ਆਖਦੇ ਨੇ ਆਪਣੇ ਭਾਵੇਂ ਸੱਤ ਸਮੁੰਦਰ ਪਾਰ ਵੀ ਜਾ ਵਸਣ ਪਰ ਜਦੋਂ ਕਿਤੇ ਵੇਲੇ ਦੇ ਝੱਖੜ ਯਾਦਾਂ ਦੀ ਅਟਾਰੀ ਦਾ ਭਿੱਤ ਧੱਕੋ ਜ਼ੋਰੀ ਖੋਲ੍ਹ ਦੇਣ ਤਾਂ ਅਪਣਿਆਂ ਦੇ ਹਸਦੇ ਰਸਦੇ ਮੁਖੜੇ ਅੱਖਾਂ ਸਾਂਹਵੇਂ ਆਣ ਕੇ ਕਲੋਲ ਕਰਨ ਲੱਗ ਜਾਂਦੇ ਨੇ। ਅਪਣੀ ਜੱਦ ਨਸਲ ਦ