ਮਾਰਚ ਦਾ ਕੋਸਾ ਕੋਸਾ ਦਿਨ ਸੀ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕ੍ਰਿਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ ਡਾ. ਐਡਮ ਨੂੰ ਸਟਾਰਬੱਕਸ ਕੌਫ਼ੀ ਹਾਊਸ ਵਿੱਚ ਦੋ ਵਜੇ ਮਿਲਣਾ ਸੀ। ਜਦੋਂ ਮੈਂ ਕੌਫ਼ੀ ਹਾਉਸ ਵਿੱਚ ਪੰਜ ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾ. ਐਡਮ ਨੁੱਕਰ ਦੇ ਟੇਬਲ ’ਤੇ ਆਪਣਾ ਕੌਫ਼ੀ ਦਾ ਕੱਪ ਲੈ ਕੇ ਬੈਠੇ, ਮੇਰੀ ਉਡੀਕ ਕਰ ਰਹੇ ਸਨ। ਦਰਅਸਲ, ਇਸ ਮੁਲਕ ਵਿੱਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਹੈ ਅਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਲਈ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ। ਵੈਸੇ ਵੀ ਯੂਨੀਵਰਸਿਟੀ ਵਿੱਚ ਚੇਅਰ ਲਈ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹਨ। ਅਸੀਂ ਬੜੇ ਤਪਾਕ ਨਾਲ ਇੱਕ ਦੂਜੇ ਨੂੰ ਮਿਲੇ।
ਦਰਅਸਲ, ਅਸੀਂ ਇੱਕ ਵਾਰ ਪਹਿਲਾਂ ਵੀ ਮਿਲ ਚੁੱਕੇ ਸਾਂ ਜਦੋਂ ਮੈਂ ਆਪਣੇ ਚੋਣਵੇਂ ਲੇਖਾਂ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਿਤਾਬ ਉਨ੍ਹਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ’ਤੇ ਡਾ. ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਲਈ ਮਿਲਣ ਦਾ ਸਬੱਬ ਬਣਾਇਆ ਸੀ। ਮਿਲ ਬੈਠਣ ਲਈ ਇਹ ਥਾਂ ਸਭ ਤੋਂ ਵਧੀਆ ਹੁੰਦੀ ਹੈ ਕਿਉਂਕਿ ਤੁਸੀਂ ਕੌਫ਼ੀ ਦੇ ਘੁੱਟ ਭਰਦੇ ਹੋਏ ਅਕਾਦਮਿਕ ਵਿਸ਼ਿਆਂ ’ਤੇ ਡੂੰਘੀ ਤੇ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫ਼ੀ ਪੀਵੋਗੇ ਤਾਂ ਉਨ੍ਹਾਂ ਨੇ ਕਿਹਾ, “ਮੈਂ ਤਾਂ
ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ ਜਿਹੜੇ ਇੱਕ ਬਾਲ ਪਿੱਛੇ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ ਤੇ 11 ਜਣੇ ਦੂਜੇ ਪਾਸੇ ਨੂੰ, ਕਮਲੇ ਨਾ ਹੋਣ ਕਿਤੋਂ ਦੇ!
