉੱਲੂ ਭਾਵੇਂ ਸਿਆਣਾ ਗਿਣਿਆ ਗਿਆ ਹੈ ਪਰ ਕੌਣ ਆਪਣੇ ਆਪ ਨੂੰ ਲੋਕ ਹੋਣਾ ਪਸੰਦ ਕਰਦਾ ਹੈ|
ਦਰਅਸਲ ਤਨ ਦੀ ਸੁੰਦਰਤਾ ਦੇ ਨਾਲ ਨਾਲ ਮਨ ਦੀ ਸੁੰਦਰਤਾ ਦੇ ਵੀ ਬਹੁਤ ਲੋੜ ਹੈ ਜਦੋਂ ਗੱਲ ਮਨ ਦੀ ਹੀ ਹੋ ਰਹੀ ਹੈ ਤਾਂ ਮੇਰਾ ਭਾਵ ਆਤਮ ਵਿਸ਼ਵਾਸ ਦਾ ਨਹੀਂ| ਮੇਰਾ ਸਿੱਧਾ ਤੇ ਸਪਸ਼ਟ ਇਸ਼ਾਰਾ ਤੁਹਾਡੇ ਸਾਡੇ ਦਿਲ ਵੱਲ ਹੈ ਜਦੋਂ ਦਿਲ ਸਹੀ ਨਾ ਹੋਵੇ ਤਾਂ ਇਹ ਕਦੇ ਵੀ ਤੁਹਾਡੇ ਸਾਡੇ ਚਿਹਰੇ ਦੀ ਸਹੀ ਸਹੀ ਤਰਜਮਾਨੀ ਨਹੀਂ ਕਰ ਪਾਉਂਦਾ| ਸਵਸ ਤੇ ਨਿਸ਼ਕਟ ਹਿਰਦਾ ਹੀ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ| ਕੁਝ ਹਿਰਦਾ ਚਿਹਰੇ ਉੱਤੇ ਥੱਪੇ ਹੋਏ ਕਰੀਮ ਪਾਊਡਰ ਨੂੰ ਚੀੜ ਦਾ ਚੁਗਲੀ ਕਰ ਦਿੰਦਾ ਹੈ ਤੁਹਾਡਾ ਸਾਡਾ ਹੁਲੀਆ ਵਿਗਾੜ ਕੇ ਰੱਖ ਦਿੰਦਾ ਹੈ|
ਹਿਰਦੇ ਦੀ ਇਸ ਕਰਤੂਤ ਦਾ ਖਮਿਆਜਾ ਸੰਸਾਰ ਵਿੱਚ ਹਰ ਉਸ ਜੀਵ ਨੂੰ ਭੁਗਤਣਾ ਪੈਂਦਾ ਹੈ ਜਿਹੜਾ ਆਪਣੇ ਮਨ ਦੀ ਥਾਂ ਸਰੀਰ ਨੂੰ ਜਿਆਦਾ ਸੁੰਦਰ ਬਣਾਉਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ| ਕੀ ਇਹ ਸ਼ਿਆਈ ਅਤੇ ਕੀ ਯੂਰਪੀ ਦੇਸ਼ ਸਭ ਥਾਂ ਇਹੋ ਹੀ ਬਿਮਾਰੀ ਹੈ| ਪਰ ਦੋ ਦੋ ਸੱਭਿਅਤਾਵਾਂ ਦੀ ਚੱਕੀ ਵਿੱਚ ਪਿਸਦੇ ਆਵਾਜ ਸੀ ਇਹਦਾ ਜਿਆਦਾ ਸ਼ਿਕਾਰ ਹੋ ਰਹੇ ਹਨ| ਕਈ ਵਾਰੀ ਅਜਿਹੇ ਆਵਾਸੀ ਘਟੀਆਪਨ ਦਾ ਸ਼ਿਕਾਰ ਹੋ ਕੇ ਅਤੇ ਨਕਲ ਕਰਨ ਦੀ ਆਦਤ ਕਾਰਨ ਆਪਣੀਆਂ ਕਦਰਾਂ ਕੀਮਤਾਂ ਤੋਂ ਬਹੁਤ ਹੀ ਦੂਰ ਚਲ ਜਾਂਦੇ ਹਨ|
