ਰਚਨਾ ਅਧਿਐਨ

ਡਾ: ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ 53 ਕਵਿਤਾਵਾਂ ਹਨ, ਜਿਹੜੀਆਂ ਪੰਜਾਬ, ਪੰਜਾਬੀਅਤ, ਸਭਿਆਚਾਰ ਅਤੇ ਵਿਰਾਸਤ ਦੀ ਹੂਕ ਦਾ ਪ੍ਰਗਟਾਵਾ ਕਰਦੀਆਂ ਹਨ। 

ਉਸ ਦੀ ਬੋਲੀ ਠੇਠ ਮਲਵਈ ਅਤੇ ਦਿਹਾਤੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਹੈ। ਸ਼ਾਇਰਾ ਦੀਆਂ ਕਵਿਤਾਵਾਂ ਛੰਦ ਬੰਦੀ, ਬਹਿਰ ਅਤੇ ਕਾਵਿਕ ਲੈ ਵਿੱਚ ਪ੍ਰੋਸੀਆਂ ਹੋਈਆਂ ਹਨ। ਇਹ ਕਵਿਤਾਵਾਂ ਡਾ: ਹਰਬੰਸ ਕੌਰ ਗਿੱਲ ਦੀ ਜ਼ਿੰਦਗੀ ਦੇ ਨਿੱਜੀ ਤਜਰਬੇ ਤੇ ਅਧਾਰਤ ਹਨ, ਪ੍ਰੰਤੂ ਸ਼ਾਇਰਾ ਇਨ੍ਹਾਂ ਨੂੰ ਲੋਕਾਈ ਦੀਆਂ ਬਣਾਉਣ ਵਿੱਚ ਸਫਲ ਹੋ ਗਈ ਹੈ। ਭਾਵ ਇਹ ਕਵਿਤਾਵਾਂ ਪਾਠਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਲਗਦੀਆਂ ਹਨ। ਡਾ: ਹਰਬੰਸ ਕੌਰ ਗਿੱਲ ਦੀ ਵਿਰਾਸਤ ਦਿਹਾਤੀ ਪੰਜਾਬ ਹੈ, ਭਾਵ ਉਸ ਦਾ ਬਚਪਨ ਪਿੰਡਾਂ ਵਿੱਚ ਰਹਿੰਦਿਆ ਗੁਜ਼ਰਿਆ ਹੈ। ਇਸ ਕਰਕੇ ਉਸ ਦੀਆਂ ਕਵਿਤਾਵਾਂ ਪੰਜਾਬ ਦੀਆਂ ਫ਼ਸਲਾਂ, ਸੱਥਾਂ, ਰਹਿਤਲ, ਕਿਸਾਨੀ ਸਭਿਆਚਾਰ, ਪਿਪਲਾਂ, ਹਲਾਂ ਪੰਜਾਲੀਆਂ, ਟੋਭਿਆਂ, ਖੂਹਾਂ, ਤ੍ਰਿੰਝਣਾ ਅਤੇ ਕੁਦਰਤ ਦੇ ਨਜ਼ਾਰਿਆਂ ਦੀ ਬਾਤ ਪਾਉਂਦੀਆਂ ਹਨ। ਆਪਣੇ ਪਿੰਡ ਗਹੌਰ ਜਾਣ ਤੋਂ ਬਾਅਦ ਲਿਖਦੀ ਹੈ:

ਅਜੋਕੇ ਸਮੇਂ ਦੀ ਸਭ ਤੋਂ ਕੌੜੀ ਸਚਾਈ ਇਹ ਹੈ ਕਿ ਇਨਸਾਨ ਜਾਨਵਰਾਂ ਨਾਲ ਭਾਵੁਕ ਮੋਹ ਪ੍ਰੇਮ ਤਾਂ ਵਧਾ ਰਿਹਾ ਹੈ ਪਰ ਆਪਣੇ ਮਾਪਿਆਂ ਦੀ ਸੇਵਾ-ਸੰਭਾਲ ਤੋਂ ਮੂੰਹ ਮੋੜ ਰਿਹਾ ਹੈ। ਇਹ ਸਿਰਫ ਨਿੱਜੀ ਪਸੰਦ ਦਾ ਮਾਮਲਾ ਨਹੀਂ, ਸਗੋਂ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਵਿੱਚ ਆਏ ਖਤਰਨਾਕ ਬਦਲਾਅ ਦਾ ਸੰਕੇਤ ਹੈ।

ਪਿਆਰ ਦੀ ਦਿਸ਼ਾ ਬਦਲ ਰਹੀ ਹੈ

ਖੋਜਾਂ ਅਤੇ ਸਮਾਜਿਕ ਅਧਿਐਨ ਦੱਸਦੇ ਹਨ ਕਿ ਪੱਛਮੀ ਸਮਾਜਾਂ ਸਮੇਤ ਦੁਨੀਆ ਭਰ ਵਿੱਚ ਇਨਸਾਨ ਅਤੇ ਪਾਲਤੂ ਜਾਨਵਰਾਂ ਵਿਚਕਾਰ ਭਾਵੁਕ ਬੰਧਨ ਮਜ਼ਬੂਤ ਹੋ ਰਿਹਾ ਹੈ। ਛੋਟੇ ਪਰਿਵਾਰ, ਵਧ ਰਹੀ ਉਮਰ, ਰਿਸ਼ਤਿਆਂ ਵਿੱਚ ਤਣਾਅ ਅਤੇ ਸਮਾਜਿਕ ਇਕੱਲੇਪਨ ਦੇ ਕਾਰਨ ਲੋਕ ਆਪਣੀ ਭਾਵੁਕ ਲੋੜ ਪੂਰੀ ਕਰਨ ਲਈ ਪਾਲਤੂ ਜਾਨਵਰਾਂ ਵੱਲ ਰੁਖ ਕਰ ਰਹੇ ਹਨ। ਭਾਰਤ ਵਿੱਚ ਵੀ ਪਾਲਤੂ ਜਾਨਵਰਾਂ ਨੂੰ “ਪਰਿਵਾਰ ਦਾ ਮੈਂਬਰ” ਸਮਝਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਮੀਡੀਆ, ਉਪਭੋਗਤਾ ਰੁਝਾਨਾਂ ਅਤੇ ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਹੁਲਾਰਾ ਦਿੱਤਾ ਹੈ।

