ਰਚਨਾ ਅਧਿਐਨ

ਕੁਦਰਤ ਨਾਲ ਖਿਲਵਾੜ ਕਰਨਾ ਮਨੁੱਖਤਾ ਲਈ ਸਭ ਤੋਂ ਵੱਡੀ ਭੁੱਲ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਪਰੀਆਂ ਕੁਦਰਤੀ ਆਫਤਾਂ-ਭਾਰੀ ਹੜ੍ਹ, ਭਿਆਨਕ ਗਰਮੀ ਦੀਆਂ ਲਹਿਰਾਂ, ਅਚਾਨਕ ਆਉਣ ਵਾਲੇ ਤੁਫਾਨ ਅਤੇ ਸੋਕੇ ਸਾਨੂੰ ਸਪਸ਼ਟ ਸੰਦੇਸ਼ ਦੇ ਰਹੇ ਹਨ ਕਿ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਰਹਿਣਯੋਗ ਨਹੀਂ ਬਚੇਗੀ।

ਹੜ੍ਹਾਂ ਦਾ ਕਹਿਰ: ਪੰਜਾਬ ਤੋਂ ਨਿਪਾਲ ਤੱਕ

2025 ਵਿੱਚ ਭਾਰਤ ਨੇ 334 ਦਿਨਾਂ ਵਿੱਚੋਂ 331 ਦਿਨ ਕਿਸੇ ਨਾ ਕਿਸੇ ਰੂਪ ਵਿੱਚ ਅੱਤ ਦੀਆਂ ਮੌਸਮੀ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਨਾਲ 4, 419 ਲੋਕਾਂ ਦੀ ਮੌਤ ਹੋਈ ਅਤੇ 17.4 ਮਿਲੀਅਨ

ਗੱਲ ਸਤੰਬਰ 2020 ਦੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਸੰਗਰੂਰ ਦੇ ਨਸ਼ਾ ਛੜਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਸੀ। ਨਸ਼ਈ ਮਰੀਜ਼ਾਂ ਨੂੰ ਜ਼ਿੰਦਗੀ ਦੇ ਖਲਨਾਇਕ ਨਹੀਂ ਸਗੋਂ ਪੀੜਤ ਸਮਝਦਿਆਂ ਉਹਨਾਂ ਨੂੰ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨ ਕਾਰਨ ਸਾਰਥਕ ਨਤੀਜੇ ਸਾਹਮਣੇ ਵੀ ਆ ਰਹੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਪ੍ਰਾਂਤਾਂ ਦੇ ਨਸ਼ਈ ਮਰੀਜ਼ਾਂ ਨੇ ਵੀ ਨਸ਼ਾ ਮੁਕਤ ਹੋਣ ਲਈ ਇਸ ਨਸ਼ਾ ਛੁੜਾਓ ਕੇਂਦਰ ਦੀ ਢੋਈ ਲਈ ਹੋਈ ਸੀ। ਸ਼ਾਮ ਨੂੰ ਹਰ ਰੋਜ਼ ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਦੀ ਜ਼ਿੰਮੇਵਾ

ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਅਮਲੀ ਤੌਰ ‘ਤੇ ਦੇਣਾ ਚਾਹੀਦਾ ਹੈ। ਅਖ਼ਬਾਰੀ ਬਿਆਨਾ ਨਾਲ ਰਾਬਰਤਾ ਦਾ ਦਰਜਾ ਨਹੀਂ ਮਿਲਦਾ।

ਇਸਤਰੀਆਂ ਸੰਬੰਧੀ ਹਰ ਸਾਲ ਸੰਸਾਰ ਵਿੱਚ ਇੱਕ ਦਿਨ ‘ਇਸਤਰੀ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਸ ਦਿਨ ਇਸਤਰੀਆਂ ਦੇ ਸੋਹਲੇ ਗਾਏ ਜਾਂਦੇ ਹਨ। ਇਸਤਰੀ ਦਾ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ। ਉਹ ਸਮਾਜ ਦਾ ਅੱਧਾ ਹਿੱਸਾ ਹੈ, ਇਸ ਲਈ ਉਸ ਨੂੰ ਅਰਧੰਗਣੀ ਕਿਹਾ ਜਾਂਦਾ ਹੈ। ਸਾਲ ਵਿੱਚ ਇਕ ਦਿਨ ਉਨ੍ਹਾਂ ਦੀ ਮਹੱਤਤਾ ਬਾਰੇ ਇਸਤਰੀ ਦਿਵਸ ਮਨਾਉਣਾ ਵਾਜਬ ਨਹੀਂ, ਸਗੋਂ ਹਰ ਰੋਜ਼ ਹੀ ਇਸਤਰੀ ਦੀ ਕਦਰ ਕਰਨੀ ਸਮਾਜ ਦੀ ਜ਼ਿ

