ਕਿਤਾਬ ਬਹੁਤ ਉਦਾਸ ਹੈ, ਹਤਾਸ਼ ਅਤੇ ਨਿਰਾਸ਼ ਹੈ। ਇਸਦਾ ਇਹ ਵਰਤਾਰਾ ਜਾਇਜ ਹੈ। ਜਦ ਅਸੀਂ ਕਿਤਾਬ ਨੂੰ ਪਿਆਰ ਨਹੀਂ ਕਰਦੇ, ਇਸਨੂੰ ਸਹਿਲਾਉਂਦੇ ਨਹੀਂ, ਅਪਣਾਉਂਦੇ ਨਹੀਂ ਅਤੇ ਨਾ ਹੀ ਇਸਦੇ ਵਰਕਿਆਂ ਤੇ ਫੈਲੀ ਇਬਾਰਤ ਨੂੰ ਪੜਦੇ ਹਾਂ ਤਾਂ ਕਿਤਾਬ ਨੇ ਨਿਰ
ਮਾਰਚ ਦਾ ਕੋਸਾ ਕੋਸਾ ਦਿਨ ਸੀ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕ੍ਰਿਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ ਡਾ. ਐਡਮ ਨੂੰ ਸਟਾਰਬੱਕਸ ਕੌਫ਼ੀ ਹਾਊਸ ਵਿੱਚ ਦੋ ਵਜੇ ਮਿਲਣਾ ਸੀ। ਜਦੋਂ ਮੈਂ ਕੌਫ਼ੀ ਹਾਉਸ ਵਿੱਚ ਪੰ
ਨਿਊ ਯਾਰਕ ਵਿਚ ਰਹਿਣ ਵਾਲੇ ਡਾ. ਪ੍ਰੇਮ ਮਾਨ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਅਤੇ ਸਾਹਿਤ ਦੀਆਂ ਸੂਖਮ-ਰਮਜ਼ਾਂ ਦੀ ਸਮਝ ਰੱਖਣ ਵਾਲੇ ਜ਼ਹੀਨ ਇਨਸਾਨ ਹਨ, ਜਿਨ੍ਹਾਂ ਨੇ 48 ਸਾਲਾਂ ਬਾਅਦ ‘ਅੰਦਰੇਟੇ ਦਾ ਜੋਗੀ’ ਰਾਹੀਂ ਕਲਮ ਦੀ ਚੁੱਪ ਨੂੰ ਤੋੜਿਆ ਹੈ।
ਕਵਿਤਾ ਸਾਡੇ ਆਲੇ-ਦੁਆਲੇ। ਚੌਗਿਰਦੇ ਵਿਚ ਹਾਜ਼ਰ-ਨਾਜ਼ਰ। ਇਸ ਦੀਆਂ ਤਰੰਗਾਂ ਸਾਡੇ ਮਨ-ਮਸਤਕ ‘ਤੇ ਹਰਦਮ ਦਸਤਕ ਦਿੰਦੀਆਂ। ਪਰ ਅਸੀਂ ਇਸ ਨੂੰ ਸੁਣਦੇ ਹਾਂ ਜਾਂ ਅਣਗੌਲਿਆਂ ਕਰਦੇ, ਇਹ ਸਾਡੇ ‘ਤੇ ਨਿਰਭਰ।
ਕਵਿਤਾ ਸਾਡੀ ਰੂਹ ਨਾਲ ਸੰਵਾਦ ਰਚਾਉਂਦੀ, ਸੂਖ਼ਮ
ਕਈ ਵਾਰ ਅਣਗੌਲੇ ਜਾਣਾ ਸੁਚੇਤ ਰੂਪ ਵਿਚ ਹੁੰਦਾ ਅਤੇ ਕਈ ਵਾਰ ਅਚੇਤ ਰੂਪ ਵਿਚ। ਕਈ ਵਾਰ ਜਾਣ ਬੁੱਝ ਕੇ ਅਤੇ ਕਈ ਵਾਰ ਸੁੱਤੇ ਸਿੱਧ। ਕਈ ਵਾਰ ਕਿਸੇ ਨੂੰ ਹੀਣਾ ਦਰਸਾਉਣ ਲਈ ਅਤੇ ਕਈ ਵਾਰ ਖੁਦ ਦੀ ਉੱਚਮਤਾ ਪ੍ਰਗਟਾਉਣ ਲਈ। ਅਣਗੌਲਣਾ, ਮਨੁੱਖੀ ਸੁਭਾਅ ਦਾ