ਕਿਰਪਾਲ ਸਿੰਘ ਪੰਨੂੰ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿੱਚ ਹੋਇਆ ਸੀ। ਬਰੈਂਪਟਨ ਵਿੱਚ ਰਹਿੰਦੇ ਪੰਜਾਬ ਬਿਜਲੀ ਬੋਰਡ ਦੇ ਰਿਟਾਇਰ ਚੀਫ ਇੰਜਨੀਅਰ ਈਸ਼ਰ ਸਿੰਘ ਨੇ ਉਸਦੀ ਨਿਸ਼ਕਾਮ ਸੇਵਾ ਦਾ ਵੇਰਵਾ ਅੰਗਰੇਜ਼ੀ ਵਿੱਚ ਡਰਾਫਟ ਕਰ ਕੇ ਓਨਟੇਰੀਓ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਤਾਂ ਸਰਕਾਰ ਨੇ ਪੰਨੂੰ ਨੂੰ ‘ਓਨਟੇਰੀਓ ਸੀਨੀਅਰਜ਼ ਅਚੀਵਮੈਂਟ ਅਵਾਰਡ’ ਦੇਣ ਦਾ ਐਲਾਨ ਕੀਤਾ। ਪੰਜਾਬੀ ਪਿਆਰਿਆਂ ਨੂੰ ਖੁਸ਼ੀ ਹੈ ਕਿ ਪੰਜਾਬੀ ਦੇ ਕੰਪਿਊਟਰੀਕਰਨ ਵਿੱਚ ਪ੍ਰਦਾਨ ਕੀਤੀਆਂ ਸੇਵਾਵਾਂ ਲਈ 25 ਜੂਨ 2025 ਨੂੰ ਓਨਟੇਰੀਓ ਸਰਕਾਰ ਵੱਲੋਂ ਕਿਰਪਾਲ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਦੇਣ ਦੀ ਰਸਮ ਗਵਰਨਰ ਹਾਊਸ ਵਿੱਚ ਓਨਟੇਰੀਓ ਦੀ ਮਾਣਯੋਗ ਗਵਰਨਰ ਨੇ ਨਿਭਾਈ।

ਪੰਜਾਬ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਹੈ ਜਿੱਥੇ ਨਸ਼ਿਆਂ ਕਾਰਨ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਮਾਰੂ ਦੁਖਾਂਤ ਕਾਰਨ ਨੌਜਵਾਨ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ ਅਤੇ ਸਿਵਿਆਂ ਵਿੱਚ ਸੋਗੀ ਚਿਹਰਿਆਂ ਦੀ ਭੀੜ ਲਗਾਤਾਰ ਵਧ ਰਹੀ ਹੈ। ਇਸ ਵੇਲੇ ਕਈ ਪਿੰਡ ‘ਵਿਧਵਾਵਾਂ ਦੇ ਪਿੰਡਾਂ’ ਵਜੋਂ ਜਾਣੇ ਜਾਂਦੇ ਹਨ ਕਿਉਂਕਿ ਉੱਥੇ ਨਸ਼ਿਆਂ ਦੇ ਕਹਿਰ ਨੇ ਮਨੁੱਖੀ ਜ਼ਿੰਦਗੀਆਂ ਨੂੰ ਨਿਗਲ ਲਿਆ ਹੈ। ਕਈ ਪਿੰਡਾਂ ਦੀ ਪਛਾਣ ‘ਛੜਿਆਂ ਦਾ ਪਿੰਡ’ ਵਜੋਂ ਬਣੀ ਹੋਈ ਹੈ, ਕਿਉਂਕਿ ਸ਼ਰਾਬ ਅਤੇ ਚਿੱਟੇ ਕਾਰਨ ਨਖਿੱਧ ਹੋਈ ਜਵਾਨੀ ਨੂੰ ਕੋਈ ਆਪਣੀ ਧੀ ਦੇਣ ਲਈ ਤਿਆਰ ਨਹੀਂ। ਕਈ ਪਿੰਡ ਘਰ ਦੀ ਕੱਢੀ ਸ਼ਰਾਬ ਅਤੇ ਚਿੱਟੇ ਦੀ ਸ਼ਰੇਆਮ ਵਿਕਰੀ ਲਈ ਪ੍ਰਸਿੱਧ ਹਨ। ਜਦੋਂ ਵੀ ਨਸ਼ਿਆਂ ਕਾਰਨ ਮਾਰੂ ਦੁਖਾਂਤ ਵਾਪਰਦਾ ਹੈ ਤਾਂ ਇੱਕ ਵਾਰ ਹਿਲਜੁਲ ਜਿਹੀ ਹੁੰਦੀ ਹੈ। ਰਾਜ ਸੱਤਾ ਭੋਗ ਰਹੇ ਆਗੂ ਪੀੜਤ ਪਰਿਵਾਰਾਂ ਕੋਲ ਮਗਰਮੱਛ ਦੇ ਹੰਝੂ ਕੇਰਦੇ ਹਨ। ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੇਣ ਦੇ ਨਾਲ ਨਾਲ ਨਸ਼ਿਆਂ ਦਾ ਲੱਕ ਤੋੜਨ ਦਾ ਦਾਅਵਾ ਵੀ ਕਰ ਦਿੰਦੇ ਹਨ। ਵਿਰੋਧੀ ਪਾਰਟੀਆਂ ਉਸ ਵਾਪਰੇ ਮਾਰੂ ਦੁਖਾਂਤ ਦਾ ਲਾਹਾ ਲੈਂਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਲਈ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਰੁਜ਼ਗਾਰ ਦੀ ਮੰਗ ਕਰਦਿਆਂ ਸਰਕਾਰ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਇੰਜ ਨਸ਼ਿਆਂ ਦੇ ਮਾਰੂ ਦੁਖਾਂਤ