“ਲੈ ਅਸੀਂ ਕਿਹੜਾ ਬੰਤੋ ਵਿਆਹੁਣੀ ਐ।” ਇਹ ਗੱਲ ਸੁਣਕੇ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ। ਜੀ ਹਾਂ! ਘਰ ਕੁੜੀ ਨਾ ਹੋਣ ਕਾਰਨ ਉਸ ਵਿਅਕਤੀ ਦਾ ਇਸ਼ਾਰਾ ਕੁੜੀ ਦੇ ਵਿਆਹ ਵੇਲੇ ਕੀਤੇ ਜਾਣ ਵਾਲੇ ਖ਼ਰਚੇ ਤੋਂ ਸੀ। ਮੈਨੂੰ ਉਸਦੀ ਗੱਲ ਸੁਣਕੇ ਹਾਸਾ ਨਹੀਂ ਆਇਆ ਬਲਕਿ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਕੀ ਸੱਚਮੁੱਚ ਅੱਜ ਬੰਤੋ ਮਾਪਿਆਂ ਸਿਰ ਭਾਰ ਹੈ? ਬਿਲਕੁਲ ਨਹੀਂ, ਬੰਤੋ ਤਾਂ ਸਗੋਂ ਹੁਣ ਮਾਪਿਆਂ ਦਾ ਭਾਰ ਵੰਡਾ ਰਹੀ ਹੈ। ਅੱਜ ਹਰ ਖੇਤਰ, ਚਾਹੇ ਪੜ੍ਹਾਈ ਦੀ ਗੱਲ ਹੋਵੇ, ਖੇਡਾਂ, ਰਾਜਨੀਤੀ, ਨੌਕਰੀ, ਵਿਦੇਸ਼ ਵਿੱਚ ਜਾਣ ਦੀ, ਆਪਣੇ ਆਪ ਨੂੰ ਹੀ ਨਹੀਂ ਸਗੋਂ ਪਰਿਵਾਰਿਕ ਮੈਬਰਾਂ ਨੂੰ ਵੀ ਸੈੱਟ ਕਰਨ ਦੀ ਜ਼ਿੰਮੇਵਾਰੀ ਅੱਜ ਕੁੜੀਆਂ ਬਾਖੂਬੀ

ਇਸ ਵੇਲੇ ਦੋ ਭਰਵੇਂ ਦਰਿਆ ਪੰਜਾਬ ਵਿੱਚ ਵਗ ਰਹੇ ਨੇ। ਨਸ਼ਿਆਂ ਦੇ ਦਰਿਆ ਨੂੰ ਪੰਜਾਬ ਵਿੱਚ ਵਹਿੰਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਜਦੋਂ ਕਿ ਜਵਾਨੀ ਦੇ ਵਿਦੇਸ਼ਾਂ ਵੱਲ ਰੁਝਾਨ ਨੇ ਸੱਤਵੇਂ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਦੋਨਾਂ ਦਰਿਆਵਾਂ ਨੇ ਘਰਾਂ ਦੇ ਵਿਹੜਿਆਂ ਦੀ ਰੌਣਕ ਗੁੰਮ ਕਰ ਦਿੱਤੀ ਹੈ। ਗਲੀਆਂ, ਕਾਲਜ ਅਤੇ ਤਕਨੀਕੀ ਕਾਲਜਾਂ ਵਿੱਚ ਸੁੰਨ ਜਿਹੀ ਪਸਰੀ ਹੋਈ ਹੈ। “ਕਿਤੇ ਸਾਡਾ ਮੁੰਡਾ ਨਸ਼ਿਆਂ ਦੇ ਭਰ ਵਗਦੇ ਦਰਿਆ ਵਿੱਚ ਹੀ ਨਾ ਰੁੜ੍ਹ ਜਾਵੇ, ਕਿਤੇ ਹੋਰ ਮੁੰਡਿਆਂ ਦੇ ਧੱਕੇ ਚੜ੍ਹਕੇ ਇਹ ਵੀ … …।” ਇਸ ਸੋਚ ਨਾਲ ਮਾਂ-ਬਾਪ ਕੰਬ ਉੱਠਦੇ ਨੇ। ਪਿੰਡ ਦੇ ਖੋਲਿਆਂ, ਬੇਅਬਾਦ ਥਾਵਾਂ, ਜਾਂ ਫਿਰ ਸੁੰਨੀਆਂ ਗਲੀਆਂ ਵਿੱਚ ਪਿੰਡ

ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਡੇਢ ਦਰਜਨ ਨਾਟਕ, ਖੋਜ, ਕਵਿਤਾ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਉਸ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਐਮ.ਫਿਲ ਹੈ, ਪ੍ਰੰਤੂ ਸਾਹਿਤ ਦੇ ਰੂਪਾਂ ਨੂੰ ਉਹ ਆਮ ਬੁੱਧੀਜੀਵੀ ਵਿਦਵਾਨਾਂ ਵਾਂਗ ਬਣਾਏ ਗਏ ਮਾਪ ਦੰਡਾਂ ਅਨੁਸਾਰ ਲਿਖਣ ਤੇ ਪੜਚੋਲਣ ਦੇ ਹੱਕ ਵਿੱਚ ਨਹੀਂ। ਪੰਜਾਬੀ ਭਾਸ਼ਾ ਦਾ ਉਹ ਗੂੜ੍ਹ ਗਿਆਨੀ ਹੈ 1974 ਵਿੱਚ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਿਹੜਾ ਲਗਾਤਾਰ ਹੁਣ ਤੱਕ ਜ਼ਾਰੀ ਹੈ।

ਨੌਕਰੀ ਵਿੱਚ

ਗੁਰਦੀਸ਼ ਕੌਰ ਗਰੇਵਾਲ ਪੰਜਾਬੀ ਦੀ ਸਮਰੱਥ ਸਾਹਿਤਕਾਰ ਹੈ। ਉਹ ਸਾਹਿਤ ਦੇ ਚਾਰ ਰੂਪਾਂ ਕਵਿਤਾ, ਗੀਤ, ਗ਼ਜ਼ਲ ਅਤੇ ਵਾਰਤਕ ਲਿਖਦੀ ਹੈ। ਉਸ ਦੀਆਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਕਵਿਤਾ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਨੂੰ ਉਸ ਦੀਆਂ ਸਾਰੀਆਂ ਪੁਸਤਕਾਂ ਪੜ੍ਹਨ ਦਾ ਮਾਣ ਪ੍ਰਾਪਤ ਹੈ। ਉਸ ਦੇ ਵਿਸ਼ੇ ਆਮ ਤੌਰ ‘ਤੇ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਪ੍ਰਕ੍ਰਿਤੀ ਨਾਲ ਸੰਬੰਧਤ ਹੁੰਦੇ ਹਨ। ਉਹ ਮੁੱਢਲੇ ਤੌਰ ‘ਤੇ ਸਿੱਖ ਧਰਮ ਨੂੰ ਪ੍ਰਣਾਈ ਹੋਈ ਸਾਹਿਤਕਾਰ ਹੈ। ਉਸ ਦੀ ਸ਼ਬਦਾਵਲੀ ਮਲਵਈ ਭਾਸ਼ਾ ਵਿੱਚ ਰੰਗੀ ਹੋਈ ਹੁੰਦੀ ਹੈ। ਉਸ ਦੀ ਹਰ ਰਚਨਾ ਵਿੱਚੋਂ ਸਿੱਖ ਧਰਮ ਦੀ ਵਿਚਾਰਧਾਰਾ ਦੀ ਖ਼ੁਸ਼ਬੋ ਆਉਂਦੀ ਹ

ਭਾਰਤ ਦੀ ਕੌਮੀ ਸੁਰੱਖਿਆ ਅਤੇ ਰਣਨੀਤਕ ਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇਕ ਅਜੀਤ ਡੋਵਾਲ ਨੇ ਆਪਣੀ ਕਾਰਜਸ਼ੈਲੀ, ਦ੍ਰਿੜ੍ਹਤਾ ਅਤੇ ਖੁਫੀਆ-ਸਮਰਥਾ ਨਾਲ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਅਮਿਟ ਛਾਪ ਛੱਡੀ ਹੈ। 20 ਜਨਵਰੀ 1945 ਨੂੰ ਜਨਮੇ ਡੋਵਾਲ ਇਸ ਵੇਲੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਹਨ ਅਤੇ 2014 ਤੋਂ ਇਸ ਅਹੁਦੇ ’ਤੇ ਲਗਾਤਾਰ ਸੇਵਾ ਨਿਭਾ ਰਹੇ ਹਨ।