ਉਹ 22 ਜਣੇ ਤਾਂ ਪਤਾ ਨਹੀਂ ਕਿੰਨੇ ਕੁ ਕਮਲੇ ਹੋਣਗੇ ਪਰ ਸਚਾਈ ਇਹੋ ਹੈ ਕਿ ਉਨ੍ਹਾਂ ਨੇ ਸਿਆਣੀ ਬਿਆਣੀ ਅੱਧੋਂ ਵੱਧ ਦੁਨੀਆ ਕਮਲੀ ਕੀਤੀ ਪਈ ਹੈ! ਕੋਈ ਮੰਨੇ ਨਾ ਮੰਨੇ, ਫੁੱਟਬਾਲ ਦੀ ਖੇਡ ਵਿੱਚ ਕਮਾਲ ਦੀ ਕਸ਼ਿਸ਼ ਹੈ। ਉਹ ਬਾਬੇ ਬਰਨਾਰਡ ਸ਼ਾਅ ਨੂੰ ਤਾਂ ਭਾਵੇਂ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਪੂਰੇ ਸੰਸਾਰ ਨੂੰ ਆਪਣੇ ਪੰਜਿਆਂ ਵਿੱਚ ਜਕੜੀ ਬੈਠੀ ਹੈ। ਆਲਮੀ ਕੱਪ ਦੇ ਮੈਚਾਂ ਵਿੱਚ ਇੱਕ ਇੱਕ ਕਿੱਕ ਨੇ ਲੱਖਾਂ ਨਿਗਾਹਾਂ ਬੰਨ੍ਹੀ ਰੱਖੀਆਂ। ਫੁੱਟਬਾਲ ਸੱਚਮੁੱਚ ਹੀ ਦੁਨੀਆਂ ਦੀ ਸਭ ਤੋਂ ਵੱਧ ਦਰਸ਼ਨੀ ਖੇਡ ਸਾਬਤ ਹੋਈ ਹੈ। ਤਦ ਹੀ ਇਹ ਦੁਨੀਆਂ ਦੇ ਸਾਰੇ ਹੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਫੁੱਟਬਾਲ ਦੀ ਕੌਮਾਂਤਰੀ ਫੈਡਰੇਸ਼ਨ ‘ਫੀਫਾ’ ਦੇ 211 ਦੇਸ਼ ਤੇ ਖੇਤਰ ਮੈਂਬਰ ਹਨ।
ਔਰਤ ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ ਹੈ! ਉਸਦੇ ਹੌਸਲੇ ਹਮੇਸ਼ਾ ਬੁਲੰਦ ਰਹੇ। ਹੌਸਲੇ ਦਾ ਸੰਬੰਧ ਹਾਲਾਤਾਂ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਔਰਤ ਆਪਣੀ ਜ਼ਿੰਦਗੀ ਦੌਰਾਨ ਪ੍ਰਸੂਤੀ ਪੀੜਾਂ ਝੱਲਣ ਤੋਂ ਲੈ ਕੇ ਆਪਣੇ ਆਪ ਨੂੰ ਦੂਜੈਲੇ ਦਰਜੇ ਦੀ ਵਿਅੱਕਤੀ ਹੋਣ ਦੀ ਹੀਣਤਾ ਵਰਗੇ ਬਹੁਤ ਸਾਰੇ ਚੈਲੰਜਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਹੁੰਦੀ ਰਹੀ ਪਰ ਜਿਸ ਬੀਜ ਨੂੰ ਜ਼ਿਆਦਾ ਦਬਾਇਆ ਜਾਵੇ ਉਹ ਉੱਨੀ ਹੀ ਤੀਬਰਤਾ ਨਾਲ ਧਰਤੀ ‘ਚੋਂ ਬਾਹਰ ਫੁੱਟ ਨਿਕੱਲਦਾ ਹੈ; ਕਈ ਵਾਰ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਬੜੀ ਸ਼ਾਨ ਨਾਲ ਉੱਗ ਆਉਂਦਾ ਹੈ। ਔਰਤ ਆਪਣੇ ਹੌਸਲੇ ਬੁਲੰਦ ਰੱਖਦਿਆਂ, ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਕਰਦਿਆਂ, ਹਮੇਸ਼ਾ ਮਰਦ ਦੇ ਬਰਾਬਰ ਖੜੀ ਹੋਈ। ਅੱਜ ‘ਵੁਮੈਨ ਇੰਪਾਵਰਮੈਂਟ’ ਦੀ ਗੱਲ ਕਰਨਾ ਫੈਸ਼ਨ ਜਿਹਾ ਬਣਦਾ ਜਾ ਰਿਹੈ ਪਰ ਔਰਤ ਤਾਂ ਹਮੇਸ਼ਾ ਤੋਂ ਹੀ ਸਸ਼ੱਕਤ ਹੈ, ਮਰਦ ਪ੍ਰਧਾਨ ਸੋਚ ਨੇ ਹੀ ਉਸਨੂੰ ਦਬਾ ਕੇ ਰੱਖਿਆ ਹੈ।
