ਘਰ ਵਾਲੇ ਸਾਰੇ ਅੱਜ ਹੌਲੇ ਫੁਲ ਅਨੁਭਵ ਕਰ ਰਹੇ ਸਨ। ਵਿੰਕੀ ਮੰਗੀ ਗਈ ਸੀ।
ਮੰਗੇ ਜਾਣ ਤੋਂ ਪਹਿਲਾਂ ਘਰ ਉਤੇ ਕੁੜੀ ਨੇ ਇਕ ਛਾਂ ਜਿਹੀ ਕੀਤੀ ਹੋਈ ਸੀ। ਉਸ ਵੇਲੇ ਇਸ ਤਰ੍ਹਾਂ ਲਗਦਾ ਸੀ ਕਿ ਇਹ ਛਾਵਾਂ ਕਦੀ ਨਹੀਂ ਹਟਦੀਆਂ। ਵਿੰਕੀ ਦੇ ਨਕਸ਼ ਤੇ ਭਾਵੇਂ ਤਿ
‘ਇਹ ਪਸਤੌਲ ਜਨਾਬ ਇਸ ਨੇ ਇਕ ਤੌਲੀਏ ਵਿਚ ਲਪੇਟ ਕੇ ਥੈਲੇ ਵਿਚ ਪਾਇਆ ਹੋਇਆ ਸੀ।’’ ਗਵਾਹ ਨੇ ਗਵਾਹੀ ਦੇਂਦੇ ਹੋਏ ਕਿਹਾ। ‘‘ਇਹ ਗੱਡੀਉਂ ਉਤਰ ਕੇ ਆ ਰਿਹਾ ਸੀ। ਥਾਣੇਦਾਰ ਸਾਹਿਬ ਨੇ ਵਾਜ ਮਾਰ ਕੇ ਇਸ ਦੀ ਤਲਾਸ਼ੀ ਲਈ ਤੇ ਵਿਚੋਂ ਪਸਤੌਲ ਨਿਕਲ ਆਇਆ।’’
‘‘ਜ
ਇਹ ਕਹਾਣੀ ਵੀ ਪਾਕਿਸਤਾਨ ਦੀ ਹੈ।
ਆਸੇ ਪਾਸੇ ਤੋਂ ਉਧਲ ਕੇ ਆਈ ਹੋਰ ਖ਼ਲਕਤ ਦੇ ਨਾਲ ਬਲਕਾਰ ਸਿੰਘ ਵੀ ਇਕ ਰੀਫ਼ੀਊਜੀ ਕੈਂਪ ਵਿਚ ਡੱਕਿਆ ਹੋਇਆ ਸੀ।
ਬਲਕਾਰ ਸਿੰਘ ਦੇ ਇਲਾਕੇ ਵਿਚ ਕੋਈ ਲੰਮੇ ਚੌੜੇ ਫ਼ਸਾਦ ਨਹੀਂ ਹੋਏ ਸਨ। ਦੂਰ ਦੂਰ ਦੇ ਪਿੰਡਾਂ ਦੇ ਸਾਡੇ ਜਾ
ਮੈਨੂੰ ਓਦੋਂ ਬੜੀਆਂ ਮੌਜਾਂ ਸਨ। ਸਰਕਾਰੀ ਨੌਕਰਾਂ ਦੇ ਰਹਿਣ ਲਈ ਨਵੀਂ ਦਿੱਲੀ ਵਿਚ ਵੱਡੇ ਵੱਡੇ ਲੋਕਾਂ ਦੇ ਨਾਂ ਉਤੇ ਬਸਤੀਆਂ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਕਾਲੋਨੀ ਤੇ ਕਿਸੇ ਨੂੰ ਨਗਰ ਆਖਦੇ ਹਨ। ਇਹੋ ਜਿਹੀ ਇਕ ਬਸਤੀ ਦੇ ਇਕ ਘਰ ਵਿਚ ਮੇਰਾ ਆਉਣ ਜਾ
ਅਖਬਾਰ ਵਿਚ ਖਬਰ ਛਪੀ ਸੀ ਕਿ ਪੁਲਿਸ ਨੇ ਪਿੰਡ ਵਿਚ ਗੋਲੀ ਚਲਾ ਦਿੱਤੀ। ਚਾਰ ਜੀਅ ਮਰੇ ਦੱਸਦੇ ਸਨ। ਕੁਝ ਫੱਟੜ ਹੋਏ। ਮਰਨ ਵਾਲਿਆਂ ਵਿਚ ਇਕ ਬੁੱਢੀ ਜ਼ਨਾਨੀ ਵੀ ਸੀ। ਝਗੜਾ ਮਾਮਲੇ ਦੀ ਉਗਰਾਹੀ ਦਾ ਸੀ। ਸਰਕਾਰ ਕਹਿੰਦੀ ਸੀ ਕਿ ਮਾਮਲਾ ਜਿਹੜਾ ਵਧਾ ਕੇ ਲਾਇ
