ਰਚਨਾ ਅਧਿਐਨ

ਪਿਛਲੇ ਦਿਨੀਂ ਮੈਨੂੰ ਦੋਂਹ ਥਾਵਾਂ ’ਤੇ ਇੱਕੋ ਦਿਨ ਜਾਣ ਦਾ ਮੌਕਾ ਮਿਲਿਆ। ਪਹਿਲੀ ਥਾਂ ’ਤੇ ਜਾ ਕੇ ਮਾਨਸਿਕ ਨੂੰ ਸਕੂਨ ਵੀ ਮਿਲਿਆ ਅਤੇ ਸਿਜਦਾ ਕਰਨ ਲਈ ਸਿਰ ਵੀ ਝੁਕ ਗਿਆ। ਦੂਜੀ ਥਾਂ ’ਤੇ ਜਾਣ ਉਪਰੰਤ ਮਨ ਡਾਢਾ ਹੀ ਪ੍ਰੇਸ਼ਾਨ ਹੋਇਆ। ਅੱਚਵੀ ਜਿਹੀ ਮਹਿਸੂਸ ਕੀਤੀ, ਪਰ ਵਾਪਸੀ ’ਤੇ ਉਸ ਥਾਂ ਦੇ ਗੇਟ ’ਤੇ ਖੜੋਕੇ ਸਕੂਨ ਦੇ ਪਲ ਵੀ ਹਿੱਸੇ ਆਏ। ਲਗਦਾ ਸੀ ਜਿਵੇਂ ਰਾਮ ਰੌਲ਼ੇ ਅਤੇ ਕੰਨ ਪਾੜਵੇਂ ਸ਼ੋਰ ਦੇ ਇੱਕ ਖੂੰਜੇ ਵਿੱਚ ਕੋਈ ਪਰੀਆਂ ਦੀ ਬਾਤ ਪਾ ਰਿਹਾ ਹੋਵੇ।

30 ਮਾਰਚ 2024 ਨੂੰ ਮੈਨੂੰ ਦੋ ਅਲੱਗ ਅਲੱਗ ਥਾਵਾਂ ’ਤੇ ਹੋ ਰਹੇ ਸਮਾਗਮਾਂ ਵਿੱਚ ਜਾਣ ਲਈ ਸਤਿਕਾਰ ਭਰਿਆ ਸੱਦਾ ਮਿਲਿਆ। ਪਹਿਲਾ ਸੱਦਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਸੰਗਰੂਰ ਸ਼ਾਖ਼ਾ ਦੇ ਪ੍ਰਬੰਧਕਾਂ ਵੱਲੋਂ ਸ਼ਾਖ਼ਾ ਦੇ 24ਵੇਂ ਸਥਾਪਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਸੀ ਅਤੇ ਦੂਜਾ ਸੱਦਾ ਕਾਲਜ ਵਿੱਚ ਪ੍ਰੋਫੈਸਰ ਵਜੋਂ ਸੇਵਾ ਕਰ ਰਹੀ ਧੀਆਂ ਵਰਗੀ ਰਮਨ ਦੇ ਸੰਗਰੂਰ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਲੇਸ ਵਿੱਚ ਹੋ ਰਹੀ ਉਸ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਦਾ ਸੀ।

ਯਾਦਵਿੰਦਰ ਸਿੰਘ ਭੁੱਲਰ ਨੇ ਹੁਣ ਤੱਕ ਵਾਰਤਕ ਦੀਆਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ ਦੋ ਸਫਰਨਾਮੇ, ਯਾਤਰਾ ਸ੍ਰੀ ਹੇਮਕੁੰਟ ਸਾਹਿਬ ਤੇ ਯਾਤਰਾ ਸ੍ਰੀ ਹਜ਼ੂਰ ਸਾਹਿਬ, ਚੁੱਪਾਂ ਤਿੜਕ ਪਈਆਂ, ਜਿੰਦ ਦੇਸ਼ ਦੇ ਲੇਖੇ ਅਤੇ ਇਕ ਬਾਲ ਸੰਗ੍ਰਹਿ ਬਾਲ ਵੰਡਣ ਖ਼ੁਸ਼ਬੋਆਂ ਸ਼ਾਮਲ ਹਨ। ‘ਮਨਹੁ ਕੁਸੁਧਾ ਕਾਲੀਆ’ ਛੇਵੀਂ ਪੁਸਤਕ ਤੇ ਉਸ ਦਾ ਪਲੇਠਾ ਨਾਵਲ ਹੈ। ਇਸ ਨਾਵਲ ਦਾ ਵਿਸ਼ਾ ਡੇਰਿਆਂ ਵਿੱਚ ਹੋ ਰਹੇ ਕੁਕਰਮਾ ਸੰਬੰਧੀ ਹੈ। ਗੁਰਬਾਣੀ ਦੇ ਸ਼ਬਦ:

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥

ਮਨਹੁ ਕੁਸੁਧਾ ਕਾਲੀਆ ਬਾਹਿਰ ਚਿਟਵੀਆਹ॥

ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ, ਬਾਬਲ ਡੋਲਾ ਨਹੀਂਓਂ ਲੰਘਦਾ …

ਬਾਬਲ ਮੇਰਾ ਦੇਸਾਂ ਦਾ ਰਾਜਾ, ਕੋਈ ਨਿੰਦਕੇ ਨਾ ਜਾਵੇ …

ਤੂੰ ਕਿਓਂ ਰੋਵੇਂ ਬਾਬਲ ਵੇ, ਜੱਗ ਹੁੰਦੜੀ ਆਈ …

ਬੱਚਿਆਂ ਦੀ ਸਫਲਤਾ ਲਈ ਅੰਕਾਂ ਦੇ ਨਾਲ ਰੁਚੀ, ਸਿਹਤ ਅਤੇ ਮਾਨਸਿਕ ਖੁਸ਼ੀ ਵੀ ਬਹੁਤ ਜ਼ਰੂਰੀ ਹੈ। ਅਜੋਕਾ ਯੁਗ ਮੁਕਾਬਲੇ ਅਤੇ ਤੇਜ਼ੀ ਦਾ ਯੁਗ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਅੱਗੇ, ਜੀਵਨ ਵਿੱਚ ਸਫਲ ਅਤੇ ਸਮਾਜ ਵਿੱਚ ਮਾਣਯੋਗ ਸਥਾਨ ’ਤੇ ਦੇਖਣਾ ਚਾਹੁੰਦੇ ਹਨ। ਇਸੇ ਕਾਰਨ ਬੱਚਿਆਂ ਉੱਤੇ ਚੰਗੇ ਅੰਕ ਹਾਸਲ ਕਰਨ, ਮਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਭਵਿੱਖ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਕਈ ਵਾਰ ਖੇਡਾਂ, ਅਰਾਮ, ਰਚਨਾਤਮਕਤਾ ਅਤੇ ਬੱਚਿਆਂ ਦੀ ਆਪਣੀ ਰੁਚੀ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚੇ ਦਾ ਸਰਵਪੱਖੀ ਵਿਕਾਸ ਕੇਵਲ ਕਿਤਾਬੀ ਪੜ੍ਹਾਈ ਨਾਲ ਸੰਭਵ ਨਹੀਂ; ਸਿੱਖਿਆ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਨੈਤਿਕ ਮੁੱਲ ਅਤੇ ਜੀਵਨ-ਜਾਚ ਵੀ ਬੱਚੇ ਦੀ ਸ਼ਖਸੀਅਤ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਘਰ ਅਤੇ ਸਕੂਲ ਦਾ ਮਾਹੌਲ ਬੱਚੇ ਦੀ ਸੋਚ, ਆਦਤਾਂ ਅਤੇ ਭਵਿੱਖੀ ਦਿਸ਼ਾ ਉੱਤੇ ਡੂੰਘਾ ਪ੍ਰਭਾਵ ਪਾਉਂਦੇ ਹਨ।

ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ‘ਪਾਂਧੀ’ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂ ਆਰੰਭ ਹੁੰਦਾ ਹੈ। ਇਹ ਲੰਮਾ ਸਫ਼ਰ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ ਤੇ ਗੁਰੂ ਕੀ ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆ ਮੁੜ ਕਪੂਰਥਲਾ ਜਿੱਥੇ ਉਹ 1970’ਵਿਆਂ ਵਿੱਚ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਬੀ.ਐੱਸ. ਸੀ. ਤੱਕ ਵਿਦਿਆਰਥੀ ਰਿਹਾ ਹੈ, ਵਿਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। 2003 ਵਿਚ ਕੈਨੇਡਾ ਪਹੁੰਚ ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੰਮ ਕਰਕੇ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ‘ਪਾਂਧੀ’ 2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਅਤੇ ਉੱਥੇ ਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ‘ਚ 40 ਸਾਲ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਸੁਨਹਿਰੀ ਸੁਪਨਾ ਪੂਰਾ ਕਰਦਾ ਹੈ। 

ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਮ ਅਮਰ ਸ਼ਹੀਦਾਂ ਦੀ ਕਤਾਰ ਵਿੱਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ। ਉਹ ਸਿਰਫ ਇੱਕ ਬਹਾਦਰ ਕ੍ਰਾਂਤੀਕਾਰੀ ਹੀ ਨਹੀਂ ਸਨ, ਸਗੋਂ ਦੂਰਦਰਸ਼ੀ ਚਿੰਤਕ, ਤਰਕਸ਼ੀਲ ਲੇਖਕ, ਸਮਾਜਵਾਦੀ ਵਿਚਾਰਧਾਰਾ ਦੇ ਸਮਰਥਕ ਅਤੇ ਨੌਜਵਾਨਾਂ ਦੇ ਪ੍ਰੇਰਣਾਸ਼੍ਰੋਤ ਵੀ ਸਨ। ਉਨ੍ਹਾਂ ਦਾ ਜੀਵਨ ਦੇਸ਼ ਦੀ ਅਜ਼ਾਦੀ, ਸਮਾਜਿਕ ਬਰਾਬਰੀ ਅਤੇ ਮਨੁੱਖੀ ਮਰਯਾਦਾ ਲਈ ਕੀਤੇ ਗਏ ਅਦਭੁਤ ਤਿਆਗ ਦੀ ਗਾਥਾ ਹੈ।

ਨਸ਼ਿਆਂ ਕਾਰਨ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਪੰਜਾਬ ਦੇ ਪਿੰਡੇ ’ਤੇ ਪਈ ਨਸ਼ਿਆਂ ਰੂਪੀ ਗਰਦ ਨੇ ਰੰਗਲੇ ਪੰਜਾਬ ਦੀ ਵਿਲੱਖਣਤਾ ਨੂੰ ਹੀ ਗ੍ਰਹਿਣ ਲਾ ਦਿੱਤਾ ਹੈ। ਪੰਜਾਬ ਦੀ ਅੰਦਾਜ਼ਨ ਤਿੰਨ ਕਰੋੜ ਦੀ ਆਬਾਦੀ ਵਿੱਚੋਂ 68.84% ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਪਿੰਡਾਂ ਵਿੱਚ ਥਾਂ ਥਾਂ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੇ ਜਿੱਥੇ ਲੋਕਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਖੋਰਾ ਲਾਇਆ ਹੈ, ਉੱਥੇ ਹੀ ਲੁੱਟਾਂ-ਖੋਹਾਂ, ਠੱਗੀਆਂ, ਨਜਾਇਜ਼ ਕਬਜ਼ਿਆਂ, ਬਲਾਤਕਾਰਾਂ, ਕਤਲ ਅਤੇ ਘਰਾਂ ਅੰਦਰ ਬੈਠਿਆਂ ’ਤੇ ਹੀ ਚੱਲ ਰਹੇ ਹਥਿਆਰਾਂ ਨੇ ਪੰਜਾਬੀਆਂ ਨੂੰ ਹਿੰਸਕ, ਝੂਠੇ ਅਤੇ ਸ਼ਰਾਰਤੀ ਬਣਾਕੇ ਰੱਖ ਦਿੱਤਾ ਹੈ।

ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਹਥਲੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ: ਪਾਕਿਸਤਾਨ ਦੀ ਯਾਤਰਾ’ ਦੀ ਲੇਖਿਕਾ ਰਜਵੰਤ ਕੌਰ ਸੰਧੂ ਨੂੰ ਆਰਥਿਕ ਤੰਗੀ ਵਾਲਾ ਤਾਂ ਕੋਈ ਮਸਲਾ ਨਹੀਂ ਸੀ ਅਤੇ ਕੈਨੇਡਾ ਦੀ ਨਾਗਰਿਕ ਹੋਣ ਕਰਕੇ ਨਾ ਹੀ ਪਾਕਿਸਤਾਨ ਦਾ ਪਾਸਪੋਰਟ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਸੀ। ਉਨ੍ਹਾਂ ਦੇ ਪਤੀ-ਦੇਵ ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਇਸ ਤੋਂ ਪਹਿਲਾਂ ਦੋ ਵਾਰ ਇਕੱਲੇ ਹੀ ਪਾਕਿਸਤਾਨ ਜਾ ਵੀ ਆਏ ਸਨ। ਉਹ ਆਪਣੀ ਸ਼ਰੀਕੇ-ਹਯਾਤ ਰਜਵੰਤ ਕੌਰ ਨੂੰ ਨਾਲ ਨਹੀਂ ਸਨ ਲੈ ਕੇ ਗਏ, ਜਿਸਦਾ ਇਸ ਲੇਖਿਕਾ ਨੂੰ ਡਾਹਡਾ ਗਿਲ੍ਹਾ ਵੀ ਹੈ। ‘ਬਹਾਨਾ’ ਪਹਿਲੀ ਵਾਰ 2001 ਵਿੱਚ ਫ਼ਖਰ ਜ਼ਮਾਂ ਵੱਲੋਂ ਲਾਹੌਰ ਵਿੱਚ ਕਰਵਾਈ ਗਈ ਉਨ੍ਹਾਂ ਵੱਲੋਂ ਪਹਿਲੀ ਆਲਮੀ ਪੰਜਾਬੀ ਕਾਨਫ਼ਰੰਸ ਵਿੱਚ ਲੇਖਕਾਂ ਨੂੰ ਆਪਣੀਆਂ ਪਤਨੀਆਂ ਨੂੰ ਨਾਲ ਨਾ ਲਿਜਾਣ ਦਾ ਅਤੇ ਫਿਰ ਦੂਸਰੀ ਵਾਰ ਹਰਨੇਕ ਸਿੰਘ ਘੜੂੰਆਂ ਵੱਲੋਂ ਕੇਵਲ ਉਨ੍ਹਾ ਦਾ ਆਪਣਾ (ਵਰਿਆਮ ਸਿੰਘ ਸੰਧੂ ਦਾ) ਹੀ ਪਾਸਪੋਰਟ ਮੰਗੇ ਜਾਣ ਦਾ ਸੀ।

ਕੁਦਰਤ ਨਾਲ ਖਿਲਵਾੜ ਕਰਨਾ ਮਨੁੱਖਤਾ ਲਈ ਸਭ ਤੋਂ ਵੱਡੀ ਭੁੱਲ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਪਰੀਆਂ ਕੁਦਰਤੀ ਆਫਤਾਂ-ਭਾਰੀ ਹੜ੍ਹ, ਭਿਆਨਕ ਗਰਮੀ ਦੀਆਂ ਲਹਿਰਾਂ, ਅਚਾਨਕ ਆਉਣ ਵਾਲੇ ਤੁਫਾਨ ਅਤੇ ਸੋਕੇ ਸਾਨੂੰ ਸਪਸ਼ਟ ਸੰਦੇਸ਼ ਦੇ ਰਹੇ ਹਨ ਕਿ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਰਹਿਣਯੋਗ ਨਹੀਂ ਬਚੇਗੀ।

ਹੜ੍ਹਾਂ ਦਾ ਕਹਿਰ: ਪੰਜਾਬ ਤੋਂ ਨਿਪਾਲ ਤੱਕ

2025 ਵਿੱਚ ਭਾਰਤ ਨੇ 334 ਦਿਨਾਂ ਵਿੱਚੋਂ 331 ਦਿਨ ਕਿਸੇ ਨਾ ਕਿਸੇ ਰੂਪ ਵਿੱਚ ਅੱਤ ਦੀਆਂ ਮੌਸਮੀ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਨਾਲ 4, 419 ਲੋਕਾਂ ਦੀ ਮੌਤ ਹੋਈ ਅਤੇ 17.4 ਮਿਲੀਅਨ

ਗੱਲ ਸਤੰਬਰ 2020 ਦੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਸੰਗਰੂਰ ਦੇ ਨਸ਼ਾ ਛੜਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਸੀ। ਨਸ਼ਈ ਮਰੀਜ਼ਾਂ ਨੂੰ ਜ਼ਿੰਦਗੀ ਦੇ ਖਲਨਾਇਕ ਨਹੀਂ ਸਗੋਂ ਪੀੜਤ ਸਮਝਦਿਆਂ ਉਹਨਾਂ ਨੂੰ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨ ਕਾਰਨ ਸਾਰਥਕ ਨਤੀਜੇ ਸਾਹਮਣੇ ਵੀ ਆ ਰਹੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਪ੍ਰਾਂਤਾਂ ਦੇ ਨਸ਼ਈ ਮਰੀਜ਼ਾਂ ਨੇ ਵੀ ਨਸ਼ਾ ਮੁਕਤ ਹੋਣ ਲਈ ਇਸ ਨਸ਼ਾ ਛੁੜਾਓ ਕੇਂਦਰ ਦੀ ਢੋਈ ਲਈ ਹੋਈ ਸੀ। ਸ਼ਾਮ ਨੂੰ ਹਰ ਰੋਜ਼ ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਦੀ ਜ਼ਿੰਮੇਵਾ

ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਅਮਲੀ ਤੌਰ ‘ਤੇ ਦੇਣਾ ਚਾਹੀਦਾ ਹੈ। ਅਖ਼ਬਾਰੀ ਬਿਆਨਾ ਨਾਲ ਰਾਬਰਤਾ ਦਾ ਦਰਜਾ ਨਹੀਂ ਮਿਲਦਾ।

ਇਸਤਰੀਆਂ ਸੰਬੰਧੀ ਹਰ ਸਾਲ ਸੰਸਾਰ ਵਿੱਚ ਇੱਕ ਦਿਨ ‘ਇਸਤਰੀ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਸ ਦਿਨ ਇਸਤਰੀਆਂ ਦੇ ਸੋਹਲੇ ਗਾਏ ਜਾਂਦੇ ਹਨ। ਇਸਤਰੀ ਦਾ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ। ਉਹ ਸਮਾਜ ਦਾ ਅੱਧਾ ਹਿੱਸਾ ਹੈ, ਇਸ ਲਈ ਉਸ ਨੂੰ ਅਰਧੰਗਣੀ ਕਿਹਾ ਜਾਂਦਾ ਹੈ। ਸਾਲ ਵਿੱਚ ਇਕ ਦਿਨ ਉਨ੍ਹਾਂ ਦੀ ਮਹੱਤਤਾ ਬਾਰੇ ਇਸਤਰੀ ਦਿਵਸ ਮਨਾਉਣਾ ਵਾਜਬ ਨਹੀਂ, ਸਗੋਂ ਹਰ ਰੋਜ਼ ਹੀ ਇਸਤਰੀ ਦੀ ਕਦਰ ਕਰਨੀ ਸਮਾਜ ਦੀ ਜ਼ਿ

“ਲੈ ਅਸੀਂ ਕਿਹੜਾ ਬੰਤੋ ਵਿਆਹੁਣੀ ਐ।” ਇਹ ਗੱਲ ਸੁਣਕੇ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ। ਜੀ ਹਾਂ! ਘਰ ਕੁੜੀ ਨਾ ਹੋਣ ਕਾਰਨ ਉਸ ਵਿਅਕਤੀ ਦਾ ਇਸ਼ਾਰਾ ਕੁੜੀ ਦੇ ਵਿਆਹ ਵੇਲੇ ਕੀਤੇ ਜਾਣ ਵਾਲੇ ਖ਼ਰਚੇ ਤੋਂ ਸੀ। ਮੈਨੂੰ ਉਸਦੀ ਗੱਲ ਸੁਣਕੇ ਹਾਸਾ ਨਹੀਂ ਆਇਆ ਬਲਕਿ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਕੀ ਸੱਚਮੁੱਚ ਅੱਜ ਬੰਤੋ ਮਾਪਿਆਂ ਸਿਰ ਭਾਰ ਹੈ? ਬਿਲਕੁਲ ਨਹੀਂ, ਬੰਤੋ ਤਾਂ ਸਗੋਂ ਹੁਣ ਮਾਪਿਆਂ ਦਾ ਭਾਰ ਵੰਡਾ ਰਹੀ ਹੈ। ਅੱਜ ਹਰ ਖੇਤਰ, ਚਾਹੇ ਪੜ੍ਹਾਈ ਦੀ ਗੱਲ ਹੋਵੇ, ਖੇਡਾਂ, ਰਾਜਨੀਤੀ, ਨੌਕਰੀ, ਵਿਦੇਸ਼ ਵਿੱਚ ਜਾਣ ਦੀ, ਆਪਣੇ ਆਪ ਨੂੰ ਹੀ ਨਹੀਂ ਸਗੋਂ ਪਰਿਵਾਰਿਕ ਮੈਬਰਾਂ ਨੂੰ ਵੀ ਸੈੱਟ ਕਰਨ ਦੀ ਜ਼ਿੰਮੇਵਾਰੀ ਅੱਜ ਕੁੜੀਆਂ ਬਾਖੂਬੀ