ਉਸਦਾ ਨਾਮ ਰਾਮ ਗੋਪਾਲ ਬਲਾਨਾ ਹੈ। ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਅਤੇ ਲਾਡਲੇ ਇਸ ਵੀਰ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਕੌਲਗੜ੍ਹ ਵਿਖੇ ਪਿਤਾ ਦੇਸਰਾਜ ਅਤੇ ਮਾਤਾ ਪ੍ਰਕਾਸ਼ ਬਾਈ ਦੀ ਕੁੱਖੋਂ ਹੋਇਆ। ਇਸ ਅਣਭੋਲ ਬਾਲ ਨੇ ਆਪਣੇ ਨਿੱਕੇ-ਨਿੱਕੇ ਪੈਰਾਂ ਨਾਲ ਆਪਣੇ ਘਰ ਦੇ ਪੂਰੇ ਵਿਹੜੇ ਵਿੱਚ ਅਜੇ ਤੁਰ ਕੇ ਵੀ ਨਹੀਂ ਸੀ ਦੇਖਿਆ ਕਿ ਤਿੰਨ ਸਾਲ ਦੀ ਉਮਰ ਵਿੱਚ ਹੀ ਹੋਣੀ ਵਰਤ ਗਈ ਤੇ ਬੁਖਾਰ ਵਿੱਚ ਉਸਦੀਆਂ ਲੱਤਾਂ ਖੜ੍ਹ ਗਈਆਂ। ਥੋੜ੍ਹਾ ਵੱਡੇ ਹੋਣ ’ਤੇ ਜਦੋਂ ਉਸਨੂੰ ਆਪਣੀ ਇਸ ਹਾਲਤ ਦਾ ਅਹਿਸਾਸ ਹੋਇਆ ਤਾਂ ਉਸਦੇ ਅੰਦਰ ਇੱਕ ਚੀਸ ਉੱਠਦੀ।
ਮੇਲੇ ਦਾ ਜੇਕਰ ਅੱਖਰੀ ਅਰਥ ਕੀਤਾ ਜਾਵੇ ਤਾਂ ਇਹ ਮੇਲ ਮਿਲਾਪ ਹੀ ਬਣਦਾ ਹੈ। ਪੁਰਾਣੇ ਸਮਿਆਂ ਵਿੱਚ ਆਵਾਜਾਈ ਸਾਧਨ ਸੀਮਿਤ ਸਨ, ਹਰ ਥਾਂ ਪੈਦਲ ਹੀ ਜਾਣਾ ਪੈਂਦਾ ਸੀ। ਦੂਜੀ ਗੱਲ, ਆਰਥਿਕ ਤੰਗੀ ਵੀ ਸੀ। ਪੈਸਾ ਬਹੁਤ ਸੀਮਿਤ ਸੀ। ਮਿਹਨਤ ਬਹੁਤ ਕਰਨੀ ਪੈਂਦੀ ਸੀ। ਕੇਵਲ ਵਿਆਹ ਸਮੇਂ ਹੀ ਨਵੇਂ ਕੱਪੜੇ ਪਾਉਣ ਦੀ ਖੁੱਲ੍ਹ ਮਿਲਦੀ ਸੀ। ਇਸੇ ਘਾਟ ਦੀ ਪੂਰਤੀ ਲਈ ਹਰੇਕ ਭਾਈਚਾਰੇ ਨੇ ਮੇਲੇ ਕਰਨੇ ਸ਼ੁਰੂ ਕੀਤੇ ਤਾਂ ਜੋ ਕਦੇ ਕਦਾਈਂ ਉਹ ਵੀ ਮਿਹਨਤ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਆਪਸ ਵਿੱਚ ਹੱਸ ਲੈਣਅ ਅਤੇ ਕੁਝ ਖਾਣ-ਪੀਣ ਦਾ ਵੀ ਅਨੰਦ ਲੈ ਸਕਣ।
ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੇ ਮੁੱਦਈ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸ਼ਾਮਲ ਹਨ।
ਜੇ ਚੰਗੀ ਤਰ੍ਹਾਂ ਨਜ਼ਰ ਮਾਰੀ ਜਾਵੇ ਤਾਂ ਪਿੰਡਾਂ ਵਿੱਚ ਪੰਚਾਇਤਾਂ ਪੁਰਾਤਨ ਸਮਿਆਂ ਤੋਂ ਹੀ ਪਿੰਡਾਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਸਨ। ਆਜ਼ਾਦੀ ਤੋਂ ਬਾਅਦ 1959 ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਹੋਈ। ਸਮੇਂ ਸਮੇਂ 'ਤੇ ਇਹਨਾਂ ਦੇ ਨਿਯਮ ਬਦਲਦੇ ਰਹੇ ਹਨ। ਕਦੇ ਕੋਈ ਧਿਰ ਵੱਧ ਮੈਂਬਰ ਜਿਤਾ ਕੇ ਆਪਣਾ ਸਰਪੰਚ ਚੁਣ ਲੈਂਦੀ, ਕਦੇ ਸਰਪੰਚ ਵੋਟਰਾਂ ਵੱਲੋਂ ਸਿੱਧੇ ਰੂਪ ਵਿੱਚ ਚੁਣੇ ਜਾਂਦੇ।
ਪਿੰਡਾਂ ਵਿੱਚ ਪੰਚਾਇਤਾਂ ਪਿੰਡ ਦਾ ਵਿਕਾਸ ਕਰਨ ਲਈ, ਪਿੰਡ ਵਾਸੀਆਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਹਨ। ਪਰ ਅਸਲ ਮੁੱਦੇ ਤੋਂ ਹਟ ਕੇ ਬਥੇਰਾ ਕੁੱਝ ਅਜਿਹਾ ਹੁੰਦਾ ਹੈ ਜੋ ਨਹੀਂ ਹੋਣਾ ਚਾਹੀਦਾ। ਪੰਚਾਇਤਾਂ ਵਿੱਚ ਔਰਤਾਂ ਲਈ ਵੀ ਰ
ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਣ ਵਾਲਾ ਅਧਿਆਪਕ ਦਿਵਸ ਸਿਰਫ ਇੱਕ ਤਰੀਕ ਨਹੀਂ, ਸਗੋਂ ਉਨ੍ਹਾਂ ਮਹਾਨ ਅਧਿਆਪਕਾਂ ਨੂੰ ਸਮਰਪਿਤ ਇੱਕ ਮਹਾਨ ਅਵਸਰ ਹੈ, ਜੋ ਸਾਡੇ ਬੱਚਿਆਂ ਦੇ ਭਵਿੱਖ ਨੂੰ ਗਿਆਨ, ਸੰਸਕਾਰ ਅਤੇ ਨੈਤਿਕਤਾ ਦੀ ਰੌਸ਼ਨੀ ਨਾਲ ਰੌਸ਼ਨ ਕਰਦੇ ਹਨ। ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਮਹਾਨ ਦਾਰਸ਼ਨਿਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਯੰਤੀ ’ਤੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਧਿਆਪਕ ਹੋਣ ਨੂੰ ਸਭ ਤੋਂ ਵੱਡਾ ਸਨਮਾਨ ਮੰਨਿਆ।
ਅਧਿਆਪਕ: ਸਮਾਜ ਦਾ ਅਸਲ ਨਿਰਮਾਤਾ
ਅਧਿਆਪਕ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਵਿਦਿਆਰਥੀਆਂ ਨੂੰ ਜੀਵਨ ਜਿਊਣ ਦ
ਦੁਨੀਆਂ ਭਰ ਦਾ ਹਰ ਵਿਅਕਤੀ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਰੂਪ ਵਿੱਚ ਵਰਤਿਆ ਜਾਵੇ ਅਨਾਜ ਬਿਨਾਂ ਕਿਸੇ ਨੂੰ ਨਹੀਂ ਸਰਦਾ। ਸਿੱਧੀ ਜਿਹੀ ਗੱਲ ਐ ਸਭ ਦੇ ਢਿੱਡ ਲੱਗੇ ਹੋਏ ਨੇ ਇਹਨਾਂ ਨੂੰ ਭਰਨ ਵਾਸਤੇ ਅਨਾਜ, ਫਲ਼, ਸਬਜ਼ੀਆਂ ਆਦਿ ਦੀ ਜ਼ਰੂਰਤ ਹੁੰਦੀ ਹੈ। ਉਹ ਸਾਨੂੰ ਖੇਤਾਂ ਵਿੱਚੋਂ ਮਿਲਦੇ ਹਨ। ਅਸੀਂ ਆਪਣੀ ਥਾਲ਼ੀ ਵਿੱਚ ਪਏ ਭੋਜਨ ਦੇ ਪਿੱਛੇ ਹੋਈ ਮਿਹਨਤ ਬਾਰੇ ਸੋਚੀਏ ਤਾਂ ਸਭ ਤੋਂ ਵੱਧ ਮਿਹਨਤ ਕਿਰਤੀ ਕਿਸਾਨ ਦੀ ਹੁੰਦੀ ਹੈ। ਕਿਸਾਨ ਖੇਤ ਵਾਹੁੰਦਾ ਸੰਵਾਰਦਾ ਹੈ। ਫਿਰ ... ਚਿੜੀਆਂ- ਜਨੌਰਾਂ ਦੇ ਭਾਗੀਂ, ਹਾਲ਼ੀ-ਪਾਲ਼ੀ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ ... ਆਖ ਕੇ ਬੀਜ ਬੀਜਦਾ ਹੈ। ਬੀ
ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਰਾਸ਼ਟਰੀ ਖੇਡ ਦਿਵਸ ਦਰਅਸਲ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਯੰਤੀ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਦੇਸ਼ ਵਿੱਚ ਖੇਡ ਸੰਸਕ੍ਰਿਤੀ ਨੂੰ ਹੁਲਾਰਾ ਦੇਣਾ ਅਤੇ ਨੌਜਵਾਨ ਪੀੜ੍ਹੀ ਨੂੰ ਫਿਟਨੈੱਸ ਅਤੇ ਖੇਡਾਂ ਲਈ ਪ੍ਰੇਰਿਤ ਕਰਨਾ ਹੈ।