ਐਮਜੀ ਰੀਡਿੰਗ ਨੇ ਯੂਨਿਟੀ ਵਿੱਚ ਬੜਾ ਹੀ ਉੱਤਮ ਲਿਖਦਿਆਂ ਜੋੜ ਦਿੱਤਾ ਹੈ ਕਿ ਸਾਨੂੰ ਸੁੰਦਰ ਬਣਨ ਲਈ ਸਰੀਰ ਤੋਂ ਆਰੰਭ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਚਿਹਰੇ ਦੇ ਪਿੱਛੇ ਕੰਮ ਕਰ ਰਹੇ ਦਿਲ ਤੋਂ ਆਰੰਭ ਕਰਨਾ ਚਾਹੀਦਾ ਹੈ| ਸਾਨੂੰ ਦਿਲ ਆਤਮਾ ਦੇ ਸ਼ਿੰਗਾਰ ਵਲਾਂ ਧਿਆਨ ਦੇਣ ਦੀ ਲੋੜ ਹੈ ਸੁੰਦਰਤਾ ਸਰੀਰਕ ਅਤੇ ਮਨ ਆਤਮਾ ਲਈ ਇੱਕ ਬੜਾ ਹੀ ਉਪਯੋਗੀ ਨੁਸਖਾ ਹੇਠਾਂ ਦਿੱਤਾ ਜਾ ਰਿਹਾ ਹੈ| ਪੂਰਾ ਅਜ਼ਮਾਇਆ ਹੋਇਆ ਹੈ ਪਰ ਗੁਸਤਾਖੀ ਮੁਆਫ ਇਸ ਨੁਸਖੇ ਦੀ ਦਵਾਈ ਖੁਦ ਹੀ ਤਿਆਰ ਕਰਨੀ ਪਵੇਗੀ| ਕੋਈ ਹੋਰ ਇਸ ਦੀ ਤਿਆਰੀ ਵਿੱਚ ਕਿਸੇ ਕਿਸਮ ਦੀ ਸਹਾਇਤਾ ਨਹੀਂ ਕਰ ਸਕਦਾ ਇਹ ਦਵਾਈ ਕਿਸੇ ਦੁਕਾਨ ਤੋਂ ਨਹੀਂ ਮਿਲੇਗੀ ਪਰ ਇਹ ਦਵਾਈ ਇਸ ਦੀਆਂ ਮਰਦ ਬੱਚੇ ਜਵਾਨ ਅਤੇ ਬਜ਼ੁਰਗਾਂ ਸਭ ਲਈ ਲਾਹੇਵੰਦੀ ਹੋਵੇਗੀ ਗਾਰੰਟੀ ਹੈ ਯੂਨਿਟੀ ਦੇ ਧੰਨਵਾਦ ਸਹਿਤ ਨੁਸਖਾ ਹਾਜਰ ਹੈ|
ਇੱਕ- ਪਿਆਰ| ਸਭ ਨੂੰ ਪਿਆਰ ਕਰੋ ਅਤੇ ਸਭ ਤੋਂ ਪਿਆਰ ਪਾਓ ਪਿਆਰ ਬਿਨਾ ਇਹ ਨੁਸਖਾ ਬੇਕਾਰ ਹੈ|