ਬਿਕਰਮ ਸਿੰਘ ਗਰੇਵਾਲ ਸਾਬਕਾ ਮੁੱਖ ਇੰਜਿਨੀਅਰ ਲੋਕ ਨਿਰਮਾਣ (ਬੀ.ਐਂਡ.ਆਰ.) ਵਿਭਾਗ ਪੰਜਾਬ 31 ਜਨਵਰੀ 2024 ਨੂੰ ਆਪਣਾ 101ਵਾਂ ਜਨਮ ਦਿਨ ਮਨਾਉਣ ਤੋਂ 15 ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

2023 ਵਿੱਚ ਉਨ੍ਹਾਂ ਦਾ 100ਵਾਂ ਜਨਮ ਦਿਨ ਧੂਮ ਧਾਮ ਨਾਲ ਪੰਜਾਬ ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਇੰਜਿਨੀਅਰਜ਼ ਅਲੂਮਨੀ ਨੇ ਬਿਕਰਮ ਸਿੰਘ ਗਰੇਵਾਲ ਨੂੰ ਬਿਹਤਰੀਨ ਜ਼ਿੰਦਗੀ ਦੇ 100 ਸਾਲ ਪੂਰੇ ਕਰਨ ਲਈ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕਰਦਿਆਂ ਤੇ ਮਨਾਉਂਦਿਆਂ ਕਿਹਾ ਸੀ ‘‘ਬਿਕਰਮ ਸਿੰਘ ਗਰੇਵਾਲ ਇੰਜਿਨੀਅਰਿੰਗ ਜਗਤ ਲਈ ਰੋਲ ਮਾਡਲ ਹਨ। ਬਿਕਰਮ ਸਿੰਘ ਗਰੇਵਾਲ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਦਾ ਮਾਣ ਸਨ, ਜਿਨ੍ਹਾਂ ਦਿਆਨਤਦਾਰੀ ਨਾਲ ਨੌਕਰੀ ਕਰਦਿਆਂ ਜ਼ਿੰਦਗੀ ਦੇ 10 ਦਹਾਕਿਆਂ ਦਾ ਲੁਤਫ਼ ਲਿਆ ।’’

Feature Image

ਪੰਜਾਬ ਅੱਜ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਜਿਸ ਵਿੱਚ ਨਸ਼ਾ ਸਿਰਫ ਕਿਸੇ ਇੱਕ ਨੌਜਵਾਨ ਦੀ ਤਬਾਹੀ ਨਹੀਂ ਕਰ ਰਿਹਾ, ਸਗੋਂ ਪੂਰੇ ਪਰਿਵਾਰਾਂ, ਪਿੰਡਾਂ ਅਤੇ ਸ਼ਹਿਰਾਂ ਦੀ ਸਮਾਜਿਕ ਬਿਮਾਰੀ ਬਣ ਚੁੱਕਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਘਰ ਵਿੱਚ ਕੋਈ ਮਾਂ ਆਪਣੇ ਪੁੱਤਰ ਦੀ ਉਡੀਕ ਵਿੱਚ ਬੈਠੀ ਹੈ, ਕੋਈ ਪਿਤਾ ਆਪਣੇ ਪੁੱਤਰ ਨੂੰ ਸੁਧਾਰਨ ਦੀ ਆਖਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕੋਈ ਪਰਿਵਾਰ ਆਪਣੇ ਚਿਰਾਗ ਨੂੰ ਗੁਆ ਕੇ ਅਧੂਰਾ ਰਹਿ ਗਿਆ ਹੈ। ਇਸੇ ਦਰਦ ਦੇ ਵਿਚਕਾਰ ਮਾਨਸਾ ਦੇ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਨੇ ਸਾਬਤ ਕਰ ਦਿੱਤਾ ਹੈ ਕਿ ਨਸ਼ਿਆਂ ਦੇ ਵਿਰੁੱਧ ਅਵਾਜ਼ ਉਠਾਉਣਾ ਵੀ ਪੰਜਾਬ ਵਿੱਚ ਜਾਨ ਦੇਣ ਵਾਲਾ ਕੰਮ ਬਣ ਸਕਦਾ ਹੈ।

‘ਖਿੱਦੋ’ ਨਾਵਲ ਪੜ੍ਹ ਕੇ ਬਸ਼ੀਰ ਬਦਰ ਦਾ ਇਹ ਸ਼ਿਅਰ ਬੜੀ ਸ਼ਿੱਦਤ ਨਾਲ ਯਾਦ ਆ ਰਿਹਾ ਹੈ:

ਸ਼ੁਹਰਤ ਕੀ ਬੁਲੰਦੀ ਭੀ ਇਕ ਪਲ ਕਾ ਤਮਾਸ਼ਾ ਹੈ

ਜਿਸ ਸ਼ਾਖ਼ ਪੇ ਬੈਠੇ ਹੋ ਵੋਹ ਟੂਟ ਭੀ ਸਕਤੀ ਹੈ।

ਇਸ ਸ਼ਾਇਰ ਨੇ ‘ਖਿੱਦੋ’ ਦੇ ਸਾਰੇ ਕਥਾਨਕ ਨੂੰ ਇਕੋ ਸ਼ਿਅਰ ਵਿਚ ਸਮੇਟ ਲਿਆ।

ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਸਨੌਰ ਹਲਕੇ ਨਾਲ ਸੰਬੰਧਿਤ ਰਾਜ ਸਤਾ ਦੀ ਪਾਰਟੀ ਦੇ ਵਿਧਾਇਕ ਨੇ ਪ੍ਰਸ਼ਨ ਪੁੱਛ ਕੇ ਪੰਜਾਬ ਦੇ ਨਸ਼ੇੜੀਆਂ ਤੋਂ ਹਮਦਰਦੀ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਉਸਦਾ ਪ੍ਰਸ਼ਨ ਸੀ ਕਿ ਕੀ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਵੱਲੋਂ ਕੋਈ ਤਜਵੀਜ਼ ਹੈ? ਉਸਦੇ ਇਸ ਪ੍ਰਸ਼ਨ ’ਤੇ ਸਦਨ ਦੇ ਮੈਂਬਰ ਖੁੱਲ੍ਹਕੇ ਹੱਸੇ। ਸਪੀਕਰ ਸਾਹਿਬ ਨੇ ਮੁਸਕਰਾਉਂਦਿਆਂ ਖੇਤੀਬਾੜੀ ਮੰਤਰੀ ਨੂੰ ਵਿਧਾਇਕ ਦੇ ‘ਉਸਾਰੂ’ ਅਤੇ ‘ਲੋਕ ਹਿਤ’ ਵਾਲੇ ਪ੍ਰਸ਼ਨ ਦਾ ਜਵਾਬ ਦੇਣ ਲਈ ਕਿਹਾ। ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਸਦਨ ਵਿੱਚ ਇਸ ਸਵਾਲ-ਜਵਾਬ ’ਤੇ ਸੂਝਵਾਨ ਪੰਜਾਬੀਆਂ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਦਨ ਵਿੱਚ ਵਿਧਾਇਕ ਦਾ ਇਹ ਪ੍ਰਸ਼ਨ ਨਸ਼ਿਆਂ ਕਾਰਨ ਸਿਵਿਆਂ ਦੀ ਪ੍ਰਚੰਡ ਹੋਈ ਹਵਾ ਨੂੰ ਮੱਠਾ ਕਰਨ ਦਾ ਯਤਨ ਨਹੀਂ ਸੀ, ਸਗੋਂ ਇਸ ਤਰ੍ਹਾਂ ਦਾ ਕੋਝਾ ਯਤਨ ਸੀ, ਜਿਵੇਂ ਕੁਹਾੜਾ ਦਰਖ਼ਤ ਦੀ ਸੁੱਖਸਾਂਦ ਪੁੱਛਣ ਦਾ ਨਾਟਕ ਕਰ ਰਿਹਾ ਹੋਵੇ। ਕਿੰਨਾ ਚੰਗਾ ਹੁੰਦਾ ਜੇਕਰ ਵਿਧਾਇਕ ਪੰਜਾਬ ਵਿੱਚ ਬੇਰਾਂ ਵਾਂਗ ਝੜ ਰਹੀ ਜਵਾਨੀ ਦੀ ਚਿੰਤਾ ਦਾ ਪ੍ਰਗਟਾਵਾ ਕਰਦਾ, ਮੁੱਖ ਮੰਤਰੀ ਨੂੰ 2022 ਦੀਆਂ ਚੋਣਾਂ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਚੇਤੇ ਕਰਵਾਉਂਦਾ। ਸਿਵਿਆਂ ਅੰਦਰ ਨਸ਼ਿਆਂ ਕਾਰਨ ਵਧ ਰਹੀ ਭੀੜ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ

ਪੁਰਤਾਨ ਸਮੇਂ ਮਾਨਸਾ ਨੂੰ ਪੰਜਾਬ ਦਾ ਸਭ ਤੋਂ ਵਧੇਰੇ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਵਰਤਮਾਨ ਸਮੇਂ ਇਸ ਇਲਾਕੇ ਨੂੰ ਪੱਤਰਕਾਰਾਂ, ਸਮਾਜ ਸੇਵਕਾਂ, ਸਾਹਿਤਕਾਰਾਂ, ਕਲਾਕਾਰਾਂ, ਗੀਤ ਸੰਗੀਤ ਦੇ ਪ੍ਰੇਮੀਆਂ ਅਤੇ ਗਾਇਕਾਂ ਦੀ ਨਰਸਰੀ ਵੀ ਕਿਹਾ ਜਾ ਸਕਦਾ ਹੈ।