ਖ਼ੈਰ ਹੋਵੇ ਸਹੀ, ਬਹੁਤ ਚਿਰ ਹੋਇਆ ਮਿੱਤਰ ਦਾ ਕੋਈ ਖ਼ਤ ਹੀ ਨਹੀਂ ਆਇਆ। ਪਹਿਲਾਂ ਤਾਂ ਅਜੇਹਾ ਕਦੇ ਨਹੀਂ ਸੀ ਹੁੰਦਾ। ਉਸ ਦਾ ਖ਼ਤ ਆਉਣਾ ਮੇਰੇ ਲਈ ਨਿੱਤਨੇਮ ਵਰਗਾ। ਖ਼ਤ ਜੋ ਉਸ ਦੀਆਂ ਸੱਤਾਂ ਖੈਰਾਂ ਲੈ ਕੇ ਮੇਰੇ ਦਰੀਂ ਦਸਤਕ ਦਿੰਦਾ ਸੀ। ਖ਼ੈਰ ਸੁੱਖ
ਬਾਬਾ ਜੀ ਦੱਸਿਓ!
ਤੁਹਾਨੂੰ ਕੋਈ ਸੱਚਾ ਸਿੱਖ ਨਜ਼ਰ ਆਉਂਦਾ ਏ?
ਤੁਹਾਡੀ ਸ਼ਬਦਜੋਤ
ਕੀਮਤੀ ਰੁਮਾਲਿਆਂ ‘ਚ ਦੁੱਬਕੀ
ਲੈ ਰਹੀ ਏ ਔਖੇ ਸਾਹ
ਕੋਈ ਨਹੀਂ ਸੁਣਦਾ ਉਸਦੀ ਆਹ
ਕਿਉਂਕਿ ਸ਼ਬਦ-ਜੋਤ ਦਾ ਸੱਚ
ਮਸੰਦਾਂ ਨੂੰ ਰਿਹਾ ਏ ਡਰਾਅ।
ਭਾਈ ਲਾਲੋ ਦੀ ਕੋਠੜੀ
ਸੰਗਮ
ਮੈਂ ਬਹੁਤ ਪੜ੍ਹਦਾ ਹਾਂ। ਜਦ ਵੀ ਸਮਾਂ ਮਿਲਦਾ ਮੈਂ ਕੋਈ ਕਿਤਾਬ, ਰਸਾਲਾ ਜਾਂ ਅਖ਼ਬਾਰ ਜ਼ਰੂਰ ਪੜ੍ਹਦਾ ਹਾਂ। ਪਰ ਮੈਂ ਕਈ ਵਾਰ ਖ਼ੁਦ ਨੂੰ ਹੀ ਪੁੱਛਦਾ ਹਾਂ ਕਿ ਮੈਂ ਕਿਉਂ ਪੜ੍ਹਦਾ ਹਾਂ? ਕੀ ਪੜ੍ਹਦਾ ਹਾਂ? ਕਿਸ ਮਕਸਦ ਲਈ ਪੜ੍ਹਦਾ ਹਾਂ? ਪੜ੍ਹਨ ਨਾਲ ਮੇ
ਰੁੱਸਿਆ ਨਾ ਕਰੋ ਯਾਰੋ, ਨਦੀ ਕਿਨਾਰੇ ਰੁੱਖੜੇ ਹਾਂ ਪਤਾ ਨਹੀਂ ਕਦੋਂ ਸਾਹ ਹੀ ਰੁੱਸ ਜਾਣ। ਰੁੱਸਿਆਂ-ਰੁੱਸਿਆਂ ਸਦਾ ਲਈ ਵਿੱਛੜ ਜਾਣਾ ਬਹੁਤ ਹੀ ਅਸਹਿ ਹੁੰਦਾ ਜਿਊਂਦਿਆਂ ਲਈ ਕਿਉਂਕਿ ਸਦਾ ਲਈ ਵਿੱਛੜ ਗਏ ਰੁੱਸੇ ਹੋਏ ਨੂੰ ਤੁਸੀਂ ਕਦੇ ਨਹੀਂ ਮਨਾ ਸਕਦੇ।
ਜੂਨ 1971 ਦੀ ਤਿੱਖੜ ਦੁਪਹਿਰ। ਕਣਕ ਦੇ ਵੱਢ ਵਿੱਚ ਰੂੜI ਪਾਉਣ ਦਾ ਸਮਾਂ। ਬਾਪ ਨਾਲ ਗੱਡੇ ’ਤੇ ਰੂੜ੍ਹੀ ਪਵਾ ਰਿਹਾ ਸਾਂ ਤਾਂ ਮੇਰੇ ਜਮਾਤੀ ਨੇ ਆ ਕੇ ਦੱਸਿਆ ਕਿ ਮੈਂ ਤਾਂ ਪ੍ਰੈੱਪ ਵਿੱਚੋਂ ਪਾਸ ਹੋ ਗਿਆ ਹਾਂ ਪਰ ਤੂੰ ਫੇਲ੍ਹ ਹੋ ਗਿਆ ਏਂ।