“ਹਾਕੀ ਦਾ ਜਾਦੂਗਰ” : ਧਿਆਨ ਚੰਦ ਦੀ ਅਮਿੱਟ ਛਾਪ
ਮੇਜਰ ਧਿਆਨ ਚੰਦ (29 ਅਗਸਤ 1905 - ਦਸੰਬਰ 1979), ਜਿਨ੍ਹਾਂ ਨੂੰ “ਹਾਕੀ ਦਾ ਜਾਦੂਗਰ” ਕਿਹਾ ਜਾਂਦਾ ਹੈ, ਭਾਰਤੀ ਹਾਕੀ ਦੇ ਸੁਨਹਿਰੀ ਦੌਰ ਦੇ ਸਭ ਤੋਂ ਮਹਾਨ ਖਿਡਾਰੀ ਮੰਨੇ ਜਾਂਦੇ ਹਨ। ਉਨ੍ਹਾਂ ਨ
ਜ਼ਿੰਦਗੀ ਔਖਾਂ- ਸੌਖਾਂ, ਦੁੱਖਾਂ -ਸੁੱਖਾਂ, ਹਾਸਿਆਂ -ਉਦਾਸੀਆਂ ਦਾ ਮਿਸ਼ਰਣ ਹੈ। ਊਂ ਤਾਂ ਹਰ ਬੰਦੇ ਨੂੰ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਬਸ਼ਰਤੇ ਕਿ ਬੰਦੇ ਨੂੰ ਸਿੱਖਣ ਦੀ ਭੁੱਖ ਪਿਆਸ ਹੋਵੇ। ਕਈ ਵਾਰ ਜਦੋਂ ਆਪਣੀ ਤੋਰ ਤੁਰਦੀ ਜ਼ਿੰਦਗੀ ਵਿੱਚ ਕੋਈ ਵਾਧ ਘਾਟ ਆ ਜਾਂਦੀ ਹੈ ਤਾਂ ਬੜਾ ਕੁੱਝ ਸੋਚਣ 'ਤੇ ਮਜ਼ਬੂਰ ਹੋ ਜਾਂਦੇ ਹਾਂ।
ਪਿਛਲੇ ਦਿਨੀਂ ਆਏ ਮੀਂਹ ਹਨੇਰੀ ਵਿੱਚ ਕਾਫ਼ੀ ਨੁਕਸਾਨ ਹੋਇਆ। ਕੁਦਰਤੀ ਗੱਲ ਹੈ ਤੇਜ਼ ਝੱਖੜ ਆਉਣ ਨਾਲ ਬਿਜਲੀ ਵੀ ਪ੍ਰਭਾਵਿਤ ਹੁੰਦੀ ਹੈ।ਜਦੋਂ ਬਿਜਲੀ ਦੇ ਖੰਭੇ ਟੁੱਟੇ ਹੋਣ, ਤਾਰਾਂ ਉੱਤੇ ਵੱਡੇ ਵੱਡੇ ਦਰੱਖਤ ਟੁੱਟ ਕੇ ਡਿੱਗੇ ਹੋਣ ਤਾਂ ਇਹਨਾਂ ਚੀਜ਼ਾਂ ਦੀ ਮੁਰੰ
30 ਅਗਸਤ 2026 ਦਾ ਸਮਾਗਮ ਵਿਸ਼ੇਸ ਰਿਹਾ। ਵੈਸੇ ਤਾਂ 90ਵਾਂ ਜਨਮ-ਸਾਲ ਕਿਸੇ ਦਾ ਵੀ ਮਨਾਇਆ ਜਾਵੇ – ਉਹ ਇੱਕ ਵਿਸ਼ੇਸ ਸਮਾਗਮ ਹੀ ਹੁੰਦਾ ਹੈ। ਪਰ ਜਦ ਇਹ ਪੰਨੂੰ ਵਰਗੀ ਪ੍ਰਸਿੱਧ, ਬਹੁ-ਪੱਖੀ ਅਤੇ ਹਰਮਨ-ਪਿਆਰੀ ਹਸਤੀ ਦਾ ਹੋਵੇ, ਤਾਂ ਇਹ ਹੋਰ ਵੀ ਵਿਸ਼ੇਸ ਬਣ ਜਾਂਦਾ ਹੈ।
ਸਮਾਗਮ ਦਾ ਇੱਕ ਪੱਖ ਇਹ ਵੀ ਰਿਹਾ ਕਿ ਇਹ ਸਾਲ ਸ੍ਰੀ ਮਤੀ ਪਤਵੰਤ ਕੌਰ ਜੀ ਪੰਨੂੰ ਦਾ ਵੀ 90ਵਾਂ ਜਨਮ-ਵਰ੍ਹਾ ਹੈ। ਭਾਵ ਓਹ 70 ਕੁ ਸਾਲ ਜ਼ਿੰਦਗੀ ਦੇ ਹਰ ਖੇਤਰ ’ਚ, ਪੰਨੂੰ ਸਾਹਿਬ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲੇ ਹਨ। ਪੰਨੂੰ ਸਾਹਿਬ ਵਰਗੇ ਅਨੁਸਸ਼ਨੀ ਇਨਸਾਨ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲਣਾ ਬਹੁਤ ਵ
ਇਸ ਸਾਲ ਜੂਨ ਵਿੱਚ ਮੇਰੇ ਬੇਟੇ ਕੋਲ ਸਾਡੇ ਦੋਵਾਂ ਜੀਆਂ ਦਾ ਕਨੇਡਾ ਜਾਣ ਦਾ ਸਬੱਬ ਬਣ ਗਿਆ। ਇੱਕ ਤਾਂ 3 ਜੂਨ ਨੂੰ ਉਸਦੀ ਕੰਪਿਊਟਰ ਸਾਇੰਸ ਵਿੱਚ ਡਿਗਰੀ ਪੂਰੀ ਹੋਣ ’ਤੇ ਕਨਵੋਕੇਸ਼ਨ ਸੀ, ਦੂਜਾ ਸਾਨੂੰ ਦੋਵਾਂ ਨੂੰ ਅਧਿਆਪਕ ਹੋਣ ਕਾਰਨ ਗਰਮੀ ਦੀਆਂ ਛੁੱਟੀਆਂ ਆ ਗਈਆਂ ਸਨ।