ਪੰਜਾਬ ਦੇ ਗੀਤ ਸੰਗੀਤ ਅਤੇ ਗਾਇਕੀ ਦੇ ਅਮੀਰ ਸਭਿਅਚਾਰ ਦੀ ਸਾਂਭ ਸੰਭਾਲ ਕਰਨ ਵਾਲਾ ਅਸ਼ੋਕ ਬਾਂਸਲ ਵੀ ਮਾਨਸਾ ਨਾਲ ਸੰਬੰਧਤ ਹੈ। ਸਰਸਰੀ ਨਿਗਾਹ ਮਾਰਿਆਂ ਉਹ ਇਕ ਪਹਿਲਵਾਨ ਲੱਗਦਾ ਹੈ ਪ੍ਰੰਤੂ ਅਸਲ ਵਿੱਚ ਅਸ਼ੋਕ ਬਾਂਸਲ ਮਾਨਸਾ, ਕਲਾਤਮਿਕ ਕਲਾਵਾਂ ਦਾ ਮੁੱਦਈ ਤੇ ਸਿਦਕ ਦਿਲੀ ਵਾਲਾ ਪ੍ਰਤਿਭਾਵਾਨ ਸੰਗੀਤ ਪ੍ਰੇਮੀ ਹੈ। ਜਿਸ ਦੇ ਰਗ-ਰਗ ਵਿੱਚ ਸੰਗੀਤ ਸਮੋਇਆ ਹੋਇਆ ਹੈ। ਜਿਵੇਂ ਤੂੰਬੀ ਦੀ ਤਾਰ ਨੂੰ ਟੁਣਕਾਇਆਂ ਲੈ ਮਈ ਸੰਗੀਤ ਨਿਕਲਦਾ ਹੈ, ਉਸੇ ਤਰ੍ਹਾਂ ਅਸ਼ੋਕ ਬਾਂਸਲ ਮਾਨਸਾ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ ਉਸ ਦੀ ਆਵਾਜ਼ ਸੰਗੀਤ ਦੀ ਮਹਿਕ ਦਿੰਦੀ ਹੈ। ਗੀਤਕਾਰਾਂ ਤੇ ਗਾਇਕਾਂ ਦੀਆਂ ਰਚਨਾਵਾਂ ਦੇ ਸਮੇਂ, ਸਥਾਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਅਸ਼ੋਕ ਬਾਂਸਲ ਮਾਨਸਾ ਦੇ ਦਿਮਾਗੀ ਕੰਪਿਊਟਰ ਵਿੱਚ ਭਰੀਆਂ ਪਈਆਂ ਹਨ, ਜਿਨ੍ਹਾਂ ਨੂੰ ਕਮਾਂਡ ਦੇਣ ਦੀ ਲੋੜ ਹੈ ਤੇ ਆਪ ਮੁਹਾਰੇ ਜਾਣਕਾਰੀ ਸੰਗੀਤਕ ਧੁਨਾਂ ਵਿੱਚ ਮੁਹੱਈਆ ਹੋਣ ਲੱਗ ਜਾਂਦੀ ਹੈ।

ਅੱਜ ਦਾ ਯੁਗ ਵਿਗਿਆਨ, ਤਕਨੀਕ ਅਤੇ ਵਿਸ਼ਵੀਕਰਨ ਦਾ ਯੁਗ ਹੈ। ਹਰ ਪਾਸੇ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਹਨ। ਦੇਸ਼ ਹੋਵੇ ਜਾਂ ਸੂਬਾ, ਸ਼ਹਿਰ ਹੋਵੇ ਜਾਂ ਪਿੰਡ; ਸਭ ਥਾਂਈਂ ਵਿਕਾਸ ਦੇ ਨਾਅਰੇ ਗੂੰਜ ਰਹੇ ਹਨ। ਪਰ ਇਸੇ ਵਿਕਾਸ ਦੀ ਦੌੜ ਵਿੱਚ ਕਿਤੇ ਅਸੀਂ ਆਪਣੀ ਸੱਭਿਆਚਾਰਕ ਪਛਾਣ ਤੋਂ ਤਾਂ ਨਹੀਂ ਟੁੱਟ ਰਹੇ? ਇਹ ਸਵਾਲ ਅੱਜ ਹਰ ਚਿੰਤਨਸ਼ੀਲ ਵਿਅਕਤੀ ਦੇ ਮਨ ਵਿੱਚ ਉੱਠਣਾ ਲਾਜ਼ਮੀ ਹੈ। ਵਿਕਾਸ ਜ਼ਰੂਰੀ, ਪ੍ਰੰਤੂ ਕੀਮਤ? ਕੋਈ ਸ਼ੱਕ ਨਹੀਂ ਕਿ ਆਧੁਨਿਕਤਾ ਨੇ ਸਾਡੇ ਜੀਵਨ ਨੂੰ ਸੁਖਾਲਾ ਬਣਾਇਆ ਹੈ। ਮੋਬਾਇਲ ਫੋਨ, ਇੰਟਰਨੈੱਟ, ਆਨਲਾਈਨ ਸਿੱਖਿਆ, ਡਿਜਿਟਲ ਸੇਵਾਵਾਂ; ਇਹ ਸਭ ਕੁਝ ਅੱਜ ਸਾਡੀ ਜ਼ਰੂਰਤ ਬਣ ਚੁੱਕੇ ਹਨ। ਪੰਜਾਬ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਿਹਾ। ਖੇਤੀ ਵਿੱਚ ਮਸ਼ੀਨੀਕਰਨ, ਸਿੱਖਿਆ ਦਾ ਪਸਾਰ, ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਰੁਜ਼ਗਾਰ; ਇਹ ਸਭ ਵਿਕਾਸ ਦੀਆਂ ਨਿਸ਼ਾਨੀਆਂ ਹਨ।

ਪਿਛਲੇ ਦਿਨੀਂ ਮੈਨੂੰ ਦੋਂਹ ਥਾਵਾਂ ’ਤੇ ਇੱਕੋ ਦਿਨ ਜਾਣ ਦਾ ਮੌਕਾ ਮਿਲਿਆ। ਪਹਿਲੀ ਥਾਂ ’ਤੇ ਜਾ ਕੇ ਮਾਨਸਿਕ ਨੂੰ ਸਕੂਨ ਵੀ ਮਿਲਿਆ ਅਤੇ ਸਿਜਦਾ ਕਰਨ ਲਈ ਸਿਰ ਵੀ ਝੁਕ ਗਿਆ। ਦੂਜੀ ਥਾਂ ’ਤੇ ਜਾਣ ਉਪਰੰਤ ਮਨ ਡਾਢਾ ਹੀ ਪ੍ਰੇਸ਼ਾਨ ਹੋਇਆ। ਅੱਚਵੀ ਜਿਹੀ ਮਹਿਸੂਸ ਕੀਤੀ, ਪਰ ਵਾਪਸੀ ’ਤੇ ਉਸ ਥਾਂ ਦੇ ਗੇਟ ’ਤੇ ਖੜੋਕੇ ਸਕੂਨ ਦੇ ਪਲ ਵੀ ਹਿੱਸੇ ਆਏ। ਲਗਦਾ ਸੀ ਜਿਵੇਂ ਰਾਮ ਰੌਲ਼ੇ ਅਤੇ ਕੰਨ ਪਾੜਵੇਂ ਸ਼ੋਰ ਦੇ ਇੱਕ ਖੂੰਜੇ ਵਿੱਚ ਕੋਈ ਪਰੀਆਂ ਦੀ ਬਾਤ ਪਾ ਰਿਹਾ ਹੋਵੇ।