ਆਈਪੀਐੱਸ ਪਿਛੋਕੜ ਵਾਲੇ ਅਜੀਤ ਡੋਵਾਲ ਨੇ ਖੁਫੀਆ ਅਤੇ ਸੁਰੱਖਿਆ ਖੇਤਰ ਵਿੱਚ ਲੰਬਾ ਅਨੁਭਵ ਹਾਸਲ ਕੀਤਾ। ਇੰਟੈਲੀਜੈਂਸ ਬਿਊਰੋ ਦੇ ਮੁਖੀ ਰਹੇ ਡੋਵਾਲ ਨੂੰ ਰਣਨੀਤਕ ਸੋਚ, ਸੰਕਟ ਪ੍ਰਬੰਧਨ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਗਹਿਰੀ ਸ

ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ। ਪਰ ਅਧਿਆਪਕ ਤਾਂ ਹਮੇਸ਼ਾ ਗਿਆਨ ਰੂਪੀ ਰੌਸ਼ਨੀ ਵੰਡਦਾ ਹੈ, ਇਹ ਗਿਆਨ ਕਦੇ ਵੀ ਖ਼ਤਮ ਨਹੀਂ ਹੁੰਦਾ ਸਗੋਂ ਅੱਗੇ ਦੀ ਅੱਗੇ ਜੋਤ ਤੋਂ ਜੋਤ ਜਗਦੀ ਰਹਿੰਦੀ ਹੈ। ਸੁਹਿਰਦ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਵੀ ਨਾ ਤੇਲ ਮੁੱਕਣ ਦਿੰਦੇ ਹਨ ਨਾ ਹੀ ਗਿਆਨ ਦੀ ਬੱਤੀ ਬੁੱਝਣ ਦਿੰਦੇ ਹਨ ਸਗੋਂ ਉਹ ਆਪਣਾ ਸਰੀਰ ਮੁੱਕਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਦੇ ਦੀਵੇ ਜਗਾ ਜਾਂਦੇ ਹਨ ਜੋ ਹਨੇਰੇ ਰਾਹਾਂ ਨੂੰ ਹਮੇਸ਼ਾਂ ਰੌਸ਼ਨ

ਡਾ.ਗੁਰਦੇਵ ਸਿੰਘ ਸਿੱਧੂ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਲਿਖਣ ਦੇ ਮਾਹਿਰ ਵਿਦਵਾਨ ਤੇ ਇਤਿਹਾਸਕਾਰ ਗਿਣੇ ਜਾਂਦੇ ਹਨ। ਜਾਣੇ ਪਛਾਣੇ ਅਤੇ ਸਮਾਜ ਵਿੱਚ ਚਰਚਿਤ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਹਰ ਕੋਈ ਵਿਦਵਾਨ ਲਿਖਣ ਦਾ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਨ੍ਹਾਂ ਬਾਰੇ ਮੈਟਰ ਸੌਖਾ ਮਿਲ ਜਾਂਦਾ ਹੈ ਪ੍ਰੰਤੂ ਅਣਗੌਲੇ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਕਰਨ ਦਾ ਕੋਈ ਕਸ਼ਟ ਨਹੀਂ ਕਰਨਾ ਚਾਹੁੰਦਾ।

ਅਣਗੌਲੇ ਆਜ਼ਾਦੀ ਘੁਲਾਟੀਆਂ ਦੀ ਖੋਜ ਕਰਕੇ ਉਨ੍ਹਾਂ ਬਾਰੇ ਲਿਖਣ ਦਾ ਸਿਹਰਾ ਡਾ.ਗੁਰਦੇਵ ਸਿੰਘ ਸਿੱਧੂ ਨੂੰ ਹੀ ਜਾਂਦਾ ਹੈ। ਉਸੇ ਲੜੀ ਵਿੱਚ ਉਨ੍ਹਾਂ ‘ ਅਣਗੌਲਿਆ ਆਜ਼ਾਦੀ ਘੁਲਾਟੀਆ ਗਿਆਨੀ ਗੁਰਦਿੱਤ ਸਿੰਘ ਦਲੇਰ’ ਦ