ਕੈਪਟਨ ਧਰਮ ਸਿੰਘ ਮੇਰੇ ਗਵਾਂਢੀ ਸਨ। ਗਵਾਂਢੀ ਬਹੁਤਾ ਨਾਲ ਦੇ ਘਰ ਵਾਲਿਆਂ ਨੂੰ ਆਖੀਦਾ ਏ ਪਰ ਅਸੀਂ ਤੇ ਦੋਵੇਂ ਇਕੱਠੇ ਇਕੋ ਕੋਠੀ ਵਿਚ ਰਹਿੰਦੇ ਸਾਂ। ਉਨ੍ਹਾਂ ਦੇ ਘਰ ਕੋਈ ਹਾਸੇ ਵਾਲੀ ਗੱਲ ਹੋਵੇ, ਅਸੀਂ ਵੀ ਨਾਲ ਹੀ ਹੱਸ ਪੈਂਦੇ; ਉਨ੍ਹਾਂ ਦੇ ਘਰ ਕੋਈ
ਮੇਰਾ ਇੱਕ ਦੋਸਤ ਹਾਈ ਕੋਰਟ ਦਾ ਜੱਜ ਹੈ।
ਸਮਾਜ ਇਹ ਮੰਗ ਕਰਦਾ ਹੈ ਕਿ ਜੱਜ ਆਪਣੇ ਫੈਸਲ਼ਿਆਂ ਰਾਹੀਂ ਨਾ ਸਿਰਫ ਇਨਸਾਫ ਹੀ ਕਰੇ ਸਗੋਂ ਉਸ ਦੇ ਫਿਰਨ ਤੁਰਨ ਤੇ ਬਹਿਣ ਖਲੋਣ ਤੋਂ ਲੋਕਾਂ ਨੂੰ ਇਹ ਯਕੀਨ ਵੀ ਆ ਜਾਵੇ ਕਿ ਉਹ ਸਦਾ ਇਨਸਾਫ ਹੀ ਕਰਦਾ ਹੈ। ਇਸ ਕਰ
ਮੈਂ ਅਤੇ ਮੇਰਾ ਦੋਸਤ ਦਿੱਲੀ ਕਨਾਟ ਪਲੇਸ ਵਿਚ ਫਿਰ ਰਹੇ ਸਾਂ। ਦੁਕਾਨਾਂ ਵਿਚ ਲੱਗੇ ਸਾਮਾਨ ਉਤੇ ਅਸੀਂ ਬਾਹਰੋਂ ਬਾਹਰੋਂ ਝਾਤੀਆਂ ਮਾਰ ਰਹੇ ਸਾਂ। ਸਮੇਂ ਦੀ ਟੋਰ ਨਾਲ ਵਰਤੋਂ ਦੀਆਂ ਵਸਤਾਂ ਦੇ ਬਦਲੇ ਮੁਹਾਂਦਰੇ ਵੇਖ ਕੇ ਮਨ ਪਰਚਾ ਰਹੇ ਸਾਂ। ਕੁਝ ਵਸਤਾਂ
ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ, ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ। ਮੇਰੀ ਵਹੁਟੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੁਆਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਵੀਏ।
ਅਸੀਂ ਤਿੰਨੇ ਹੋਟਲ ਵਿਚ ਬੈਠੇ ਚਾਹ ਪੀ ਰਹੇ ਸਾਂ, ਮੈਂ, ਪ੍ਰੇਮ ਤੇ ਨਰਿੰਦਰ। ਨਰਿੰਦਰ ਸਰਦਾਰਾਂ ਦਾ ਮੁੰਡਾ ਸੀ। ਹੁਣ ਕਹਾਣੀਆਂ ਲਿਖਣ ਲਗ ਪਿਆ ਸੀ। ਇਹ ਤੇ ਕੋਈ ਅਨੋਖੀ ਗੱਲ ਨਹੀਂ ਸੀ। ਸਰਦਾਰਾਂ ਦੇ ਮੁੰਡਿਆਂ ਤੋਂ ਕਿਹੜਾ ਕੰਮ ਭੁਲਿਆ ਹੋਇਆ ਏ। ਆਪਣੀਆ
ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਏਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ 'ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰ੍ਹੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ। ਉਸਦ
ਸ਼ਿਮਲੇ ਦੀ ਮਾਲ ਰੋਡ ਦੇ ਕੰਢੇ ਤੇ ਛੱਡੀ ਹੋਈ ਪਾਰਕ ਵਿਚ ਕੁਝ ਸਾਫ਼ ਤੇ ਪਾਲਸ਼ ਕੀਤੇ ਹੋਏ ਬੈਂਚ ਪਏ ਸਨ। ਕੋਲ ਦੇ ਦਫ਼ਤਰਾਂ ਦੇ ਬਾਬੂ ਛੁੱਟੀ ਮਿਲਣ ਤੇ ਜਾਂ ਅਫ਼ਸਰ ਦੀ ਅੱਖ ਬਚਾ ਕੇ ਆਉਂਦੇ ਤੇ ਆ ਕੇ ਇਹਨਾਂ ਬੈਂਚਾਂ ਤੇ ਢਹਿ ਪੈਂਦੇ। ਇਕ ਲੰਮੀ ਆਕੜ ਲੈ ਕੇ
ਮਾਸਟਰ ਭੋਲਾ ਰਾਮ ਜੀ ਐਫ਼ ਏ., ਜੇ.ਏ. ਬੀ. ਕਈ ਸਾਲਾਂ ਤੋਂ ਕਸ਼ੱਤ੍ਰੀ ਹਾਈ ਸਕੂਲ ਵਿਚ ਜਨਰਲ ਕਾਲਜ ਦੇ ਸੀਨੀਅਰ ਟੀਚਰ ਸਨ। ਕਿਸੇ ਵੱਡੇ ਦਰਿਆ ਦੇ ਪੱਤਣ ਤੇ ਬੈਠੇ ਮਲਾਹ ਵਾਂਗ, ਉਨ੍ਹਾਂ ਮੁੰਡਿਆਂ ਦੇ ਕਈ ਪੂਰ ਹਥੀਂ ਫੜ ਫੜ ਕੇ ਲੰਘਾਏ ਸਨ। ਕਈ ਹੋਰ ਨਵੇਂ
ਆਖ਼ਰ ਮਦਨ ਨੂੰ ਦਫ਼ਤਰੋਂ ਦੋ ਛੁੱਟੀਆਂ ਮਿਲ ਹੀ ਗਈਆਂ। ਇਹ ਛੁੱਟੀਆਂ ਉਸ ਨੂੰ ਕਈ ਮਹੀਨਿਆਂ ਦੇ ਲਗਾਤਾਰ ਕੰਮ ਪਿਛੋਂ ਮਿਲੀਆਂ ਸਨ, ਲਗਾਤਾਰ ਕੰਮ ਜੋ ਉਸ ਦੇ ਦਿਮਾਗ਼ ਨੂੰ ਘੁਟਦਾ ਰਿਹਾ ਸੀ ਤੇ ਸਰੀਰ ਨੂੰ ਸੁਕੜਾਂਦਾ ਰਿਹਾ ਸੀ। ਕੰਮ ਕਰਦਿਆਂ ਤੇ ਉਸ ਨੂੰ ਇਹ
ਸਜਰੇ ਬਣੇ ਪਾਕਿਸਤਾਨ ਵਿਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇਕ ਬੰਗਲੇ ਵਿਚ ਮੇਰਾ ਬਸੇਰਾ ਸੀ। ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰੀਫ਼ੀਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿਚ ਪੱਛਮੀ ਪੰਜਾਬ ਦਾ ਸਭ ਤੋਂ ਵਡਾ ਰੀਫ਼ੀਊਜੀ ਕੈਂਪ ਸੀ। ਦੋ ਤਿੰਨ ਮੀਲਾਂ
