ਜੇ ਚੰਗੀ ਤਰ੍ਹਾਂ ਨਜ਼ਰ ਮਾਰੀ ਜਾਵੇ ਤਾਂ ਪਿੰਡਾਂ ਵਿੱਚ ਪੰਚਾਇਤਾਂ ਪੁਰਾਤਨ ਸਮਿਆਂ ਤੋਂ ਹੀ ਪਿੰਡਾਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਸਨ। ਆਜ਼ਾਦੀ ਤੋਂ ਬਾਅਦ 1959 ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਹੋਈ। ਸਮੇਂ ਸਮੇਂ 'ਤੇ ਇਹਨਾਂ ਦੇ ਨਿਯਮ ਬਦਲਦੇ ਰਹੇ

…

ਦੁਨੀਆਂ ਭਰ ਦਾ ਹਰ ਵਿਅਕਤੀ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਰੂਪ ਵਿੱਚ ਵਰਤਿਆ ਜਾਵੇ ਅਨਾਜ ਬਿਨਾਂ ਕਿਸੇ ਨੂੰ ਨਹੀਂ ਸਰਦਾ। ਸਿੱਧੀ ਜਿਹੀ ਗੱਲ ਐ ਸਭ ਦੇ ਢਿੱਡ ਲੱਗੇ ਹੋਏ ਨੇ ਇਹਨਾਂ ਨੂੰ ਭਰਨ ਵਾਸਤੇ ਅਨਾਜ, ਫਲ਼, ਸਬਜ

…

ਜ਼ਿੰਦਗੀ ਔਖਾਂ- ਸੌਖਾਂ, ਦੁੱਖਾਂ -ਸੁੱਖਾਂ, ਹਾਸਿਆਂ -ਉਦਾਸੀਆਂ ਦਾ ਮਿਸ਼ਰਣ ਹੈ। ਊਂ ਤਾਂ ਹਰ ਬੰਦੇ ਨੂੰ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਬਸ਼ਰਤੇ ਕਿ ਬੰਦੇ ਨੂੰ ਸਿੱਖਣ ਦੀ ਭੁੱਖ ਪਿਆਸ ਹੋਵੇ। ਕਈ ਵਾਰ ਜਦੋਂ ਆਪਣੀ ਤੋਰ ਤੁਰਦ

…

ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ। ਪਰ ਅਧਿਆਪਕ ਤਾਂ ਹਮੇਸ਼ਾ

…

ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਲਈ ਬਸ ਇੱਕੋ ਗੱਲ ਕਹਿਣੀ ਬਣਦੀ ਹੈ ਜੇ ਰੁੱਖ ਹਨ ਤਾਂ ਸਾਡਾ ਜੀਵਨ ਹੈ। ਰੁੱਖ ਹਰੇ ਭਰੇ, ਅਸੀਂ ਵੀ ਖੁਸ਼ਹਾਲ। ਰੁੱਖ ਸੁੱਕ ਮੁੱਕ ਗਏ ਤਾਂ ਅਸੀਂ ਵੀ ਸੁੱਕ ਮੁੱਕ ਜਾਵਾਂਗੇ। ਅਸੀਂ ਭਾਵੇਂ ਧਿਆਨ ਦੇਈਏ ਜਾਂ ਨਾ ਅਸੀ

…

" ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।" ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।

"ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ... ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।"

" ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।" ਉਹ ਆਪਣੀ ਮ

…

ਪੁਰਾਣੇ ਸਮਿਆਂ ਤੋਂ ਬੜੀ ਪ੍ਰਚੱਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ...ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ। ਭਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਅਤੇ ਉਸ ਦੀ ਸੇਵਾ ਕਰਨ ਨੂੰ ਆਪ

…

ਰਾਜੇ ਮਹਾਰਾਜਿਆਂ ਸਮੇਂ ਤੀਆਂ ਦਾ ਇਤਿਹਾਸ ਭਾਵੇਂ ਵਧੀਆ ਨਾ ਰਿਹਾ ਹੋਵੇ। ਪਰ ਬਦਲਦੀ-ਬਦਲਦੀ ਇਹ ਰੀਤ ਕੁੜੀਆਂ ਦਾ ਖੁਸ਼ੀਆਂ ਚਾਵਾਂ ਭਰਿਆ ਪਿਆਰਾ ਤਿਉਹਾਰ ਬਣ ਗਈ। ਸਾਉਣ ਮਹੀਨੇ ਜਦੋਂ ਵੀ ਤੀਆਂ ਦਾ ਗਿੱਧਾ ਪਾਉਂਦੀਆਂ ਆਪਣੀਆਂ ਪਿਆਰੀਆਂ ਸਹੇਲੀਆਂ ਨੂੰ