ਨਸ਼ਿਆਂ ਦੀ ਮਾਰੂ ਹਨੇਰੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਸੀਂ ਚਾਰ ਦੋਸਤਾਂ ਨੇ ਫੈਸਲਾ ਕੀਤਾ ਕਿ ਸਮਾਜ ਦੇ ਵਡੇਰੇ ਹਿਤ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨੁਕਸਾਨਾਂ ਤੋਂ ਜਾਣੂ ਕਰਵਾਕੇ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇ। ਉਨ੍ਹਾਂ ਦੇ ਮਨਾਂ ’ਤੇ ਇਸ ਪ੍ਰਕੋਪ ਦਾ ਅਸਰ ਨਾ ਪਵੇ ਅਤੇ ਉਹ ਨਸ਼ਿਆਂ ਵੱਲ ਮੂੰਹ ਹੀ ਨਾ ਕਰਨ, ਇਸਦੇ ਲਈ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਸਬੋਧਨ ਕਰਨ ਅਤੇ ਉਨ੍ਹਾਂ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੀ ਵਿਉਂਤਬੰਦੀ ਬਣਾ ਲਈ ਗਈ। ਇਸ ਸੰਬੰ

ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ।

ਚਰਚਾ ਅਧੀਨ ‘ਆ ਜਾ ਚਿੜੀਏ’ ਕਹਾਣੀ ਸੰਗ੍ਰਹਿ ਉਸ ਦੀ 11ਵੀਂ ਪੁਸਤਕ ਹੈ। ਇਨ੍ਹਾਂ ਪੁਸਤਕਾਂ ਵਿੱਚੋਂ ‘ਚਾਨਣ ਦੇ ਫੁੱਲ’ ਅਤੇ ‘ਮਾਂ ਦੀਆਂ ਮਿੱਠੀਆਂ ਲੋਰੀਆਂ’ ਨੂੰ ਹਰਿਆਣਾ ਸਾਹਿਤ ਅਕਾਡਮੀ ਨੇ ਸਰਵੋਤਮ ਪੁਸਤਕ ਪੁਰਸਕਾਰ ਦਿੱਤੇ ਹਨ। ਬੱਚਿਆਂ ਨਾਲ ਬਾਵਾਸਤਾ ਹੋਣ ਕਰਕੇ ਮਨਜੀਤ ਕੌਰ ਅੰਬਾਲ

ਛੋਟੇ-ਛੋਟੇ ਬੱਚਿਆਂ ਦਾ ਭੀਖ ਮੰਗਣ ਲੱਗ ਜਾਣਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ। ਭੀਖ ਮੰਗਣ ਦਾ ਮੁੱਖ ਕਾਰਨ ਗਰੀਬੀ ਅਤੇ ਸਿੱਖਿਆ ਦੀ ਕਮੀ ਹੈ। ਜਦੋਂ ਬੱਚੇ ਭੀਖ ਮੰਗਦੇ ਹਨ ਤਾਂ ਉਹ ਸਕੂਲ ਨਹੀਂ ਜਾ ਸਕਦੇ। UNICEF (2011) ਦੇ ਅਨੁਸਾਰ ਭਾਰਤ ਵਿੱਚ ਲਗਭਗ ਚਾਰ ਲੱਖ ਤੋਂ ਵਧੇਰੇ ਬੱਚੇ ਭੀਖ ਮੰਗਦੇ ਹਨ, ਜਿਨ੍ਹਾਂ ਵਿੱਚ 6-14 ਸਾਲ ਦੀ ਉਮਰ ਦੇ ਬੱਚੇ 60% ਤੋਂ ਵੀ ਵੱਧ ਹਨ। NSO (2017-18) ਦੇ ਅਨੁਸਾਰ ਭਾਰਤ ਦੀ ਸਾਖਰਤਾ ਦਰ (77.7) ਹੈ। ਬੱਚਿਆਂ ਦਾ ਭੀਖ ਮੰਗਣਾ ਜਿੱਥੇ ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਹੈ, ਉੱਥੇ ਉਨ੍ਹਾਂ ਦੀ ਸਮਾਜਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਕੂਲ ਨਾ ਜਾਣ ਕਰਕੇ