ਦਰਅਸਲ ਦਸਵ
ਮੈਂ ਪਿਛਲੇ ਸਾਲ ਆਪਣੇ ਅਮਰੀਕਾ ਦੇ ਜੰਮਪਲ ਦੋਹਤੇ-ਦੋਹਤਰੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਗਿਆ। ਬੱਚਿਆਂ ਨੂੰ ਬਹੁਤ ਉਤਸੁਕਤਾ ਸੀ ਕੱਚੀ ਕੰਧ ਨੂੰ ਦੇਖਣ, ਉਸ ਨੂੰ ਸਪਰਸ਼ ਕਰਨ ਅਤੇ ਸਾਹਿਬਜ਼ਾਦਿਆਂ
ਐੱਮਐੱਸਸੀ ਕਰਦਿਆਂ ਸਾਰ ਮਨ ਵਿੱਚ ਤਾਂਘ ਸੀ ਕਿ ਪੀਐੱਚਡੀ ਕਰਾਂ ਅਤੇ ਬਾਪ ਦੀ ਅੱਖ ਵਿੱਚ ਪ੍ਰੈੱਪ ਵਿੱਚੋਂ ਫੇਲ ਹੋਣ ਦੇ ਹਿਰਖ਼ ਨੂੰ ਸਹਿਲਾਵਾਂ। ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਪੀਐੱਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ਼
1977 ਵਿੱਚ ਮੈਂ ਫਿਜ਼ਿਕਸ ਦੀ ਐੱਮ.ਐੱਸਸੀ ਕੀਤੀ ਤਾਂ ਕੈਨੇਡਾ ਵਿੱਚ ਵਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਆ ਜਾ, ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ। ਚੰਗਾ ਲੱਗਾ ਕਿ ਕੋਈ ਤਾਂ ਹੈ ਜਿਸ ਨੂੰ ਮੇਰੇ ਚੰਗੇਰੇ ਭ
ਅਸੀਂ ਅਹਿਸਾਸ ਵਿਹੂਣੇ ਲੋਕ। ਨਹੀਂ ਕਿਸੇ ਦੇ ਅਹਿਸਾਸ ਦੀ ਪ੍ਰਵਾਹ। ਕਿਸੇ ਨੂੰ ਚੋਭ ਲਾਉਣ ਲੱਗਿਆਂ ਪਲ ਵੀ ਨਹੀਂ ਲਾਉਂਦੇ। ਕਿਸੇ ਦੇ ਦਰਦ ਵਿਚ ਅਸੀਂ ਖ਼ੁਸ਼ੀ ਮਨਾਉਂਦੇ। ਕਿਸੇ ਦੇ ਨੁਕਸਾਨ ਵਿਚੋਂ ਨਿੱਜੀ ਲਾਭ ਦੀ ਤਵੱਕੋ। ਕਿਸੇ ਦੀਆਂ ਸਿੱਲ੍ਹੀਆਂ ਅੱਖ
ਸਫ਼ੇ, ਸ਼ਬਦਾਂ ਨੂੰ ਉਡੀਕਦੇ। ਸ਼ਬਦ ਜੋ ਸਫ਼ਿਆਂ ਨੂੰ ਸਾਂਭਣ-ਜੋਗ ਬਣਾਉਣ। ਆਉਣ ਵਾਲੇ ਸਮੇਂ ਨੂੰ ਸੇਧ ਤੇ ਸੰਦੇਸ਼ ਦੇ ਸਕਣ ਅਤੇ ਇਨ੍ਹਾਂ ਦੀ ਕੀਮਤ ਪਵੇ।