…

ਪਿਛਲੀਆਂ ਚੋਣਾਂ ਵੇਲੇ ਦੀ ਗੱਲ ਹੈ ਇੱਕ ਨੌਜਵਾਨ ਦਾ ਪਿਆਰਾ ਨੇਤਾ ਕਿਸੇ ਦੂਜੀ ਪਾਰਟੀ ਵਿੱਚ ਚਲਿਆ ਗਿਆ। ਉਹ ਵਿਚਾਰਾ ਮਰਨਹਾਕਾ ਹੋ ਗਿਆ । ਉਸ ਵਿਚਾਰੇ ਨੂੰ ਸਾਰੇ ਪਾਸੇ ਧੂੜ ਜਿਹੀ ਉਡਦੀ ਜਾਪਦੀ ਜਿਵੇਂ ਧੂੜ ਉਸਦਾ ਮੂੰਹ ਸਿਰ ਅੱਟਦੀ ਹੋਵੇ। ਉਹ ਕਈ ਦਿ

…

ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਕਈ ਕਥਾਵਾਂ ਜੋੜੀਆਂ ਹੋਈਆਂ ਹਨ। ਸ਼ਿਵ ਜੀ ਵੱਲੋਂ ਕਾਮਦੇਵ ਨੂੰ ਭਸਮ ਕਰਨ ਦੀ, ਭਗਵਾਨ ਕ੍ਰਿਸ਼ਨ ਵੱਲੋਂ ਪੂਤਨਾ ਨੂੰ ਮਾਰਨ ਦੀ ਕਥਾ ਆਦਿ। ਪਰ

…

ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ। ਗੁਰਦੁਆਰਾ ਸਾਹਿਬ ਆਖੰਡ ਪਾਠ ਪ੍ਰਕਾਸ਼ ਕਰਵਾਏ ਜਾਂਦੇ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਭੋਗ ਪਾਏ ਜਾਂਦੇ। ਸਾਰੇ ਪਿੰਡ ਵਿੱਚ ਵਿਆਹ ਵਰਗਾ ਮਾਹੌਲ

…

ਅਖਬਾਰਾਂ ਦੀਆਂ ਖ਼ਬਰਾਂ ਦੁੱਖ ਸੁਖ, ਖੁਸ਼ੀ ਗਮੀ, ਚੈਨ ਅਤੇ ਬੇਚੈਨੀ ਨਾਲ ਭਰੀਆਂ ਹੁੰਦੀਆਂ ਹਨ। ਭਾਈ ਵੀਰ ਸਿੰਘ ਦੇ ਕਹਿਣ ਵਾਂਗਰਾਂ-

ਫਿਰ ਵੀ ਦਰਦ ਨਾ ਘਟੇ ਜਗਤ ਦਾ,

ਚਾਹੇ ਆਪਾ ਵਾਰੋ।

ਪਰ ਪੱਥਰ ਨਹੀਂ ਬਣਿਆ ਜਾਂਦਾ,

ਦਰਦ ਦੇਖ ਦੁੱਖ ਆਂਦਾ।

ਵਰਤਮਾਨ ਸਮ

…

ਚੋਣਾਂ ਨੇੜੇ ਹੋਣ ਤਾਂ ਬਹੁਤ ਕੁਝ ਅਜਿਹਾ ਹੋਣ ਲਗਦਾ ਹੈ ਜੋ ਆਮ ਬੰਦੇ ਨੂੰ ਹਜ਼ਮ ਨਹੀਂ ਹੁੰਦਾ। ਨੇਤਾ ਲੋਕ ਆਪਣੀ ਪਹੁੰਚ ਤੋਂ ਪਰੇ ਦੇ ਵਾਅਦੇ ਕਰ ਲੈਂਦੇ ਹਨ। ਮੁਫ਼ਤੋ ਮੁਫ਼ਤੀ ਅੰਨ ਪਾਣੀ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਭਾਵੇਂ ਜਨਤਾ ਕੂਕ ਕੂਕ ਕੇ ਆਖ

…

“ਤੁਸੀਂ ਵੀਰ ਜੀ ਐਨੀਆਂ ਕਿਤਾਬਾਂ ਪੜ੍ਹੀਆਂ … … ਐਨਾ ਗਿਆਨ ਭੰਡਾਰ ਥੋਡੇ ਅੰਦਰ ਐ … … ਤੁਸੀਂ ਲਿਖਦੇ ਕਿਉਂ ਨੀ?” ਮੈਂ ਆਖਿਆ।