ਇਸ ਵੇਲੇ ਦੋ ਭਰਵੇਂ ਦਰਿਆ ਪੰਜਾਬ ਵਿੱਚ ਵਗ ਰਹੇ ਨੇ। ਨਸ਼ਿਆਂ ਦੇ ਦਰਿਆ ਨੂੰ ਪੰਜਾਬ ਵਿੱਚ ਵਹਿੰਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ, ਜਦੋਂ ਕਿ ਜਵਾਨੀ ਦੇ ਵਿਦੇਸ਼ਾਂ ਵੱਲ ਰੁਝਾਨ ਨੇ ਸੱਤਵੇਂ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਦੋਨਾਂ ਦਰਿਆਵਾਂ ਨੇ ਘਰਾਂ ਦੇ ਵਿਹੜਿਆਂ ਦੀ ਰੌਣਕ ਗੁੰਮ ਕਰ ਦਿੱਤੀ ਹੈ। ਗਲੀਆਂ, ਕਾਲਜ ਅਤੇ ਤਕਨੀਕੀ ਕਾਲਜਾਂ ਵਿੱਚ ਸੁੰਨ ਜਿਹੀ ਪਸਰੀ ਹੋਈ ਹੈ। “ਕਿਤੇ ਸਾਡਾ ਮੁੰਡਾ ਨਸ਼ਿਆਂ ਦੇ ਭਰ ਵਗਦੇ ਦਰਿਆ ਵਿੱਚ ਹੀ ਨਾ ਰੁੜ੍ਹ ਜਾਵੇ, ਕਿਤੇ ਹੋਰ ਮੁੰਡਿਆਂ ਦੇ ਧੱਕੇ ਚੜ੍ਹਕੇ ਇਹ ਵੀ … …।” ਇਸ ਸੋਚ ਨਾਲ ਮਾਂ-ਬਾਪ ਕੰਬ ਉੱਠਦੇ ਨੇ। ਪਿੰਡ ਦੇ ਖੋਲਿਆਂ, ਬੇਅਬਾਦ ਥਾਵਾਂ, ਜਾਂ ਫਿਰ ਸੁੰਨੀਆਂ ਗਲੀਆਂ ਵਿੱਚ ਪਿੰਡ

ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਡੇਢ ਦਰਜਨ ਨਾਟਕ, ਖੋਜ, ਕਵਿਤਾ, ਆਲੋਚਨਾ, ਵਾਰਤਕ, ਜੀਵਨੀ, ਅਨੁਵਾਦ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਉਸ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਐਮ.ਫਿਲ ਹੈ, ਪ੍ਰੰਤੂ ਸਾਹਿਤ ਦੇ ਰੂਪਾਂ ਨੂੰ ਉਹ ਆਮ ਬੁੱਧੀਜੀਵੀ ਵਿਦਵਾਨਾਂ ਵਾਂਗ ਬਣਾਏ ਗਏ ਮਾਪ ਦੰਡਾਂ ਅਨੁਸਾਰ ਲਿਖਣ ਤੇ ਪੜਚੋਲਣ ਦੇ ਹੱਕ ਵਿੱਚ ਨਹੀਂ। ਪੰਜਾਬੀ ਭਾਸ਼ਾ ਦਾ ਉਹ ਗੂੜ੍ਹ ਗਿਆਨੀ ਹੈ 1974 ਵਿੱਚ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ, ਜਿਹੜਾ ਲਗਾਤਾਰ ਹੁਣ ਤੱਕ ਜ਼ਾਰੀ ਹੈ।