ਉੱਥੇ ਮੇਰੇ ਬੇਟੇ ਦੇ ਨਾਲ ਰਹਿੰਦੇ ਉਸਦੇ ਦੋਸਤ ਦੇ ਡਾਕਟਰ ਮਾਪੇ ਵੀ ਕਨਵੋਕੇਸ਼ਨ ’ਤੇ ਆਏ ਹੋਏ ਸਨ। ਦੂਜਾ ਮੇਰਾ ਬੇਟਾ, ਡਿਗਰੀ ਦੇ ਆਖ਼ਰੀ ਸਮੈਸਟਰ ਤੋਂ ਪਹਿਲਾਂ 16 ਮਹੀਨਿਆਂ ਦੀ ਕੋ-ਆਪ, ਸਪਾਰਵੁੱਡ ਲਾ ਕੇ ਆਇਆ ਸੀ। ਉੁਸ ਕੰਪਨੀ ਵਿੱਚ ਉਸਦੀ ਸੀਨੀਅਰ ਲੇਡੀ ਕੈਰਾ ਅਤੇ ਉਸਦਾ ਪਤੀ ਮਾਈਕ ਬਹੁਤ ਉੱਚੀ ਪੋਸਟ ’ਤੇ ਕੰਮ ਕਰਦੇ ਸਨ। ਉਹ ਦੋਵੇਂ ਜਣੇ ਮੇ
ਕਿਸੇ ਵਿਦਵਾਨ ਦੇ ਬੋਲ ਹਨ, “ਜ਼ੁਲਮ ਸਹਿੰਦੀ ਖਾਮੋਸ਼ੀ ਦਾ ਧਮਾਕਾ ਕਈ ਵਾਰ ਘਰ ਦੀਆਂ ਨੀਹਾਂ ਵੀ ਹਿਲਾ ਦਿੰਦਾ ਹੈ।” ਦਿਲ ’ਤੇ ਹੱਥ ਧਰਕੇ ਸੋਚੀਏ ਕਿ ਜਿਨ੍ਹਾਂ ਘਰਾਂ ਅੰਦਰ ਨਸ਼ਿਆਂ ਕਾਰਨ ਸੱਥਰ ਵਿਛਦੇ ਨੇ, ਜਿਨ੍ਹਾਂ ਘਰਾਂ ਦੇ ਮਾਪੇ ਇਕਲੌਤੇ ਪੁੱਤਾਂ ਦੀਆਂ ਲਾਸਾਂ ਨੂੰ ਮੋਢਾ ਦੇ ਰਹੇ ਨੇ, ਜਿਨ੍ਹਾਂ ਮਾਪਿਆਂ ਦੇ ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ਕਿਤੇ ਝਾੜੀਆਂ ਵਿੱਚੋਂ, ਕਿਤੇ ਸੜਕਾਂ ’ਤੇ, ਕਿਤੇ ਬਾਥਰੂਮਾਂ ਵਿੱਚ, ਕਿਤੇ ਸੁੰਨ-ਸਾਨ ਖੋਲ਼ਿਆਂ ਵਿੱਚੋਂ, ਕਿਤੇ ਸਟੇਡੀਅਮਾਂ ਵਿੱਚੋਂ ਨਸ਼ੇ ਦੀ ਓਵਰਡੋਜ਼ ਕਾਰਨ ਮਿਲਦੀਆਂ ਹਨ, ਉਨ੍ਹਾਂ ਮਾਪਿਆਂ ਦੇ ਕੀਰਨੇ ਤਾਂ ਪੱਥਰਾਂ ਨੂੰ ਵੀ ਰੁਆਉਣ ਵਾਲੇ ਹੁੰਦੇ ਹਨ। ਭਲਾ ਉਨ੍ਹਾਂ ਵਕਤ ਦੇ ਮਾਰੇ ਮਾਪ
ਦੋਸਤ ਭਾਵ ‘ਦੋ ਸਚਾਈਆਂ’ ਦਾ ਨਾਮ ਹੈ ਦੋਸਤੀ, ਵਿਸ਼ਵਾਸ ਦਾ ਨਾਂ ਹੈ ਦੋਸਤੀ। ਦੋਸਤੀ ਦਾ ਰਿਸ਼ਤਾ ਅਜਿਹਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ। ਅੱਜ ਸੱਚੀ ਦੋਸਤੀ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਅੱਜ ਦੋਸਤੀ ਦੇ ਨਾਂ ’ਤੇ ਅਸੀਂ ਜਾਂ ਸਾਡੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕਹਿਣ ਨੂੰ ਅਸੀਂ ਦੋਸਤ ਹੁੰਦੇ ਹਾਂ ਪਰ ਪਿੱਠ ਮੋੜਨ ਨਹੀਂ ਦਿੰਦੇ, ਦੂਜੇ ਨਾਲ ਈਰਖਾ, ਸਾੜਾ, ਵੈਰ-ਭਾਵਨਾ, ਦੂਈ ਦਵੈਤ ਆਦਿ ਜਿਹੇ ਔਗੁਣਾਂ ਨਾਲ ਭਰੇ ਪਏ ਹਾਂ। ਦੋਸਤੀ ਦੇ ਘਰ ਤਾਂ ਬਹੁਤ ਦੂਰ ਹਨ। ‘ਯਾਰ ਮਾਰ ਕਰਨੀ’ ਦੋਸਤੀ ਦੇ ਨਾਂ ’ਤੇ ਬਹੁਤ ਵੱਡਾ ਕਲੰਕ ਹੈ।