ਜ਼ਿੰਦਗੀ ਦੇ ਸਫ਼ੇ ਕੋਰੇ ਹੋਣ ਤਾਂ ਬਹੁਤ ਝੂਰਦੇ। ਇਨ੍ਹਾਂ ਦੀ ਤੜਪ ਨੂੰ ਸਮਝਣ ਅਤੇ ਹੂਕ ਨੂੰ
ਕਦੇ ਕਦੇ ਉਦਾਸੀ ਮਨ ਵਿੱਚ ਖ਼ਲਬਲੀ ਪੈਦਾ ਕਰਦੀ ਹੈ। ਚਿੱਤ ਵਿਆਕੁਲ ਹੋ ਉੱਠਦਾ ਹੈ ਅਤੇ ਇਸ ਵਿਆਕੁਲਤਾ ਵਿੱਚ ਸਿਰਫ਼ ਹੋਠਾਂ ’ਤੇ ਪਸਰੀ ਚੁੱਪ ਹੀ ਸਾਥ ਦਿੰਦੀ ਹੈ। ਇਸ ਚੁੱਪ ਵਿੱਚੋਂ ਉਦਾਸੀ ਦਾ ਇੱਕ ਨਗ਼ਮਾ, ਅੰਤਰੀਵ ਵਿੱਚ ਫੈਲ ਕੇ ਮੇਰੇ ਸਮੁੱਚ ਨੂੰ ਆਪਣ
ਚੇਤਨਾ ਕੀ ਹੈ ਅਤੇ ਕਿਉਂ ਜ਼ਰੂਰੀ ਹੈ, ਮਨੁੱਖੀ ਵਿਕਾਸ ਲਈ? ਬਹੁਤ ਹੀ ਗੰਭੀਰ ਵਿਸ਼ਾ। ਸਿਰ ਜੋੜ ਕੇ ਸੋਚਣ ਦੀ ਲੋੜ। ਵਰਨਾ ਚਿੰਤਨ ਵਿਹੂਣੇ ਪੰਜਾਬੀਆਂ ਦਾ ਮਾਰਗ-ਦਰਸ਼ਨ ਕੌਣ ਕਰੇਗਾ?
ਪੰਜਾਬੀ ਸਮਾਜ ਵਿਚ ਚੇਤਨਾ ਕਿੰਨੀ ਕੁ ਹੈ ਅਤੇ ਅਸੀਂ ਕਿਥੇ ਖੜੇ ਹਾ
ਅੱਜ ਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ‘ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ `ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ ਜਾਵੇ। ਚੇਤਿਆਂ ਵਿਚ ਵਸੇ
ਜ਼ਿੰਦਗੀ ਨੂੰ ਸਾਲਾਂ ਵਿੱਚ ਨਾ ਮਿਣੋ ਸਗੋਂ ਇਸ ਨੂੰ ਮਾਣੇ ਹੋਏ ਪਲਾਂ ਵਿੱਚ ਮਿਣੋਗੇ ਤਾਂ ਜ਼ਿੰਦਗੀ ਦਾ ਜਸ਼ਨ ਤੁਹਾਡੇ ਜੀਵਨ ਦਾ ਹਿੱਸਾ ਬਣੇਗਾ। ਜ਼ਿੰਦਗੀ ਇਹ ਨਹੀਂ ਕਿ ਤੁਸੀਂ ਕਿੰਨੇ ਸਾਲਾਂ ਤੀਕ ਸਾਹਾਂ ਦਾ ਭਾਰ ਢੋਂਦੇ ਰਹੇ ਸਗੋਂ ਇਸ ’ਤੇ ਨਿਰਭਰ ਹ
ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