ਨੌਕਰੀ ਵਿੱਚ

ਗੁਰਦੀਸ਼ ਕੌਰ ਗਰੇਵਾਲ ਪੰਜਾਬੀ ਦੀ ਸਮਰੱਥ ਸਾਹਿਤਕਾਰ ਹੈ। ਉਹ ਸਾਹਿਤ ਦੇ ਚਾਰ ਰੂਪਾਂ ਕਵਿਤਾ, ਗੀਤ, ਗ਼ਜ਼ਲ ਅਤੇ ਵਾਰਤਕ ਲਿਖਦੀ ਹੈ। ਉਸ ਦੀਆਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਕਵਿਤਾ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਨੂੰ ਉਸ ਦੀਆਂ ਸਾਰੀਆਂ ਪੁਸਤਕਾਂ ਪੜ੍ਹਨ ਦਾ ਮਾਣ ਪ੍ਰਾਪਤ ਹੈ। ਉਸ ਦੇ ਵਿਸ਼ੇ ਆਮ ਤੌਰ ‘ਤੇ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਪ੍ਰਕ੍ਰਿਤੀ ਨਾਲ ਸੰਬੰਧਤ ਹੁੰਦੇ ਹਨ। ਉਹ ਮੁੱਢਲੇ ਤੌਰ ‘ਤੇ ਸਿੱਖ ਧਰਮ ਨੂੰ ਪ੍ਰਣਾਈ ਹੋਈ ਸਾਹਿਤਕਾਰ ਹੈ। ਉਸ ਦੀ ਸ਼ਬਦਾਵਲੀ ਮਲਵਈ ਭਾਸ਼ਾ ਵਿੱਚ ਰੰਗੀ ਹੋਈ ਹੁੰਦੀ ਹੈ। ਉਸ ਦੀ ਹਰ ਰਚਨਾ ਵਿੱਚੋਂ ਸਿੱਖ ਧਰਮ ਦੀ ਵਿਚਾਰਧਾਰਾ ਦੀ ਖ਼ੁਸ਼ਬੋ ਆਉਂਦੀ ਹ

ਭਾਰਤ ਦੀ ਕੌਮੀ ਸੁਰੱਖਿਆ ਅਤੇ ਰਣਨੀਤਕ ਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇਕ ਅਜੀਤ ਡੋਵਾਲ ਨੇ ਆਪਣੀ ਕਾਰਜਸ਼ੈਲੀ, ਦ੍ਰਿੜ੍ਹਤਾ ਅਤੇ ਖੁਫੀਆ-ਸਮਰਥਾ ਨਾਲ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਅਮਿਟ ਛਾਪ ਛੱਡੀ ਹੈ। 20 ਜਨਵਰੀ 1945 ਨੂੰ ਜਨਮੇ ਡੋਵਾਲ ਇਸ ਵੇਲੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਹਨ ਅਤੇ 2014 ਤੋਂ ਇਸ ਅਹੁਦੇ ’ਤੇ ਲਗਾਤਾਰ ਸੇਵਾ ਨਿਭਾ ਰਹੇ ਹਨ।

ਆਈਪੀਐੱਸ ਪਿਛੋਕੜ ਵਾਲੇ ਅਜੀਤ ਡੋਵਾਲ ਨੇ ਖੁਫੀਆ ਅਤੇ ਸੁਰੱਖਿਆ ਖੇਤਰ ਵਿੱਚ ਲੰਬਾ ਅਨੁਭਵ ਹਾਸਲ ਕੀਤਾ। ਇੰਟੈਲੀਜੈਂਸ ਬਿਊਰੋ ਦੇ ਮੁਖੀ ਰਹੇ ਡੋਵਾਲ ਨੂੰ ਰਣਨੀਤਕ ਸੋਚ, ਸੰਕਟ ਪ੍ਰਬੰਧਨ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਗਹਿਰੀ ਸ

ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ। ਪਰ ਅਧਿਆਪਕ ਤਾਂ ਹਮੇਸ਼ਾ ਗਿਆਨ ਰੂਪੀ ਰੌਸ਼ਨੀ ਵੰਡਦਾ ਹੈ, ਇਹ ਗਿਆਨ ਕਦੇ ਵੀ ਖ਼ਤਮ ਨਹੀਂ ਹੁੰਦਾ ਸਗੋਂ ਅੱਗੇ ਦੀ ਅੱਗੇ ਜੋਤ ਤੋਂ ਜੋਤ ਜਗਦੀ ਰਹਿੰਦੀ ਹੈ। ਸੁਹਿਰਦ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਵੀ ਨਾ ਤੇਲ ਮੁੱਕਣ ਦਿੰਦੇ ਹਨ ਨਾ ਹੀ ਗਿਆਨ ਦੀ ਬੱਤੀ ਬੁੱਝਣ ਦਿੰਦੇ ਹਨ ਸਗੋਂ ਉਹ ਆਪਣਾ ਸਰੀਰ ਮੁੱਕਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਦੇ ਦੀਵੇ ਜਗਾ ਜਾਂਦੇ ਹਨ ਜੋ ਹਨੇਰੇ ਰਾਹਾਂ ਨੂੰ ਹਮੇਸ਼ਾਂ ਰੌਸ਼ਨ