“ਮੈਂ ਸੋਚਦਾ ਆਂ ਕਿ ਲੋਕਾਂ ਨੇ ਬਹੁਤ ਵਧੀਆ, ਬਾ-ਕਮਾਲ ਲਿਖਿਆ ਐ। ਜੇ ਉਹਨਾਂ ਦੀਆਂ ਲਿਖਤਾਂ ਨੂੰ ਸਾਂਭ ਕੇ ਇੱਕ ਥਾਂ ਕਰ

…

ਸਾਉਣ ਮਹੀਨੇ ਦੀ ਪੰਜਾਬੀ ਸੱਭਿਆਚਾਰ ਵਿੱਚ ਖਾਸ ਥਾਂ ਹੈ। ਜੇਠ ਹਾੜ੍ਹ ਦੀ ਤਪਦੀ ਗਰਮੀ ਤੋਂ ਬਾਅਦ ਸਾਉਣ ਦੇ ਮਹੀਨੇ ਵਿੱਚ ਪੈਂਦੀਆਂ ਮੀਂਹ ਦੀਆਂ ਫ਼ੁਹਾਰਾਂ ਨਾਲ ਜਿੱਥੇ ਧਰਤੀ ਦੀ ਤਪਸ਼ ਨਿਕਲਦੀ ਹੈ, ਉੱਥੇ ਆਲਾ-ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਸਾਰੀ

…

ਪਰਿਵਰਤਨ ਕੁਦਰਤ ਦਾ ਨਿਯਮ ਹੈ। ਜਿੱਥੇ ਗਤੀਸ਼ੀਲਤਾ ਹੈ ਉੱਥੇ ਪਰਿਵਰਤਨ ਤਾਂ ਹੋਣਾ ਹੀ ਐ ਅਤੇ ਜ਼ਰੂਰੀ ਵੀ ਹੈ। ਮਨੁੱਖ ਨੂੰ ਜੰਗਲਾਂ ਵਿੱਚ ਰਹਿੰਦਿਆਂ ਬੜੇ ਤਜ਼ਰਬੇ ਹੋਏ।ਉਹ ਘੁਰਨਿਆਂ, ਗੁਫ਼ਾਵਾਂ, ਝੌਂਪੜੀਆਂ ਤੋਂ ਹੁੰਦਾ ਹੋਇਆ ਅੱਜ ਸ਼ੀਸ਼ ਮਹਿਲਾਂ ਤੱਕ ਪਹੁ

…

ਸਾਡਾ ਨਵਾਂ ਵਰ੍ਹਾ ਆਮ ਕਰਕੇ ਅੰਗਰੇਜ਼ੀ ਮਹੀਨੇ ਦੀ ਪਹਿਲੀ ਜਨਵਰੀ ਤੋਂ ਹੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ। ਚੜ੍ਹਦੇ ਚੇਤ ਨੂੰ ਨਵੇਂ ਵਰ੍ਹੇ ਦੇ ਰੂਪ ਵਿੱਚ ਤਾਂ ਕੋਈ ਟਾਵਾਂ ਟਾਵਾਂ ਹੀ ਯਾਦ ਕਰਦਾ ਹੈ। ਨਵਾਂ ਵਰ੍ਹਾ ਸਭ ਲਈ ਖੁਸ਼ੀਆਂ ਬਰਕਤਾਂ ਭਰਿਆ

…

ਅਸੀਂ ਕੁੜੀ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਅਨੰਦ ਕਾਰਜ ਕਰਵਾਉਣ ਵੇਲੇ ਆਪਣੀ ਸ਼ਮੂਲੀਅਤ ਲਈ ਪਹੁੰਚੇ ਹੋਏ ਸੀ। ਦੂਜੇ ਪਾਸਿਉਂ ਮੁੰਡੇ ਵਾਲੇ ਵੀ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚੇ ਹੋਏ ਸਨ। ਕੁੜੀ ਲਾਲ ਸੂਹਾ ਸੂਟ ਪਾਈ ਆਪਣੇ ਸਾਰੇ ਰਿਸ਼ਤੇਦਾਰਾਂ ਦੇ

…

ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨਾਲ ਜੀਵ ਜੰਤੂ, ਪਸ਼ੂ ਪੰਛੀ, ਜਾਨਵਰਾਂ, ਰੁੱਖਾਂ ਅਤੇ ਵੇਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਸੀ। ਦੁਪਹਿਰ ਸਮੇਂ ਸਰਗਮ

…

"ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ....ਉੱਥੇ ਵੱਧ ਸੇਵਾ ਹੋਇਆ ਕਰੂ।" ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁੱਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ ....ਨਹੀਂ ...ਨਹੀਂ ...ਸ਼ਾਇਦ ਇੱਕ ਬਲੇਡ

…