ਦੋ- ਇੱਕ ਮੁੱਠ ਭਰ ਕੇ ਇਸ ਵਿੱਚ ਸੁਹਿਰਦਤਾ ਮਿਲਾ ਦਿਓ ਸੁਹਿਰਦਤਾ ਘਿਓ ਦਾ ਕੰਮ ਕਰੇਗੀ। ਇਸ ਨਾਲ ਖਹਿਣਾ ਬੰਦ ਹੋਵੇਗਾ।
ਤਿੰਨ ਦੋ ਕੁ ਬੁਕ ਭਰ ਕੇ ਪ੍ਰਸੰਨਤਾ ਦੇ ਪਾ ਦਿਓ ਇਸ ਨਾਲ ਮਨਹੂਸ ਘੜੀਆਂ ਦਾ ਦਬਦਬਾ ਖਤਮ ਹੋਵੇਗਾ ਆਨੰਦ ਬੰਨੇਗਾ ਆਨੰਦ ਫੈਲੇਗਾ|
ਚਾਰ ਕਰੋਨਾ ਨੂੰ ਭੁੱਲਣਾ ਨਹੀਂ ਪਰ ਇਸ ਸਬੰਧੀ ਵਿਵੇਕ ਤੋਂ ਕੰਮ ਲੈਣਾ|
ਪੰਜ ਵਿਨੋਦ ਮਨੋਰੰਜਨ ਦੀ ਵੱਡੀ ਸਾਰੀ ਡਲੀ ਪੀ ਕੇ ਪਾ ਦਿਓ ਭੋਜਨ ਵਿੱਚ ਲੂਣ ਦਾ ਕੰਮ ਕਰੇਗਾ|
ਛੇ ਇਸ ਵਿੱਚ ਢੇਰ ਸਾਰਾ ਸਬਰ ਪਾ ਦਿਓ ਸਬਰ ਨਾਲ ਸਫਲਤਾ ਦਾ ਰਸਤਾ ਆਸਾਨ ਬਣ ਜਾਵੇਗਾ|
ਸੱਤ ਦੂਜਿਆਂ ਪ੍ਰਤੀ ਭਰੋਸੇ ਦੀ ਭਾਵਨਾ ਵਿੱਚ ਨਾ ਕੇਵਲ ਵਾਧਾ ਹੀ ਕਰੋ ਸਗੋਂ ਦੂਜਿਆਂ ਨੂੰ ਜਤਾ ਵੀ ਦਿਓ ਕਿ ਤੁਹਾਨੂੰ ਉਹਨਾਂ ਉੱਤੇ ਕਿਤਨਾ ਭਰੋਸਾ ਹੈ ਇਸ ਨਾਲ ਤੁਹਾਡੇ ਇਰਾਦੇ ਨੂੰ ਸ਼ਕਤੀ ਮਿਲੇਗੀ ਅਤੇ ਤੁਹਾਡਾ ਜਤਨ ਪ੍ਰਬਲ ਹੋਵੇਗਾ|
ਅੱਠ ਇਸ ਵਿੱਚ ਬਹੁਤ ਹੀ ਮਾਤਰਾ ਵਿੱਚ ਆਸ਼ਾ ਮਿਲਾ ਦਿਓ ਇਸ ਨਾਲ ਮਾਯੂਸੀ ਦੌੜ ਜਾਵੇਗੀ|
ਨੋ ਇਸ ਵਿੱਚ ਢੇਰ ਸਾਰਾ ਹੌਸਲਾ ਮਿਲਾ ਦਿਓ ਇਸ ਨਾਲ ਤੁਹਾਡੇ ਚਿਹਰੇ ਉੱਤੇ ਪੁਲਤਣ ਦੂਰ ਹੋਵੇਗੀ ਅਤੇ ਚਿਹਰਾ ਭੱਖ ਦਾ ਨਜ਼ਰ ਆਵੇਗਾ|
10 ਇਸ ਵਿੱਚ ਜਿੰਨੀ ਵੀ ਮੁਸਕਰਾਹਟ ਮਿਲਾ ਸਕਦੇ ਹੋ ਮਿਲਾ ਲਓ| ਚਾਰ ਮਰੱਬੇ ਨਾਲ ਜਿਵੇਂ ਕਈ ਵਾਰੀ ਸਬਜ਼ੀ ਦਾ ਬੇਸੁਆਦਾਪਣਾ ਦੂਰ ਹੋ ਜਾਂਦਾ ਹੈ ਤੇ ਮੈਂ ਹੀ ਮੁਸਕਰਾਹਟ ਵਿੱਚੋਂ ਤੁਹਾਡੀ ਰਹਿੰਦੀ ਖੂੰਦੀ ਕਮਜ਼ੋਰੀ ਵੀ ਲੁਕ ਛਿਪ ਜਾਵੇਗਾ|