30 ਮਾਰਚ 2024 ਨੂੰ ਮੈਨੂੰ ਦੋ ਅਲੱਗ ਅਲੱਗ ਥਾਵਾਂ ’ਤੇ ਹੋ ਰਹੇ ਸਮਾਗਮਾਂ ਵਿੱਚ ਜਾਣ ਲਈ ਸਤਿਕਾਰ ਭਰਿਆ ਸੱਦਾ ਮਿਲਿਆ। ਪਹਿਲਾ ਸੱਦਾ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਸੰਗਰੂਰ ਸ਼ਾਖ਼ਾ ਦੇ ਪ੍ਰਬੰਧਕਾਂ ਵੱਲੋਂ ਸ਼ਾਖ਼ਾ ਦੇ 24ਵੇਂ ਸਥਾਪਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਸੀ ਅਤੇ ਦੂਜਾ ਸੱਦਾ ਕਾਲਜ ਵਿੱਚ ਪ੍ਰੋਫੈਸਰ ਵਜੋਂ ਸੇਵਾ ਕਰ ਰਹੀ ਧੀਆਂ ਵਰਗੀ ਰਮਨ ਦੇ ਸੰਗਰੂਰ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਲੇਸ ਵਿੱਚ ਹੋ ਰਹੀ ਉਸ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਦਾ ਸੀ।

ਯਾਦਵਿੰਦਰ ਸਿੰਘ ਭੁੱਲਰ ਨੇ ਹੁਣ ਤੱਕ ਵਾਰਤਕ ਦੀਆਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ ਦੋ ਸਫਰਨਾਮੇ, ਯਾਤਰਾ ਸ੍ਰੀ ਹੇਮਕੁੰਟ ਸਾਹਿਬ ਤੇ ਯਾਤਰਾ ਸ੍ਰੀ ਹਜ਼ੂਰ ਸਾਹਿਬ, ਚੁੱਪਾਂ ਤਿੜਕ ਪਈਆਂ, ਜਿੰਦ ਦੇਸ਼ ਦੇ ਲੇਖੇ ਅਤੇ ਇਕ ਬਾਲ ਸੰਗ੍ਰਹਿ ਬਾਲ ਵੰਡਣ ਖ਼ੁਸ਼ਬੋਆਂ ਸ਼ਾਮਲ ਹਨ। ‘ਮਨਹੁ ਕੁਸੁਧਾ ਕਾਲੀਆ’ ਛੇਵੀਂ ਪੁਸਤਕ ਤੇ ਉਸ ਦਾ ਪਲੇਠਾ ਨਾਵਲ ਹੈ। ਇਸ ਨਾਵਲ ਦਾ ਵਿਸ਼ਾ ਡੇਰਿਆਂ ਵਿੱਚ ਹੋ ਰਹੇ ਕੁਕਰਮਾ ਸੰਬੰਧੀ ਹੈ। ਗੁਰਬਾਣੀ ਦੇ ਸ਼ਬਦ:

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥

ਮਨਹੁ ਕੁਸੁਧਾ ਕਾਲੀਆ ਬਾਹਿਰ ਚਿਟਵੀਆਹ॥

ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ, ਬਾਬਲ ਡੋਲਾ ਨਹੀਂਓਂ ਲੰਘਦਾ …

ਬਾਬਲ ਮੇਰਾ ਦੇਸਾਂ ਦਾ ਰਾਜਾ, ਕੋਈ ਨਿੰਦਕੇ ਨਾ ਜਾਵੇ …

ਤੂੰ ਕਿਓਂ ਰੋਵੇਂ ਬਾਬਲ ਵੇ, ਜੱਗ ਹੁੰਦੜੀ ਆਈ …

ਬੱਚਿਆਂ ਦੀ ਸਫਲਤਾ ਲਈ ਅੰਕਾਂ ਦੇ ਨਾਲ ਰੁਚੀ, ਸਿਹਤ ਅਤੇ ਮਾਨਸਿਕ ਖੁਸ਼ੀ ਵੀ ਬਹੁਤ ਜ਼ਰੂਰੀ ਹੈ। ਅਜੋਕਾ ਯੁਗ ਮੁਕਾਬਲੇ ਅਤੇ ਤੇਜ਼ੀ ਦਾ ਯੁਗ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਅੱਗੇ, ਜੀਵਨ ਵਿੱਚ ਸਫਲ ਅਤੇ ਸਮਾਜ ਵਿੱਚ ਮਾਣਯੋਗ ਸਥਾਨ ’ਤੇ ਦੇਖਣਾ ਚਾਹੁੰਦੇ ਹਨ। ਇਸੇ ਕਾਰਨ ਬੱਚਿਆਂ ਉੱਤੇ ਚੰਗੇ ਅੰਕ ਹਾਸਲ ਕਰਨ, ਮਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਭਵਿੱਖ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਕਈ ਵਾਰ ਖੇਡਾਂ, ਅਰਾਮ, ਰਚਨਾਤਮਕਤਾ ਅਤੇ ਬੱਚਿਆਂ ਦੀ ਆਪਣੀ ਰੁਚੀ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚੇ ਦਾ ਸਰਵਪੱਖੀ ਵਿਕਾਸ ਕੇਵਲ ਕਿਤਾਬੀ ਪੜ੍ਹਾਈ ਨਾਲ ਸੰਭਵ ਨਹੀਂ; ਸਿੱਖਿਆ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਨੈਤਿਕ ਮੁੱਲ ਅਤੇ ਜੀਵਨ-ਜਾਚ ਵੀ ਬੱਚੇ ਦੀ ਸ਼ਖਸੀਅਤ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਘਰ ਅਤੇ ਸਕੂਲ ਦਾ ਮਾਹੌਲ ਬੱਚੇ ਦੀ ਸੋਚ, ਆਦਤਾਂ ਅਤੇ ਭਵਿੱਖੀ ਦਿਸ਼ਾ ਉੱਤੇ ਡੂੰਘਾ ਪ੍ਰਭਾਵ ਪਾਉਂਦੇ ਹਨ।

ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ‘ਪਾਂਧੀ’ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂ ਆਰੰਭ ਹੁੰਦਾ ਹੈ। ਇਹ ਲੰਮਾ ਸਫ਼ਰ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ ਤੇ ਗੁਰੂ ਕੀ ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆ ਮੁੜ ਕਪੂਰਥਲਾ ਜਿੱਥੇ ਉਹ 1970’ਵਿਆਂ ਵਿੱਚ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਬੀ.ਐੱਸ. ਸੀ. ਤੱਕ ਵਿਦਿਆਰਥੀ ਰਿਹਾ ਹੈ, ਵਿਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। 2003 ਵਿਚ ਕੈਨੇਡਾ ਪਹੁੰਚ ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੰਮ ਕਰਕੇ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ‘ਪਾਂਧੀ’ 2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਅਤੇ ਉੱਥੇ ਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ‘ਚ 40 ਸਾਲ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਸੁਨਹਿਰੀ ਸੁਪਨਾ ਪੂਰਾ ਕਰਦਾ ਹੈ। 

ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਮ ਅਮਰ ਸ਼ਹੀਦਾਂ ਦੀ ਕਤਾਰ ਵਿੱਚ ਸਭ ਤੋਂ ਉੱਚਾ ਸਥਾਨ ਰੱਖਦਾ ਹੈ। ਉਹ ਸਿਰਫ ਇੱਕ ਬਹਾਦਰ ਕ੍ਰਾਂਤੀਕਾਰੀ ਹੀ ਨਹੀਂ ਸਨ, ਸਗੋਂ ਦੂਰਦਰਸ਼ੀ ਚਿੰਤਕ, ਤਰਕਸ਼ੀਲ ਲੇਖਕ, ਸਮਾਜਵਾਦੀ ਵਿਚਾਰਧਾਰਾ ਦੇ ਸਮਰਥਕ ਅਤੇ ਨੌਜਵਾਨਾਂ ਦੇ ਪ੍ਰੇਰਣਾਸ਼੍ਰੋਤ ਵੀ ਸਨ। ਉਨ੍ਹਾਂ ਦਾ ਜੀਵਨ ਦੇਸ਼ ਦੀ ਅਜ਼ਾਦੀ, ਸਮਾਜਿਕ ਬਰਾਬਰੀ ਅਤੇ ਮਨੁੱਖੀ ਮਰਯਾਦਾ ਲਈ ਕੀਤੇ ਗਏ ਅਦਭੁਤ ਤਿਆਗ ਦੀ ਗਾਥਾ ਹੈ।

ਨਸ਼ਿਆਂ ਕਾਰਨ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ। ਪੰਜਾਬ ਦੇ ਪਿੰਡੇ ’ਤੇ ਪਈ ਨਸ਼ਿਆਂ ਰੂਪੀ ਗਰਦ ਨੇ ਰੰਗਲੇ ਪੰਜਾਬ ਦੀ ਵਿਲੱਖਣਤਾ ਨੂੰ ਹੀ ਗ੍ਰਹਿਣ ਲਾ ਦਿੱਤਾ ਹੈ। ਪੰਜਾਬ ਦੀ ਅੰਦਾਜ਼ਨ ਤਿੰਨ ਕਰੋੜ ਦੀ ਆਬਾਦੀ ਵਿੱਚੋਂ 68.84% ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਪਿੰਡਾਂ ਵਿੱਚ ਥਾਂ ਥਾਂ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੇ ਜਿੱਥੇ ਲੋਕਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਖੋਰਾ ਲਾਇਆ ਹੈ, ਉੱਥੇ ਹੀ ਲੁੱਟਾਂ-ਖੋਹਾਂ, ਠੱਗੀਆਂ, ਨਜਾਇਜ਼ ਕਬਜ਼ਿਆਂ, ਬਲਾਤਕਾਰਾਂ, ਕਤਲ ਅਤੇ ਘਰਾਂ ਅੰਦਰ ਬੈਠਿਆਂ ’ਤੇ ਹੀ ਚੱਲ ਰਹੇ ਹਥਿਆਰਾਂ ਨੇ ਪੰਜਾਬੀਆਂ ਨੂੰ ਹਿੰਸਕ, ਝੂਠੇ ਅਤੇ ਸ਼ਰਾਰਤੀ ਬਣਾਕੇ ਰੱਖ ਦਿੱਤਾ ਹੈ।

ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਹਥਲੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ: ਪਾਕਿਸਤਾਨ ਦੀ ਯਾਤਰਾ’ ਦੀ ਲੇਖਿਕਾ ਰਜਵੰਤ ਕੌਰ ਸੰਧੂ ਨੂੰ ਆਰਥਿਕ ਤੰਗੀ ਵਾਲਾ ਤਾਂ ਕੋਈ ਮਸਲਾ ਨਹੀਂ ਸੀ ਅਤੇ ਕੈਨੇਡਾ ਦੀ ਨਾਗਰਿਕ ਹੋਣ ਕਰਕੇ ਨਾ ਹੀ ਪਾਕਿਸਤਾਨ ਦਾ ਪਾਸਪੋਰਟ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਸੀ। ਉਨ੍ਹਾਂ ਦੇ ਪਤੀ-ਦੇਵ ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਇਸ ਤੋਂ ਪਹਿਲਾਂ ਦੋ ਵਾਰ ਇਕੱਲੇ ਹੀ ਪਾਕਿਸਤਾਨ ਜਾ ਵੀ ਆਏ ਸਨ। ਉਹ ਆਪਣੀ ਸ਼ਰੀਕੇ-ਹਯਾਤ ਰਜਵੰਤ ਕੌਰ ਨੂੰ ਨਾਲ ਨਹੀਂ ਸਨ ਲੈ ਕੇ ਗਏ, ਜਿਸਦਾ ਇਸ ਲੇਖਿਕਾ ਨੂੰ ਡਾਹਡਾ ਗਿਲ੍ਹਾ ਵੀ ਹੈ। ‘ਬਹਾਨਾ’ ਪਹਿਲੀ ਵਾਰ 2001 ਵਿੱਚ ਫ਼ਖਰ ਜ਼ਮਾਂ ਵੱਲੋਂ ਲਾਹੌਰ ਵਿੱਚ ਕਰਵਾਈ ਗਈ ਉਨ੍ਹਾਂ ਵੱਲੋਂ ਪਹਿਲੀ ਆਲਮੀ ਪੰਜਾਬੀ ਕਾਨਫ਼ਰੰਸ ਵਿੱਚ ਲੇਖਕਾਂ ਨੂੰ ਆਪਣੀਆਂ ਪਤਨੀਆਂ ਨੂੰ ਨਾਲ ਨਾ ਲਿਜਾਣ ਦਾ ਅਤੇ ਫਿਰ ਦੂਸਰੀ ਵਾਰ ਹਰਨੇਕ ਸਿੰਘ ਘੜੂੰਆਂ ਵੱਲੋਂ ਕੇਵਲ ਉਨ੍ਹਾ ਦਾ ਆਪਣਾ (ਵਰਿਆਮ ਸਿੰਘ ਸੰਧੂ ਦਾ) ਹੀ ਪਾਸਪੋਰਟ ਮੰਗੇ ਜਾਣ ਦਾ ਸੀ।

ਕੁਦਰਤ ਨਾਲ ਖਿਲਵਾੜ ਕਰਨਾ ਮਨੁੱਖਤਾ ਲਈ ਸਭ ਤੋਂ ਵੱਡੀ ਭੁੱਲ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਪਰੀਆਂ ਕੁਦਰਤੀ ਆਫਤਾਂ-ਭਾਰੀ ਹੜ੍ਹ, ਭਿਆਨਕ ਗਰਮੀ ਦੀਆਂ ਲਹਿਰਾਂ, ਅਚਾਨਕ ਆਉਣ ਵਾਲੇ ਤੁਫਾਨ ਅਤੇ ਸੋਕੇ ਸਾਨੂੰ ਸਪਸ਼ਟ ਸੰਦੇਸ਼ ਦੇ ਰਹੇ ਹਨ ਕਿ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਰਹਿਣਯੋਗ ਨਹੀਂ ਬਚੇਗੀ।

ਹੜ੍ਹਾਂ ਦਾ ਕਹਿਰ: ਪੰਜਾਬ ਤੋਂ ਨਿਪਾਲ ਤੱਕ

2025 ਵਿੱਚ ਭਾਰਤ ਨੇ 334 ਦਿਨਾਂ ਵਿੱਚੋਂ 331 ਦਿਨ ਕਿਸੇ ਨਾ ਕਿਸੇ ਰੂਪ ਵਿੱਚ ਅੱਤ ਦੀਆਂ ਮੌਸਮੀ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਨਾਲ 4, 419 ਲੋਕਾਂ ਦੀ ਮੌਤ ਹੋਈ ਅਤੇ 17.4 ਮਿਲੀਅਨ

ਗੱਲ ਸਤੰਬਰ 2020 ਦੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਸੰਗਰੂਰ ਦੇ ਨਸ਼ਾ ਛੜਾਊ ਕੇਂਦਰ ਦੇ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਸੀ। ਨਸ਼ਈ ਮਰੀਜ਼ਾਂ ਨੂੰ ਜ਼ਿੰਦਗੀ ਦੇ ਖਲਨਾਇਕ ਨਹੀਂ ਸਗੋਂ ਪੀੜਤ ਸਮਝਦਿਆਂ ਉਹਨਾਂ ਨੂੰ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਮੁੱਖ ਧਾਰਾ ਵਿੱਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਸਨ। ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜਨ ਕਾਰਨ ਸਾਰਥਕ ਨਤੀਜੇ ਸਾਹਮਣੇ ਵੀ ਆ ਰਹੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਗੁਆਂਢੀ ਪ੍ਰਾਂਤਾਂ ਦੇ ਨਸ਼ਈ ਮਰੀਜ਼ਾਂ ਨੇ ਵੀ ਨਸ਼ਾ ਮੁਕਤ ਹੋਣ ਲਈ ਇਸ ਨਸ਼ਾ ਛੁੜਾਓ ਕੇਂਦਰ ਦੀ ਢੋਈ ਲਈ ਹੋਈ ਸੀ। ਸ਼ਾਮ ਨੂੰ ਹਰ ਰੋਜ਼ ਯੋਗਾ, ਮੈਡੀਟੇਸ਼ਨ ਅਤੇ ਕੌਂਸਲਿੰਗ ਦੀ ਜ਼ਿੰਮੇਵਾ