ਸੋਨਮ ਵਾਂਗਚੁਕ ਲਦਾਖ ਦੇ ਉਹਨਾਂ ਚੁਣਵੇਂ ਚਿਹਰਿਆਂ ਵਿੱਚੋਂ ਹਨ ਜਿਨ੍ਹਾਂ ਨੇ ਸਿੱਖਿਆ, ਵਾਤਾਵਰਣ ਅਤੇ ਲੋਕ-ਹੱਕਾਂ ਦੇ ਮਸਲਿਆਂ ਨੂੰ ਬਹੁਤ ਹੀ ਅਹਿਮੀਅਤ ਦਿੱਤੀ ਹੈ। ਉਹ ਸਿਰਫ ਇੱਕ ਸਿੱਖਿਆ ਸੁਧਾਰਕ ਨਹੀਂ, ਸਗੋਂ ਇੱਕ ਅਜਿਹੇ ਸੰਘਰਸ਼ੀ ਆਗੂ ਹਨ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਅਵਾਜ਼ ਨੂੰ ਦੇਸ਼ ਪੱਧਰ ’ਤੇ ਪਹੁੰਚਾਇਆ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਸ਼ਾਂਤਮਈ ਸੰਘਰਸ਼ ਵੀ ਵੱਡੇ ਸਮਾਜਿਕ ਬਦਲਾਅ ਦਾ ਕਾਰਨ ਬਣ ਸਕਦਾ ਹੈ।

ਲਦਾਖ ਵਰਗੇ ਸੰਵੇਦਨਸ਼ੀਲ ਅਤੇ ਪਹਾੜੀ ਇਲਾਕੇ ਵਿੱਚ ਵਿਕਾਸ ਦੇ ਮਸਲੇ ਸਧਾਰਨ ਨਹੀਂ ਹੁੰਦੇ। ਇੱਥੇ ਕੁਦਰਤੀ ਸਰੋਤ ਸੀਮਿਤ ਹਨ, ਮੌਸਮ ਬਹੁਤ ਸਖਤ ਹੈ ਅਤੇ ਲੋਕਾਂ ਦੀਆਂ ਲੋੜਾਂ

ਪੰਜਾਬ ਇਸ ਵੇਲੇ ਬਹੁ-ਪੱਖੀ ਅਤੇ ਬਹੁ-ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਡਰੱਗ ਮਾਫੀਆ, ਰੇਤ ਮਾਫੀਆ, ਜ਼ਮੀਨ ਮਾਫੀਆ, ਜੰਗਲ ਮਾਫੀਆ, ਸ਼ਰਾਬ ਮਾਫੀਆ, ਗੈਂਗਸਟਰ ਕਲਚਰ, ਫਿਰੌਤੀਆਂ, ਅਗਵਾ, ਦਿਨ ਦਿਹਾੜੇ ਕਤਲ, ਕਰਜ਼ਿਆਂ ਹੇਠ ਦੱਬੀ ਕਿਰਸਾਨੀ, ਫਸਲਾਂ ਅਤੇ ਨਸਲਾਂ ’ਤੇ ਮੰਡਲਾਉਂਦੇ ਖਤਰੇ ਦੇ ਬੱਦਲ, ਧੀਆਂ ਦੀ ਰਾਖੀ ਕਰਦਿਆਂ ਬਾਬਲਾਂ ਦੇ ਕਤਲ, ਸੜਕਾਂ ’ਤੇ ਦਨਦਨਾਉਂਦੀ ਫਿਰਦੀ ਬੇਰੁਜ਼ਗਾਰੀ, ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਲੜਕੀਆਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ ’ਤੇ ਰੋਸ ਧਰਨੇ ਦਿੰਦਿਆਂ ਉੱਥੇ ਹੀ ਕਰੂਏ ਦਾ ਵਰਤ ਖੋਲ੍ਹਣਾ, ਵਿਕਾਸ ਦੀ ਖੜੋਤ, ਲੁੱਟਾਂ ਖੋਹਾਂ, ਚੇਨ ਝਪਟਮਾਰੀਆਂ ਅਤੇ ਜਾਨ ਲੇਵਾ ਹਮਲਿਆਂ ਤੋਂ ਡਰਦਿਆਂ ਲੋਕਾਂ ਦਾ