ਦੋਸਤੀ ਤੁਹਾਨੂੰ ਤਕਲੀਫ ਵਿੱਚ ਇਕੱਲਾ ਨਹੀਂ ਛੱਡਦੀ, ਬਲਕ
ਕਾਰਗਿਲ ਵਿਜੇ ਦਿਵਸ ਭਾਰਤ ਦੇ ਇਤਿਹਾਸ ਦਾ ਉਹ ਅਮਰ ਦਿਨ ਹੈ, ਜੋ ਹਰ ਸਾਲ 26 ਜੁਲਾਈ ਨੂੰ ਸ਼ਹੀਦਾਂ ਦੀ ਯਾਦ, ਸੈਨਿਕਾਂ ਦੀ ਵੀਰਤਾ ਅਤੇ ਰਾਸ਼ਟਰ ਦੇ ਗੌਰਵ ਨੂੰ ਪ੍ਰਣਾਮ ਕਰਨ ਲਈ ਮਨਾਇਆ ਜਾਂਦਾ ਹੈ। ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ ਤੋਂ ਉੱਠੀ ਬਹਾਦਰੀ ਦੀ ਉਹ ਅਮਰ ਗੂੰਜ, ਜਿਸਨੇ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਲਈ ਗੌਰਵਸ਼ਾਲੀ ਕਰ ਦਿੱਤਾ, ਅੱਜ ਵੀ ਹਰ ਦੇਸ਼ ਭਗਤ ਦੇ ਦਿਲ ਵਿੱਚ ਗੂੰਜਦੀ ਹੈ। ਇਹ ਦਿਨ ਸਿਰਫ ਇੱਕ ਜੰਗੀ ਜਿੱਤ ਦੀ ਯਾਦ ਨਹੀਂ, ਸਗੋਂ ਉਸ ਅਟੱਲ ਸੰਕਲਪ ਦੀ ਚੇਤਨਾ ਹੈ, ਜਿਸਨੇ ਕਾਰਗਿਲ ਦੀਆਂ ਔਖੀਆਂ ਪਹਾੜੀ ਚੋਟੀਆਂ ਉੱਤੇ ਵੀ ਭਾਰਤੀ ਤਿਰੰਗੇ ਨੂੰ ਝੁਕਣ ਨਹੀਂ ਦਿੱਤਾ।
1999 ਦਾ ਕਾਰਗਿਲ ਯੁੱਧ ਭਾਰਤ ਅਤੇ
ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਲਈ ਬਸ ਇੱਕੋ ਗੱਲ ਕਹਿਣੀ ਬਣਦੀ ਹੈ ਜੇ ਰੁੱਖ ਹਨ ਤਾਂ ਸਾਡਾ ਜੀਵਨ ਹੈ। ਰੁੱਖ ਹਰੇ ਭਰੇ, ਅਸੀਂ ਵੀ ਖੁਸ਼ਹਾਲ। ਰੁੱਖ ਸੁੱਕ ਮੁੱਕ ਗਏ ਤਾਂ ਅਸੀਂ ਵੀ ਸੁੱਕ ਮੁੱਕ ਜਾਵਾਂਗੇ। ਅਸੀਂ ਭਾਵੇਂ ਧਿਆਨ ਦੇਈਏ ਜਾਂ ਨਾ ਅਸੀਂ ਰੁੱਖਾਂ ਨਾਲ ਅਤੇ ਰੁੱਖ ਸਾਡੇ ਨਾਲ ਭਾਵਨਾਤਮਕ ਤੌਰ ਤੇ ਵੀ ਜੁੜੇ ਹੋਏ ਹਾਂ। ਥੋੜ੍ਹਾ ਜਿਹਾ ਅੰਦਰੋਂ ਬਾਹਰੋਂ ਮਨ ਸ਼ਾਂਤ ਕਰ ਕੇ ਰੁੱਖਾਂ ਦੇ ਨੇੜੇ ਜਾਈਏ ਤਾਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਹਾਂ। ਉਹ ਵੀ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਪ੍ਰਤੀਤ ਹੁੰਦੇ ਹਨ।
ਇਹ ਤਾਂ ਸਾਡੇ ਵਿਗਿਆਨਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਰੁੱਖ ਖੁਸ਼ ਵੀ ਹੁੰਦੇ ਹਨ, ਦੁਖੀ
ਪੁਰਾਣੇ ਸਮਿਆਂ ਤੋਂ ਬੜੀ ਪ੍ਰਚੱਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ...ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ। ਭਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਅਤੇ ਉਸ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆ। ਜਲ-ਪਾਣੀ ਛਕਾ ਸਾਧੂ ਵਾਸਤੇ ਚੌਲ ਬਣਾਉਣ ਲੱਗੀ। ਉਹ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿਆ। ਬੀਬੀ ਨੂੰ ਖਿਝ ਚੜ੍ਹਨ ਲੱਗੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਵਿਹੜੇ ਵਿੱਚ ਬੰਨ੍ਹੀ ਮੱਝ ਵੇਖ ਕੇ ਆਖਿਆ,"ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ ਜੇ ਭਲਾਂ ਤੁਹਾਡੀ ਮੱਝ ਮਰ ਗਈ ਇਸ ਨੂੰ ਬਾਹਰ ਕਿਵੇਂ ਕੱਢੋਗੇ?" ਭਾਵੇਂ ਉਸ ਸਮੇਂ ਬੀਬੀ ਦਾ
ਰਾਜੇ ਮਹਾਰਾਜਿਆਂ ਸਮੇਂ ਤੀਆਂ ਦਾ ਇਤਿਹਾਸ ਭਾਵੇਂ ਵਧੀਆ ਨਾ ਰਿਹਾ ਹੋਵੇ। ਪਰ ਬਦਲਦੀ-ਬਦਲਦੀ ਇਹ ਰੀਤ ਕੁੜੀਆਂ ਦਾ ਖੁਸ਼ੀਆਂ ਚਾਵਾਂ ਭਰਿਆ ਪਿਆਰਾ ਤਿਉਹਾਰ ਬਣ ਗਈ। ਸਾਉਣ ਮਹੀਨੇ ਜਦੋਂ ਵੀ ਤੀਆਂ ਦਾ ਗਿੱਧਾ ਪਾਉਂਦੀਆਂ ਆਪਣੀਆਂ ਪਿਆਰੀਆਂ ਸਹੇਲੀਆਂ ਨੂੰ ਮਿਲਦੀਆਂ ਕੁੜੀਆਂ ਦੀ ਖੁਸ਼ੀ ਹੱਦਾਂ ਤੋਂ ਪਾਰ ਹੋ ਜਾਂਦੀ ਹੈ ਤਾਂ ਉਹ ਤੀਆਂ ਲਵਾਉਣ ਵਾਲ਼ਿਆਂ ਲਈ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ-
ਤੀਆਂ ਵੇ ਲਵਾਉਣ ਵਾਲ਼ਿਆ,
ਤੇਰੀ ਜੀਵੇ ਪੁੱਤਰਾਂ ਦੀ ਜੋੜੀ,
ਸਾਉਣ ਦਾ ਮਹੀਨਾ ਸਾਡੇ ਸੱਭਿਆਚਾਰ ਵਿੱਚ ਖਾਸ ਥਾਂ ਰੱਖਦਾ ਹੈ। ਜੇਠ ਹਾੜ੍ਹ ਦੀਆਂ ਹੱਡ ਸਾੜਦੀਆਂ ਧੁੱਪਾਂ ਤੋਂ ਬਾਅਦ ਕੁਦਰਤ ਮਿਹਰਬਾਨ ਹੁੰਦੀ ਹੈ
ਪਿਛਲੀਆਂ ਚੋਣਾਂ ਵੇਲੇ ਦੀ ਗੱਲ ਹੈ ਇੱਕ ਨੌਜਵਾਨ ਦਾ ਪਿਆਰਾ ਨੇਤਾ ਕਿਸੇ ਦੂਜੀ ਪਾਰਟੀ ਵਿੱਚ ਚਲਿਆ ਗਿਆ। ਉਹ ਵਿਚਾਰਾ ਮਰਨਹਾਕਾ ਹੋ ਗਿਆ । ਉਸ ਵਿਚਾਰੇ ਨੂੰ ਸਾਰੇ ਪਾਸੇ ਧੂੜ ਜਿਹੀ ਉਡਦੀ ਜਾਪਦੀ ਜਿਵੇਂ ਧੂੜ ਉਸਦਾ ਮੂੰਹ ਸਿਰ ਅੱਟਦੀ ਹੋਵੇ। ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ ਕਿਤੇ ਕੋਈ ਨੇਤਾ ਦੇ ਟਪੂਸੀ ਮਾਰਨ ਨੂੰ ਲੈ ਕੇ ਉਸ ਨੂੰ ਸ਼ਰਮਿੰਦਾ ਨਾ ਕਰ ਦੇਵੇ। ਪਰ ਅੱਜ ਕੱਲ੍ਹ ਕਿਸੇ ਨੂੰ ਕੁੱਝ ਕਹਿਣ ਜਾਂ ਕਹਾਉਣ ਲਈ ਘਰੋਂ ਬਾਹਰ ਨਿਕਲਣਾ ਜ਼ਰੂਰੀ ਨਹੀਂ ਬਸ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਜੋ ਤਕਰੀਬਨ ਸਭ ਕੋਲ ਹੀ ਹੁੰਦਾ। ਉਸ ਨੂੰ ਨੇਤਾ ਜੀ ਦੇ ਹੱਕ ਵਿੱਚ ਪਾਏ ਸਟੇਟਸ ਸੌਣ ਨਾ ਦਿੰਦੇ। ਕਦੇ ਉਹ ਆਪਣੇ ਨੇਤਾ ਦੀ ਕਿਸੇ ਮ