ਇਹਨਾਂ ਸਾਰੀਆਂ ਚੀਜ਼ਾਂ ਨੂੰ ਇਤਨਾ| ਘੋਟੋ ਕਿ ਇਹ ਸਭ ਕੁਝ ਇੱਕ ਗੁਲਾਬੀ ਰੰਗ ਦੀ ਕਰੀਮ ਦੀ ਸ਼ਕਲ ਵਿੱਚ ਬਣ ਜਾਵੇ| ਰੋਜ਼ ਹੀ ਸਵੇਰੇ ਉੱਠ ਕੇ ਇਸ ਕਰੀਮ ਦਾ ਚੰਗਾ ਮੋਟਾ ਲੇਪ ਆਪਣੇ ਦਿਲ ਉੱਤੇ ਕਰੋ| ਇਸ ਪਿੱਛੋਂ ਚੰਗੀ ਤਰ੍ਹਾਂ ਮਾਲਿਸ਼ ਕਰੋ ਆਪਣੇ ਦਿਲ ਨੂੰ ਸੁੰਦਰ ਅਤੇ ਸ਼ਕਤੀਸ਼ਾਲੀ ਬਣਾਓ|
ਅਜਿਹੇ ਦਿਲ ਨਾਲ ਕਿਸੇ ਦਾ ਹਿੱਤ ਕਰੋ ਕਿਸੇ ਨਾਲ ਦੋ ਮਿੱਠੇ ਪਿਆਰੇ ਬੋਲ ਬੋਲ ਕੇ ਉਸ ਤੇ ਦਿਲ ਦਾ ਬੋਝ ਹਲਕਾ ਕਰੋ ਜੇਕਰ ਹੋਰ ਨਹੀਂ ਤਾਂ ਕਦੇ| ਆਪ ਦੇ ਸਾਈਕਲ ਪਿੱਛੇ ਜਾਂ ਕਾਰ ਵਿੱਚ ਥਾਂ ਹੋਵੇ ਤਾਂ ਮੀਹ ਕਣੀ ਦੇ ਸਮੇਂ ਕਿਸੇ ਪੈਦਲ ਆਉਂਦੇ ਜਾਂਦੇ ਨੂੰ ਲਿਫਟ ਦਿਓ| ਹਾਂ ਲਿਫਟ ਦੇਣ ਸਮੇਂ ਇਸ ਗੱਲ ਦਾ ਜਰੂਰ ਧਿਆਨ ਰੱਖੋ ਕਿ ਕੋਈ ਤੁਹਾਨੂੰ ਗਲਤ ਸਮਝ ਕੇ ਪੁਲਿਸ ਪਾਸ ਰਿਪੋਰਟ ਨਾ ਕਰ ਦੇਵੇ| ਬਰਤਾਨੀਆ ਵਿੱਚ ਕਿਸੇ ਇਕੱਲੇ ਦੁਕੱਲੇ ਬੱਚੇ ਜਾਂ ਨਢੀ ਨੂੰ ਲਿਫਟ ਦੇਣਾ ਖਤਰੇ ਤੋਂ ਖਾਲੀ ਨਹੀਂ| ਜੇਕਰ ਇਹ ਸੰਭਵ ਨਹੀਂ ਤਾਂ ਕਿਸੇ ਵੀ ਬਜ਼ੁਰਗ ਨਾਲ ਦੋ ਗੱਲਾਂ ਕਰਕੇ ਜਾਂ ਉਸ ਲਈ ਸ਼ੋਪਿੰਗ ਆਦਿ ਕਰਕੇ ਉਸ ਤੇ ਕੰਮ ਆਓ| ਕੋਈ ਵਿਹਲਾ ਦਿਨ ਹੋਣ ਕਾਰਨ ਸ਼ਾਮ ਜਾਂ ਸਵੇਰੇ ਕਿਸੇ ਹਸਪਤਾਲ ਜਾਂ ਹੋਰ ਸੰਸਥਾ ਵਿੱਚ ਇੱਕ ਦੋ ਘੰਟੇ ਕੋਈ ਮੁਫਤ ਸੇਵਾ ਕਰਨ ਦਾ ਯਤਨ ਕਰੋ| ਆਪ ਹੱਸੋ ਦੂਜੇ ਨੂੰ ਹਸਾਓ ਪਰ ਧਿਆਨ ਰਹਿ ਕੇ ਤੁਹਾਡੇ ਹੱਸਣ ਹਸਾਉਣ ਨਾਲ ਕਿਸੇ ਦਾ ਦਿਲ ਨਾ ਦੁਖੇ| ਕੋਈ ਚੁਟਕਲਾ ਸੁਣਾਓ ਪਰ ਕਿਸੇ ਦੀ ਨਿੱਜੀ ਜਾਤ ਨੂੰ ਸੰਬੋਧਿਤ ਹੋ ਕੇ ਕਿਸੇ ਦੀ ਆਤਮਾ ਨੂੰ ਨਾ ਬੁਲੰਦਰੋ| ਦੂਜਿਆਂ ਦਿਆਂ ਗਲਤੀਆਂ ਨੂੰ ਸਵਰ ਨਾਲ ਸਹਿ ਲਵੋ ਦੂਜੇ ਪ੍ਰਤੀ ਸਦਾ ਹੀ ਸ਼ੁਭਕਾਮਨਾ ਦੀ ਆਸ ਕਰੋ| ਜੀਵਨ ਦਾ ਹੌਸਲੇ ਨਾਲ ਮੁਕਾਬਲਾ ਕਰੋ ਮੁਸਕਰਾਓ|
ਇਸ ਨੁਸਖੇ ਦਾ ਸੇਵਨ ਕਰਨ ਤੇ ਬਹੁਤੇ ਹੀ ਬਹੁਤ ਹੀ ਛੇਤੀ ਆਪ ਨੂੰ ਅਨੁਭਵ ਹੋ ਜਾਵੇਗਾ ਕਿ ਤੁਸੀਂ ਅੱਗੇ ਨਾਲੋਂ ਬਹੁਤ ਹੀ ਜਿਆਦਾ ਸੁੰਦਰ ਹੋ ਗਏ ਹੋ| ਤੁਹਾਡਾ ਕੱਦ ਕਾਠ ਵਧ ਗਿਆ ਹੈ ਤੁਹਾਡਾ ਰੰਗ ਰੂਪ ਨਿਖਰ ਗਿਆ ਹੈ ਅਤੇ ਹੁਣ ਤੁਸੀਂ ਆਪਣੇ ਤਨ ਅਤੇ ਮਨ ਦੀ ਸੁੰਦਰਤਾ ਕਾਰਨ ਹਰ ਪਾਸੇ ਸਤਿਕਾਰੇ ਪਿਆਰੇ ਜਾਂਦੇ ਹੋ|
ਉੱਪਰ ਤੇ ਉੱਤੇ ਨੁਸਖੇ ਲਈ ਕਿਸੇ ਕਿਸਮ ਦੇ ਪਰਹੇਜ਼ ਦੀ ਲੋੜ ਨਹੀਂ ਅਤੇ ਇਸ ਦੀ ਵਰਤੋਂ ਸੰਸਾਰ ਦੇ ਹਰ ਦੇਸ਼ ਵਿੱਚ ਹਰ ਤਰ੍ਹਾਂ ਦੀ ਜਲਵਾਯੂ ਦੀਨ ਕੀਤੀ ਜਾ ਸਕਦੀ ਹੈ| ਕੀ ਕਾਲਾ ਕੀ ਗੋਰਾ ਕੀ ਦੇਸੀ ਕੀ ਪਰਦੇਸੀ ਕੀ ਪਾਸੀ ਕਿ ਵਾਸੀ ਸਭ ਲਈ ਲਾਹੇ ਬੰਦ ਹੋ ਸਕਦਾ ਹੈ|
(17 ਦਸੰਬਰ 1990)