ਬਹਾਦਰ ਸਿੰਘ ਸਚ ਮੁਚ ਹੀ ਬੜਾ ਬਹਾਦਰ ਆਦਮੀ ਸੀ। ਉਸ ਦੀ ਬਹਾਦਰੀ ਕੇਵਲ ਡਾਂਗ ਸੋਟੇ ਦੀ ਬਹਾਦਰੀ ਨਹੀਂ ਸੀ, ਉਹ ਆਪਣੀ ਜਾਤ ਬਰਾਦਰੀ ਦੇ ਨਾਮ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ। ਚੱਠਾ ਬਰਾਦਰੀ ਦੇ ਉਥੇ ਬਹੁਤ ਸਾਰੇ ਪਿੰਡ ਸਨ। ਬਸ ਇਹ ਬਰਾਦਰੀ ਹੀ ਬ
ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ। ਪਾਣੀ ਢੋਣ ਤੇ ਰੋਟੀਆਂ ਪਕਾਣ ਦਾ ਆਪਣਾ ਜੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੋਇੰ ਲੈ ਕੇ ਵਾਹੀ ਸ਼ੁਰੂ ਕੀਤੀ ਹੋਈ ਸੀ। ਪਿੰਡ ਦੇ ਹੋਰ ਆਦਮੀਆਂ ਵਿਚੋਂ ਕੋਈ ਤਗੜਾ ਸੀ ਤੇ ਕੋਈ ਮਾੜਾ। ਪਿੰਡ ਦੀ ਖਹਿ ਮਖਹ
ਚਾਚੇ-ਤਾਏ ਦੇ ਪੁੱਤਰ ਹੋਣ ਕਰ ਕੇ ਲਾਲ ਤੇ ਦਿਆਲ ਦਾ ਆਪੋ ਵਿਚ ਬੜਾ ਪਿਆਰ ਸੀ। ਉਨ੍ਹਾਂ ਦੀ ਵਾਹੀ ਵੀ ਇਕੱਠੀ ਸੀ। ਪਿੰਡ ਵਿਚ ਇਕੱਠ ਦਾ ਬੜਾ ਰੁਹਬ ਪੈਂਦਾ ਏ, ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ-ਤਾਏ ਦੇ ਪੁੱਤਰ ਰਲ ਕੇ ਟੁਰਦੇ ਹਨ ਤਾਂ ਉਨ੍ਹਾਂ ਨੂੰ
ਇਹ ਕਹਾਣੀ ਪਾਕਿਸਤਾਨ ਦੀ ਹੈ।
ਪਾਕਿਸਤਾਨ ਬਣੇ ਨੂੰ ਅਜੇ ਤਿੰਨ ਚਾਰ ਮਹੀਨੇ ਹੀ ਹੋਏ ਸਨ। ਇਥੇ ਹਰ ਸ਼ੈ ਉਖੜੀ ਉਖੜੀ ਲਗਦੀ ਸੀ। ਥਾਣਿਆਂ, ਚੌਕੀਆਂ ਵਿਚ ਸਾਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਘ, ਪੰਘੂੜੇ, ਮੇਜ਼, ਸੋਫ਼ਾ ਸੈੱਟ, ਤਸਵੀਰਾਂ ਸਭ ਆਪੋ ਆਪਣ
ਜਦੋਂ ਦੂਜੀ ਵੱਡੀ ਜੰਗ ਲੱਗੀ ਤਾਂ ਅਸੀਂ ਬਹੁਤ ਸਾਰੇ ਕਾਲਜਾਂ ਵਿਚ ਪੜ੍ਹਦੇ ਜਾਂ ਪੜ੍ਹ ਹਟੇ ਮੁੰਡੇ ਫੌਜ ਵਿਚ ਭਰਤੀ ਹੋ ਗਏ। ਜਿਸ ਕਿਸੇ ਨੂੰ ਦੋਹਾਂ ਅੱਖਾਂ ਤੋਂ ਦਿਸਦਾ ਸੀ ਤੇ ਦਸ ਜਮਾਤਾਂ ਪਾਸ ਸੀ, ਉਹ ਲਫਟੈਨ ਬਣਨ ਲਈ ਦਰਖਾਸਤ ਦੇ ਸਕਦਾ ਸੀ। ਦਰਖਾਸਤ