ਸੰਜੀਵ ਸਿੰਘ ਸੈਣੀ ਪ੍ਰਸਿੱਧ ਕਾਲਮ ਨਵੀਸ ਹੈ। ਉਸ ਦੇ ਲੇਖ ਲਗਪਗ ਹਰ ਰੋਜ਼ ਕਿਸੇ ਨਾ-ਕਿਸੇ-ਇੱਕ ਅਖ਼ਬਾਰ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਸ ਦੇ ਲੇਖਾਂ ਦੇ ਵਿਸ਼ੇ ਇਨਸਾਨ ਦੀ ਇਨਸਾਨੀਅਤ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਉਪਰਾਲਿਆਂ ਵਾਲੇ ਹੁੰਦੇ ਹਨ। ਭਾਵ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਤੱਕ ਉਸ ਦੀਆਂ ਦੋ ਪੁਸਤਕਾਂ ‘ਕਿਸਾਨ ਅੰਦੋਲਨ’ ਅਤੇ ‘ਸਮਾਜ ਅਤੇ ਜੀਵਨ ਜਾਚ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਉਸ ਦੀ ਤੀਜੀ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਦੇ ਚਾਰ ਦਰਜਨ ਲਘੂ ਲੇਖ ਹਨ। ਸਾਰੇ ਲੇਖ ਲੋਕ ਸਰੋਕਾਰਾਂ ਨ

ਜੈਂਡਰ ਸੈਂਸੇਟਾਈਜੇਸ਼ਨ ਦਾ ਅਰਥ ਹੈ, ਲਿੰਗ ਅਧਾਰਿਤ ਇੱਕ ਦੂਜੇ ਪ੍ਰਤੀ ਸੰਵੇਦਨਸ਼ੀਲ ਹੋਣਾ। ਭਾਵ ਲੜਕੀ ਅਤੇ ਲੜਕੇ ਵਿੱਚ ਫਰਕ ਨੂੰ ਮਿਟਾਉਣ ਲਈ ਜਾਗਰੂਕਤਾ ਪੈਦਾ ਕਰਨਾ। ਲੜਕੀ ਅਤੇ ਲੜਕੇ ਨੂੰ ਬਰਾਬਰੀ ਦੇ ਅਧਿਕਾਰ ਦੇਣੇ। ਭਾਵੇਂ ਕਿ ਸਾਡੇ ਸਮਾਜ ਵਿੱਚ ਇਹ ਨਾ ਬਰਾਬਰੀ ਤਾਂ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸੋਚਕੇ ਭਰੂਣ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ ਕਿ ਹੋਣ ਵਾਲਾ ਬੱਚਾ ਲੜਕੀ ਹੈ, ਲੜਕਾ ਨਹੀਂ। ਕੀ ਕਿਸੇ ਨੇ ਇਹ ਸੋਚਕੇ ਕਦੀ ਭਰੂਣ ਨੂੰ ਕੁੱਖ ਵਿੱਚ ਕਤਲ ਕਰਵਾਇਆ ਹੈ ਕਿ ਹੋਣ ਵਾਲਾ ਬੱਚਾ ਲੜਕਾ ਹੈ, ਲੜਕੀ ਨਹੀਂ? ਸਾਨੂੰ ਤਾਂ ਲੜਕੀ ਚਾਹੀਦੀ ਹੈ। ਜੀ ਨਹੀਂ! ਇਸ ਤਰ੍ਹਾਂ ਕਿਸੇ ਨੇ

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਨੌਜਵਾਨਾਂ ਦੀ ਸ਼ਕਤੀ ਨੂੰ ਰਾਸ਼ਟਰ-ਨਿਰਮਾਣ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਹੈ। ਇਸੇ ਕਰਕੇ ਇੱਥੇ ਕਈ ਅਜਿਹੇ ਸੰਗਠਨ ਬਣਾਏ ਗਏ ਹਨ ਜੋ ਵਿਦਿਆਰਥੀਆਂ ਅਤੇ ਯੁਵਕਾਂ ਨੂੰ ਸਿਰਫ ਪੜ੍ਹਾਈ ਹੀ ਨਹੀਂ ਸਗੋਂ ਜੀਵਨ ਦੇ ਮੁੱਲ, ਅਨੁਸ਼ਾਸਨ, ਸੇਵਾ-ਭਾਵ ਅਤੇ ਅਗਵਾਈ ਕਰਨਾ ਵੀ ਸਿਖਾਉਂਦੇ ਹਨ। ਇਨ੍ਹਾਂ ਵਿੱਚ ਭਾਰਤ ਸਕਾਊਟ ਐਂਡ ਗਾਈਡ, ਨੈਸ਼ਨਲ ਸਰਵਿਸ ਸਕੀਮ (NSS) ਅਤੇ ਨੈਸ਼ਨਲ ਕੈਡੇਟ ਕੋਰਪਸ (NCC) ਵਿਸ਼ੇਸ਼ ਮਹੱਤਵ ਰੱਖਦੇ ਹਨ। ਇਹ ਤਿੰਨੇ ਹੀ ਸੰਗਠਨ ਨੌਜਵਾਨਾਂ ਨੂੰ ਇੱਕ ਚੰਗਾ ਮਨੁੱਖ, ਜ਼ਿੰਮੇਵਾਰ ਨਾਗਰਿਕ ਅਤੇ ਸਮਾਜ ਲਈ ਸਮਰਪਿਤ ਵਿਅਕਤੀ ਬਣਾਉਣ ਦਾ ਕੰਮ ਕਰਦੇ ਹਨ।