ਡਾ.ਗੁਰਦੇਵ ਸਿੰਘ ਸਿੱਧੂ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਲਿਖਣ ਦੇ ਮਾਹਿਰ ਵਿਦਵਾਨ ਤੇ ਇਤਿਹਾਸਕਾਰ ਗਿਣੇ ਜਾਂਦੇ ਹਨ। ਜਾਣੇ ਪਛਾਣੇ ਅਤੇ ਸਮਾਜ ਵਿੱਚ ਚਰਚਿਤ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਹਰ ਕੋਈ ਵਿਦਵਾਨ ਲਿਖਣ ਦਾ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਉਨ੍ਹਾਂ ਬਾਰੇ ਮੈਟਰ ਸੌਖਾ ਮਿਲ ਜਾਂਦਾ ਹੈ ਪ੍ਰੰਤੂ ਅਣਗੌਲੇ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਕਰਨ ਦਾ ਕੋਈ ਕਸ਼ਟ ਨਹੀਂ ਕਰਨਾ ਚਾਹੁੰਦਾ।

ਅਣਗੌਲੇ ਆਜ਼ਾਦੀ ਘੁਲਾਟੀਆਂ ਦੀ ਖੋਜ ਕਰਕੇ ਉਨ੍ਹਾਂ ਬਾਰੇ ਲਿਖਣ ਦਾ ਸਿਹਰਾ ਡਾ.ਗੁਰਦੇਵ ਸਿੰਘ ਸਿੱਧੂ ਨੂੰ ਹੀ ਜਾਂਦਾ ਹੈ। ਉਸੇ ਲੜੀ ਵਿੱਚ ਉਨ੍ਹਾਂ ‘ ਅਣਗੌਲਿਆ ਆਜ਼ਾਦੀ ਘੁਲਾਟੀਆ ਗਿਆਨੀ ਗੁਰਦਿੱਤ ਸਿੰਘ ਦਲੇਰ’ ਦ

ਨਸ਼ਿਆਂ ਦੀ ਮਾਰੂ ਹਨੇਰੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਸੀਂ ਚਾਰ ਦੋਸਤਾਂ ਨੇ ਫੈਸਲਾ ਕੀਤਾ ਕਿ ਸਮਾਜ ਦੇ ਵਡੇਰੇ ਹਿਤ ਨੂੰ ਮੁੱਖ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨੁਕਸਾਨਾਂ ਤੋਂ ਜਾਣੂ ਕਰਵਾਕੇ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇ। ਉਨ੍ਹਾਂ ਦੇ ਮਨਾਂ ’ਤੇ ਇਸ ਪ੍ਰਕੋਪ ਦਾ ਅਸਰ ਨਾ ਪਵੇ ਅਤੇ ਉਹ ਨਸ਼ਿਆਂ ਵੱਲ ਮੂੰਹ ਹੀ ਨਾ ਕਰਨ, ਇਸਦੇ ਲਈ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਸਬੋਧਨ ਕਰਨ ਅਤੇ ਉਨ੍ਹਾਂ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੀ ਵਿਉਂਤਬੰਦੀ ਬਣਾ ਲਈ ਗਈ। ਇਸ ਸੰਬੰ

ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ।

ਚਰਚਾ ਅਧੀਨ ‘ਆ ਜਾ ਚਿੜੀਏ’ ਕਹਾਣੀ ਸੰਗ੍ਰਹਿ ਉਸ ਦੀ 11ਵੀਂ ਪੁਸਤਕ ਹੈ। ਇਨ੍ਹਾਂ ਪੁਸਤਕਾਂ ਵਿੱਚੋਂ ‘ਚਾਨਣ ਦੇ ਫੁੱਲ’ ਅਤੇ ‘ਮਾਂ ਦੀਆਂ ਮਿੱਠੀਆਂ ਲੋਰੀਆਂ’ ਨੂੰ ਹਰਿਆਣਾ ਸਾਹਿਤ ਅਕਾਡਮੀ ਨੇ ਸਰਵੋਤਮ ਪੁਸਤਕ ਪੁਰਸਕਾਰ ਦਿੱਤੇ ਹਨ। ਬੱਚਿਆਂ ਨਾਲ ਬਾਵਾਸਤਾ ਹੋਣ ਕਰਕੇ ਮਨਜੀਤ ਕੌਰ ਅੰਬਾਲ