ਜਦੋਂ ਤੋਂ ਮੈ

ਮੌਤ ਵੇਖੀ ਹੈ

ਹਰ ਹਰਕਤ ਮੈਨੂੰ

ਕ੍ਰਿਸ਼ਮਾ ਲਗਦੀ ਹੈ:

ਹੱਸਣਾ

ਰੋਣਾ

ਜੁੱਤੀ ਪਾਉਣਾ

ਡਰਨਾ

ਝੂਠ ਬੋਲਣਾ

…

ਤੂੰ ਜਦੋਂ ਆਖਦੈਂ

ਤੇਰੇ ਵਾਲ਼ ਬਹੁਤ ਲੰਬੇ ਹਨ

ਮੈਂ ਸੋਚਦੀ ਹਾਂ

ਇਹ ਵੀ ਕੋਈ ਕਹਿਣ ਵਾਲੀ ਗੱਲ ਐ

ਤੂੰ ਜਦੋਂ ਆਖਦੈਂ

ਤੇਰੇ ਵਾਲ ਏਨੇ ਲੰਬੇ ਹਨ

ਸਿਰੇ ਤਕ ਜਾਂਦੀ ਕੰਘੀ ਦੇ

ਦੰਦੇ ਘਸ ਜਾਂਦੇ ਹਨ

ਓਦੋਂ ਮੇਰਾ ਜੀਅ ਕਰਦੈ

ਤੂੰ ਏਹੋ ਜਿਹਾ ਝੂਠ

ਬੋਲਦਾ ਰਹੇਂ

…

ਤੈਨੂੰ ਪਤੈ

ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।

ਉਹਨੇ ਪੁੱਛਿਆ

ਤੇਰੇ ਵਰਗਾ

ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ

ਤੂੰ…. ਤੂੰ ਓਹੋ ਜਿਹੀ ਹੈਂ

ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਮੈਂ ਵੀ ਹਸ ਪਿਆ

ਤੂੰ ਉਹੀ ਕਿਉਂ ਪੁੱਛਦੀ ਐਂ

ਜੀਹਦਾ ਮੈਨੂੰ

…

ਦੂਰ ਦੁਮੇਲੋਂ ਦੂਰ

ਸੰਧਿਆ ਵੇਲੇ

ਰੁੱਖਾਂ ਨਾਲ ਘਿਰੇ ਘਰ ਵਿਚੋਂ

ਬਾਹਰ ਬੂਹੇ ਉਤੇ ਖੜ੍ਹ ਕੇ

ਮੈਨੂੰ ਅਜ ਉਡੀਕੇ ਗੀ ਤੂੰ

“ਨੀ ਕੁੜੀਏ ਕੀ ਕਰਦੀ ਐਂ ਤੂੰ

ਵੇਖ ਅਨ੍ਹੇਰਾ ਉਤਰ ਆਇਆ

ਚੁੱਲ੍ਹੇ ਵਿਚ ਧੁਖਾ ਲੈ ਅਗਨੀ“

ਆਟਾ ਗੁੰਨ੍ਹਦੀ ਮਾਂ ਬੋਲੇ ਗੀ

ਡੁਬਦੀ ਸੰ

…

ਅਜ ਵੀ ਮੇਰੀਐਨ

ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ

ਫ਼ਾਈਲ `ਚੋਂ ਸਿਰ ਚੁਕਦੀ

ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

ਮੇਰੀਐਨ

ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

ਉਹਦੇ ਕਮਰੇ ਦੀਆਂ ਕੰਧਾਂ ਨਾਲ

ਫ਼ਾਈਲਾਂ ਚਿਣੀਆਂ ਹੋਈਆਂ ਹਨ

ਫ਼ਾਈਲਾਂ `ਚ ਚਰਜ ਉਹ

…

ਕਲੀ ਕਿ ਜੋਟਾ

ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ

ਉਹ ਮੁੱਠੀ ਖੋਲ੍ਹਦਾ ਹੈ

ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ

ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ

ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ

ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ

ਮੈਂ ਖੇਡ

…

ਅੰਤਰਧਿਆਨ

ਮੂਰਤੀ ਬੁੱਧ ਦੀ

ਨੈਣ ਬੰਦ ਹੱਥ ਗੋਡਿਆਂ ਤੇ

ਅੰਗੂਠੇ ਛੋਂਹਦੇ ਇਕ ਦੂਜੇ ਨਾਲ

ਭੂਰੀ ਕੀੜੀ

ਬੁੱਧ ਜੀ ਦੇ ਹੱਥਾਂ ਤੇ ਫਿਰਦੀ

ਕਿਣਕਾ ਅੰਨ ਦਾ ਭਾਲਦੀ

ਮਿਰਤੂ

ਮੈਨੂੰ ਪੈੜਚਾਲ ਸੁਣਦੀ ਹੈ ਉਨ੍ਹਾਂ ਦੀ

ਨਾਲ ਤੁਰਦੇ ਤੁਰਦੇ ਜੋ

ਨਿਖੜ ਗਏ

ਜਾਂ ਇਹ ਮੇ

…

ਅਜ ਸ਼ਾਮ ਆਪਾਂ ਟੀ ਵੀ ਤੇ

ਫਿਲਮ ਵੇਖਾਂਗੇ

ਤੂੰ ਅਰਸਤੂ ਨਹੀਂ ਪੜ੍ਹੇਂਗਾ

ਮੇਜ ਤੇ ਬਹਿਕੇ

ਮੈ ਰਹਿਰਾਸ ਨ੍ਹੀ ਕਰਾਂਗੀ

ਖਿਮਾ ਗੁਰੂ ਤੋਂ ਲੈਕੇ

ਨਾਲ ਨਾਲ ਬੈਠਾਂਗੇ ਸੋਫੇ ਤੇ

ਲੱਤਾਂ ਤੇ ਕੰਬਲ ਲੈਕੇ

ਮੈਂ ਮੱਕੀ ਦੀਆਂ ਖਿੱਲਾਂ ਬਣਾਉਂਦੀ ਹਾਂ

ਤੂੰ ਕਹਿਨੈਂ ਤ

…

ਜੇ ਸੰਗਦੀ ਤੋਂ ਮੈਥੋਂ

ਕਹਿ ਨਹੀਂ ਹੋਇਆ

ਤੂੰ ਆਪ ਹੀ ਰਹਿ ਜਾਂਦਾ

ਅਜ ਦੀ ਰਾਤ

ਇਹ ਤਾਂ ਚਿਤ ਚੇਤੇ ਵੀ ਨਹੀਂ ਸੀ

ਤੇਰੇ ਨਾਲ ਬੋਲਣ ਲਈ ਵੀ

ਬੋਲਣਾ ਪਵੇਗਾ

ਜੋ ਦੇਹ ਆਖਦੀ ਹੈ

ਉਹ ਕਹਿਣ ਜੋਗੇ ਸ਼ਬਦ ਹੁੰਦੇ

ਮੈਂ ਕਹਿ ਦਿੰਦੀ

ਤੂੰ ਮੇਰੀ ਦੇਹ ਦੀ ਬੋਲੀ

ਜਾਣਦਾ

…

ਟਿਕੀ ਰਾਤ

ਸੌਂ ਰਹੇ ਬਿਰਖਾਂ ਵਿਚਦੀ

ਲੰਘ ਰਹੇ ਸੀ ਆਪਾਂ

ਪੈਰਾਂ ਦੀਆਂ ਉੰਗਲਾਂ ਦੇ ਫੁੱਲ ਧਰ ਧਰ

ਸ਼ਬਦਾਂ ਵਿਚਾਲੇ ਚੁਪ ਰਖ ਰਖ

ਕਿਤੇ ਟਲ ਨਾ ਜਾਏ ਨੀਂਦ ਬਿਰਖਾਂ ਦੀ

ਸੁਤੇ ਬਿਰਖ ਦਾ ਹਰ ਪੱਤਾ ਕੰਨ ਹੁੰਦੈ

ਅਜ ਦੀ ਰਾਤ ਆਪਾਂ ਬਿਰਖਾਂ ਦੇ

ਸੁਪਨੇ `ਚ ਪਰਵੇ

…

“ਅਜ ਇਹ ਚੀਜ਼ਾਂ ਲਿਆਉਣ ਵਾਲੀਆਂ ਹਨ:

ਗੰਢੇ ਲਾਲ ਰੰਗ ਦੇ

ਕੇਲੇ ਚਿਤਰੀ ਵਾਲੇ

ਬ੍ਰੈਡ ਸੂਹੜੇ ਵਾਲੀ

ਖੰਡ ਸ਼ਕਰ ਵਰਗੀ

ਦਾਲਾਂ ਰਲੀਆਂ ਮਿਲੀਆਂ

ਮੈਂ ਏਸ ਕਾਗਦ ਉਤੇ ਲਿਖ ਦਿੱਤੀਐੰ

ਚੇਤਾ ਰਹੂ”

“ਓ ਹੋ . . . ਇਹਦੇ ਉਤੇ

ਤਾਂ ਮੈਂ ਕਵਿਤਾ ਲਿਖਣੀ ਸੀ”

“ਹੇਠਾਂ

…

" ਯਥਾਰਥ ਦੀ ਖਿੱਚ

ਗ੍ਰੈਵਿਟੀ ਵਰਗੀ ਹੈ

ਇਸਦਾ ਨਾੜੂਆ ਕੇਵਲ

ਕਵਿਤਾ ਹੀ ਕਟਦੀ ਹੈ "