ਭਾਰਤ ਸਕਾਊਟ ਐਂਡ ਗਾ

ਪੰਜਾਬ ਦੀਆਂ 13237 ਪੰਚਾਇਤਾਂ ਦੀ ਚੋਣ 15 ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਵਿੱਚ ਜਿੱਥੇ 13237 ਪਿੰਡਾਂ ਦੇ ਸਰਪੰਚਾਂ ਦੀ ਚੋਣ ਹੋਣੀ ਹੈ, ਉੱਥੇ ਹੀ 83437 ਪੰਚਾਇਤ ਮੈਂਬਰਾਂ ਵੀ ਚੁਣੇ ਜਾਣੇ ਹਨ। ਕੁੱਲ 1,33,97,922 ਵੋਟਰਾਂ ਨੇ ਆਪਣੇ ਆਪਣੇ ਪਿੰਡ ਦੀ ਪੰਚਾਇਤ ਨੂੰ ਵੋਟਿੰਗ ਪ੍ਰਣਾਲੀ ਰਾਹੀਂ ਚੁਣਨਾ ਹੈ। ਵੋਟਰਾਂ ਵਿੱਚ 63,46,008 ਔਰਤਾਂ ਅਤੇ 70,51,722 ਮਰਦ ਅਤੇ ਬਾਕੀ ਹੋਰ ਕੈਟੇਗਰੀ ਨਾਲ ਸੰਬੰਧਿਤ ਹਨ। ਸੁਖਾਂਤਕ ਪਹਿਲੂ ਇਹ ਹੈ ਕਿ ਗਿਣਤੀ ਦੇ ਕੁਝ ਕੁ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਪੰਚਾਇਤਾਂ ਹੋਂਦ ਵਿੱਚ ਆਈਆਂ ਹਨ। ਪਰ ਬਾਕੀ ਪਿੰਡਾਂ ਵਿੱਚ ਧੜੇਬੰਦੀ, ਇੱਕ ਦੂਜੇ ਨੂੰ ਠਿੱਬੀ ਲਾਉਣਾ, ਵੋਟਰਾਂ ਨੂੰ ਭਰਮਾਉ

ਦਰਸ਼ਨ ਸਿੰਘ ਭੰਮੇ’ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’ ਉਸ ਦੀ 10ਵੀਂ ਪੁਸਤਕ ਹੈ।

ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਵਿੱਚ ਕਾਫੀ ਲੰਬੇ ਅਰਸੇ ਤੋਂ ਲਿਖੀਆਂ ਜਾ ਰਹੀਆਂ ਹਨ। ਆਮ ਤੌਰ ‘ਤੇ ਵਾਰਤਕ ਵਿੱਚ ਸ਼ਬਦ/ਰੇਖਾ-ਚਿਤਰ ਲਿਖੇ ਜਾਂਦੇ ਹਨ, ਪ੍ਰੰਤੂ ਕੁਝ ਵਿਦਵਾਨਾ ਨੇ ਕਾਵਿਕ ਰੂਪ ਵਿੱਚ ਵੀ ਲਿਖੇ ਹਨ। ਇਹ ਸ਼ਬਦ/ਰੇਖਾ-ਚਿਤਰ ਸਾਹਿਤਕਾਰਾਂ ਦੇ ਹੀ ਲਿਖੇ ਜਾਂਦੇ ਸਨ। ਦਰਸ਼ਨ ਸਿੰਘ ਭੰਮੇ ਨੇ ਭਾਵੇਂ ਕਾਵਿ ਰੂਪ ਵਿੱਚ ਹੀ ਸ਼ਬਦ/ਰੇਖਾ-ਚਿਤਰ ਲਿਖੇ ਹਨ ਪ੍ਰੰਤੂ ਉਨ੍ਹਾ