You are here:ਮੁਖ ਪੰਨਾ»ਕਵਿਤਾਵਾਂ»ਝੂਠ ਬੋਲਦਾ ਸੋਹਣਾ ਲਗਦੈਂ
Coming soon: A new and improved Global Punjabi site!!!

ਲੇਖ਼ਕ

Sunday, 21 December 2025 12:48

ਝੂਠ ਬੋਲਦਾ ਸੋਹਣਾ ਲਗਦੈਂ

Written by
Rate this item
(0 votes)

ਤੈਨੂੰ ਪਤੈ

ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।

ਉਹਨੇ ਪੁੱਛਿਆ

ਤੇਰੇ ਵਰਗਾ

ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ

ਤੂੰ…. ਤੂੰ ਓਹੋ ਜਿਹੀ ਹੈਂ

ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਮੈਂ ਵੀ ਹਸ ਪਿਆ

ਤੂੰ ਉਹੀ ਕਿਉਂ ਪੁੱਛਦੀ ਐਂ

ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ

ਸੋਹਣਾ ਲਗਦੈਂ

..........................................................................

Read 366 times