*******************

" ਇੱਕ ਰੁੱਤ ਦਾ ਹੱਥ

ਪੱਤਰ ਦੇ ਜਾਂਦਾ ਹੈ

ਦੂਜੀ ਦਾ ਹੱਥ ਲੈ ਜਾਂਦਾ ਹੈ

ਬਿਰਛ ਕਿਸੇ ਰੁੱਤ ਦਾ

ਹੱਥ ਨਹੀਂ ਫੜਦਾ '

*****************

"

…

ਦਸਤਕ ਦੇਣ ਵਾਲੇ ਹੱਥ

ਕੰਮ ਕਰਦੇ ਹੱਥ

ਸੁੱਚੇ ਹੱਥ

ਸਿਮਰਤੀ

ਝੂਠ ਬੋਲਦਾ ਰਹੇਂ

ਕਣੀਆਂ ਦਾ ਪਾਤਰ

ਝਨਾਂ ਦੇ ਕੰਢੇ

ਮੇਰੀ ਥਾਂ

ਝੂਠੀਆਂ ਗੱਲਾਂ

ਅਜ ਦੀ ਰਾਤ

ਅਜ ਆਪਾਂ ਟੀ ਵੀ ਵੇਖਾਂਗੇ

ਕਬਰ ਦੀ ਮਿੱਟੀ

ਬੁੱਧ ਦੀ ਮੂਰਤੀ ਤੇ ਭੂਰੀ ਕੀੜੀ

ਮਿਰਤੂ

ਕਲੀ ਕਿ ਜੋਟ

…

ਮੇਰੇ ਦਰ ਤੇ ਬਾਰ ਬਾਰ

ਦਸਤਕ ਹੁੰਦੀ ਹੈ

ਬੂਹੇ ਤੇ ਜਾਂਦਾ ਹਾਂ

ਕੋਈ ਨਹੀਂ ਹੁੰਦਾ

ਸ਼ਾਇਦ ਹਵਾ ਦਰ ਖੜਕਾ ਕੇ

ਤੁਰ ਜਾਂਦੀ ਹੈ

ਜਾਂ ਕੋਈ ਰਮਤਾ ਜੋਗੀ

ਮੇਰੇ ਪਹੁੰਚਣ ਤੋਂ ਪਹਿਲਾਂ

ਕਿਸੇ ਹੋਰ ਦਰ ਤੇ ਚਲਾ ਜਾਂਦਾ ਹੈ

ਦਸਤਕ ਦੇਣ ਵਾਲੇ ਹੱਥ

ਦਸਤਕ ਹੀ ਦੇਂਦੇ

…

ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ਪਿਛਲੇ ਹਫ਼ਤੇ ਉਹ ਬੈਠੀ-ਬੈਠੀ ਗੁਣਗੁਣਾਉਣ ਲੱਗ ਪਈ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁ

…

ਅਸੀਂ ਭਾਸ਼ਾ ਦੇ ਬਣੇ ਹੋਏ ਹਾਂ। ਜੇ ਸਾਡੀ ਮਿੱਟੀ ਪੰਜ ਤੱਤਾਂ ਦੀ ਹੈ, ਭਾਸ਼ਾ ਛੇਵਾਂ ਹੈ। ਇਹਦੇ ਬਿਨਾਂ ਸਾਡਾ ਸਰਦਾ ਨਹੀਂ। ਇਹਦੇ ਵਿਚ ਅਸੀਂ ਭੋਜਨ ਖਾਂਦੇ ਹਾਂ, ਪਾਣੀ ਪੀਂਦੇ ਹਾਂ ਤੇ ਸਾਹ ਲੈਂਦੇ ਹਾਂ। ਪਿਆਰਿਆਂ ਨੂੰ ਹਾਕ ਮਾਰਦੇ ਹਾਂ ਤੇ ਅਸੰਖਾਂ

…

ਮੈਂ ਕਿਰਪਾਲ ਸਿੰਘ ਪੰਨੂੰ ਨੂੰ ਜਿੰਨਾ ਕੁ ਜਾਣਦਾ ਹਾਂ, ਉਹ ਉਸ ਤੋਂ ਵੱਡਾ ਹੈ। ਮੈਂ ਉਸ ਨੂੰ ਜਾਨਣਾ ਛੱਡ ਦਿਤਾ ਹੈ। ਜਿੰਨਾ ਕੁ ਜਾਣਦਾ ਹਾਂ ਬਥੇਰਾ ਹੈ। ਕਿਰਪਾਲ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ। ਸਾਡਾ ਰਿਸ਼ਤਾ ਜਾਣਨ ਜਣਾਉਣ ਦਾ ਮੁਥਾਜ ਨਹੀਂ ਰ

…